Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ  

चारे अगनि निवारि मरु गुरमुखि हरि जलु पाइ ॥  

Cẖāre agan nivār mar gurmukẖ har jal pā▫e.  

The Gurmukh puts out the four fires, with the Water of the Lord's Name.  

ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਪਾਣੀ ਪਰਾਪਤ ਕਰ (ਨਿਰਦਈ-ਪੁਣੇ, ਸੰਸਾਰੀ-ਮਮਤਾ, ਕ੍ਰੋਧ ਅਤੇ ਲੋਭ ਦੀਆਂ) ਚਾਰੇ ਅੱਗਾਂ ਨੂੰ ਬੁਝਾ ਦੇ, ਅਤੇ ਜੀੳਦੇ ਜੀ ਮਰਿਆ ਰਹੁ।  

ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ।
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।


ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ  

अंतरि कमलु प्रगासिआ अम्रितु भरिआ अघाइ ॥  

Anṯar kamal pargāsi▫ā amriṯ bẖari▫ā agẖā▫e.  

The lotus blossoms deep within the heart, and filled with Ambrosial Nectar, one is satisfied.  

ਇਸ ਤਰ੍ਹਾਂ ਮਨ-ਕਤੰਵਲ ਫੁਲ ਸੁਧਾਰਸ ਨਾਲ ਲਬਾਲਬ ਹੋ ਜਾਏਗਾ ਅਤੇ ਤੂੰ ਰੱਜ ਜਾਵੇਗਾਂ।  

ਪ੍ਰਗਾਸਿਆ = ਖਿੜਦਾ ਹੈ। ਅਘਾਇ = ਰੱਜ ਕੇ, ਪੂਰੇ ਤੌਰ ਤੇ।
(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।


ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥  

नानक सतगुरु मीतु करि सचु पावहि दरगह जाइ ॥४॥२०॥  

Nānak saṯgur mīṯ kar sacẖ pāvahi ḏargėh jā▫e. ||4||20||  

O Nanak, make the True Guru your friend; going to His Court, you shall obtain the True Lord. ||4||20||  

ਨਾਨਕ, ਸੰਚੇ ਗੁਰਦੇਵ ਜੀ ਨੂੰ ਆਪਦਾ ਮ੍ਰਿਤ ਬਣਾ ਤਦ ਉਸ ਦੇ ਦਰਬਾਰ ਨੂੰ ਜਾ ਕੇ ਤੂੰ ਸਤਿਪੁਰਖ ਪਰਾਪਤ ਕਰ ਲਵੇਗਾ।  

xxx
ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ  

हरि हरि जपहु पिआरिआ गुरमति ले हरि बोलि ॥  

Har har japahu pi▫āri▫ā gurmaṯ le har bol.  

Meditate on the Lord, Har, Har, O my beloved; follow the Guru's Teachings, and speak of the Lord.  

ਗੁਰੂ ਤੋਂ ਸਿੱਖ ਮਤ ਲੈ, ਹੇ ਮੇਰੇ ਪ੍ਰੀਤਮ! ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਪ੍ਰਮੇਸ਼ਰ ਪ੍ਰਭੂ ਦਾ ਸਿਮਰਨ ਕਰ।  

ਲੈ = ਲੈ ਕੇ। ਬੋਲਿ = ਉੱਚਾਰ, ਸਿਮਰ।
ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮੱਤ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।


ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ  

मनु सच कसवटी लाईऐ तुलीऐ पूरै तोलि ॥  

Man sacẖ kasvatī lā▫ī▫ai ṯulī▫ai pūrai ṯol.  

Apply the Touchstone of Truth to your mind, and see if it comes up to its full weight.  

ਆਪਣੀ ਆਤਮਾ ਨੂੰ ਸੱਚਾਈ ਦੀ ਘਸ-ਵੱਟੀ ਉਤੇ ਪਰਖ, ਤੇ ਦੇਖ ਕਿ ਇਹ ਆਪਣੇ ਪੂਰਨ ਵਜਨ ਦੀ ਉਤਰਦੀ ਹੈ।  

ਸਚ ਕਸਵਟੀ = ਸੱਚ ਦੀ ਕਸਵੱਟੀ ਉਤੇ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਸਵੱਟੀ ਉਤੇ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾਈ ਜਾਂਦੀ ਹੈ ਜਿਸ ਉਤੇ ਸੋਨਾ ਪਰਖਣ ਲਈ ਘਸਾਇਆ ਜਾਂਦਾ ਹੈ। ਲਾਈਐ = ਲਾਇਆ ਜਾਂਦਾ ਹੈ। ਤੁਲੀਐ = ਤੁਲਦਾ ਹੈ। ਪੂਰੈ ਤੋਲਿ = ਪੂਰੇ ਤੋਲ ਨਾਲ। ਤੁਲੀਐ ਪੂਰੈ ਤੋਲਿ = ਪੂਰੇ ਤੋਲ ਨਾਲ ਤੁਲਦਾ ਹੈ, ਤੋਲ ਵਿਚ ਪੂਰਾ ਉਤਰਦਾ ਹੈ।
ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।


ਕੀਮਤਿ ਕਿਨੈ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥  

कीमति किनै न पाईऐ रिद माणक मोलि अमोलि ॥१॥  

Kīmaṯ kinai na pā▫ī▫ai riḏ māṇak mol amol. ||1||  

No one has found the worth of the ruby of the heart; its value cannot be estimated. ||1||  

ਕਿਸੇ ਨੂੰ ਭੀ ਇਸ ਦੇ ਮੋਖ ਦਾ ਪਤਾ ਨਹੀਂ ਲਗਾ। ਅਣਮੋਲ ਹੈ ਆਤਮਾ ਮਣੀ ਦਾ ਮੁੱਲ।  

ਕਿਨੈ = ਕਿਸੇ ਨੇ ਭੀ। ਰਿਦ ਮਾਣਕ = ਹਿਰਦਾ-ਮੋਤੀ। ਮੋਲਿ = ਮੁੱਲ ਵਿਚ।੧।
ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥


ਭਾਈ ਰੇ ਹਰਿ ਹੀਰਾ ਗੁਰ ਮਾਹਿ  

भाई रे हरि हीरा गुर माहि ॥  

Bẖā▫ī re har hīrā gur māhi.  

O Siblings of Destiny, the Diamond of the Lord is within the Guru.  

ਹੇ ਵੀਰ! ਵਾਹਿਗੁਰੂ ਜਵੇਹਰ ਗੁਰਾਂ ਅੰਦਰ ਵੱਸਦਾ ਹੈ।  

ਗੁਰ ਮਾਹਿ = ਗੁਰੂ ਵਿਚ, ਗੁਰੂ ਦੇ ਕੋਲ।
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।


ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ  

सतसंगति सतगुरु पाईऐ अहिनिसि सबदि सलाहि ॥१॥ रहाउ ॥  

Saṯsangaṯ saṯgur pā▫ī▫ai ahinis sabaḏ salāhi. ||1|| rahā▫o.  

The True Guru is found in the Sat Sangat, the True Congregation. Day and night, praise the Word of His Shabad. ||1||Pause||  

ਸਾਧ ਸਮਾਗਮ ਅੰਦਰ ਸੱਚੇ ਗੁਰੂਜੀ ਪਰਾਪਤ ਹੁੰਦੇ ਹਨ। ਦਿਨ ਰੈਣ ਵਾਹਿਗੁਰੂ ਦੇ ਨਾਮ ਦੀ ਪਰਸੰਸਾ ਕਰ, (ਹੈ ਬੰਦੇ!)ਠਹਿਰਾਉ।  

ਸਬਦਿ = ਸ਼ਬਦ ਵਿਚ (ਜੁੜ ਕੇ)। ਸਲਾਹਿ = ਸਿਫ਼ਤ-ਸਾਲਾਹ ਕਰ।੧।
ਗੁਰੂ ਸਾਧ ਸੰਗਤ ਵਿਚ ਮਿਲਦਾ ਹੈ। (ਸੋ, ਸਾਧ ਸੰਗਤ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ॥


ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ  

सचु वखरु धनु रासि लै पाईऐ गुर परगासि ॥  

Sacẖ vakẖar ḏẖan rās lai pā▫ī▫ai gur pargās.  

The True Merchandise, Wealth and Capital are obtained through the Radiant Light of the Guru.  

ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ।  

ਲੈ = ਇਕੱਠਾ ਕਰ। ਗੁਰ ਪਰਗਾਸਿ = ਗੁਰੂ ਦੇ (ਦਿੱਤੇ ਹੋਏ) ਚਾਨਣ ਨਾਲ।
ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।


ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ  

जिउ अगनि मरै जलि पाइऐ तिउ त्रिसना दासनि दासि ॥  

Ji▫o agan marai jal pā▫i▫ai ṯi▫o ṯarisnā ḏāsan ḏās.  

Just as fire is extinguished by pouring on water, desire becomes the slave of the Lord's slaves.  

ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ।  

ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ)।
ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।


ਜਮ ਜੰਦਾਰੁ ਲਗਈ ਇਉ ਭਉਜਲੁ ਤਰੈ ਤਰਾਸਿ ॥੨॥  

जम जंदारु न लगई इउ भउजलु तरै तरासि ॥२॥  

Jam janḏār na lag▫ī i▫o bẖa▫ojal ṯarai ṯarās. ||2||  

The Messenger of Death will not touch you; in this way, you shall cross over the terrifying world-ocean, carrying others across with you. ||2||  

ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ।  

ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ।੨।
(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥


ਗੁਰਮੁਖਿ ਕੂੜੁ ਭਾਵਈ ਸਚਿ ਰਤੇ ਸਚ ਭਾਇ  

गुरमुखि कूड़ु न भावई सचि रते सच भाइ ॥  

Gurmukẖ kūṛ na bẖāv▫ī sacẖ raṯe sacẖ bẖā▫e.  

The Gurmukhs do not like falsehood. They are imbued with Truth; they love only Truth.  

ਗੁਰਾਂ ਦੇ ਗੋਲਿਆਂ ਨੂੰ ਝੁਠ ਚੰਗਾ ਨਹੀਂ ਲੱਗਦਾ। ਦਿਲੀ-ਪ੍ਰੀਤ ਨਾਲ ਉਹ ਕੇਵਲ ਸੰਚਾਈ ਅੰਦਰ ਹੀ ਰੰਗੇ ਹੋਏ ਹਨ।  

ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹਨ। ਭਾਵਈ = ਭਾਵੈ, ਚੰਗਾ ਲੱਗਦਾ, ਪਸੰਦ ਆਉਂਦਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਚ ਭਾਇ = ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ।
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।


ਸਾਕਤ ਸਚੁ ਭਾਵਈ ਕੂੜੈ ਕੂੜੀ ਪਾਂਇ  

साकत सचु न भावई कूड़ै कूड़ी पांइ ॥  

Sākaṯ sacẖ na bẖāv▫ī kūrhai kūṛī pāʼn▫e.  

The shaaktas, the faithless cynics, do not like the Truth; false are the foundations of the false.  

ਮਾਇਆ ਦੇ ਉਪਾਸ਼ਕ ਨੂੰ ਸੱਚਾਈ ਚੰਗੀ ਨਹੀਂ ਲਗਦੀ। ਝੂਠਿਆਂ ਦੀ ਬੁਨਿਆਦ ਝੁਠੀ ਹੀ ਹੁੰਦੀ ਹੈ।  

ਪਾਂਇ = ਪਾਂਇਆਂ, ਇੱਜ਼ਤ।
(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।


ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥  

सचि रते गुरि मेलिऐ सचे सचि समाइ ॥३॥  

Sacẖ raṯe gur meli▫ai sacẖe sacẖ samā▫e. ||3||  

Imbued with Truth, you shall meet the Guru. The true ones are absorbed into the True Lord. ||3||  

ਸੱਚ ਨਾਲ ਰੰਗੀਜਣ ਦੁਆਰਾ ਬੰਦਾ ਗੁਰਾਂ ਨੂੰ ਮਿਲ ਪੈਦਾ ਹੈ। ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।  

ਗੁਰਿ ਮੇਲਿਐ = ਜੇ ਗੁਰੂ ਮਿਲਾ ਦੇਵੇ। ਸਮਾਇ = ਸਮਾਈ, ਲੀਨਤਾ।੩।
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥


ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ  

मन महि माणकु लालु नामु रतनु पदारथु हीरु ॥  

Man mėh māṇak lāl nām raṯan paḏārath hīr.  

Within the mind are emeralds and rubies, the Jewel of the Naam, treasures and diamonds.  

ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ।  

ਹੀਰੁ = ਹੀਰਾ।
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।


ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ  

सचु वखरु धनु नामु है घटि घटि गहिर ग्मभीरु ॥  

Sacẖ vakẖar ḏẖan nām hai gẖat gẖat gahir gambẖīr.  

The Naam is the True Merchandise and Wealth; in each and every heart, His Presence is deep and profound.  

ਸੱਚਾ ਸੌਦਾ-ਸੂਤ ਤੇ ਮਾਲਧਨ ਬੇਅੰਤ ਡੁੰਘੇ ਸਾਹਿਬ, ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦਾ ਨਾਮ ਹੈ।  

ਘਟਿ ਘਟਿ = ਹਰੇਕ ਘਟ ਵਿਚ। ਗਹਿਰ ਗੰਭੀਰੁ = ਅਥਾਹ ਪ੍ਰਭੂ।
ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।


ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥  

नानक गुरमुखि पाईऐ दइआ करे हरि हीरु ॥४॥२१॥  

Nānak gurmukẖ pā▫ī▫ai ḏa▫i▫ā kare har hīr. ||4||21||  

O Nanak, the Gurmukh finds the Diamond of the Lord, by His Kindness and Compassion. ||4||21||  

ਨਾਨਕ, ਜੇਕਰ ਵਾਹਿਗੁਰੂ ਹੀਰਾ ਆਪਦੀ ਮਿਹਰ ਧਾਰੇ, ਤਾਂ ਉਹ ਮੁਖੀ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।  

xxx
(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਭਰਮੇ ਭਾਹਿ ਵਿਝਵੈ ਜੇ ਭਵੈ ਦਿਸੰਤਰ ਦੇਸੁ  

भरमे भाहि न विझवै जे भवै दिसंतर देसु ॥  

Bẖarme bẖāhi na vijẖvai je bẖavai disanṯar ḏes.  

The fire of doubt is not extinguished, even by wandering through foreign lands and countries.  

ਭਾਵੇਂ ਆਦਮੀ ਪ੍ਰਦੇਸ਼ਾਂ ਅਤੇ ਮੁਲਕਾਂ ਦਾ ਚੱਕਰ ਪਿਆ ਕੱਟੇ, ਉਸ ਦੀ ਵਹਿਮ ਦੀ ਅੱਗ ਨਹੀਂ ਬੁਝਦੀ।  

ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ।
(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।


ਅੰਤਰਿ ਮੈਲੁ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ  

अंतरि मैलु न उतरै ध्रिगु जीवणु ध्रिगु वेसु ॥  

Anṯar mail na uṯrai ḏẖarig jīvaṇ ḏẖarig ves.  

If inner filth is not removed, one's life is cursed, and one's clothes are cursed.  

ਭ੍ਰਸ਼ਟ ਹੈ ਜਿੰਦਗੀ ਤੇ ਲਾਹਨਤ ਮਾਰੀ ਹੈ ਉਸ ਦੀ ਧਾਰਮਕ ਪੁਸ਼ਾਕ, ਜਿਸ ਦੇ ਦਿਲ ਦੀ ਪਲੀਤੀ ਦੂਰ ਨਹੀਂ ਹੋਈ।  

ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਯੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ।
ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।


ਹੋਰੁ ਕਿਤੈ ਭਗਤਿ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥  

होरु कितै भगति न होवई बिनु सतिगुर के उपदेस ॥१॥  

Hor kiṯai bẖagaṯ na hova▫ī bin saṯgur ke upḏes. ||1||  

There is no other way to perform devotional worship, except through the Teachings of the True Guru. ||1||  

ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।  

ਹੋਰੁ ਕਿਤੈ = ਕਿਸੇ ਹੋਰ ਥਾਂ।੧।
(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥


ਮਨ ਰੇ ਗੁਰਮੁਖਿ ਅਗਨਿ ਨਿਵਾਰਿ  

मन रे गुरमुखि अगनि निवारि ॥  

Man re gurmukẖ agan nivār.  

O mind, become Gurmukh, and extinguish the fire within.  

ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਆਪਣੀ ਅੱਗ ਨੂੰ ਬੁਝਾ।  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ।
ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।


ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ  

गुर का कहिआ मनि वसै हउमै त्रिसना मारि ॥१॥ रहाउ ॥  

Gur kā kahi▫ā man vasai ha▫umai ṯarisnā mār. ||1|| rahā▫o.  

Let the Words of the Guru abide within your mind; let egotism and desires die. ||1||Pause||  

ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ।  

ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।੧।
ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ॥


ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ  

मनु माणकु निरमोलु है राम नामि पति पाइ ॥  

Man māṇak nirmol hai rām nām paṯ pā▫e.  

The jewel of the mind is priceless; through the Name of the Lord, honor is obtained.  

ਚਿੱਤ ਜਵੇਹਰ ਅਮੋਲਕ ਹੈ, ਪਰ ਸਾਹਿਬ ਦੇ ਨਾਮ ਰਾਹੀਂ ਹੀ ਇਜ਼ਤ ਪਾਉਂਦਾ ਹੈ।  

ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ)। ਪਤਿ = ਇੱਜ਼ਤ।
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।


ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ  

मिलि सतसंगति हरि पाईऐ गुरमुखि हरि लिव लाइ ॥  

Mil saṯsangaṯ har pā▫ī▫ai gurmukẖ har liv lā▫e.  

Join the Sat Sangat, the True Congregation, and find the Lord. The Gurmukh embraces love for the Lord.  

ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ।  

xxx
(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।


ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥  

आपु गइआ सुखु पाइआ मिलि सललै सलल समाइ ॥२॥  

Āp ga▫i▫ā sukẖ pā▫i▫ā mil sallai salal samā▫e. ||2||  

Give up your selfishness, and you shall find peace; like water mingling with water, you shall merge in absorption. ||2||  

ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ।  

ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।੨।
(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥


ਜਿਨਿ ਹਰਿ ਹਰਿ ਨਾਮੁ ਚੇਤਿਓ ਸੁ ਅਉਗੁਣਿ ਆਵੈ ਜਾਇ  

जिनि हरि हरि नामु न चेतिओ सु अउगुणि आवै जाइ ॥  

Jin har har nām na cẖeṯi▫o so a▫oguṇ āvai jā▫e.  

Those who have not contemplated the Name of the Lord, Har, Har, are unworthy; they come and go in reincarnation.  

ਜਿਨ੍ਹਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਨੇਕੀਆਂ-ਵਿਹੁਣ ਹਨ, ਆਉਂਦੇ ਤੇ ਜਾਂਦੇ ਹੀ ਰਹਿੰਦੇ ਹਨ।  

ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ)। ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ)। ਆਵੈ ਜਾਇ = ਜੰਮਦਾ ਮਰਦਾ ਹੈ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।


ਜਿਸੁ ਸਤਗੁਰੁ ਪੁਰਖੁ ਭੇਟਿਓ ਸੁ ਭਉਜਲਿ ਪਚੈ ਪਚਾਇ  

जिसु सतगुरु पुरखु न भेटिओ सु भउजलि पचै पचाइ ॥  

Jis saṯgur purakẖ na bẖeti▫o so bẖa▫ojal pacẖai pacẖā▫e.  

One who has not met with the True Guru, the Primal Being, is bothered and bewildered in the terrifying world-ocean.  

ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ।  

ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।
ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।


ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥  

इहु माणकु जीउ निरमोलु है इउ कउडी बदलै जाइ ॥३॥  

Ih māṇak jī▫o nirmol hai i▫o ka▫udī baḏlai jā▫e. ||3||  

This jewel of the soul is priceless, and yet it is being squandered like this, in exchange for a mere shell. ||3||  

ਇਹ ਹੀਰਾ ਆਤਮਾ ਅਮੋਲਕ ਹੈ। ਇਸ ਤਰ੍ਹਾਂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਹਥੋਂ ਨਿਕਲ ਰਹੀ ਹੈ।  

xxx
(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥


ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ  

जिंना सतगुरु रसि मिलै से पूरे पुरख सुजाण ॥  

Jinna saṯgur ras milai se pūre purakẖ sujāṇ.  

Those who joyfully meet with the True Guru are perfectly fulfilled and wise.  

ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ।  

ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ।
ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।


ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ  

गुर मिलि भउजलु लंघीऐ दरगह पति परवाणु ॥  

Gur mil bẖa▫ojal langẖī▫ai ḏargėh paṯ parvāṇ.  

Meeting with the Guru, they cross over the terrifying world-ocean. In the Court of the Lord, they are honored and approved.  

ਗੁਰਾਂ ਨੂੰ ਭੇਟਣ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਇਨਸਾਨ ਦੀ ਇਜ਼ਤ ਹਰੀ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੀ ਹੈ।  

ਗੁਰ ਮਿਲਿ = ਗੁਰੂ ਨੂੰ ਮਿਲ ਕੇ।
(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।


ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥  

नानक ते मुख उजले धुनि उपजै सबदु नीसाणु ॥४॥२२॥  

Nānak ṯe mukẖ ujle ḏẖun upjai sabaḏ nīsāṇ. ||4||22||  

O Nanak, their faces are radiant; the Music of the Shabad, the Word of God, wells up within them. ||4||22||  

ਹੇ ਨਾਨਕ! ਰੋਸ਼ਨ ਹਨ ਚਿਹਰੇ ਉਨ੍ਹਾਂ ਦੇ, ਜਿਨ੍ਹਾਂ ਦੇ ਅੰਤਰ ਆਤਮੇ ਅਨਹਦ ਬਾਣੀ ਦਾ ਕੀਰਤਨ ਪਰਗਟ ਹੁੰਦਾ ਹੈ।  

ਤੇ = ਉਹ (ਬਹੁ-ਵਚਨ)। ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ।੪।
ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ  

वणजु करहु वणजारिहो वखरु लेहु समालि ॥  

vaṇaj karahu vaṇjāriho vakẖar leho samāl.  

Make your deals, dealers, and take care of your merchandise.  

ਸੁਦਾਗਰੋ! ਸੁਦਾਗਰੀ ਕਰੋ, ਅਤੇ (ਸੱਚੇ) ਸੌਦੇ-ਸੂਤ ਨੂੰ ਸੰਭਾਲੋ।  

ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ।
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।


ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ  

तैसी वसतु विसाहीऐ जैसी निबहै नालि ॥  

Ŧaisī vasaṯ visāhī▫ai jaisī nibhai nāl.  

Buy that object which will go along with you.  

ਇਹੋ ਜੇਹਾ ਸੌਦਾ ਖਰੀਦ ਜੇਹੋ ਜੇਹਾ ਕਿ ਤੇਰਾ ਸਾਥ ਦੇਵੇ।  

ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ।
ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।


ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥  

अगै साहु सुजाणु है लैसी वसतु समालि ॥१॥  

Agai sāhu sujāṇ hai laisī vasaṯ samāl. ||1||  

In the next world, the All-knowing Merchant will take this object and care for it. ||1||  

ਅਗਲੇ ਜਹਾਨ ਵਿੱਚ ਸਿਆਣਾ ਵਣਜਾਰਾ ਅਸਲੀ ਸ਼ੈ ਨੂੰ ਲੈ ਕੇ ਸੰਭਾਲ ਲਵੇਗਾ।  

ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ)। ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ।੧।
ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥


ਭਾਈ ਰੇ ਰਾਮੁ ਕਹਹੁ ਚਿਤੁ ਲਾਇ  

भाई रे रामु कहहु चितु लाइ ॥  

Bẖā▫ī re rām kahhu cẖiṯ lā▫e.  

O Siblings of Destiny, chant the Lord's Name, and focus your consciousness on Him.  

ਹੇ ਭਰਾ! ਆਪਣੀ ਬ੍ਰਿਤੀ ਜੌੜ ਕੇ ਹਰੀ ਦੇ ਨਾਮ ਦਾ ਉਚਾਰਣ ਕਰ।  

xxx
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।


ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ  

हरि जसु वखरु लै चलहु सहु देखै पतीआइ ॥१॥ रहाउ ॥  

Har jas vakẖar lai cẖalhu saho ḏekẖai paṯī▫ā▫e. ||1|| rahā▫o.  

Take the Merchandise of the Lord's Praises with you. Your Husband Lord shall see this and approve. ||1||Pause||  

ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ।  

ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।੧।
(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits