Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕ  

Salok.  

Shalok:  

xxx
xxx


ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ  

Maṯ pūrī parḏẖān ṯe gur pūre man manṯ.  

Perfect is the intellect, and most distinguished is the reputation, of those whose minds are filled with the Mantra of the Perfect Guru.  

ਮਤਿ ਪੂਰੀ = ਮੁਕੰਮਲ ਅਕਲ, ਸਹੀ ਜੀਵਨ-ਰਸਤੇ ਦੀ ਪੂਰੀ ਸਮਝ। ਗੁਰ ਪੂਰੇ ਮੰਤ = ਪੂਰੇ ਗੁਰੂ ਦਾ ਉਪਦੇਸ਼।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ।


ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥  

Jih jāni▫o parabẖ āpunā Nānak ṯe bẖagvanṯ. ||1||  

Those who come to know their God, O Nanak, are very fortunate. ||1||  

ਜਾਨਿਓ = ਜਾਣ ਲਿਆ, ਡੂੰਘੀ ਸਾਂਝ ਪਾ ਲਈ। ਭਗਵੰਤ = ਭਾਗਾਂ ਵਾਲੇ ॥੧॥
ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਮਮਾ ਜਾਹੂ ਮਰਮੁ ਪਛਾਨਾ  

Mamā jāhū maram pacẖẖānā.  

MAMMA: Those who understand God's mystery,  

ਜਾਹੂ = ਜਿਸ ਨੇ। ਮਰਮੁ = ਭੇਦ, (ਕਿ ਪ੍ਰਭੂ ਮੇਰੇ ਸਦਾ ਅੰਗ-ਸੰਗ ਹੈ)।
ਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਇਸ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ,


ਭੇਟਤ ਸਾਧਸੰਗ ਪਤੀਆਨਾ  

Bẖetaṯ sāḏẖsang paṯī▫ānā.  

are satisfied, joining the Saadh Sangat, the Company of the Holy.  

ਪਤੀਆਨਾ = ਪਤੀਜ ਜਾਂਦਾ ਹੈ, ਤਸੱਲੀ ਹੋ ਜਾਂਦੀ ਹੈ।
ਜਿਸ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ।)


ਦੁਖ ਸੁਖ ਉਆ ਕੈ ਸਮਤ ਬੀਚਾਰਾ  

Ḏukẖ sukẖ u▫ā kai samaṯ bīcẖārā.  

They look upon pleasure and pain as the same.  

ਸਮਤ = ਸਮਾਨ।
ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ)


ਨਰਕ ਸੁਰਗ ਰਹਤ ਅਉਤਾਰਾ  

Narak surag rahaṯ a▫uṯārā.  

They are exempt from incarnation into heaven or hell.  

ਰਹਤ ਅਉਤਾਰਾ = ਉਤਰਨੋਂ ਰਹਿ ਜਾਂਦਾ ਹੈ, ਪੈਣੋਂ ਬਚ ਜਾਂਦਾ ਹੈ।
(ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ।


ਤਾਹੂ ਸੰਗ ਤਾਹੂ ਨਿਰਲੇਪਾ  

Ŧāhū sang ṯāhū nirlepā.  

They live in the world, and yet they are detached from it.  

ਤਾਹੂ = ਉਸ ਪ੍ਰਭੂ ਨੂੰ। ਨਿਰਲੇਪ = ਮਾਇਆ ਦੇ ਪ੍ਰਭਾਵ ਤੋਂ ਪਰੇ।
ਉਸ ਪ੍ਰਭੂ ਨੂੰ ਅੰਗ-ਸੰਗ ਭੀ ਦਿੱਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ,


ਪੂਰਨ ਘਟ ਘਟ ਪੁਰਖ ਬਿਸੇਖਾ  

Pūran gẖat gẖat purakẖ bisekẖā.  

The Sublime Lord, the Primal Being, is totally pervading each and every heart.  

ਬਿਸੇਖ = ਖ਼ਾਸ ਤੌਰ ਤੇ।
ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ।


ਉਆ ਰਸ ਮਹਿ ਉਆਹੂ ਸੁਖੁ ਪਾਇਆ  

U▫ā ras mėh u▫āhū sukẖ pā▫i▫ā.  

In His Love, they find peace.  

ਉਆਹੂ = ਉਸੇ ਬੰਦੇ ਨੇ।
(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ,


ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥  

Nānak lipaṯ nahī ṯih mā▫i▫ā. ||42||  

O Nanak, Maya does not cling to them at all. ||42||  

ਲਿਪਤ ਨਹੀ = ਜ਼ੋਰ ਨਹੀਂ ਪਾਂਦੀ, ਪ੍ਰਭਾਵ ਨਹੀਂ ਪਾਂਦੀ ॥੪੨॥
ਕਿ ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੪੨॥


ਸਲੋਕੁ  

Salok.  

Shalok:  

xxx
xxx


ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ  

Yār mīṯ sun sājanhu bin har cẖẖūtan nāhi.  

Listen, my dear friends and companions: without the Lord, there is no salvation.  

ਛੂਟਨੁ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।
ਹੇ ਮਿੱਤਰੋ! ਹੇ ਸੱਜਣੋ! ਸੁਣੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।


ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥  

Nānak ṯih banḏẖan kate gur kī cẖarnī pāhi. ||1||  

O Nanak, one who falls at the Feet of the Guru, has his bonds cut away. ||1||  

ਤਿਹ = ਉਹਨਾਂ ਦੇ। ਪਾਹਿ = ਪੈਂਦੇ ਹਨ ॥੧॥
ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ॥੧॥


ਪਵੜੀ  

Pavṛī.  

Pauree:  

ਪਵੜੀ:
ਪਵੜੀ


ਯਯਾ ਜਤਨ ਕਰਤ ਬਹੁ ਬਿਧੀਆ  

Ya▫yā jaṯan karaṯ baho biḏẖī▫ā.  

YAYYA: People try all sorts of things,  

xxx
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,


ਏਕ ਨਾਮ ਬਿਨੁ ਕਹ ਲਉ ਸਿਧੀਆ  

Ėk nām bin kah la▫o siḏẖī▫ā.  

but without the One Name, how far can they succeed?  

ਕਹ ਲਉ = ਕਿਥੋਂ ਤਕ? ਸਿਧੀਆ = ਸਫਲਤਾ।
ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ।


ਯਾਹੂ ਜਤਨ ਕਰਿ ਹੋਤ ਛੁਟਾਰਾ  

Yāhū jaṯan kar hoṯ cẖẖutārā.  

Those efforts, by which emancipation may be attained -  

ਯਾਹੂ = ਜੇਹੜੇ।
ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,


ਉਆਹੂ ਜਤਨ ਸਾਧ ਸੰਗਾਰਾ  

U▫āhū jaṯan sāḏẖ sangārā.  

those efforts are made in the Saadh Sangat, the Company of the Holy.  

xxx
ਉਹ ਜਤਨ ਇਹੀ ਹਨ ਕਿ ਸਾਧ ਸੰਗਤ ਕਰੋ।


ਯਾ ਉਬਰਨ ਧਾਰੈ ਸਭੁ ਕੋਊ  

Yā ubran ḏẖārai sabẖ ko▫ū.  

Everyone has this idea of salvation,  

ਯਾ ਉਬਰਨ = ਜੇਹੜਾ ਬਚਾਉ। ਸਭੁ ਕੋਊ = ਹਰ ਕੋਈ। ਧਾਰੈ = (ਮਨ ਵਿਚ) ਧਾਰਦਾ ਹੈ।
ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,


ਉਆਹਿ ਜਪੇ ਬਿਨੁ ਉਬਰ ਹੋਊ  

U▫āhi jape bin ubar na ho▫ū.  

but without meditation, there can be no salvation.  

xxx
(ਭਾਵੇਂ ਕਿ) ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ।


ਯਾਹੂ ਤਰਨ ਤਾਰਨ ਸਮਰਾਥਾ  

Yāhū ṯaran ṯāran samrāthā.  

The All-powerful Lord is the boat to carry us across.  

xxx
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।


ਰਾਖਿ ਲੇਹੁ ਨਿਰਗੁਨ ਨਰਨਾਥਾ  

Rākẖ leho nirgun narnāthā.  

O Lord, please save these worthless beings!  

ਨਿਰਗਨੁ = ਗੁਣ-ਹੀਨ।
(ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ।


ਮਨ ਬਚ ਕ੍ਰਮ ਜਿਹ ਆਪਿ ਜਨਾਈ  

Man bacẖ karam jih āp janā▫ī.  

Those whom the Lord Himself instructs in thought, word and deed -  

xxx
ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,


ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥  

Nānak ṯih maṯ pargatī ā▫ī. ||43||  

O Nanak, their intellect is enlightened. ||43||  

xxx॥੪੩॥
ਹੇ ਨਾਨਕ! ਉਹਨਾਂ ਦੀ ਮੱਤ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ॥੪੩॥


ਸਲੋਕੁ  

Salok.  

Shalok:  

xxx
xxx


ਰੋਸੁ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ  

Ros na kāhū sang karahu āpan āp bīcẖār.  

Do not be angry with anyone else; look within your own self instead.  

ਰੋਸ = ਗੁੱਸਾ। ਆਪਨ ਆਪੁ = ਆਪਣੇ ਆਪ ਨੂੰ।
ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ)।


ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥  

Ho▫e nimānā jag rahhu Nānak naḏrī pār. ||1||  

Be humble in this world, O Nanak, and by His Grace you shall be carried across. ||1||  

ਨਿਮਾਨਾ = ਧੀਰੇ ਸੁਭਾਵ ਵਾਲਾ। ਜਗਿ = ਜਗਤ ਵਿਚ। ਨਦਰੀ = ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ॥੧॥
ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਰਾਰਾ ਰੇਨ ਹੋਤ ਸਭ ਜਾ ਕੀ  

Rārā ren hoṯ sabẖ jā kī.  

RARRA: Be the dust under the feet of all.  

ਰੇਨ = ਚਰਨ-ਧੂੜ। ਸਭ = ਸਾਰੀ ਲੁਕਾਈ। ਜਾ ਕੀ = ਜਿਸ (ਗੁਰੂ) ਦੀ।
ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ,


ਤਜਿ ਅਭਿਮਾਨੁ ਛੁਟੈ ਤੇਰੀ ਬਾਕੀ  

Ŧaj abẖimān cẖẖutai ṯerī bākī.  

Give up your egotistical pride, and the balance of your account shall be written off.  

ਤਜਿ = ਤਿਆਗ। ਬਾਕੀ = (ਮਨ ਵਿਚ ਇਕੱਠੇ ਹੋ ਚੁੱਕੇ ਕ੍ਰੋਧ ਦੇ ਸੰਸਕਾਰਾਂ ਦਾ) ਲੇਖਾ।
ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ।


ਰਣਿ ਦਰਗਹਿ ਤਉ ਸੀਝਹਿ ਭਾਈ  

Raṇ ḏargahi ṯa▫o sījẖėh bẖā▫ī.  

Then, you shall win the battle in the Court of the Lord, O Siblings of Destiny.  

ਰਣਿ = ਰਣ ਵਿਚ, ਇਸ ਜਗਤ-ਰਣ-ਭੂਮੀ ਵਿਚ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਸੀਝਹਿ = ਕਾਮਯਾਬ ਹੋਵੇਂਗਾ।
ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ,


ਜਉ ਗੁਰਮੁਖਿ ਰਾਮ ਨਾਮ ਲਿਵ ਲਾਈ  

Ja▫o gurmukẖ rām nām liv lā▫ī.  

As Gurmukh, lovingly attune yourself to the Lord's Name.  

ਜਉ = ਜੇ।
ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀਦੀ ਹੈ।


ਰਹਤ ਰਹਤ ਰਹਿ ਜਾਹਿ ਬਿਕਾਰਾ  

Rahaṯ rahaṯ rėh jāhi bikārā.  

Your evil ways shall be slowly and steadily blotted out,  

ਰਹਤ ਰਹਤ = ਰਹਿੰਦੇ ਰਹਿੰਦੇ, ਸਹਜੇ ਸਹਜੇ। ਰਹਿ ਜਾਹਿ = ਮੁੱਕ ਜਾਂਦੇ ਹਨ।
ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ,


ਗੁਰ ਪੂਰੇ ਕੈ ਸਬਦਿ ਅਪਾਰਾ  

Gur pūre kai sabaḏ apārā.  

by the Shabad, the Incomparable Word of the Perfect Guru.  

ਸਬਦਿ = ਸ਼ਬਦ ਵਿਚ (ਜੁੜਿਆਂ)। ਅਪਾਰਾ = ਬੇਅੰਤ।
ਜਦੋਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜੀਦਾ ਹੈ।


ਰਾਤੇ ਰੰਗ ਨਾਮ ਰਸ ਮਾਤੇ  

Rāṯe rang nām ras māṯe.  

You shall be imbued with the Lord's Love, and intoxicated with the Nectar of the Naam.  

ਰਾਤੇ = ਰੰਗੇ ਹੋਏ। ਮਾਤੇ = ਮਸਤ।
ਉਹ ਬੰਦੇ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ)


ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥  

Nānak har gur kīnī ḏāṯe. ||44||  

O Nanak, the Lord, the Guru, has given this gift. ||44||  

ਗੁਰਿ = ਗੁਰੂ ਨੇ ॥੪੪॥
ਹੇ ਨਾਨਕ! ਜਿਨ੍ਹਾਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦਿੱਤੀ ਹੈ, ॥੪੪॥


ਸਲੋਕੁ  

Salok.  

Shalok:  

xxx
xxx


ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ  

Lālacẖ jẖūṯẖ bikẖai bi▫āḏẖ i▫ā ḏehī mėh bās.  

The afflictions of greed, falsehood and corruption abide in this body.  

ਬਿਖੈ = ਵਿਸ਼ੇ-ਵਿਕਾਰ। ਬਿਆਧਿ = ਬੀਮਾਰੀਆਂ, ਰੋਗ। ਇਆ = ਇਸ।
(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ;


ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥  

Har har amriṯ gurmukẖ pī▫ā Nānak sūkẖ nivās. ||1||  

Drinking in the Ambrosial Nectar of the Lord's Name, Har, Har, O Nanak, the Gurmukh abides in peace. ||1||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਖਿ = ਸੁਖ ਵਿਚ, ਆਤਮਕ ਆਨੰਦ ਵਿਚ ॥੧॥
(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਲਲਾ ਲਾਵਉ ਅਉਖਧ ਜਾਹੂ  

Lalā lāva▫o a▫ukẖaḏẖ jāhū.  

LALLA: One who takes the medicine of the Naam, the Name of the Lord,  

ਲਾਵਉ = ਮੈਂ ਲਾਂਦਾ ਹਾਂ, ਮੈਨੂੰ ਯਕੀਨ ਹੈ ਕਿ ਜੇ ਕੋਈ ਵਰਤੇ। ਜਾਹੂ = ਜਿਸ ਨੂੰ।
ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,


ਦੂਖ ਦਰਦ ਤਿਹ ਮਿਟਹਿ ਖਿਨਾਹੂ  

Ḏūkẖ ḏaraḏ ṯih mitėh kẖināhū.  

is cured of his pain and sorrow in an instant.  

ਤਿਹ = ਉਸ ਦੇ।
ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ।


ਨਾਮ ਅਉਖਧੁ ਜਿਹ ਰਿਦੈ ਹਿਤਾਵੈ  

Nām a▫ukẖaḏẖ jih riḏai hiṯāvai.  

One whose heart is filled with the medicine of the Naam,  

ਜਿਹ ਰਿਦੈ = ਜਿਸ ਦੇ ਹਿਰਦੇ ਵਿਚ। ਹਿਤਾਵੈ = ਪਿਆਰੀ ਲੱਗੇ।
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,


ਤਾਹਿ ਰੋਗੁ ਸੁਪਨੈ ਨਹੀ ਆਵੈ  

Ŧāhi rog supnai nahī āvai.  

is not infested with disease, even in his dreams.  

xxx
ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।


ਹਰਿ ਅਉਖਧੁ ਸਭ ਘਟ ਹੈ ਭਾਈ  

Har a▫ukẖaḏẖ sabẖ gẖat hai bẖā▫ī.  

The medicine of the Lord's Name is in all hearts, O Siblings of Destiny.  

ਅਉਖਧੁ = ਦਵਾਈ। ਸਭ ਘਟ = ਸਾਰੇ ਸਰੀਰਾਂ ਵਿਚ। ਭਾਈ = ਹੇ ਭਾਈ!
ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,


ਗੁਰ ਪੂਰੇ ਬਿਨੁ ਬਿਧਿ ਬਨਾਈ  

Gur pūre bin biḏẖ na banā▫ī.  

Without the Perfect Guru, no one knows how to prepare it.  

ਬਿਧਿ = ਤਰੀਕਾ, ਸਬਬ।
ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ।


ਗੁਰਿ ਪੂਰੈ ਸੰਜਮੁ ਕਰਿ ਦੀਆ  

Gur pūrai sanjam kar ḏī▫ā.  

When the Perfect Guru gives the instructions to prepare it,  

ਗੁਰਿ = ਗੁਰੂ ਨੇ। ਸੰਜਮੁ = ਪੱਥ, ਪਰਹੇਜ਼।
ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ)


ਨਾਨਕ ਤਉ ਫਿਰਿ ਦੂਖ ਥੀਆ ॥੪੫॥  

Nānak ṯa▫o fir ḏūkẖ na thī▫ā. ||45||  

then, O Nanak, one does not suffer illness again. ||45||  

xxx॥੪੫॥
ਹੇ ਨਾਨਕ! ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ॥੪੫॥


ਸਲੋਕੁ  

Salok.  

Shalok:  

xxx
xxx


ਵਾਸੁਦੇਵ ਸਰਬਤ੍ਰ ਮੈ ਊਨ ਕਤਹੂ ਠਾਇ  

vāsuḏev sarbaṯar mai ūn na kaṯhū ṯẖā▫e.  

The All-pervading Lord is in all places. There is no place where He does not exist.  

ਵਾਸੁਦੇਵ = {ਵਸੁਦੇਵ ਦਾ ਪੁਤ੍ਰ, ਕ੍ਰਿਸ਼ਨ ਜੀ} ਪਰਮਾਤਮਾ। ਊਨ = ਅਣਹੋਂਦ, ਊਣਤਾ। ਕਤਹੂ ਠਾਇ = ਕਿਸੇ ਥਾਂ ਵਿਚ।
ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ।


ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥  

Anṯar bāhar sang hai Nānak kā▫e ḏurā▫e. ||1||  

Inside and outside, He is with you. O Nanak, what can be hidden from Him? ||1||  

ਕਾਇ ਦੁਰਾਇ = ਕੇਹੜਾ ਲੁਕਾਉ? ਠਾਉ = ਥਾਂ। ਠਾਇ = ਥਾਂ। ਵਿਚ ॥੧॥
ਹੇ ਨਾਨਕ! ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਵਵਾ ਵੈਰੁ ਕਰੀਐ ਕਾਹੂ  

vavā vair na karī▫ai kāhū.  

WAWWA: Do not harbor hatred against anyone.  

ਕਾਹੂ = ਕਿਸੇ ਨਾਲ।
ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ,


ਘਟ ਘਟ ਅੰਤਰਿ ਬ੍ਰਹਮ ਸਮਾਹੂ  

Gẖat gẖat anṯar barahm samāhū.  

In each and every heart, God is contained.  

ਸਮਾਹੂ = ਵਿਆਪਕ ਹੈ।
ਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ।


ਵਾਸੁਦੇਵ ਜਲ ਥਲ ਮਹਿ ਰਵਿਆ  

vāsuḏev jal thal mėh ravi▫ā.  

The All-pervading Lord is permeating and pervading the oceans and the land.  

ਰਵਿਆ = ਮੌਜੂਦ ਹੈ।
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,


ਗੁਰ ਪ੍ਰਸਾਦਿ ਵਿਰਲੈ ਹੀ ਗਵਿਆ  

Gur parsāḏ virlai hī gavi▫ā.  

How rare are those who, by Guru's Grace, sing of Him.  

ਗਵਿਆ = ਗਮਨ ਕੀਆ, ਪਹੁੰਚ ਹਾਸਲ ਕੀਤੀ।
ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।


ਵੈਰ ਵਿਰੋਧ ਮਿਟੇ ਤਿਹ ਮਨ ਤੇ  

vair viroḏẖ mite ṯih man ṯe.  

Hatred and alienation depart from those  

xxx
ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,


ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ  

Har kīrṯan gurmukẖ jo sunṯe.  

who, as Gurmukh, listen to the Kirtan of the Lord's Praises.  

xxx
ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।


ਵਰਨ ਚਿਹਨ ਸਗਲਹ ਤੇ ਰਹਤਾ  

varan cẖihan saglah ṯe rahṯā.  

He rises above all social classes and status symbols,  

ਵਰਨ = ਰੰਗ, ਜਾਤਿ-ਪਾਤ। ਚਿਹਨ = ਨਿਸ਼ਾਨ, ਰੂਪ-ਰੇਖ। ਸਗਲਹ ਤੇ = ਸਭ (ਜਾਤਿ-ਪਾਤਿ, ਰੂਪ-ਰੇਖ) ਤੋਂ। ਰਹਤਾ = ਵੱਖਰਾ।
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)।


        


© SriGranth.org, a Sri Guru Granth Sahib resource, all rights reserved.
See Acknowledgements & Credits