Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ  

Jo is māre ṯis ka▫o bẖa▫o nāhi.  

One who kills this has no fear.  

xxx
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ।


ਜੋ ਇਸੁ ਮਾਰੇ ਸੁ ਨਾਮਿ ਸਮਾਹਿ  

Jo is māre so nām samāhi.  

One who kills this is absorbed in the Naam.  

ਨਾਮਿ = ਨਾਮ ਵਿਚ। ਸਮਾਹਿ = ਲੀਨ ਰਹਿੰਦੇ ਹਨ {'ਸਮਾਹਿ' ਬਹੁ-ਵਚਨ ਹੈ}।
ਜੇਹੜਾ ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ।


ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ  

Jo is māre ṯis kī ṯarisnā bujẖai.  

One who kills this has his desires quenched.  

xxx
ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ,


ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥  

Jo is māre so ḏargėh sijẖai. ||2||  

One who kills this is approved in the Court of the Lord. ||2||  

ਸਿਝੈ = ਕਾਮਯਾਬ ਹੁੰਦਾ ਹੈ ॥੨॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ ॥੨॥


ਜੋ ਇਸੁ ਮਾਰੇ ਸੋ ਧਨਵੰਤਾ  

Jo is māre so ḏẖanvanṯā.  

One who kills this is wealthy and prosperous.  

xxx
ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ,


ਜੋ ਇਸੁ ਮਾਰੇ ਸੋ ਪਤਿਵੰਤਾ  

Jo is māre so paṯivanṯā.  

One who kills this is honorable.  

ਪਤਿ = ਇੱਜ਼ਤ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ,


ਜੋ ਇਸੁ ਮਾਰੇ ਸੋਈ ਜਤੀ  

Jo is māre so▫ī jaṯī.  

One who kills this is truly a celibate.  

ਜਤੀ = ਕਾਮਵਾਸਨਾ ਤੇ ਕਾਬੂ ਪਾ ਰੱਖਣ ਵਾਲਾ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਹੈ ਅਸਲ ਜਤੀ;


ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥  

Jo is māre ṯis hovai gaṯī. ||3||  

One who kills this attains salvation. ||3||  

ਗਤੀ = ਉੱਚੀ ਆਤਮਕ ਅਵਸਥਾ ॥੩॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੩॥


ਜੋ ਇਸੁ ਮਾਰੇ ਤਿਸ ਕਾ ਆਇਆ ਗਨੀ  

Jo is māre ṯis kā ā▫i▫ā ganī.  

One who kills this - his coming is auspicious.  

ਗਨੀ = ਗਿਣਿਆ ਜਾਂਦਾ ਹੈ।
ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ,


ਜੋ ਇਸੁ ਮਾਰੇ ਸੁ ਨਿਹਚਲੁ ਧਨੀ  

Jo is māre so nihcẖal ḏẖanī.  

One who kills this is steady and wealthy.  

ਨਿਹਚਲੁ = ਵਿਕਾਰਾਂ ਦੇ ਟਾਕਰੇ ਤੇ ਅਡੋਲ। ਧਨੀ = ਮਾਲਕ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ।


ਜੋ ਇਸੁ ਮਾਰੇ ਸੋ ਵਡਭਾਗਾ  

Jo is māre so vadbẖāgā.  

One who kills this is very fortunate.  

xxx
ਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ,


ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥  

Jo is māre so an▫ḏin jāgā. ||4||  

One who kills this remains awake and aware, night and day. ||4||  

ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਹੈ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ ॥੪॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ॥੪॥


ਜੋ ਇਸੁ ਮਾਰੇ ਸੁ ਜੀਵਨ ਮੁਕਤਾ  

Jo is māre so jīvan mukṯā.  

One who kills this is Jivan Mukta, liberated while yet alive.  

ਜੀਵਨ ਮੁਕਤਾ = ਜੀਊਂਦਾ ਹੀ ਵਿਕਾਰਾਂ ਤੋਂ ਬਚਿਆ ਹੋਇਆ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਆਜ਼ਾਦ।
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ,


ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ  

Jo is māre ṯis kī nirmal jugṯā.  

One who kills this lives a pure lifestyle.  

ਨਿਰਮਲ = ਪਵਿਤ੍ਰ। ਜੁਗਤਾ = ਜੀਵਨ-ਜੁਗਤਿ, ਰਹਿਣੀ-ਬਹਿਣੀ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ।


ਜੋ ਇਸੁ ਮਾਰੇ ਸੋਈ ਸੁਗਿਆਨੀ  

Jo is māre so▫ī sugi▫ānī.  

One who kills this is spiritually wise.  

xxx
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ,


ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥  

Jo is māre so sahj ḏẖi▫ānī. ||5||  

One who kills this meditates intuitively. ||5||  

ਸਹਜ = ਆਤਮਕ ਅਡੋਲਤਾ। ਸਹਜ ਧਿਆਨੀ = ਆਤਮਕ ਅਡੋਲਤਾ ਵਿਚ ਟਿਕੇ ਰਹਿਣ ਵਾਲਾ ॥੫॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥


ਇਸੁ ਮਾਰੀ ਬਿਨੁ ਥਾਇ ਪਰੈ  

Is mārī bin thā▫e na parai.  

Without killing this, one is not acceptable,  

ਥਾਇ ਨ ਪਰੈ = ਕਬੂਲ ਨਹੀਂ ਹੁੰਦਾ।
ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ,


ਕੋਟਿ ਕਰਮ ਜਾਪ ਤਪ ਕਰੈ  

Kot karam jāp ṯap karai.  

even though one may perform millions of rituals, chants and austerities.  

ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਵੱਸ ਕਰਨ ਵਾਲੇ ਮੰਤ੍ਰਾਂ ਦਾ ਅੱਭਿਆਸ। ਤਪ = ਧੂਣੀਆਂ ਆਦਿਕ ਸਰੀਰਕ ਕਸ਼ਟ।
ਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ।


ਇਸੁ ਮਾਰੀ ਬਿਨੁ ਜਨਮੁ ਮਿਟੈ  

Is mārī bin janam na mitai.  

Without killing this, one does not escape the cycle of reincarnation.  

xxx
ਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ,


ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥  

Is mārī bin jam ṯe nahī cẖẖutai. ||6||  

Without killing this, one does not escape death. ||6||  

ਜਮ ਤੇ = ਜਮ ਤੋਂ, ਮੌਤ ਦੇ ਡਰ ਤੋਂ, ਆਤਮਕ ਮੌਤ ਤੋਂ ॥੬॥
ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ ॥੬॥


ਇਸੁ ਮਾਰੀ ਬਿਨੁ ਗਿਆਨੁ ਹੋਈ  

Is mārī bin gi▫ān na ho▫ī.  

Without killing this, one does not obtain spiritual wisdom.  

xxx
ਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ,


ਇਸੁ ਮਾਰੀ ਬਿਨੁ ਜੂਠਿ ਧੋਈ  

Is mārī bin jūṯẖ na ḏẖo▫ī.  

Without killing this, one's impurity is not washed off.  

xxx
ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ।


ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ  

Is mārī bin sabẖ kicẖẖ mailā.  

Without killing this, everything is filthy.  

ਸਭੁ ਕਿਛੁ = ਹਰੇਕ ਕੰਮ।
ਜਦ ਤਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਂਦਾ, (ਉਹ) ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ,


ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥  

Is mārī bin sabẖ kicẖẖ ja▫ulā. ||7||  

Without killing this, everything is a losing game. ||7||  

ਜਉਲਾ = ਵੱਖਰਾ ॥੭॥
ਤੇ ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ ॥੭॥


ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ  

Jā ka▫o bẖa▫e kirpāl kirpā niḏẖ.  

When the Lord, the Treasure of Mercy, bestows His Mercy,  

ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।
ਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ,


ਤਿਸੁ ਭਈ ਖਲਾਸੀ ਹੋਈ ਸਗਲ ਸਿਧਿ  

Ŧis bẖa▫ī kẖalāsī ho▫ī sagal siḏẖ.  

one obtains release, and attains total perfection.  

ਸਿਧਿ = ਸਿੱਧੀ, ਸਫਲਤਾ।
ਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ। ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।


ਗੁਰਿ ਦੁਬਿਧਾ ਜਾ ਕੀ ਹੈ ਮਾਰੀ  

Gur ḏubiḏẖā jā kī hai mārī.  

One whose duality has been killed by the Guru,  

ਗੁਰਿ = ਗੁਰੂ ਨੇ। ਜਾ ਕੀ = ਜਿਸ ਦੀ।
ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ,


ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥  

Kaho Nānak so barahm bīcẖārī. ||8||5||  

says Nanak, contemplates God. ||8||5||  

ਬ੍ਰਹਮ ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ॥੮॥
ਹੇ ਨਾਨਕ! ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ-ਜੋਗਾ ਹੋ ਗਿਆ ॥੮॥੫॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਹਰਿ ਸਿਉ ਜੁਰੈ ਸਭੁ ਕੋ ਮੀਤੁ  

Har si▫o jurai ṯa sabẖ ko mīṯ.  

When someone attaches himself to the Lord, then everyone is his friend.  

ਸਿਉ = ਨਾਲ। ਜੁਰੈ = ਜੁੜਦਾ ਹੈ, ਪਿਆਰ ਪੈਦਾ ਕਰਦਾ ਹੈ। ਸਭੁ ਕੋ = ਹਰੇਕ ਮਨੁੱਖ।
ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ,


ਹਰਿ ਸਿਉ ਜੁਰੈ ਨਿਹਚਲੁ ਚੀਤੁ  

Har si▫o jurai ṯa nihcẖal cẖīṯ.  

When someone attaches himself to the Lord, then his consciousness is steady.  

ਤ = ਤਾਂ, ਤਦੋਂ। ਨਿਹਚਲੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ।
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ।


ਹਰਿ ਸਿਉ ਜੁਰੈ ਵਿਆਪੈ ਕਾੜ੍ਹ੍ਹਾ  

Har si▫o jurai na vi▫āpai kāṛhā.  

When someone attaches himself to the Lord, he is not afflicted by worries.  

ਕਾੜ੍ਹ੍ਹਾ = ਚਿੰਤਾ-ਫ਼ਿਕਰ, ਝੋਰਾ। ਵਿਆਪੈ = ਜ਼ੋਰ ਪਾ ਸਕਦਾ।
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,


ਹਰਿ ਸਿਉ ਜੁਰੈ ਹੋਇ ਨਿਸਤਾਰਾ ॥੧॥  

Har si▫o jurai ṯa ho▫e nisṯārā. ||1||  

When someone attaches himself to the Lord, he is emancipated. ||1||  

ਨਿਸਤਾਰਾ = ਪਾਰ-ਉਤਾਰਾ ॥੧॥
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥


ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ  

Re man mere ṯūʼn har si▫o jor.  

O my mind, unite yourself with the Lord.  

ਜੋਰੁ = ਜੋੜ, ਪ੍ਰੀਤ ਬਣਾ।
ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ।


ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ  

Kāj ṯuhārai nāhī hor. ||1|| rahā▫o.  

Nothing else is of any use to you. ||1||Pause||  

ਕਾਜਿ = ਕੰਮ ਵਿਚ। ਹੋਰੁ = ਕੋਈ ਹੋਰ ਉੱਦਮ ॥੧॥
(ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ॥੧॥ ਰਹਾਉ॥


ਵਡੇ ਵਡੇ ਜੋ ਦੁਨੀਆਦਾਰ  

vade vade jo ḏunī▫āḏār.  

The great and powerful people of the world  

ਦੁਨੀਆਦਾਰ = ਧਨਾਢ।
(ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ,


ਕਾਹੂ ਕਾਜਿ ਨਾਹੀ ਗਾਵਾਰ  

Kāhū kāj nāhī gāvār.  

are of no use, you fool!  

ਕਾਹੂ ਕਾਜਿ = ਕਿਸੇ ਕੰਮ ਵਿਚ। ਗਾਵਾਰ = ਮੂਰਖ।
ਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ।


ਹਰਿ ਕਾ ਦਾਸੁ ਨੀਚ ਕੁਲੁ ਸੁਣਹਿ  

Har kā ḏās nīcẖ kul suṇėh.  

The Lord's slave may be born of humble origins,  

ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ। ਸੁਣਹਿ = ਲੋਕ ਸੁਣਦੇ ਹਨ।
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,


ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥  

Ŧis kai sang kẖin mėh uḏẖrahi. ||2||  

but in his company, you shall be saved in an instant. ||2||  

ਸੰਗਿ = ਸੰਗਤ ਵਿਚ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ ॥੨॥
ਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ ॥੨॥


ਕੋਟਿ ਮਜਨ ਜਾ ਕੈ ਸੁਣਿ ਨਾਮ  

Kot majan jā kai suṇ nām.  

Hearing the Naam, the Name of the Lord, is equal to millions of cleansing baths.  

ਕੋਟਿ = ਕ੍ਰੋੜਾਂ। ਮਜਨ = ਤੀਰਥ-ਇਸ਼ਨਾਨ। ਜਾ ਕੈ ਸੁਣਿ ਨਾਮ = ਜਿਸ ਦਾ ਨਾਮ ਸੁਣਨ ਵਿਚ।
ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ,


ਕੋਟਿ ਪੂਜਾ ਜਾ ਕੈ ਹੈ ਧਿਆਨ  

Kot pūjā jā kai hai ḏẖi▫ān.  

Meditating on it is equal to millions of worship ceremonies.  

ਜਾ ਕੈ ਧਿਆਨ = ਜਿਸ ਦਾ ਧਿਆਨ ਧਰਨ ਵਿਚ।
ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ,


ਕੋਟਿ ਪੁੰਨ ਸੁਣਿ ਹਰਿ ਕੀ ਬਾਣੀ  

Kot punn suṇ har kī baṇī.  

Hearing the Word of the Lord's Bani is equal to giving millions in alms.  

ਸੁਣਿ = ਸੁਣ ਕੇ।
ਜਿਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ,


ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥  

Kot falā gur ṯe biḏẖ jāṇī. ||3||  

To know the way, through the Guru, is equal to millions of rewards. ||3||  

ਗੁਰ ਤੇ = ਗੁਰੂ ਪਾਸੋਂ। ਬਿਧਿ = (ਮਿਲਣ ਦਾ) ਤਰੀਕਾ। ਜਾਣੀ = ਜਾਣਿਆਂ ॥੩॥
ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ॥੩॥


ਮਨ ਅਪੁਨੇ ਮਹਿ ਫਿਰਿ ਫਿਰਿ ਚੇਤ  

Man apune mėh fir fir cẖeṯ.  

Within your mind, over and over again, think of Him,  

ਫਿਰਿ ਫਿਰਿ = ਮੁੜ ਮੁੜ, ਸਦਾ। ਚੇਤ = ਯਾਦ ਕਰ।
ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ,


ਬਿਨਸਿ ਜਾਹਿ ਮਾਇਆ ਕੇ ਹੇਤ  

Binas jāhi mā▫i▫ā ke heṯ.  

and your love of Maya shall depart.  

ਹੇਤ = ਮੋਹ।
ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ।


ਹਰਿ ਅਬਿਨਾਸੀ ਤੁਮਰੈ ਸੰਗਿ  

Har abẖināsī ṯumrai sang.  

The Imperishable Lord is always with you.  

ਸੰਗਿ = ਨਾਲ।
ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,


ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥  

Man mere racẖ rām kai rang. ||4||  

O my mind, immerse yourself in the Love of the Lord. ||4||  

ਰਚੁ = ਜੁੜਿਆ ਰਹੁ। ਰੰਗਿ = ਪ੍ਰੇਮ ਵਿਚ ॥੪॥
ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ ॥੪॥


ਜਾ ਕੈ ਕਾਮਿ ਉਤਰੈ ਸਭ ਭੂਖ  

Jā kai kām uṯrai sabẖ bẖūkẖ.  

Working for Him, all hunger departs.  

ਜਾ ਕੈ ਕਾਮਿ = ਜਿਸ ਦੀ ਸੇਵਾ ਦੀ ਰਾਹੀਂ।
ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ,


ਜਾ ਕੈ ਕਾਮਿ ਜੋਹਹਿ ਦੂਤ  

Jā kai kām na johėh ḏūṯ.  

Working for Him, the Messenger of Death will not be watching you.  

ਨ ਜੋਹਹਿ = ਨਹੀਂ ਤੱਕਦੇ।
ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਜਮਦੂਤ ਤੱਕ ਭੀ ਨਹੀਂ ਸਕਦੇ।


ਜਾ ਕੈ ਕਾਮਿ ਤੇਰਾ ਵਡ ਗਮਰੁ  

Jā kai kām ṯerā vad gamar.  

Working for Him, you shall obtain glorious greatness.  

ਗਮਰੁ = ਗ਼ਮਰ, ਤੇਜ-ਪ੍ਰਤਾਪ।
ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ,


ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥  

Jā kai kām hovėh ṯūʼn amar. ||5||  

Working for Him, you shall become immortal. ||5||  

ਅਮਰੁ = ਸਦੀਵੀ ਆਤਮਕ ਜੀਵਨ ਵਾਲਾ ॥੫॥
ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ ॥੫॥


ਜਾ ਕੇ ਚਾਕਰ ਕਉ ਨਹੀ ਡਾਨ  

Jā ke cẖākar ka▫o nahī dān.  

His servant does not suffer punishment.  

ਜਾ ਕੇ = ਜਿਸ ਦੇ {ਲਫ਼ਜ਼ 'ਜਾ ਕੈ' ਅਤੇ 'ਜਾ ਕੇ' ਦਾ ਫ਼ਰਕ ਗਹੁ ਨਾਲ ਵੇਖਣ-ਯੋਗ ਹੈ}। ਡਾਨ = ਡੰਨ, ਸਜ਼ਾ, ਦੁੱਖ-ਕਲੇਸ਼।
ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ,


ਜਾ ਕੇ ਚਾਕਰ ਕਉ ਨਹੀ ਬਾਨ  

Jā ke cẖākar ka▫o nahī bān.  

His servant suffers no loss.  

ਬਾਨ = {वयस्न} ਐਬ।
ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ,


ਜਾ ਕੈ ਦਫਤਰਿ ਪੁਛੈ ਲੇਖਾ  

Jā kai ḏafṯar pucẖẖai na lekẖā.  

In His Court, His servant does not have to answer for his account.  

ਜਾ ਕੈ ਦਫਤਰਿ = ਜਿਸ ਦੇ ਦਫ਼ਤਰ ਵਿਚ।
ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ, (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ)


ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥  

Ŧā kī cẖākrī karahu bisekẖā. ||6||  

So serve Him with distinction. ||6||  

ਚਾਕਰੀ = ਸੇਵਾ। ਬਿਸੇਖਾ = ਉਚੇਚੀ ॥੬॥
ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ ॥੬॥


ਜਾ ਕੈ ਊਨ ਨਾਹੀ ਕਾਹੂ ਬਾਤ  

Jā kai ūn nāhī kāhū bāṯ.  

He is not lacking in anything.  

ਜਾ ਕੈ = ਜਿਸ ਦੇ ਘਰ ਵਿਚ। ਊਨ = ਘਾਟ, ਕਮੀ।
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ,


ਏਕਹਿ ਆਪਿ ਅਨੇਕਹਿ ਭਾਤਿ  

Ėkėh āp anekėh bẖāṯ.  

He Himself is One, although He appears in so many forms.  

ਅਨੇਕਹਿ ਭਾਤਿ = ਅਨੇਕਾਂ ਤਰੀਕਿਆਂ ਨਾਲ।
ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ,


ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ  

Jā kī ḏarisat ho▫e saḏā nihāl.  

By His Glance of Grace, you shall be happy forever.  

ਨਿਹਾਲ = ਖ਼ੁਸ਼, ਪ੍ਰਸੰਨ, ਸੌਖਾ। ਦ੍ਰਿਸ਼ਟਿ = ਨਜ਼ਰ, ਨਿਗਾਹ।
ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ,


ਮਨ ਮੇਰੇ ਕਰਿ ਤਾ ਕੀ ਘਾਲ ॥੭॥  

Man mere kar ṯā kī gẖāl. ||7||  

So work for Him, O my mind. ||7||  

ਘਾਲ = ਸੇਵਾ ॥੭॥
ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ॥੭॥


ਨਾ ਕੋ ਚਤੁਰੁ ਨਾਹੀ ਕੋ ਮੂੜਾ  

Nā ko cẖaṯur nāhī ko mūṛā.  

No one is clever, and no one is foolish.  

ਚਤੁਰੁ = ਚਾਲਾਕ, ਸਿਆਣਾ। ਮੂੜਾ = ਮੂਰਖ।
(ਪਰ ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ,


ਨਾ ਕੋ ਹੀਣੁ ਨਾਹੀ ਕੋ ਸੂਰਾ  

Nā ko hīṇ nāhī ko sūrā.  

No one is weak, and no one is a hero.  

ਕੋ = ਕੋਈ ਮਨੁੱਖ। ਹੋਣੁ = ਕਮਜ਼ੋਰ। ਸੂਰਾ = ਸੂਰਮਾ।
ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits