Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਹਜੇ ਦੁਬਿਧਾ ਤਨ ਕੀ ਨਾਸੀ  

Sėhje ḏubiḏẖā ṯan kī nāsī.  

In peace, their bodies' duality is eliminated.  

ਦੁਬਿਧਾ = ਮੇਰ-ਤੇਰ।
ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।


ਜਾ ਕੈ ਸਹਜਿ ਮਨਿ ਭਇਆ ਅਨੰਦੁ  

Jā kai sahj man bẖa▫i▫ā anand.  

Bliss comes naturally to their minds.  

ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਮਨਿ = ਮਨ ਵਿਚ।
ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,


ਤਾ ਕਉ ਭੇਟਿਆ ਪਰਮਾਨੰਦੁ ॥੫॥  

Ŧā ka▫o bẖeti▫ā parmānanḏ. ||5||  

They meet the Lord, the Embodiment of Supreme Bliss. ||5||  

ਪਰਮਾਨੰਦੁ = ਉਚੇ ਆਨੰਦ ਦਾ ਮਾਲਕ, ਪਰਮਾਤਮਾ ॥੫॥
ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ॥੫॥


ਸਹਜੇ ਅੰਮ੍ਰਿਤੁ ਪੀਓ ਨਾਮੁ  

Sėhje amriṯ pī▫o nām.  

In peaceful poise, they drink in the Ambrosial Nectar of the Naam, the Name of the Lord.  

ਪੀਓ = ਪੀਤਾ।
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ,


ਸਹਜੇ ਕੀਨੋ ਜੀਅ ਕੋ ਦਾਨੁ  

Sėhje kīno jī▫a ko ḏān.  

In peace and poise, they give to the poor.  

ਜੀਅ ਕੋ = ਆਤਮਕ ਜੀਵਨ ਦਾ। ਕੋ = ਦਾ।
ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;


ਸਹਜ ਕਥਾ ਮਹਿ ਆਤਮੁ ਰਸਿਆ  

Sahj kathā mėh āṯam rasi▫ā.  

Their souls naturally delight in the Lord's Sermon.  

ਆਤਮੁ = ਆਪਣਾ ਆਪ। ਰਸਿਆ = ਰਚ-ਮਿਚ ਗਿਆ।
ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,


ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥  

Ŧā kai sang abẖināsī vasi▫ā. ||6||  

The Imperishable Lord abides with them. ||6||  

xxx॥੬॥
ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥


ਸਹਜੇ ਆਸਣੁ ਅਸਥਿਰੁ ਭਾਇਆ  

Sėhje āsaṇ asthir bẖā▫i▫ā.  

In peace and poise, they assume the unchanging position.  

ਆਸਣੁ = ਟਿਕਾਣਾ। ਭਾਇਆ = ਚੰਗਾ ਲੱਗਾ।
ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,


ਸਹਜੇ ਅਨਹਤ ਸਬਦੁ ਵਜਾਇਆ  

Sėhje anhaṯ sabaḏ vajā▫i▫ā.  

In peace and poise, the unstruck vibration of the Shabad resounds.  

ਅਨਹਤ = ਇਕ-ਰਸ।
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;


ਸਹਜੇ ਰੁਣ ਝੁਣਕਾਰੁ ਸੁਹਾਇਆ  

Sėhje ruṇ jẖuṇkār suhā▫i▫ā.  

In peace and poise, the celestial bells resound.  

ਰੁਣ ਝੁਣਕਾਰ = ਆਤਮਕ ਆਨੰਦ ਦੀ। ਇਕ-ਰਸ ਰੌ।
ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।


ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥  

Ŧā kai gẖar pārbarahm samā▫i▫ā. ||7||  

Within their homes, the Supreme Lord God is pervading. ||7||  

ਘਰਿ = ਘਰ ਵਿਚ ॥੭॥
ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ ॥੭॥


ਸਹਜੇ ਜਾ ਕਉ ਪਰਿਓ ਕਰਮਾ  

Sėhje jā ka▫o pari▫o karmā.  

With intuitive ease, they meet the Lord, according to their karma.  

ਕਰਮਾ = ਕਰਮ, ਬਖ਼ਸ਼ਸ਼। ਪਰਿਓ ਕਰਮਾ = ਮਿਹਰ ਹੋਈ।
ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ,


ਸਹਜੇ ਗੁਰੁ ਭੇਟਿਓ ਸਚੁ ਧਰਮਾ  

Sėhje gur bẖeti▫o sacẖ ḏẖarmā.  

With intuitive ease, they meet with the Guru, in the true Dharma.  

ਭੇਟਿਓ = ਮਿਲ ਪਿਆ।
ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।


ਜਾ ਕੈ ਸਹਜੁ ਭਇਆ ਸੋ ਜਾਣੈ  

Jā kai sahj bẖa▫i▫ā so jāṇai.  

Those who know, attain the poise of intuitive peace.  

ਸਹਜੁ = ਆਤਮਕ ਅਡੋਲਤਾ।
(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ,


ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥  

Nānak ḏās ṯā kai kurbāṇai. ||8||3||  

Slave Nanak is a sacrifice to them. ||8||3||  

xxx॥੮॥
ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ ॥੮॥੩॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਪ੍ਰਥਮੇ ਗਰਭ ਵਾਸ ਤੇ ਟਰਿਆ  

Parathme garabẖ vās ṯe tari▫ā.  

First, they come forth from the womb.  

ਪ੍ਰਥਮੇ = ਪਹਿਲਾਂ। ਗਰਭ ਵਾਸ ਤੇ = ਮਾਂ ਦੇ ਪੇਟ ਵਿਚ ਵੱਸਣ ਤੋਂ। ਟਰਿਆ = ਟਲਿਆ, ਖ਼ਲਾਸੀ ਹਾਸਲ ਕਰਦਾ ਹੈ।
ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,


ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ  

Puṯar kalṯar kutamb sang juri▫ā.  

They become attached to their children, spouses and families.  

ਕਲਤ੍ਰ = ਇਸਤ੍ਰੀ। ਜੁਰਿਆ = ਜੁੜਿਆ ਰਹਿੰਦਾ ਹੈ, ਮੋਹ ਵਿਚ ਫਸਿਆ ਰਹਿੰਦਾ ਹੈ।
(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,


ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ  

Bẖojan anik parkār baho kapre.  

The foods of various sorts and appearances,  

ਕਪਰੇ = ਕੱਪੜੇ।
ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,


ਸਰਪਰ ਗਵਨੁ ਕਰਹਿਗੇ ਬਪੁਰੇ ॥੧॥  

Sarpar gavan karhige bapure. ||1||  

will surely pass away, O wretched mortal! ||1||  

ਸਰਪਰ = ਜ਼ਰੂਰ। ਗਵਨੁ = ਚਲਾਣਾ। ਬਪੁਰੇ = ਵਿਚਾਰੇ, ਯਤੀਮਾਂ ਵਾਂਗ ॥੧॥
ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥


ਕਵਨੁ ਅਸਥਾਨੁ ਜੋ ਕਬਹੁ ਟਰੈ  

Kavan asthān jo kabahu na tarai.  

What is that place which never perishes?  

ਕਵਨੁ = ਕੇਹੜਾ? ਨ ਟਰੈ = ਨਾਸ ਨਹੀਂ ਹੁੰਦਾ।
ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?


ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ  

Kavan sabaḏ jiṯ ḏurmaṯ harai. ||1|| rahā▫o.  

What is that Word by which the dirt of the mind is removed? ||1||Pause||  

ਜਿਤੁ = ਜਿਸ ਦੀ ਰਾਹੀਂ। ਦੁਰਮਤਿ = ਖੋਟੀ ਬੁੱਧ। ਹਰੈ = ਦੂਰ ਹੁੰਦੀ ਹੈ ॥੧॥
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮੱਤ ਦੂਰ ਹੋ ਜਾਂਦੀ ਹੈ? ॥੧॥ ਰਹਾਉ॥


ਇੰਦ੍ਰ ਪੁਰੀ ਮਹਿ ਸਰਪਰ ਮਰਣਾ  

Inḏar purī mėh sarpar marṇā.  

In the Realm of Indra, death is sure and certain.  

ਇੰਦ੍ਰ ਪੁਰੀ = ਉਹ ਪੁਰੀ ਜਿਥੇ ਇੰਦ੍ਰ ਦੇਵਤੇ ਦਾ ਰਾਜ ਮੰਨਿਆ ਜਾਂਦਾ ਹੈ।
(ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।


ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ  

Barahm purī nihcẖal nahī rahṇā.  

The Realm of Brahma shall not remain permanent.  

ਬ੍ਰਹਮਪੁਰੀ = ਬ੍ਰਹਮਾ ਦੀ ਪੁਰੀ। ਮਰਣਾ = ਮੌਤ।
ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।


ਸਿਵ ਪੁਰੀ ਕਾ ਹੋਇਗਾ ਕਾਲਾ  

Siv purī kā ho▫igā kālā.  

The Realm of Shiva shall also perish.  

ਕਾਲਾ = ਨਾਸ।
ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।


ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥  

Ŧarai guṇ mā▫i▫ā binas biṯālā. ||2||  

The three dispositions, Maya and the demons shall vanish. ||2||  

ਬਿਨਸਿ = ਬਿਨਸੈ, ਨਾਸ ਹੁੰਦਾ ਹੈ। ਬਿਤਾਲਾ = ਤਾਲ ਤੋਂ ਖੁੰਝਿਆ ਹੋਇਆ, ਸਹੀ ਜੀਵਨ-ਚਾਲ ਤੋਂ ਖੁੰਝਿਆ ਹੋਇਆ ॥੨॥
(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥


ਗਿਰਿ ਤਰ ਧਰਣਿ ਗਗਨ ਅਰੁ ਤਾਰੇ  

Gir ṯar ḏẖaraṇ gagan ar ṯāre.  

The mountains, the trees, the earth, the sky and the stars;  

ਗਿਰਿ = ਪਹਾੜ। ਤਰ = ਰੁੱਖ। ਧਰਣਿ = ਧਰਤੀ। ਗਗਨ = ਆਕਾਸ਼। ਅਰੁ = ਅਤੇ।
ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;


ਰਵਿ ਸਸਿ ਪਵਣੁ ਪਾਵਕੁ ਨੀਰਾਰੇ  

Rav sas pavaṇ pāvak nīrāre.  

the sun, the moon, the wind, water and fire;  

ਰਵਿ = ਸੂਰਜ। ਸਸਿ = ਚੰਦ੍ਰਮਾ। ਪਾਵਕੁ = ਅੱਗ। ਨੀਰਾਰੇ = ਨੀਰ, ਪਾਣੀ।
ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;


ਦਿਨਸੁ ਰੈਣਿ ਬਰਤ ਅਰੁ ਭੇਦਾ  

Ḏinas raiṇ baraṯ ar bẖeḏā.  

day and night, fasting days and their determination;  

ਰੈਣਿ = ਰਾਤ। ਭੇਦਾ = ਵਖ ਵਖ ਮਰਯਾਦਾ।
ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;


ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥  

Sāsaṯ simriṯ binashige beḏā. ||3||  

the Shaastras, the Simritees and the Vedas shall pass away. ||3||  

xxx॥੩॥
ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥


ਤੀਰਥ ਦੇਵ ਦੇਹੁਰਾ ਪੋਥੀ  

Ŧirath ḏev ḏehurā pothī.  

The sacred shrines of pilgrimage, gods, temples and holy books;  

ਦੇਵ = ਦੇਵਤੇ। ਦੇਹੁਰਾ = ਦੇਵਤੇ ਦਾ ਘਰ, ਮੰਦਰ। ਪੋਥੀ = ਪੁਸਤਕ।
ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;


ਮਾਲਾ ਤਿਲਕੁ ਸੋਚ ਪਾਕ ਹੋਤੀ  

Mālā ṯilak socẖ pāk hoṯī.  

rosaries, ceremonial tilak marks on the forehead, meditative people, the pure, and the performers of burnt offerings;  

ਸੋਚ ਪਾਕ = ਪਵਿਤ੍ਰ ਰਸੋਈ। ਪਾਕ = ਭੋਜਨ ਪਕਾਣਾ। ਹੋਤੀ = ਹੋਤ੍ਰੀ, ਹਵਨ ਕਰਨ ਵਾਲੇ।
ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;


ਧੋਤੀ ਡੰਡਉਤਿ ਪਰਸਾਦਨ ਭੋਗਾ  

Ḏẖoṯī dand▫uṯ parsāḏan bẖogā.  

wearing loin cloths, bowing in reverence and the enjoyment of sacred foods -  

ਧੋਤੀ = ਨੇਤੀ ਧੋਤੀ ਕਰਮ, ਕੱਪੜੇ ਦੀ ਲੀਰ ਨਾਲ ਮਿਹਦੇ ਨੂੰ ਸਾਫ਼ ਕਰਨ ਦਾ ਤਰੀਕਾ। ਪਰਸਾਦਨ ਭੋਗਾ = {प्रासाद = ਮਹਲ} ਮਹਲਾਂ ਦੇ ਭੋਗ।
(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;


ਗਵਨੁ ਕਰੈਗੋ ਸਗਲੋ ਲੋਗਾ ॥੪॥  

Gavan karaigo saglo logā. ||4||  

all these, and all people, shall pass away. ||4||  

xxx॥੪॥
(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥


ਜਾਤਿ ਵਰਨ ਤੁਰਕ ਅਰੁ ਹਿੰਦੂ  

Jāṯ varan ṯurak ar hinḏū.  

Social classes, races, Muslims and Hindus;  

ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।
(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;


ਪਸੁ ਪੰਖੀ ਅਨਿਕ ਜੋਨਿ ਜਿੰਦੂ  

Pas pankẖī anik jon jinḏū.  

beasts, birds and the many varieties of beings and creatures;  

ਜਿੰਦੂ = ਜੀਵ।
ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;


ਸਗਲ ਪਾਸਾਰੁ ਦੀਸੈ ਪਾਸਾਰਾ  

Sagal pāsār ḏīsai pāsārā.  

the entire world and the visible universe -  

xxx
ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-


ਬਿਨਸਿ ਜਾਇਗੋ ਸਗਲ ਆਕਾਰਾ ॥੫॥  

Binas jā▫igo sagal ākārā. ||5||  

all forms of existence shall pass away. ||5||  

ਆਕਾਰਾ = ਦਿੱਸਦਾ ਜਗਤ ॥੫॥
ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥


ਸਹਜ ਸਿਫਤਿ ਭਗਤਿ ਤਤੁ ਗਿਆਨਾ  

Sahj sifaṯ bẖagaṯ ṯaṯ gi▫ānā.  

Through the Praises of the Lord, devotional worship, spiritual wisdom and the essence of reality,  

ਸਹਜ = ਆਤਮਕ ਅਡੋਲਤਾ। ਤਤੁ = ਜਗਤ ਦਾ ਮੂਲ-ਪ੍ਰਭੂ।
(ਪਰ,) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,


ਸਦਾ ਅਨੰਦੁ ਨਿਹਚਲੁ ਸਚੁ ਥਾਨਾ  

Saḏā anand nihcẖal sacẖ thānā.  

eternal bliss and the imperishable true place are obtained.  

ਨਿਹਚਲੁ = ਅਟੱਲ। ਸਚੁ = ਸਦਾ ਕਾਇਮ ਰਹਿਣ ਵਾਲਾ।
ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।


ਤਹਾ ਸੰਗਤਿ ਸਾਧ ਗੁਣ ਰਸੈ  

Ŧahā sangaṯ sāḏẖ guṇ rasai.  

There, in the Saadh Sangat, the Company of the Holy, the Lord's Glorious Praises are sung with love.  

ਤਹਾ = ਉਥੇ, ਉਸ ਅਵਸਥਾ ਵਿਚ। ਗੁਣ ਰਸੈ = ਗੁਣਾਂ ਦਾ ਆਨੰਦ ਮਾਣਦੀ ਹੈ।
ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।


ਅਨਭਉ ਨਗਰੁ ਤਹਾ ਸਦ ਵਸੈ ॥੬॥  

Anbẖa▫o nagar ṯahā saḏ vasai. ||6||  

There, in the city of fearlessness, He dwells forever. ||6||  

ਅਨਭਉ ਨਗਰੁ = ਉਹ ਅਵਸਥਾ-ਰੂਪ ਨਗਰ ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੬॥
ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥


ਤਹ ਭਉ ਭਰਮਾ ਸੋਗੁ ਚਿੰਤਾ  

Ŧah bẖa▫o bẖarmā sog na cẖinṯā.  

There is no fear, doubt, suffering or anxiety there;  

ਤਹ = ਉਸ ਅਵਸਥਾ-ਨਗਰ ਵਿਚ।
ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,


ਆਵਣੁ ਜਾਵਣੁ ਮਿਰਤੁ ਹੋਤਾ  

Āvaṇ jāvaṇ miraṯ na hoṯā.  

there is no coming or going, and no death there.  

ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ।
ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।


ਤਹ ਸਦਾ ਅਨੰਦ ਅਨਹਤ ਆਖਾਰੇ  

Ŧah saḏā anand anhaṯ ākẖāre.  

There is eternal bliss, and the unstruck celestial music there.  

ਅਨਹਤ = ਇਕ-ਰਸ। ਅਨੰਦ ਆਖਾਰੇ = ਆਨੰਦ ਦੇ ਇਕੱਠ।
ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,


ਭਗਤ ਵਸਹਿ ਕੀਰਤਨ ਆਧਾਰੇ ॥੭॥  

Bẖagaṯ vasėh kīrṯan āḏẖāre. ||7||  

The devotees dwell there, with the Kirtan of the Lord's Praises as their support. ||7||  

ਆਧਾਰੇ = ਆਸਰੇ ॥੭॥
ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥


ਪਾਰਬ੍ਰਹਮ ਕਾ ਅੰਤੁ ਪਾਰੁ  

Pārbarahm kā anṯ na pār.  

There is no end or limitation to the Supreme Lord God.  

ਤਾ ਕਾ = ਉਸ (ਪਾਰਬ੍ਰਹਮ) ਦਾ।
(ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।


ਕਉਣੁ ਕਰੈ ਤਾ ਕਾ ਬੀਚਾਰੁ  

Ka▫uṇ karai ṯā kā bīcẖār.  

Who can embrace His contemplation?  

xxx
(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।


ਕਹੁ ਨਾਨਕ ਜਿਸੁ ਕਿਰਪਾ ਕਰੈ  

Kaho Nānak jis kirpā karai.  

Says Nanak, when the Lord showers His Mercy,  

xxx
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ,


ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥  

Nihcẖal thān sāḏẖsang ṯarai. ||8||4||  

the imperishable home is obtained; in the Saadh Sangat, you shall be saved. ||8||4||  

ਸਾਧ ਸੰਗਿ = ਸਾਧ-ਸੰਗ ਵਿਚ ॥੮॥
ਸਾਧ ਸੰਗਤ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥


ਗਉੜੀ ਮਹਲਾ  

Ga▫oṛī mėhlā 5.  

Gauree, Fifth Mehl:  

xxx
xxx


ਜੋ ਇਸੁ ਮਾਰੇ ਸੋਈ ਸੂਰਾ  

Jo is māre so▫ī sūrā.  

One who kills this is a spiritual hero.  

ਸੂਰਾ = ਸੂਰਮਾ, ਬਲੀ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ,


ਜੋ ਇਸੁ ਮਾਰੇ ਸੋਈ ਪੂਰਾ  

Jo is māre so▫ī pūrā.  

One who kills this is perfect.  

ਪੂਰਾ = ਸਾਰੇ ਗੁਣਾਂ ਦਾ ਮਾਲਕ।
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।


ਜੋ ਇਸੁ ਮਾਰੇ ਤਿਸਹਿ ਵਡਿਆਈ  

Jo is māre ṯisėh vadi▫ā▫ī.  

One who kills this obtains glorious greatness.  

ਤਿਸਹਿ = ਉਸੇ ਨੂੰ।
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ,


ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥  

Jo is māre ṯis kā ḏukẖ jā▫ī. ||1||  

One who kills this is freed of suffering. ||1||  

ਜਾਈ = ਦੂਰ ਹੁੰਦਾ ਹੈ ॥੧॥
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥


ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ  

Aisā ko▫e jė ḏubiḏẖā mār gavāvai.  

How rare is such a person, who kills and casts off duality.  

ਕੋਇ = ਕੋਈ ਵਿਰਲਾ। ਦੁਬਿਧਾ = ਮੇਰ-ਤੇਰ। ਮਾਰਿ = ਮਾਰ ਕੇ।
(ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।


ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ  

Isėh mār rāj jog kamāvai. ||1|| rahā▫o.  

Killing it, he attains Raja Yoga, the Yoga of meditation and success. ||1||Pause||  

ਰਾਜ ਜੋਗੁ = ਰਾਜ ਕਮਾਂਦਿਆਂ ਪ੍ਰਭੂ ਨਾਲ ਮਿਲਾਪ, ਗ੍ਰਿਹਸਤ ਵਿਚ ਰਹਿੰਦਿਆਂ ਪ੍ਰਭੂ ਨਾਲ ਮੇਲ। ਇਸਹਿ = ਇਸ (ਦੁਬਿਧਾ) ਨੂੰ ॥੧॥
ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits