Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ  

Niḏẖ niḏẖān har amriṯ pūre.  

They are filled and fulfilled with the Ambrosial Nectar of the Lord, the Treasure of sublime wealth;  

ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਪੂਰੇ = ਭਰੇ ਹੋਏ।
ਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ,


ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥  

Ŧah bāje Nānak anhaḏ ṯūre. ||36||  

O Nanak, the unstruck celestial melody vibrates for them. ||36||  

ਤਹ = ਉਥੇ, ਉਸ ਹਿਰਦੇ ਵਿਚ। ਬਾਜੇ = ਵੱਜਦੇ ਹਨ। ਅਨਹਦ = {हन् to strike, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ। ਤੂਰੇ = ਵਾਜੇ ॥੩੬॥
ਹੇ ਨਾਨਕ! ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ॥੩੬॥


ਸਲੋਕੁ  

Salok.  

Shalok:  

xxx
xxx


ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ  

Paṯ rākẖī gur pārbarahm ṯaj parpancẖ moh bikār.  

The Guru, the Supreme Lord God, preserved my honor, when I renounced hypocrisy, emotional attachment and corruption.  

ਗੁਰਿ = ਗੁਰੂ ਨੇ। ਤਜਿ = ਤਜੈ, ਤਿਆਗ ਦੇਂਦਾ ਹੈ।
ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ।


ਨਾਨਕ ਸੋਊ ਆਰਾਧੀਐ ਅੰਤੁ ਪਾਰਾਵਾਰੁ ॥੧॥  

Nānak so▫ū ārāḏẖī▫ai anṯ na pārāvār. ||1||  

O Nanak, worship and adore the One, who has no end or limitation. ||1||  

xxx॥੧॥
ਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਪਪਾ ਪਰਮਿਤਿ ਪਾਰੁ ਪਾਇਆ  

Papā parmiṯ pār na pā▫i▫ā.  

PAPPA: He is beyond estimation; His limits cannot be found.  

ਪਰਮਿਤਿ = ਮਿਤ ਤੋਂ ਪਰੇ, ਜਿਸ ਦੀ ਹਸਤੀ ਦਾ ਸਹੀ ਅੰਦਾਜ਼ਾ ਨਾਹ ਲਾਇਆ ਜਾ ਸਕੇ।
ਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ।


ਪਤਿਤ ਪਾਵਨ ਅਗਮ ਹਰਿ ਰਾਇਆ  

Paṯiṯ pāvan agam har rā▫i▫ā.  

The Sovereign Lord King is inaccessible;  

ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।
ਉਹ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ।


ਹੋਤ ਪੁਨੀਤ ਕੋਟ ਅਪਰਾਧੂ  

Hoṯ punīṯ kot aprāḏẖū.  

He is the Purifier of sinners. Millions of sinners are purified;  

ਕੋਟਿ ਅਪਰਾਧੂ = ਕ੍ਰੋੜਾਂ ਅਪਰਾਧੀ।
ਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,


ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ  

Amriṯ nām jāpėh mil sāḏẖū.  

they meet the Holy, and chant the Ambrosial Naam, the Name of the Lord.  

ਸਾਧੂ = ਗੁਰੂ। ਮਿਲਿ = ਮਿਲ ਕੇ।
ਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ।


ਪਰਪਚ ਧ੍ਰੋਹ ਮੋਹ ਮਿਟਨਾਈ  

Parpacẖ ḏẖaroh moh mitnāī.  

Deception, fraud and emotional attachment are eliminated,  

ਪਰਪਚ = ਪਰਪੰਚ, ਠੱਗੀ, ਧੋਖਾ। ਮਿਟ = ਮਿਟੈ, ਮਿਟਦਾ ਹੈ। ਨਾਈ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ।
ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ,


ਜਾ ਕਉ ਰਾਖਹੁ ਆਪਿ ਗੁਸਾਈ  

Jā ka▫o rākẖo āp gusā▫ī.  

by those who are protected by the Lord of the World.  

ਗੁਸਾਈ = ਹੇ ਗੁਸਾਈਂ!।
ਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।


ਪਾਤਿਸਾਹੁ ਛਤ੍ਰ ਸਿਰ ਸੋਊ  

Pāṯisāhu cẖẖaṯar sir so▫ū.  

He is the Supreme King, with the royal canopy above His Head.  

xxx
ਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ,


ਨਾਨਕ ਦੂਸਰ ਅਵਰੁ ਕੋਊ ॥੩੭॥  

Nānak ḏūsar avar na ko▫ū. ||37||  

O Nanak, there is no other at all. ||37||  

xxx॥੩੭॥
ਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥


ਸਲੋਕੁ  

Salok.  

Shalok:  

xxx
xxx


ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ  

Fāhe kāte mite gavan faṯih bẖa▫ī man jīṯ.  

The noose of Death is cut, and one's wanderings cease; victory is obtained, when one conquers his own mind.  

ਗਵਨ = ਭਟਕਣ। ਫਤਿਹ = ਵਿਕਾਰਾਂ ਤੇ ਜਿੱਤ। ਮਨਿ ਜੀਤ = ਮਨਿ ਜੀਤੈ, ਮਨ ਜਿੱਤਿਆਂ।
ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ।


ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥  

Nānak gur ṯe thiṯ pā▫ī firan mite niṯ nīṯ. ||1||  

O Nanak, eternal stability is obtained from the Guru, and one's day-to-day wanderings cease. ||1||  

ਥਿਤਿ = ਇਸਥਿਤੀ, ਮਨ ਦੀ ਅਡੋਲਤਾ। ਨਿਤ ਨੀਤ = ਸਦਾ ਲਈ। ਫਿਰਨ = ਜਨਮ ਮਰਨ ਦੇ ਗੇੜ ॥੧॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਫਫਾ ਫਿਰਤ ਫਿਰਤ ਤੂ ਆਇਆ  

Fafā firaṯ firaṯ ṯū ā▫i▫ā.  

FAFFA: After wandering and wandering for so long, you have come;  

xxx
ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ,


ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ  

Ḏarulabẖ ḏeh kalijug mėh pā▫i▫ā.  

in this Dark Age of Kali Yuga, you have obtained this human body, so very difficult to obtain.  

ਕਲਿਜੁਗ ਮਹਿ = {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ, ਇਥੇ ਭਾਵ ਹੈ: ਜਗਤ ਵਿਚ} ਸੰਸਾਰ ਵਿਚ।
ਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ।


ਫਿਰਿ ਇਆ ਅਉਸਰੁ ਚਰੈ ਹਾਥਾ  

Fir i▫ā a▫osar cẖarai na hāthā.  

This opportunity shall not come into your hands again.  

ਇਆ ਅਉਸਰੁ = ਅਜੇਹਾ ਮੌਕਾ।
(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ।


ਨਾਮੁ ਜਪਹੁ ਤਉ ਕਟੀਅਹਿ ਫਾਸਾ  

Nām japahu ṯa▫o katī▫ah fāsā.  

So chant the Naam, the Name of the Lord, and the noose of Death shall be cut away.  

ਕਟੀਅਹਿ = ਕੱਟੇ ਜਾਂਦੇ ਹਨ, ਕੱਟੇ ਜਾਣਗੇ।
ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ।


ਫਿਰਿ ਫਿਰਿ ਆਵਨ ਜਾਨੁ ਹੋਈ  

Fir fir āvan jān na ho▫ī.  

You shall not have to come and go in reincarnation over and over again,  

xxx
ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ।


ਏਕਹਿ ਏਕ ਜਪਹੁ ਜਪੁ ਸੋਈ  

Ėkėh ek japahu jap so▫ī.  

if you chant and meditate on the One and Only Lord.  

xxx
ਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ।


ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ  

Karahu kirpā parabẖ karnaihāre.  

Shower Your Mercy, O God, Creator Lord,  

xxx
(ਪਰ) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ,


ਮੇਲਿ ਲੇਹੁ ਨਾਨਕ ਬੇਚਾਰੇ ॥੩੮॥  

Mel leho Nānak becẖāre. ||38||  

and unite poor Nanak with Yourself. ||38||  

ਬੇਚਾਰੇ = ਬੇਵੱਸ ਜੀਵ ਨੂੰ, ਜਿਸ ਦੇ ਵੱਸ ਦੀ ਗੱਲ ਨਹੀਂ ॥੩੮॥
ਨਾਨਕ ਆਖਦਾ ਹੈ ਕਿ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੩੮॥


ਸਲੋਕੁ  

Salok.  

Shalok:  

xxx
xxx


ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ  

Bin▫o sunhu ṯum pārbarahm ḏīn ḏa▫i▫āl gupāl.  

Hear my prayer, O Supreme Lord God, Merciful to the meek, Lord of the World.  

ਬਿਨਉ = ਬੇਨਤ {विनय}।
ਹੇ ਪਾਰਬ੍ਰਹਮ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਧਰਤੀ ਦੇ ਪਾਲਣਹਾਰ! ਮੇਰੀ ਬੇਨਤੀ ਸੁਣ।


ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥  

Sukẖ sampai baho bẖog ras Nānak sāḏẖ ravāl. ||1||  

The dust of the feet of the Holy is peace, wealth, great enjoyment and pleasure for Nanak. ||1||  

ਸੰਪੈ = ਧਨ। ਰਵਾਲ = ਚਰਨ-ਧੂੜ ॥੧॥
ਨਾਨਕ ਆਖਦਾ ਹੈ ਕਿ (ਮੈਨੂੰ ਸੁਮਤ ਦੇਹ ਕਿ) ਗੁਰਮੁਖਾਂ ਦੀ ਚਰਨ-ਧੂੜ ਹੀ ਮੈਨੂੰ ਅਨੇਕਾਂ ਸੁਖਾਂ ਧਨ-ਪਦਾਰਥ ਤੇ ਅਨੇਕਾਂ ਰਸਾਂ ਦੇ ਭੋਗ ਦੇ ਬਰਾਬਰ ਜਾਪੇ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ  

Babā barahm jānaṯ ṯe barahmā.  

BABBA: One who knows God is a Brahmin.  

ਬ੍ਰਹਮਾ = ਬ੍ਰਾਹਮਣ। ਤੇ = ਉਹ ਬੰਦੇ।
ਅਸਲ ਬ੍ਰਾਹਮਣ ਉਹ ਹਨ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਪਾਂਦੇ ਹਨ,


ਬੈਸਨੋ ਤੇ ਗੁਰਮੁਖਿ ਸੁਚ ਧਰਮਾ  

Baisno ṯe gurmukẖ sucẖ ḏẖarmā.  

A Vaishnaav is one who, as Gurmukh, lives the righteous life of Dharma.  

ਬੈਸਨੋ = ਖਾਣ ਪੀਣ ਆਦਿਕ ਵਿਚ ਸੁੱਚ ਦੀ ਮਰਯਾਦਾ ਦਾ ਧਿਆਨ ਰੱਖਣ ਵਾਲੇ। ਸੁਚ = ਆਤਮਕ ਪਵਿਤ੍ਰਤਾ।
ਅਸਲ ਵੈਸ਼ਨੋ ਉਹ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਕ ਪਵਿਤ੍ਰਤਾ ਦੇ ਫ਼ਰਜ਼ ਨੂੰ ਪਾਲਦੇ ਹਨ।


ਬੀਰਾ ਆਪਨ ਬੁਰਾ ਮਿਟਾਵੈ  

Bīrā āpan burā mitāvai.  

One who eradicates his own evil is a brave warrior;  

ਬੀਰਾ = ਸੂਰਮਾ। ਬੁਰਾ = ਦੂਜਿਆਂ ਵਾਸਤੇ ਬੁਰਾਈ, ਦੂਜਿਆਂ ਦਾ ਬੁਰਾ ਤੱਕਣਾ।
ਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ।


ਤਾਹੂ ਬੁਰਾ ਨਿਕਟਿ ਨਹੀ ਆਵੈ  

Ŧāhū burā nikat nahī āvai.  

no evil even approaches him.  

ਤਾਹੂ ਨਿਕਟਿ = ਉਸ ਦੇ ਨੇੜੇ।
(ਜਿਸ ਨੇ ਇਹ ਕਰ ਲਿਆ) ਦੂਜਿਆਂ ਵਲੋਂ ਚਿਤਵੀ ਬੁਰਾਈ ਉਸ ਦੇ ਨੇੜੇ ਨਹੀਂ ਢੁਕਦੀ।


ਬਾਧਿਓ ਆਪਨ ਹਉ ਹਉ ਬੰਧਾ  

Bāḏẖi▫o āpan ha▫o ha▫o banḏẖā.  

Man is bound by the chains of his own egotism, selfishness and conceit.  

ਬੰਧਾ = ਬੰਧਨ।
(ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ,


ਦੋਸੁ ਦੇਤ ਆਗਹ ਕਉ ਅੰਧਾ  

Ḏos ḏeṯ āgah ka▫o anḏẖā.  

The spiritually blind place the blame on others.  

ਆਗਹ ਕਉ = ਹੋਰਨਾਂ ਨੂੰ, ਅਗਲਿਆਂ ਨੂੰ।
ਕਿਸੇ ਵਿਗਾੜ ਦਾ) ਦੋਸ ਇਹ ਅੰਨ੍ਹਾ ਮਨੁੱਖ ਹੋਰਨਾਂ ਤੇ ਲਾਂਦਾ ਹੈ।


ਬਾਤ ਚੀਤ ਸਭ ਰਹੀ ਸਿਆਨਪ  

Bāṯ cẖīṯ sabẖ rahī si▫ānap.  

But all debates and clever tricks are of no use at all.  

ਰਹੀ = ਰਹਿ ਜਾਂਦੀ ਹੈ, ਪੇਸ਼ ਨਹੀਂ ਜਾਂਦੀ।
(ਪਰ ਅਜੇਹਾ ਸੁਭਾਵ ਬਨਾਣ ਲਈ) ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਦੀ ਪੇਸ਼ ਨਹੀਂ ਜਾ ਸਕਦੀ।


ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥  

Jisahi janāvhu so jānai Nānak. ||39||  

O Nanak, he alone comes to know, whom the Lord inspires to know. ||39||  

xxx॥੩੯॥
ਨਾਨਕ ਆਖਦਾ ਹੈ ਕਿ ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੩੯॥


ਸਲੋਕੁ  

Salok.  

Shalok:  

xxx
xxx


ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ  

Bẖai bẖanjan agẖ ḏūkẖ nās manėh arāḏẖ hare.  

The Destroyer of fear, the Eradicator of sin and sorrow - enshrine that Lord in your mind.  

ਭੰਜਨ = ਤੋੜਨ ਵਾਲਾ। ਅਘ = ਪਾਪ। ਮਨਹਿ = ਮਨ ਵਿਚ। ਹਰੇ = ਹਰੀ ਨੂੰ।
(ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ।


ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਭ੍ਰਮੇ ॥੧॥  

Saṯsang jih riḏ basi▫o Nānak ṯe na bẖarame. ||1||  

One whose heart abides in the Society of the Saints, O Nanak, does not wander around in doubt. ||1||  

ਸੰਗਿ = ਸੰਗ ਵਿਚ। ਜਿਹ = ਜਿਨ੍ਹਾਂ ਦੇ। ਤੇ = ਉਹ ਬੰਦੇ। ਭ੍ਰਮੇ = ਭੁਲੇਖੇ ਵਿਚ ਪਏ ॥੧॥
ਹੇ ਨਾਨਕ! ਸਤਸੰਗ ਵਿਚ ਰਹਿ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਹਰੀ ਆ ਟਿਕਦਾ ਹੈ, ਉਹ ਪਾਪਾਂ ਵਿਕਾਰਾਂ ਦੀ ਭਟਕਣਾ ਵਿਚ ਨਹੀਂ ਪੈਂਦੇ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਭਭਾ ਭਰਮੁ ਮਿਟਾਵਹੁ ਅਪਨਾ  

Bẖabẖā bẖaram mitāvhu apnā.  

BHABHA: Cast out your doubt and delusion -  

ਭਰਮੁ = ਦੌੜ-ਭੱਜ, ਭਟਕਣਾ।
ਇਸ ਸੰਸਾਰ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ।


ਇਆ ਸੰਸਾਰੁ ਸਗਲ ਹੈ ਸੁਪਨਾ  

I▫ā sansār sagal hai supnā.  

this world is just a dream.  

ਸਗਲ = ਸਾਰਾ।
ਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ), ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ।


ਭਰਮੇ ਸੁਰਿ ਨਰ ਦੇਵੀ ਦੇਵਾ  

Bẖarme sur nar ḏevī ḏevā.  

The angelic beings, goddesses and gods are deluded by doubt.  

ਸੁਰਿ = ਸ੍ਵਰਗੀ ਜੀਵ।
(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ)।


ਭਰਮੇ ਸਿਧ ਸਾਧਿਕ ਬ੍ਰਹਮੇਵਾ  

Bẖarme siḏẖ sāḏẖik barahmevā.  

The Siddhas and seekers, and even Brahma are deluded by doubt.  

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਬ੍ਰਹਮੇਵਾ = ਬ੍ਰਹਮਾ ਵਰਗੇ।
ਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ,


ਭਰਮਿ ਭਰਮਿ ਮਾਨੁਖ ਡਹਕਾਏ  

Bẖaram bẖaram mānukẖ dahkā▫e.  

Wandering around, deluded by doubt, people are ruined.  

ਡਹਕਾਏ = ਧੋਖੇ ਵਿਚ ਆਉਂਦੇ ਗਏ।
(ਧਰਤੀ ਦੇ) ਬੰਦੇ (ਮਾਇਕ ਪਦਾਰਥਾਂ ਦੀ ਖ਼ਾਤਰ) ਭਟਕ ਭਟਕ ਕੇ ਧੋਖੇ ਵਿਚ ਆਉਂਦੇ ਚਲੇ ਆ ਰਹੇ ਹਨ,


ਦੁਤਰ ਮਹਾ ਬਿਖਮ ਇਹ ਮਾਏ  

Ḏuṯar mahā bikẖam ih mā▫e.  

It is so very difficult and treacherous to cross over this ocean of Maya.  

ਦੁਤਰ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ। ਮਾਏ = ਮਾਇਆ।
ਇਹ ਮਾਇਆ ਇਕ ਐਸਾ ਮਹਾਨ ਔਖਾ (ਸਮੁੰਦਰ) ਹੈ (ਜਿਸ ਵਿਚੋਂ) ਤਰਨਾ ਬਹੁਤ ਹੀ ਕਠਨ ਹੈ।


ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ  

Gurmukẖ bẖaram bẖai moh mitā▫i▫ā.  

That Gurmukh who has eradicated doubt, fear and attachment,  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਮਾਇਆ ਪਿਛੇ) ਭਟਕਣਾ, ਸਹਮ ਤੇ ਮੋਹ (ਆਪਣੇ ਅੰਦਰੋਂ) ਮਿਟਾ ਲਏ,


ਨਾਨਕ ਤੇਹ ਪਰਮ ਸੁਖ ਪਾਇਆ ॥੪੦॥  

Nānak ṯeh param sukẖ pā▫i▫ā. ||40||  

O Nanak, obtains supreme peace. ||40||  

ਤੇਹ = ਉਹਨਾਂ ਨੇ ॥੪੦॥
ਹੇ ਨਾਨਕ! ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੪੦॥


ਸਲੋਕੁ  

Salok.  

Shalok:  

xxx
xxx


ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ  

Mā▫i▫ā dolai baho biḏẖī man lapti▫o ṯih sang.  

Maya clings to the mind, and causes it to waver in so many ways.  

ਮਾਇਆ = ਮਾਇਆ ਵਿਚ, ਮਾਇਆ ਦੀ ਖ਼ਾਤਰ।
ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ।


ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥  

Māgan ṯe jih ṯum rakẖahu so Nānak nāmėh rang. ||1||  

When You, O Lord, restrain someone from asking for wealth, then, O Nanak, he comes to love the Name. ||1||  

ਮਾਗਨ ਤੇ = ਮਾਇਆ ਮੰਗਣ ਤੋਂ। ਜਿਹ = ਜਿਸ ਜੀਵ ਨੂੰ। ਨਾਮਹਿ = ਨਾਮ ਵਿਚ ਹੀ। ਰੰਗ = ਪਿਆਰ ॥੧॥
ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਮਮਾ ਮਾਗਨਹਾਰ ਇਆਨਾ  

Mamā māganhār i▫ānā.  

MAMMA: The beggar is so ignorant -  

ਇਆਨਾ = ਬੇ-ਸਮਝ ਜੀਵ।
ਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ।


ਦੇਨਹਾਰ ਦੇ ਰਹਿਓ ਸੁਜਾਨਾ  

Ḏenhār ḏe rahi▫o sujānā.  

the Great Giver continues to give. He is All-knowing.  

ਸੁਜਾਨਾ = ਸਭ ਦੇ ਦਿਲ ਦੀ ਜਾਣਨ ਵਾਲਾ।
(ਇਹ ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ।


ਜੋ ਦੀਨੋ ਸੋ ਏਕਹਿ ਬਾਰ  

Jo ḏīno so ekėh bār.  

Whatever He gives, He gives once and for all.  

ਜੋ...ਬਾਰ = ਉਸ ਨੇ ਸਭ ਕੁਝ ਇਕੋ ਵਾਰੀ ਦੇ ਦਿੱਤਾ ਹੋਇਆ ਹੈ, ਉਸ ਦੀਆਂ ਦਿੱਤੀਆਂ ਦਾਤਾਂ ਕਦੇ ਮੁੱਕਣ ਵਾਲੀਆਂ ਨਹੀਂ।
ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ।


ਮਨ ਮੂਰਖ ਕਹ ਕਰਹਿ ਪੁਕਾਰ  

Man mūrakẖ kah karahi pukār.  

O foolish mind, why do you complain, and cry out so loud?  

ਪੁਕਾਰ = ਗਿਲੇ।
ਹੇ ਮੂਰਖ ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ?


ਜਉ ਮਾਗਹਿ ਤਉ ਮਾਗਹਿ ਬੀਆ  

Ja▫o māgėh ṯa▫o māgėh bī▫ā.  

Whenever you ask for something, you ask for worldly things;  

ਬੀਆ = ਨਾਮ ਤੋਂ ਬਿਨਾ ਹੋਰ ਪਦਾਰਥ ਹੀ।
(ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ,


ਜਾ ਤੇ ਕੁਸਲ ਕਾਹੂ ਥੀਆ  

Jā ṯe kusal na kāhū thī▫ā.  

no one has obtained happiness from these.  

ਕੁਸਲ = ਆਤਮਕ ਸੁਖ। ਕਾਹੂ = ਕਿਸੇ ਨੂੰ ਭੀ।
ਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ।


ਮਾਗਨਿ ਮਾਗ ਏਕਹਿ ਮਾਗ  

Māgan māg ṯa ekėh māg.  

If you must ask for a gift, then ask for the One Lord.  

xxx
(ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ,


ਨਾਨਕ ਜਾ ਤੇ ਪਰਹਿ ਪਰਾਗ ॥੪੧॥  

Nānak jā ṯe parėh parāg. ||41||  

O Nanak, by Him, you shall be saved. ||41||  

ਪਰਹਿ ਪਰਾਗ = (ਮਾਇਕ ਪਦਾਰਥਾਂ ਦੀ ਮੰਗ ਤੋਂ) ਪਰਲੇ ਪਾਰ ਲੰਘ ਜਾਏਂ ॥੪੧॥
ਜਿਸ ਦੀ ਬਰਕਤਿ ਨਾਲ ਹੇ ਨਾਨਕ! ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ ॥੪੧॥


        


© SriGranth.org, a Sri Guru Granth Sahib resource, all rights reserved.
See Acknowledgements & Credits