Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ  

Anṯar kī gaṯ jāṇī▫ai gur milī▫ai sank uṯār.  

Know the state of your inner being; meet with the Guru and get rid of your skepticism.  

ਗਤਿ = ਹਾਲਤ। ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ। ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ।
ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।


ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ  

Mu▫i▫ā jiṯ gẖar jā▫ī▫ai ṯiṯ jīvḏi▫ā mar mār.  

To reach your True Home after you die, you must conquer death while you are still alive.  

ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ।
ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।


ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥  

Anhaḏ sabaḏ suhāvaṇe pā▫ī▫ai gur vīcẖār. ||2||  

The beautiful, Unstruck Sound of the Shabad is obtained, contemplating the Guru. ||2||  

ਅਨਹਦ = {ਹਨ = ਮਾਰਨਾ, ਚੋਟ ਲਾਣੀ। ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ।੨।
(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥


ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ  

Anhaḏ baṇī pā▫ī▫ai ṯah ha▫umai ho▫e binās.  

The Unstruck Melody of Gurbani is obtained, and egotism is eliminated.  

ਅਨਹਦ ਬਾਣੀ = ਇਕ-ਰਸ ਸਿਫ਼ਤ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ।
ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।


ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ  

Saṯgur seve āpṇā ha▫o saḏ kurbāṇai ṯās.  

I am forever a sacrifice to those who serve their True Guru.  

ਤਾਸੁ = ਉਸ ਤੋਂ।
ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।


ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥  

Kẖaṛ ḏargėh painā▫ī▫ai mukẖ har nām nivās. ||3||  

They are dressed in robes of honor in the Court of the Lord; the Name of the Lord is on their lips. ||3||  

ਖੜਿ = ਲੈ ਜਾ ਕੇ, ਅਪੜਾ ਕੇ। ਪੈਨਾਈਐ = ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ। ਮੁਖਿ = (ਜਿਸ ਦੇ) ਮੂੰਹ ਵਿਚ।੩।
ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥


ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ  

Jah ḏekẖā ṯah rav rahe siv sakṯī kā mel.  

Wherever I look, I see the Lord pervading there, in the union of Shiva and Shakti, of consciousness and matter.  

ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਰਵਿ ਰਹੇ = ਰੁੱਝੇ ਪਏ ਹਨ। ਸਿਵ = ਜੀਵਾਤਮਾ। ਸਕਤੀ = ਮਾਇਆ।
(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।


ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ  

Ŧarihu guṇ banḏẖī ḏehurī jo ā▫i▫ā jag so kẖel.  

The three qualities hold the body in bondage; whoever comes into the world is subject to their play.  

ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ।
ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।


ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਮੇਲੁ ॥੪॥  

vijogī ḏukẖ vicẖẖuṛe manmukẖ lahėh na mel. ||4||  

Those who separate themselves from the Lord wander lost in misery. The self-willed manmukhs do not attain union with Him. ||4||  

ਵਿਜੋਗੀ = ਵਿਛੁੜੇ ਹੋਏ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ।੪।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥


ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ  

Man bairāgī gẖar vasai sacẖ bẖai rāṯā ho▫e.  

If the mind becomes balanced and detached, and comes to dwell in its own true home, imbued with the Fear of God,  

ਬੈਰਾਗੀ = ਮਾਇਆ ਵਲੋਂ ਵੈਰਾਗਵਾਨ। ਘਰਿ = ਘਰ ਵਿਚ, ਆਪਣੇ ਸਰੂਪ ਵਿਚ। ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ। ਰਾਤਾ = ਰੰਗਿਆ ਹੋਇਆ।
(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।


ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਹੋਇ  

Gi▫ān mahāras bẖogvai bāhuṛ bẖūkẖ na ho▫e.  

then it enjoys the essence of supreme spiritual wisdom; it shall never feel hunger again.  

ਭੋਗਵੈ = ਮਾਣਦਾ ਹੈ। ਭੂਖ = ਤ੍ਰਿਸ਼ਨਾ, ਲਾਲਚ।
ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।


ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਹੋਇ ॥੫॥੧੮॥  

Nānak ih man mār mil bẖī fir ḏukẖ na ho▫e. ||5||18||  

O Nanak, conquer and subdue this mind; meet with the Lord, and you shall never again suffer in pain. ||5||18||  

ਮਾਰਿ = ਮਾਰ ਕੇ, ਵੱਸ ਵਿਚ ਕਰ ਕੇ।੫।
ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥


ਸਿਰੀਰਾਗੁ ਮਹਲਾ  

Sirīrāg mėhlā 1.  

Siree Raag, First Mehl:  

xxx
xxx


ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ  

Ėhu mano mūrakẖ lobẖī▫ā lobẖe lagā lobẖān.  

This foolish mind is greedy; through greed, it becomes even more attached to greed.  

ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲੋੁਭਾਨੁ = {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਲੋਭਾਨੁ' ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ ੋ ਦੇ ਥਾਂ ੁ ਵਰਤ ਕੇ 'ਲੁਭਾਨੁ' ਪੜ੍ਹਨਾ ਹੈ}।
ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।


ਸਬਦਿ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ  

Sabaḏ na bẖījai sākṯā ḏurmaṯ āvan jān.  

The evil-minded shaaktas, the faithless cynics, are not attuned to the Shabad; they come and go in reincarnation.  

ਸਬਦਿ = ਸ਼ਬਦ ਵਿਚ। ਨ ਭੀਜੈ = ਪਤੀਜਦਾ ਨਹੀਂ। ਸਾਕਤਾ = ਮਾਇਆ-ਵੇੜ੍ਹਿਆ। ਦੁਰਮਤਿ = ਭੈੜੀ ਮੱਤ ਦੇ ਕਾਰਨ। ਆਵਨੁ ਜਾਨੁ = ਜਨਮ ਮਰਨ ਦਾ ਗੇੜ।
ਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮੱਤ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।


ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥  

Sāḏẖū saṯgur je milai ṯā pā▫ī▫ai guṇī niḏẖān. ||1||  

One who meets with the Holy True Guru finds the Treasure of Excellence. ||1||  

ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ।੧।
ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥


ਮਨ ਰੇ ਹਉਮੈ ਛੋਡਿ ਗੁਮਾਨੁ  

Man re ha▫umai cẖẖod gumān.  

O mind, renounce your egotistical pride.  

xxx
ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,


ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ  

Har gur sarvar sev ṯū pāvahi ḏargėh mān. ||1|| rahā▫o.  

Serve the Lord, the Guru, the Sacred Pool, and you shall be honored in the Court of the Lord. ||1||Pause||  

ਸਰਵਰੁ = ਸ੍ਰੇਸ਼ਟ ਤਾਲਾਬ।੧।
ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ॥


ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ  

Rām nām jap ḏinas rāṯ gurmukẖ har ḏẖan jān.  

Chant the Name of the Lord day and night; become Gurmukh, and know the Wealth of the Lord.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ।
ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।


ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ  

Sabẖ sukẖ har ras bẖogṇe sanṯ sabẖā mil gi▫ān.  

All comforts and peace, and the Essence of the Lord, are enjoyed by acquiring spiritual wisdom in the Society of the Saints.  

ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ।
ਸਾਧ ਸੰਗਤ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।


ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥  

Niṯ ahinis har parabẖ sevi▫ā saṯgur ḏī▫ā nām. ||2||  

Day and night, continually serve the Lord God; the True Guru has given the Naam. ||2||  

ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ।੨।
(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥


ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ  

Kūkar kūṛ kamā▫ī▫ai gur ninḏā pacẖai pacẖān.  

Those who practice falsehood are dogs; those who slander the Guru shall burn in their own fire.  

ਕੂਕਰ = ਕੁੱਤੇ। ਪਚੈ = ਖ਼ੁਆਰ ਹੁੰਦਾ ਹੈ। ਪਚੈ ਪਚਾਨੁ = ਹਰ ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਹੈ।
ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ।


ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ  

Bẖarme bẖūlā ḏukẖ gẖaṇo jam mār karai kẖulhān.  

They wander lost and confused, deceived by doubt, suffering in terrible pain. The Messenger of Death shall beat them to a pulp.  

ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ।
ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।


ਮਨਮੁਖਿ ਸੁਖੁ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥  

Manmukẖ sukẖ na pā▫ī▫ai gurmukẖ sukẖ subẖān. ||3||  

The self-willed manmukhs find no peace, while the Gurmukhs are wondrously joyful. ||3||  

ਸੁਭਾਨੁ = ਸੁਬਹਾਨ, ਅਚਰਜ।੩।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥


ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ  

Aithai ḏẖanḏẖ pitā▫ī▫ai sacẖ likẖaṯ parvān.  

In this world, people are engrossed in false pursuits, but in the world hereafter, only the account of your true actions is accepted.  

ਐਥੈ = ਇਸ ਲੋਕ ਵਿਚ, ਇਸ ਜਨਮ ਵਿਚ। ਧੰਧੁ = ਜੰਜਾਲ। ਧੰਧੁ ਪਿਟਾਈਐ = ਦੁਨੀਆ ਦੇ ਜੰਜਾਲਾਂ ਵਿਚ ਹੀ ਖਚਿਤ ਰਹੀਦਾ ਹੈ।
(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।


ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ  

Har sajaṇ gur sevḏā gur karṇī parḏẖān.  

The Guru serves the Lord, His Intimate Friend. The Guru's actions are supremely exalted.  

ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ।
ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।


ਨਾਨਕ ਨਾਮੁ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥  

Nānak nām na vīsrai karam sacẖai nīsāṇ. ||4||19||  

O Nanak, never forget the Naam, the Name of the Lord; the True Lord shall bless you with His Mark of Grace. ||4||19||  

ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ।੪।
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥


ਸਿਰੀਰਾਗੁ ਮਹਲਾ  

Sirīrāg mėhlā 1.  

Siree Raag, First Mehl:  

xxx
xxx


ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ  

Ik ṯil pi▫ārā vīsrai rog vadā man māhi.  

Forgetting the Beloved, even for a moment, the mind is afflicted with terrible diseases.  

ਇਕੁ ਤਿਲੁ = ਰਤਾ ਕੁ ਭੀ ਸਮਾ। ਮਾਹਿ = ਵਿਚ।
(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।


ਕਿਉ ਦਰਗਹ ਪਤਿ ਪਾਈਐ ਜਾ ਹਰਿ ਵਸੈ ਮਨ ਮਾਹਿ  

Ki▫o ḏargėh paṯ pā▫ī▫ai jā har na vasai man māhi.  

How can honor be attained in His Court, if the Lord does not dwell in the mind?  

ਪਤਿ = ਇੱਜ਼ਤ।
(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।


ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥  

Gur mili▫ai sukẖ pā▫ī▫ai agan marai guṇ māhi. ||1||  

Meeting with the Guru, peace is found. The fire is extinguished in His Glorious Praises. ||1||  

ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ।੧।
ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥


ਮਨ ਰੇ ਅਹਿਨਿਸਿ ਹਰਿ ਗੁਣ ਸਾਰਿ  

Man re ahinis har guṇ sār.  

O mind, enshrine the Praises of the Lord, day and night.  

ਅਹਿ ਨਿਸਿ = ਦਿਨ ਰਾਤ। ਸਾਰਿ = ਸੰਭਾਲ, ਚੇਤੇ ਕਰ।
ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।


ਜਿਨ ਖਿਨੁ ਪਲੁ ਨਾਮੁ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ  

Jin kẖin pal nām na vīsrai ṯe jan virle sansār. ||1|| rahā▫o.  

One who does not forget the Naam, for a moment or even an instant-how rare is such a person in this world! ||1||Pause||  

ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਜਿਨਿ' ਹੈ (-ਜਿਸ ਨੇ)}। ਤੇ ਜਨ = ਉਹ ਬੰਦੇ।੧।
ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ॥੧॥ ਰਹਾਉ॥


ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ  

Joṯī joṯ milā▫ī▫ai surṯī suraṯ sanjog.  

When one's light merges into the Light, and one's intuitive consciousness is joined with the Intuitive Consciousness,  

ਜੋਤੀ = ਜੋਤਿ ਦਾ ਮਾਲਕ ਹਰੀ। ਸੁਰਤੀ = ਸੁਰਤ ਦਾ ਮਾਲਕ ਪ੍ਰਭੂ।
ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ,


ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ  

Hinsā ha▫umai gaṯ ga▫e nāhī sahsā sog.  

then one's cruel and violent instincts and egotism depart, and skepticism and sorrow are taken away.  

ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।
ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।


ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥  

Gurmukẖ jis har man vasai ṯis mele gur sanjog. ||2||  

The Lord abides within the mind of the Gurmukh, who merges in the Lord's Union, through the Guru. ||2||  

ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ।੨।
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥


ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ  

Kā▫i▫ā kāmaṇ je karī bẖoge bẖogaṇhār.  

If I surrender my body like a bride, the Enjoyer will enjoy me.  

ਕਾਮਣਿ = ਇਸਤ੍ਰੀ। ਕਾਇਆ = ਸਰੀਰ। ਕਰੀ = ਕਰੀਂ, ਮੈਂ ਕਰਾਂ।
ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ।


ਤਿਸੁ ਸਿਉ ਨੇਹੁ ਕੀਜਈ ਜੋ ਦੀਸੈ ਚਲਣਹਾਰੁ  

Ŧis si▫o nehu na kīj▫ī jo ḏīsai cẖalaṇhār.  

Do not make love with one who is just a passing show.  

ਨ ਕੀਜਈ = ਨਹੀਂ ਕਰਨਾ ਚਾਹੀਦਾ।
ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।


ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥  

Gurmukẖ ravėh sohāgaṇī so parabẖ sej bẖaṯār. ||3||  

The Gurmukh is ravished like the pure and happy bride on the Bed of God, her Husband. ||3||  

ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ।੩।
ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits