Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

There is but One God. By the True Guru's grace He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਗਉੜੀ ਬਾਵਨ ਅਖਰੀ ਮਹਲਾ  

Ga▫oṛī bāvan akẖrī mėhlā 5.  

Gauri Having Fifty two letters Fifth Guru.  

ਬਾਵਨ ਅਖਰੀ = ੫੨ ਅੱਖਰਾਂ ਵਾਲੀ ਬਾਣੀ। ਮਹਲਾ = ਸਰੀਰ। ਮਹਲਾ ੫ = ਗੁਰੂ ਨਾਨਕ ਪੰਜਵੇਂ ਸਰੀਰ ਵਿਚ, ਗੁਰੂ ਅਰਜਨ ਦੇਵ (ਦੀ ਬਾਣੀ)।
ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਾਵਨ-ਅਖੱਰੀ' (੫੨ ਅੱਖਰਾਂ ਵਾਲੀ ਬਾਣੀ)।


ਸਲੋਕੁ  

Salok.  

Salok  

xxx
xxx


ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ  

Gurḏev māṯā gurḏev piṯā gurḏev su▫āmī parmesurā.  

The Divine Guru is my Mother, the Divine Guru my Father, and the divine Guru is my Lord and Supreme God.  

xxx
ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।


ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ  

Gurḏev sakẖā agi▫ān bẖanjan gurḏev banḏẖip sahoḏarā.  

The Divine Guru is my companion, the dispeller of spiritual ignorance and the Divine Guru is my relation and brother.  

ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।
ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।


ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ  

Gurḏev ḏāṯā har nām upḏesai gurḏev manṯ niroḏẖarā.  

The Divine Guru is the giver and the teacher of God's Name and the Divine Guru is my Infallible spell.  

ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ। ਮੰਤੁ = ਉਪਦੇਸ਼।
ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।


ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ  

Gurḏev sāʼnṯ saṯ buḏẖ mūraṯ gurḏev pāras paras parā.  

The Divine Guru is the image of peace, truth and wisdom. The Divine Guru is the Philosopher's stone by touching which the mortal is saved.  

ਸਤਿ = ਸੱਚ, ਸਦਾ-ਥਿਰ ਪ੍ਰਭੂ। ਬੁਧਿ = ਅਕਲ। ਮੂਰਤਿ = ਸਰੂਪ। ਪਰਸ = ਛੋਹ।
ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।


ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ  

Gurḏev ṯirath amriṯ sarovar gur gi▫ān majan apramparā.  

The Divine Guru is a place of pilgrimage and a tank of Nectar. By having a bath in Guru's Divine Knowledge, man meets the Illimitable Master.  

ਅੰਮ੍ਰਿਤ ਸਰੋਵਰੁ = ਅੰਮ੍ਰਿਤ ਦਾ ਸਰੋਵਰ। ਮਜਨੁ = ਚੁੱਭੀ, ਇਸ਼ਨਾਨ। ਅਪਰੰਪਰਾ = ਪਰੇ ਤੋਂ ਪਰੇ।
ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।


ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ  

Gurḏev karṯā sabẖ pāp harṯā gurḏev paṯiṯ paviṯ karā.  

The Divine Guru is the Creator and the Destroyer of all the sins and the Divine Guru is the purifier of the impure.  

ਸਭਿ = ਸਾਰੇ। ਹਰਤਾ = ਦੂਰ ਕਰਨ ਵਾਲਾ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਵਿਤ ਕਰਾ = ਪਵਿਤ੍ਰ ਕਰਨ ਵਾਲਾ।
ਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ।


ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ  

Gurḏev āḏ jugāḏ jug jug gurḏev manṯ har jap uḏẖrā.  

The Divine Guru is from the beginning, from the beginning from the beginning of ages and in every age. The Divine Guru is the spell of God's Name, by repeating which the mortal is saved.  

ਜੁਗੁ ਜੁਗੁ = ਹਰੇਕ ਜੁਗ ਵਿਚ। ਜਪਿ = ਜਪ ਕੇ। ਉਧਰਾ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ।
ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।


ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ  

Gurḏev sangaṯ parabẖ mel kar kirpā ham mūṛ pāpī jiṯ lag ṯarā.  

My Master, take pity and unite me, a fool and a sinner, with the society of the Guru, by clinging to which I may swim across the sea of life.  

ਪ੍ਰਭ = ਹੇ ਪ੍ਰਭੂ! ਜਿਤੁ = ਜਿਸ ਦੀ ਰਾਹੀਂ। ਜਿਤੁ ਲਗਿ = ਜਿਸ ਵਿਚ ਲੱਗ ਕੇ।
ਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤ ਵਿਚ (ਰਹਿ ਕੇ) ਤਰ ਜਾਈਏ।


ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥  

Gurḏev saṯgur pārbarahm parmesar gurḏev Nānak har namaskarā. ||1||  

The Divine Guru the True Guru, is Himself the Exalted Lord and the Great God. Unto the Godly Divine Guru, Nanak makes an obeisance.  

ਨਾਨਕ = ਹੇ ਨਾਨਕ! ॥੧॥
ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥


ਸਲੋਕੁ  

Salok.  

Salok  

xxx
xxx


ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ  

Āpėh kī▫ā karā▫i▫ā āpėh karnai jog.  

God Himself acts and causes men to act. He Himself is potent to do everything.  

ਆਪਹਿ = ਆਪ ਹੀ।
ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।


ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਹੋਗੁ ॥੧॥  

Nānak eko rav rahi▫ā ḏūsar ho▫ā na hog. ||1||  

Nanak, the One Lord is pervading everywhere. Another there neither was nor shall be.  

ਰਵਿ ਰਹਿਆ = ਵਿਆਪਕ ਹੈ। ਹੋਗੁ = ਹੋਵੇਗਾ ॥੧॥
ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥


ਪਉੜੀ  

Pa▫oṛī.  

Pauri.  

xxx
ਪਉੜੀ


ਓਅੰ ਸਾਧ ਸਤਿਗੁਰ ਨਮਸਕਾਰੰ  

O▫aʼn sāḏẖ saṯgur namaskāraʼn.  

I pay homage to One God and the Saintly True Guru.  

ਓਅੰ = ਹਿੰਦੀ ਦੀ ਵਰਨਮਾਲਾ ਦਾ ਪਹਿਲਾ ਅੱਖਰ।
ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,


ਆਦਿ ਮਧਿ ਅੰਤਿ ਨਿਰੰਕਾਰੰ  

Āḏ maḏẖ anṯ niraʼnkāraʼn.  

The Formless One is in the beginning the middle and the end.  

ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਜਗਤ ਦੀ ਮੌਜੂਦਗੀ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ।
ਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।


ਆਪਹਿ ਸੁੰਨ ਆਪਹਿ ਸੁਖ ਆਸਨ  

Āpėh sunn āpėh sukẖ āsan.  

The Lord Himself is in primordial trance and Himself is in the seat of peace.  

ਸੁੰਨ = ਸੁੰਞ, ਜਿਥੇ ਕੁਝ ਭੀ ਨ ਹੋਵੇ।
(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,


ਆਪਹਿ ਸੁਨਤ ਆਪ ਹੀ ਜਾਸਨ  

Āpėh sunaṯ āp hī jāsan.  

He Himself hears His praises.  

ਜਾਸਨ = ਜਸ।
ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।


ਆਪਨ ਆਪੁ ਆਪਹਿ ਉਪਾਇਓ  

Āpan āp āpėh upā▫i▫o.  

His ownself, He has Himself created.  

ਆਪੁ = ਆਪਣੇ ਆਪ ਨੂੰ।
ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,


ਆਪਹਿ ਬਾਪ ਆਪ ਹੀ ਮਾਇਓ  

Āpėh bāp āp hī mā▫i▫o.  

He is His own father, His own mother.  

ਮਾਇਓ = ਮਾਂ।
ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।


ਆਪਹਿ ਸੂਖਮ ਆਪਹਿ ਅਸਥੂਲਾ  

Āpėh sūkẖam āpėh asthūlā.  

He Himself, is minute and Himself great.  

ਅਸਥੂਲਾ = ਦ੍ਰਿਸ਼ਟਮਾਨ ਜਗਤ।
ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।


ਲਖੀ ਜਾਈ ਨਾਨਕ ਲੀਲਾ ॥੧॥  

Lakẖī na jā▫ī Nānak līlā. ||1||  

Nanak His play cannot be understood.  

ਲੀਲ੍ਹ੍ਹਾ = ਖੇਡ ॥੧॥
ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥


ਕਰਿ ਕਿਰਪਾ ਪ੍ਰਭ ਦੀਨ ਦਇਆਲਾ  

Kar kirpā parabẖ ḏīn ḏa▫i▫ālā.  

O Lord, compassionate to the poor, show mercy unto me,  

xxx
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।


ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ਰਹਾਉ  

Ŧere sanṯan kī man ho▫e ravālā. Rahā▫o.  

so that my heart may become the dust of Thine Saints' feet. Pause.  

ਰਵਾਲਾ = ਚਰਨ-ਧੂੜ। ਰਹਾਉ = ਕੇਂਦਰੀ ਭਾਵ।
ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥


ਸਲੋਕੁ  

Salok.  

Slok.  

xxx
ਸਲੋਕ


ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ  

Nirankār ākār āp nirgun sargun ek.  

The One Lord is without form and yet with form. He is without qualities and yet is with qualities.  

ਆਕਾਰ = ਸਰੂਪ। ਨਿਰੰਕਾਰ = ਆਕਾਰ ਤੋਂ ਬਿਨਾ। ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ)। ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ। ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ।
ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ।


ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥  

Ėkėh ek bakẖānano Nānak ek anek. ||1||  

Nanak, describe the One Lord as One. The One Lord is One and Manifold.  

ਏਕਹਿ = ਇਕੋ ਹੀ ॥੧॥
ਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ॥੧॥


ਪਉੜੀ  

Pa▫oṛī.  

Pauri.  

xxx
ਪਉੜੀ


ਓਅੰ ਗੁਰਮੁਖਿ ਕੀਓ ਅਕਾਰਾ  

O▫aʼn gurmukẖ kī▫o akārā.  

The One Lord, the Great Guru, created all the forms.  

ਅਕਾਰਾ = ਜਗਤ-ਰਚਨਾ।
ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ।


ਏਕਹਿ ਸੂਤਿ ਪਰੋਵਨਹਾਰਾ  

Ėkėh sūṯ parovanhārā.  

He has strung them all unto One thread.  

ਸੂਤਿ = ਸੂਤਰ ਵਿਚ, ਹੁਕਮ ਵਿਚ।
ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ।


ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ  

Bẖinn bẖinn ṯarai guṇ bisthāraʼn.  

The three qualities, He has differently diffused.  

ਭਿੰਨ = ਵੱਖ। ਬਿਸਥਾਰ = ਖਿਲਾਰਾ।
ਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ।


ਨਿਰਗੁਨ ਤੇ ਸਰਗੁਨ ਦ੍ਰਿਸਟਾਰੰ  

Nirgun ṯe sargun ḏaristāraʼn.  

From Absolute He appears to be Related.  

ਦ੍ਰਿਸਟਾਰੰ = ਦਿੱਸ ਪਿਆ।
ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ।


ਸਗਲ ਭਾਤਿ ਕਰਿ ਕਰਹਿ ਉਪਾਇਓ  

Sagal bẖāṯ kar karahi upā▫i▫o.  

The Creator has created the creation of all sorts.  

ਉਪਾਇਓ = ਉਤਪੱਤੀ।
ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ।


ਜਨਮ ਮਰਨ ਮਨ ਮੋਹੁ ਬਢਾਇਓ  

Janam maran man moh badẖā▫i▫o.  

Worldly love, the root of birth and death, the Master has increased in man's mind.  

xxx
ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ,


ਦੁਹੂ ਭਾਤਿ ਤੇ ਆਪਿ ਨਿਰਾਰਾ  

Ḏuhū bẖāṯ ṯe āp nirārā.  

From both the varieties He Himself is free.  

ਦੁਹੂ ਭਾਤਿ = ਜਨਮ ਤੇ ਮਰਨ।
ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ।


ਨਾਨਕ ਅੰਤੁ ਪਾਰਾਵਾਰਾ ॥੨॥  

Nānak anṯ na pārāvārā. ||2||  

Nanak, the Lord has no limit and this or that end.  

xxx॥੨॥
ਹੇ ਨਾਨਕ! ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨॥


ਸਲੋਕੁ  

Salok.  

Slok.  

xxx
ਸਲੋਕ


ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ  

Se▫ī sāh bẖagvanṯ se sacẖ sampai har rās.  

They are rich and they are fortunate, who have the wealth of Truth and the capital of God's Name.  

ਸੇਈ = ਉਹੀ ਬੰਦੇ। ਭਗਵੰਤ = ਧਨ ਵਾਲੇ। ਸੇ = ਉਹੀ ਬੰਦੇ। ਸੰਪੈ = ਧਨ। ਰਾਸਿ = ਪੂੰਜੀ।
(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ।


ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥  

Nānak sacẖ sucẖ pā▫ī▫ai ṯih sanṯan kai pās. ||1||  

Nanak, truthfulness and piety are obtained from those Saints.  

ਸੁਚਿ = ਆਤਮਕ ਪਵਿਤ੍ਰਤਾ। ਤਿਹ = ਉਹਨਾਂ ॥੧॥
ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥


ਪਵੜੀ  

Pavṛī.  

Pauri.  

ਪਵੜੀ:
ਪਵੜੀ


ਸਸਾ ਸਤਿ ਸਤਿ ਸਤਿ ਸੋਊ  

Sasā saṯ saṯ saṯ so▫ū.  

S: True, true, true is that Lord.  

ਸਤਿ = ਸਦਾ-ਥਿਰ ਰਹਿਣ ਵਾਲਾ। ਸੋਊ = ਉਹੀ ਬੰਦਾ ਜਿਸ ਨੂੰ।
ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ,


ਸਤਿ ਪੁਰਖ ਤੇ ਭਿੰਨ ਕੋਊ  

Saṯ purakẖ ṯe bẖinn na ko▫ū.  

None is separate from the True Lord.  

xxx
ਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।


ਸੋਊ ਸਰਨਿ ਪਰੈ ਜਿਹ ਪਾਯੰ  

So▫ū saran parai jih pā▫yaʼn.  

He alone enters His sanctuary, whom He causes to enter.  

ਪਾਯੰ = ਪਾਂਦਾ ਹੈ।
ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ।


ਸਿਮਰਿ ਸਿਮਰਿ ਗੁਨ ਗਾਇ ਸੁਨਾਯੰ  

Simar simar gun gā▫e sunā▫yaʼn.  

He sings preaches on Lord's excellences.  

xxx
ਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ।


ਸੰਸੈ ਭਰਮੁ ਨਹੀ ਕਛੁ ਬਿਆਪਤ  

Sansai bẖaram nahī kacẖẖ bi▫āpaṯ.  

Doubt and delusion cling to him not in the least.  

ਸੰਸੈ = ਸਹਸਾ, ਸਹਮ। ਭਰਮੁ = ਭਟਕਣਾ। ਬਿਆਪਤ = ਜ਼ੋਰ ਪਾਂਦਾ।
ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ।)


ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ  

Pargat parṯāp ṯāhū ko jāpaṯ.  

Obviously manifest Glory of the Divine is seen by him.  

ਤਾਹੂ ਕੋ = ਉਸ ਪ੍ਰਭੂ ਦਾ ਹੀ। ਜਾਪਤ = ਦਿੱਸਦਾ ਹੈ।
ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ।


ਸੋ ਸਾਧੂ ਇਹ ਪਹੁਚਨਹਾਰਾ  

So sāḏẖū ih pahucẖanhārā.  

He is the Saint, who attains to this destination.  

ਇਹ = ਇਸ ਅਵਸਥਾ ਤਕ।
ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ।


ਨਾਨਕ ਤਾ ਕੈ ਸਦ ਬਲਿਹਾਰਾ ॥੩॥  

Nānak ṯā kai saḏ balihārā. ||3||  

Nanak is, ever, a sacrifice unto him.  

xxx॥੩॥
ਹੇ ਨਾਨਕ! (ਆਖ)-ਮੈਂ ਉਸ ਤੋਂ ਸਦਾ ਸਦਕੇ ਹਾਂ ॥੩॥


ਸਲੋਕੁ  

Salok.  

Salok.  

xxx
ਸਲੋਕ


ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ  

Ḏẖan ḏẖan kahā pukārṯe mā▫i▫ā moh sabẖ kūr.  

Why art thou crying for wealth and riches? Love of worldly valuables is all false.  

ਕੂਰ = ਕੂੜ, ਨਾਸਵੰਤ।
ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ? ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ)।


        


© SriGranth.org, a Sri Guru Granth Sahib resource, all rights reserved.
See Acknowledgements & Credits