Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥  

नाम बिहूने नानका होत जात सभु धूर ॥१॥  

Nām bihūne nānkā hoṯ jāṯ sabẖ ḏẖūr. ||1||  

Without the Naam, the Name of the Lord, O Nanak, all are reduced to dust. ||1||  

ਰੱਬ ਦੇ ਨਾਮ ਦੇ ਬਗੈਰ ਹੇ ਨਾਨਕ! ਸਾਰੇ ਮਿੱਟੀ ਹੁੰਦੇ ਜਾ ਰਹੇ ਹਨ।  

ਧੂਰ = ਖੇਹ ॥੧॥
ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥


ਪਵੜੀ  

पवड़ी ॥  

Pavṛī.  

Pauree:  

ਪਉੜੀ।  

ਪਵੜੀ:
ਪਵੜੀ


ਧਧਾ ਧੂਰਿ ਪੁਨੀਤ ਤੇਰੇ ਜਨੂਆ  

धधा धूरि पुनीत तेरे जनूआ ॥  

Ḏẖaḏẖā ḏẖūr punīṯ ṯere janū▫ā.  

DHADHA: The dust of the feet of the Saints is sacred.  

ਧ-ਪਵਿਤ੍ਰ ਹੈ ਤੇਰੇ ਗੋਲਿਆਂ ਦੇ ਪੈਰਾਂ ਦੀ ਧੂੜ, ਹੇ ਸੁਆਮੀ!  

ਪੁਨੀਤ = ਪਵਿਤ੍ਰ। ਜਨੂਆ = ਦਾਸਾਂ ਦੀ।
ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ।


ਧਨਿ ਤੇਊ ਜਿਹ ਰੁਚ ਇਆ ਮਨੂਆ  

धनि तेऊ जिह रुच इआ मनूआ ॥  

Ḏẖan ṯe▫ū jih rucẖ i▫ā manū▫ā.  

Blessed are those whose minds are filled with this longing.  

ਮੁਬਾਰਕ ਹਨ ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਚਾਹਨਾ ਹੈ।  

ਧਨਿ = ਭਾਗਾਂ ਵਾਲੇ। ਤੇਊ = ਉਹ ਬੰਦੇ। ਜਿਹ ਮਨੂਆ = ਜਿਨ੍ਹਾਂ ਦੇ ਮਨ ਵਿਚ। ਇਆ ਰੁਚ = ਇਸ (ਧੂਰ) ਦੀ ਤਾਂਘ।
ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ।


ਧਨੁ ਨਹੀ ਬਾਛਹਿ ਸੁਰਗ ਆਛਹਿ  

धनु नही बाछहि सुरग न आछहि ॥  

Ḏẖan nahī bācẖẖėh surag na ācẖẖėh.  

They do not seek wealth, and they do not desire paradise.  

ਉਹ ਦਰਬ ਨਹੀਂ ਚਾਹੁੰਦੇ ਅਤੇ ਬਹਿਸ਼ਤ ਨਹੀਂ ਲੋੜਦੇ।  

ਬਾਛਹਿ = ਚਾਹੁੰਦੇ। ਆਛਹਿ = ਚਾਹੁੰਦੇ।
(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ,


ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ  

अति प्रिअ प्रीति साध रज राचहि ॥  

Aṯ pari▫a parīṯ sāḏẖ raj rācẖėh.  

They are immersed in the deep love of their Beloved, and the dust of the feet of the Holy.  

ਉਹ ਪ੍ਰੀਤਮ ਦੇ ਪਰਮ-ਪ੍ਰੇਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨਾਲ ਫ਼ਰੇਫ਼ਤਾ ਹੋਏ ਹੋਏ ਹਨ।  

ਰਜ = ਚਰਨ-ਧੂੜ। ਰਾਚਹਿ = ਮਸਤ ਹੁੰਦੇ ਹਨ।
ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ।


ਧੰਧੇ ਕਹਾ ਬਿਆਪਹਿ ਤਾਹੂ  

धंधे कहा बिआपहि ताहू ॥  

Ḏẖanḏẖe kahā bi▫āpahi ṯāhū.  

How can worldly affairs affect those,  

ਸੰਸਾਰੀ ਕਾਰ-ਵਿਹਾਰ ਉਨ੍ਹਾਂ ਉਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ,  

ਧੰਧੇ = ਜੰਜਾਲ। ਤਾਹੂ = ਉਹਨਾਂ ਨੂੰ।
ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ,


ਜੋ ਏਕ ਛਾਡਿ ਅਨ ਕਤਹਿ ਜਾਹੂ  

जो एक छाडि अन कतहि न जाहू ॥  

Jo ek cẖẖād an kaṯėh na jāhū.  

who do not abandon the One Lord, and who go nowhere else?  

ਜੋ ਇਕ ਪ੍ਰਭੂ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦੇ?  

ਅਨ ਕਤਹਿ = ਕਿਸੇ ਹੋਰ ਥਾਂ।
ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ।


ਜਾ ਕੈ ਹੀਐ ਦੀਓ ਪ੍ਰਭ ਨਾਮ  

जा कै हीऐ दीओ प्रभ नाम ॥  

Jā kai hī▫ai ḏī▫o parabẖ nām.  

One whose heart is filled with God's Name,  

ਜਿਸ ਦੇ ਅੰਤਰ ਆਤਮੇ ਸਾਹਿਬ ਨੇ ਆਪਣਾ ਨਾਮ ਰਖਿਆ ਹੈ,  

ਹੀਐ = ਹਿਰਦੇ ਵਿਚ।
ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ,


ਨਾਨਕ ਸਾਧ ਪੂਰਨ ਭਗਵਾਨ ॥੪॥  

नानक साध पूरन भगवान ॥४॥  

Nānak sāḏẖ pūran bẖagvān. ||4||  

O Nanak, is a perfect spiritual being of God. ||4||  

ਉਹ ਰੱਬ ਦਾ ਮੁਕੰਮਲ ਸੰਤ ਹੈ, ਹੇ ਨਾਨਕ!  

xxx॥੪॥
ਹੇ ਨਾਨਕ! ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ॥੪॥


ਸਲੋਕ  

सलोक ॥  

Salok.  

Shalok:  

ਸਲੋਕ।  

xxx
xxx


ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਕੋਇ  

अनिक भेख अरु ङिआन धिआन मनहठि मिलिअउ न कोइ ॥  

Anik bẖekẖ ar ńi▫ān ḏẖi▫ān manhaṯẖ mili▫a▫o na ko▫e.  

By all sorts of religious robes, knowledge, meditation and stubborn-mindedness, no one has ever met God.  

ਘਨੇਰੇ ਧਾਰਮਕ-ਪਹਿਰਾਵੇ, ਗਿਆਤ, ਇਕਾਗਰਤਾ ਅਤੇ ਚਿੱਤ ਦੀ ਜਿੱਦ ਰਾਹੀਂ ਕੋਈ ਭੀ ਸਾਹਿਬ ਨੂੰ ਪ੍ਰਾਪਤ ਨਹੀਂ ਹੋਇਆ।  

ਙਿਆਨ = ਗਿਆਨ, ਧਰਮ = ਚਰਚਾ। ਹਠਿ = ਹਠ ਨਾਲ, ਬਦੋ-ਬਦੀ ਜ਼ੋਰ ਲਾ ਕੇ।
ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।


ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥  

कहु नानक किरपा भई भगतु ङिआनी सोइ ॥१॥  

Kaho Nānak kirpā bẖa▫ī bẖagaṯ ńi▫ānī so▫e. ||1||  

Says Nanak, those upon whom God showers His Mercy, are devotees of spiritual wisdom. ||1||  

ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਸੁਆਮੀ ਦੀ ਮਿਹਰ ਹੈ, ਉਹੀ ਸੰਤ ਅਤੇ ਬ੍ਰਹਿਮ-ਬੇਤਾ ਹੈ।  

ਙਿਆਨੀ = ਗਿਆਨੀ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ॥੧॥
ਹੇ ਨਾਨਕ! ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਙੰਙਾ ਙਿਆਨੁ ਨਹੀ ਮੁਖ ਬਾਤਉ  

ङंङा ङिआनु नही मुख बातउ ॥  

Ńańā ńi▫ān nahī mukẖ bāṯa▫o.  

NGANGA: Spiritual wisdom is not obtained by mere words of mouth.  

ਬ੍ਰਹਿਮ ਗਿਆਨ ਮੂੰਹ ਜ਼ਬਾਨੀ ਦੀਆਂ ਗੱਲਾਂ ਨਾਲ ਹਾਸਲ ਨਹੀਂ ਹੁੰਦਾ।  

ਙਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਮੁਖ ਬਾਤਉ = ਮੂੰਹ ਦੀਆਂ ਗੱਲਾਂ ਨਾਲ।
ਨਿਰੀਆਂ ਮੂੰਹ ਦੀਆਂ ਗੱਲਾਂ ਨਾਲ,


ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ  

अनिक जुगति सासत्र करि भातउ ॥  

Anik jugaṯ sāsṯar kar bẖāṯa▫o.  

It is not obtained through the various debates of the Shaastras and scriptures.  

ਸ਼ਾਸਤਰਾਂ ਦੀਆਂ ਦੱਸੀਆਂ ਹੋਈਆਂ ਅਨੇਕਾਂ ਕਿਸਮਾਂ ਦੀਆਂ ਦਲੀਲਾਂ ਰਾਹੀਂ ਭੀ ਇਹ ਪ੍ਰਾਪਤ ਨਹੀਂ ਹੁੰਦਾ।  

ਅਨਿਕ ਭਾਤਉ ਜੁਗਤਿ = ਅਨੇਕ ਭਾਂਤ ਦੀਆਂ ਜੁਗਤੀਆਂ ਨਾਲ।
ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।


ਙਿਆਨੀ ਸੋਇ ਜਾ ਕੈ ਦ੍ਰਿੜ ਸੋਊ  

ङिआनी सोइ जा कै द्रिड़ सोऊ ॥  

Ńi▫ānī so▫e jā kai ḏariṛ so▫ū.  

They alone are spiritually wise, whose minds are firmly fixed on the Lord.  

ਕੇਵਲ ਉਹੀ ਬ੍ਰਹਿਮ-ਬੇਤਾ ਹੈ, ਜਿਸ ਦੇ ਚਿੱਤ ਅੰਦਰ ਉਹ ਸਾਹਿਬ ਪੱਕੀ ਤਰ੍ਹਾਂ ਟਿਕਿਆ ਹੋਇਆ ਹੈ।  

ਜਾ ਕੈ = ਜਿਸ ਦੇ ਹਿਰਦੇ ਵਿਚ।
ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।


ਕਹਤ ਸੁਨਤ ਕਛੁ ਜੋਗੁ ਹੋਊ  

कहत सुनत कछु जोगु न होऊ ॥  

Kahaṯ sunaṯ kacẖẖ jog na ho▫ū.  

Hearing and telling stories, no one attains Yoga.  

ਆਖਣ ਅਤੇ ਸ੍ਰੋਤ ਰਾਹੀਂ ਇਨਸਾਨ ਮੂਲੋਂ ਹੀ ਲਾਇਕ ਨਹੀਂ ਹੁੰਦਾ।  

ਜੋਗੁ = ਮਿਲਾਪ।
ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।


ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ  

ङिआनी रहत आगिआ द्रिड़ु जा कै ॥  

Ńi▫ānī rahaṯ āgi▫ā ḏariṛ jā kai.  

They alone are spiritually wise, who remain firmly committed to the Lord's Command.  

ਉਹੀ ਵਾਹਿਗੁਰੂ ਦਾ ਵੀਚਾਰਵਾਨ ਹੈ, ਜੋ ਪ੍ਰਭੂ ਦਾ ਹੁਕਮ ਮੰਨਣ ਵਿੱਚ ਤਤਪਰ ਰਹਿੰਦਾ ਹੈ।  

ਆਗਿਆ = ਰਜ਼ਾ।
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।


ਉਸਨ ਸੀਤ ਸਮਸਰਿ ਸਭ ਤਾ ਕੈ  

उसन सीत समसरि सभ ता कै ॥  

Usan sīṯ samsar sabẖ ṯā kai.  

Heat and cold are all the same to them.  

ਗਰਮੀ ਅਤੇ ਸਰਦੀ ਸਮੂਹ ਉਸ ਨੂੰ ਇਕ ਸਮਾਨ ਹੈ।  

ਉਸਨ = ਗਰਮੀ, ਦੁੱਖ। ਸੀਤ = ਸਰਦੀ, ਸੁਖ। ਸਮਸਰਿ = ਬਰਾਬਰ।
ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।


ਙਿਆਨੀ ਤਤੁ ਗੁਰਮੁਖਿ ਬੀਚਾਰੀ  

ङिआनी ततु गुरमुखि बीचारी ॥  

Ńi▫ānī ṯaṯ gurmukẖ bīcẖārī.  

The true people of spiritual wisdom are the Gurmukhs, who contemplate the essence of reality;  

ਜੋ ਗੁਰਾਂ ਦੇ ਰਾਹੀਂ ਮਾਲਕ ਦਾ ਚਿੰਤਨ ਕਰਦਾ ਹੈ,  

xxx
ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,


ਨਾਨਕ ਜਾ ਕਉ ਕਿਰਪਾ ਧਾਰੀ ॥੫॥  

नानक जा कउ किरपा धारी ॥५॥  

Nānak jā ka▫o kirpā ḏẖārī. ||5||  

O Nanak, the Lord showers His Mercy upon them. ||5||  

ਹੇ ਨਾਨਕ! ਉਹ ਅਸਲ ਬ੍ਰਹਿਮ-ਬੇਤਾ ਹੈ ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹੈ।  

xxx॥੫॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ  

आवन आए स्रिसटि महि बिनु बूझे पसु ढोर ॥  

Āvan ā▫e sarisat mėh bin būjẖe pas dẖor.  

Those who have come into the world without understanding are like animals and beasts.  

ਆਉਣ ਵਾਲੇ ਜਹਾਨ ਅੰਦਰ ਆਉਂਦੇ ਹਨ ਪਰ ਹਰੀ ਨੂੰ ਜਾਨਣ ਦੇ ਬਾਝੋਂ ਉਹ ਪਸੂਆਂ ਤੇ ਡੰਗਰਾਂ ਦੀ ਮਨਿੰਦ ਹਨ।  

ਢੋਰ = ਡੰਗਰ, ਮਹਾ ਮੂਰਖ। ਆਏ = ਜੰਮੇ।
ਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ)।


ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥  

नानक गुरमुखि सो बुझै जा कै भाग मथोर ॥१॥  

Nānak gurmukẖ so bujẖai jā kai bẖāg mathor. ||1||  

O Nanak, those who become Gurmukh understand; upon their foreheads is such pre-ordained destiny. ||1||  

ਨਾਨਕ, ਗੁਰਾਂ ਦੇ ਰਾਹੀਂ ਕੇਵਲ ਉਹੀ ਸਾਹਿਬ ਨੂੰ ਸਮਝਦਾ ਹੈ ਜਿਸ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।  

ਮਥੋਰ = ਮੱਥੇ ਉਤੇ ॥੧॥
ਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਯਾ ਜੁਗ ਮਹਿ ਏਕਹਿ ਕਉ ਆਇਆ  

या जुग महि एकहि कउ आइआ ॥  

Yā jug mėh ekėh ka▫o ā▫i▫ā.  

They have come into this world to meditate on the One Lord.  

ਇਸ ਜਹਾਨ ਅੰਦਰ, ਪ੍ਰਾਣੀ ਕੇਵਲ ਸਾਹਿਬ ਦਾ ਸਿਮਰਨ ਕਰਨ ਲਈ ਆਇਆ ਹੈ।  

ਯਾ ਜੁਗ ਮਹਿ = ਇਸ ਮਨੁੱਖਾ ਜਨਮ ਵਿਚ।
ਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ,


ਜਨਮਤ ਮੋਹਿਓ ਮੋਹਨੀ ਮਾਇਆ  

जनमत मोहिओ मोहनी माइआ ॥  

Janmaṯ mohi▫o mohnī mā▫i▫ā.  

But ever since their birth, they have been enticed by the fascination of Maya.  

ਜੰਮਣ ਵੇਲੇ ਤੋਂ ਹੀ ਮੋਹ ਲੇਣ ਵਾਲੀ ਮੋਹਨੀ ਨੇ ਉਸ ਨੂੰ ਫ਼ਰੋਫ਼ਤਾ ਕਰ ਲਿਆ ਹੈ।  

ਜਨਮਤ = ਜੰਮਦਿਆਂ ਹੀ। ਮੋਹਨੀ = ਠਗਣੀ।
ਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ।


ਗਰਭ ਕੁੰਟ ਮਹਿ ਉਰਧ ਤਪ ਕਰਤੇ  

गरभ कुंट महि उरध तप करते ॥  

Garabẖ kunt mėh uraḏẖ ṯap karṯe.  

Upside-down in the chamber of the womb, they performed intense meditation.  

ਬੱਚੇਦਾਨੀ ਦੇ ਟੋਏ ਵਿੱਚ ਪੁੱਠਾ ਹੋਇਆ ਹੋਇਆ ਪ੍ਰਾਣੀ ਤਪੱਸਿਆ ਕਰਦਾ ਸੀ।  

ਗਰਭ ਕੁੰਟ ਮਹਿ = ਮਾਂ ਦੇ ਪੇਟ ਵਿਚ। ਉਰਧ = ਉਲਟਾ, ਪੁੱਠਾ।
(ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ,


ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ  

सासि सासि सिमरत प्रभु रहते ॥  

Sās sās simraṯ parabẖ rahṯe.  

They remembered God in meditation with each and every breath.  

ਉਥੇ ਉਹ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਆਰਾਧਨ ਕਰਦਾ ਰਹਿੰਦਾ ਸੀ।  

xxx
ਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ।


ਉਰਝਿ ਪਰੇ ਜੋ ਛੋਡਿ ਛਡਾਨਾ  

उरझि परे जो छोडि छडाना ॥  

Urajẖ pare jo cẖẖod cẖẖadānā.  

But now, they are entangled in things which they must leave behind.  

ਉਹ ਉਸ ਨਾਲ ਉਲਝ ਗਿਆ ਹੈ, ਜੋ ਉਸ ਨੂੰ ਜਰੂਰ ਛੱਡਣਾ ਪੈਣਾ ਹੈ।  

ਉਰਝਿ ਪਰੇ = ਫਸ ਗਏ, ਉਲਝ ਪਏ।
(ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ,


ਦੇਵਨਹਾਰੁ ਮਨਹਿ ਬਿਸਰਾਨਾ  

देवनहारु मनहि बिसराना ॥  

Ḏevanhār manėh bisrānā.  

They forget the Great Giver from their minds.  

ਦਾਤਾਰ ਨੂੰ ਉਹ ਆਪਣੇ ਚਿੱਤ ਵਿਚੋਂ ਭੁਲਾ ਦਿੰਦਾ ਹੈ।  

ਮਨਹਿ = ਮਨ ਵਿਚੋਂ।
ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।


ਧਾਰਹੁ ਕਿਰਪਾ ਜਿਸਹਿ ਗੁਸਾਈ  

धारहु किरपा जिसहि गुसाई ॥  

Ḏẖārahu kirpā jisahi gusā▫ī.  

Those upon whom the Lord showers His Mercy,  

ਜਿਸ ਉਤੇ ਤੂੰ ਰਹਿਮ ਕਰਦਾ ਹੈਂ, ਹੇ ਧਰਤੀ ਦੇ ਸੁਆਮੀ!  

ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ!
ਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ,


ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥  

इत उत नानक तिसु बिसरहु नाही ॥६॥  

Iṯ uṯ Nānak ṯis bisrahu nāhī. ||6||  

O Nanak, they do not forget Him, here or hereafter. ||6||  

ਏਥੇ ਅਤੇ ਉਥੇ ਉਹ ਤੈਨੂੰ ਨਹੀਂ ਭੁਲਾਉਂਦਾ, ਹੇ ਨਾਨਕ!  

ਇਤ ਉਤ = ਲੋਕ ਪਰਲੋਕ ਵਿਚ ॥੬॥
ਹੇ ਨਾਨਕ! ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ ॥੬॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਕੋਇ  

आवत हुकमि बिनास हुकमि आगिआ भिंन न कोइ ॥  

Āvaṯ hukam binās hukam āgi▫ā bẖinn na ko▫e.  

By His Command, we come, and by His Command, we go; no one is beyond His Command.  

ਬੰਦਾ ਸਾਈਂ ਦੇ ਹੁਕਮ ਦੁਆਰਾ ਜੰਮਦਾ ਹੈ ਸਾਈਂ ਦੇ ਹੁਕਮ ਦੁਆਰਾ ਉਹ ਮਰਦਾ ਹੈ। ਉਸ ਦੇ ਹੁਕਮ ਬਾਹਰ ਕੋਈ ਭੀ ਨਹੀਂ।  

ਹੁਕਮਿ = ਹੁਕਮ ਅਨੁਸਾਰ। ਆਗਿਆ = ਹੁਕਮ। ਭਿੰਨ = ਵੱਖਰਾ, ਆਕੀ।
ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ।


ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥  

आवन जाना तिह मिटै नानक जिह मनि सोइ ॥१॥  

Āvan jānā ṯih mitai Nānak jih man so▫e. ||1||  

Coming and going in reincarnation is ended, O Nanak, for those whose minds are filled with the Lord. ||1||  

ਆਉਣਾ ਤੇ ਜਾਣਾ, ਹੇ ਨਾਨਕ! ਉਸ ਦਾ ਮੁਕ ਜਾਂਦਾ ਹੈ, ਜਿਸ ਦੇ ਦਿਲ ਉਹ ਸਾਹਿਬ ਵਸਦਾ ਹੈ।  

ਆਵਨ ਜਾਨਾ = ਜਨਮ ਮਰਨ। ਤਿਹ = ਉਸ ਦਾ। ਜਿਹ ਮਨਿ = ਜਿਸ ਦੇ ਮਨ ਵਿਚ ॥੧॥
ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਏਊ ਜੀਅ ਬਹੁਤੁ ਗ੍ਰਭ ਵਾਸੇ  

एऊ जीअ बहुतु ग्रभ वासे ॥  

Ė▫ū jī▫a bahuṯ garabẖ vāse.  

This soul has lived in many wombs.  

ਇਹ ਆਤਮਾ ਅਨੇਕਾਂ ਰਹਿਮਾਂ ਅੰਦਰ ਰਹਿ ਆਈ ਹੈ।  

ਏਊ ਜੀਅ = ਇਹ ਜੀਵ {ਬਹੁ-ਵਚਨ}। ਗ੍ਰਭ = ਜੂਨਾਂ।
ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ,


ਮੋਹ ਮਗਨ ਮੀਠ ਜੋਨਿ ਫਾਸੇ  

मोह मगन मीठ जोनि फासे ॥  

Moh magan mīṯẖ jon fāse.  

Enticed by sweet attachment, it has been trapped in reincarnation.  

ਮਿੱਠੀ ਸੰਸਾਰੀ ਲਗਨ ਦੀ ਮਸਤ ਕੀਤੀ ਹੋਈ ਇਹ ਆਤਮਾ ਉਨ੍ਹਾਂ ਜੂਨੀਆਂ ਅੰਦਰ ਫਾਥੀ ਰਹੀ।  

ਮਗਨ = ਮਸਤ।
ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ।


ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ  

इनि माइआ त्रै गुण बसि कीने ॥  

In mā▫i▫ā ṯarai guṇ bas kīne.  

This Maya has subjugated beings through the three qualities.  

ਇਸ ਮੋਹਨੀ ਨੇ ਤਿੰਨਾਂ ਲਛਣਾ ਵਾਲੇ ਪ੍ਰਾਣੀਆਂ ਨੂੰ ਕਾਬੂ ਕੀਤਾ ਹੋਇਆ ਹੈ।  

ਇਨਿ = ਇਸ ਨੇ। ਬਸਿ = ਵੱਸ ਵਿਚ।
ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ।


ਆਪਨ ਮੋਹ ਘਟੇ ਘਟਿ ਦੀਨੇ  

आपन मोह घटे घटि दीने ॥  

Āpan moh gẖate gẖat ḏīne.  

Maya has infused attachment to itself in each and every heart.  

ਆਪਣੀ ਮੁਹੱਬਤ ਇਸ ਨੇ ਹਰ ਦਿਲ ਅੰਦਰ ਪਾਈ ਹੋਈ ਹੈ।  

ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ।
ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।


ਸਾਜਨ ਕਛੁ ਕਹਹੁ ਉਪਾਇਆ  

ए साजन कछु कहहु उपाइआ ॥  

Ė sājan kacẖẖ kahhu upā▫i▫ā.  

O friend, tell me some way,  

ਹੇ ਮਿੱਤ੍ਰ! ਮੈਨੂੰ ਕੋਈ ਤਰਕੀਬ ਦੱਸ।  

ਏ = ਹੇ! ਉਪਾਇਆ = ਇਲਾਜ।
ਹੇ ਸੱਜਣ! ਕੋਈ ਐਸਾ ਇਲਾਜ ਦੱਸ,


ਜਾ ਤੇ ਤਰਉ ਬਿਖਮ ਇਹ ਮਾਇਆ  

जा ते तरउ बिखम इह माइआ ॥  

Jā ṯe ṯara▫o bikẖam ih mā▫i▫ā.  

by which I may swim across this treacherous ocean of Maya.  

ਜਿਸ ਦੁਆਰਾ ਮੈਂ ਮੋਹਨੀ ਦੇ ਇਸ ਕਠਨ ਸਮੁੰਦਰ ਤੋਂ ਪਾਰ ਹੋ ਜਾਵਾਂ।  

ਤਰਉ = ਤਰਉਂ, ਮੈਂ ਤਰਾਂ। ਬਿਖਮ = ਔਖੀ।
ਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ।


ਕਰਿ ਕਿਰਪਾ ਸਤਸੰਗਿ ਮਿਲਾਏ  

करि किरपा सतसंगि मिलाए ॥  

Kar kirpā saṯsang milā▫e.  

The Lord showers His Mercy, and leads us to join the Sat Sangat, the True Congregation.  

ਜਿਸ ਨੂੰ ਸੁਆਮੀ, ਆਪਣੀ ਮਿਹਰ ਧਾਰ ਕੇ ਸਤਿ-ਸੰਗਤ ਨਾਲ ਜੋੜਦਾ ਹੈ,  

xxx
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ,


ਨਾਨਕ ਤਾ ਕੈ ਨਿਕਟਿ ਮਾਏ ॥੭॥  

नानक ता कै निकटि न माए ॥७॥  

Nānak ṯā kai nikat na mā▫e. ||7||  

O Nanak, Maya does not even come near. ||7||  

ਨਾਨਕ, ਉਸ ਦੇ ਨੇੜੇ ਮਾਇਆ ਨਹੀਂ ਲਗਦੀ।  

ਨਿਕਟਿ = ਨੇੜੇ। ਮਾਏ = ਮਾਇਆ ॥੭॥
ਹੇ ਨਾਨਕ! ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ॥੭॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ  

किरत कमावन सुभ असुभ कीने तिनि प्रभि आपि ॥  

Kiraṯ kamāvan subẖ asubẖ kīne ṯin parabẖ āp.  

God Himself causes one to perform good and bad actions.  

ਉਹ ਸਾਹਿਬ ਖੁਦ ਬੰਦੇ ਪਾਸੋਂ ਚੰਗੇ ਤੇ ਮੰਦੇ ਕਰਮਾਂ ਦੇ ਅਮਲ ਕਰਵਾਉਂਦਾ ਹੈ।  

ਸੁਭ ਅਸੁਭ ਕਿਰਤ = ਚੰਗੇ ਮੰਦੇ ਕੰਮ। ਤਿਨਿ ਪ੍ਰਭਿ = ਉਸ ਪ੍ਰਭੂ ਨੇ।
(ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ)।


ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥  

पसु आपन हउ हउ करै नानक बिनु हरि कहा कमाति ॥१॥  

Pas āpan ha▫o ha▫o karai Nānak bin har kahā kamāṯ. ||1||  

The beast indulges in egotism, selfishness and conceit; O Nanak, without the Lord, what can anyone do? ||1||  

ਡੰਗਰ ਸਵੈ-ਹੰਗਤਾ ਤੇ ਗ਼ਰੂਰ ਅੰਦਰ ਵਿਚਰਦਾ ਹੈ। ਨਾਨਕ, ਵਾਹਿਗੁਰੂ ਦੇ ਬਗੈਰ ਉਹ ਕੀ ਕਰ ਸਕਦਾ ਹੈ?  

ਪਸੁ = ਪਸ਼ੂ, ਮੂਰਖ। ਹਉ ਹਉ ਕਰੈ = 'ਮੈਂ ਮੈਂ' ਕਰਦਾ ਹੈ, ਅਹੰਕਾਰ ਕਰਦਾ ਹੈ ਕਿ ਮੈਂ ਕਰਦਾ ਹਾਂ ॥੧॥
ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
ਪਉੜੀ


ਏਕਹਿ ਆਪਿ ਕਰਾਵਨਹਾਰਾ  

एकहि आपि करावनहारा ॥  

Ėkėh āp karāvanhārā.  

The One Lord Himself is the Cause of all actions.  

ਕੇਵਲ ਪ੍ਰਭੂ ਹੀ ਪ੍ਰਾਣੀਆਂ ਪਾਸੋਂ ਕਾਰਜ ਕਰਵਾਉਂਦਾ ਹੈ।  

ਏਕਹਿ = ਸਿਰਫ਼।
(ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ,


ਆਪਹਿ ਪਾਪ ਪੁੰਨ ਬਿਸਥਾਰਾ  

आपहि पाप पुंन बिसथारा ॥  

Āpėh pāp punn bisthārā.  

He Himself distributes sins and noble acts.  

ਉਹ ਆਪੇ ਹੀ ਬਦੀਆਂ ਤੇ ਨੇਕੀਆਂ ਫੈਲਾਉਂਦਾ ਹੈ।  

ਪਾਪ ਪੁੰਨ = ਮੰਦੇ ਚੰਗੇ ਕੰਮ।
ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ।


ਇਆ ਜੁਗ ਜਿਤੁ ਜਿਤੁ ਆਪਹਿ ਲਾਇਓ  

इआ जुग जितु जितु आपहि लाइओ ॥  

I▫ā jug jiṯ jiṯ āpėh lā▫i▫o.  

In this age, people are attached as the Lord attaches them.  

ਇਸ ਯੁਗ ਅੰਦਰ ਆਦਮੀ ਉਸ ਨਾਲ ਜੂੜਦਾ ਹੈ, ਜਿਸ ਨਾਲ ਖੁਦ ਸੁਆਮੀ ਉਸ ਨੂੰ ਜੋੜਦਾ ਹੈ।  

ਇਆ ਜੁਗ = ਇਸ ਮਨੁੱਖਾ ਜਨਮ ਵਿਚ। ਜਿਤੁ = ਜਿਸ ਪਾਸੇ। ਆਪਹਿ = ਆਪ ਹੀ।
ਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ),


ਸੋ ਸੋ ਪਾਇਓ ਜੁ ਆਪਿ ਦਿਵਾਇਓ  

सो सो पाइओ जु आपि दिवाइओ ॥  

So so pā▫i▫o jo āp divā▫i▫o.  

They receive that which the Lord Himself gives.  

ਉਹ ਉਹੀ ਕੁਛ ਪਾਉਂਦਾ ਹੈ, ਜਿਹੜਾ ਕੁਛ ਹਰੀ ਆਪੇ ਦਿੰਦਾ ਹੈ।  

xxx
ਜੇਹੜੀ (ਮਤ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ।


ਉਆ ਕਾ ਅੰਤੁ ਜਾਨੈ ਕੋਊ  

उआ का अंतु न जानै कोऊ ॥  

U▫ā kā anṯ na jānai ko▫ū.  

No one knows His limits.  

ਉਸ ਦਾ ਓੜਕ ਕੋਈ ਨਹੀਂ ਜਾਣਦਾ।  

ਉਆ ਕਾ = ਉਸ ਪ੍ਰਭੂ ਦਾ।
ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,


ਜੋ ਜੋ ਕਰੈ ਸੋਊ ਫੁਨਿ ਹੋਊ  

जो जो करै सोऊ फुनि होऊ ॥  

Jo jo karai so▫ū fun ho▫ū.  

Whatever He does, comes to pass.  

ਜਿਹੜਾ ਕੁਛ ਸੁਆਮੀ ਕਰਦਾ ਹੈ, ਆਖਰਕਾਰ ਉਹੀ ਹੁੰਦਾ ਹੈ।  

ਫੁਨਿ = ਮੁੜ, ਫਿਰ।
(ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ।


ਏਕਹਿ ਤੇ ਸਗਲਾ ਬਿਸਥਾਰਾ  

एकहि ते सगला बिसथारा ॥  

Ėkėh ṯe saglā bisthārā.  

From the One, the entire expanse of the Universe emanated.  

ਕੇਵਲ ਇਕ ਤੋਂ ਹੀ ਸਾਰਾ ਖਿਲਾਰਾ ਹੋਇਆ ਹੈ।  

xxx
ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ,


ਨਾਨਕ ਆਪਿ ਸਵਾਰਨਹਾਰਾ ॥੮॥  

नानक आपि सवारनहारा ॥८॥  

Nānak āp savāranhārā. ||8||  

O Nanak, He Himself is our Saving Grace. ||8||  

ਨਾਨਕ, ਸਾਈਂ ਖੁਦ ਹੀ ਸੁਧਰਨਹਾਰ ਹੈ।  

xxx॥੮॥
ਹੇ ਨਾਨਕ! ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ ॥੮॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ  

राचि रहे बनिता बिनोद कुसम रंग बिख सोर ॥  

Rācẖ rahe baniṯā binoḏ kusam rang bikẖ sor.  

Man remains engrossed in women and playful pleasures; the tumult of his passion is like the dye of the safflower, which fades away all too soon.  

ਇਨਸਾਨ ਤ੍ਰੀਮਤਾਂ ਅਤੇ ਅਨੰਦ-ਦਾਇਕ ਖੇਡਾਂ ਅੰਦਰ ਗ਼ਲਤਾਨ ਰਹਿੰਦਾ ਹੈ। ਵਿਸ਼ਿਆਂ ਦਾ ਸ਼ੋਰ-ਸ਼ਰਾਬਾ ਕਸੁੰਭੇ ਦੇ ਫੁੱਲ ਦੀ ਭਾਅ ਵਰਗਾ ਹੈ।  

ਬਨਿਤਾ = ਇਸਤ੍ਰੀ। ਬਿਨੋਦ = ਚੋਜ = ਤਮਾਸ਼ੇ। ਕੁਸਮ = ਫੁੱਲ, ਕਸੁੰਭਾ ਫੁੱਲ। ਬਿਖ ਸੋਰ = ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ।
(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ)।


ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥  

नानक तिह सरनी परउ बिनसि जाइ मै मोर ॥१॥  

Nānak ṯih sarnī para▫o binas jā▫e mai mor. ||1||  

O Nanak, seek God's Sanctuary, and your selfishness and conceit shall be taken away. ||1||  

ਨਾਨਕ ਉਸ ਦੀ ਪਨਾਹ ਲੈ ਅਤੇ ਤੇਰੀ ਸਵੈ-ਹੰਗਤਾ ਤੇ ਅਪਣੱਤਾ ਦੂਰ ਹੋ ਜਾਣਗੇ।  

ਪਰਉ = ਪਰਾਉਂ, ਮੈਂ ਪੈਂਦਾ ਹਾਂ। ਮੈ = ਹਉਮੈ। ਮੋਰ = ਮੇਰੀ, ਮਮਤਾ ॥੧॥
ਹੇ ਨਾਨਕ! ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits