Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਤੁ ਕੋ ਲਾਇਆ ਤਿਤ ਹੀ ਲਾਗਾ  

Jiṯ ko lā▫i▫ā ṯiṯ hī lāgā.  

As the Lord attaches someone, so is he attached.  

ਜਿਤੁ = ਜਿਸ (ਕੰਮ) ਵਿਚ। ਤਿਤ ਹੀ = {ਲਫ਼ਜ਼ 'ਤਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਵਿਚ ਹੀ।
ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ।


ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥  

So sevak Nānak jis bẖāgā. ||8||6||  

He alone is the Lord's servant, O Nanak, who is so blessed. ||8||6||  

xxx॥੮॥
ਹੇ ਨਾਨਕ! (ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ ॥੮॥੬॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਬਿਨੁ ਸਿਮਰਨ ਜੈਸੇ ਸਰਪ ਆਰਜਾਰੀ  

Bin simran jaise sarap ārjārī.  

Without meditating in remembrance on the Lord, one's life is like that of a snake.  

ਜੈਸੇ = ਜਿਵੇਂ। ਆਰਜਾਰੀ = ਉਮਰ। ਸਰਪ = ਸੱਪ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਇਵੇਂ ਹੀ ਹੈ, ਜਿਵੇਂ ਸੱਪ ਦੀ ਉਮਰ ਹੈ (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ।)


ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥  

Ŧi▫o jīvėh sākaṯ nām bisārī. ||1||  

This is how the faithless cynic lives, forgetting the Naam, the Name of the Lord. ||1||  

ਜੀਵਹਿ = ਜੀਊਂਦੇ ਹਨ। ਬਿਸਾਰੀ = ਬਿਸਾਰਿ, ਵਿਸਾਰ ਕੇ ॥੧॥
ਇਸੇ ਤਰ੍ਹਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ (ਵਿਅਰਥ ਜੀਵਨ ਹੀ) ਜੀਊਂਦੇ ਹਨ (ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ) ॥੧॥


ਏਕ ਨਿਮਖ ਜੋ ਸਿਮਰਨ ਮਹਿ ਜੀਆ  

Ėk nimakẖ jo simran mėh jī▫ā.  

One who lives in meditative remembrance, even for an instant,  

ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੋ = ਜੇਹੜਾ। ਜੀਆ = ਜੀਵਿਆ ਗਿਆ, ਗੁਜ਼ਾਰਿਆ।
ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਏ,


ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ  

Kot ḏinas lākẖ saḏā thir thī▫ā. ||1|| rahā▫o.  

lives for hundreds of thousands and millions of days, and becomes stable forever. ||1||Pause||  

ਕੋਟਿ = ਕ੍ਰੋੜਾਂ। ਥਿਰੁ = ਕਾਇਮ। ਥੀਆ = ਹੋ ਗਿਆ ॥੧॥
ਉਹ, ਮਾਨੋ, ਲੱਖਾਂ ਕ੍ਰੋੜਾਂ ਦਿਨ (ਜੀਊ ਲਿਆ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ) ਸਦਾ ਲਈ ਅਡੋਲ ਹੋ ਜਾਂਦਾ ਹੈ ॥੧॥ ਰਹਾਉ॥


ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ  

Bin simran ḏẖarig karam karās.  

Without meditating in remembrance on the Lord, one's actions and works are cursed.  

ਧ੍ਰਿਗੁ = ਫਿਟਕਾਰ-ਯੋਗ।
ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ,


ਕਾਗ ਬਤਨ ਬਿਸਟਾ ਮਹਿ ਵਾਸ ॥੨॥  

Kāg baṯan bistā mėh vās. ||2||  

Like the crow's beak, he dwells in manure. ||2||  

ਕਾਗ = ਕਾਂ। ਬਤਨ = ਮੂੰਹ {वदन}। ਬਿਸਟਾ = ਗੰਦ, ਗੂੰਹ ॥੨॥
ਜਿਵੇਂ ਕਾਂ ਦੀ ਚੁੰਝ ਗੰਦ ਵਿਚ ਹੀ ਰਹਿੰਦੀ ਹੈ, ਤਿਵੇਂ ਸਿਮਰਨ-ਹੀਨ ਮਨੁੱਖਾਂ ਦੇ ਮੂੰਹ (ਨਿੰਦਾ ਆਦਿਕ ਦੇ) ਗੰਦ ਵਿਚ ਹੀ ਰਹਿੰਦੇ ਹਨ ॥੨॥


ਬਿਨੁ ਸਿਮਰਨ ਭਏ ਕੂਕਰ ਕਾਮ  

Bin simran bẖa▫e kūkar kām.  

Without meditating in remembrance on the Lord, one acts like a dog.  

ਕੂਕਰ ਕਾਮ = ਕੁੱਤਿਆਂ ਦੇ ਕੰਮਾਂ ਵਾਲੇ।
ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ (ਲੋਭ ਤੇ ਕਾਮਾਦਿਕ ਵਿਚ ਫਸ ਕੇ) ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ।


ਸਾਕਤ ਬੇਸੁਆ ਪੂਤ ਨਿਨਾਮ ॥੩॥  

Sākaṯ besu▫ā pūṯ ninām. ||3||  

The faithless cynic is nameless, like the prostitute's son. ||3||  

ਸਾਕਤ = ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ। ਨਿਨਾਮ = ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ॥੩॥
ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ॥੩॥


ਬਿਨੁ ਸਿਮਰਨ ਜੈਸੇ ਸੀਙ ਛਤਾਰਾ  

Bin simran jaise sīń cẖẖaṯārā.  

Without meditating in remembrance on the Lord, one is like a horned ram.  

ਸੀਙ = ਸਿੰਗ। ਛਤਾਰਾ = ਛੱਤਰਾ, ਭੇਡੂ।
ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ;


ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥  

Bolėh kūr sākaṯ mukẖ kārā. ||4||  

The faithless cynic barks out his lies, and his face is blackened. ||4||  

ਕੂਰੁ = ਕੂੜ, ਝੂਠ। ਕਾਰਾ = ਕਾਲਾ ॥੪॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ ॥੪॥


ਬਿਨੁ ਸਿਮਰਨ ਗਰਧਭ ਕੀ ਨਿਆਈ  

Bin simran garḏẖabẖ kī ni▫ā▫ī.  

Without meditating in remembrance on the Lord, one is like a donkey.  

ਗਰਧਭ = {गर्दभ} ਖੋਤਾ। ਨਿਆਈ = ਵਾਂਗ।
ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ (ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿਚ ਲੇਟ ਕੇ ਖ਼ੁਸ਼ ਹੁੰਦਾ ਹੈ)


ਸਾਕਤ ਥਾਨ ਭਰਿਸਟ ਫਿਰਾਹੀ ॥੫॥  

Sākaṯ thān bẖarisat firā▫ī. ||5||  

The faithless cynic wanders around in polluted places. ||5||  

ਭਰਿਸਟ = ਗੰਦੇ, ਵਿਕਾਰੀ। ਫਿਰਾਹੀ = ਫਿਰਹਿ, ਫਿਰਦੇ ਹਨ ॥੫॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ ॥੫॥


ਬਿਨੁ ਸਿਮਰਨ ਕੂਕਰ ਹਰਕਾਇਆ  

Bin simran kūkar harkā▫i▫ā.  

Without meditating in remembrance on the Lord, one is like a mad dog.  

ਹਰਕਾਇਆ = ਹਲਕਾ ਹੋਇਆ ਹੋਇਆ।
ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ (ਜਿਸ ਨਾਲ ਭੀ ਸੰਗ ਕਰਦੇ ਹਨ, ਉਸ ਨੂੰ ਲੋਭ ਦਾ ਹਲਕ ਚੰਬੋੜ ਦੇਂਦੇ ਹਨ)


ਸਾਕਤ ਲੋਭੀ ਬੰਧੁ ਪਾਇਆ ॥੬॥  

Sākaṯ lobẖī banḏẖ na pā▫i▫ā. ||6||  

The greedy, faithless cynic falls into entanglements. ||6||  

ਬੰਧੁ = ਰੋਕ ॥੬॥
ਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ ॥੬॥


ਬਿਨੁ ਸਿਮਰਨ ਹੈ ਆਤਮ ਘਾਤੀ  

Bin simran hai āṯam gẖāṯī.  

Without meditating in remembrance on the Lord, he murders his own soul.  

ਆਤਮਘਾਤੀ = ਆਤਮਕ ਜੀਵਨ ਦਾ ਨਾਸ ਕਰਨ ਵਾਲਾ।
ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ,


ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥  

Sākaṯ nīcẖ ṯis kul nahī jāṯī. ||7||  

The faithless cynic is wretched, without family or social standing. ||7||  

ਜਾਤੀ = ਜਾਤਿ ॥੭॥
ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ ॥੭॥


ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ  

Jis bẖa▫i▫ā kirpāl ṯis saṯsang milā▫i▫ā.  

When the Lord becomes merciful, one joins the Sat Sangat, the True Congregation.  

xxx
ਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤ ਵਿਚ ਲਿਆ ਰਲਾਂਦਾ ਹੈ।


ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥  

Kaho Nānak gur jagaṯ ṯarā▫i▫ā. ||8||7||  

Says Nanak, the Guru has saved the world. ||8||7||  

ਗੁਰਿ = ਗੁਰੂ ਦੀ ਰਾਹੀਂ ॥੮॥
ਹੇ ਨਾਨਕ! ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ ॥੮॥੭॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ  

Gur kai bacẖan mohi param gaṯ pā▫ī.  

Through the Guru's Word, I have attained the supreme status.  

ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ। ਮੋਹਿ = ਮੈਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,


ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥  

Gur pūrai merī paij rakẖā▫ī. ||1||  

The Perfect Guru has preserved my honor. ||1||  

ਗੁਰਿ = ਗੁਰੂ ਨੇ। ਪੈਜ = ਲਾਜ ॥੧॥
(ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੧॥


ਗੁਰ ਕੈ ਬਚਨਿ ਧਿਆਇਓ ਮੋਹਿ ਨਾਉ  

Gur kai bacẖan ḏẖi▫ā▫i▫o mohi nā▫o.  

Through the Guru's Word, I meditate on the Name.  

xxx
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,


ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ  

Gur parsāḏ mohi mili▫ā thā▫o. ||1|| rahā▫o.  

By Guru's Grace, I have obtained a place of rest. ||1||Pause||  

ਮੋਹਿ ਮਿਲਿਆ = ਮੈਨੂੰ ਮਿਲਿਆ। ਥਾਉ = ਥਾਂ, ਟਿਕਾਣਾ ॥੧॥
ਤੇ ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ॥੧॥ ਰਹਾਉ॥


ਗੁਰ ਕੈ ਬਚਨਿ ਸੁਣਿ ਰਸਨ ਵਖਾਣੀ  

Gur kai bacẖan suṇ rasan vakẖāṇī.  

I listen to the Guru's Word, and chant it with my tongue.  

ਸੁਣਿ = ਸੁਣ ਕੇ। ਰਸਨ = ਜੀਭ (ਨਾਲ)। ਵਖਾਣੀ = ਮੈਂ ਵਖਾਣਦਾ ਹਾਂ।
ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ,


ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥  

Gur kirpā ṯe amriṯ merī baṇī. ||2||  

By Guru's Grace, my speech is like nectar. ||2||  

ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ। ਮੇਰੀ = ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥
ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥


ਗੁਰ ਕੈ ਬਚਨਿ ਮਿਟਿਆ ਮੇਰਾ ਆਪੁ  

Gur kai bacẖan miti▫ā merā āp.  

Through the Guru's Word, my selfishness and conceit have been removed.  

ਆਪੁ = ਆਪਾ-ਭਾਵ, ਹਉਮੈ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ,


ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥  

Gur kī ḏa▫i▫ā ṯe merā vad parṯāp. ||3||  

Through the Guru's kindness, I have obtained glorious greatness. ||3||  

ਤੇ = ਤੋਂ, ਨਾਲ ॥੩॥
ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ॥੩॥


ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ  

Gur kai bacẖan miti▫ā merā bẖaram.  

Through the Guru's Word, my doubts have been removed.  

ਭਰਮੁ = ਭਟਕਣਾ।
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,


ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥  

Gur kai bacẖan pekẖi▫o sabẖ barahm. ||4||  

Through the Guru's Word, I see God everywhere. ||4||  

ਪੇਖਿਓ = ਮੈਂ ਵੇਖ ਲਿਆ ਹੈ। ਸਭੁ = ਹਰ ਥਾਂ। ਬ੍ਰਹਮੁ = ਪਰਮਾਤਮਾ ॥੪॥
ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥


ਗੁਰ ਕੈ ਬਚਨਿ ਕੀਨੋ ਰਾਜੁ ਜੋਗੁ  

Gur kai bacẖan kīno rāj jog.  

Through the Guru's Word, I practice Raja Yoga, the Yoga of meditation and success.  

ਰਾਜੁ ਜੋਗੁ = ਰਾਜ ਭੀ ਤੇ ਜੋਗ ਭੀ, ਗ੍ਰਿਹਸਤ ਵਿਚ ਰਹਿੰਦਿਆਂ ਪਰਮਾਤਮਾ ਨਾਲ ਮਿਲਾਪ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।


ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥  

Gur kai sang ṯari▫ā sabẖ log. ||5||  

In the Company of the Guru, all the people of the world are saved. ||5||  

ਲੋਗੁ = ਲੋਕ, ਜਗਤ ॥੫॥
ਗੁਰੂ ਦੀ ਸੰਗਤ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੫॥


ਗੁਰ ਕੈ ਬਚਨਿ ਮੇਰੇ ਕਾਰਜ ਸਿਧਿ  

Gur kai bacẖan mere kāraj siḏẖ.  

Through the Guru's Word, my affairs are resolved.  

ਸਿਧਿ = ਸਿੱਧੀ, ਸਫਲਤਾ, ਕਾਮਯਾਬੀ।
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ,


ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥  

Gur kai bacẖan pā▫i▫ā nā▫o niḏẖ. ||6||  

Through the Guru's Word, I have obtained the nine treasures. ||6||  

ਨਿਧਿ = ਖ਼ਜ਼ਾਨਾ ॥੬॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ॥੬॥


ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ  

Jin jin kīnī mere gur kī āsā.  

Whoever places his hopes in my Guru,  

ਜਿਨਿ = ਜਿਸ ਨੇ। ਕੀਨੀ = ਕੀਤੀ, ਬਣਾਈ, ਧਾਰੀ।
ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ,


ਤਿਸ ਕੀ ਕਟੀਐ ਜਮ ਕੀ ਫਾਸਾ ॥੭॥  

Ŧis kī katī▫ai jam kī fāsā. ||7||  

has the noose of death cut away. ||7||  

ਕਟੀਐ = ਕੱਟੀ ਜਾਂਦੀ ਹੈ ॥੭॥
ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ॥੭॥


ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ  

Gur kai bacẖan jāgi▫ā merā karam.  

Through the Guru's Word, my good karma has been awakened.  

ਕਰਮੁ = ਕਿਸਮਤ, ਭਾਗ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤ ਜਾਗ ਪਈ ਹੈ,


ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥  

Nānak gur bẖeti▫ā pārbarahm. ||8||8||  

O Nanak, meeting with the Guru, I have found the Supreme Lord God. ||8||8||  

ਭੇਟਿਆ = ਮਿਲ ਪਿਆ ॥੮॥
ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਹੇ ਨਾਨਕ! ਮੈਨੂੰ ਪਰਮਾਤਮਾ ਮਿਲ ਪਿਆ ਹੈ ॥੮॥੮॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ  

Ŧis gur ka▫o simra▫o sās sās.  

I remember the Guru with each and every breath.  

ਕਉ = ਨੂੰ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਨਾਲ।
ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ,


ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ  

Gur mere parāṇ saṯgur merī rās. ||1|| rahā▫o.  

The Guru is my breath of life, the True Guru is my wealth. ||1||Pause||  

ਪ੍ਰਾਣ = ਜਿੰਦ, ਜਿੰਦ ਦਾ ਆਸਰਾ। ਰਾਸਿ = ਪੂੰਜੀ, ਸਰਮਾਇਆ ॥੧॥
ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸ-ਪੂੰਜੀ (ਦਾ ਰਾਖਾ) ਹੈ ॥੧॥ ਰਹਾਉ॥


ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ  

Gur kā ḏarsan ḏekẖ ḏekẖ jīvā.  

Beholding the Blessed Vision of the Guru's Darshan, I live.  

ਦੇਖਿ ਦੇਖਿ = ਮੁੜ ਮੁੜ ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।
ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।


ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥  

Gur ke cẖaraṇ ḏẖo▫e ḏẖo▫e pīvā. ||1||  

I wash the Guru's Feet, and drink in this water. ||1||  

ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥
ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ ॥੧॥


ਗੁਰ ਕੀ ਰੇਣੁ ਨਿਤ ਮਜਨੁ ਕਰਉ  

Gur kī reṇ niṯ majan kara▫o.  

I take my daily bath in the dust of the Guru's Feet.  

ਰੇਣੁ = ਚਰਨ-ਧੂੜ। ਮਜਨੁ = ਇਸ਼ਨਾਨ। ਕਰਉ = ਕਰਉਂ, ਮੈਂ ਕਰਦਾ ਹਾਂ।
ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ,


ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥  

Janam janam kī ha▫umai mal hara▫o. ||2||  

The egotistical filth of countless incarnations is washed off. ||2||  

ਮਲੁ = ਮੈਲ। ਹਰਉ = ਮੈਂ ਦੂਰ ਕਰਦਾ ਹਾਂ ॥੨॥
ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ ॥੨॥


ਤਿਸੁ ਗੁਰ ਕਉ ਝੂਲਾਵਉ ਪਾਖਾ  

Ŧis gur ka▫o jẖūlāva▫o pākẖā.  

I wave the fan over the Guru.  

ਝੂਲਾਵਉ = ਮੈਂ ਝੱਲਦਾ ਹਾਂ।
ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ,


ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥  

Mahā agan ṯe hāth ḏe rākẖā. ||3||  

Giving me His Hand, He has saved me from the great fire. ||3||  

ਤੇ = ਤੋਂ। ਦੇ = ਦੇ ਕੇ ॥੩॥
ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥


ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ  

Ŧis gur kai garihi dẖova▫o pāṇī.  

I carry water for the Guru's household;  

ਕੈ ਗ੍ਰਿਹਿ = ਦੇ ਘਰ ਵਿਚ। ਢੋਵਉ = ਢੋਵਉਂ, ਮੈਂ ਢੋਂਦਾ ਹਾਂ।
ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ,


ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥  

Jis gur ṯe akal gaṯ jāṇī. ||4||  

from the Guru, I have learned the Way of the One Lord. ||4||  

ਤੇ = ਤੋਂ। ਅਕਲ = ਕਲ-ਰਹਿਤ, ਜਿਸ ਦੇ ਟੋਟੇ ਨਹੀਂ ਹੋ ਸਕਦੇ, ਜੋ ਘਟਦਾ ਵਧਦਾ ਨਹੀਂ ਜਿਵੇਂ ਚੰਦ੍ਰਮਾ ਦੀਆਂ ਕਲਾ ਘਟਦੀਆਂ ਵਧਦੀਆਂ ਹਨ। ਗਤਿ = ਅਵਸਥਾ, ਹਾਲਤ ॥੪॥
ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ ॥੪॥


ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ  

Ŧis gur kai garihi pīsa▫o nīṯ.  

I grind the corn for the Guru's household.  

ਪੀਸਉ = ਮੈਂ (ਚੱਕੀ) ਪੀਸਦਾ ਹਾਂ। ਨੀਤਿ = ਨਿੱਤ, ਸਦਾ।
ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ,


ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥  

Jis parsāḏ vairī sabẖ mīṯ. ||5||  

By His Grace, all my enemies have become friends. ||5||  

ਪਰਸਾਦਿ = ਕਿਰਪਾ ਨਾਲ ॥੫॥
ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits