Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਰ ਨਿਹਕੇਵਲ ਨਿਰਭਉ ਨਾਉ   ਅਨਾਥਹ ਨਾਥ ਕਰੇ ਬਲਿ ਜਾਉ   ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥  

नर निहकेवल निरभउ नाउ ॥   अनाथह नाथ करे बलि जाउ ॥   पुनरपि जनमु नाही गुण गाउ ॥५॥  

Nar nihkeval nirbẖa▫o nā▫o.   Anāthah nāth kare bal jā▫o.   Punrap janam nāhī guṇ gā▫o. ||5||  

The Name makes a man pure and fearless.   It makes the masterless become the master of all. I am a sacrifice to him.   Such a person is not reincarnated again; he sings the Glories of God. ||5||  

ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।   ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।   ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।  

ਤਾਂਤੇ (ਨਰ) ਮਾਨੁਖ ਕੋ (ਨਿਹਕੇਵਲ) ਸੁਧ ਔਰ ਨਿਰਭਉ ਕਰਨੇ ਵਾਲਾ ਪਰਮੇਸ੍ਵਰ ਕਾ ਨਾਮ ਹੀ ਹੈ॥ ਜੋ ਅਨਾਥੋਂ ਕੋ ਨਾਥ ਕਰਨੇ ਵਾਲਾ ਪਰਮੇਸ੍ਵਰ ਹੈ ਤਿਸ ਕੇ ਮੈਂ ਬਲਿਹਾਰਨੇ ਜਾਤਾ ਹੂੰ॥ ਐਸੇ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਸੇ (ਪੁਨ) ਪੁਨ: (ਰਪਿ) ਫੇਰਿ ਨਿਸਚੇ ਕਰਕੇ ਜਨਮ ਹੀ ਹੋਤਾ ਹੈ॥੫॥


ਅੰਤਰਿ ਬਾਹਰਿ ਏਕੋ ਜਾਣੈ   ਗੁਰ ਕੈ ਸਬਦੇ ਆਪੁ ਪਛਾਣੈ   ਸਾਚੈ ਸਬਦਿ ਦਰਿ ਨੀਸਾਣੈ ॥੬॥  

अंतरि बाहरि एको जाणै ॥   गुर कै सबदे आपु पछाणै ॥   साचै सबदि दरि नीसाणै ॥६॥  

Anṯar bāhar eko jāṇai.   Gur kai sabḏe āp pacẖẖāṇai.   Sācẖai sabaḏ ḏar nīsāṇai. ||6||  

Inwardly and outwardly, he knows the One Lord;   through the Word of the Guru's Shabad, he realizes himself.   He bears the Banner and Insignia of the True Shabad in the Lord's Court. ||6||  

ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,   ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,   ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।  

ਸੋ ਪੁਰਸ਼ (ਅੰਤਰਿ) ਪਿੰਡ ਔਰ (ਬਾਹਰਿ) ਬ੍ਰਹਮੰਡ ਮੈ ਸੰਪੂਰਨ ਅਸਥਾਨੋਂ ਮੈ ਤਿਸ ਏਕ ਪਰਮੇਸ੍ਵਰ ਕੌ ਹੀ ਜਾਨਤਾ ਹੈ॥ ਔਰ ਗੁਰੋਂ ਕੇ ਸਬਦ ਕਰਕੇ ਅਪਨੇ ਸ੍ਵਰੂਪ ਕੋ ਪਹਿਚਾਨਤਾ ਹੈ॥ (ਸਾਚੈ) ਗੁਰੋਂ ਕੇ (ਸਬਦਿ) ਉਪਦੇਸ਼ ਕਰਕੇ (ਦਰਿ) ਸਰੀਰ ਕੇ ਅੰਤਰ ਪਰਮੇਸ੍ਵਰ ਕੋ (ਨੀਸਾਣੈ) ਪ੍ਰਗਟ ਕਰਤਾ ਹੈ॥੬॥


ਸਬਦਿ ਮਰੈ ਤਿਸੁ ਨਿਜ ਘਰਿ ਵਾਸਾ   ਆਵੈ ਜਾਵੈ ਚੂਕੈ ਆਸਾ   ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥  

सबदि मरै तिसु निज घरि वासा ॥   आवै न जावै चूकै आसा ॥   गुर कै सबदि कमलु परगासा ॥७॥  

Sabaḏ marai ṯis nij gẖar vāsā.   Āvai na jāvai cẖūkai āsā.   Gur kai sabaḏ kamal pargāsā. ||7||  

One who dies in the Shabad abides in his own home within.   He does not come or go in reincarnation, and his hopes are subdued.   Through the Word of the Guru's Shabad, his heart-lotus blossoms forth. ||7||  

ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।   ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,   ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।  

ਹੇ ਭਾਈ ਜੋ ਗੁਰ ਸਬਦ ਕਰ ਜੀਵਤ ਭਾਵ ਸੇ ਮਰੇ ਹੈਂ ਤਿਨ ਪੁਰਸ਼ੋਂ ਕਾ (ਨਿਜਘਰਿ) ਸ਼੍ਵੈਸ੍ਵਰੂਪ ਮੈ ਵਾਸਾ ਭਇਆ ਹੈ॥ ਤਿਨਕੀ ਆਸਾ ਨਿਬ੍ਰਿਤ ਹੋ ਗਈ ਹੈ ਯਾਂ ਤੇ ਜਨਮਤੇ ਮਰਤੇ ਨਹੀਂ ਹੈ॥ ਗੁਰ ਉਪਦੇਸ਼ ਕਰ ਤਿਨ ਕੇ ਰਿਦੇ ਕਮਲ ਮੈ ਸ੍ਵਰੂਪ ਕਾ ਪ੍ਰਕਾਸ਼ ਭਯਾ ਹੈ। ਵਾ ਰਿਦਾ ਕਮਲ ਖਿੜਿਆ ਹੈ॥੭॥


ਜੋ ਦੀਸੈ ਸੋ ਆਸ ਨਿਰਾਸਾ   ਕਾਮ ਕ੍ਰੋਧ ਬਿਖੁ ਭੂਖ ਪਿਆਸਾ   ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥  

जो दीसै सो आस निरासा ॥   काम क्रोध बिखु भूख पिआसा ॥   नानक बिरले मिलहि उदासा ॥८॥७॥  

Jo ḏīsai so ās nirāsā.   Kām karoḏẖ bikẖ bẖūkẖ pi▫āsā.   Nānak birle milėh uḏāsā. ||8||7||  

Whoever is seen, is driven by hope and despair,   by sexual desire, anger, corruption, hunger and thirst.   O Nanak, those detached recluses who meet the Lord are so very rare. ||8||7||  

ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,   ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।   ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।  

ਤਾਂਤੇ ਜੋ ਵਿਚਾਰ ਸੇ ਬਿਨਾ ਸੰਸਾਰ ਮੈ ਦੇਖੀਤਾ ਹੈ ਸੋ ਆਸਾ ਕਰਤਾ ਨਿਰਾਸ ਚਲਾ ਜਾਤਾ ਹੈ ਕਿਉਂਕਿ ਸੰਕਲਪ ਪੂਰਾ ਨਹੀਂ ਹੋਤਾ। ਪ੍ਰਯੋਜਨ ਏਹ ਹੈ ਕਿ ਕਾਮ ਕ੍ਰੋਧਾਦਿਕੋਂ ਕਰਕੇ ਯੁਕਤਿ ਜੋ ਬਿਖ੍ਯੋਂ ਕੀ (ਭੂਖ) ਚਾਹ ਹੈ ਤਿਸਕਰ (ਪਿਆਸਾ) ਤ੍ਰਿਸ਼ਨਾਵਾਨ ਹੀ ਰਹਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਜੋ ਸੰਸਾਰ ਸੇ ਉਦਾਸੀਨ ਹੋ ਕਰ ਪਰਮੇਸ੍ਵਰ ਕੋ ਮਿਲਤੇ ਹੈਂ ਸੋ ਵਿਰਲੇ ਹੀ ਹੈਂ॥੮॥੭॥


ਗਉੜੀ ਮਹਲਾ   ਐਸੋ ਦਾਸੁ ਮਿਲੈ ਸੁਖੁ ਹੋਈ   ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥  

गउड़ी महला १ ॥   ऐसो दासु मिलै सुखु होई ॥   दुखु विसरै पावै सचु सोई ॥१॥  

Ga▫oṛī mėhlā 1.   Aiso ḏās milai sukẖ ho▫ī.   Ḏukẖ visrai pāvai sacẖ so▫ī. ||1||  

Gauree, First Mehl:   Meeting such a slave, peace is obtained.   Pain is forgotten, when the True Lord is found. ||1||  

ਗਊੜੀ ਪਾਤਸ਼ਾਹੀ ਪਹਿਲੀ।   ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,   ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।  

ਤਾਂਤੇ ਐਸਾ ਜੋ ਕਾਮਨਾ ਤੇ ਉਦਾਸ ਮਹਾਤਮਾ ਮਿਲੈ ਤਬ ਆਤਮ ਸੁਖ ਪ੍ਰਾਪਤਿ ਹੋਤਾ ਹੈ॥ ਸੰਪੂਰਨ ਦੁਖ ਭੂਲ ਜਾਤਾ ਹੈ ਸੋ ਪੁਰਸ਼ ਸਚ ਸ੍ਵਰੂਪ ਕੋ ਪਾਵਤਾ ਹੈ॥੧॥


ਦਰਸਨੁ ਦੇਖਿ ਭਈ ਮਤਿ ਪੂਰੀ   ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ  

दरसनु देखि भई मति पूरी ॥   अठसठि मजनु चरनह धूरी ॥१॥ रहाउ ॥  

Ḏarsan ḏekẖ bẖa▫ī maṯ pūrī.   Aṯẖsaṯẖ majan cẖarnah ḏẖūrī. ||1|| rahā▫o.  

Beholding the blessed vision of his darshan, my understanding has become perfect.   The cleansing baths at the sixty-eight sacred shrines of pilgrimage are in the dust of his feet. ||1||Pause||  

ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।   ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।  

ਹੇ ਸਿਧ ਜੀ ਤਾਂ ਤੇ ਜੋ ਪੂਰਬ ਕਾਮਨਾ ਤੇ ਉਦਾਸ ਕਹਾ ਹੈ ਤਿਸ ਐਸੇ ਮਹਾਤਮਾ ਕੇ ਦਰਸ਼ਨ ਕਰਕੇ ਬੁਧੀ ਅਨੰਦ ਕਰ ਪੂਰਨ ਹੋਈ ਹੈ ਤਿਨ ਕੇ ਚਰਨੋਂ ਕੀ ਧੂਰੀ ਕੇ ਪ੍ਰਾਪਤਿ ਹੋਨੇ ਸੇ ਪੁਰਸ਼ ਕੋ ਅਠਸਠ ਤੀਰਥੋਂ ਕੇ ਸਨਾਨ ਕਾ ਫਲ ਪ੍ਰਾਪਤਿ ਹੋਤਾ ਹੈ॥੧॥


ਨੇਤ੍ਰ ਸੰਤੋਖੇ ਏਕ ਲਿਵ ਤਾਰਾ   ਜਿਹਵਾ ਸੂਚੀ ਹਰਿ ਰਸ ਸਾਰਾ ॥੨॥  

नेत्र संतोखे एक लिव तारा ॥   जिहवा सूची हरि रस सारा ॥२॥  

Neṯar sanṯokẖe ek liv ṯārā.   Jihvā sūcẖī har ras sārā. ||2||  

My eyes are contented with the constant love of the One Lord.   My tongue is purified by the most sublime essence of the Lord. ||2||  

ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।   ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।  

ਏਕ ਮੈ (ਤਾਰਾ) ਤੇਲ ਧਾਰਾ ਵਤ ਏਕ ਰਸ (ਲਿਵ) ਬ੍ਰਿਤੀ ਲਗਾਉਨੇ ਕਰ ਨੇਤ੍ਰ (ਸੰਤੋਖੇ) ਪ੍ਰਸਿੰਨ ਭਏ ਹੈਂ ਔਰ ਜਬ ਹਰੀ ਨਾਮ ਰਸ (ਸਾਰਾ) ਪਾਇਆ ਹੈ ਤਬ ਜਿਹਬਾ ਪਵਿਤ੍ਰ ਭਈ ਹੈ॥੨॥


ਸਚੁ ਕਰਣੀ ਅਭ ਅੰਤਰਿ ਸੇਵਾ   ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥  

सचु करणी अभ अंतरि सेवा ॥   मनु त्रिपतासिआ अलख अभेवा ॥३॥  

Sacẖ karṇī abẖ anṯar sevā.   Man ṯaripṯāsi▫ā alakẖ abẖevā. ||3||  

True are my actions, and deep within my being, I serve Him.   My mind is satisfied by the Inscrutable, Mysterious Lord. ||3||  

ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।   ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।  

ਹੇ ਭਾਈ ਸਚੀ ਕਰਨੀ ਯਹੀ ਹੈ ਜੋ (ਅਭ) ਰਿਦੇ ਕੇ ਅੰਤਰ ਜਾਨ ਕਰ ਸੇਵਾ ਕਰਨੀ ਹੈ॥ ਅਲਖ ਅਭੇਵ ਜੋ ਪਰਮੇਸ੍ਵਰ ਹੈ ਤਿਸ ਕੋ ਅੰਤਰ ਹੀ ਪਾਇਕਰ ਮਨ ਤ੍ਰਿਪਤ ਭਯਾ ਹੈ॥੩॥


ਜਹ ਜਹ ਦੇਖਉ ਤਹ ਤਹ ਸਾਚਾ   ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥  

जह जह देखउ तह तह साचा ॥   बिनु बूझे झगरत जगु काचा ॥४॥  

Jah jah ḏekẖ▫a▫u ṯah ṯah sācẖā.   Bin būjẖe jẖagraṯ jag kācẖā. ||4||  

Wherever I look, there I find the True Lord.   Without understanding, the world argues in falsehood. ||4||  

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।   ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।  

ਤਾਂਤੇ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਸਾਚਾ ਪਰਮੇਸ੍ਵਰ ਹੈ॥ ਬਿਨਾ ਸਮਝ ਸੇ (ਕਾਚਾ) ਅਗ੍ਯਾਨੀ ਜਗਤ ਮੈ ਅਪਨੀ ਕਲਪਨਾ ਕੇ ਵਾ ਅਨੇਕ ਮਤੋਂ ਕੇ ਝਗੜੇ ਕਰਤਾ ਹੈ॥੪॥


ਗੁਰੁ ਸਮਝਾਵੈ ਸੋਝੀ ਹੋਈ   ਗੁਰਮੁਖਿ ਵਿਰਲਾ ਬੂਝੈ ਕੋਈ ॥੫॥  

गुरु समझावै सोझी होई ॥   गुरमुखि विरला बूझै कोई ॥५॥  

Gur samjẖāvai sojẖī ho▫ī.   Gurmukẖ virlā būjẖai ko▫ī. ||5||  

When the Guru instructs, understanding is obtained.   How rare is that Gurmukh who understands. ||5||  

ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।   ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਞਾਣਦਾ ਹੈ।  

ਜਿਸਕੋ ਗੁਰੂ ਸਮਝਾਉਤੇ ਹੈਂ ਉਸਕੋ (ਸੋਝੀ) ਗ੍ਯਾਤ ਹੋਈ ਹੈ। ਪਰ ਕਿਸੀ ਵਿਰਲੇ ਹੀ ਗੁਰਮੁਖ ਜਨ ਕੋ ਸਮਝ ਹੋਈ ਹੈ॥੫॥


ਕਰਿ ਕਿਰਪਾ ਰਾਖਹੁ ਰਖਵਾਲੇ   ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥  

करि किरपा राखहु रखवाले ॥   बिनु बूझे पसू भए बेताले ॥६॥  

Kar kirpā rākẖo rakẖvāle.   Bin būjẖe pasū bẖa▫e beṯāle. ||6||  

Show Your Mercy, and save me, O Savior Lord!   Without understanding, people become beasts and demons. ||6||  

ਮਿਹਰ ਧਾਰ ਹੈ ਬਚਾਉਣਹਾਰ ਅਤੇ ਮੇਰੀ ਰਖਿਆ ਕਰ।   ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।  

ਤਾਂਤੇ ਮੈਂ ਤੋ ਐਸੇ ਪ੍ਰਾਰਥਨਾ ਕਰਤਾ ਹੂੰ ਕਿ ਹੇ ਸਰਬ ਕੇ ਰਖਨੇ ਵਾਲੇ ਪਰਮੇਸ੍ਵਰ ਅਪਨੀ ਕ੍ਰਿਪਾ ਕਰਕੇ ਰਾਖ ਲੇ॥ ਕਿਉਂਕਿ ਤੇਰੇ ਸ੍ਵਰੂਪ ਬੂਝੇ ਸੇ ਬਿਨਾ ਜੀਵ ਪਸ਼ੂ ਔਰ ਬੇਤਾਲ ਹੋ ਰਹੇ ਹੈਂ॥੬॥


ਗੁਰਿ ਕਹਿਆ ਅਵਰੁ ਨਹੀ ਦੂਜਾ   ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥  

गुरि कहिआ अवरु नही दूजा ॥   किसु कहु देखि करउ अन पूजा ॥७॥  

Gur kahi▫ā avar nahī ḏūjā.   Kis kaho ḏekẖ kara▫o an pūjā. ||7||  

The Guru has said that there is no other at all.   So tell me, who should I see, and who should I worship? ||7||  

ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ"।   ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?  

ਹੇ ਸਿਧੋ ਮੁਝ ਕੋ ਗੁਰੋਂ ਨੇ ਐਸੇ ਕਹਾ ਹੈ ਕਿ ਪਰਮੇਸ੍ਵਰ ਸੇ ਬਿਨਾ ਔਰ ਦੂਸਰਾ ਕੋਊ ਨਹੀਂ ਹੈ। ਤਾਂ ਤੇ ਮੈਂ ਕਿਸ ਕਉ ਦੇਖ ਕਰ (ਅਨ) ਔਰ ਕੀ ਪੂਜਾ ਕਰੋਂ॥੭॥


ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ   ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥  

संत हेति प्रभि त्रिभवण धारे ॥   आतमु चीनै सु ततु बीचारे ॥८॥  

Sanṯ heṯ parabẖ ṯaribẖavaṇ ḏẖāre.   Āṯam cẖīnai so ṯaṯ bīcẖāre. ||8||  

For the sake of the Saints, God has established the three worlds.   One who understands his own soul, contemplates the essence of reality. ||8||  

ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।   ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।  

ਸੰਤੋਂ ਕੇ ਵਾਸਤੇ ਪ੍ਰਭੂ ਨੇ ਤ੍ਰਿਲੋਕੀ ਮੈ ਅਵਤਾਰ ਧਾਰਨ ਕਰੇ ਹੈਂ॥ ਜੈਸੇ ਪ੍ਰਹਲਾਦਿ ਕੇ ਵਾਸਤੇ ਨਰਸਿੰਘ ਵਾ ਜਿਸ ਪ੍ਰਭੂ ਨੇ ਤ੍ਰਿਭਵਨ ਧਾਰੇ ਹੈਂ ਤਿਸ ਮੈ ਸੰਤੋਂ ਕਾ ਪ੍ਰੇਮ ਹੈ॥ ਜੋ ਤਤ੍ਵ ਸਿਖ੍ਯਾ ਕਾ ਵੀਚਾਰ ਕਰਤਾ ਹੈ ਸੋਈ ਆਤਮਾ ਕੋ ਚੀਨਤਾ ਹੈ॥੮॥


ਸਾਚੁ ਰਿਦੈ ਸਚੁ ਪ੍ਰੇਮ ਨਿਵਾਸ   ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥  

साचु रिदै सचु प्रेम निवास ॥   प्रणवति नानक हम ता के दास ॥९॥८॥  

Sācẖ riḏai sacẖ parem nivās.   Paraṇvaṯ Nānak ham ṯā ke ḏās. ||9||8||  

One whose heart is filled with Truth and true love -   prays Nanak, I am his servant. ||9||8||  

ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,   ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।  

ਜਿਨਕੇ ਰਿਦੇ ਮੈ ਸਾਚ ਨਾਮ ਹੈ ਔਰੁ ਸਚੇ ਪ੍ਰੇਮ ਮੈ ਨਿਵਾਸ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਹਮ ਤਿਨ ਕੇ ਦਾਸ ਹੈਂ॥੯॥੮॥ ❀ਇਸ ਸਬਦ ਪਰ ਪੌਰਾਣ ਕਾ ਪ੍ਰਸੰਗ ਬਹੁਤ ਹੈ ਬਿਸਤਾਰ ਕੇ ਭਯ ਸੇ ਨਹੀਂ ਲਿਖੇ॥


ਗਉੜੀ ਮਹਲਾ   ਬ੍ਰਹਮੈ ਗਰਬੁ ਕੀਆ ਨਹੀ ਜਾਨਿਆ   ਬੇਦ ਕੀ ਬਿਪਤਿ ਪੜੀ ਪਛੁਤਾਨਿਆ   ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥  

गउड़ी महला १ ॥   ब्रहमै गरबु कीआ नही जानिआ ॥   बेद की बिपति पड़ी पछुतानिआ ॥   जह प्रभ सिमरे तही मनु मानिआ ॥१॥  

Ga▫oṛī mėhlā 1.   Barahmai garab kī▫ā nahī jāni▫ā.   Beḏ kī bipaṯ paṛī pacẖẖuṯāni▫ā.   Jah parabẖ simre ṯahī man māni▫ā. ||1||  

Gauree, First Mehl:   Brahma acted in pride, and did not understand.   Only when he was faced with the downfall of the Vedas did he repent.   Remembering God in meditation, the mind is conciliated. ||1||  

ਗਊੜੀ ਪਾਤਸ਼ਾਹੀ ਪਹਿਲੀ।   ਬ੍ਰਹਿਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪਾਰਬ੍ਰਹਿਮ ਨੂੰ ਨਾਂ ਸਮਝਿਆ।   ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ ਤੇ ਉਸ ਨੇ ਪਸਚਾਤਾਪ ਕੀਤਾ।   ਜੇ ਕੋਈ ਸਾਹਿਬ ਨੂੰ ਸਿਮਰਦਾ ਹੈ ਉਸ ਦੀ ਆਤਮਾ ਰਸ ਜਾਂਦੀ ਹੈ।  

ਦੇਖੋ ਬ੍ਰਹਮੇ ਨੇ ਹੰਕਾਰ ਕੀਆ ਔਰ ਅਪਨੇ ਉਤਪਤਿ ਕਰਤਾ ਪਰਮੇਸ੍ਵਰ ਕੋ ਨਹੀਂ ਜਾਨਤਾ ਭਯਾ॥ ਜਬ ਮੁਖ ਤੇ ਬੇਦ ਗਿਰ ਪੜੇ ਔਰ ਦੈਈਤ ਲੈ ਗਇਆ ਤਬ ਯਹੀ ਬੇਦੋਂ ਕੇ ਜਾਣੇ ਕੀ ਬਿਪਤਾ ਤਿਸ ਕੋ ਪੜੀ ਔਰ ਪਸਚਾਤਾਪ ਕਰਤਾ ਭਯਾ॥ ਜਿਸ ਕਾਲ ਮੈ ਪ੍ਰਭੂ ਕੋ ਸਿਮਰਨ ਕੀਆ ਤਿਸੀ ਕਾਲ ਮੈ ਮਨ (ਮਾਨਿਆ) ਪਤਿਆਉਤਾ ਭਯਾ॥੧॥


ਐਸਾ ਗਰਬੁ ਬੁਰਾ ਸੰਸਾਰੈ   ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ  

ऐसा गरबु बुरा संसारै ॥   जिसु गुरु मिलै तिसु गरबु निवारै ॥१॥ रहाउ ॥  

Aisā garab burā sansārai.   Jis gur milai ṯis garab nivārai. ||1|| rahā▫o.  

Such is the horrible pride of the world.   The Guru eliminates the pride of those who meet Him. ||1||Pause||  

ਇਹੋ ਜਿਹਾ ਹਾਨੀਕਾਰਕ ਹੈ, ਹੰਕਾਰ ਇਸ ਜਗ ਅੰਦਰ।   ਗੁਰੂ ਜੀ ਉਸ ਦੀ ਹੰਗਤਾ ਦੂਰ ਕਰ ਦਿੰਦੇ ਹਨ ਜਿਸ ਨੂੰ ਉਹ ਮਿਲ ਪੈਂਦੇ ਹਨ। ਠਹਿਰਾਉ।  

ਹੇ ਸਿਧੋ ਜੈਸਾ ਆਗੇ ਸਬਦ ਮੈ ਕਹੇਂਗੇ ਸੰਸਾਰ ਮੈ ਐਸਾ ਗਰਬੁ ਕਰਨਾ ਬੁਰਾ ਹੈ ਔਰੁ ਜਿਸਕੋ ਗੁਰੂ ਮਿਲਤੇ ਹੈਂ ਤਿਸ ਕਾ ਗਰਬੁ ਨਿਵਿਰਤ ਕਰ ਦੇਤੇ ਹੈਂ॥੧॥


ਬਲਿ ਰਾਜਾ ਮਾਇਆ ਅਹੰਕਾਰੀ   ਜਗਨ ਕਰੈ ਬਹੁ ਭਾਰ ਅਫਾਰੀ   ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥  

बलि राजा माइआ अहंकारी ॥   जगन करै बहु भार अफारी ॥   बिनु गुर पूछे जाइ पइआरी ॥२॥  

Bal rājā mā▫i▫ā ahaʼnkārī.   Jagan karai baho bẖār afārī.   Bin gur pūcẖẖe jā▫e pa▫i▫ārī. ||2||  

Bal the King, in Maya and egotism,   held his ceremonial feasts, but he was puffed up with pride.   Without the Guru's advice, he had to go to the underworld. ||2||  

ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।   ਹੰਕਾਰ ਨਾਲ ਆਫ਼ਰ ਅਤੇ ਘਣਾ-ਭਾਰੂ ਹੋ ਉਸ ਨੇ ਯਗ ਕੀਤੇ।   ਗੁਰੂ ਦੀ ਸਲਾਹ ਮਸ਼ਵਰੇ ਤੋਂ ਸੱਖਣਾ ਹੋਣ ਕਾਰਨ ਉਸ ਨੂੰ ਪਾਤਾਲ ਵਿੱਚ ਜਾਣਾ ਪਿਆ।  

ਬਲ ਰਾਜਾ ਮਾਇਆ ਕਰ ਹੰਕਾਰ ਕੋ ਧਾਰਨ ਕਰ ਰਹਾ ਥਾ॥ (ਬਹੁਭਾਰ) ਬਹੁਤ ਸਮਗ੍ਰੀਓਂ ਕੋ ਲੇ ਕਰ (ਜਗਨ) ਜਗੋਂ ਕੋ ਕਰਤਾ ਥਾ ਪੁਨਾ (ਅਫਾਰੀ) ਅਮੋੜ ਹੋ ਰਹਾ ਥਾ॥ ਸੁੱਕਰ ਪ੍ਰੋਹਤ ਕੇ ਪੁਛੇ ਸੇ ਬਿਨਾ ਜੋ ਬਾਵਨ ਭਗਵਾਨ ਕੋ ਦਾਨ ਦੀਆ ਤਿਸ ਕਰਕੇ (ਜਾਇ ਪਇਆਰੀ) ਪਾਤਾਲ ਕੋ ਜਾਤਾ ਰਹਾ॥੨॥


ਹਰੀਚੰਦੁ ਦਾਨੁ ਕਰੈ ਜਸੁ ਲੇਵੈ   ਬਿਨੁ ਗੁਰ ਅੰਤੁ ਪਾਇ ਅਭੇਵੈ   ਆਪਿ ਭੁਲਾਇ ਆਪੇ ਮਤਿ ਦੇਵੈ ॥੩॥  

हरीचंदु दानु करै जसु लेवै ॥   बिनु गुर अंतु न पाइ अभेवै ॥   आपि भुलाइ आपे मति देवै ॥३॥  

Harīcẖanḏ ḏān karai jas levai.   Bin gur anṯ na pā▫e abẖevai.   Āp bẖulā▫e āpe maṯ ḏevai. ||3||  

Hari Chand gave in charity, and earned public praise.   But without the Guru, he did not find the limits of the Mysterious Lord.   The Lord Himself misleads people, and He Himself imparts understanding. ||3||  

ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।   ਗੁਰੂ ਦੇ ਬਾਝੋਂ ਉਸ ਨੂੰ ਭੇਦ-ਰਹਿਤ ਪ੍ਰਭੂ ਦੇ ਓੜਕ ਦਾ ਪਤਾ ਨਾਂ ਲੱਗਾ।   ਪ੍ਰਭੂ ਖੁਦ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।  

ਪੁਨਾ ਰਾਜਾ ਹਰੀਚੰਦ ਦਾਨ ਕਰਤਾ ਅਰ ਜਸ ਲੇਤਾ ਥਾ॥ ਪਰ ਗੁਰੋਂ ਸੇ ਬਿਨਾ ਭਾਵ ਗੁਰੋਂ ਕੀ ਕ੍ਰਿਪਾ ਸੇ ਬਿਨਾ ਅਪਦਾ ਕੋ ਪ੍ਰਾਪਤਿ ਹੂਆ॥ ਔਰ ਤਿਸ ਅਭੇਵ ਪਰਮੇਸ੍ਵਰ ਕਾ ਅੰਤ ਵਾ ਭੇਦ ਨਹੀਂ ਪਾਉਤਾ ਭਯਾ॥ ਸੋ ਵਾਹਿਗੁਰੂ ਆਪ ਹੀ ਜੀਵ ਕੋ ਭੁਲਾਉਤਾ ਹੈ॥ ਪੁਨਾ ਆਪ ਹੀ (ਮਤਿ) ਸਿਖ੍ਯਾ ਦੇਤਾ ਹੈ॥੩॥


ਦੁਰਮਤਿ ਹਰਣਾਖਸੁ ਦੁਰਾਚਾਰੀ   ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ   ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥  

दुरमति हरणाखसु दुराचारी ॥   प्रभु नाराइणु गरब प्रहारी ॥   प्रहलाद उधारे किरपा धारी ॥४॥  

Ḏurmaṯ harṇākẖas ḏurācẖārī.   Parabẖ nārā▫iṇ garab par▫hārī.   Parahlāḏ uḏẖāre kirpā ḏẖārī. ||4||  

The evil-minded Harnaakhash committed evil deeds.   God, the Lord of all, is the Destroyer of pride.   He bestowed His Mercy, and saved Prahlaad. ||4||  

ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ।   ਵਿਆਪਕ ਮਾਲਕ ਪਰਮਾਤਮਾ ਹੰਕਾਰ ਨੂੰ ਨਾਸ ਕਰਣਹਾਰ ਹੈ।   ਸਾਈਂ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਲਾਦ ਨੂੰ ਬਚਾ ਲਿਆ।  

ਪੁਨਾ ਹਰਨਾਖਸ ਮਹਾਂ ਖੋਟੀ ਮਤਿ ਵਾਲਾ ਔਰ ਦੁਰਾਚਾਰੀ ਥਾ॥ ਪ੍ਰਭੂ ਨਾਰਾਇਣ ਜੋ ਗਰਬ ਕੇ ਨਾਸ ਕਰਨੇ ਵਾਲੇ ਹੈਂ ਤਿਨ੍ਹੋਂ ਨੈ ਕ੍ਰਿਪਾ ਕਰਕੇ ਅਪਨੇ ਭਗਤਿ ਪ੍ਰਹਲਾਦ ਕੋ ਬਚਾਇ ਲੀਆ॥੪॥


ਭੂਲੋ ਰਾਵਣੁ ਮੁਗਧੁ ਅਚੇਤਿ   ਲੂਟੀ ਲੰਕਾ ਸੀਸ ਸਮੇਤਿ   ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥  

भूलो रावणु मुगधु अचेति ॥   लूटी लंका सीस समेति ॥   गरबि गइआ बिनु सतिगुर हेति ॥५॥  

Bẖūlo rāvaṇ mugaḏẖ acẖeṯ.   Lūtī lankā sīs sameṯ.   Garab ga▫i▫ā bin saṯgur heṯ. ||5||  

Raawan was deluded, foolish and unwise.   Sri Lanka was plundered, and he lost his head.   He indulged in ego, and lacked the love of the True Guru. ||5||  

ਬੇਵਕੂਫ ਤੇ ਬੇਸਮਝ ਰਾਵਨ ਨੇ ਪ੍ਰਭੂ ਨੂੰ ਵਿਸਾਰ ਦਿਤਾ।   ਲੰਕਾ ਉਸ ਦੇ ਸਿਰ ਦੇ ਸਣੇ ਲੁਟੀ ਪੁਟੀ ਗਈ।   ਉਹ ਹੰਕਾਰੀ ਅਤੇ ਗੁਰੂ ਦੀ ਪ੍ਰੀਤ ਤੋਂ ਵਾਂਝਾ ਸੀ।  

ਅਤੀ ਮੂਰਖ ਰਾਵਣ ਜਬ ਗਰਬ ਕਰ ਪਰਮੇਸ੍ਵਰ ਤੇ ਭੂਲਤਾ ਭਯਾ ਤਬ ਦਸੋਂ ਸਿਰੋਂ ਕੇ ਸਮੇਤ ਉਸ ਕੀ ਲੰਕਾ ਰਾਮਾਵਤਾਰ ਹੋਇ ਕਰਕੇ ਲੂਟ ਲਈ॥ ਸਤਿਗੁਰੂ ਜੋ ਤਿਸ ਕੇ ਮਹਾਦੇਵ ਥੇ ਤਿਨ ਬਿਖੇ ਹੇਤ ਕੀਏ ਬਿਨਾ (ਗਰਬਿਗਇਆ) ਹੰਕਾਰੀ ਹੋ ਗਿਆ ਥਾ ਹੰਕਾਰ ਕਰਕੇ ਕੈਲਾਸ ਕੋ ਉਠਾਇ ਲੀਆ ਥਾ ਯਾਂ ਤੇ ਉਸ ਕਾ ਅਭਾਵ ਹੂਆ॥੫॥


ਸਹਸਬਾਹੁ ਮਧੁ ਕੀਟ ਮਹਿਖਾਸਾ   ਹਰਣਾਖਸੁ ਲੇ ਨਖਹੁ ਬਿਧਾਸਾ   ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥  

सहसबाहु मधु कीट महिखासा ॥   हरणाखसु ले नखहु बिधासा ॥   दैत संघारे बिनु भगति अभिआसा ॥६॥  

Sahasbāhu maḏẖ kīt mahikẖāsā.   Harṇākẖas le nakẖahu biḏẖāsā.   Ḏaiṯ sangẖāre bin bẖagaṯ abẖi▫āsā. ||6||  

The Lord killed the thousand-armed Arjun, and the demons Madhu-keetab and Meh-khaasaa.   He seized Harnaakhash and tore him apart with his nails.   The demons were slain; they did not practice devotional worship. ||6||  

ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।   ਉਸ ਨੂੰ ਪਕੜ ਕੇ, ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁਟਿਆ।   ਸਾਹਿਬ ਦੇ ਸਿਮਰਨ ਦੀ ਸਾਧਨਾ ਦੇ ਬਗੈਰ ਰਾਖਸ਼ ਮਾਰ ਦਿਤੇ ਗਏ।  

ਪੁਨਾ (ਸਹਸਥਾਹੁ) ਅਰਜਨ ਜਿਸਕੀ ਹਜ਼ਾਰ ਭੁਜਾ ਥੀ ਮਧੁ ਔਰ ਕੈਟਭ ਦਈਤ ਔਰ (ਮਹਿਖਾਸਾ) ਜਿਸਕਾ ਮਹਿਖੇ ਝੋਟੇ ਕਾ ਸੀਸ ਥਾ ਸੋ ਏਹ ਸਭ ਦੈਂਤ ਹੰਕਾਰ ਕਰ ਨਾਸ ਹੂਏ ਹੈਂ। ਪੁਨਾ ਹਰਨਾਖਸ ਨੇ ਜਬ ਹੰਕਾਰ ਕੀਆ ਤਬ ਲੇ ਕਰ ਨਖੋਂ ਸੇ ਤਿਸ ਕਾ (ਬਿਧਾਸਾ) ਬਿਧ੍ਵੰਸਨ ਕੀਆ ਹੇ ਭਾਈ ਭਗਤੀ ਕੇ ਅਭਿਆਸ ਸੇ ਬਿਨਾ ਸਮਝ ਕਰ ਪਰਮੇਸ੍ਵਰ ਨੇ ਦੈਤ (ਸੰਘਾਰੈ) ਨਾਸ ਕੀਏ ਹੈਂ॥


ਜਰਾਸੰਧਿ ਕਾਲਜਮੁਨ ਸੰਘਾਰੇ   ਰਕਤਬੀਜੁ ਕਾਲੁਨੇਮੁ ਬਿਦਾਰੇ   ਦੈਤ ਸੰਘਾਰਿ ਸੰਤ ਨਿਸਤਾਰੇ ॥੭॥  

जरासंधि कालजमुन संघारे ॥   रकतबीजु कालुनेमु बिदारे ॥   दैत संघारि संत निसतारे ॥७॥  

Jarāsanḏẖ kālajmun sangẖāre.   Rakaṯbīj kālunem biḏāre.   Ḏaiṯ sangẖār sanṯ nisṯāre. ||7||  

The demons Jaraa-sandh and Kaal-jamun were destroyed.   Rakat-beej and Kaal-naym were annihilated.   Slaying the demons, the Lord saved His Saints. ||7||  

ਦੈਂਤ ਜਰਾਸੰਧ ਤੇ ਕਾਲ ਜਮਨ ਨਾਸ ਕਰ ਦਿਤੇ ਗਏ।   ਰਕਤਬੀਜ ਤੇ ਕਾਲਨੇਮ ਰਾਖਸ਼ ਮੁਕਾ ਦਿਤੇ ਗਏ।   ਰਾਖਸ਼ਾਂ ਨੂੰ ਮਾਰ ਕੇ, ਪ੍ਰਭੂ ਨੇ ਸਾਧੂਆਂ ਦੀ ਰੱਖਿਆ ਕੀਤੀ।  

ਪੁਨਾ ਜਰਾਸਿੰਧ ਤਥਾ ਕਾਲਯਮਨ ਹੰਕਾਰ ਹੋਨੇ ਕਰ ਮਾਰੇ ਹੈਂ॥ (ਰਕਤ ਬੀਜੁ) ਜਿਸਕੇ ਰਕਤ ਕੀ ਏਕ ਬੂੰਦ ਸੇ ਏਕ ਦੈਈਤ ਉਠ ਖੜਾ ਹੋਤਾ ਥਾ ਐਸਾ ਦੈਈਤ ਭੀ ਹੰਕਾਰੀ ਨਾਸ ਭਯਾ ਔਰ ਕਾਲ ਨੇਮ ਮਾਰਾ ਗਯਾ॥ ਹੇ ਭਾਈ ਪਰਮੇਸ੍ਵਰ ਨੈ ਦੈਈਤੋਂ ਕੋ ਮਾਰ ਕਰ ਭਗਤ ਜਨੋਂ ਕਾ ਨਿਸਤਾਰਾ ਕੀਆ ਹੈ॥੭॥


ਆਪੇ ਸਤਿਗੁਰੁ ਸਬਦੁ ਬੀਚਾਰੇ   ਦੂਜੈ ਭਾਇ ਦੈਤ ਸੰਘਾਰੇ   ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥  

आपे सतिगुरु सबदु बीचारे ॥   दूजै भाइ दैत संघारे ॥   गुरमुखि साचि भगति निसतारे ॥८॥  

Āpe saṯgur sabaḏ bīcẖāre.   Ḏūjai bẖā▫e ḏaiṯ sangẖāre.   Gurmukẖ sācẖ bẖagaṯ nisṯāre. ||8||  

He Himself, as the True Guru, contemplates the Shabad.   Because of the love of duality, God killed the demons.   By their true devotion, the Gurmukhs have been saved. ||8||  

ਖੁਦ ਹੀ ਸੁਆਮੀ, ਬਤੌਰ ਸੱਚੇ ਗੁਰਦੇਵ ਜੀ ਦੇ, ਆਪਣੇ ਨਾਮ ਦਾ ਸਿਮਰਨ ਕਰਦਾ ਹੈ।   ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।   ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ।  

ਪਰਮੇਸ੍ਵਰ ਆਪ ਹੀ ਸਤਿਗੁਰੋਂ ਦੁਆਰੇ ਹੋ ਕਰ ਸ਼ਬਦ ਕਾ ਬੀਚਾਰ ਕਰਤਾ ਹੈ॥ ਤਾਂ ਤੇ (ਦੂਜੈ ਭਾਇ) ਦ੍ਵੈਤ ਭਾਵਨਾ ਕਰਨੇ ਕਰ ਦੈਈਤ ਸਿੰਘਾਰੇ ਹੈਂ॥ ਸਚੀ ਭਗਤੀ ਕਰਨੇ ਸੇ ਗੁਰਮੁਖੋਂ ਕਾ ਨਿਸਤਾਰਾ ਕੀਆ ਹੈ॥੮॥


        


© SriGranth.org, a Sri Guru Granth Sahib resource, all rights reserved.
See Acknowledgements & Credits