Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਨਿ ਗੁਰਿ ਮੋ ਕਉ ਦੀਨਾ ਜੀਉ  

Jin gur mo ka▫o ḏīnā jī▫o.  

The Guru who gave me my soul,  

ਜਿਨਿ ਗੁਰਿ = ਜਿਸ ਗੁਰੂ ਨੇ। ਜੀਉ = ਆਤਮਕ ਜੀਵਨ।
ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ,


ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥  

Āpunā ḏāsrā āpe mul lī▫o. ||6||  

has Himself purchased me, and made me His slave. ||6||  

ਦਾਸਰਾ = ਨਿੱਕਾ ਜਿਹਾ ਦਾਸ। ਮੁਲਿ = ਮੁੱਲ ਨਾਲ ॥੬॥
ਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ) ॥੬॥


ਆਪੇ ਲਾਇਓ ਅਪਨਾ ਪਿਆਰੁ  

Āpe lā▫i▫o apnā pi▫ār.  

He Himself has blessed me with His Love.  

xxx
ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ,


ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥  

Saḏā saḏā ṯis gur ka▫o karī namaskār. ||7||  

Forever and ever, I humbly bow to the Guru. ||7||  

ਕਰੀ = ਕਰੀਂ, ਮੈਂ ਕਰਦਾ ਹਾਂ ॥੭॥
ਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ ॥੭॥


ਕਲਿ ਕਲੇਸ ਭੈ ਭ੍ਰਮ ਦੁਖ ਲਾਥਾ  

Kal kales bẖai bẖaram ḏukẖ lāthā.  

My troubles, conflicts, fears, doubts and pains have been dispelled;  

ਕਲਿ = ਝਗੜੇ। ਭੈ = {'ਭਉ' ਤੋਂ ਬਹੁ-ਵਚਨ}।
ਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ।


ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥  

Kaho Nānak merā gur samrāthā. ||8||9||  

says Nanak, my Guru is All-powerful. ||8||9||  

ਨਾਨਕ = ਹੇ ਨਾਨਕ! ਸਮਰਾਥਾ = ਸਭ ਤਾਕਤਾਂ ਵਾਲਾ ॥੮॥
ਹੇ ਨਾਨਕ! ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ॥੮॥੯॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ  

Mil mere gobinḏ apnā nām ḏeh.  

Meet me, O my Lord of the Universe. Please bless me with Your Name.  

ਗੋਬਿੰਦ = ਹੇ ਗੋਬਿੰਦ!
ਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ।


ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ  

Nām binā ḏẖarig ḏẖarig asnehu. ||1|| rahā▫o.  

Without the Naam, the Name of the Lord, cursed, cursed is love and intimacy. ||1||Pause||  

ਅਸਨੇਹੁ = {स्नेह} ਪਿਆਰ, ਮੋਹ ॥੧॥
(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ॥੧॥ ਰਹਾਉ॥


ਨਾਮ ਬਿਨਾ ਜੋ ਪਹਿਰੈ ਖਾਇ  

Nām binā jo pahirai kẖā▫e.  

Without the Naam, one who dresses and eats well  

ਪਹਿਰੈ = ਪਹਿਨਦਾ ਹੈ। ਖਾਇ = ਖਾਂਦਾ ਹੈ।
ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ,


ਜਿਉ ਕੂਕਰੁ ਜੂਠਨ ਮਹਿ ਪਾਇ ॥੧॥  

Ji▫o kūkar jūṯẖan mėh pā▫e. ||1||  

is like a dog, who falls in and eats impure foods. ||1||  

ਜੂਠਨ ਮਹਿ = ਜੂਠੀਆਂ ਚੀਜ਼ਾਂ ਵਿਚ ॥੧॥
(ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ॥੧॥


ਨਾਮ ਬਿਨਾ ਜੇਤਾ ਬਿਉਹਾਰੁ  

Nām binā jeṯā bi▫uhār.  

Without the Naam, all occupations are useless,  

ਜੇਤਾ = ਜਿਤਨਾ ਭੀ।
ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ,


ਜਿਉ ਮਿਰਤਕ ਮਿਥਿਆ ਸੀਗਾਰੁ ॥੨॥  

Ji▫o mirṯak mithi▫ā sīgār. ||2||  

like the decorations on a dead body. ||2||  

ਮਿਰਤਕ = ਮੁਰਦਾ। ਮਿਥਿਆ = ਝੂਠਾ ॥੨॥
(ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ॥੨॥


ਨਾਮੁ ਬਿਸਾਰਿ ਕਰੇ ਰਸ ਭੋਗ  

Nām bisār kare ras bẖog.  

One who forgets the Naam and indulges in pleasures,  

ਬਿਸਾਰਿ = ਵਿਸਾਰ ਕੇ।
(ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ,


ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥  

Sukẖ supnai nahī ṯan mėh rog. ||3||  

shall find no peace, even in dreams; his body shall become diseased. ||3||  

xxx॥੩॥
ਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ॥੩॥


ਨਾਮੁ ਤਿਆਗਿ ਕਰੇ ਅਨ ਕਾਜ  

Nām ṯi▫āg kare an kāj.  

One who renounces the Naam and engages in other occupations,  

ਅਨ ਕਾਜ = ਹੋਰ ਹੋਰ ਕੰਮ।
(ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,


ਬਿਨਸਿ ਜਾਇ ਝੂਠੇ ਸਭਿ ਪਾਜ ॥੪॥  

Binas jā▫e jẖūṯẖe sabẖ pāj. ||4||  

shall see all of his false pretenses fall away. ||4||  

ਸਭਿ = ਸਾਰੇ। ਪਾਜ = ਵਿਖਾਵੇ ॥੪॥
ਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ॥੪॥


ਨਾਮ ਸੰਗਿ ਮਨਿ ਪ੍ਰੀਤਿ ਲਾਵੈ  

Nām sang man parīṯ na lāvai.  

One whose mind does not embrace love for the Naam  

ਮਨਿ = ਮਨ ਵਿਚ। ਸੰਗਿ = ਨਾਲ।
(ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ,


ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥  

Kot karam karṯo narak jāvai. ||5||  

shall go to hell, even though he may perform millions of ceremonial rituals. ||5||  

ਕੋਟਿ = ਕ੍ਰੋੜਾਂ। ਨਰਕਿ = ਨਰਕ ਵਿਚ ॥੫॥
ਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ॥੫॥


ਹਰਿ ਕਾ ਨਾਮੁ ਜਿਨਿ ਮਨਿ ਆਰਾਧਾ  

Har kā nām jin man na ārāḏẖā.  

One whose mind does not contemplate the Name of the Lord  

ਜਿਨਿ = ਜਿਸ ਨੇ। ਮਨਿ = ਮਨ ਵਿਚ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,


ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥  

Cẖor kī ni▫ā▫ī jam pur bāḏẖā. ||6||  

is bound like a thief, in the City of Death. ||6||  

ਜਮਪੁਰਿ = ਜਮ ਦੀ ਪੁਰੀ ਵਿਚ ॥੬॥
ਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ॥੬॥


ਲਾਖ ਅਡੰਬਰ ਬਹੁਤੁ ਬਿਸਥਾਰਾ  

Lākẖ adambar bahuṯ bisthārā.  

Hundreds of thousands of ostentatious shows and great expanses -  

ਅਡੰਬਰ = ਵਿਖਾਵੇ ਦੇ ਸਾਮਾਨ। ਬਿਸਥਾਰਾ = ਖਿਲਾਰਾ।
(ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ-


ਨਾਮ ਬਿਨਾ ਝੂਠੇ ਪਾਸਾਰਾ ॥੭॥  

Nām binā jẖūṯẖe pāsārā. ||7||  

without the Naam, all these displays are false. ||7||  

xxx॥੭॥
ਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ॥੭॥


ਹਰਿ ਕਾ ਨਾਮੁ ਸੋਈ ਜਨੁ ਲੇਇ  

Har kā nām so▫ī jan le▫e.  

That humble being repeats the Name of the Lord,  

ਲੇਇ = ਲੈਂਦਾ ਹੈ।
(ਪਰ) ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ,


ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥  

Kar kirpā Nānak jis ḏe▫e. ||8||10||  

O Nanak, whom the Lord blesses with His Mercy. ||8||10||  

ਦੇਇ = ਦੇਂਦਾ ਹੈ ॥੮॥
ਹੇ ਨਾਨਕ! ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ॥੮॥੧੦॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਆਦਿ ਮਧਿ ਜੋ ਅੰਤਿ ਨਿਬਾਹੈ  

Āḏ maḏẖ jo anṯ nibāhai.  

The one who shall stand by me in the beginning, in the middle and in the end,  

ਆਦਿ = ਸ਼ੁਰੂ ਵਿਚ। ਮਧਿ = (ਜ਼ਿੰਦਗੀ ਦੇ) ਵਿਚਕਾਰ। ਅੰਤਿ = (ਜੀਵਨ ਦੇ) ਅਖ਼ੀਰ ਵਿਚ। ਨਿਬਾਹੈ = ਸਾਥ ਦੇਂਦਾ ਹੈ।
ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ,


ਸੋ ਸਾਜਨੁ ਮੇਰਾ ਮਨੁ ਚਾਹੈ ॥੧॥  

So sājan merā man cẖāhai. ||1||  

my mind longs for that Friend. ||1||  

xxx॥੧॥
ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ॥੧॥


ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ  

Har kī parīṯ saḏā sang cẖālai.  

The Lord's Love goes with us forever.  

ਸੰਗਿ = ਨਾਲ।
ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ।


ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ  

Ḏa▫i▫āl purakẖ pūran paraṯipālai. ||1|| rahā▫o.  

The Perfect and Merciful Lord cherishes all. ||1||Pause||  

ਦਇਆਲ = ਦਇਆ ਦਾ ਘਰ। ਪੁਰਖ = ਸਰਬ-ਵਿਆਪਕ। ਪੂਰਨ = ਸਭ ਗੁਣਾਂ ਦਾ ਮਾਲਕ ॥੧॥
ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ ॥੧॥ ਰਹਾਉ॥


ਬਿਨਸਤ ਨਾਹੀ ਛੋਡਿ ਜਾਇ  

Binsaṯ nāhī cẖẖod na jā▫e.  

He shall never perish, and He shall never abandon me.  

ਛੋਡਿ = ਛੱਡ ਕੇ।
ਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ।


ਜਹ ਪੇਖਾ ਤਹ ਰਹਿਆ ਸਮਾਇ ॥੨॥  

Jah pekẖā ṯah rahi▫ā samā▫e. ||2||  

Wherever I look, there I see Him pervading and permeating. ||2||  

ਜਹ = ਜਿਥੇ (ਭੀ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉਥੇ (ਹੀ) ॥੨॥
ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ ॥੨॥


ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ  

Sunḏar sugẖaṛ cẖaṯur jī▫a ḏāṯā.  

He is Beautiful, All-knowing, the most Clever, the Giver of life.  

ਸੁਘੜ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਜੀਅ ਦਾਤਾ = ਜਿੰਦ ਦੇਣ ਵਾਲਾ।
ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ,


ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥  

Bẖā▫ī pūṯ piṯā parabẖ māṯā. ||3||  

God is my Brother, Son, Father and Mother. ||3||  

xxx॥੩॥
ਉਹੀ ਸਾਡਾ (ਅਸਲ) ਭਰਾ ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ॥੩॥


ਜੀਵਨ ਪ੍ਰਾਨ ਅਧਾਰ ਮੇਰੀ ਰਾਸਿ  

Jīvan parān aḏẖār merī rās.  

He is the Support of the breath of life; He is my Wealth.  

ਅਧਾਰ = ਆਸਰਾ।
ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸ-ਪੂੰਜੀ ਹੈ।


ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥  

Parīṯ lā▫ī kar riḏai nivās. ||4||  

Abiding within my heart, He inspires me to enshrine love for Him. ||4||  

ਕਰਿ = ਕਰ ਕੇ। ਰਿਦੈ ਨਿਵਾਸਿ = ਹਿਰਦੇ ਦਾ ਨਿਵਾਸੀ ॥੪॥
ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ॥੪॥


ਮਾਇਆ ਸਿਲਕ ਕਾਟੀ ਗੋਪਾਲਿ  

Mā▫i▫ā silak kātī gopāl.  

The Lord of the World has cut away the noose of Maya.  

ਸਿਲਕ = ਫਾਹੀ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਪਾਲਣਹਾਰੇ ਨੇ।
ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ।


ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥  

Kar apunā līno naḏar nihāl. ||5||  

He has made me His own, blessing me with His Glance of Grace. ||5||  

ਨਿਹਾਲਿ = ਵੇਖ ਕੇ ॥੫॥
(ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ॥੫॥


ਸਿਮਰਿ ਸਿਮਰਿ ਕਾਟੇ ਸਭਿ ਰੋਗ  

Simar simar kāte sabẖ rog.  

Remembering, remembering Him in meditation, all diseases are healed.  

ਸਿਮਰ = ਸਿਮਰ ਕੇ। ਕਾਟੇ = ਕੱਟੇ ਜਾਂਦੇ ਹਨ। ਸਭਿ = ਸਾਰੇ।
ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ।


ਚਰਣ ਧਿਆਨ ਸਰਬ ਸੁਖ ਭੋਗ ॥੬॥  

Cẖaraṇ ḏẖi▫ān sarab sukẖ bẖog. ||6||  

Meditating on His Feet, all comforts are enjoyed. ||6||  

xxx॥੬॥
ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ ॥੬॥


ਪੂਰਨ ਪੁਰਖੁ ਨਵਤਨੁ ਨਿਤ ਬਾਲਾ  

Pūran purakẖ navṯan niṯ bālā.  

The Perfect Primal Lord is Ever-fresh and Ever-young.  

ਨਵਤਨੁ = ਨਵਾਂ। ਨਿਤ = ਸਦਾ। ਬਾਲਾ = ਜਵਾਨ।
ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ।)


ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥  

Har anṯar bāhar sang rakẖvālā. ||7||  

The Lord is with me, inwardly and outwardly, as my Protector. ||7||  

xxx॥੭॥
ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ ॥੭॥


ਕਹੁ ਨਾਨਕ ਹਰਿ ਹਰਿ ਪਦੁ ਚੀਨ  

Kaho Nānak har har paḏ cẖīn.  

Says Nanak, that devotee who realizes the state of the Lord, Har, Har,  

ਹਰਿ ਪਦੁ = ਪ੍ਰਭੂ-ਮਿਲਾਪ ਦਾ ਦਰਜਾ। ਪਦੁ = ਦਰਜਾ।
ਹੇ ਨਾਨਕ! (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ।


ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥  

Sarbas nām bẖagaṯ ka▫o ḏīn. ||8||11||  

is blessed with the treasure of the Naam. ||8||11||  

ਕਉ = ਨੂੰ। ਸਰਬਸੁ = {सर्वस्व। सर्व = ਸਾਰਾ। स्व = ਸ੍ਵ, ਧਨ} ਸਾਰਾ ਹੀ ਧਨ-ਪਦਾਰਥ, ਸਭ ਕੁਝ ॥੮॥
ਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ ॥੮॥੧੧॥


ਰਾਗੁ ਗਉੜੀ ਮਾਝ ਮਹਲਾ  

Rāg ga▫oṛī mājẖ mėhlā 5  

Raag Gauree Maajh, Fifth Mehl:  

xxx
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਖੋਜਤ ਫਿਰੇ ਅਸੰਖ ਅੰਤੁ ਪਾਰੀਆ  

Kẖojaṯ fire asaʼnkẖ anṯ na pārī▫ā.  

Countless are those who wander around searching for You, but they do not find Your limits.  

ਖੋਜਤ = ਢੂੰਢਤੇ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨਾਹ ਹੋ ਸਕੇ। ਪਾਰੀਆ = ਪਾਇਆ, ਲੱਭਾ।
ਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ।


ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥  

Se▫ī ho▫e bẖagaṯ jinā kirpārī▫ā. ||1||  

They alone are Your devotees, who are blessed by Your Grace. ||1||  

ਸੇਈ = ਉਹੀ ਬੰਦੇ। ਭਗਤ = {ਬਹੁ-ਵਚਨ} ॥੧॥
ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ॥੧॥


ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ  

Ha▫o vārī▫ā har vārī▫ā. ||1|| rahā▫o.  

I am a sacrifice, I am a sacrifice to You. ||1||Pause||  

ਵਾਰੀਆ = ਕੁਰਬਾਨ ॥੧॥
ਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ॥੧॥ ਰਹਾਉ॥


ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ  

Suṇ suṇ panth darā▫o bahuṯ bẖaihārī▫ā.  

Continually hearing of the terrifying path, I am so afraid.  

ਸੁਣਿ = ਸੁਣ ਕੇ। ਪੰਥੁ = ਰਸਤਾ। ਡਰਾਉ = ਡਰਾਉਣਾ। ਭੈਹਾਰੀਆ = ਭੈ-ਭੀਤ।
ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);


ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥  

Mai ṯakī ot sanṯāh leho ubārī▫ā. ||2||  

I have sought the Protection of the Saints; please, save me! ||2||  

ਸੰਤਾਹ = ਸੰਤਾਂ ਦੀ। ਲੇਹੁ ਉਬਾਰੀਆ = ਬਚਾ ਲਵੋ ॥੨॥
ਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits