ਸਿਰੀਰਾਗੁ ਮਹਲਾ ੧ ਘਰੁ ੩ ॥
सिरीरागु महला १ घरु ३ ॥
Sireeraag mėhlaa 1 gʰar 3.
Siree Raag, First Mehl, Third House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxx
xxx
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
अमलु करि धरती बीजु सबदो करि सच की आब नित देहि पाणी ॥
Amal kar ḋʰarṫee beej sabḋo kar sach kee aab niṫ ḋėh paaṇee.
Make good deeds the soil, and let the Word of the Shabad be the seed; irrigate it continually with the water of Truth.
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
ਅਮਲੁ = ਕਰਣੀ, ਆਚਰਨ। ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ)। ਸਬਦੋ = ਸਬਦੁ, ਗੁਰੂ ਦਾ ਸ਼ਬਦ। ਆਬ = ਚਮਕ, ਖ਼ੂਬ-ਸੂਰਤੀ।
(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
होइ किरसाणु ईमानु जंमाइ लै भिसतु दोजकु मूड़े एव जाणी ॥१॥
Ho▫é kirsaaṇ eemaan jammaa▫é læ bʰisaṫ ḋojak mooṛé év jaaṇee. ||1||
Become such a farmer, and faith will sprout. This brings knowledge of heaven and hell, you fool! ||1||
ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
ਈਮਾਨੁ = ਸਰਧਾ। ਜੰਮਾਇ ਲੈ = ਉਗਾ ਲੈ। ਏਵ = ਇਸ ਤਰ੍ਹਾਂ।੧।
ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥
ਮਤੁ ਜਾਣ ਸਹਿ ਗਲੀ ਪਾਇਆ ॥
मतु जाण सहि गली पाइआ ॥
Maṫ jaaṇ sėh galee paa▫i▫aa.
Do not think that your Husband Lord can be obtained by mere words.
ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
ਮਤੁ ਜਾਣ ਸਹਿ = ਇਹ ਨਾ ਸਮਝੀਂ। ਗਲੀ = ਨਿਰੀਆਂ ਗੱਲਾਂ ਕਰਕੇ।
(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥
माल कै माणै रूप की सोभा इतु बिधी जनमु गवाइआ ॥१॥ रहाउ ॥
Maal kæ maaṇæ roop kee sobʰaa iṫ biḋʰee janam gavaa▫i▫aa. ||1|| rahaa▫o.
You are wasting this life in the pride of wealth and the splendor of beauty. ||1||Pause||
ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
ਮਾਣੈ = ਅਹੰਕਾਰ ਵਿਚ। ਇਤੁ = ਇਸ ਦੀ ਰਾਹੀਂ। ਇਤੁ ਬਿਧੀ = ਇਸ ਤਰੀਕੇ ਦੀ ਰਾਹੀਂ, ਇਸ ਤਰ੍ਹਾਂ।੧।
ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ॥
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
ऐब तनि चिकड़ो इहु मनु मीडको कमल की सार नही मूलि पाई ॥
Æb ṫan chikṛo ih man meedko kamal kee saar nahee mool paa▫ee.
The defect of the body which leads to sin is the mud puddle, and this mind is the frog, which does not appreciate the lotus flower at all.
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ।
(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥
भउरु उसतादु नित भाखिआ बोले किउ बूझै जा नह बुझाई ॥२॥
Bʰa▫ur usṫaaḋ niṫ bʰaakʰi▫aa bolé ki▫o boojʰæ jaa nah bujʰaa▫ee. ||2||
The bumble bee is the teacher who continually teaches the lesson. But how can one understand, unless one is made to understand? ||2||
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ।੨।
(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
आखणु सुनणा पउण की बाणी इहु मनु रता माइआ ॥
Aakʰaṇ sunṇaa pa▫uṇ kee baṇee ih man raṫaa maa▫i▫aa.
This speaking and listening is like the song of the wind, for those whose minds are colored by the love of Maya.
ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ। ਰਤਾ = ਰੱਤਾ, ਰੰਗਿਆ ਹੋਇਆ।
(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥
खसम की नदरि दिलहि पसिंदे जिनी करि एकु धिआइआ ॥३॥
Kʰasam kee naḋar dilahi pasinḋé jinee kar ék ḋʰi▫aa▫i▫aa. ||3||
The Grace of the Master is bestowed upon those who meditate on Him alone. They are pleasing to His Heart. ||3||
ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
ਦਿਲਹਿ ਪਸਿੰਦੇ = ਦਿਲ ਵਿਚ ਪਸੰਦ। ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ।੩।
ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥
ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
तीह करि रखे पंज करि साथी नाउ सैतानु मतु कटि जाई ॥
Ṫeeh kar rakʰé panj kar saaṫʰee naa▫o sæṫaan maṫ kat jaa▫ee.
You may observe the thirty fasts, and say the five prayers each day, but ’Satan’ can undo them.
ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
ਤੀਹ = ਤੀਹ ਰੋਜ਼ੇ। ਪੰਜ = ਪੰਜ ਨਿਮਾਜ਼ਾਂ। ਮਤੁ ਕਟਿ ਜਾਈ = ਸ਼ਾਇਦ ਇਸ ਤਰ੍ਹਾਂ ਕੱਟਿਆ ਜਾਏ, ਸ਼ਾਇਦ ਇਸ ਤਰ੍ਹਾਂ ਕੋਈ ਮੈਨੂੰ ਸ਼ੈਤਾਨ (ਮਾੜਾ ਬੰਦਾ) ਨਾਹ ਆਖੇ।
(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥
नानकु आखै राहि पै चलणा मालु धनु कित कू संजिआही ॥४॥२७॥
Naanak aakʰæ raahi pæ chalṇaa maal ḋʰan kiṫ koo sanji▫aahee. ||4||27||
Says Nanak, you will have to walk on the Path of Death, so why do you bother to collect wealth and property? ||4||27||
ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
ਰਾਹਿ = ਰਸਤੇ ਉਤੇ। ਕਿਤ ਕੂ = ਕਾਹਦੇ ਲਈ? ਸੰਜਿਆਹੀ = ਤੂੰ ਇਕੱਠਾ ਕੀਤਾ ਹੈ।੪।
ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥
ਸਿਰੀਰਾਗੁ ਮਹਲਾ ੧ ਘਰੁ ੪ ॥
सिरीरागु महला १ घरु ४ ॥
Sireeraag mėhlaa 1 gʰar 4.
Siree Raag, First Mehl, Fourth House:
ਸਿਰੀ ਰਾਗ ਪਹਿਲੀ ਪਾਤਸ਼ਾਹੀ।
xxx
xxx
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥
सोई मउला जिनि जगु मउलिआ हरिआ कीआ संसारो ॥
So▫ee ma▫ulaa jin jag ma▫oli▫aa hari▫aa kee▫aa sansaaro.
He is the Master who has made the world bloom; He makes the Universe blossom forth, fresh and green.
ਉਹੀ ਮਾਲਕ ਹੈ, ਜਿਸ ਨੇ ਜਹਾਨ ਨੂੰ ਪ੍ਰਫੁਲਤ ਕੀਤਾ ਹੋਇਆ ਅਤੇ ਆਲਮ ਨੂੰ ਸਰਸਬਜ਼ ਬਣਾਇਆ ਹੋਇਆ ਹੈ।
ਮਉਲਾ = ਮਾਲਕ। ਜਿਨਿ = ਜਿਸ (ਮਉਲਾ) ਨੇ। ਮਉਲਿਆ = ਖਿੜਾਇਆ ਹੈ, ਪ੍ਰਫੁੱਲਤ ਕੀਤਾ ਹੈ।
ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ।
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥
आब खाकु जिनि बंधि रहाई धंनु सिरजणहारो ॥१॥
Aab kʰaak jin banḋʰ rahaa▫ee ḋʰan sirjaṇhaaro. ||1||
He holds the water and the land in bondage. Hail to the Creator Lord! ||1||
ਸਾਬਾਸ਼ ਹੈ! ਰਚਨਹਾਰ ਨੂੰ, ਜਿਸ ਨੇ ਪਾਣੀ ਤੇ ਜ਼ਮੀਨ ਨੂੰ ਬੰਨ੍ਹ ਕੇ ਰਖਿਆ ਹੋਇਆ ਹੈ।
ਆਬ = ਪਾਣੀ। ਖਾਕੁ = ਮਿੱਟੀ। ਬੰਧਿ ਰਹਾਈ = ਬੰਨ੍ਹ ਕੇ ਰੱਖ ਦਿੱਤੀ ਹੈ।
ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥
ਮਰਣਾ ਮੁਲਾ ਮਰਣਾ ॥
मरणा मुला मरणा ॥
Marṇaa mulaa marṇaa.
Death, O Mullah-death will come,
ਮੌਤ, ਹੇ ਮੇਲਵੀ! ਮੌਤ ਜ਼ਰੂਰ ਆਏਗੀ।
ਮੁਲਾ = ਹੇ ਮੁੱਲਾਂ! ਮਰਣਾ = ਮੌਤ, ਮੌਤ ਦਾ ਡਰ।
ਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ।
ਭੀ ਕਰਤਾਰਹੁ ਡਰਣਾ ॥੧॥ ਰਹਾਉ ॥
भी करतारहु डरणा ॥१॥ रहाउ ॥
Bʰee karṫaarahu darṇaa. ||1|| rahaa▫o.
So, live in the Fear of God the Creator. ||1||Pause||
ਤਾਹਮ, ਸਾਜਣ-ਹਾਰ ਦੇ ਭੈ ਅੰਦਰ ਰਹੁ। ਠਹਿਰਾਉ।
ਭੀ = ਤਾਂ ਤੇ। ਕਰਤਾਰਹੁ = ਕਰਤਾਰ ਤੋਂ।੧।
ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ॥
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥
ता तू मुला ता तू काजी जाणहि नामु खुदाई ॥
Ṫaa ṫoo mulaa ṫaa ṫoo kaajee jaaṇėh naam kʰuḋaa▫ee.
You are a Mullah, and you are a Qazi, only when you know the Naam, the Name of God.
ਕੇਵਲ ਤਦ ਹੀ ਤੂੰ ਮੁੱਲਾਂ ਹੈਂ ਤੇ ਕੇਵਲ ਤਦ ਹੀ ਤੂੰ ਕਾਜ਼ੀ, ਜੇਕਰ ਤੂੰ ਖ਼ੁਦਾ ਦੇ ਨਾਮ ਨੂੰ ਜਾਣਦਾ ਹੈ।
ਨਾਮੁ ਖੁਦਾਈ = ਖ਼ੁਦਾ ਦਾ ਨਾਮ।
(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥
जे बहुतेरा पड़िआ होवहि को रहै न भरीऐ पाई ॥२॥
Jé bahuṫéraa paṛi▫aa hovėh ko rahæ na bʰaree▫æ paa▫ee. ||2||
You may be very educated, but no one can remain when the measure of life is full. ||2||
ਭਾਵੇਂ ਬੰਦਾ ਬਹੁਤਾ ਹੀ ਵਿਦਵਾਨ ਹੋਵੇ, ਜਦ ਉਸ ਦੀ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਏਥੇ ਕੋਈ ਠਹਿਰ ਨਹੀਂ ਸਕਦਾ।
ਭਰੀਐ ਪਾਈ = ਜਦੋਂ ਪਾਈ ਭਰ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ। ਪਾਈ = ਪਨ-ਘੜੀ। ਉਸ ਦੇ ਹੇਠ ਛੇਕ ਹੁੰਦਾ ਹੈ, ਜਿਸ ਦੇ ਰਸਤੇ ਉਸ ਘੜੀ ਵਿਚ ਪਾਣੀ ਆਉਂਦਾ ਰਹਿੰਦਾ ਹੈ, ਤੇ, ਆਖ਼ਰ ਜਦੋਂ ਸਾਰੀ ਪਾਣੀ ਨਾਲ ਭਰ ਜਾਂਦੀ ਹੈ, ਤਾਂ ਪਾਣੀ ਵਿਚ ਡੁੱਬ ਜਾਂਦੀ ਹੈ। ਵਕਤ ਦਾ ਹਿਸਾਬ ਰੱਖਣ ਵਾਸਤੇ ਇਹ ਇਕ ਵਿਓਂਤ ਸੀ।੨।
ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ॥੨॥
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥
सोई काजी जिनि आपु तजिआ इकु नामु कीआ आधारो ॥
So▫ee kaajee jin aap ṫaji▫aa ik naam kee▫aa aaḋʰaaro.
He alone is a Qazi, who renounces selfishness and conceit, and makes the One Name his Support.
ਉਹੀ ਕਾਜ਼ੀ ਹੈ, ਜਿਸ ਨੇ ਸਵੈ-ਹੰਗਤਾ ਛੱਡ ਦਿੱਤੀ ਹੈ ਅਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ।
ਆਪੁ = ਆਪਾ-ਭਾਵ। ਆਧਾਰੋ = ਆਸਰਾ।
ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥
है भी होसी जाइ न जासी सचा सिरजणहारो ॥३॥
Hæ bʰee hosee jaa▫é na jaasee sachaa sirjaṇhaaro. ||3||
The True Creator Lord is, and shall always be. He was not born; He shall not die. ||3||
ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
ਹੋਸੀ = ਕਾਇਮ ਰਹੇਗਾ। ਜਾਇਨ = ਨਾਹ ਜੰਮਦਾ ਹੈ। ਨ ਜਾਸੀ = ਨਾਹ ਮਰੇਗਾ। ਸਚਾ = ਸਦਾ-ਥਿਰ ਰਹਿਣ ਵਾਲਾ।੩।
ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥
पंज वखत निवाज गुजारहि पड़हि कतेब कुराणा ॥
Panj vakʰaṫ nivaaj gujaarėh paṛėh kaṫéb kuraaṇaa.
You may chant your prayers five times each day; you may read the Bible and the Koran.
ਤੂੰ ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦਾ ਹੈਂ ਅਤੇ ਧਾਰਮਿਕ ਕਿਤਾਬਾਂ ਤੇ ਕੁਰਾਨ ਵਾਚਦਾ ਹੈ।
ਨਿਵਾਜ ਗੁਜਾਰਹਿ = ਤੂੰ ਨਿਮਾਜ਼ ਪੜ੍ਹਦਾ ਹੈਂ। ਕਤੇਬ = ਮੁਸਲਮਾਨੀ ਮੱਤ ਦੀਆਂ ਕਿਤਾਬਾਂ।
(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।
ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥
नानकु आखै गोर सदेई रहिओ पीणा खाणा ॥४॥२८॥
Naanak aakʰæ gor saḋé▫ee rahi▫o peeṇaa kʰaaṇaa. ||4||28||
Says Nanak, the grave is calling you, and now your food and drink are finished. ||4||28||
ਗੁਰੂ ਜੀ ਫੁਰਮਾਉਂਦੇ ਹਨ ਤੈਨੂੰ ਕਬਰ ਸਦੱਦੀ ਹੈ ਤੇ ਹੁਣ ਤੇਰਾ ਖਾਦਾ ਪੀਣਾ ਮੁਕ ਗਿਆ ਹੈ।
ਗੋਰ = ਕਬਰ। ਸਦੇਈ = ਸੱਦਦੀ ਹੈ। ਗੋਰ ਸਦੇਈ = ਜਦੋਂ ਕਬਰ ਸੱਦਦੀ ਹੈ, ਜਦੋਂ ਮੌਤ ਆਉਂਦੀ ਹੈ। ਰਹਿਓ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ।੪।
ਨਾਨਕ ਆਖਦਾ ਹੈ (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ॥੪॥੨੮॥
ਸਿਰੀਰਾਗੁ ਮਹਲਾ ੧ ਘਰੁ ੪ ॥
सिरीरागु महला १ घरु ४ ॥
Sireeraag mėhlaa 1 gʰar 4.
Siree Raag, First Mehl, Fourth House:
ਸਿਰੀ ਰਾਗ, ਪਾਤਸ਼ਾਹੀ ਪਹਿਲੀ।
xxx
xxx
ਏਕੁ ਸੁਆਨੁ ਦੁਇ ਸੁਆਨੀ ਨਾਲਿ ॥
एकु सुआनु दुइ सुआनी नालि ॥
Ék su▫aan ḋu▫é su▫aanee naal.
The dogs of greed are with me.
ਮੇਰੇ ਸਾਥ ਇਕ ਕੁੱਤਾ ਤੇ ਦੋ ਕੁੱਤੀਆਂ ਹਨ।
ਸੁਆਨੁ = ਕੁੱਤਾ, ਲੋਭ। ਦੁਇ = ਦੇ। ਸੁਆਨੀ = ਕੁੱਤੀਆਂ (ਆਸਾ, ਤ੍ਰਿਸ਼ਨਾ)।
ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।
ਭਲਕੇ ਭਉਕਹਿ ਸਦਾ ਬਇਆਲਿ ॥
भलके भउकहि सदा बइआलि ॥
Bʰalké bʰa▫ukahi saḋaa ba▫i▫aal.
In the early morning, they continually bark at the wind.
ਸੁਬ੍ਹਾ ਸਵੇਰੇ ਉਹ ਹਮੇਸ਼ਾਂ ਹਵਾ ਨੂੰ ਭੋਕਦੇਂ ਹਨ।
ਭਲਕੇ = ਨਿੱਤ। ਬਇਆਲਿ = ਸਵੇਰੇ।
(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)
ਕੂੜੁ ਛੁਰਾ ਮੁਠਾ ਮੁਰਦਾਰੁ ॥
कूड़ु छुरा मुठा मुरदारु ॥
Kooṛ chʰuraa mutʰaa murḋaar.
Falsehood is my dagger; through deception, I eat the carcasses of the dead.
ਝੂਠ ਮੇਰੀ ਖ਼ੰਜਰ ਹੈ ਅਤੇ ਠੱਗ ਕੇ ਖਾਣਾ ਲਾਸ਼ ਵਾਂਗ ਹੈ।
ਕੂੜੁ = ਝੂਠ। ਮੁਠਾ = ਮੁੱਠਾ, ਮਾਇਆ ਵਿਚ ਠੱਗਿਆ ਜਾ ਰਿਹਾ ਹਾਂ।
(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)
ਧਾਣਕ ਰੂਪਿ ਰਹਾ ਕਰਤਾਰ ॥੧॥
धाणक रूपि रहा करतार ॥१॥
Ḋʰaaṇak roop rahaa karṫaar. ||1||
I live as a wild hunter, O Creator! ||1||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੈ ਸਿਰਜਣਹਾਰ!
ਧਾਣਕ = ਸਾਂਹਸੀ। ਰੂਪਿ = ਰੂਪ ਵਾਲਾ, ਵੇਸ ਵਾਲਾ।੧।
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
मै पति की पंदि न करणी की कार ॥
Mæ paṫ kee panḋ na karṇee kee kaar.
I have not followed good advice, nor have I done good deeds.
ਮੈਂ ਆਪਣੇ ਪਤੀ (ਮਾਲਕ) ਦੀ ਨਸੀਹਤ ਤੇ ਅਮਲ ਨਹੀਂ ਕਰਦਾ ਤੇ ਨਾਂ ਹੀ ਨੇਕ ਅਮਲ ਕਮਾਉਂਦਾ ਹਾਂ।
ਪੰਦਿ = ਨਸੀਹਤ, ਸਿੱਖਿਆ। ਕਰਣੀ ਕੀ ਕਾਰ = ਜੇਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਰਣੀ।
ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।
ਹਉ ਬਿਗੜੈ ਰੂਪਿ ਰਹਾ ਬਿਕਰਾਲ ॥
हउ बिगड़ै रूपि रहा बिकराल ॥
Ha▫o bigṛæ roop rahaa bikraal.
I am deformed and horribly disfigured.
ਮੈਂ ਕਰੂਪ ਅਤੇ ਭਿਆਨਕ ਹੋ ਰਿਹਾ ਹਾਂ।
ਬਿਕਰਾਲ = ਡਰਾਉਣਾ। ਆਧਾਰੁ = ਆਸਰਾ।
ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥
तेरा एकु नामु तारे संसारु ॥
Ṫéraa ék naam ṫaaré sansaar.
Your Name alone, Lord, saves the world.
ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
xxx
ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥
मै एहा आस एहो आधारु ॥१॥ रहाउ ॥
Mæ éhaa aas ého aaḋʰaar. ||1|| rahaa▫o.
This is my hope; this is my support. ||1||Pause||
ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ। ਠਹਿਰਾਉ।
xxx
ਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ॥੧॥ ਰਹਾਉ॥
ਮੁਖਿ ਨਿੰਦਾ ਆਖਾ ਦਿਨੁ ਰਾਤਿ ॥
मुखि निंदा आखा दिनु राति ॥
Mukʰ ninḋaa aakʰaa ḋin raaṫ.
With my mouth I speak slander, day and night.
ਆਪਣੇ ਮੂੰਹ ਨਾਲ ਮੈਂ ਦਿਨ ਰੈਣ ਬਦਖੋਈ ਕਰਦਾ ਹਾਂ।
ਮੁਖਿ = ਮੂੰਹ ਨਾਲ।
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।
ਪਰ ਘਰੁ ਜੋਹੀ ਨੀਚ ਸਨਾਤਿ ॥
पर घरु जोही नीच सनाति ॥
Par gʰar johee neech sanaaṫ.
I spy on the houses of others-I am such a wretched low-life!
ਮੈਂ ਕਮੀਨਾ ਤੇ ਅਦਨਾ ਹਾਂ ਤੇ ਹੋਰਨਾਂ ਦਾ ਗ੍ਰਿਹ ਤਕਾਉਂਦਾ ਹਾਂ।
ਪਰ ਘਰੁ = ਪਰਾਇਆ ਘਰ। ਜੋਹੀ = ਜੋਹੀਂ, ਮੈਂ ਤੱਕਦਾ ਹਾਂ। ਸਨਾਤਿ = ਨੀਵੇਂ ਅਸਲੇ ਵਾਲਾ।
ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
कामु क्रोधु तनि वसहि चंडाल ॥
Kaam kroḋʰ ṫan vasėh chandaal.
Unfulfilled sexual desire and unresolved anger dwell in my body, like the outcasts who cremate the dead.
ਵਿਸ਼ੇ-ਭੋਗ ਤੇ ਰੋਹ, ਕਮੀਣ ਮੇਰੀ ਦੇਹ ਵਿੱਚ ਰਹਿੰਦੇ ਹਨ।
ਤਨਿ = ਤਨ ਵਿਚ, ਸਰੀਰ ਵਿਚ।
ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।
ਧਾਣਕ ਰੂਪਿ ਰਹਾ ਕਰਤਾਰ ॥੨॥
धाणक रूपि रहा करतार ॥२॥
Ḋʰaaṇak roop rahaa karṫaar. ||2||
I live as a wild hunter, O Creator! ||2||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxx
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥
ਫਾਹੀ ਸੁਰਤਿ ਮਲੂਕੀ ਵੇਸੁ ॥
फाही सुरति मलूकी वेसु ॥
Faahee suraṫ malookee vés.
I make plans to trap others, although I appear gentle.
ਦੇਖਣ ਪਾਖਣ ਵਿੱਚ ਮੈਂ ਸ਼ਰੀਫ ਹਾਂ, ਪਰ ਮੇਰੀ ਨੀਅਤ ਹੋਰਨਾਂ ਨੂੰ ਫਾਹੁਣ ਦੀ ਹੈ।
ਸੁਰਤਿ = ਧਿਆਨ। ਫਾਹੀ ਸੁਰਤਿ = ਧਿਆਨ ਇਸ ਪਾਸੇ ਹੈ ਕਿ ਲੋਕਾਂ ਨੂੰ ਫਸਾ ਲਵਾਂ। ਮਲੂਕੀ ਵੇਸੁ = ਫ਼ਰਿਸ਼ਤਿਆਂ ਵਾਲਾ ਬਾਣਾ, ਫ਼ਕੀਰਾਂ ਵਾਲਾ ਲਿਬਾਸ।
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।
ਹਉ ਠਗਵਾੜਾ ਠਗੀ ਦੇਸੁ ॥
हउ ठगवाड़ा ठगी देसु ॥
Ha▫o tʰagvaaṛaa tʰagee ḋés.
I am a robber-I rob the world.
ਮੈਂ ਠੱਗ ਹਾਂ ਅਤੇ ਮੁਲਕ (ਦੁਨੀਆਂ) ਨੂੰ ਠੱਗਦਾ ਹਾਂ।
ਠਗ ਵਾੜਾ = ਠੱਗੀ ਦਾ ਅੱਡਾ। ਠਗੀ = ਠੱਗੀਂ, ਮੈਂ ਠੱਗਦਾ ਹਾਂ।
ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।
ਖਰਾ ਸਿਆਣਾ ਬਹੁਤਾ ਭਾਰੁ ॥
खरा सिआणा बहुता भारु ॥
Kʰaraa si▫aaṇaa bahuṫaa bʰaar.
I am very clever-I carry loads of sin.
ਮੈਂ ਬਹੁਤਾ ਚਾਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁਕਿਆ ਹੋਇਆ ਹੈ।
ਖਰਾ = ਬਹੁਤ। ਭਾਰੁ = ਪਾਪਾਂ ਦਾ ਬੋਝ।
(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।
ਧਾਣਕ ਰੂਪਿ ਰਹਾ ਕਰਤਾਰ ॥੩॥
धाणक रूपि रहा करतार ॥३॥
Ḋʰaaṇak roop rahaa karṫaar. ||3||
I live as a wild hunter, O Creator! ||3||
ਮੈਂ ਸ਼ਿਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxx
ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥
ਮੈ ਕੀਤਾ ਨ ਜਾਤਾ ਹਰਾਮਖੋਰੁ ॥
मै कीता न जाता हरामखोरु ॥
Mæ keeṫaa na jaaṫaa haraamkʰor.
I have not appreciated what You have done for me, Lord; I take from others and exploit them.
ਮੈਂ ਪਰਾਇਆ-ਮਾਲ ਖਾਣ ਵਾਲੇ ਨੇ, ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀਂ ਪਾਈ।
ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ।
ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
हउ किआ मुहु देसा दुसटु चोरु ॥
Ha▫o ki▫aa muhu ḋésaa ḋusat chor.
What face shall I show You, Lord? I am a sneak and a thief.
ਮੈਂ ਲੁੱਚਾ ਤਸਕਰ, ਤੈਨੂੰ ਕਿਹੜਾ ਮੂੰਹ ਦਿਖਾਵਾਂਗਾ, ਹੇ ਸੁਆਮੀ?
ਹਉ = ਮੈਂ। ਕਿਆ ਮੁਹੁ ਦੇਸਾ = (ਦੇਸਾਂ) ਮੈਂ ਕੀਹ ਮੂੰਹ ਦਿਆਂਗਾ, ਮੈਂ ਕੇਹੜੇ ਮੂੰਹ ਤੇਰੇ ਸਾਹਮਣੇ ਹਾਜ਼ਰ ਹੋਵਾਂਗਾ? ਤੇਰੇ ਸਾਹਮਣੇ ਪੇਸ਼ ਹੁੰਦਿਆਂ ਮੈਨੂੰ ਬੜੀ ਸ਼ਰਮ ਆਵੇਗੀ।
ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?
ਨਾਨਕੁ ਨੀਚੁ ਕਹੈ ਬੀਚਾਰੁ ॥
नानकु नीचु कहै बीचारु ॥
Naanak neech kahæ beechaar.
Nanak describes the state of the lowly.
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
ਧਾਣਕ ਰੂਪਿ ਰਹਾ ਕਰਤਾਰ ॥੪॥੨੯॥
धाणक रूपि रहा करतार ॥४॥२९॥
Ḋʰaaṇak roop rahaa karṫaar. ||4||29||
I live as a wild hunter, O Creator! ||4||29||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxx
ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥
ਸਿਰੀਰਾਗੁ ਮਹਲਾ ੧ ਘਰੁ ੪ ॥
सिरीरागु महला १ घरु ४ ॥
Sireeraag mėhlaa 1 gʰar 4.
Siree Raag, First Mehl, Fourth House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxx
xxx
ਏਕਾ ਸੁਰਤਿ ਜੇਤੇ ਹੈ ਜੀਅ ॥
एका सुरति जेते है जीअ ॥
Ékaa suraṫ jéṫé hæ jee▫a.
There is one awareness among all created beings.
ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
ਸੁਰਤਿ = ਸੂਝ। ਏਕਾ ਸੁਰਤਿ = ਇਕ (ਪਰਮਾਤਮਾ ਦੀ ਦਿੱਤੀ ਹੋਈ) ਸੂਝ। ਜੀਅ = {‘ਜੀਉ’ ਤੋਂ ਬਹੁ-ਵਚਨ} ਜੀਵ। ਜੇਤੇ = ਜਿਤਨੇ।
ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।
ਸੁਰਤਿ ਵਿਹੂਣਾ ਕੋਇ ਨ ਕੀਅ ॥
सुरति विहूणा कोइ न कीअ ॥
Suraṫ vihooṇaa ko▫é na kee▫a.
None have been created without this awareness.
ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
ਵਿਹੂਣਾ = ਸੱਖਣਾ। ਕੀਅ = ਪੈਦਾ ਕੀਤਾ।
(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।