Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਪਨੀ ਕ੍ਰਿਪਾ ਕਰਹੁ ਭਗਵੰਤਾ  

अपनी क्रिपा करहु भगवंता ॥  

Apnī kirpā karahu bẖagvanṯā.  

Please shower me with Your Mercy, O Lord God!  

ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!  

ਭਗਵੰਤਾ = ਹੇ ਭਗਵਾਨ!
ਹੇ ਭਗਵਾਨ! ਆਪਣੀ ਅਜਿਹੀ ਮਿਹਰ ਕਰ।


ਛਾਡਿ ਸਿਆਨਪ ਬਹੁ ਚਤੁਰਾਈ  

छाडि सिआनप बहु चतुराई ॥  

Cẖẖād si▫ānap baho cẖaṯurā▫ī.  

I have given up my excessive cleverness and scheming,  

ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,  

xxx
ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,


ਸੰਤਨ ਕੀ ਮਨ ਟੇਕ ਟਿਕਾਈ  

संतन की मन टेक टिकाई ॥  

Sanṯan kī man tek tikā▫ī.  

and I have taken the support of the Saints as my mind's support.  

ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।  

ਮਨ = ਹੇ ਮਨ!
ਸੰਤ ਜਨਾਂ ਦਾ ਆਸਰਾ ਫੜ।


ਛਾਰੁ ਕੀ ਪੁਤਰੀ ਪਰਮ ਗਤਿ ਪਾਈ  

छारु की पुतरी परम गति पाई ॥  

Cẖẖār kī puṯrī param gaṯ pā▫ī.  

Even a puppet of ashes attains the supreme status,  

ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,  

ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ।
ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ,


ਨਾਨਕ ਜਾ ਕਉ ਸੰਤ ਸਹਾਈ ॥੨੩॥  

नानक जा कउ संत सहाई ॥२३॥  

Nānak jā ka▫o sanṯ sahā▫ī. ||23||  

O Nanak, if it has the help and support of the Saints. ||23||  

ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!  

xxx॥੨੩॥
ਹੇ ਨਾਨਕ! ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨੩॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ  

जोर जुलम फूलहि घनो काची देह बिकार ॥  

Jor julam fūlėh gẖano kācẖī ḏeh bikār.  

Practicing oppression and tyranny, he puffs himself up; he acts in corruption with his frail, perishable body.  

ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।  

ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ। ਕਾਚੀ = ਨਾਸਵੰਤ। ਬਿਕਾਰ = ਬੇਕਾਰ, ਵਿਅਰਥ।
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।


ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥  

अह्मबुधि बंधन परे नानक नाम छुटार ॥१॥  

Ahaʼn▫buḏẖ banḏẖan pare Nānak nām cẖẖutār. ||1||  

He is bound by his egotistical intellect; O Nanak, salvation comes only through the Naam, the Name of the Lord. ||1||  

ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।  

ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ ॥੧॥
ਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮੱਤ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਜਜਾ ਜਾਨੈ ਹਉ ਕਛੁ ਹੂਆ  

जजा जानै हउ कछु हूआ ॥  

Jajā jānai ha▫o kacẖẖ hū▫ā.  

JAJJA: When someone, in his ego, believes that he has become something,  

ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,  

xxx
ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,


ਬਾਧਿਓ ਜਿਉ ਨਲਿਨੀ ਭ੍ਰਮਿ ਸੂਆ  

बाधिओ जिउ नलिनी भ्रमि सूआ ॥  

Bāḏẖi▫o ji▫o nalinī bẖaram sū▫ā.  

he is caught in his error, like a parrot in a trap.  

ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।  

ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ। ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ। ਸੂਆ = ਤੋਤਾ।
ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।


ਜਉ ਜਾਨੈ ਹਉ ਭਗਤੁ ਗਿਆਨੀ  

जउ जानै हउ भगतु गिआनी ॥  

Ja▫o jānai ha▫o bẖagaṯ gi▫ānī.  

When he believes, in his ego, that he is a devotee and a spiritual teacher,  

ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,  

xxx
ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,


ਆਗੈ ਠਾਕੁਰਿ ਤਿਲੁ ਨਹੀ ਮਾਨੀ  

आगै ठाकुरि तिलु नही मानी ॥  

Āgai ṯẖākur ṯil nahī mānī.  

then, in the world hereafter, the Lord of the Universe shall have no regard for him at all.  

ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।  

ਠਾਕੁਰਿ = ਠਾਕੁਰ ਨੇ।
ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।


ਜਉ ਜਾਨੈ ਮੈ ਕਥਨੀ ਕਰਤਾ  

जउ जानै मै कथनी करता ॥  

Ja▫o jānai mai kathnī karṯā.  

When he believes himself to be a preacher,  

ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,  

xxx
ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,


ਬਿਆਪਾਰੀ ਬਸੁਧਾ ਜਿਉ ਫਿਰਤਾ  

बिआपारी बसुधा जिउ फिरता ॥  

Bi▫āpārī basuḏẖā ji▫o firṯā.  

he is merely a peddler wandering over the earth.  

ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।  

ਬਸੁਧਾ = ਧਰਤੀ।
ਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।


ਸਾਧਸੰਗਿ ਜਿਹ ਹਉਮੈ ਮਾਰੀ  

साधसंगि जिह हउमै मारी ॥  

Sāḏẖsang jih ha▫umai mārī.  

But one who conquers his ego in the Company of the Holy,  

ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,  

ਜਿਹ = ਜਿਸ ਨੇ।
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,


ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥  

नानक ता कउ मिले मुरारी ॥२४॥  

Nānak ṯā ka▫o mile murārī. ||24||  

O Nanak, meets the Lord. ||24||  

ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।  

ਮੁਰਾਰੀ = ਪਰਮਾਤਮਾ ॥੨੪॥
ਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ  

झालाघे उठि नामु जपि निसि बासुर आराधि ॥  

Jẖālāgẖe uṯẖ nām jap nis bāsur ārāḏẖ.  

Rise early in the morning, and chant the Naam; worship and adore the Lord, night and day.  

ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।  

ਝਾਲਾਘੇ = ਸਵੇਰੇ, ਅੰਮ੍ਰਿਤ ਵੇਲੇ। ਉਠਿ = ਉਠ ਕੇ। ਨਿਸਿ = ਰਾਤ। ਬਾਸੁਰ = ਦਿਨ।
ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।


ਕਾਰ੍ਹਾ ਤੁਝੈ ਬਿਆਪਈ ਨਾਨਕ ਮਿਟੈ ਉਪਾਧਿ ॥੧॥  

कार्हा तुझै न बिआपई नानक मिटै उपाधि ॥१॥  

Kārĥā ṯujẖai na bi▫āpa▫ī Nānak mitai upāḏẖ. ||1||  

Anxiety shall not afflict you, O Nanak, and your misfortune shall vanish. ||1||  

ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।  

ਕਾਰਾ = ਝੋਰਾ, ਚਿੰਤਾ-ਫ਼ਿਕਰ। ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ। ਉਪਾਧਿ = ਝਗੜੇ ਆਦਿਕ ਦਾ ਸੁਭਾਉ ॥੧॥
ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਝਝਾ ਝੂਰਨੁ ਮਿਟੈ ਤੁਮਾਰੋ  

झझा झूरनु मिटै तुमारो ॥  

Jẖajẖā jẖūran mitai ṯumāro.  

JHAJHA: Your sorrows shall depart,  

ਝ - ਤੇਰਾ ਪਸਚਾਤਾਪ ਮੁਕ ਜਾਵੇਗਾ,  

xxx
(ਹੇ ਵਣਜਾਰੇ ਜੀਵ!) ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,


ਰਾਮ ਨਾਮ ਸਿਉ ਕਰਿ ਬਿਉਹਾਰੋ  

राम नाम सिउ करि बिउहारो ॥  

Rām nām si▫o kar bi▫uhāro.  

when you deal with the Lord's Name.  

ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।  

xxx
ਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ।


ਝੂਰਤ ਝੂਰਤ ਸਾਕਤ ਮੂਆ  

झूरत झूरत साकत मूआ ॥  

Jẖūraṯ jẖūraṯ sākaṯ mū▫ā.  

The faithless cynic dies in sorrow and pain;  

ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,  

ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ।
ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ,


ਜਾ ਕੈ ਰਿਦੈ ਹੋਤ ਭਾਉ ਬੀਆ  

जा कै रिदै होत भाउ बीआ ॥  

Jā kai riḏai hoṯ bẖā▫o bī▫ā.  

his heart is filled with the love of duality.  

ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।  

ਬੀਆ = ਦੂਜਾ।
ਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।


ਝਰਹਿ ਕਸੰਮਲ ਪਾਪ ਤੇਰੇ ਮਨੂਆ  

झरहि कसमल पाप तेरे मनूआ ॥  

Jẖarėh kasamal pāp ṯere manū▫ā.  

Your evil deeds and sins shall fall away, O my mind,  

ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,  

ਕਸੰਮਲ = ਪਾਪ, ਕਸਮਲ।
ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ,


ਅੰਮ੍ਰਿਤ ਕਥਾ ਸੰਤਸੰਗਿ ਸੁਨੂਆ  

अम्रित कथा संतसंगि सुनूआ ॥  

Amriṯ kathā saṯsang sunū▫ā.  

listening to the ambrosial speech in the Society of the Saints.  

ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।  

ਮਨੂਆ = ਮਨ ਦੇ।
ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ।


ਝਰਹਿ ਕਾਮ ਕ੍ਰੋਧ ਦ੍ਰੁਸਟਾਈ  

झरहि काम क्रोध द्रुसटाई ॥  

Jẖarėh kām kroḏẖ ḏarustā▫ī.  

Sexual desire, anger and wickedness fall away,  

ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,  

ਦ੍ਰੁਸਟਾਈ = ਦੁਸ਼ਟ, ਮੰਦੇ ਖ਼ਿਆਲ।
ਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ


ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥  

नानक जा कउ क्रिपा गुसाई ॥२५॥  

Nānak jā ka▫o kirpā gusā▫ī. ||25||  

O Nanak, from those who are blessed by the Mercy of the Lord of the World. ||25||  

ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।  

ਗੁਸਾਈ = ਧਰਤੀ ਦਾ ਖਸਮ, ਪ੍ਰਭੂ ॥੨੫॥
ਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ) ॥੨੫॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਪਾਵਹੁ ਮੀਤ  

ञतन करहु तुम अनिक बिधि रहनु न पावहु मीत ॥  

Ñaṯan karahu ṯum anik biḏẖ rahan na pāvhu mīṯ.  

You can try all sorts of things, but you still cannot remain here, my friend.  

ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!  

ਮੀਤ = ਹੇ ਮਿੱਤਰ! ਞਤਨ = ਜਤਨ।
ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀਂ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।


ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥  

जीवत रहहु हरि हरि भजहु नानक नाम परीति ॥१॥  

Jīvaṯ rahhu har har bẖajahu Nānak nām parīṯ. ||1||  

But you shall live forevermore, O Nanak, if you vibrate and love the Naam, the Name of the Lord, Har, Har. ||1||  

ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।  

ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ॥੧॥
ਹੇ ਨਾਨਕ! ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥


ਪਵੜੀ  

पवड़ी ॥  

Pavṛī.  

Pauree:  

ਪਉੜੀ।  

ਪਵੜੀ:
ਪਉੜੀ


ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ  

ञंञा ञाणहु द्रिड़ु सही बिनसि जात एह हेत ॥  

Ñañā njāṇaho ḏariṛ sahī binas jāṯ eh heṯ.  

NYANYA: Know this as absolutely correct, that that this ordinary love shall come to an end.  

ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।  

ਹੇਤ = ਮੋਹ। ਞਾਣਹੁ = ਸਮਝ ਲਵੋ।
ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;


ਗਣਤੀ ਗਣਉ ਗਣਿ ਸਕਉ ਊਠਿ ਸਿਧਾਰੇ ਕੇਤ  

गणती गणउ न गणि सकउ ऊठि सिधारे केत ॥  

Gaṇṯī gaṇa▫o na gaṇ saka▫o ūṯẖ siḏẖāre keṯ.  

You may count and calculate as much as you want, but you cannot count how many have arisen and departed.  

ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?  

ਕੇਤ = ਕਿਤਨੇ ਕੁ? ਗਣਉ = ਗਣਉਂ, ਮੈਂ ਗਿਣਦਾ। ਸਕਉ = ਸਕਉਂ। ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ।
ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।


ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ  

ञो पेखउ सो बिनसतउ का सिउ करीऐ संगु ॥  

Ño pekẖa▫o so binasṯa▫o kā si▫o karī▫ai sang.  

Whoever I see shall perish. With whom should I associate?  

ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?  

ਞੋ = ਜੋ ਕੁਝ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਕਾ ਸਿਉ = ਕਿਸ ਨਾਲ? ਸੰਗੁ = ਸਾਥ।
ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?


ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ  

ञाणहु इआ बिधि सही चित झूठउ माइआ रंगु ॥  

Ñāṇaho i▫ā biḏẖ sahī cẖiṯ jẖūṯẖ▫o mā▫i▫ā rang.  

Know this as true in your consciousness, that the love of Maya is false.  

ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।  

ਸਹੀ = ਠੀਕ। ਚਿਤ = ਹੇ ਚਿੱਤ!
ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।


ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ  

ञाणत सोई संतु सुइ भ्रम ते कीचित भिंन ॥  

Ñaṇaṯ so▫ī sanṯ su▫e bẖaram ṯe kīcẖiṯ bẖinn.  

He alone knows, and he alone is a Saint, who is free of doubt.  

ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।  

ਭ੍ਰਮ ਤੇ = ਭਟਕਣਾ ਤੋਂ। ਭਿੰਨ = ਵੱਖਰਾ।
ਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।


ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ  

अंध कूप ते तिह कढहु जिह होवहु सुप्रसंन ॥  

Anḏẖ kūp ṯe ṯih kadẖahu jih hovhu suparsan.  

He is lifted up and out of the deep dark pit; the Lord is totally pleased with him.  

ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।  

ਕੂਪ ਤੇ = ਖੂਹ ਵਿਚੋਂ। ਤਿਹ = ਉਸ (ਮਨੁੱਖ) ਨੂੰ।
(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।


ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ  

ञा कै हाथि समरथ ते कारन करनै जोग ॥  

Ñā kai hāth samrath ṯe kāran karnai jog.  

God's Hand is All-powerful; He is the Creator, the Cause of causes.  

ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।  

ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ।
ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)


ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥  

नानक तिह उसतति करउ ञाहू कीओ संजोग ॥२६॥  

Nānak ṯih usṯaṯ kara▫o ñahū kī▫o sanjog. ||26||  

O Nanak, praise the One, who joins us to Himself. ||26||  

ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।  

ਕਰਉ = ਕਰਉਂ, ਮੈਂ ਕਰਦਾ ਹਾਂ ॥੨੬॥
ਹੇ ਨਾਨਕ! ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ  

टूटे बंधन जनम मरन साध सेव सुखु पाइ ॥  

Tūte banḏẖan janam maran sāḏẖ sev sukẖ pā▫e.  

The bondage of birth and death is broken and peace is obtained, by serving the Holy.  

ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।  

xxx
ਉਸ ਮਨੁੱਖ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ


ਨਾਨਕ ਮਨਹੁ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥  

नानक मनहु न बीसरै गुण निधि गोबिद राइ ॥१॥  

Nānak manhu na bīsrai guṇ niḏẖ gobiḏ rā▫e. ||1||  

O Nanak, may I never forget from my mind, the Treasure of Virtue, the Sovereign Lord of the Universe. ||1||  

ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।  

xxx॥੧॥
ਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਕੋਇ  

टहल करहु तउ एक की जा ते ब्रिथा न कोइ ॥  

Tahal karahu ṯa▫o ek kī jā ṯe baritha na ko▫e.  

Work for the One Lord; no one returns empty-handed from Him.  

ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।  

ਬ੍ਰਿਥਾ = ਖ਼ਾਲੀ।
ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।


ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ  

मनि तनि मुखि हीऐ बसै जो चाहहु सो होइ ॥  

Man ṯan mukẖ hī▫ai basai jo cẖāhhu so ho▫e.  

When the Lord abides within your mind, body, mouth and heart, then whatever you desire shall come to pass.  

ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।  

ਹੀਐ = ਹਿਰਦੇ ਵਿਚ।
ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।


ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ  

टहल महल ता कउ मिलै जा कउ साध क्रिपाल ॥  

Tahal mahal ṯā ka▫o milai jā ka▫o sāḏẖ kirpāl.  

He alone obtains the Lord's service, and the Mansion of His Presence, unto whom the Holy Saint is compassionate.  

ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।  

ਮਹਲ = ਅਵਸਰ, ਸਬਬ। ਸਾਧ = ਗੁਰੂ।
ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।


ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ  

साधू संगति तउ बसै जउ आपन होहि दइआल ॥  

Sāḏẖū sangaṯ ṯa▫o basai ja▫o āpan hohi ḏa▫i▫āl.  

He joins the Saadh Sangat, the Company of the Holy, only when the Lord Himself shows His Mercy.  

ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।  

ਆਪਨ = ਪ੍ਰਭੂ ਆਪ ਹੀ।
ਤੇ, ਗੁਰੂ ਦੀ ਸੰਗਤ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।


ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ  

टोहे टाहे बहु भवन बिनु नावै सुखु नाहि ॥  

Tohe tāhe baho bẖavan bin nāvai sukẖ nāhi.  

I have searched and searched, across so many worlds, but without the Name, there is no peace.  

ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।  

ਟੋਹੇ ਟਾਹੇ = ਭਾਲੇ ਵੇਖੇ ਹਨ। ਭਵਨ = ਟਿਕਾਣੇ, ਆਸਰੇ, ਘਰ।
ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।


ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ  

टलहि जाम के दूत तिह जु साधू संगि समाहि ॥  

Talėh jām ke ḏūṯ ṯih jo sāḏẖū sang samāhi.  

The Messenger of Death retreats from those who dwell in the Saadh Sangat.  

ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।  

ਤਿਹ = ਉਹਨਾਂ ਬੰਦਿਆਂ ਦੇ।
ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।


ਬਾਰਿ ਬਾਰਿ ਜਾਉ ਸੰਤ ਸਦਕੇ  

बारि बारि जाउ संत सदके ॥  

Bār bār jā▫o sanṯ saḏke.  

Again and again, I am forever devoted to the Saints.  

ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,  

xxx
ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।


ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥  

नानक पाप बिनासे कदि के ॥२७॥  

Nānak pāp bināse kaḏ ke. ||27||  

O Nanak, my sins from so long ago have been erased. ||27||  

ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।  

ਕਦਿ ਕੇ = ਚਿਰ ਦੇ, ਕਈ ਜਨਮਾਂ ਦੇ ਕੀਤੇ ਹੋਏ ॥੨੭॥
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਠਾਕ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ  

ठाक न होती तिनहु दरि जिह होवहु सुप्रसंन ॥  

Ŧẖāk na hoṯī ṯinhu ḏar jih hovhu suparsan.  

Those beings, with whom the Lord is thoroughly pleased, meet with no obstacles at His Door.  

ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।  

ਠਾਕ = ਰੋਕ। ਦਰਿ = ਪ੍ਰਭੂ ਦੇ ਦਰ ਉਤੇ।
(ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ)।


ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥  

जो जन प्रभि अपुने करे नानक ते धनि धंनि ॥१॥  

Jo jan parabẖ apune kare Nānak ṯe ḏẖan ḏẖan. ||1||  

Those humble beings whom God has made His own, O Nanak, are blessed, so very blessed. ||1||  

ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।  

ਪ੍ਰਭਿ = ਪ੍ਰਭੂ ਨੇ। ਧਨਿ ਧੰਨਿ = ਬੜੇ ਭਾਗਾਂ ਵਾਲੇ ॥੧॥
ਹੇ ਨਾਨਕ! ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits