Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਜਾਨੀ ॥੧॥  

Rang sang bikẖi▫ā ke bẖogā in sang anḏẖ na jānī. ||1||  

He is immersed in the enjoyment of corrupt pleasures; engrossed in them, the blind fool does not understand. ||1||  

ਰੰਗ ਸੰਗਿ = ਮੌਜਾਂ ਨਾਲ। ਬਿਖਿਆ = ਮਾਇਆ। ਇਨ ਸੰਗਿ = ਇਹਨਾਂ ਨਾਲ ॥੧॥
ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥


ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ਰਹਾਉ  

Ha▫o sancẖa▫o ha▫o kẖātṯā saglī avaḏẖ bihānī. Rahā▫o.  

I am earning profits, I am getting rich, he says, as his life passes away. ||Pause||  

ਸੰਚਉ = ਮੈਂ ਇਕੱਠੀ ਕਰਦਾ ਹਾਂ। ਹਉ = ਮੈਂ। ਸਗਲੀ = ਸਾਰੀ। ਅਵਧ = ਉਮਰ।
ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ॥ ਰਹਾਉ॥


ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥  

Ha▫o sūrā parḏẖān ha▫o ko nāhī mujẖėh samānī. ||2||  

I am a hero, I am famous and distinguished; no one is equal to me. ||2||  

ਸੂਰਾ = ਸੂਰਮਾ। ਪਰਧਾਨੁ = ਚੌਧਰੀ। ਸਮਾਨੀ = ਵਰਗਾ, ਬਰਾਬਰ ਦਾ ॥੨॥
ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ, ॥੨॥


ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥  

Jobanvanṯ acẖār kulīnā man mėh ho▫e gumānī. ||3||  

I am young, cultured, and born of a good family. In his mind, he is proud and arrogant like this. ||3||  

ਅਚਾਰ = ਆਚਰਨ। ਕੁਲੀਨਾ = ਚੰਗੀ ਕੁਲ ਵਾਲਾ। ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ। ਗੁਮਾਨੀ = ਅਹੰਕਾਰੀ ॥੩॥
ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥


ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥  

Ji▫o uljẖā▫i▫o bāḏẖ buḏẖ kā marṯi▫ā nahī bisrānī. ||4||  

He is trapped by his false intellect, and he does not forget this until he dies. ||4||  

ਉਲਝਾਇਓ = ਉਲਝਿਆ ਹੋਇਆ। ਬਾਧ ਬੁਧਿਕਾ = ਮਾਰੀ ਹੋਈ ਮੱਤ ਵਾਲਾ ॥੪॥
(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮੱਤ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ; ॥੪॥


ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥  

Bẖā▫ī mīṯ banḏẖap sakẖe pācẖẖe ṯinhū ka▫o sampānī. ||5||  

Brothers, friends, relatives and companions who live after him - he entrusts his wealth to them. ||5||  

ਬੰਧਪ = ਰਿਸ਼ਤੇਦਾਰ। ਸਖੇ = ਮਿੱਤਰ, ਸਾਥੀ। ਸੰਪਾਨੀ = ਸੌਂਪੀ ॥੫॥
ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥


ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥  

Jiṯ lāgo man bāsnā anṯ sā▫ī paragtānī. ||6||  

That desire, to which the mind is attached, at the last moment, becomes manifest. ||6||  

ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ। ਅੰਤਿ = ਅਖ਼ੀਰ ਵੇਲੇ। ਸਾਈ = ਉਹ (ਵਾਸਨਾ) ॥੬॥
ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥


ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥  

Ahaʼn▫buḏẖ sucẖ karam kar ih banḏẖan banḏẖānī. ||7||  

He may perform religious deeds, but his mind is egotistical, and he is bound by these bonds. ||7||  

ਅਹੰਬੁਧਿ = ਹਉਮੈ ਦੇ ਆਸਰੇ। ਸੁਚਿ = ਸਰੀਰਕ ਪਵਿਤ੍ਰਤਾ ॥੭॥
ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥


ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ  

Ḏa▫i▫āl purakẖ kirpā karahu Nānak ḏās ḏasānī. ||8||3||15||44|| jumlā  

O Merciful Lord, please bless me Your Mercy, that Nanak may become the slave of Your slaves. ||8||3||15||44||Total||  

ਦਾਸ ਦਸਾਨੀ = ਦਾਸਾਂ ਦਾ ਦਾਸ ॥੮॥
ਨਾਨਕ ਆਖਦਾ ਹੈ ਕਿ ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ  

Ik▫oaʼnkār saṯnām karṯā purakẖ gurparsāḏ.  

One Universal Creator God. Truth Is The Name. Creative Being Personified. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਗਉੜੀ ਪੂਰਬੀ ਛੰਤ ਮਹਲਾ  

Rāg ga▫oṛī pūrbī cẖẖanṯ mėhlā 1.  

Raag Gauree Poorbee, Chhant, First Mehl:  

xxx
ਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।


ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਆਵੈ  

Munḏẖ raiṇ ḏuhelṛī▫ā jī▫o nīḏ na āvai.  

For the bride, the night is painful; sleep does not come.  

ਮੁੰਧ = {मुग्धा = A young girl attractive by her youthful simplicity (not yet acquainted with love} ਜਵਾਨ ਇਸਤ੍ਰੀ। ਰੈਣਿ = ਰਾਤ। ਦੁਹੇਲੜੀ = ਦੁਖੀ, ਔਖੀ।
ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ।


ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ  

Sā ḏẖan ḏublī▫ā jī▫o pir kai hāvai.  

The soul-bride has grown weak, in the pain of separation from her Husband Lord.  

ਸਾਧਨ = ਜੀਵ-ਇਸਤ੍ਰੀ। ਦੁਬਲੀ = ਕਮਜ਼ੋਰ। ਹਾਵੈ = ਹਹੁਕੇ ਵਿਚ।
ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ।


ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ  

Ḏẖan thī▫ī ḏubal kanṯ hāvai kev naiṇī ḏekẖ▫e.  

The soul-bride is wasting away, in the pain of separation from her Husband; how can she see Him with her eyes?  

ਧਨ = ਜੀਵ-ਇਸਤ੍ਰੀ। ਥੀਈ = ਹੋ ਜਾਂਦੀ ਹੈ। ਕੇਵ = ਕਿਸ ਤਰ੍ਹਾਂ?
(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ।


ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਲੇਖਏ  

Sīgār miṯẖ ras bẖog bẖojan sabẖ jẖūṯẖ kiṯai na lekẖ▫e.  

Her decorations, sweet foods, sensuous pleasures and delicacies are all false; they are of no account at all.  

ਲੇਖਏ = ਲੇਖੈ, ਲੇਖੇ ਵਿਚ।
ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।


ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਆਵਏ  

Mai maṯ joban garab gālī ḏuḏẖā thaṇī na āv▫e.  

Intoxicated with the wine of youthful pride, she has been ruined, and her breasts no longer yield milk.  

ਮੈ ਮਤ = ਸ਼ਰਾਬ ਵਿਚ ਮਸਤ। ਜੋਬਨਿ = ਜੁਆਨੀ ਵਿਚ। ਗਰਬਿ = ਗਰਬ ਨੇ, ਅਹੰਕਾਰ ਨੇ। ਗਾਲੀ = ਗਾਲ ਦਿੱਤਾ, ਨਾਸ ਕਰ ਦਿੱਤਾ। ਦੁਧਾਥਣੀ = ਇਸਤ੍ਰੀ ਦੀ ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਸੁਹਾਗ ਭਾਗ ਵਾਲੀ ਹਾਲਤ, ਪਤੀ ਦਾ ਮਿਲਾਪ। ਨ ਆਵਏ = ਨ ਆਵੈ, ਨਹੀਂ ਆਉਂਦੀ।
ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ।


ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਆਵਏ ॥੧॥  

Nānak sā ḏẖan milai milā▫ī bin pir nīḏ na āv▫e. ||1||  

O Nanak, the soul-bride meets her Husband Lord, when He causes her to meet Him; without Him, sleep does not come to her. ||1||  

ਮਿਲਾਈ = (ਜੇ ਗੁਰੂ) ਮਿਲਾ ਦੇਵੇ ॥੧॥
ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥


ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ  

Munḏẖ nimānṛī▫ā jī▫o bin ḏẖanī pi▫āre.  

The bride is dishonored without her Beloved Husband Lord.  

ਧਨੀ = ਖਸਮ।
ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ।


ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ  

Ki▫o sukẖ pāṛaigī bin ur ḏẖāre.  

How can she find peace, without enshrining Him in her heart?  

ਉਰ = ਛਾਤੀ, ਹਿਰਦਾ।
ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ।


ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ  

Nāh bin gẖar vās nāhī pucẖẖahu sakẖī sahelī▫ā.  

Without her Husband, her home is not worth living in; go and ask your sisters and companions.  

ਨਾਹ = {नाथ} ਖਸਮ। ਘਰ ਵਾਸੁ = ਘਰ ਦਾ ਵਸੇਬਾ।
ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)


ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ  

Bin nām parīṯ pi▫ār nāhī vasėh sācẖ suhelī▫ā.  

Without the Naam, the Name of the Lord, there is no love and affection; but with her True Lord, she abides in peace.  

ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।
(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।


ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ  

Sacẖ man sajan sanṯokẖ melā gurmaṯī saho jāṇi▫ā.  

Through mental truthfulness and contentment, union with the True Friend is attained; through the Guru's Teachings, the Husband Lord is known.  

ਮਨਿ = ਮਨ ਵਿਚ। ਸਜਨ ਮੇਲਾ = ਸੱਜਣ ਦਾ ਮਿਲਾਪ। ਸੰਤੋਖਿ = ਸੰਤੋਖ ਵਿਚ।
ਗੁਰੂ ਦੀ ਮੱਤ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ।


ਨਾਨਕ ਨਾਮੁ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥  

Nānak nām na cẖẖodai sā ḏẖan nām sahj samāṇī▫ā. ||2||  

O Nanak, that soul-bride who does not abandon the Naam, is intuitively absorbed in the Naam. ||2||  

ਨਾਮਿ = ਨਾਮ ਦੀ ਰਾਹੀਂ। ਸਹਿਜ = ਆਤਮਕ ਅਡੋਲਤਾ ਵਿਚ ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥


ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ  

Mil sakẖī sahelṛīho ham pir rāvehā.  

Come, O my sisters and companions - let's enjoy our Husband Lord.  

ਪਿਰੁ = ਪਤੀ-ਪ੍ਰਭੂ। ਰਾਵੇਹਾ = ਅਸੀਂ ਸਿਮਰੀਏ।
ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ।


ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ  

Gur pucẖẖ likẖ▫ugī jī▫o sabaḏ sanehā.  

I will ask the Guru, and write His Word as my love-note.  

ਲਿਖਉਗੀ = ਮੈਂ ਲਿਖਾਂਗੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।


ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ  

Sabaḏ sācẖā gur ḏikẖā▫i▫ā manmukẖī pacẖẖuṯāṇī▫ā.  

The Guru has shown me the True Word of the Shabad. The self-willed manmukhs will regret and repent.  

ਗੁਰਿ = ਗੁਰੂ ਨੇ। ਮਨਮੁਖੀ = ਆਪਣੇ ਮਨ ਦੇ ਪਿਛੇ ਤੁਰਨ ਵਾਲੀ।
(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।


ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ  

Nikas jāṯa▫o rahai asthir jām sacẖ pacẖẖāṇi▫ā.  

My wandering mind became steady, when I recognized the True One.  

ਨਿਕਸਿ = ਨਿਕਲ ਕੇ। ਜਾਤਉ = ਜਾਂਦਾ, ਭਟਕਦਾ (ਮਨ)। ਅਸਥਿਰੁ = {स्थिर} ਟਿਕਿਆ ਹੋਇਆ। ਜਾਮਿ = ਜਦੋਂ।
(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ।


ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ  

Sācẖ kī maṯ saḏā na▫uṯan sabaḏ nehu navela▫o.  

The Teachings of Truth are forever new; the love of the Shabad is forever fresh.  

ਨਉਤਨ = ਨਵੀਂ। ਨੇਹੁ = ਪਿਆਰ। ਨਵੇਲਓ = ਨਵਾਂ।
ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮੱਤ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।


ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥  

Nānak naḏrī sahj sācẖā milhu sakẖī sahelīho. ||3||  

O Nanak, through the Glance of Grace of the True Lord, celestial peace is obtained; let's meet Him, O my sisters and companions. ||3||  

xxx॥੩॥
ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥


ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ  

Merī icẖẖ punī jī▫o ham gẖar sājan ā▫i▫ā.  

My desire has been fulfilled - my Friend has come to my home.  

ਇਛ = ਇੱਛਾ, ਖ਼ਾਹਸ਼। ਪੁਨੀ = ਪੁੰਨੀ, ਪੂਰੀ ਹੋ ਗਈ। ਜੀਉ = ਹੇ ਜੀ! ਘਰਿ = ਹਿਰਦੇ-ਘਰ ਵਿਚ।
ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।


ਮਿਲਿ ਵਰੁ ਨਾਰੀ ਮੰਗਲੁ ਗਾਇਆ  

Mil var nārī mangal gā▫i▫ā.  

At the Union of husband and wife, the songs of rejoicing were sung.  

ਮਿਲਿ = ਮਿਲੈ, ਜਦੋਂ ਮਿਲਦਾ ਹੈ। ਵਰੁ = ਖਸਮ। ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।
ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।


ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ  

Guṇ gā▫e mangal parem rahsī munḏẖ man omāha▫o.  

Singing the songs of joyful praise and love to Him, the soul-bride's mind is thrilled and delighted.  

ਰਹਸੀ = ਪ੍ਰਸੰਨ ਹੋਈ। ਮਨਿ = ਮਨ ਵਿਚ। ਓਮਾਹਓ = ਉਮਾਹ, ਚਾਉ।
ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।


ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ  

Sājan rahanse ḏusat vi▫āpe sācẖ jap sacẖ lāha▫o.  

My friends are happy, and my enemies are unhappy; meditating on the True Lord, the true profit is obtained.  

ਰਹੰਸੇ = ਖ਼ੁਸ਼ ਹੋਏ। ਵਿਆਪੇ = ਦਬਾਏ ਗਏ, ਦੁਖੀ ਹੋਏ। ਲਾਹਓ = ਲਾਭ।
ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।


ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ  

Kar joṛ sā ḏẖan karai binṯī raiṇ ḏin ras bẖinnī▫ā.  

With her palms pressed together, the soul-bride prays, that she may remain immersed in the Love of her Lord, night and day.  

ਕਰ = ਹੱਥ {ਬਹੁ-ਵਚਨ}। ਰਸਿ = ਰਸ ਵਿਚ, ਅਨੰਦ ਵਿਚ।
ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ।


ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥  

Nānak pir ḏẖan karahi ralī▫ā icẖẖ merī punnī▫ā. ||4||1||  

O Nanak, the Husband Lord and the soul-bride revel together; my desires are fulfilled. ||4||1||  

ਰਲੀਆਂ = ਖ਼ੁਸ਼ੀਆਂ, ਮੌਜਾਂ ॥੪॥
ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits