Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ  

Bẖagaṯ vacẖẖal purakẖ pūran manėh cẖinḏi▫ā pā▫ī▫ai.  

ਮਨਹਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ।
ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ।


ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ  

Ŧam anḏẖ kūp ṯe uḏẖārai nām man vasā▫ī▫ai.  

ਤਮ = ਹਨੇਰਾ। ਅੰਧ ਕੂਪ = ਅੰਨ੍ਹਾ ਖੂਹ। ਤੇ = ਤੋਂ, ਵਿਚੋਂ। ਮੰਨਿ = ਮਨਿ, ਮਨ ਵਿਚ।
ਜੇ ਪਰਮਾਤਮਾ ਦਾ ਨਾਮ ਮਨ ਵਿਚ ਵਸਾ ਲਈਏ, ਤਾਂਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ।


ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ  

Sur siḏẖ gaṇ ganḏẖarab mun jan guṇ anik bẖagṯī gā▫i▫ā.  

ਸੁਰ = ਦੇਵਤੇ। ਸਿਧ = ਸਿੱਧ, ਕਰਾਮਾਤੀ ਜੋਗੀ। ਗਣ = ਸ਼ਿਵ ਜੀ ਦੇ ਦਾਸ-ਦੇਵਤੇ। ਗੰਧਰਬ = ਦੇਵਤਿਆਂ ਦੇ ਗਵਈਏ। ਮੁਨਿ ਜਨ = ਰਿਸ਼ੀ ਲੋਕ। ਭਗਤੀ = ਭਗਤੀਂ, ਭਗਤਾਂ ਨੇ।
(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ।


ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥  

Binvanṯ Nānak karahu kirpā pārbarahm har rā▫i▫ā. ||2||  

ਹਰਿ ਰਾਇਆ = ਹੇ ਪ੍ਰਭੂ-ਪਾਤਿਸ਼ਾਹ! ॥੨॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੨॥


ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ  

Cẖeṯ manā pārbarahm parmesar sarab kalā jin ḏẖārī.  

ਸਰਬ = ਸਭਨਾਂ ਵਿਚ। ਜਿਨਿ = ਜਿਸ ਨੇ।
ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।


ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ  

Karuṇā mai samrath su▫āmī gẖat gẖat parāṇ aḏẖārī.  

ਕਰੁਣਾ = ਤਰਸ। ਕਰੁਣਾਮੈ = {ਕਰੁਣਾ = ਮਯ} ਤਰਸ-ਰਰੂਪ। ਅਧਾਰੀ = ਆਸਰਾ।
ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ,


ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ  

Parāṇ man ṯan jī▫a ḏāṯā be▫anṯ agam apāro.  

ਜੀਅ = ਦਾਤਾ = ਜਿੰਦ ਦੇਣ ਵਾਲਾ। ਅਗਮ = ਅਪਹੁੰਚ।
ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ,


ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ  

Saraṇ jog samrath mohan sarab ḏokẖ biḏāro.  

ਸਰਣਿ ਜੋਗੁ = ਆਸਰਾ ਦੇਣ ਜੋਗਾ। ਬਿਦਾਰੋ = ਨਾਸ ਕਰਨ ਵਾਲਾ।
ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ।


ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ  

Rog sog sabẖ ḏokẖ binsahi japaṯ nām murārī.  

ਸਭਿ = ਸਾਰੇ।
ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ।


ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥  

Binvanṯ Nānak karahu kirpā samrath sabẖ kal ḏẖārī. ||3||  

xxx॥੩॥
ਨਾਨਕ ਬੇਨਤੀ ਕਰਦਾ ਹੈ-ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੩॥


ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ  

Guṇ gā▫o manā acẖuṯ abẖināsī sabẖ ṯe ūcẖ ḏa▫i▫ālā.  

ਅਚੁਤ = {च्यु = ਚ੍ਯੁ, ਡਿੱਗ ਪੈਣਾ। ਚ੍ਯੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ।
ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ,


ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ  

Bisambẖar ḏevan ka▫o ekai sarab karai parṯipālā.  

ਬਿਸੰਭਰੁ = {विश्वं = भर। ਵਿਸ਼੍ਵ = ਸਾਰਾ ਜਗਤ} ਸਾਰੇ ਜਗਤ ਨੂੰ ਪਾਲਣ ਵਾਲਾ।
ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ।


ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ  

Parṯipāl mahā ḏa▫i▫āl ḏānā ḏa▫i▫ā ḏẖāre sabẖ kisai.  

ਦਾਨਾ = ਜਾਣਨ ਵਾਲਾ। ਸਭ ਕਿਸੈ = ਹਰੇਕ ਜੀਵ ਉਤੇ।
(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ।


ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ  

Kāl kantak lobẖ moh nāsai jī▫a jā kai parabẖ basai.  

ਕੰਟਕੁ = ਕੰਡਾ। ਕਾਲੁ = ਮੌਤ (ਦਾ ਸਹਮ)। ਜੀਅ ਜਾ ਕੈ = ਜਿਸ ਦੇ ਹਿਰਦੇ ਵਿਚ।
ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ।


ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ  

Suparsan ḏevā safal sevā bẖa▫ī pūran gẖālā.  

ਸੁਪ੍ਰਸੰਨ = ਚੰਗੀ ਤਰ੍ਹਾਂ ਪ੍ਰਸੰਨ। ਘਾਲਾ = ਮਿਹਨਤ।
(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ।


ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥  

Binvanṯ Nānak icẖẖ punī japaṯ ḏīn ḏai▫ālā. ||4||3||  

ਇਛ = ਇੱਛਾ। ਜਪਤ = ਜਪਦਿਆਂ ॥੪॥
ਨਾਨਕ ਬੇਨਤੀ ਕਰਦਾ ਹੈ-ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੩॥


ਗਉੜੀ ਮਹਲਾ  

Ga▫oṛī mėhlā 5.  

xxx
xxx


ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ  

Suṇ sakẖī▫e mil uḏam karehā manā▫e laihi har kanṯai.  

ਸਖੀਏ = ਹੇ ਸਹੇਲੀਏ! (ਹੇ ਸਤਸੰਗੀ ਸੱਜਣ!)! ਮਿਲਿ = ਮਿਲ ਕੇ। ਕਰੇਹਾ = ਅਸੀਂ ਕਰੀਏ। ਮਨਾਇ ਲੈਹਿ = ਅਸੀਂ ਰਾਜ਼ੀ ਕਰ ਲਈਏ। ਕੰਤੈ = ਕੰਤ ਨੂੰ।
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ।


ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ  

Mān ṯi▫āg kar bẖagaṯ ṯẖag▫urī mohah sāḏẖū manṯai.  

ਤਿਆਗਿ = ਛੱਡ ਕੇ। ਕਰਿ = ਬਣਾ ਕੇ। ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ ਲੈਂਦਾ ਹੈ। ਮੋਹਹ = ਅਸੀਂ ਮੋਹ ਲਈਏ। ਸਾਧੂ ਮੰਤੈ = ਗੁਰੂ ਦੇ ਉਪਦੇਸ਼ ਨਾਲ।
ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ।


ਸਖੀ ਵਸਿ ਆਇਆ ਫਿਰਿ ਛੋਡਿ ਜਾਈ ਇਹ ਰੀਤਿ ਭਲੀ ਭਗਵੰਤੈ  

Sakẖī vas ā▫i▫ā fir cẖẖod na jā▫ī ih rīṯ bẖalī bẖagvanṯai.  

ਸਖੀ = ਹੇ ਸਹੇਲੀ! ਵਸਿ = ਵੱਸ ਵਿਚ। ਭਗਵੰਤੈ = ਭਗਵਾਨ ਦੀ।
ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ।


ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥  

Nānak jarā maraṇ bẖai narak nivārai punīṯ karai ṯis janṯai. ||1||  

ਜਰਾ = ਬੁਢੇਪਾ। ਮਰਣ = ਮੌਤ। ਨਿਵਾਰੈ = ਦੂਰ ਕਰਦਾ ਹੈ। ਪੁਨੀਤ = ਪਵਿਤ੍ਰ। ਜੰਤੈ = ਜੀਵ ਨੂੰ ॥੧॥
ਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ ॥੧॥


ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ  

Suṇ sakẖī▫e ih bẖalī binanṯī ehu maṯāʼnṯ pakā▫ī▫ai.  

ਮਤਾਂਤੁ = ਸਲਾਹ, ਮਸ਼ਵਰਾ। ਪਕਾਈਐ = ਪੱਕਾ ਕਰੀਏ।
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ,


ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ  

Sahj subẖā▫e upāḏẖ rahaṯ ho▫e gīṯ govinḏėh gā▫ī▫ai.  

ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਉਪਾਧਿ = ਛਲ, ਫ਼ਰੇਬ। ਗੋਵਿੰਦਹਿ = ਗੋਵਿੰਦ ਦੇ।
(ਕਿ) ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਵੀਏ।


ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ  

Kal kales mitėh bẖaram nāsėh man cẖinḏi▫ā fal pā▫ī▫ai.  

ਕਲਿ = (ਵਿਕਾਰਾਂ ਦੀ) ਖਹ-ਖਹ, ਝਗੜਾ। ਮਿਟਹਿ = ਮਿਟ ਜਾਂਦੇ ਹਨ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਈਐ = ਪਾ ਲਈਦਾ ਹੈ।
(ਗੋਬਿੰਦ ਦੀ ਸਿਫ਼ਤ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ।


ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥  

Pārbarahm pūran parmesar Nānak nām ḏẖi▫ā▫ī▫ai. ||2||  

xxx॥੨॥
ਹੇ ਨਾਨਕ! ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ ॥੨॥


ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ  

Sakẖī icẖẖ karī niṯ sukẖ manā▫ī parabẖ merī ās pujā▫e.  

ਇਛ = ਇੱਛਾ, ਤਾਂਘ। ਕਰੀ = ਕਰੀਂ, ਮੈਂ ਕਰਦੀ ਹਾਂ। ਸੁਖ ਮਨਾਈ = ਮੈਂ ਸੁਖ ਮਨਾਂਦੀ ਹਾਂ, ਸੁੱਖਣਾ ਸੁਖਦੀ ਹਾਂ। ਪ੍ਰਭ = ਹੇ ਪ੍ਰਭੂ! ਪੁਜਾਏ = ਪੁਜਾਇ, ਪੂਰੀ ਕਰ।
(ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ,


ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ  

Cẖaran pi▫āsī ḏaras bairāgan pekẖa▫o thān sabā▫e.  

ਬੈਰਾਗਨਿ = ਉਤਾਵਲੀ, ਵਿਆਕੁਲ, ਵੈਰਾਗ ਵਿਚ ਆਈ ਹੋਈ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਸਬਾਏ = ਸਾਰੇ।
ਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ।


ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ  

Kẖoj laha▫o har sanṯ janā sang sammrith purakẖ milā▫e.  

ਖੋਜਿ = ਭਾਲ ਕਰ ਕਰ ਕੇ। ਲਹਉ = ਲਹਉਂ, ਮੈ ਲੱਭਦੀ ਹਾਂ। ਸੰਗੁ = ਸਾਥ। ਸੰਮ੍ਰਿਥ = ਸਾਰੀਆਂ ਤਾਕਤਾਂ ਦਾ ਮਾਲਕ। ਪੁਰਖ = ਸਰਬ ਵਿਆਪਕ।
(ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ।


ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥  

Nānak ṯin mili▫ā surijan sukẖ▫ḏāṯa se vadbẖāgī mā▫e. ||3||  

ਸੁਰਿਜਨੁ = ਦੇਵ-ਲੋਕ ਦਾ ਵਾਸੀ। ਸੇ = ਉਹ {ਬਹੁ-ਵਚਨ}। ਮਾਏ = ਹੇ ਮਾਂ! ॥੩॥
ਹੇ ਨਾਨਕ! (ਆਖ)-ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ॥੩॥


ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ  

Sakẖī nāl vasā apune nāh pi▫āre merā man ṯan har sang hili▫ā.  

ਸਖੀ = ਹੇ ਸਹੇਲੀਏ! (ਹੇ ਸਤਿਸੰਗੀ ਸੱਜਣ!)। ਵਸਾ = ਵਸਾਂ, ਮੈਂ ਵੱਸਦੀ ਹਾਂ। ਅਪੁਨੇ ਨਾਹ ਨਾਲਿ = ਆਪਣੇ ਖਸਮ ਨਾਲ। ਸੰਗਿ = ਨਾਲ। ਹਿਲਿਆ = ਗਿੱਝ ਗਿਆ ਹੈ।
ਹੇ ਸਹੇਲੀਏ! (ਸਾਧ ਸੰਗਤ ਦੀ ਬਰਕਤਿ ਨਾਲ ਹੁਣ) ਮੈਂ (ਸਦਾ) ਆਪਣੇ ਖਸਮ-ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ-ਮਿੱਕ ਹੋ ਗਿਆ ਹੈ।


ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ  

Suṇ sakẖī▫e merī nīḏ bẖalī mai āpnaṛā pir mili▫ā.  

xxx
ਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।


ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ  

Bẖaram kẖo▫i▫o sāʼnṯ sahj su▫āmī pargās bẖa▫i▫ā ka▫ul kẖili▫ā.  

ਭ੍ਰਮੁ = ਭਟਕਣਾ। ਸਹਜਿ = ਆਤਮਕ ਅਡੋਲਤਾ ਵਿਚ। ਪਰਗਾਸੁ = ਚਾਨਣ। ਖਿਲਿਆ = ਖਿੜ ਪਿਆ ਹੈ।
ਉਸ ਮਾਲਕ-ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ, ਮੈਂ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹਾਂ, (ਮੇਰੇ ਅੰਦਰ ਉਸ ਦੀ ਜੋਤਿ ਦਾ) ਚਾਨਣ ਹੋ ਗਿਆ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ)) ਕੌਲ-ਫੁੱਲ ਖਿੜ ਪੈਂਦਾ ਹੈ (ਤਿਵੇਂ ਉਸ ਦੀ ਜੋਤਿ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ)।


ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਟਲਿਆ ॥੪॥੪॥੨॥੫॥੧੧॥  

var pā▫i▫ā parabẖ anṯarjāmī Nānak sohāg na tali▫ā. ||4||4||2||5||11||  

ਵਰੁ = ਖਸਮ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸੋਹਾਗੁ = ਚੰਗਾ ਭਾਗ {सौभाग्य} ॥੪॥
ਨਾਨਕ ਆਖਦਾ ਹੈ ਕਿ (ਹੇ ਸਹੇਲੀਏ! ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਅੰਤਰਜਾਮੀ ਪ੍ਰਭੂ-ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ॥੪॥੪॥੨॥੫॥੧੧॥


        


© SriGranth.org, a Sri Guru Granth Sahib resource, all rights reserved.
See Acknowledgements & Credits