Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੇਹੀ ਸੁਰਤਿ ਤੇਹਾ ਤਿਨ ਰਾਹੁ  

जेही सुरति तेहा तिन राहु ॥  

Jehī suraṯ ṯehā ṯin rāhu.  

As is their awareness, so is their way.  

ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ।  

ਤਿਨ ਰਾਹੁ = ਉਹਨਾਂ ਜੀਵਾਂ ਦਾ ਜੀਵਨ-ਰਸਤਾ।
ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।


ਲੇਖਾ ਇਕੋ ਆਵਹੁ ਜਾਹੁ ॥੧॥  

लेखा इको आवहु जाहु ॥१॥  

Lekẖā iko āvhu jāhu. ||1||  

According to the account of our actions, we come and go in reincarnation. ||1||  

ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ।  

ਲੇਖਾ ਇਕੋ = ਇਕ ਪਰਮਾਤਮਾ ਹੀ ਇਹ ਲੇਖਾ ਰੱਖਦਾ ਹੈ। ਆਵਹੁ ਜਾਹੁ = (ਮਿਲੀ ਸੁਰਤ ਅਨੁਸਾਰ) ਜੀਵ ਆਉਂਦੇ ਤੇ ਜਾਂਦੇ ਹਨ।੧।
(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥


ਕਾਹੇ ਜੀਅ ਕਰਹਿ ਚਤੁਰਾਈ  

काहे जीअ करहि चतुराई ॥  

Kāhe jī▫a karahi cẖaṯurā▫ī.  

Why, O soul, do you try such clever tricks?  

ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ?  

ਜੀਅ = ਹੇ ਜੀਵ!
ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?


ਲੇਵੈ ਦੇਵੈ ਢਿਲ ਪਾਈ ॥੧॥ ਰਹਾਉ  

लेवै देवै ढिल न पाई ॥१॥ रहाउ ॥  

Levai ḏevai dẖil na pā▫ī. ||1|| rahā▫o.  

Taking away and giving back, God does not delay. ||1||Pause||  

ਵਾਪਸ ਲੈਣ ਅਤੇ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ! ਠਹਿਰਾਉ।  

ਲੇਵੈ = (ਜੀਵ ਤੋਂ ਸੂਝ) ਖੋਹ ਲੈਂਦਾ ਹੈ।੧।
ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ॥


ਤੇਰੇ ਜੀਅ ਜੀਆ ਕਾ ਤੋਹਿ  

तेरे जीअ जीआ का तोहि ॥  

Ŧere jī▫a jī▫ā kā ṯohi.  

All beings belong to You; all beings are Yours. O Lord and Master,  

ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ।  

ਤੋਹਿ = ਤੂੰ।
ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।


ਕਿਤ ਕਉ ਸਾਹਿਬ ਆਵਹਿ ਰੋਹਿ  

कित कउ साहिब आवहि रोहि ॥  

Kiṯ ka▫o sāhib āvahi rohi.  

how can You become angry with them?  

ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ?  

ਕਿਤ ਕਿਉ = ਕਿਉਂ?
(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।


ਜੇ ਤੂ ਸਾਹਿਬ ਆਵਹਿ ਰੋਹਿ  

जे तू साहिब आवहि रोहि ॥  

Je ṯū sāhib āvahi rohi.  

Even if You, O Lord and Master, become angry with them,  

ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ!  

ਸਾਹਿਬ = ਹੇ ਸਾਹਿਬ! ਰੋਹਿ = ਰੋਹ ਵਿਚ, ਗੁੱਸੇ ਵਿਚ।
ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)


ਤੂ ਓਨਾ ਕਾ ਤੇਰੇ ਓਹਿ ॥੨॥  

तू ओना का तेरे ओहि ॥२॥  

Ŧū onā kā ṯere ohi. ||2||  

still, You are theirs, and they are Yours. ||2||  

ਫਿਰ ਭੀ, ਤੂੰ ਉਨ੍ਹਾਂ ਦਾ ਹੈਂ ਅਤੇ ਉਹ ਤੇਰੇ।  

ਓਹਿ = ਉਹ ਸਾਰੇ ਜੀਵ।
ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥


ਅਸੀ ਬੋਲਵਿਗਾੜ ਵਿਗਾੜਹ ਬੋਲ  

असी बोलविगाड़ विगाड़ह बोल ॥  

Asī bolvigāṛ vigāṛah bol.  

We are foul-mouthed; we spoil everything with our foul words.  

ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ।  

ਬੋਲਵਿਗਾੜ = ਬੜਬੋਲੇ, ਵਿਗੜੇ ਬੋਲ ਬੋਲਣ ਵਾਲੇ। ਵਿਗਾੜਹ = {ਵਰਤਮਾਨ, ਉੱਤਮ ਪੁਰਖ, ਬਹੁ-ਵਚਨ} ਅਸੀਂ ਵਿਗਾੜਦੇ ਹਾਂ। ਵਿਗਾੜਹ ਬੋਲ = ਅਸੀਂ ਫਿੱਕੇ ਬੋਲ ਬੋਲਦੇ ਹਾਂ।
(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,


ਤੂ ਨਦਰੀ ਅੰਦਰਿ ਤੋਲਹਿ ਤੋਲ  

तू नदरी अंदरि तोलहि तोल ॥  

Ŧū naḏrī anḏar ṯolėh ṯol.  

You weigh us in the balance of Your Glance of Grace.  

ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ।  

ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਤੋਲਹਿ = ਤੂੰ ਤੋਲਦਾ ਹੈਂ, ਤੂੰ ਜਾਚਦਾ ਹੈਂ।
ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।


ਜਹ ਕਰਣੀ ਤਹ ਪੂਰੀ ਮਤਿ  

जह करणी तह पूरी मति ॥  

Jah karṇī ṯah pūrī maṯ.  

When one's actions are right, the understanding is perfect.  

ਜਿਥੇ ਅਮਲ ਨੇਕ ਹਨ ਉਥੇ ਮੁਕੰਮਲ ਸੋਚ ਸਮਝ ਹੈ।  

ਜਹ = ਜਿਥੇ, ਜਿਸ ਮਨੁੱਖ ਦੇ ਅੰਦਰ। ਕਰਣੀ = ਗੁਰੂ ਦਾ ਦੱਸਿਆ ਹੋਇਆ ਆਚਰਨ।
(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ)।


ਕਰਣੀ ਬਾਝਹੁ ਘਟੇ ਘਟਿ ॥੩॥  

करणी बाझहु घटे घटि ॥३॥  

Karṇī bājẖahu gẖate gẖat. ||3||  

Without good deeds, it becomes more and more deficient. ||3||  

ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।  

ਘਟੇ ਘਟਿ = ਘੱਟ ਹੀ ਘੱਟ, ਮੱਤ ਕਮਜ਼ੋਰ ਹੀ ਕਮਜ਼ੋਰ।੩।
(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥


ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ  

प्रणवति नानक गिआनी कैसा होइ ॥  

Paraṇvaṯ Nānak gi▫ānī kaisā ho▫e.  

Prays Nanak, what is the nature of the spiritual people?  

ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ?  

ਪ੍ਰਣਵਤਿ = ਬੇਨਤੀ ਕਰਦਾ ਹੈ।
ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,


ਆਪੁ ਪਛਾਣੈ ਬੂਝੈ ਸੋਇ  

आपु पछाणै बूझै सोइ ॥  

Āp pacẖẖāṇai būjẖai so▫e.  

They are self-realized; they understand God.  

ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ।  

ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।
ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,


ਗੁਰ ਪਰਸਾਦਿ ਕਰੇ ਬੀਚਾਰੁ  

गुर परसादि करे बीचारु ॥  

Gur parsāḏ kare bīcẖār.  

By Guru's Grace, they contemplate Him;  

ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,  

ਪਰਸਾਦਿ = ਕਿਰਪਾ ਨਾਲ।੪।
ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।


ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥  

सो गिआनी दरगह परवाणु ॥४॥३०॥  

So gi▫ānī ḏargėh parvāṇ. ||4||30||  

such spiritual people are honored in His Court. ||4||30||  

ਉਹ ਉਸ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।  

xxx
ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥


ਸਿਰੀਰਾਗੁ ਮਹਲਾ ਘਰੁ  

सिरीरागु महला १ घरु ४ ॥  

Sirīrāg mėhlā 1 gẖar 4.  

Siree Raag, First Mehl, Fourth House:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ  

तू दरीआउ दाना बीना मै मछुली कैसे अंतु लहा ॥  

Ŧū ḏarī▫ā▫o ḏānā bīnā mai macẖẖulī kaise anṯ lahā.  

You are the River, All-knowing and All-seeing. I am just a fish-how can I find Your limit?  

ਤੂੰ ਸਾਰਾ ਕੁਝ ਜਾਨਣਹਾਰ ਤੇ ਸਭ ਕੁਝ ਦੇਖਣ ਵਾਲਾ ਦਰਿਆ ਹੈਂ। ਮੈਂ ਇਕ ਮੱਛੀ ਤੇਰਾ ਓੜਕ ਕਿਸ ਤਰ੍ਹਾਂ ਪਾ ਸਕਦੀ ਹਾਂ?  

ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ {ਬੀਨਾਈ = ਨਜ਼ਰ}। ਮਛੁਲੀ = ਛੋਟੀ ਜਿਹੀ ਮੱਛੀ। ਮੈ ਕੈਸੇ ਲਹਾ = (ਲਹਾਂ) ਮੈਂ ਕਿਵੇਂ ਲੱਭਾਂ? ਮੈਂ ਨਹੀਂ ਲੱਭ ਸਕਦੀ।
ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ।


ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥  

जह जह देखा तह तह तू है तुझ ते निकसी फूटि मरा ॥१॥  

Jah jah ḏekẖā ṯah ṯah ṯū hai ṯujẖ ṯe niksī fūt marā. ||1||  

Wherever I look, You are there. Outside of You, I would burst and die. ||1||  

ਜਿਧਰ ਭੀ ਮੈਂ ਵੇਖਦੀ ਹਾਂ ਓਥੇ ਤੂੰ ਹੈਂ। ਤੇਰੇ ਵਿਚੋਂ ਬਾਹਰ ਨਿਕਲ ਕੇ ਮੈਂ ਪਾਟ ਕੇ ਮਰ ਜਾਂਦੀ ਹਾਂ।  

ਜਹ ਜਹ = ਜਿਧਰ ਜਿਧਰ। ਦੇਖਾ = ਦੇਖਾਂ, ਮੈਂ ਵੇਖਦੀ ਹਾਂ। ਤੇ = ਤੋਂ। ਨਿਕਸੀ = ਨਿਕਲੀ ਹੋਈ, ਵਿੱਛੁੜੀ ਹੋਈ। ਫੂਟਿ ਮਰਾ = (ਮਰਾਂ) ਮੈਂ ਫੁੱਟ ਕੇ ਮਰ ਜਾਂਦੀ ਹਾਂ।੧।
ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥


ਜਾਣਾ ਮੇਉ ਜਾਣਾ ਜਾਲੀ  

न जाणा मेउ न जाणा जाली ॥  

Na jāṇā me▫o na jāṇā jālī.  

I do not know of the fisherman, and I do not know of the net.  

ਮੈਂ ਮਾਹੀਗੀਰ ਨੂੰ ਨਹੀਂ ਜਾਣਦੀ ਤੇ ਨਾਂ ਹੀ ਮੈਂ ਜਾਣਦੀ ਹਾਂ ਜਾਲ ਨੂੰ।  

ਮੇਉ = ਮਲਾਹ, ਮਾਛੀ {ਨੋਟ: ਦਰਿਆਵਾਂ ਦੇ ਕੰਢੇ ਮਲਾਹ ਹੀ ਆਮ ਤੌਰ ਤੇ ਮੱਛੀਆਂ ਫੜਨ ਦਾ ਭੀ ਕੰਮ ਕਰਦੇ ਹਨ}।
(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।


ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ  

जा दुखु लागै ता तुझै समाली ॥१॥ रहाउ ॥  

Jā ḏukẖ lāgai ṯā ṯujẖai samālī. ||1|| rahā▫o.  

But when the pain comes, then I call upon You. ||1||Pause||  

ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ। ਠਹਿਰਾਉ।  

ਸਮਾਲੀ = ਸਮਾਲੀਂ, ਮੈਂ ਯਾਦ ਕਰਦੀ ਹਾਂ।੧।
(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ॥


ਤੂ ਭਰਪੂਰਿ ਜਾਨਿਆ ਮੈ ਦੂਰਿ  

तू भरपूरि जानिआ मै दूरि ॥  

Ŧū bẖarpūr jāni▫ā mai ḏūr.  

You are present everywhere. I had thought that You were far away.  

ਤੂੰ ਸਰਬ-ਵਿਆਪਕ ਹੈਂ, ਮੈਂ ਤੈਨੂੰ ਦੁਰੇਡੇ ਖ਼ਿਆਲ ਕੀਤਾ ਹੈ।  

ਭਰਪੂਰਿ = ਨਕਾ ਨਕ, ਹਰ ਥਾਂ ਮੌਜੂਦ।
ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।


ਜੋ ਕਛੁ ਕਰੀ ਸੁ ਤੇਰੈ ਹਦੂਰਿ  

जो कछु करी सु तेरै हदूरि ॥  

Jo kacẖẖ karī so ṯerai haḏūr.  

Whatever I do, I do in Your Presence.  

ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ।  

ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ।
(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।


ਤੂ ਦੇਖਹਿ ਹਉ ਮੁਕਰਿ ਪਾਉ  

तू देखहि हउ मुकरि पाउ ॥  

Ŧū ḏekẖėh ha▫o mukar pā▫o.  

You see all my actions, and yet I deny them.  

ਤੂੰ ਮੇਰੇ ਅਮਲ ਵੇਖਦਾ ਹੈਂ ਤਾਂ ਵੀ ਮੈਂ ਇਨਕਾਰੀ ਹਾਂ।  

ਮੁਕਰਿ ਪਾਉ = ਮੈਂ ਮੁੱਕਰ ਜਾਂਦਾ ਹਾਂ।
ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।


ਤੇਰੈ ਕੰਮਿ ਤੇਰੈ ਨਾਇ ॥੨॥  

तेरै कमि न तेरै नाइ ॥२॥  

Ŧerai kamm na ṯerai nā▫e. ||2||  

I have not worked for You, or Your Name. ||2||  

ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ।  

ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ।੨।
ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥


ਜੇਤਾ ਦੇਹਿ ਤੇਤਾ ਹਉ ਖਾਉ  

जेता देहि तेता हउ खाउ ॥  

Jeṯā ḏėh ṯeṯā ha▫o kẖā▫o.  

Whatever You give me, that is what I eat.  

ਜੋ ਕੁਝ ਤੂੰ ਮੈਨੂੰ ਦਿੰਦਾ ਹੈ, ਉਹੀ ਮੈਂ ਖਾਂਦੀ ਹਾਂ।  

ਜੇਤਾ = ਜਿਤਨਾ ਕੁਝ। ਦੇਹਿ = ਤੂੰ ਦੇਂਦਾ ਹੈਂ। ਹਉ = ਮੈਂ।
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।


ਬਿਆ ਦਰੁ ਨਾਹੀ ਕੈ ਦਰਿ ਜਾਉ  

बिआ दरु नाही कै दरि जाउ ॥  

Bi▫ā ḏar nāhī kai ḏar jā▫o.  

There is no other door-unto which door should I go?  

ਹੋਰ ਕੋਈ ਬੂਹਾ ਨਹੀਂ ਮੈਂ ਕੀਹਦੇ ਬੂਹੇ ਤੇ ਜਾਵਾਂ?  

ਬਿਆ = ਦੂਜਾ। ਦਰੁ = ਦਰਵਾਜਾ, ਘਰ। ਕੈ ਦਰਿ = ਕਿਸ ਦੇ ਦਰ ਤੇ? ਜਾਉ = ਜਾਉਂ, ਮੈਂ ਜਾਵਾਂ।
ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।


ਨਾਨਕੁ ਏਕ ਕਹੈ ਅਰਦਾਸਿ  

नानकु एक कहै अरदासि ॥  

Nānak ek kahai arḏās.  

Nanak offers this one prayer:  

ਨਾਨਕ ਇਕ ਪ੍ਰਾਰਥਨਾ ਕਰਦਾ ਹੈ,  

xxx
ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ


ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥  

जीउ पिंडु सभु तेरै पासि ॥३॥  

Jī▫o pind sabẖ ṯerai pās. ||3||  

this body and soul are totally Yours. ||3||  

ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।  

ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।੩।
ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥


ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ  

आपे नेड़ै दूरि आपे ही आपे मंझि मिआनो ॥  

Āpe neṛai ḏūr āpe hī āpe manjẖ mi▫āno.  

He Himself is near, and He Himself is far away; He Himself is in-between.  

ਪ੍ਰਭੂ ਆਪ ਨੇੜੇ ਹੈ, ਆਪੇ ਦੁਰੇਡੇ ਅਤੇ ਆਪੇ ਹੀ ਅਧ-ਵਿਚਕਾਰ।  

ਮੰਝਿ = ਵਿਚਕਾਰ। ਮਿਆਨੋੁ, ਜਹਾਨੋੁ, ਪਰਵਾਨੋੁ = {ਨੋਟ: ਅਸਲ ਲਫ਼ਜ਼ ਹਨ: ਮਿਆਨੁ, ਜਹਾਨੁ, ਪਰਵਾਨੁ। ਛੰਦ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾਈ ਗਈ ਹੈ, ਇਹ ਪੜ੍ਹਨੇ ਹਨ: ਮਿਆਨੋ, ਜਹਾਨੋ, ਪਰਵਾਨੋ}। ਮਿਆਨੁ = ਦਰਮਿਆਨ, ਵਿਚਕਾਰਲਾ ਹਿੱਸਾ।
ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।


ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ  

आपे वेखै सुणे आपे ही कुदरति करे जहानो ॥  

Āpe vekẖai suṇe āpe hī kuḏraṯ kare jahāno.  

He Himself beholds, and He Himself listens. By His Creative Power, He created the world.  

ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ।  

xxx
ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।


ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥  

जो तिसु भावै नानका हुकमु सोई परवानो ॥४॥३१॥  

Jo ṯis bẖāvai nānkā hukam so▫ī parvāno. ||4||31||  

Whatever pleases Him, O Nanak-that Command is acceptable. ||4||31||  

ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ।  

ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਕੁਦਰਤਿ = ਸੱਤਿਆ, ਤਾਕਤ।੪।
ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥


ਸਿਰੀਰਾਗੁ ਮਹਲਾ ਘਰੁ  

सिरीरागु महला १ घरु ४ ॥  

Sirīrāg mėhlā 1 gẖar 4.  

Siree Raag, First Mehl, Fourth House:  

ਸਿਰੀ ਰਾਗ ਪਹਿਲੀ ਪਾਤਸ਼ਾਹੀ।  

xxx
xxx


ਕੀਤਾ ਕਹਾ ਕਰੇ ਮਨਿ ਮਾਨੁ  

कीता कहा करे मनि मानु ॥  

Kīṯā kahā kare man mān.  

Why should the created beings feel pride in their minds?  

ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ?  

ਕੀਤਾ = ਪੈਦਾ ਕੀਤਾ ਹੋਇਆ ਜੀਵ। ਮਨਿ = ਮਨ ਵਿਚ। ਕਹਾ ਮਾਨੁ ਕਰੇ = ਕੀਹ ਮਾਣ ਕਰ ਸਕਦਾ ਹੈ?
ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?


ਦੇਵਣਹਾਰੇ ਕੈ ਹਥਿ ਦਾਨੁ  

देवणहारे कै हथि दानु ॥  

Ḏevaṇhāre kai hath ḏān.  

The Gift is in the Hands of the Great Giver.  

ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ।  

ਕੈ ਹਥਿ = ਦੇ ਹੱਥ ਵਿਚ।
(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ।


ਭਾਵੈ ਦੇਇ ਦੇਈ ਸੋਇ  

भावै देइ न देई सोइ ॥  

Bẖāvai ḏe▫e na ḏe▫ī so▫e.  

As it pleases Him, He may give, or not give.  

ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ।  

ਭਾਵੈ = ਜੇ ਚੰਗਾ ਲੱਗੇ, ਜੇ ਉਸ ਦੀ ਮਰਜ਼ੀ ਹੋਵੇ।
ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।


ਕੀਤੇ ਕੈ ਕਹਿਐ ਕਿਆ ਹੋਇ ॥੧॥  

कीते कै कहिऐ किआ होइ ॥१॥  

Kīṯe kai kahi▫ai ki▫ā ho▫e. ||1||  

What can be done by the order of the created beings? ||1||  

ਬਣਾਏ ਹੋਏ ਦੇ ਆਖਣ ਤੇ ਕੀ ਹੋ ਸਕਦਾ ਹੈ?  

ਕੈ ਕਹਿਐ = ਦੇ ਕਹਿਣ ਨਾਲ।੧।
ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ ॥੧॥


ਆਪੇ ਸਚੁ ਭਾਵੈ ਤਿਸੁ ਸਚੁ  

आपे सचु भावै तिसु सचु ॥  

Āpe sacẖ bẖāvai ṯis sacẖ.  

He Himself is True; Truth is pleasing to His Will.  

ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ।  

ਸਚੁ = ਸਦਾ-ਥਿਰ ਰਹਿਣ ਵਾਲਾ। ਤਿਸੁ = ਉਸ ਨੂੰ।
ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ।


ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ  

अंधा कचा कचु निकचु ॥१॥ रहाउ ॥  

Anḏẖā kacẖā kacẖ nikacẖ. ||1|| rahā▫o.  

The spiritually blind are unripe and imperfect, inferior and worthless. ||1||Pause||  

ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ। ਠਹਿਰਾਉ।  

ਅੰਧਾ = ਗਿਆਨ-ਹੀਣ। ਕਚਾ = ਕੱਚਾ, ਹੋਛਾ। ਕਚੁ = ਹੋਛਾ। ਨਿਕਚੁ = ਬਿਲਕੁਲ ਹੋਛਾ।੧।
ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ॥੧॥ ਰਹਾਉ॥


ਜਾ ਕੇ ਰੁਖ ਬਿਰਖ ਆਰਾਉ  

जा के रुख बिरख आराउ ॥  

Jā ke rukẖ birakẖ ārā▫o.  

The One who owns the trees of the forest and the plants of the garden -  

ਜਿਸ ਦੇ ਵਣ ਦੇ ਬ੍ਰਿਛ, ਬਾਗ ਤੇ ਬੂਟੇ ਹਨ,  

ਆਰਾਉ = ਆਰਾਸਤਗੀ, ਸਜਾਵਟ। ਜਾ ਕੇ = ਜਿਸ ਦੇ (ਪੈਦਾ ਕੀਤੇ ਹੋਏ)।
ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ।


ਜੇਹੀ ਧਾਤੁ ਤੇਹਾ ਤਿਨ ਨਾਉ  

जेही धातु तेहा तिन नाउ ॥  

Jehī ḏẖāṯ ṯehā ṯin nā▫o.  

according to their nature, He gives them all their names.  

ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ।  

ਧਾਤੁ = ਅਸਲਾ।
ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ)।


ਫੁਲੁ ਭਾਉ ਫਲੁ ਲਿਖਿਆ ਪਾਇ  

फुलु भाउ फलु लिखिआ पाइ ॥  

Ful bẖā▫o fal likẖi▫ā pā▫e.  

The Flower and the Fruit of the Lord's Love are obtained by pre-ordained destiny.  

ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।  

ਭਾਉ = ਭਾਵਨਾ, ਰੁਚੀ।
(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।


ਆਪਿ ਬੀਜਿ ਆਪੇ ਹੀ ਖਾਇ ॥੨॥  

आपि बीजि आपे ही खाइ ॥२॥  

Āp bīj āpe hī kẖā▫e. ||2||  

As we plant, so we harvest and eat. ||2||  

ਉਹ ਆਪੇ ਬੀਜਦਾ ਹੈ ਤੇ ਆਪੇ ਹੀ (ਵੱਢਦਾ) ਜਾ (ਖਾਂਦਾ) ਹੈ।  

ਬੀਜਿ = ਬੀਜ ਕੇ। ਖਾਇ = ਖਾਂਦਾ ਹੈ।੨।
ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ॥੨॥


ਕਚੀ ਕੰਧ ਕਚਾ ਵਿਚਿ ਰਾਜੁ  

कची कंध कचा विचि राजु ॥  

Kacẖī kanḏẖ kacẖā vicẖ rāj.  

The wall of the body is temporary, as is the soul-mason within it.  

ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ,  

ਕੰਧ = (ਜੀਵਨ-ਉਸਾਰੀ ਦੀ) ਕੰਧ। ਰਾਜੁ = (ਜੀਵਨ-ਉਸਾਰੀ ਬਣਾਵਣ ਵਾਲਾ) ਮਨ।
ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ।


ਮਤਿ ਅਲੂਣੀ ਫਿਕਾ ਸਾਦੁ  

मति अलूणी फिका सादु ॥  

Maṯ alūṇī fikā sāḏ.  

The flavor of the intellect is bland and insipid without the Salt.  

ਮਿਸਤਰੀ ਲੂਣ (ਹਰੀ ਨਾਮ) ਤੋਂ ਬਗ਼ੈਰ ਅਕਲ ਦਾ ਫਿੱਕਾ ਸੁਆਦ ਹੈ।  

ਅਲੂਣੀ = ਗੁਣ-ਹੀਣ। ਸਾਦੁ = ਸੁਆਦ (ਭਾਵ, ਜੀਵਨ)।
ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ।


ਨਾਨਕ ਆਣੇ ਆਵੈ ਰਾਸਿ  

नानक आणे आवै रासि ॥  

Nānak āṇe āvai rās.  

O Nanak, as He wills, He makes things right.  

ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ!  

ਆਣੇ ਰਾਸਿ = ਜੇ ਰਾਸਿ ਆਣੇ, ਜੇ ਸੁਧਾਰ ਦੇਵੇ। ਆਵੈ ਰਾਸਿ = ਰਾਸਿ ਆਵੈ, ਸੁਧਰ ਜਾਂਦਾ ਹੈ।
(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।


ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥  

विणु नावै नाही साबासि ॥३॥३२॥  

viṇ nāvai nāhī sābās. ||3||32||  

Without the Name, no one is approved. ||3||32||  

ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।  

ਸਾਬਾਸਿ = ਆਦਰ, ਇੱਜ਼ਤ।੩।
(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥


ਸਿਰੀਰਾਗੁ ਮਹਲਾ ਘਰੁ  

सिरीरागु महला १ घरु ५ ॥  

Sirīrāg mėhlā 1 gẖar 5.  

Siree Raag, First Mehl, Fifth House:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ  

अछल छलाई नह छलै नह घाउ कटारा करि सकै ॥  

Acẖẖal cẖẖalā▫ī nah cẖẖalai nah gẖā▫o katārā kar sakai.  

The Undeceiveable is not deceived by deception. He cannot be wounded by any dagger.  

ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।  

ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ। ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ। ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ। ਘਾਉ = ਜ਼ਖ਼ਮ।
ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।


ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥  

जिउ साहिबु राखै तिउ रहै इसु लोभी का जीउ टल पलै ॥१॥  

Ji▫o sāhib rākẖai ṯi▫o rahai is lobẖī kā jī▫o tal palai. ||1||  

As our Lord and Master keeps us, so do we exist. The soul of this greedy person is tossed this way and that. ||1||  

ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।  

ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ।੧।
ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥


ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ  

बिनु तेल दीवा किउ जलै ॥१॥ रहाउ ॥  

Bin ṯel ḏīvā ki▫o jalai. ||1|| rahā▫o.  

Without the oil, how can the lamp be lit? ||1||Pause||  

ਤੇਲ ਤੋਂ ਬਿਨਾ ਦੀਵਾ ਕਿਵੇਂ ਬਲ ਸਕਦਾ ਹੈ? ਠਹਿਰਾਉ।  

ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ।੧।
(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ ਰਹਾਉ॥


ਪੋਥੀ ਪੁਰਾਣ ਕਮਾਈਐ  

पोथी पुराण कमाईऐ ॥  

Pothī purāṇ kamā▫ī▫ai.  

Let the reading of your prayer book  

ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ  

ਕਮਾਈਐ = ਕਮਾਈ ਕਰੀਏ, ਜੀਵਨ ਬਣਾਈਏ।
ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),


ਭਉ ਵਟੀ ਇਤੁ ਤਨਿ ਪਾਈਐ  

भउ वटी इतु तनि पाईऐ ॥  

Bẖa▫o vatī iṯ ṯan pā▫ī▫ai.  

be the oil and the Fear of God be the wick for the lamp of this body.  

ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ।  

ਇਤੁ = ਇਸ ਵਿਚ। ਤਨਿ = ਤਨ ਵਿਚ। ਇਤੁ ਤਨਿ = ਇਸ ਤਨ ਵਿਚ।
ਪਰਮਾਤਮਾ ਦਾ ਡਰ ਦੀ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,


ਸਚੁ ਬੂਝਣੁ ਆਣਿ ਜਲਾਈਐ ॥੨॥  

सचु बूझणु आणि जलाईऐ ॥२॥  

Sacẖ būjẖaṇ āṇ jalā▫ī▫ai. ||2||  

Light this lamp with the understanding of Truth. ||2||  

ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ।  

ਸਚੁ ਬੂਝਣੁ = ਸਚ ਨੂੰ ਸਮਝਣਾ, ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਣੀ। ਆਣਿ = ਲਿਆ ਕੇ।੨।
ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥


ਇਹੁ ਤੇਲੁ ਦੀਵਾ ਇਉ ਜਲੈ  

इहु तेलु दीवा इउ जलै ॥  

Ih ṯel ḏīvā i▫o jalai.  

Use this oil to light this lamp.  

ਇਸ ਤੇਲ ਨਾਲ ਇੰਞ (ਤੇਰਾ) ਦੀਵਾ ਬਲੇਗਾ।  

xxx
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਿਕਦਾ ਹੈ।


ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ  

करि चानणु साहिब तउ मिलै ॥१॥ रहाउ ॥  

Kar cẖānaṇ sāhib ṯa▫o milai. ||1|| rahā▫o.  

Light it, and meet your Lord and Master. ||1||Pause||  

ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ।  

xxx
ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ॥


ਇਤੁ ਤਨਿ ਲਾਗੈ ਬਾਣੀਆ  

इतु तनि लागै बाणीआ ॥  

Iṯ ṯan lāgai bāṇī▫ā.  

This body is softened with the Word of the Guru's Bani;  

ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,  

ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।੩।
(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,


ਸੁਖੁ ਹੋਵੈ ਸੇਵ ਕਮਾਣੀਆ  

सुखु होवै सेव कमाणीआ ॥  

Sukẖ hovai sev kamāṇī▫ā.  

you shall find peace, doing seva (selfless service).  

ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।  

xxx
(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits