Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਠਠਾ ਮਨੂਆ ਠਾਹਹਿ ਨਾਹੀ  

ठठा मनूआ ठाहहि नाही ॥  

Ŧẖaṯẖā manū▫ā ṯẖāhėh nāhī.  

T'HAT'HA: They do not make trouble for anyone's mind,  

ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ,  

ਠਾਹਹਿ = ਦੁਖਾਂਦੇ।
ਉਹ ਮਨੁੱਖ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ,


ਜੋ ਸਗਲ ਤਿਆਗਿ ਏਕਹਿ ਲਪਟਾਹੀ  

जो सगल तिआगि एकहि लपटाही ॥  

Jo sagal ṯi▫āg ekėh laptāhī.  

who have abandoned all else and who cling to the One Lord alone.  

ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ।  

xxx
ਜੋ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ।


ਠਹਕਿ ਠਹਕਿ ਮਾਇਆ ਸੰਗਿ ਮੂਏ  

ठहकि ठहकि माइआ संगि मूए ॥  

Ŧẖahak ṯẖahak mā▫i▫ā sang mū▫e.  

Those who are totally absorbed and preoccupied with Maya are dead;  

ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ,  

ਠਹਕਿ ਠਹਕਿ = ਖਪ ਖਪ ਕੇ, ਖਹਿ ਖਹਿ ਕੇ, ਦੂਜਿਆਂ ਨਾਲ ਵੈਰ-ਵਿਰੋਧ ਬਣਾ ਬਣਾ ਕੇ।
(ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ,


ਉਆ ਕੈ ਕੁਸਲ ਕਤਹੂ ਹੂਏ  

उआ कै कुसल न कतहू हूए ॥  

U▫ā kai kusal na kaṯhū hū▫e.  

they do not find happiness anywhere.  

ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ।  

xxx
ਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ।


ਠਾਂਢਿ ਪਰੀ ਸੰਤਹ ਸੰਗਿ ਬਸਿਆ  

ठांढि परी संतह संगि बसिआ ॥  

Ŧẖāʼndẖ parī sanṯėh sang basi▫ā.  

One who dwells in the Society of the Saints finds a great peace;  

ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ,  

xxx
ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ,


ਅੰਮ੍ਰਿਤ ਨਾਮੁ ਤਹਾ ਜੀਅ ਰਸਿਆ  

अम्रित नामु तहा जीअ रसिआ ॥  

Amriṯ nām ṯahā jī▫a rasi▫ā.  

the Ambrosial Nectar of the Naam becomes sweet to his soul.  

ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ।  

ਜੀਅ ਰਸਿਆ = ਜਿੰਦ ਵਿਚ ਰਚ ਜਾਂਦਾ ਹੈ।
ਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ।


ਠਾਕੁਰ ਅਪੁਨੇ ਜੋ ਜਨੁ ਭਾਇਆ  

ठाकुर अपुने जो जनु भाइआ ॥  

Ŧẖākur apune jo jan bẖā▫i▫ā.  

That humble being, who is pleasing to his Lord and Master -  

ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ,  

ਭਾਇਆ = ਪਿਆਰਾ ਲੱਗਾ।
ਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ,


ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥  

नानक उआ का मनु सीतलाइआ ॥२८॥  

Nānak u▫ā kā man sīṯlā▫i▫ā. ||28||  

O Nanak, his mind is cooled and soothed. ||28||  

ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ।  

xxx॥੨੮॥
ਹੇ ਨਾਨਕ! ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ ॥੨੮॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ  

डंडउति बंदन अनिक बार सरब कला समरथ ॥  

Dand▫uṯ banḏan anik bār sarab kalā samrath.  

I bow down, and fall to the ground in humble adoration, countless times, to the All-powerful Lord, who possesses all powers.  

ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ।  

ਕਲਾ = ਤਾਕਤ।
ਹੇ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ! ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ।


ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥  

डोलन ते राखहु प्रभू नानक दे करि हथ ॥१॥  

Dolan ṯe rākẖo parabẖū Nānak ḏe kar hath. ||1||  

Please protect me, and save me from wandering, God. Reach out and give Nanak Your Hand. ||1||  

ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।  

ਤੇ = ਤੋਂ ।ਦੇ ਕਰਿ = ਦੇ ਕੇ ॥੧॥
ਹੇ ਨਾਨਕ! (ਇਉਂ ਅਰਦਾਸ ਕਰ-) ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ  

डडा डेरा इहु नही जह डेरा तह जानु ॥  

Dadā derā ih nahī jah derā ṯah jān.  

DADDA: This is not your true place; you must know where that place really is.  

ਡ-ਤੇਰਾ ਟਿਕਾਣਾ ਇਹ ਨਹੀਂ, ਉਸ ਜਗ੍ਹਾ ਨੂੰ ਸਮਝ, ਜਿਥੇ ਤੇਰਾ ਟਿਕਾਣਾ ਹੈ।  

ਡੇਰਾ = ਸਦਾ ਟਿਕੇ ਰਹਿਣ ਲਈ ਥਾਂ। ਜਾਨੁ = ਪਛਾਣ।
ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ।


ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ  

उआ डेरा का संजमो गुर कै सबदि पछानु ॥  

U▫ā derā kā sanjamo gur kai sabaḏ pacẖẖān.  

You shall come to realize the way to that place, through the Word of the Guru's Shabad.  

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਟਿਕਾਣੇ ਨੂੰ ਪਹੁੰਚਣ ਦਾ ਤਰੀਕਾ ਜਾਣ ਲੈ।  

ਸੰਜਮ = (ਟਿਕੇ ਰਹਿਣ ਦੀ) ਜੁਗਤਿ। ਸਬਦਿ = ਸ਼ਬਦ ਦੀ ਰਾਹੀਂ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ।


ਇਆ ਡੇਰਾ ਕਉ ਸ੍ਰਮੁ ਕਰਿ ਘਾਲੈ  

इआ डेरा कउ स्रमु करि घालै ॥  

I▫ā derā ka▫o saram kar gẖālai.  

This place, here, is established by hard work,  

ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ,  

ਸ੍ਰਮੁ = ਮਿਹਨਤ। ਘਾਲੈ = ਜਤਨ ਕਰਦਾ ਹੈ, ਘਾਲ ਘਾਲਦਾ ਹੈ।
ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ,


ਜਾ ਕਾ ਤਸੂ ਨਹੀ ਸੰਗਿ ਚਾਲੈ  

जा का तसू नही संगि चालै ॥  

Jā kā ṯasū nahī sang cẖālai.  

but not one iota of this shall go there with you.  

ਇਸ ਦਾ ਇਕ ਭੋਰਾ ਭਰ ਭੀ ਉਸ ਦੇ ਨਾਲ ਨਹੀਂ ਜਾਣਾ।  

ਤਸੂ = ਰਤਾ ਭਰ ਭੀ।
ਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ।


ਉਆ ਡੇਰਾ ਕੀ ਸੋ ਮਿਤਿ ਜਾਨੈ  

उआ डेरा की सो मिति जानै ॥  

U▫ā derā kī so miṯ jānai.  

The value of that place beyond is known only to those,  

ਉਸ ਨਿਵਾਸ ਅਸਥਾਨ ਦੀ ਕਦਰ ਉਹੀ ਜਾਣਦਾ ਹੈ,  

ਮਿਤਿ = ਮਰਯਾਦਾ, ਰੀਤ।
ਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ,


ਜਾ ਕਉ ਦ੍ਰਿਸਟਿ ਪੂਰਨ ਭਗਵਾਨੈ  

जा कउ द्रिसटि पूरन भगवानै ॥  

Jā ka▫o ḏarisat pūran bẖagvānai.  

upon whom the Perfect Lord God casts His Glance of Grace.  

ਜਿਸ ਉਤੇ ਮੁਕੰਮਲ ਮੁਬਾਰਕ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।  

xxx
ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ।


ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ  

डेरा निहचलु सचु साधसंग पाइआ ॥  

Derā nihcẖal sacẖ sāḏẖsang pā▫i▫ā.  

That permanent and true place is obtained in the Saadh Sangat, the Company of the Holy;  

ਇਹ ਨਿਵਾਸ ਅਸਥਾਨ ਮੁਸਤਕਿਲ ਤੇ ਸੱਚਾ ਹੈ, ਅਤੇ ਸਤਿਸੰਗਤ ਰਾਹੀਂ ਪ੍ਰਾਪਤ ਹੁੰਦਾ ਹੈ।  

xxx
ਸਾਧ ਸੰਗਤ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ,


ਨਾਨਕ ਤੇ ਜਨ ਨਹ ਡੋਲਾਇਆ ॥੨੯॥  

नानक ते जन नह डोलाइआ ॥२९॥  

Nānak ṯe jan nah dolā▫i▫ā. ||29||  

O Nanak, those humble beings do not waver or wander. ||29||  

ਨਾਨਕ, ਉਹ ਗੋਲੇ ਜੋ ਇਸ ਨੂੰ ਪਾ ਲੈਂਦੇ ਹਨ, ਡਿਕੋਡੋਲੇ ਨਹੀਂ ਖਾਂਦੇ।  

xxx॥੨੯॥
ਹੇ ਨਾਨਕ! ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ॥੨੯॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਢਾਹਨ ਲਾਗੇ ਧਰਮ ਰਾਇ ਕਿਨਹਿ ਘਾਲਿਓ ਬੰਧ  

ढाहन लागे धरम राइ किनहि न घालिओ बंध ॥  

Dẖāhan lāge ḏẖaram rā▫e kinėh na gẖāli▫o banḏẖ.  

When the Righteous Judge of Dharma begins to destroy someone, no one can place any obstacle in His Way.  

ਜਦ ਧਰਮ ਰਾਜਾ ਗਿਰਾਉਣ ਲਗਦਾ ਹੈ, ਕੋਈ ਭੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾ ਸਕਦਾ।  

ਧਰਮਰਾਇ ਢਾਹ = (ਆਤਮਕ ਜੀਵਨ ਦੇ ਮਹਲ ਨੂੰ) ਧਰਮਰਾਜ ਦੀ ਢਾਹ, ਆਤਮਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ। ਕਿਨਹਿ = ਕਿਸੇ ਭੀ ਵਿਕਾਰ ਨੇ। ਬੰਧ ਨ ਘਾਲਿਓ = ਆਤਮਕ ਜੀਵਨ ਦੇ ਰਸਤੇ ਵਿਚ ਰੋਕ ਨ ਪਾਈ।
ਉਹਨਾਂ (ਬੰਦਿਆਂ ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ, ਕੋਈ ਇਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿਚ ਰੋਕ ਨਹੀਂ ਪਾ ਸਕਿਆ,


ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥  

नानक उबरे जपि हरी साधसंगि सनबंध ॥१॥  

Nānak ubre jap harī sāḏẖsang san▫banḏẖ. ||1||  

O Nanak, those who join the Saadh Sangat and meditate on the Lord are saved. ||1||  

ਜੋ ਸਤਿ ਸੰਗਤ ਨਾਲ ਨਾਤਾ ਗੰਢ ਕੇ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ, ਉਹ ਪਾਰ ਉਤਰ ਜਾਂਦੇ ਹਨ।  

ਸਨਬੰਧ = ਸੰਬੰਧ, ਨਾਤਾ, ਪ੍ਰੀਤ ॥੧॥
ਹੇ ਨਾਨਕ! ਜਿਨ੍ਹਾਂ ਨੇ ਸਾਧ ਸੰਗਤ ਵਿਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ  

ढढा ढूढत कह फिरहु ढूढनु इआ मन माहि ॥  

Dẖadẖā dẖūdẖaṯ kah firahu dẖūdẖan i▫ā man māhi.  

DHADHA: Where are you going, wandering and searching? Search instead within your own mind.  

ਢ-ਤੂੰ ਲੱਭਣ ਲਈ ਕਿੱਥੇ ਜਾਂਦਾ ਹੈ? ਢੂੰਢ ਭਾਲ ਤਾਂ ਇਸ ਚਿੱਤ ਅੰਦਰ ਹੀ ਕਰਨੀ ਹੈ।  

xxx
ਹੋਰ ਕਿੱਥੇ ਲੱਭਦੇ ਫਿਰਦੇ ਹੋ? ਭਾਲ ਇਸ ਮਨ ਵਿਚ ਹੀ (ਕਰਨੀ ਹੈ)।


ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ  

संगि तुहारै प्रभु बसै बनु बनु कहा फिराहि ॥  

Sang ṯuhārai parabẖ basai ban ban kahā firāhi.  

God is with you, so why do you wander around from forest to forest?  

ਸੁਆਮੀ ਤੇਰੇ ਨਾਲ ਹੀ ਰਹਿੰਦਾ ਹੈ, ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ?  

xxx
ਪ੍ਰਭੂ ਤੁਹਾਡੇ ਨਾਲ (ਹਿਰਦੇ ਵਿਚ) ਵੱਸ ਰਿਹਾ ਹੈ, ਤੁਸੀਂ ਜੰਗਲ ਜੰਗਲ ਕਿੱਥੇ ਢੂੰਢਦੇ ਫਿਰਦੇ ਹੋ?


ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ  

ढेरी ढाहहु साधसंगि अह्मबुधि बिकराल ॥  

Dẖerī ḏẖahhu sāḏẖsang ahaʼn▫buḏẖ bikrāl.  

In the Saadh Sangat, the Company of the Holy, tear down the mound of your frightful, egotistical pride.  

ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ।  

ਬਿਕਰਾਲ = ਡਰਾਉਣੀ।
ਸਾਧ ਸੰਗਤ ਵਿਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮੱਤ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ।


ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ  

सुखु पावहु सहजे बसहु दरसनु देखि निहाल ॥  

Sukẖ pāvhu sėhje bashu ḏarsan ḏekẖ nihāl.  

You shall find peace, and abide in intuitive bliss; gazing upon the Blessed Vision of God's Darshan, you shall be delighted.  

ਇੰਜ ਤੂੰ ਆਰਾਮ ਪਾਵੇਗਾ, ਠੰਢ-ਚੈਨ ਅੰਦਰ ਵਸੇਗਾ ਅਤੇ ਸਾਹਿਬ ਦਾ ਦੀਦਾਰ ਵੇਖ ਕੇ ਪਰਸੰਨ ਹੋਵੇਗਾ।  

ਸਹਜੇ = ਸਹਜਿ, ਅਡੋਲ ਅਵਸਥਾ ਵਿਚ।ਨਿਹਾਲ = ਪ੍ਰਸੰਨ।
(ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸਨ ਹੋ ਜਾਇਗਾ, ਪ੍ਰਭੂ ਦਾ) ਦਰਸਨ ਕਰ ਕੇ ਆਤਮਾ ਖਿੜ ਪਏਗਾ, ਆਤਮਕ ਆਨੰਦ ਮਿਲੇਗਾ, ਅਡੋਲ ਅਵਸਥਾ ਵਿਚ ਟਿਕ ਜਾਵੋਗੇ।


ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ  

ढेरी जामै जमि मरै गरभ जोनि दुख पाइ ॥  

Dẖerī jāmai jam marai garabẖ jon ḏukẖ pā▫e.  

One who has such a mound as this, dies and suffers the pain of reincarnation through the womb.  

ਜਿਸ ਦੇ ਅੰਦਰ ਇਹ ਅੰਬਾਰ ਹੈ, ਉਹ ਜੰਮਦਾ ਤੇ ਮਰਦਾ ਹੈ ਅਤੇ ਬੱਚੇਦਾਨੀ ਦੇ ਜੀਵਨ ਦਾ ਕਸ਼ਟ ਉਠਾਉਂਦਾ ਹੈ!  

ਜਾਪੈ = ਜੰਮਦੀ ਹੈ, ਬਣੀ ਰਹਿੰਦੀ ਹੈ। ਜਮਿ = ਜੰਮ ਕੇ।
ਜਿਤਨਾ ਚਿਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ, ਮਨੁੱਖ ਜੰਮਦਾ ਮਰਦਾ ਰਹਿੰਦਾ ਹੈ, ਜੂਨਾਂ ਦੇ ਗੇੜ ਵਿਚ ਦੁੱਖ ਭੋਗਦਾ ਹੈ।


ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ  

मोह मगन लपटत रहै हउ हउ आवै जाइ ॥  

Moh magan laptaṯ rahai ha▫o ha▫o āvai jā▫e.  

One who is intoxicated by emotional attachment, entangled in egotism, selfishness and conceit, shall continue coming and going in reincarnation.  

ਜੋ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹੈ ਅਤੇ ਹੰਕਾਰ ਤੇ ਸਵੈ-ਹੰਗਤਾ ਅੰਦਰ ਫਾਬਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।  

xxx
ਮੋਹ ਵਿਚ ਮਸਤ ਹੋ ਕੇ (ਮਾਇਆ ਨਾਲ) ਚੰਬੜਿਆ ਰਹਿੰਦਾ ਹੈ, ਹਉਮੈ ਦੇ ਕਾਰਨ ਜਨਮ ਮਰਨ ਵਿਚ ਪਿਆ ਰਹਿੰਦਾ ਹੈ।


ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ  

ढहत ढहत अब ढहि परे साध जना सरनाइ ॥  

Dẖahaṯ dẖahaṯ ab dẖėh pare sāḏẖ janā sarnā▫e.  

Slowly and steadily, I have now surrendered to the Holy Saints; I have come to their Sanctuary.  

ਮੈਂ ਹੁਣ ਧੀਰੇ ਧੀਰੇ, ਪਵਿੱਤ੍ਰ ਪੁਰਸ਼ਾਂ ਦੀ ਪਨਾਹ ਹੇਠਾਂ ਆ ਡਿੱਗਾ ਹਾਂ।  

xxx
ਜੋ ਬੰਦੇ ਇਸ ਜਨਮ ਵਿਚ ਸਾਧ ਜਨਾਂ ਦੀ ਸਰਨ ਆ ਪੈਂਦੇ ਹਨ,


ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥  

दुख के फाहे काटिआ नानक लीए समाइ ॥३०॥  

Ḏukẖ ke fāhe kāti▫ā Nānak lī▫e samā▫e. ||30||  

God has cut away the noose of my pain; O Nanak, He has merged me into Himself. ||30||  

ਮਾਲਕ ਨੇ ਮੇਰੇ ਕਲੇਸ਼ ਦੀਆਂ ਫਾਹੀਆਂ ਕਟ ਛੱਡੀਆਂ ਹਨ ਅਤੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ, ਹੇ ਨਾਨਕ!  

xxx॥੩੦॥
ਹੇ ਨਾਨਕ! ਉਹਨਾਂ ਦੀਆਂ (ਮੋਹ ਤੋਂ ਉਪਜੀਆਂ) ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੩੦॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ  

जह साधू गोबिद भजनु कीरतनु नानक नीत ॥  

Jah sāḏẖū gobiḏ bẖajan kīrṯan Nānak nīṯ.  

Where the Holy people constantly vibrate the Kirtan of the Praises of the Lord of the Universe, O Nanak -  

ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ।  

xxx
(ਧਰਮਰਾਜ ਆਖਦਾ ਹੈ-) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ।


ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਜਾਈਅਹੁ ਦੂਤ ॥੧॥  

णा हउ णा तूं णह छुटहि निकटि न जाईअहु दूत ॥१॥  

Ņā ha▫o ṇā ṯūʼn ṇah cẖẖutėh nikat na jā▫ī▫ahu ḏūṯ. ||1||  

the Righteous Judge says, "Do not approach that place, O Messenger of Death, or else neither you nor I shall escape!" ||1||  

ਧਰਮ ਰਾਜਾ ਆਖਦਾ ਹੈ, "ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ"।  

ਦੂਤ = ਹੇ ਮੇਰੇ ਦੂਤੋ! {ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਦੱਸਿਆ ਜਾ ਰਿਹਾ ਹੈ} ॥੧॥
(ਜੇ ਤੁਸੀਂ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀਂ ਬਚੋਗੇ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ  

णाणा रण ते सीझीऐ आतम जीतै कोइ ॥  

Ņāṇā raṇ ṯe sījẖī▫ai āṯam jīṯai ko▫e.  

NANNA: One who conquers his own soul, wins the battle of life.  

ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ।  

ਰਣ ਤੇ = ਜਗਤ ਦੀ ਰਣ-ਭੂਮੀ ਤੋਂ। ਸੀਝੀਐ = ਜਿੱਤੀਦਾ ਹੈ। ਆਤਮ = ਆਪਣੇ ਆਪ ਨੂੰ।
ਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ।


ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ  

हउमै अन सिउ लरि मरै सो सोभा दू होइ ॥  

Ha▫umai an si▫o lar marai so sobẖā ḏū ho▫e.  

One who dies, while fighting against egotism and alienation, becomes sublime and beautiful.  

ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ।  

ਅਨ = ਦ੍ਵੈਤ। ਮਰੈ = ਆਪਾ-ਭਾਵ ਵਲੋਂ ਮਰੇ। ਸੋਭਾਦੂ = ਦੋਹਾਂ ਬਾਹਵਾਂ ਨਾਲ ਤਲਵਾਰ ਚਲਾਣ ਵਾਲਾ ਸੂਰਮਾ।
ਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।


ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ  

मणी मिटाइ जीवत मरै गुर पूरे उपदेस ॥  

Maṇī mitā▫e jīvaṯ marai gur pūre upḏes.  

One who eradicates his ego, remains dead while yet alive, through the Teachings of the Perfect Guru.  

ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ।  

ਮਣੀ = ਹਉਮੈ। ਸੂਰਤਣ = ਸੂਰਮਤਾ, ਬਹਾਦਰੀ।
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ,


ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ  

मनूआ जीतै हरि मिलै तिह सूरतण वेस ॥  

Manū▫ā jīṯai har milai ṯih sūrṯaṇ ves.  

He conquers his mind, and meets the Lord; he is dressed in robes of honor.  

ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ।  

xxx
ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ।


ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ  

णा को जाणै आपणो एकहि टेक अधार ॥  

Ņā ko jāṇai āpṇo ekėh tek aḏẖār.  

He does not claim anything as his own; the One Lord is his Anchor and Support.  

ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ।  

ਟੇਕ = ਓਟ।
ਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ,


ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ  

रैणि दिणसु सिमरत रहै सो प्रभु पुरखु अपार ॥  

Raiṇ ḏiṇas simraṯ rahai so parabẖ purakẖ apār.  

Night and day, he continually contemplates the Almighty, Infinite Lord God.  

ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ।  

ਰੈਣਿ = ਰਾਤ।
ਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ,


ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ  

रेण सगल इआ मनु करै एऊ करम कमाइ ॥  

Reṇ sagal i▫ā man karai e▫ū karam kamā▫e.  

He makes his mind the dust of all; such is the karma of the deeds he does.  

ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ।  

ਰੇਣ = ਚਰਨ-ਧੂੜ। ਏਊ = ਇਹੀ, ਇਹੋ ਜੇਹੇ।
ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ-ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ,


ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥  

हुकमै बूझै सदा सुखु नानक लिखिआ पाइ ॥३१॥  

Hukmai būjẖai saḏā sukẖ Nānak likẖi▫ā pā▫e. ||31||  

Understanding the Hukam of the Lord's Command, he attains everlasting peace. O Nanak, such is his pre-ordained destiny. ||31||  

ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।  

xxx॥੩੧॥
ਹੇ ਨਾਨਕ! ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ॥੩੧॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ  

तनु मनु धनु अरपउ तिसै प्रभू मिलावै मोहि ॥  

Ŧan man ḏẖan arpa▫o ṯisai parabẖū milāvai mohi.  

I offer my body, mind and wealth to anyone who can unite me with God.  

ਮੈਂ ਆਪਣੀ ਦੇਹਿ, ਆਤਮਾ ਅਤੇ ਦੌਲਤ ਉਸ ਨੂੰ ਸਮਰਪਣ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ!  

ਅਰਪਉ = ਮੈਂ ਭੇਟਾ ਕਰ ਦਿਆਂ। ਮੋਹਿ = ਮੈਨੂੰ।
ਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ)


ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥  

नानक भ्रम भउ काटीऐ चूकै जम की जोह ॥१॥  

Nānak bẖaram bẖa▫o kātī▫ai cẖūkai jam kī joh. ||1||  

O Nanak, my doubts and fears have been dispelled, and the Messenger of Death does not see me any longer. ||1||  

ਨਾਨਕ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ ਅਤੇ ਮੌਤ ਦਾ ਫਰੇਸ਼ਤਾ ਹੁਣ ਮੈਨੂੰ ਨਹੀਂ ਤਕਾਉਂਦਾ।  

ਜੋਹ = ਤੱਕ, ਘੂਰੀ ॥੧॥
ਹੇ ਨਾਨਕ! ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ  

तता ता सिउ प्रीति करि गुण निधि गोबिद राइ ॥  

Ŧaṯā ṯā si▫o parīṯ kar guṇ niḏẖ gobiḏ rā▫e.  

TATTA: Embrace love for the Treasure of Excellence, the Sovereign Lord of the Universe.  

ਤ- ਉਸ ਪਾਤਸ਼ਾਹ ਨਾਲ ਪਿਰਹੜੀ ਪਾ ਜੋ ਖੂਬੀਆਂ ਦਾ ਖਜਾਨਾ ਅਤੇ ਸ੍ਰਿਸ਼ਟੀ ਦਾ ਸੁਆਮੀ ਹੈ।  

ਨਿਧਿ = ਖ਼ਜ਼ਾਨਾ।
ਉਸ ਗੋਬਿੰਦ ਰਾਇ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,


ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ  

फल पावहि मन बाछते तपति तुहारी जाइ ॥  

Fal pāvahi man bācẖẖ▫ṯe ṯapaṯ ṯuhārī jā▫e.  

You shall obtain the fruits of your mind's desires, and your burning thirst shall be quenched.  

ਤੂੰ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲਵੇਗਾ ਅਤੇ ਤੇਰੀ ਜਲਣ ਮਿਟ ਜਾਏਗੀ।  

ਤਪਤਿ = ਸੜਨ, ਤਪਸ਼।
ਮਨ-ਇੱਛਤ ਫਲ ਹਾਸਲ ਕਰੇਂਗਾ, ਤੇਰੇ ਮਨ ਦੀ (ਤ੍ਰਿਸ਼ਨਾ-ਅੱਗ ਦੀ) ਤਪਸ਼ ਦੂਰ ਹੋ ਜਾਏਗੀ।


        


© SriGranth.org, a Sri Guru Granth Sahib resource, all rights reserved.
See Acknowledgements & Credits