Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਉੜੀ ਮਹਲਾ  

Ga▫oṛī mėhlā 5.  

xxx
xxx


ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ  

Mohan ṯere ūcẖe manḏar mahal apārā.  

ਮੋਹਨ = ਹੇ ਮੋਹਨ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! {मोहन = an epithet of Siva} {'ਮਨ ਮੋਹਨਿ ਮੋਹਿ ਲੀਆ, ਗਉੜੀ ਮ: ੩ ਛੰਤ, ਪੰਨਾ ੨੪੫। 'ਮੋਹਨਿ ਮੋਹਿ ਲੀਆ ਮਨੁ', ਤੁਖਾਰੀ ਮ: ੧, ਪੰਨਾ ੧੧੧੨। 'ਮੋਹਨਿ ਮੋਹਿ ਲੀਆ', ਬਸੰਤ ਮ: ੧, ਪੰਨਾ ੧੧੮੭। 'ਮੋਹਨ ਨੀਦ ਨ ਆਵੈ', ਬਿਲਾਵਲ ਮ: ੫, ਪੰਨਾ ੮੩੦। 'ਮੋਹਨ ਮਾਧਵ ਕ੍ਰਿਸ਼ਨ', ਮਾਰੂ ਮ: ੫, ਪੰਨਾ ੧੦੮੨}।
ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਉੱਚੇ ਮੰਦਰ ਹਨ, ਤੇਰੇ ਮਹਲ ਐਸੈ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ।


ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ  

Mohan ṯere sohan ḏu▫ār jī▫o sanṯ ḏẖaram sālā.  

ਸੋਹਨਿ = ਸੋਭ ਰਹੇ ਹਨ।
ਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ।


ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ  

Ḏẖaram sāl apār ḏai▫ār ṯẖākur saḏā kīrṯan gāvhe.  

ਦੈਆਰ = ਦਯਾਲ, ਦਇਆਲ। ਗਾਵਹੇ = ਗਾਵਹਿ, ਗਾਂਦੇ ਹਨ। {ਨੋਟ: ਬਾਬਾ ਮੋਹਨ ਜੀ ਦਾ ਕੀਰਤਨ ਕਿਤੇ ਭੀ ਕਿਸੇ ਭੀ ਧਰਮਸਾਲਾ ਵਿਚ ਕੋਈ ਸੰਤ ਜਨ ਕਦੇ ਨਾਹ ਗਾਂਦੇ ਰਹੇ ਹਨ, ਨਾ ਹੁਣ ਗਾਂਦੇ ਹਨ}।
ਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਂਦੇ ਹਨ।


ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ  

Jah sāḏẖ sanṯ ikaṯar hovėh ṯahā ṯujẖėh ḏẖi▫āvhe.  

ਤੁਝਹਿ = (ਹੇ ਮੋਹਨ ਪ੍ਰਭੂ!) ਤੈਨੂੰ। {ਬਾਬਾ ਮੋਹਨ ਜੀ ਨੂੰ ਨਹੀਂ}।
(ਹੇ ਮੋਹਨ!) ਜਿਥੇ ਭੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ।


ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ  

Kar ḏa▫i▫ā ma▫i▫ā ḏa▫i▫āl su▫āmī hohu ḏīn kirpārā.  

ਸੁਆਮੀ = ਹੇ ਸੁਆਮੀ ਪ੍ਰਭੂ! {ਬਾਬਾ ਮੋਹਨ ਜੀ ਨੂੰ ਨਹੀਂ ਕਿਹਾ ਜਾ ਰਿਹਾ}। ਕ੍ਰਿਪਾਰਾ = ਕਿਰਪਾਲ।
ਹੇ ਦਇਆ ਦੇ ਘਰ ਮੋਹਨ! ਹੇ ਸਭ ਦੇ ਮਾਲਕ ਮੋਹਨ! ਤੂੰ ਦਇਆ ਕਰ ਕੇ ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ।


ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥  

Binvanṯ Nānak ḏaras pi▫āse mil ḏarsan sukẖ sārā. ||1||  

ਦਰਸਨ ਸੁਖੁ = ਦਰਸਨ ਦਾ ਸੁਖ। ਸਾਰਾ = ਲੈਂਦੇ ਹਨ ॥੧॥
(ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ-ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ ॥੧॥


ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ  

Mohan ṯere bacẖan anūp cẖāl nirālī.  

ਮੋਹਨ = ਹੇ ਮੋਹਨ ਪ੍ਰਭੂ! ਅਨੂਪ = ਸੋਹਣੇ। ਨਿਰਾਲੀ = ਅਨੋਖੀ, ਵੱਖਰੀ ਕਿਸਮ ਦੀ।
ਹੇ ਮੋਹਨ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।


ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ  

Mohan ṯūʼn mānėh ek jī avar sabẖ rālī.  

ਤੂੰ = ਤੈਨੂੰ। {ਨੋਟ: ਲਫ਼ਜ਼ 'ਤੂੰ' 'ਤੈਨੂੰ' ਦੇ ਅਰਥ ਵਿਚ ਅਨੇਕਾਂ ਵਾਰੀ ਵਰਤਿਆ ਮਿਲਦਾ ਹੈ। ਵੰਨਗੀ ਮਾਤ੍ਰ ਵੇਖੋ: 'ਜਿਨਿ ਤੂੰ ਸਾਜਿ ਸਵਾਰਿਆ' (ਸਿਰੀ ਰਾਗ ਮ: ੫, ਪੰਨਾ ੫੧), 'ਜਿਨ ਤੂੰ ਸੇਵਿਆ ਭਾਉ ਕਰਿ' (ਸਿਰੀ ਰਾਗ ਮ: ੫, ਪੰਨਾ ੫੨), 'ਗੁਰਮਤਿ ਤੂੰ ਸਲਾਹਣਾ' (ਸਿਰੀ ਰਾਗ ਮ: ੧, ਪੰਨਾ ੬੧), 'ਜਿਨ ਤੂੰ ਜਾਤਾ' (ਮਾਝ ਮ: ੫, ਪੰਨਾ ੧੦੦), 'ਤਿਸੁ ਕੁਰਬਾਨੀ ਜਿਨਿ ਤੂੰ ਸੁਣਿਆ' (ਮਾਝ ਮ: ੫, ਪੰਨਾ ੧੦੨), 'ਗੁਰ ਪਰਸਾਦੀ ਤੂੰ ਪਾਵਣਿਆ' (ਮਾਝ ਮ: ੫, ਪੰਨਾ ੧੩੦), 'ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ' (ਸੁਖਮਨੀ ਮ: ੫, ਪੰਨਾ ੨੬੬)}।
ਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸ-ਵੰਤ ਹੈ।


ਮਾਨਹਿ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ  

Mānėh ṯa ek alekẖ ṯẖākur jinėh sabẖ kal ḏẖārī▫ā.  

ਮਾਨਹਿ = (ਸਾਰੇ ਜੀਵ) ਮੰਨਦੇ ਹਨ। ਰਾਲੀ = ਮਿੱਟੀ, ਨਾਸਵੰਤ। ਜਿਨਹਿ = ਜਿਸ ਨੇ। ਕਲ = ਸੱਤਾ, ਤਾਕਤ।
ਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ-ਸਿਰਫ਼ ਤੈਨੂੰ-ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸ੍ਰਿਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।


ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ  

Ŧuḏẖ bacẖan gur kai vas kī▫ā āḏ purakẖ banvārī▫ā.  

ਤੁਧੁ = ਤੈਨੂੰ। ਬਚਨਿ = ਬਚਨ ਦੀ ਰਾਹੀਂ। ਬਨਵਾਰੀਆ = ਜਗਤ ਦਾ ਮਾਲਕ।
ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ।


ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ  

Ŧūʼn āp cẖali▫ā āp rahi▫ā āp sabẖ kal ḏẖārī▫ā.  

xxx
ਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।


ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥  

Binvanṯ Nānak paij rākẖo sabẖ sevak saran ṯumārī▫ā. ||2||  

ਪੈਜ = ਲਾਜ ॥੨॥
ਨਾਨਕ ਬੇਨਤੀ ਕਰਦਾ ਹੈ-(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ॥੨॥


ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ  

Mohan ṯuḏẖ saṯsangaṯ ḏẖi▫āvai ḏaras ḏẖi▫ānā.  

ਤੁਧੁ = ਤੈਨੂੰ।
ਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ।


ਮੋਹਨ ਜਮੁ ਨੇੜਿ ਆਵੈ ਤੁਧੁ ਜਪਹਿ ਨਿਦਾਨਾ  

Mohan jam neṛ na āvai ṯuḏẖ jāpėh niḏānā.  

ਮੋਹਨ = ਹੇ ਮੋਹਨ ਪ੍ਰਭੂ। ਨਿਦਾਨਾ = ਅੰਤ ਨੂੰ।
ਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ।


ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ  

Jamkāl ṯin ka▫o lagai nāhī jo ik man ḏẖi▫āvhe.  

ਲਗੈ ਨਾਹੀ = ਪੋਹ ਨਹੀਂ ਸਕਦਾ। ਇਕ ਮਨਿ = ਇਕਾਗਰ ਮਨ ਨਾਲ। ਧਿਆਵਹੇ = ਧਿਆਵਹਿ, ਧਿਆਉਂਦੇ ਹਨ।
ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ)।


ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ  

Man bacẖan karam jė ṯuḏẖ arāḏẖėh se sabẖe fal pāvhe.  

ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਕਰਮਿ = ਕਰਮ ਦੀ ਰਾਹੀਂ। ਪਾਵਹੇ = ਪਾਵਹਿ, ਪਾਂਦੇ ਹਨ।
ਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ।


ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ  

Mal mūṯ mūṛ jė mugaḏẖ hoṯe sė ḏekẖ ḏaras sugi▫ānā.  

ਮਲ ਮੂਤ = ਗੰਦੇ, ਵਿਕਾਰੀ। ਜਿ = ਜੇਹੜੇ ਮਨੁੱਖ। ਸਿ = ਉਹ। ਦੇਖਿ = ਵੇਖ ਕੇ। ਸੁਗਿਆਨਾ = ਸਿਆਣੇ।
ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ।


ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥  

Binvanṯ Nānak rāj nihcẖal pūran purakẖ bẖagvānā. ||3||  

ਪੂਰਨ ਪੁਰਖ = ਹੇ ਪੂਰਨ ਸਰਬ-ਵਿਆਪਕ! {ਬਾਬਾ ਮੋਹਨ ਜੀ ਨੂੰ ਇਉਂ ਸੰਬੋਧਨ ਨਹੀਂ ਕੀਤਾ ਜਾ ਸਕਦਾ ਸੀ} ॥੩॥
ਨਾਨਕ ਬੇਨਤੀ ਕਰਦਾ ਹੈ-ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ॥੩॥


ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ  

Mohan ṯūʼn sufal fali▫ā saṇ parvāre.  

ਮੋਹਨ = ਹੇ ਮੋਹਨ ਪ੍ਰਭੂ! ਸੁਫਲੁ = ਫਲ ਵਾਲਾ, ਬਾਗ-ਪਰਵਾਰ ਵਾਲਾ, ਜਗਤ-ਰੂਪ ਪਰਵਾਰ ਵਾਲਾ। ਸਣੁ = ਸਮੇਤ। ਸਣੁ ਪਰਵਾਰੇ = ਪਰਵਾਰ ਸਮੇਤ ਹੈਂ, ਬੇਅੰਤ ਜੀਵਾਂ ਦਾ ਪਿਤਾ ਹੈਂ।
ਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ।


ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ  

Mohan puṯar mīṯ bẖā▫ī kutamb sabẖ ṯāre.  

ਪੁਤ੍ਰ ਮੀਤ ਭਾਈ ਕੁਟੰਬ ਸਭਿ = ਪੁੱਤਰਾਂ ਮਿੱਤਰਾਂ, ਭਰਾਵਾਂ ਵਾਲੇ ਸਾਰੇ (ਅਨੇਕਾਂ) ਟੱਬਰ। {ਨੋਟ: ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ, ਉਹਨਾਂ ਦਾ ਕੋਈ ਟੱਬਰ ਨਹੀਂ ਸੀ}।
ਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ।


ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ  

Ŧāri▫ā jahān lahi▫ā abẖimān jinī ḏarsan pā▫i▫ā.  

ਤਾਰਿਆ ਜਹਾਨੁ = ਤੂੰ ਸਾਰਾ ਜਹਾਨ ਤਾਰ ਦਿੱਤਾ {ਬਾਬਾ ਮੋਹਨ ਜੀ ਨਹੀਂ, ਇਹ ਮੋਹਨ-ਪ੍ਰਭੂ ਹੀ ਹੋ ਸਕਦਾ ਹੈ}।
ਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ।


ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਆਇਆ  

Jinī ṯuḏẖno ḏẖan kahi▫ā ṯin jam neṛ na ā▫i▫ā.  

xxx
ਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।


ਬੇਅੰਤ ਗੁਣ ਤੇਰੇ ਕਥੇ ਜਾਹੀ ਸਤਿਗੁਰ ਪੁਰਖ ਮੁਰਾਰੇ  

Be▫anṯ guṇ ṯere kathe na jāhī saṯgur purakẖ murāre.  

xxx
ਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।


ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥  

Binvanṯ Nānak tek rākẖī jiṯ lag ṯari▫ā sansāre. ||4||2||  

ਟੇਕ = ਆਸਰਾ। ਜਿਤੁ = ਜਿਸ 'ਟੇਕ' ਦੀ ਬਰਕਤਿ ਨਾਲ ॥੪॥
ਨਾਨਕ ਬੇਨਤੀ ਕਰਦਾ ਹੈ-ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੪॥੨॥


ਗਉੜੀ ਮਹਲਾ  

Ga▫oṛī mėhlā 5.  

xxx
xxx


ਸਲੋਕੁ  

Salok.  

xxx
ਸਲੋਕ।


ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ  

Paṯiṯ asaʼnkẖ punīṯ kar punah punah balihār.  

ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਅਸੰਖ = ਅਣਗਿਣਤ {ਸੰਖਿਆ = ਗਿਣਤੀ}। ਕਰਿ = ਕਰੇ, ਕਰਦਾ ਹੈ। ਪੁਨਹ ਪੁਨਹ = {पुनः पुनः} ਮੁੜ ਮੁੜ।
ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ।


ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥  

Nānak rām nām jap pāvko ṯin kilbikẖ ḏahanhār. ||1||  

ਪਾਵਕੋ = ਪਾਵਕੁ, ਅੱਗ। ਤਿਨ = ਤਿਣ੍ਰ, ਤੀਲੇ। ਕਿਲਬਿਖ = ਪਾਪ। ਦਾਹਨਹਾਰ = ਸਾੜਨ ਦੀ ਸਮਰੱਥਾ ਵਾਲਾ ॥੧॥
ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ॥੧॥


ਛੰਤ  

Cẖẖanṯ.  

xxx
ਛੰਤ।


ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ  

Jap manā ṯūʼn rām narā▫iṇ govinḏā har māḏẖo.  

ਮਨਾ = ਹੇ ਮਨ! ਮਾਧੋ = ਮਾਇਆ ਦਾ ਪਤੀ {धव = ਪਤੀ} ਪਰਮਾਤਮਾ।
ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ।


ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ  

Ḏẖi▫ā▫e manā murār mukanḏe katī▫ai kāl ḏukẖ fāḏẖo.  

ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ} ਪਰਮਾਤਮਾ। ਮੁਕੰਦ = {मुकुन्द} ਮੁਕਤੀ ਦਾਤਾ। ਫਾਧੋ = ਫਾਹੀ।
ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ।


ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ  

Ḏukẖharaṇ ḏīn saraṇ sarīḏẖar cẖaran kamal arāḏẖī▫ai.  

ਦੁਖਹਰਣ = ਦੁਖਾਂ ਦਾ ਨਾਸ ਕਰਨ ਵਾਲਾ। ਦੀਨ = ਗਰੀਬ। ਸ੍ਰੀਧਰ = ਲੱਛਮੀ ਦਾ ਆਸਰਾ।
(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ।


ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ  

Jam panth bikẖ▫ṛā agan sāgar nimakẖ simraṯ sāḏẖī▫ai.  

ਪੰਥੁ = ਰਸਤਾ। ਬਿਖੜਾ = ਔਖਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ।
ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ।


ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ  

Kalimalah ḏahṯā suḏẖ karṯā ḏinas raiṇ arāḏẖo.  

ਕਲਮਲਹ = ਪਾਪਾਂ ਨੂੰ। ਦਹਤਾ = ਸਾੜਨ ਵਾਲਾ। ਸੁਧੁ = ਪਵਿਤ੍ਰ। ਕਰਤਾ = ਕਰਨ ਵਾਲਾ। ਰੈਣਿ = ਰਾਤ।
(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ।


ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥  

Binvanṯ Nānak karahu kirpā gopāl gobinḏ māḏẖo. ||1||  

ਗੋਪਾਲ = ਹੇ ਗੋਪਾਲ! ॥੧॥
ਨਾਨਕ ਬੇਨਤੀ ਕਰਦਾ ਹੈ-ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੧॥


ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ  

Simar manā ḏāmoḏar ḏukẖhar bẖai bẖanjan har rā▫i▫ā.  

ਦਾਮੋਦਰੁ = {दामन् = ਰੱਸੀ। उदर = ਪੇਟ। ਜਿਸ ਦੇ ਪੇਟ ਦੁਆਲੇ ਰੱਸੀ (ਤੜਾਗੀ) ਹੈ। ਕ੍ਰਿਸ਼ਨ} ਪਰਮਾਤਮਾ।
ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ,


ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ  

Sarīrango ḏa▫i▫āl manohar bẖagaṯ vacẖẖal birḏā▫i▫ā.  

ਸ੍ਰੀ ਰੰਗੋ = ਸ੍ਰੀ ਰੰਗੁ, ਮਾਇਆ ਦਾ ਪਤੀ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦਾਇਆ = ਮੁੱਢ ਕਦੀਮਾਂ ਦਾ ਸੁਭਾਉ।
ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits