Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ  

रे मन बिनु हरि जह रचहु तह तह बंधन पाहि ॥  

Re man bin har jah racẖahu ṯah ṯah banḏẖan pāhi.  

O mind: without the Lord, whatever you are involved in shall bind you in chains.  

ਹੇ ਮੇਰੀ ਜਿੰਦੇ! ਰੱਬ ਦੇ ਬਗੈਰ ਜਿਸ ਕਾਸੇ ਵਿੱਚ ਭੀ ਤੂੰ ਪਰਵਿਰਤ ਹੁੰਦੀ ਹੈ, ਉਥੇ ਹੀ ਤੈਨੂੰ ਜ਼ੰਜੀਰਾਂ ਪੈਦੀਆਂ ਹਨ।  

xxx
ਹੇ ਮੇਰੇ ਮਨ! ਪ੍ਰਭੂ ਤੋਂ ਬਿਨਾ ਹੋਰ ਜਿਥੇ ਜਿਥੇ ਪ੍ਰੇਮ ਪਾਏਂਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ।


ਜਿਹ ਬਿਧਿ ਕਤਹੂ ਛੂਟੀਐ ਸਾਕਤ ਤੇਊ ਕਮਾਹਿ  

जिह बिधि कतहू न छूटीऐ साकत तेऊ कमाहि ॥  

Jih biḏẖ kaṯhū na cẖẖūtī▫ai sākaṯ ṯe▫ū kamāhi.  

The faithless cynic does those deeds which will never allow him to be emancipated.  

ਮਾਇਆ ਦਾ ਉਪਾਸ਼ਕ ਐਨ ਉਹੀ ਕੰਮ ਕਰਦਾ ਹੈ, ਜਿਨ੍ਹਾਂ ਦੁਆਰਾ ਉਸ ਦੀ ਕਦਾਚਿੱਤ ਖ਼ਲਾਸੀ ਨਹੀਂ ਹੋ ਸਕਦੀ।  

ਸਾਕਤ = ਪ੍ਰਭੂ ਨਾਲੋਂ ਵਿੱਛੁੜੇ ਜੀਵ।
ਹਰੀ ਤੋਂ ਵਿੱਛੁੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਭੀ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਾਹ ਹੋ ਸਕੇ।


ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ  

हउ हउ करते करम रत ता को भारु अफार ॥  

Ha▫o ha▫o karṯe karam raṯ ṯā ko bẖār afār.  

Acting in egotism, selfishness and conceit, the lovers of rituals carry the unbearable load.  

ਕਰਮ ਕਾਂਡਾਂ ਦੇ ਆਸ਼ਕ ਜੋ ਹੰਕਾਰ ਕਰਦੇ ਹਨ, ਉਹ ਅਸਹਿ ਬੋਝ ਬਰਦਾਸ਼ਤ ਕਰਦੇ ਹਨ।  

ਕਰਮ ਰਤ = ਪੁੰਨ ਕਰਮਾਂ ਦੇ ਪ੍ਰੇਮੀ, ਕਰਮ ਕਾਂਡੀ। ਅਫਾਰ = ਨਾਹ ਝੱਲਿਆ ਜਾ ਸਕਣ ਵਾਲਾ, ਬਹੁਤ।
(ਤੀਰਥ, ਦਾਨ ਆਦਿਕ) ਕਰਮਾਂ ਦੇ ਪ੍ਰੇਮੀ (ਇਹ ਕਰਮ ਕਰ ਕੇ, ਇਹਨਾਂ ਦੇ ਕੀਤੇ ਦਾ) ਮਾਣ ਕਰਦੇ ਫਿਰਦੇ ਹਨ, ਇਸ ਹਉਮੈ ਦਾ ਭਾਰ ਭੀ ਅਸਹਿ ਹੁੰਦਾ ਹੈ,


ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ  

प्रीति नही जउ नाम सिउ तउ एऊ करम बिकार ॥  

Parīṯ nahī ja▫o nām si▫o ṯa▫o e▫ū karam bikār.  

When there is no love for the Naam, then these rituals are corrupt.  

ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।  

xxx
ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ।


ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ  

बाधे जम की जेवरी मीठी माइआ रंग ॥  

Bāḏẖe jam kī jevrī mīṯẖī mā▫i▫ā rang.  

The rope of death binds those who are in love with the sweet taste of Maya.  

ਜੋ ਮਿੱਠੇ ਸੰਸਾਰੀ ਪਦਾਰਥਾਂ ਨੂੰ ਪ੍ਰੀਤ ਕਰਦੇ ਹਨ ਉਹ ਮੌਤ ਦੇ ਰੱਸੇ ਨਾਲ ਜਕੜੇ ਹੋਏ ਹਨ।  

xxx
ਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿਚ ਬੱਝ ਜਾਂਦੇ ਹਨ।


ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ  

भ्रम के मोहे नह बुझहि सो प्रभु सदहू संग ॥  

Bẖaram ke mohe nah bujẖėh so parabẖ saḏhū sang.  

Deluded by doubt, they do not understand that God is always with them.  

ਵਹਿਮ ਦੇ ਬਹਿਕਾਏ ਹੋਏ ਉਹ ਸਮਝਦੇ ਨਹੀਂ ਕਿ ਉਹ ਠਾਕੁਰ ਹਮੇਸ਼ਾਂ ਹੀ ਉਨ੍ਹਾਂ ਦੇ ਨਾਲ ਹੈ।  

xxx
ਭਟਕਣਾ ਵਿਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ।


ਲੇਖੈ ਗਣਤ ਛੂਟੀਐ ਕਾਚੀ ਭੀਤਿ ਸੁਧਿ  

लेखै गणत न छूटीऐ काची भीति न सुधि ॥  

Lekẖai gaṇaṯ na cẖẖūtī▫ai kācẖī bẖīṯ na suḏẖ.  

When their accounts are called for, they shall not be released; their wall of mud cannot be washed clean.  

ਜਦ ਉਨ੍ਹਾਂ ਦਾ ਲੇਖਾ ਪੱਤਾ ਗਿਣਿਆ ਗਿਆ, ਉਨ੍ਹਾਂ ਨੇ ਬਰੀ ਨਹੀਂ ਹੋਣਾ। ਕੱਚੀ ਕੰਧ ਕਦਾਚਿੱਤ ਸਾਫ਼ ਸੁਥਰੀ ਨਹੀਂ ਹੋ ਸਕਦੀ।  

ਭੀਤਿ = ਕੰਧ। ਸੁਧਿ = ਸਫ਼ਾਈ, ਪਵਿਤ੍ਰਤਾ।
(ਅਸੀਂ ਜੀਵ ਇਤਨੇ ਮਾਇਆ-ਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ) ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ, (ਪਾਣੀ ਨਾਲ ਧੋਤਿਆਂ) ਗਾਰੇ ਦੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ (ਹੋਰ ਹੋਰ ਗਾਰਾ ਬਣਦਾ ਜਾਇਗਾ)।


ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥  

जिसहि बुझाए नानका तिह गुरमुखि निरमल बुधि ॥९॥  

Jisahi bujẖā▫e nānkā ṯih gurmukẖ nirmal buḏẖ. ||9||  

One who is made to understand - O Nanak, that Gurmukh obtains immaculate understanding. ||9||  

ਜਿਸ ਨੂੰ ਵਾਹਿਗੁਰੂ ਸਮਝ ਪ੍ਰਦਾਨ ਕਰਦਾ ਹੈ, ਗੁਰਾਂ ਦੇ ਰਾਹੀਂ ਹੇ ਨਾਨਕ! ਉਹ ਪਵਿੱਤਰ ਸੋਚ ਵਿਚਾਰ ਨੂੰ ਪ੍ਰਾਪਤ ਹੋ ਜਾਂਦਾ ਹੈ।  

xxx॥੯॥
ਹੇ ਨਾਨਕ! ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਦੀ ਬੁੱਧੀ ਪਵਿਤ੍ਰ ਹੋ ਜਾਂਦੀ ਹੈ ॥੯॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ  

टूटे बंधन जासु के होआ साधू संगु ॥  

Tūte banḏẖan jās ke ho▫ā sāḏẖū sang.  

One whose bonds are cut away joins the Saadh Sangat, the Company of the Holy.  

ਜਿਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ, ਉਹ ਸਤਿਸੰਗਤ ਨਾਲ ਜੁੜਦਾ ਹੈ।  

ਜਾਸੁ ਕੇ = ਜਿਸ ਮਨੁੱਖ ਦੇ।
ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ।


ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥  

जो राते रंग एक कै नानक गूड़ा रंगु ॥१॥  

Jo rāṯe rang ek kai Nānak gūṛā rang. ||1||  

Those who are imbued with the Love of the One Lord, O Nanak, take on the deep and lasting color of His Love. ||1||  

ਜੋ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੱਕੀ ਤੇ ਡੂੰਘੀ ਰੰਗਤ ਹੁੰਦੀ ਹੈ।  

ਗੂੜਾ ਰੰਗ = ਪੱਕਾ (ਮਜੀਠੀ) ਰੰਗ (ਕਸੁੰਭੇ ਵਰਗਾ ਕੱਚਾ ਨਹੀਂ) ॥੧॥
ਹੇ ਨਾਨਕ! (ਗੁਰੂ ਦੀ ਸੰਗਤ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਰਾਰਾ ਰੰਗਹੁ ਇਆ ਮਨੁ ਅਪਨਾ  

रारा रंगहु इआ मनु अपना ॥  

Rārā rangahu i▫ā man apnā.  

RARRA: Dye this heart of yours in the color of the Lord's Love.  

ਰ-ਇਸ ਆਪਣੇ ਦਿਲ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗ।  

xxx
ਆਪਣੇ ਇਸ ਮਨ ਨੂੰ (ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ!


ਹਰਿ ਹਰਿ ਨਾਮੁ ਜਪਹੁ ਜਪੁ ਰਸਨਾ  

हरि हरि नामु जपहु जपु रसना ॥  

Har har nām japahu jap rasnā.  

Meditate on the Name of the Lord, Har, Har - chant it with your tongue.  

ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।  

ਰਸਨਾ = ਜੀਭ (ਨਾਲ)।
ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ।


ਰੇ ਰੇ ਦਰਗਹ ਕਹੈ ਕੋਊ  

रे रे दरगह कहै न कोऊ ॥  

Re re ḏargėh kahai na ko▫ū.  

In the Court of the Lord, no one shall speak harshly to you.  

ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।  

ਰੇ ਰੇ = ਓਇ! ਓਇ! (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ)।
(ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ,


ਆਉ ਬੈਠੁ ਆਦਰੁ ਸੁਭ ਦੇਊ  

आउ बैठु आदरु सुभ देऊ ॥  

Ā▫o baiṯẖ āḏar subẖ ḏe▫ū.  

Everyone shall welcome you, saying, "Come, and sit down".  

ਸਾਰੇ ਇਹ ਆਖ ਕੇ ਤੇਰੀ ਆਓ-ਭਗਤ ਕਰਨਗੇ, "ਆਓ ਜੀ, ਬੈਠੋ"।  

ਸੁਭ = ਚੰਗਾ।
(ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ)-ਆਓ ਬੈਠੋ!


ਉਆ ਮਹਲੀ ਪਾਵਹਿ ਤੂ ਬਾਸਾ  

उआ महली पावहि तू बासा ॥  

U▫ā mahlī pāvahi ṯū bāsā.  

In that Mansion of the Lord's Presence, you shall find a home.  

ਸਾਈਂ ਦੇ ਉਸ ਮੰਦਰ ਅੰਦਰ ਤੈਨੂੰ ਵਸੇਬਾ ਮਿਲੇਗਾ।  

xxx
ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ,


ਜਨਮ ਮਰਨ ਨਹ ਹੋਇ ਬਿਨਾਸਾ  

जनम मरन नह होइ बिनासा ॥  

Janam maran nah ho▫e bināsā.  

There is no birth or death, or destruction there.  

ਉਥੇ ਕੋਈ ਪੈਦਾਇਸ਼, ਮੌਤ ਅਤੇ ਬਰਬਾਦੀ ਨਹੀਂ।  

xxx
ਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ।


ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ  

मसतकि करमु लिखिओ धुरि जा कै ॥  

Masṯak karam likẖi▫o ḏẖur jā kai.  

One who has such karma written on his forehead,  

ਜਿਸ ਦੇ ਮੱਥੇ ਉਤੇ ਚੰਗੇ ਭਾਗ ਮੁੱਢ ਤੋਂ ਲਿਖੇ ਹੋਏ ਹਨ,  

ਮਸਤਕਿ = ਮੱਥੇ ਤੇ। ਕਰਮੁ = ਪ੍ਰਭੂ ਦੀ ਬਖ਼ਸ਼ਸ਼।
ਪਰ ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ,


ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥  

हरि स्मपै नानक घरि ता कै ॥१०॥  

Har sampai Nānak gẖar ṯā kai. ||10||  

O Nanak, has the wealth of the Lord in his home. ||10||  

ਰੱਬ ਦਾ ਧਨ ਉਸ ਦੇ ਗ੍ਰਹਿ ਵਿੱਚ ਹੈ, ਹੇ ਨਾਨਕ!  

ਸੰਪੈ = ਧਨ-ਪਦਾਰਥ ॥੧੦॥
ਹੇ ਨਾਨਕ! ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ ॥੧੦॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ  

लालच झूठ बिकार मोह बिआपत मूड़े अंध ॥  

Lālacẖ jẖūṯẖ bikār moh bi▫āpaṯ mūṛe anḏẖ.  

Greed, falsehood, corruption and emotional attachment entangle the blind and the foolish.  

ਲੋਭ, ਕੂੜ, ਪਾਪ ਅਤੇ ਸੰਸਾਰੀ ਮਮਤਾ, ਅੰਨ੍ਹੇ ਮੂਰਖ ਨੂੰ ਆ ਚਿਮੜਦੇ ਹਨ।  

ਬਿਆਪਤ = ਜ਼ੋਰ ਪਾ ਲੈਂਦੇ ਹਨ। ਅੰਧ = ਸੂਝ-ਹੀਣ, ਜਿਨ੍ਹਾਂ ਦੇ ਗਿਆਨ = ਨੇਤ੍ਰ ਬੰਦ ਹਨ।
ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ,


ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥  

लागि परे दुरगंध सिउ नानक माइआ बंध ॥१॥  

Lāg pare ḏurganḏẖ si▫o Nānak mā▫i▫ā banḏẖ. ||1||  

Bound down by Maya, O Nanak, a foul odor clings to them. ||1||  

ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ।  

ਦੁਰਗੰਧ = ਗੰਦਗੀ, ਮੰਦੇ ਕੰਮ। ਬੰਧ = ਬੰਧਨ ॥੧॥
ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਲਲਾ ਲਪਟਿ ਬਿਖੈ ਰਸ ਰਾਤੇ  

लला लपटि बिखै रस राते ॥  

Lalā lapat bikẖai ras rāṯe.  

LALLA: People are entangled in the love of corrupt pleasures;  

ਲ-ਇਨਸਾਨ ਪਾਪ ਭਰੀਆਂ ਮੌਜਾਂ ਅੰਦਰ ਫਾਬੇ ਅਤੇ ਰੰਗੇ ਹੋਏ ਹਨ।  

ਲਪਟਿ = ਚੰਬੜੇ ਹੋਏ। ਬਿਖੈ ਰਸ = ਵਿਸ਼ਿਆਂ ਦੇ ਸੁਆਦ।
ਜੇਹੜੇ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ,


ਅਹੰਬੁਧਿ ਮਾਇਆ ਮਦ ਮਾਤੇ  

अह्मबुधि माइआ मद माते ॥  

Ahaʼn▫buḏẖ mā▫i▫ā maḏ māṯe.  

they are drunk with the wine of egotistical intellect and Maya.  

ਉਹ ਅੰਹਕਾਰ-ਮਤੀ ਅਕਲ ਅਤੇ ਧਨ-ਦੌਲਤ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਹਨ।  

ਅਹੰਬੁਧਿ = 'ਮੈਂ ਮੈਂ' ਕਰਨ ਵਾਲੀ ਬੁੱਧੀ। ਮਦ = ਨਸ਼ਾ। ਮਾਤੇ = ਮਸਤ।
ਜਿਨ੍ਹਾਂ ਦੀ ਬੁੱਧ ਉਤੇ ਹਉਮੈ ਦਾ ਪਰਦਾ ਪੈ ਜਾਂਦਾ ਹੈ।


ਇਆ ਮਾਇਆ ਮਹਿ ਜਨਮਹਿ ਮਰਨਾ  

इआ माइआ महि जनमहि मरना ॥  

I▫ā mā▫i▫ā mėh janmėh marnā.  

In this Maya, they are born and die.  

ਇਸ ਮੋਹਨੀ ਅੰਦਰ ਪ੍ਰਾਣੀ ਆਉਂਦਾ ਅਤੇ ਜਾਂਦਾ ਰਹਿੰਦਾ ਹੈ।  

xxx
ਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚੰਬੜੇ ਰਹਿੰਦੇ ਹਨ, ਤੇ ਇਸ ਮਾਇਆ ਵਿਚ ਫਸ ਕੇ ਜਨਮ ਮਰਨ (ਦੇ ਗੇੜ ਵਿਚ ਪੈ ਜਾਂਦੇ ਹਨ।)


ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ  

जिउ जिउ हुकमु तिवै तिउ करना ॥  

Ji▫o ji▫o hukam ṯivai ṯi▫o karnā.  

People act according to the Hukam of the Lord's Command.  

ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।  

xxx
(ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ।


ਕੋਊ ਊਨ ਕੋਊ ਪੂਰਾ  

कोऊ ऊन न कोऊ पूरा ॥  

Ko▫ū ūn na ko▫ū pūrā.  

No one is perfect, and no one is imperfect.  

ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।  

ਊਨ = ਸੱਖਣਾ, ਊਣਾ, ਘੱਟ।
(ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ,


ਕੋਊ ਸੁਘਰੁ ਕੋਊ ਮੂਰਾ  

कोऊ सुघरु न कोऊ मूरा ॥  

Ko▫ū sugẖar na ko▫ū mūrā.  

No one is wise, and no one is foolish.  

ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,  

ਸੁਘਰੁ = ਸਿਆਣਾ। ਮੂਰਾ = ਮੂੜ੍ਹ, ਮੂਰਖ।
ਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ।


ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ  

जितु जितु लावहु तितु तितु लगना ॥  

Jiṯ jiṯ lāvhu ṯiṯ ṯiṯ lagnā.  

Wherever the Lord engages someone, there he is engaged.  

ਜਿਥੇ ਕਿਤੇ ਭੀ ਤੂੰ ਬੰਦੇ ਨੂੰ ਜੋੜਦਾ ਹੈ, ਉਥੇ ਉਹ ਜੁੜ ਜਾਂਦਾ ਹੈ।  

xxx
ਹੇ ਪ੍ਰਭੂ! ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈਂ, ਉਧਰ ਉਧਰ ਹੀ ਇਹ ਲੱਗ ਪੈਂਦੇ ਹਨ।


ਨਾਨਕ ਠਾਕੁਰ ਸਦਾ ਅਲਿਪਨਾ ॥੧੧॥  

नानक ठाकुर सदा अलिपना ॥११॥  

Nānak ṯẖākur saḏā alipanā. ||11||  

O Nanak, our Lord and Master is forever detached. ||11||  

ਨਾਨਕ ਪ੍ਰਭੂ ਹਮੇਸ਼ਾਂ ਅਟੰਕ ਰਹਿੰਦਾ ਹੈ।  

ਅਲਿਪਨਾ = ਅਲੇਪ, ਮਾਇਆ ਦੇ ਪ੍ਰਭਾਵ ਤੋਂ ਪਰੇ ॥੧੧॥
ਹੇ ਨਾਨਕ! (ਕੈਸੀ ਅਚਰਜ ਖੇਡ ਹੈ! ਸਭ ਜੀਵਾਂ ਵਿਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਭੀ) ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧੧॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ  

लाल गुपाल गोबिंद प्रभ गहिर ग्मभीर अथाह ॥  

Lāl gupāl gobinḏ parabẖ gahir gambẖīr athāh.  

My Beloved God, the Sustainer of the World, the Lord of the Universe, is deep, profound and unfathomable.  

ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਰੱਖਿਅਕ ਮੇਰਾ ਪ੍ਰੀਤਮ, ਮਾਲਕ, ਡੂੰਘਾ ਧੀਰਜਵਾਨ ਅਤੇ ਬੇਓੜਕ ਹੈ।  

ਲਾਲ = ਪਿਆਰਾ। ਗੋਪਾਲ = ਧਰਤੀ ਦਾ ਪਾਲਕ। ਗਹਿਰ = ਡੂੰਘਾ, ਜਿਸ ਦਾ ਭੇਤ ਨ ਪਾਇਆ ਜਾ ਸਕੇ। ਗੰਭੀਰ = ਵੱਡੇ ਜਿਗਰੇ ਵਾਲਾ।
ਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ, ਵੱਡੇ ਜਿਗਰੇ ਵਾਲਾ ਹੈ, ਉਹ ਇਕ ਐਸਾ ਸਮੁੰਦਰ ਸਮਝੋ, ਜਿਸ ਦੀ ਹਾਥ ਨਹੀਂ ਪੈਂਦੀ। ਉਸ ਦਾ ਭੇਤ ਨਹੀਂ ਪੈ ਸਕਦਾ।


ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥  

दूसर नाही अवर को नानक बेपरवाह ॥१॥  

Ḏūsar nāhī avar ko Nānak beparvāh. ||1||  

There is no other like Him; O Nanak, He is not worried. ||1||  

ਹੋਰ ਕੋਈ ਦੂਜਾ ਉਸ ਦੀ ਮਾਨਿੰਦੇ ਨਹੀਂ। ਨਾਨਕ ਉਹ ਬਿਲਕੁਲ ਬੇਮੁਥਾਜ ਹੈ।  

ਬੇਪਰਵਾਹ = ਚਿੰਤਾ-ਫ਼ਿਕਰ ਤੋਂ ਉਤਾਂਹ ॥੧॥
ਕੋਈ ਚਿੰਤਾ-ਫ਼ਿਕਰ ਉਸ ਦੇ ਨੇੜੇ ਨਹੀਂ ਢੁਕਦੇ। ਹੇ ਨਾਨਕ! ਉਸ ਵਰਗਾ ਕੋਈ ਹੋਰ ਦੂਜਾ ਨਹੀਂ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਲਲਾ ਤਾ ਕੈ ਲਵੈ ਕੋਊ  

लला ता कै लवै न कोऊ ॥  

Lalā ṯā kai lavai na ko▫ū.  

LALLA: There is no one equal to Him.  

ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।  

ਲਵੈ = ਬਰਾਬਰ ਦਾ, ਨੇੜੇ ਤੇੜੇ ਦਾ।
ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,


ਏਕਹਿ ਆਪਿ ਅਵਰ ਨਹ ਹੋਊ  

एकहि आपि अवर नह होऊ ॥  

Ėkėh āp avar nah ho▫ū.  

He Himself is the One; there shall never be any other.  

ਉਹ ਕੇਵਲ ਇਕ ਹੈ, ਹੋਰ ਕੋਈ ਹੋਵੇਗਾ ਹੀ ਨਹੀਂ।  

xxx
(ਆਪਣੇ ਵਰਗਾ) ਉਹ ਆਪ ਹੀ ਆਪ ਹੈ (ਉਸ ਵਰਗਾ) ਹੋਰ ਕੋਈ ਨਹੀਂ।


ਹੋਵਨਹਾਰੁ ਹੋਤ ਸਦ ਆਇਆ  

होवनहारु होत सद आइआ ॥  

Hovanhār hoṯ saḏ ā▫i▫ā.  

He is now, He has been, and He shall always be.  

ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।  

ਹੋਵਨਹਾਰੁ = ਹੋਂਦ ਵਾਲਾ।
ਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ,


ਉਆ ਕਾ ਅੰਤੁ ਕਾਹੂ ਪਾਇਆ  

उआ का अंतु न काहू पाइआ ॥  

U▫ā kā anṯ na kāhū pā▫i▫ā.  

No one has ever found His limit.  

ਉਸ ਦਾ ਓੜਕ, ਕਦੇ ਕਿਸੇ ਨੂੰ ਨਹੀਂ ਲੱਭਾ।  

ਕਾਹੂ = ਕਿਸੇ ਨੇ ਭੀ।
ਕਿਸੇ ਨੇ ਉਸ (ਦੀ) ਹਸਤੀ ਦਾ ਅਖ਼ੀਰਲਾ ਬੰਨਾ ਨਹੀਂ ਲੱਭਾ।


ਕੀਟ ਹਸਤਿ ਮਹਿ ਪੂਰ ਸਮਾਨੇ  

कीट हसति महि पूर समाने ॥  

Kīt hasaṯ mėh pūr samāne.  

In the ant and in the elephant, He is totally pervading.  

ਇਕ ਕੀੜੀ ਤੇ ਇਕ ਹਾਥੀ ਵਿੱਚ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਹੈ।  

ਕੀਟ = ਕੀੜੀ। ਹਸਤਿ = ਹਾਥੀ।
ਕੀੜੀ ਤੋਂ ਲੈ ਕੇ ਹਾਥੀ ਤਕ ਸਭ ਵਿਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ।


ਪ੍ਰਗਟ ਪੁਰਖ ਸਭ ਠਾਊ ਜਾਨੇ  

प्रगट पुरख सभ ठाऊ जाने ॥  

Pargat purakẖ sabẖ ṯẖā▫ū jāne.  

The Lord, the Primal Being, is known by everyone everywhere.  

ਕੀਰਤੀਮਾਨ ਪ੍ਰਭੂ ਹਰ ਥਾਂ ਉੱਘਾ ਹੈ।  

xxx
ਉਹ ਸਰਬ-ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ।


ਜਾ ਕਉ ਦੀਨੋ ਹਰਿ ਰਸੁ ਅਪਨਾ  

जा कउ दीनो हरि रसु अपना ॥  

Jā ka▫o ḏīno har ras apnā.  

That one, unto whom the Lord has given His Love -  

ਜਿਸ ਨੂੰ ਰੱਬ ਨੇ ਆਪਣੀ ਪ੍ਰੀਤ ਬਖਸ਼ੀ ਹੈ,  

xxx
ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,


ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥  

नानक गुरमुखि हरि हरि तिह जपना ॥१२॥  

Nānak gurmukẖ har har ṯih japnā. ||12||  

O Nanak, that Gurmukh chants the Name of the Lord, Har, Har. ||12||  

ਉਹ, ਹੇ ਨਾਨਕ, ਗੁਰਾਂ ਦੇ ਰਾਹੀਂ ਸੁਆਮੀ ਮਾਲਕ ਦਾ ਨਾਮ ਉਚਾਰਦਾ ਹੈ।  

xxx॥੧੨॥
ਹੇ ਨਾਨਕ! ਉਹ ਬੰਦਾ ਗੁਰੂ ਦੀ ਸਰਨ ਪੈ ਕੇ ਸਦਾ ਉਸ ਨੂੰ ਜਪਦਾ ਹੈ ॥੧੨॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ  

आतम रसु जिह जानिआ हरि रंग सहजे माणु ॥  

Āṯam ras jih jāni▫ā har rang sėhje māṇ.  

One who knows the taste of the Lord's sublime essence, intuitively enjoys the Lord's Love.  

ਜੋ ਸਾਹਿਬ ਦੇ ਅੰਮ੍ਰਿਤ ਦੇ ਸੁਆਦ ਨੂੰ ਜਾਣਦਾ ਹੈ ਉਹ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।  

ਰਸੁ = ਆਨੰਦ। ਜਿਹ = ਜਿਨ੍ਹਾਂ ਨੇ। ਸਹਜੇ = ਸਹਜਿ, ਅਡੋਲਤਾ ਵਿਚ (ਟਿਕ ਕੇ)।
ਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ,


ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥  

नानक धनि धनि धंनि जन आए ते परवाणु ॥१॥  

Nānak ḏẖan ḏẖan ḏẖan jan ā▫e ṯe parvāṇ. ||1||  

O Nanak, blessed, blessed, blessed are the Lord's humble servants; how fortunate is their coming into the world! ||1||  

ਮੁਬਾਰਕ, ਮੁਬਾਰਕ, ਮੁਬਾਰਕ ਹਨ ਸਾਹਿਬ ਦੇ ਗੁਮਾਸ਼ਤੇ ਤੇ ਮਕਬੂਲ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਅੰਦਰ, ਹੇ ਨਾਨਕ!  

ਧਨਿ = ਧੰਨ, ਭਾਗਾਂ ਵਾਲੇ। ਪਰਵਾਣੁ = ਕਬੂਲ ॥੧॥
ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਆਇਆ ਸਫਲ ਤਾਹੂ ਕੋ ਗਨੀਐ  

आइआ सफल ताहू को गनीऐ ॥  

Ā▫i▫ā safal ṯāhū ko ganī▫ai.  

How fruitful is the coming into the world, of those  

ਉਸ ਦਾ ਆਗਮਨ ਲਾਭਦਾਇਕ ਗਿਣਿਆ ਜਾਂਦਾ ਹੈ,  

ਤਾਹੂ ਕੋ = ਉਸ ਦਾ। ਗਨੀਐ = ਸਮਝਣਾ ਚਾਹੀਦਾ ਹੈ।
(ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜ੍ਹਿਆ ਜਾਣੋ, (ਜਗਤ ਵਿਚ ਉਹੀ) ਆਇਆ ਸਮਝੋ,


ਜਾਸੁ ਰਸਨ ਹਰਿ ਹਰਿ ਜਸੁ ਭਨੀਐ  

जासु रसन हरि हरि जसु भनीऐ ॥  

Jās rasan har har jas bẖanī▫ai.  

whose tongues celebrate the Praises of the Name of the Lord, Har, Har.  

ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।  

ਜਾਸੁ ਰਸਨ = ਜਿਸ ਦੀ ਜੀਭ। ਜਸੁ = ਸਿਫ਼ਤਿ-ਸਾਲਾਹ। ਭਨੀਐ = ਉਚਾਰਦੀ ਹੈ।
ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ।


ਆਇ ਬਸਹਿ ਸਾਧੂ ਕੈ ਸੰਗੇ  

आइ बसहि साधू कै संगे ॥  

Ā▫e basėh sāḏẖū kai sange.  

They come and dwell with the Saadh Sangat, the Company of the Holy;  

ਉਹ ਆ ਕੇ ਸੰਤਾਂ ਨਾਲ ਮੇਲ-ਮਿਲਾਪ ਕਰਦਾ ਹੈ,  

ਸਾਧੂ = ਗੁਰੂ।
(ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ,


ਅਨਦਿਨੁ ਨਾਮੁ ਧਿਆਵਹਿ ਰੰਗੇ  

अनदिनु नामु धिआवहि रंगे ॥  

An▫ḏin nām ḏẖi▫āvahi range.  

night and day, they lovingly meditate on the Naam.  

ਅਤੇ ਰਾਤ ਦਿਨ, ਪਿਆਰ ਨਾਲ, ਨਾਮ ਦਾ ਜਾਪ ਕਰਦਾ ਹੈ।  

ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗੇ = ਰੰਗ ਵਿਚ, ਪਿਆਰ ਨਾਲ।
ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ।


ਆਵਤ ਸੋ ਜਨੁ ਨਾਮਹਿ ਰਾਤਾ  

आवत सो जनु नामहि राता ॥  

Āvaṯ so jan nāmėh rāṯā.  

Blessed is the birth of those humble beings who are attuned to the Naam;  

ਸਫਲ ਹੈ ਉਸ ਇਨਸਾਨ ਦਾ ਜਨਮ ਜਿਹੜਾ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਹੈ,  

ਨਾਮਹਿ = ਨਾਮ ਵਿਚ। ਰਾਤਾ = ਮਸਤ।
ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ,


ਜਾ ਕਉ ਦਇਆ ਮਇਆ ਬਿਧਾਤਾ  

जा कउ दइआ मइआ बिधाता ॥  

Jā ka▫o ḏa▫i▫ā ma▫i▫ā biḏẖāṯā.  

the Lord, the Architect of Destiny, bestows His Kind Mercy upon them.  

ਅਤੇ ਜਿਸ ਉਤੇ ਕਿਸਮਤ ਦੇ ਲਿਖਾਰੀ, ਵਾਹਿਗੁਰੂ ਦੀ ਮਿਹਰ ਅਤੇ ਰਹਿਮਤ ਹੈ।  

ਮਇਆ = ਮਿਹਰ, ਦਇਆ। ਬਿਧਾਤਾ = ਬਿਧਾਤੇ ਦੀ, ਸਿਰਜਣਹਾਰ ਦੀ।
ਜਿਸ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ।


ਏਕਹਿ ਆਵਨ ਫਿਰਿ ਜੋਨਿ ਆਇਆ  

एकहि आवन फिरि जोनि न आइआ ॥  

Ėkėh āvan fir jon na ā▫i▫ā.  

They are born only once - they shall not be reincarnated again.  

ਉਹ ਕੇਵਲ ਇਕ ਵਾਰੀ ਹੀ ਪੈਦਾ ਹੋਇਆ ਹੈ, ਤੇ ਮੁੜ ਕੇ ਜੂਨੀ ਵਿੱਚ ਨਹੀਂ ਪੈਦਾ।  

ਏਕਹਿ ਆਵਨ = ਇਕੋ ਵਾਰੀ ਜਨਮ।
(ਜਗਤ ਵਿਚ) ਉਸ ਮਨੁੱਖ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ,


ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥  

नानक हरि कै दरसि समाइआ ॥१३॥  

Nānak har kai ḏaras samā▫i▫ā. ||13||  

O Nanak, they are absorbed into the Blessed Vision of the Lord's Darshan. ||13||  

ਨਾਨਕ ਉਹ ਵਾਹਿਗੁਰੂ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।  

ਦਰਸਿ = ਦੀਦਾਰ ਵਿਚ ॥੧੩॥
ਹੇ ਨਾਨਕ! ਜੋ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ ॥੧੩॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ  

यासु जपत मनि होइ अनंदु बिनसै दूजा भाउ ॥  

Yās japaṯ man ho▫e anand binsai ḏūjā bẖā▫o.  

Chanting it, the mind is filled with bliss; love of duality is eliminated,  

ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ,  

ਯਾਸੁ = ਜਾਸੁ, ਜਿਸ ਨੂੰ। ਮਨਿ = ਮਨ ਵਿਚ। ਦੂਜਾ ਭਾਉ = ਕਿਸੇ ਹੋਰ ਨਾਲ ਪਿਆਰ।
ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ,


ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥  

दूख दरद त्रिसना बुझै नानक नामि समाउ ॥१॥  

Ḏūkẖ ḏaraḏ ṯarisnā bujẖai Nānak nām samā▫o. ||1||  

and pain, distress and desires are quenched. O Nanak, immerse yourself in the Naam, the Name of the Lord. ||1||  

ਅਤੇ ਪੀੜ ਕਲੇਸ਼ ਤੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ ਹਨ; ਨਾਨਕ! ਉਸ ਨਾਮ ਵਿੱਚ ਲੀਨ ਹੋ।  

ਤ੍ਰਿਸਨਾ = ਮਾਇਆ ਦਾ ਲਾਲਚ। ਨਾਮਿ = ਨਾਮ ਵਿਚ। ਸਮਾਉ = ਲੀਨ ਹੋਵੋ ॥੧॥
ਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਹੇ ਨਾਨਕ! ਉਸ ਦੇ ਨਾਮ ਵਿਚ ਟਿਕੇ ਰਹੋ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits