Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ  

Keṯī▫ā ṯerī▫ā kuḏraṯī kevad ṯerī ḏāṯ.  

How many are thine omnipotences and how great Thine gifts, (O Master?)  

ਹੇ ਪਰਮੇਸਰ ਤੇਰੀਆਂ ਸ਼ਕਤੀਆਂ ਅਨੰਤ ਹੈਂ ਔਰੁ ਤੇਰੀ ਦਾਤ ਭੀ ਕਥਨ ਨਹੀਂ ਕਰੀ ਜਾਤੀ ਕਿ (ਕੇਵਡੁ) ਕੇਡੀ ਵਡੀ ਹੈ ਭਾਵ ਬਿਅੰਤ ਹੈ॥


ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ  

Keṯe ṯere jī▫a janṯ sifaṯ karahi ḏin rāṯ.  

Innumerable are thy creatures who utter (Thine) praises day and night.  

ਤੇਰੇ ਉਤਪੰਨ ਕੀਤੇ ਹੋਏ ਜੀਵ ਸਥੂਲ ਔਰ ਸੂਖਮ ਜੰਤ ਸਭ ਬ੍ਯੰਤ ਹੈਂ ਸੋ ਤੇਰੀ (ਸਿਫਤਿ) ਸਲਾਘਾ ਦਿਨ ਰਾਤਿ ਕਰ ਰਹੇ ਹਨ।


ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥  

Keṯe ṯere rūp rang keṯe jāṯ ajāṯ. ||3||  

Innumerable are Thine forms and colours and numberless Thine castes, high and low.  

ਤੇਰੇ ਰੂਪ ਅਕਾਰ ਔਰ ਸ੍ਯਾਮ ਗੌਰਾਦਿ ਰੰਗ ਭੀ (ਕੇਤੇ) ਅਨੰਤ ਹੈਂ ਔਰ ਬ੍ਰਾਹਮਣ ਛਤ੍ਰੀ ਆਦਿ ਜਾਤੀਆਂ ਸੰਕਰ ਬਰਣਾਦਿਕ (ਅਜਾਤਿ) ਕੁਜਾਤੀਆਂ ਭੀ ਅਨੰਤ ਹੈਂ॥


ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ  

Sacẖ milai sacẖ ūpjai sacẖ mėh sācẖ samā▫e.  

By meeting the True Guru truth is produced and becoming truthful man is absorbed in the True Lord.  

ਤਾਂਤੇ ਹੇ ਭਗਤ ਜਨ ਰੂਪੀ ਸਖੀਓ ਜਬ ਸਚੁ ਪੁਰਸ਼ੋਂ ਕਾ ਸਤਸੰਗ ਮਿਲੇ ਤਬ ਸ਼ੁਭ ਗੁਣੋਂ ਕੀ ਧਾਰਨਾ ਰਿਦੇ ਮੈ ਉਪਜਤੀ ਹੈ ਔਰ (ਸਚ ਮਹਿ) ਸਚੇ ਨਾਮ ਮੈ ਨਿਸਚਾ ਹੋ ਕਰ (ਸਾਚਿ ਸਮਾਇ) ਸਚੇ ਵਾਹਿਗੁਰੂ ਕੇ ਸ੍ਵਰੂਪ ਮੈ ਸਮਾਇ ਜਾਈਤਾ ਹੈ॥ ❀ਪ੍ਰਸ਼ਨ: ਸ੍ਵਰੂਪ ਮੈ ਸਮਾਉਣੇ ਸੇ ਕ੍ਯਾ ਹੋਤਾ ਹੈ? ਉੱਤਰ:


ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ  

Suraṯ hovai paṯ ūgvai gurbacẖnī bẖa▫o kẖā▫e.  

When by the Guru's teachings the mortal is filled with Divine fear he obtains understanding and honour welcome him.  

ਜਬ (ਸੁਰਤਿ) ਆਤਮ ਗ੍ਯਾਤ ਕੀ ਪ੍ਰਾਪਤੀ ਹੋਤੀ ਹੈ ਤਬ ਲੋਕ ਔਰੁ ਪਰਲੋਕ ਕੀ ਪਤਿ (ਉਗਵੈ) ਉਤਪਤਿ ਹੋਤੀ ਹੈ ਪਰੰਤੂ ਗ੍ਯਾਤ ਤਬ ਹੋਤੀ ਹੈ ਜਬ ਗੁਰ ਬਚਨੋਂ ਕਰਕੇ ਵਾਹਿਗੁਰੂ ਕਾ (ਭਉਖਾਇ) ਡਰੁ ਧਾਰਨ ਕਰੇ ਵਾ ਜਬ ਗੁਰ ਬਚਨੋਂ ਕਰਕੇ (ਸੁਰਤਿ) ਗ੍ਯਾਤ ਭਈ ਤਬ ਜਮਾਦਿਕੋਂ ਕਾ ਡਰੁ ਖਾਇ ਲੇਤਾ ਹੈ ਭਾਵ ਏਹ ਕਿ ਭੈ ਕਾ ਅਭਾਵ ਹੋਤਾ ਹੈ॥ਯਥਾ॥ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥


ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥  

Nānak sacẖā pāṯisāhu āpe la▫e milā▫e. ||4||10||  

O Nanak! the True King Himself then blends man with His ownself.  

ਸ੍ਰੀ ਗੁਰੂ ਜੀ ਕਹਤੇ ਹੈਂ (ਸਚਾ ਪਾਤਿਸ਼ਾਹੁ) ਵਾਹਿਗੁਰੂ ਐਸੀ ਗੁਨਵੰਤੀ ਗ੍ਯਾਨੀ ਰੂਪ ਸੁਹਾਗਨੀ ਸਖੀਓਂ ਕੋ ਆਪ ਹੀ ਅਪਨੇ ਮੈ ਮਿਲਾਇ ਲੇਤਾ ਹੈ॥ ❀ਪੂਰਬਉਕਤ ਗ੍ਯਾਨੀ ਪੂਰਬ ਅਵਸਥਾ ਕਾ ਪਸਚਾਤਾਪੁ ਕਰਤਾ ਹੂਆ ਜਗ੍ਯਾਸੂਓਂ ਕੋ ਉਪਦੇਸ ਕਰਤਾ ਹੈ॥


ਸਿਰੀਰਾਗੁ ਮਹਲਾ   ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ  

Sirīrāg mėhlā 1.   Bẖalī sarī jė ubrī ha▫umai mu▫ī gẖarāhu.  

Sri Rag, First Guru.   It turned out well that I was saved and my pride was stilled in my heart.  

ਭਲੀ ਹੋਈ ਜੋ ਮੇਰੀ ਬੁਧੀ ਔਗੁਨੋਂ ਸੇ (ਉਬਰੀ) ਬਚ ਗਈ ਔਰ ਹੰਤਾ ਮਮਤਾ ਰਿਦੇ ਸੇ ਮਰ ਗਈ॥


ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ  

Ḏūṯ lage fir cẖākrī saṯgur kā vesāhu.  

When I reposed confidence in the True Guru (my) enemies then began to perform (my) service.  

ਜਬ ਅਹੰਤਾ ਮਮਤਾ ਮਰਿ ਗਈ ਤਬ ਸਤਿਗੁਰੂ ਕਾ ਭਰੋਸਾ ਭਯਾ ਤਿਸ ਕਰਕੇ ਕਾਮਾਦਿ ਬਿਕਾਰ ਵਾ ਸਬਦਾਦਿ ਬਿਸੈ ਔਰ ਤਿਨ ਕੋ ਗ੍ਰਹਿਨ ਕਰਨੇ ਵਾਲੇ ਜੋ ਸ੍ਰੋਤ੍ਰਾਦਿ ਇੰਦ੍ਰਯ ਰੂਪੀ ਦੂਤ ਥੇ ਵਹੁ ਫਿਰ ਕਰ (ਚਾਕਰੀ) ਸੇਵਾ ਮੈ ਲਗ ਜਾਤੇ ਭਏ॥


ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥  

Kalap ṯi▫āgī bāḏ hai sacẖā veparvāhu. ||1||  

(By the grace of) the Care-free True Lord I have renounced the useless head-ache.  

ਜੋ ਜੋ ਮਨੋਰਾਜਾਦਿ (ਕਲਪ) ਕਲਪਨਾ ਹੈਂ ਸੋ ਸਭ ਮਨੁ ਨੇ ਬਾਦ ਬ੍ਯਰਥ ਜਾਨ ਕਰ ਤ੍ਯਾਗ ਦਈ ਹੈਂ ਐਸਾ ਗ੍ਯਾਨਵਾਨੁ ਪੁਰਸ਼ ਸਚਾ ਹੈ ਔਰ (ਬੇਪਰਵਾਹੁ) ਨਿਰਿਛਤ ਹੈ॥


ਮਨ ਰੇ ਸਚੁ ਮਿਲੈ ਭਉ ਜਾਇ   ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ  

Man re sacẖ milai bẖa▫o jā▫e.   Bẖai bin nirbẖa▫o ki▫o thī▫ai gurmukẖ sabaḏ samā▫e. ||1|| rahā▫o.  

Fear depart by meeting the True One, O Man!   Without God's fear and blending with His Name through the Guru, how can the mortal become fearless? Pause.  

ਹੇ ਭਾਈ ਮਨਕੋ ਐਸੇ ਸਮਝਾਵੇ (ਮਨ ਰੇ) ਹੇ ਮਨ ਸਚ ਨਾਮ ਮਿਲਨੇ ਸੇ ਭੈ ਜਾਤਾ ਰਹਤਾ ਹੈ ਪਰਮੇਸਵਰ ਕਾ ਭੈ ਧਾਰੇ ਬਿਨਾ ਪੁਰਸ਼ ਨਿਰਭਉ ਕੈਸੇ ਹੋਵੇ ਅਰਥਾਤ ਨਹੀਂ ਹੋਤਾ ਹੈ ਜੋ ਪਰਮੇਸ੍ਵਰ ਕਾ ਭਯ ਧਾਰਣ ਕਰਤਾ ਹੈ ਸੋ ਗੁਰਾਂ ਦ੍ਵਾਰੇ ਬ੍ਰਹਮ ਮੇਂ (ਸਮਾਇ) ਲੀਨ ਹੋ ਜਾਤਾ ਹੈ॥


ਕੇਤਾ ਆਖਣੁ ਆਖੀਐ ਆਖਣਿ ਤੋਟਿ ਹੋਇ  

Keṯā ākẖaṇ ākẖī▫ai ākẖaṇ ṯot na ho▫e.  

How for can His exposition be given? There is no end the God's descriptions.  

ਹੇ ਭਾਈ ਤਾਂ ਤੇ ਤਿਸ ਵਾਹਿਗੁਰੂ ਕਾ (ਕੇਤਾ) ਕਿਤਨਾਕੁ (ਆਖਣੁ) ਜਸੁ ਕਥਨ ਕਰੀਏ ਕਿ੍ਯੋਂਕਿ (ਆਖਣਿ) ਕਥਨ ਕਰਕੇ (ਤੋਟਿ) ਅੰਤੁ ਨਹੀਂ ਹੋਤਾ ਹੈ॥


ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ  

Mangaṇ vāle keṯ▫ṛe ḏāṯā eko so▫e.  

There are good many mumpers, He alone is the Giver.  

ਕ੍ਯੋਂਕਿ ਤਿਸ ਵਾਹਿਗੁਰੂ ਸੇ ਮੰਗਣੁ ਵਾਲੇ ਤੋ ਕੇਤੜੇ ਅਨੇਕ ਜੀਵ ਹੈਂ ਔਰੁ ਦਾਤਾ ਸੋਈ ਏਕ ਹੈ॥


ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥  

Jis ke jī▫a parāṇ hai man vasi▫ai sukẖ ho▫e. ||2||  

Solace accrues when He, who is the owner of soul and life, abides in (man's) mind.  

ਹੇ ਭਾਈ ਜਿਸ ਵਾਹਿਗੁਰੂ ਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ ਵਾ ਜਿਸਕੇ ਆਸਰੇ ਜੀਵ ਔਰੁ ਪ੍ਰਾਣ ਹੈਂ ਸੋ ਜਬ ਮਨ ਮੈਂ ਬਸੈ ਤਬ ਹੀ ਸੁਖ ਹੋਤਾ ਹੈ।


ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ  

Jag supnā bājī banī kẖin mėh kẖel kẖelā▫e.  

This world is like a drama staged in a dream, in a moment this play ends.  

ਤਿਸ ਬਿਨਾਂ ਔਰੁ ਜੋ ਜਗਤ ਕੀ ਰਚਨਾ ਹੈ ਸੋ ਸੁਪਨੇ ਵਤ ਪੁਨ: ਬਾਜੀਗਰ ਕੀ ਬਾਜੀ ਵਤ ਬਨੀ ਹੂਈ ਹੈ ਜੈਸੇ ਪੰਖ ਸੇਂ ਕਬੂਤਰ ਦੇਖਨੇ ਮਾਤ੍ਰ ਤੋ ਸਚਾ ਪ੍ਰਤੀਤ ਹੋਤਾ ਹੈ ਪਰੰਤੂ ਵਾਸਤਵ ਤੇ ਕੁਛ ਭੀ ਨਹੀਂ ਹੈ ਤੈਸੇ ਏਹ ਪ੍ਰਪੰਚ ਭੀ ਭ੍ਰਮ ਰੂਪ ਹੈ ਔਰ ਖਿਨ ਭੰਗਰ ਹੈ ਭਾਵ ਏਹਿ ਕਿ ਖਿਨ ਮਾਤ੍ਰ ਮੈ ਸਭ ਖੇਲ ਖਿਲਰ ਜਾਤੀ ਹੈ॥


ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ  

Sanjogī mil ekse vijogī uṯẖ jā▫e.  

Some attain to Master union and others in separation.  

ਤਾਂਤੇ ਹੇ ਭਾਈ ਜੀਵ ਕਰਮੋਂ ਕੇ ਸੰਜੋਗ ਕਰ ਏਕਠੇ ਹੋਤੇ ਹੈਂ ਔਰੁ ਕਰਮ ਫਲ ਭੋਗ ਕਰ (ਉਠ ਜਾਇ) ਵਿਛੜ ਜਾਤੇ ਹੈਂ ਵਾ ਸੰਜੋਗੀ ਜੋ ਗੁਰ ਸਬਦ ਕੇ ਮਿਲਾਪੀ ਹੈਂ ਸੋਈ ਵਾਹਿਗੁਰੂ ਕੋ ਮਿਲਕਰ ਏਕ ਰੂਪੁ ਹੋਤੇ ਹੈਂ ਔਰੁ ਜੋ (ਵਿਜੋਗੀ) ਗੁਰ ਸਬਦ ਹੀਨ ਹੈਂ ਸੋ (ਉਠਿ) ਮ੍ਰਿਤੁ ਹੋਤੇ ਔਰ (ਜਾਇ) ਜਨਮਤੇ ਹੈਂ ਭਾਵ ਏਹਿ ਕਿ ਸਦਾ ਹੀ ਜਨਮਤੇ ਔਰੁ ਮਰਤੇ ਰਹਿਤੇ ਹੈਂ॥


ਜੋ ਤਿਸੁ ਭਾਣਾ ਸੋ ਥੀਐ ਅਵਰੁ ਕਰਣਾ ਜਾਇ ॥੩॥  

Jo ṯis bẖāṇā so thī▫ai avar na karṇā jā▫e. ||3||  

Whatever pleases Him, that comes to pass. Nothing else can be done.  

ਹੇ ਭਾਈ ਤਾਂ ਤੇ ਜੋ ਤਿਸ ਵਾਹਿਗੁਰੂ ਕੋ ਭਾਯਾ ਹੈ ਸੋਈ ਹੂਆ ਹੈ ਅਪਨੇ ਬਲ ਸੇ ਕੋਈ ਔਰੁ ਕੁਛ ਨਹੀਂ ਕਰ ਸਕਤਾ ਹੈ॥


ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ  

Gurmukẖ vasaṯ vesāhī▫ai sacẖ vakẖar sacẖ rās.  

Through the Guru, purchase the Divine commodity. The True merchandise is bought with the true Capital.  

ਜਿਨਕੇ ਪਾਸ ਸ੍ਰਧਾ ਰੂਪੀ ਸਚੀ (ਰਾਸਿ) ਪੂੰਜੀ ਹੈ ਤਿਨ ਗੁਰਮੁਖੋਂ ਨੇ ਹੀ ਵਾਹਿਗੁਰੂ ਕਾ ਨਾਮ ਰੂਪੀ (ਵਖਰੁ) ਸੌਦਾ ਲੀਆ ਹੈ ਔਰੁ ਸੋਈ ਨਾਮ ਵਾਲੇ ਪੁਰਸ ਆਤਮ ਵਸਤੂ ਕੋ (ਵੇਸਾਹੀਐ) ਖਰੀਦਤੇ ਹੈਂ ਵਾ ਗੁਰਮੁਖਿ ਦ੍ਵਾਰਾ ਆਤਮ ਵਸਤੂ ਖਰੀਦ ਕਰ ਭਰੋਸਾ ਕਰਤੇ ਹੈਂ॥


ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ  

Jinī sacẖ vaṇaṇji▫ā gur pūre sābās.  

Hail! unto those, who, through the Perfect Guru, have purchased the True Name.  

ਜਿਨੋ ਨੇ ਗੁਰੂ ਦ੍ਵਾਰਾ ਸੱਚਾ ਨਾਮੁ ਰੂਪੀ ਸੌਦਾ ਖਰੀਦਾ ਹੈ ਤਿਨ ਕੋ (ਸਾਬਾਸਿ) ਧੰਨ ਧੰਨ ਬਾਣੀ ਹੋਤੀ ਹੈ॥


ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥  

Nānak vasaṯ pacẖẖāṇsī sacẖ sa▫uḏā jis pās. ||4||11||  

O Nanak! (the Lord,) who stocks real merchandise, shall recongnise their commodity.  

ਸ੍ਰੀ ਗੁਰੂ ਜੀ ਕਹਤੇ ਹੈਂ ਭਾਈ ਐਸਾ ਵਾਹਿਗੁਰੂ ਕੇ ਨਾਮ ਰੂਪੀ ਸੱਚਾ ਸੌਦਾ ਜਿਸਕੇ ਪਾਸ ਹੈ ਸੋਈ ਪੁਰਸ ਆਤਮ ਵਸਤੂ ਕੋ ਇਸੀ ਜਨਮ ਮੇਂ ਅਥਵਾ ਜਨਮਾਂਤ੍ਰ ਮੈਂ ਵਾ ਬ੍ਰਹਮ ਲੋਕ ਮੈਂ ਪਛਾਣੇਗਾ॥੪॥੧੧॥ ❀ਮਨਮੁਖੋਂ ਸੇਂ ਗੁਰਮੁਖੋਂ ਕਾ ਭੇਦੁ ਕਥਨ ਕਰਤੇ ਹੈਂ॥


ਸਿਰੀਰਾਗੁ ਮਹਲੁ   ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ  

Sirīrāg mahal 1.   Ḏẖāṯ milai fun ḏẖāṯ ka▫o sifṯī sifaṯ samā▫e.  

Sri Rag, First Guru.   As a metal ultimately merges in metal, so does a praise-chanter gets absorbed in the Praise -worthy Lord.  

(ਧਾਤੁ) ਮਾਇਆ ਮੈ ਪ੍ਰੀਤਿ ਕਰਨੇ ਵਾਲੇ ਜੋ ਪੁਰਸ ਹੈਂ ਸੋ (ਫੁਨਿ) ਬਾਰੰਬਾਰ (ਧਾਤੁ) ਮਾਯਾ ਮੈ ਮਿਲਤੇ ਹੈਂ ਭਾਵ ਏਹਿ ਕਿ ਸਦਾ ਜਨਮਤੇ ਮਰਤੇ ਹੈਂ ਔਰੁ ਜੋ ਗੁਰੋਂ ਸੇ ਮਿਲਕਰ ਵਾਹਿਗੁਰੂ ਕੀ (ਸਿਫਤਿ) ਉਪਮਾ ਕਰਨੇ ਵਾਲੇ ਹੈਂ ਸੋ (ਸਿਫਤੀ) ਉਪਮਾ ਕਰਨੇ ਜੋਗ ਵਹਿਗੁਰੂ ਮੈ ਸਮਾਇ ਜਾਤੇ ਹੈਂ ਜੈਸੇ ਧਾਤੂ ਕੇ ਸਾਥ ਧਾਤੂ ਮਿਲਿ ਜਾਤੀ ਹੈ ਤੈਸੇ ਹੀ ਉਸਤਤੀ ਕਰਨੇ ਵਾਲੇ (ਸਿਫਤੀ) ਵਾਹਿਗੁਰੂ ਮੈ ਸਮਾਵਤੇ ਹੈਂ ਭਾਵ ਏਹਿ ਕਿ ਅਭਿੰਨ ਹੋ ਜਾਤੇ ਹੈਂ। ਸਿਫਤੀ ਮੈਂ ਸਮਾਵਣੇ ਵਾਲੇ ਆਤਮ ਗ੍ਯਾਨੀਓਂ ਕੋ ਜੋ ਆਨੰਦੁ ਹੋਤਾ ਹੈ ਸੋ ਕਹਤੇ ਹੈਂ॥


ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ  

Lāl gulāl gahbarā sacẖā rang cẖaṛā▫o.  

Like the poppy flower he is dyed deep red in the colour of truthfulness.  

ਸਚਾ ਅਨੰਦੁ ਰੂਪੀ ਰੰਗੁ ਤਿਨ ਕੋ ਚੜਾ ਹੈ॥ ❀ਪ੍ਰਸ਼ਨ: ਸੋ ਅਨੰਦ ਰੂਪੀ ਰੰਗ ਕੈਸਾ ਹੈ॥ ਉਤਰੁ॥ ਜੋ ਬਾਣੀ ਕਰਕੇ ਹੈ ਸੋ ਲਾਲੁ ਰੰਗੁ ਹੈ ਔਰੁ ਜੋ ਸਰੀਰ ਕਰਕੇ ਅਨੰਦੁ ਹੈ ਜੈਸੇ ਮਦਰਾ ਕੇ ਪਾਨ ਕਰਨੇ ਸੇ ਨੇਤ੍ਰੋਂ ਮੈਂ ਮਸਤੀ ਦਿਖਾਈ ਦੇਤੀ ਹੈ ਤੈਸੇ ਗ੍ਯਾਨੀ ਕੇ ਨੇਤ੍ਰੋਂ ਮੈ ਭੀ ਅਨੰਦ ਕੀ ਘੂਰਮਤਾ ਹੋਤੀ ਹੈ ਐਸਾ ਜੋ ਸਘਨਾਨੰਦੁ ਸਰੀਰ ਕਰਕੇ ਹੈ ਸੋ ਗੁਲਾਲ ਕਥਨ ਕੀਆ ਹੈ ਓਰੁ ਜੋ ਮਨ ਕਰਕੇ ਅਨੰਦੁ ਹੈ ਸੋ (ਗਹਿਬਰਾ) ਅਤ੍ਯੰਤ ਸਘਨਾਨੰਦੁ ਹੈ॥ ਵਾ ਜੋ ਸ੍ਰਵਨ ਕਰਨੇ ਸੇਂ ਅਨੰਦੁ ਹੈ ਸੋ ਲਾਲੁ ਹੈ ਔਰ ਜੋ ਮਨਨ ਸੇ ਅਨੰਦੁ ਹੈ ਸੋ ਗੁਲਾਲੁ ਹੈ ਪੁਨ: ਜੋ ਨਿਦਿਧ੍ਯਾਸਨ ਸੇ ਅਨੰਦੁ ਹੈ ਸੋ (ਗਹਿਬਰਾ) ਸਘਾਨੰਦੁ ਹੈ ਔਰ ਜੋ ਸਾਖ੍ਯਾਤ ਕਾਰ ਸੇਂ ਅਨੰਦੁ ਹੈ ਸੋ ਸੱਚਾ ਹੈ (ਚੜਾਉ) ਪੂਰਬ ਜੋ ਸ੍ਰਵਨਾਦਿ ਤੀਨ ਸਾਧਨ ਕਹੇ ਹੈਂ ਸੋ ਤਿਨੋ ਸੇ ਚੜਤਾ ਹੈ ਭਾਵ ਏਹਿ ਕਿ ਕ੍ਰਮਪੂਰਬਕ ਅਧਕ ਸੇ ਅਧਿਕ ਹੋਤਾ ਹੈ ਵਾ ਇਸ ਲੋਕ ਕਾ ਆਨੰਦ ਲਾਲੁ ਅਰੁ ਸ੍ਵਰਗ ਕਾ ਅਨੰਦ ਗੁਲਾਲੁ ਪੁਨ: ਬ੍ਰਹਮ ਲੋਕ ਕਾ ਅਨੰਦੁ ਗਹਿਬਰਾ ਔਰ ਜੋ ਆਤਮ ਸਾਖ੍ਯਾਤਕਾਰ ਕਾ ਅਨੰਦੁ ਹੈ ਸੋ ਸਭ ਸੈ ਸਚਾ ਔਰ ਚੜਤਾ ਹੈ ਭਾਵ ਏਹਿ ਕਿ ਵੋਹ ਅਵਧੀ ਰਹਿਤ ਹੈ॥


ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥  

Sacẖ milai sanṯokẖī▫ā har jap ekai bẖā▫e. ||1||  

The content, who meditate on God with single love, meet the True One.  

ਸੋ ਸੱਚਾ ਆਨੰਦ ਤਿਨ ਪੁਰਸੋਂ ਕੋ ਮਿਲਤਾ ਹੈ ਜੋ (ਸੰਤੋਖੀਆ) ਯਥਾ ਲਾਭ ਸੰਤੁਸ੍ਟ ਹੈਂ ਔਰੁ ਸ੍ਰਧਾ ਪੂਰਬਿਕ ਏਕ ਰਸ ਹਰਿ ਨਾਮ ਕੋ ਜਪਤੇ ਹੈਂ ॥ ਤਿਸ ਸਚੇ ਅਨੰਦ ਰੂਪੀ ਰੰਗ ਕੀ ਪ੍ਰਾਪਤੀ ਕਾ ਉਪਾਯ ਕਹਤੇ ਹੈਂ॥


ਭਾਈ ਰੇ ਸੰਤ ਜਨਾ ਕੀ ਰੇਣੁ   ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ  

Bẖā▫ī re sanṯ janā kī reṇ.   Sanṯ sabẖā gur pā▫ī▫ai mukaṯ paḏārath ḏẖeṇ. ||1|| rahā▫o.  

O Brother! become the dust of the feet of saintly persons.   Guru, the wealth of salvation giver, elysian cow, is obtained in the society of saints. Pause.  

(ਭਾਈ ਰੇ) ਹੇ ਭਾਈ ਸੰਤ ਜਨੋਂ ਕੇ ਚਰਨੋ ਕੀ (ਰੇਣੁ) ਧੂਲੀ ਹੋ ਕਰ ਰਹੁ ਕ੍ਯੋਂਕਿ ਤਿਨ ਸੰਤੋਂ ਕੀ (ਸਭਾ) ਸੰਗਤਿ ਮੈਂ ਜਾਨੇਕਰ ਗੁਰੂ ਪ੍ਰਾਪਤਿ ਹੋਵੇਂਗੇ। ਸੋ ਗੁਰੂ ਕੈਸੇ ਹੈਂ ਮੁਕਤਿ ਰੂਪੁ ਪਦਾਰਥ ਕੇ ਦੇਨੇ ਕੋ (ਧੇਣ) ਕਾਮਧੇਨੁ ਰੂਪੁ ਹੈ ਭਾਵ ਏਹਿ ਕਿ ਚਾਰ ਪਦਾਰਥੋਂ ਕੇ ਦਾਤੇ ਹੈਂ॥ ਅਬ ਮਨੁਖ੍ਯ ਜਨਮ ਕੀ ਉੱਤਮਤਾ ਦਿਖਾਵਤੇ ਹੂਏ ਇਸ ਜਨਮ ਕੀ ਭਗਤੀ ਕਾ ਸਾਧਨੁ ਕਹਤੇ ਹੈਂ॥


ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ  

Ūcẖa▫o thān suhāvaṇā ūpar mahal murār.  

The mansion of God the destroyer of spiritual ignorance is on the beauteous raised platform.  

ਸਭ ਸੇ ਊਚਾ ਭਾਵ ਏਹਿ ਕਿ ਪਰੇ ਸੋਂ ਪਰੇ ਵਾ ਸਰਬ ਸੇ ਊਚਾ ਔਰੁ ਸੋਭਨੀਕ ਸਥਾਨੁ ਮਾਨੁਖ ਜਨਮੁ ਹੈ ਸੇ (ਊਪਰਿ) ਸਭ ਸੇਂ ਸ੍ਰੇਸ੍ਟ ਜਾਨ ਕਰ (ਮੁਰਾਰਿ) ਵਾਹਿਗੁਰੂ ਨੈ ਅਪਨਾ (ਮਹਲੁ) ਘਰੁ ਬਨਾਯਾ ਹੈ॥ ਭਾਵ ਏਹਿ ਕਿ ਮਨੁਖ ਜਨਮ ਮੈਂ ਹੀ ਵਾਹਿਗੁਰੂ ਕੀ ਪ੍ਰਾਪਤੀ ਹੋਤੀ ਹੈ॥ ਨਨੂ॥ ਜੇਕਰ ਸਰੀਰ ਰੂਪੀ ਮਹਲ ਮੈਂ ਵਾਹਿਗੁਰੂ ਕਾ ਸ੍ਵਰੂਪੁ ਹੈ ਤਬ ਤਿਸ ਕੀ ਪ੍ਰਾਪਤੀ ਸਭ ਕੋ ਕ੍ਯੋਂ ਨਹੀਂ ਹੋਤੀ ਹੈ॥ ਤਿਸੁ ਪਰ ਕਹਤੇ ਹੈਂ॥


ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ  

Sacẖ karṇī ḏe pā▫ī▫ai ḏar gẖar mahal pi▫ār.  

Through good deeds human body is obtained and through Divine love the door of Lord home and palace.  

ਹੇ ਭਾਈ ਜਪਤਪਾਦਿਕੋਂ ਸਹਿਤ ਨਾਮ ਸਿਮਰਨ ਰੂਪੁ ਸੱਚੀ ਕਰਨੀ ਜਬ (ਦੇ) ਪਰਮੇਸ੍ਵਰ ਅਰਪਨ ਕਰੀਏ ਤਬ (ਘਰੁ) ਸਰੀਰ ਕੇ (ਦਰੁ) ਬੀਚ ਜੋ ਤਿਸ ਵਾਹਿਗੁਰੂ ਕਾ (ਮਹਲੁ) ਸ੍ਵਰੂਪੁ ਹੈ ਤਿਸ ਕੇ ਸਾਥ ਪਿਆਰੁ ਪਾਈਤਾ ਹੈ ਭਾਵ ਏਹਿ ਕਿ ਆਤਮਾ ਕੋ ਬੁਧੀ ਆਦਿਕ ਸੰਘਾਤ ਕਾ ਸਾਖੀ ਜਾਨ ਲੇਤਾ ਹੈ ਪਰੰਤੂ ਸਾਖੀ ਕਾ ਗ੍ਯਾਨੁ ਤਬ ਹੀ ਹੋਤਾ ਹੈ॥


ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥  

Gurmukẖ man samjā▫ī▫ai āṯam rām bīcẖār. ||2||  

It is through the meditation of the Omnipresent Soul that the holy instruct their mind.  

ਜਬ ਗੁਰੋਂ ਦ੍ਵਾਰੇ ਅਪਨੇ ਮਨ ਕੋ ਸਮਝਾਈਏ ਮਨ ਕੋ ਸਮਝਾਇ ਕਰ (ਆਤਮ ਰਾਮ) ਆਤਮਾ ਜੋ ਸਰਬ ਬਿਆਪੀ ਸਾਖੀ ਰੂਪੁ ਹੈ ਤਿਸ ਕਾ ਬੀਚਾਰੁ ਕਰੀਏ ਵਾ ਆਤਮ ਪਦ ਕਰ ਤੂੰ ਪਦ ਕਾ ਵਾਚ੍ਯ ਜੀਵ ਔਰੁ ਰਾਮ ਪਦ ਕਰ ਤਤ ਪਦ ਕਾ ਵਾਚ੍ਯ ਈਸ੍ਵਰੁ ਇਨ ਦੋਨੋ ਕਾ ਵੀਚਾਰੁ ਭਾਵ ਸੋਧਨੁ ਕਰੀਏ॥ ਸੋ ਕੈਸੇ ਹੈਂ ਅਸਹਿਤਾ ਖੀਣਤਾ ਖਯਤਾ ਏਹਿ ਤੀਨ ਦੋਸ ਸਰਬ ਪਦਾਰਥੋਂ ਮੈ ਰਹਿਤ ਹੈਂ॥ ਜੋ ਆਪਨੇ ਸੇਂ ਅਧਿਕ ਬਿਭੂਤੀ ਵਾਨਾਂ ਕੋ ਦੇਖ ਕਰ ਐਸੀ ਇਛਾ ਕਰਤਾ ਹੈ ਕਿ ਮੈਂ ਭੀ ਐਸਾ ਹੀ ਬਨੂ ਪੁਨ: ਅਧਿਕ ਸੇਂ ਅਧਿਕ ਹੋਨਾ ਚਾਹੇ ਜੈਸੇ ਏਕ ਗ੍ਰਾਮ ਪਤੀ ਦੇਸ ਪਤੀ ਹੋਨੇ ਕੀ ਇੱਛਾ ਕਰਤਾ ਹੈ ਔਰੁ ਦੇਸ ਪਤੀ ਚੱਕ੍ਰਵਰਤੀ ਹੋਨੇ ਕੀ ਖਾਛਾ ਕਰਤਾ ਹੈ ਔਰੁ ਚੱਕ੍ਰਵਰਤੀ ਇੰਦ੍ਰ ਬਨਾ ਚਾਹਤਾ ਹੈ ਐਸੇ ਅਧਿਕ ਸੇਂ ਅਧਿਕ ਹੋਨੇ ਕੇ ਸੰਕਲਪ ਕਾ ਨਾਮੁ ਅਤੀ ਸਹਿਤਾ ਦੋਸੁ ਹੈ ਔਰੁ ਜੋ ਪ੍ਰਾਪਤਿ ਪਦਾਰਥੋਂ ਕੇ ਘਟਨੇ ਔਰੁ ਨਾਮ ਹੋਣੇ ਕੇ ਭੈ ਸੈ ਦੁਖੋਂ ਕੀ ਉਤਪਤੀ ਹੋਣੀ ਹੈ ਕਿ ਏਹਿ ਪਦਾਰਥੁ ਨਾਸ ਹੋ ਜਾਏਗਾ ਤੌ ਹਮ ਕਿਆ ਕਰੇਗਾ ਇਸ ਕਾ ਨਾਮ ਖੀਣਤਾ ਦੋਸੁ ਹੈ ਔਰੁ ਪਦਾਰਥੋਂ ਕੇ ਅਭਾਵ ਹੋਨੇ ਕਰ ਜੋ ਕਸ੍ਟ ਕੀ ਪ੍ਰਾਪਤੀ ਹੈ ਤਿਸਕਾ ਨਾਮੁ ਨਾਸਤਾ ਦੋਸੁ ਹੈ ਸੋ ਇਸ ਲੋਕ ਸੇਂ ਬ੍ਰਹਮ ਲੋਕ ਪ੍ਰਯੰਤ ਕੇ ਸਰਬ ਪਦਾਰਥੋਂ ਵਿਖੇ ਏਹਿ ਤੀਨੋ ਦੋਸ ਸਦਾ ਬਨੇ ਰਹਿਤੇ ਹੈਂ ਐਸੇ ਤਿਨ ਮੈਂ ਦੋਖ ਦ੍ਰਿਸਟੀ ਦਿਖਲਾਈਏ॥


ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ  

Ŧaribaḏẖ karam kamā▫ī▫ahi ās anḏesā ho▫e.  

By doing three pronged deed hope and anxiety are produced.  

ਔਰੁ ਜੋ ਐਸੇ ਆਤਮ ਬੀਚਾਰ ਸੇ ਰਹਿਤ ਹੋ ਕਰ (ਤ੍ਰਿਬਿਧਿ) ਤੀਨ ਪ੍ਰਕਾਰ ਕੇ ਰਜੋ ਤਮੋ ਸਤੋ ਰੂਪੁ ਵਾ ਮਨ ਬਚ ਕ੍ਰਮ ਕਰਕੇ ਜੋ ਕਾਮਨਾ ਕੇ ਸਹਿਤ ਕਰਮ ਕਰੀਤੇ ਹੈਂ ਤਿਨ ਕਰਮੋਂ ਸੇ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਹੋਤੀ ਹੈ ਸੋ ਆਸਾ ਪਰਮ ਦੁਖ ਰੂਪੁ ਹੈ ਔਰੁ ਜਬ ਸ੍ਵਰਗਾਦਿ ਪ੍ਰਾਪਤਿ ਹੋਤੇ ਹੈਂ ਤਬ ਦਿਨ ਮੈਂ (ਅੰਦੇਸਾ) ਸੰਸਯ ਹੋਤਾ ਹੈ ਸੋ ਕੈਸੇ ਹੈ ਕਿ ਜਬ ਸ੍ਵਰਗ ਮੈਂ ਜਾਨੇ ਵਾਲਾ ਪੁਰਸੁ ਸ੍ਵਰਗ ਮੈ ਰਹਿਨਾ ਹੋਤਾ ਹੈ ਉਤਨੇ ਹੀ ਫੂਲੋਂ ਕੀ ਮਾਲਾ ਉਸ ਕੇ ਗਲ ਮੈ ਪਹਿਰਾਇ ਦੇਤੇ ਹੈਂ ਜਬ ਏਕ ਬਰਖ ਬੀਤ ਜਾਤਾ ਹੈ ਤਬ ਏਕ ਫੁਲੁ ਤਿਨਮੇਂ ਸੇ ਸੂਕ ਜਾਤਾ ਹੈ ਐਸੇ ਹੀ ਏਕ ਬਰਖ ਪੀਛੇ ਜਬ ਏਕੇ ਫੂਲੁ ਸੂਕਨੇ ਲਗਤਾ ਹੈ ਤਬ ਤਿਨ ਕੋ ਦੇਖ ਦੇਖ ਕਰ ਸ੍ਵਰਗ ਬਾਸੀ ਕੇ ਚਿਤ ਮੈ ਜੋ ਦੁਖੁ ਹੋਤਾ ਹੈ ਸੋਈ ਅੰਦੇਸਾ ਹੈ ਭਾਵ ਏਹਿ ਕਿ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਭਈ ਤਬ ਭੀ ਦੁਖੁ ਰਹਾ ਪੁਨ: ਜਬ ਪ੍ਰਾਪਤੀ ਹੂਈ ਤਬ ਤਿਸ ਕੇ ਨਸ੍ਟ ਹੋਣੇ ਕਾ ਸੰਸਾ ਹੋਤਾ ਹੈ ਸੋ ਭੀ ਪਰਮ ਕਸ੍ਟ ਹੈ॥ ਸਕਾਮ ਕਰਮ ਕੀ ਨਿਵਿਰਤੀ ਕਾ ਉਪਾਯ ਕਹਤੇ ਹੈਂ॥


ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ  

Ki▫o gur bin ṯarikutī cẖẖutsī sahj mili▫ai sukẖ ho▫e.  

How can one be released from the bondage of three qualities without the Guru? it is by acquiring Divine knowledge that comfort ensues.  

ਤ੍ਰਿਕੁਟੀ ਨਾਮ ਤੀਨ ਕਾ ਹੈ ਸੋ ਤੀਨ ਪ੍ਰਕਾਰ ਕੇ ਰਜੋ ਤਮੋ ਸਤੋ ਰੂਪੁ ਕਰਮ ਵਾ ਮਨ ਬਚ ਕ੍ਰਮ ਕਰਕੇ ਜੋ ਕਰਮ ਹੈਂ ਵਾ ਕਰਤਾ ਕ੍ਰਿਆ ਕਰਮੁ ਆਦਿ ਤ੍ਰਿਕੁਟੀ ਗੁਰੋਂ ਸੇ ਬਿਨਾਂ ਕਿਸ ਪ੍ਰਕਾਰ ਛੁਟੇ ਭਾਵ ਏਹਿ ਕਿ ਨਹੀਂ ਛੂਟਤੀ ਜੇ ਕਹੇ ਜਿਸ ਸੇਂ ਸਹਿਜ ਗ੍ਯਾਨੁ ਪ੍ਰਾਪਤਿ ਹੋ ਕਰ ਦੁਖੋਂ ਕੀ ਨਿਬ੍ਰਿਤੀ ਔਰੁ ਆਤਮ ਸੁਖ ਕੀ ਪ੍ਰਾਪਤੀ ਹੋਵੈ ਸੋ ਕਹੋ ਤਿਸ ਪਰ ਕਹਤੇ ਹੈਂ॥


ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥  

Nij gẖar mahal pacẖẖāṇī▫ai naḏar kare mal ḏẖo▫e. ||3||  

By casting His gracious glance, God washes off man's filth and in his very home (body) he comes to realise Lord's presence.  

ਤਾਂਤੇ ਜਬ ਗੁਰੂ (ਨਦਰਿ) ਕ੍ਰਿਪਾ ਦ੍ਰਿਸ੍ਟੀ ਕਰੇਂ ਤਬੀ ਮਲੁ ਬਿਖੇ ਰਾਗੁ ਵਾ ਰਾਗ ਦ੍ਵੈਖ ਰੂਪੁ ਮੈਲੁ ਧੋਈ ਜਾਤੀ ਹੈ ਭਾਵ ਏਹਿ ਕਿ ਜਬ ਅੰਤਸਕਰਨ ਸੁੱਧੁ ਹੋਤਾ ਹੈ ਤਬ (ਨਿਜਘਰਿ) ਅਪਨੇ ਸਰੀਰ ਕੇ ਅੰਤਰ ਹੀ (ਮਹਲੁ) ਆਤਮੁ ਸਰੂਪੁ ਕੋ ਜਾਣੀਤਾ ਹੈ॥੩॥


ਬਿਨੁ ਗੁਰ ਮੈਲੁ ਉਤਰੈ ਬਿਨੁ ਹਰਿ ਕਿਉ ਘਰ ਵਾਸੁ  

Bin gur mail na uṯrai bin har ki▫o gẖar vās.  

Without the Guru pollution is not removed and without God how can there be home coming?  

ਹੇ ਭਾਈ ਏਹਿ ਨਿਸਚੈ ਹੈ ਕਿ ਗੁਰੂ ਕ੍ਰਿਪਾ ਸੇਂ ਬਿਨਾ ਰਾਗ ਦ੍ਵੈਖ ਰੂਪੁ ਮੈਲੁ ਨਹੀਂ ਉਤਰਤੀ ਔਰੁ ਰਾਗਾਦਿ ਮੈਲ ਕੀ ਨਿਬ੍ਰਿਤੀ ਬਿਨਾ ਹਰੀ ਕੀ ਕ੍ਰਿਪਾ ਨਹੀਂ ਹੋਤੀ ਔਰੁ ਹਰੀ ਕੀ ਕ੍ਰਿਪਾ ਸੇ ਬਿਨਾ (ਘਰੁਵਾਸੁ) ਨਿਜ ਸਰੂਪ ਮੈ ਇਸਥਿਤੀ ਕੈਸੇ ਹੋਵੈ ਅਰਥਾਤ ਨਹੀਂ ਹੋਤੀ॥


ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ  

Ėko sabaḏ vīcẖārī▫ai avar ṯi▫āgai ās.  

Having renounced other hopes, we ought to meditate on the Name alone.  

ਤਾਂਤੇ ਔਰੁ ਸਰਬ ਆਸਾ ਕਾ ਪਰੀਤ੍ਯਾਗੁ ਕਰਕੇ ਜਗ੍ਯਾਸੂ ਜਨ (ਏਕੋ ਸਬਦੁ) ਅਦੁਤੀ ਬ੍ਰਹਮਾ ਕਾ ਬੀਚਾਰੁ ਕਰੇ॥


ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥  

Nānak ḏekẖ ḏikẖā▫ī▫ai ha▫o saḏ balihārai jās. ||4||12||  

O Nanak! I am ever a sacrifice (unto the Guru) who Himself beholds and causes others to behold (God).  

ਸ੍ਰੀ ਗੁਰੂ ਜੀ ਕਹਤੇਂ ਹੈਂ ਜਿਸ ਪੁਰਸਨ ਜਗਤ ਸੇ ਨਿਰਾਸ ਹੋ ਕਰਕੇ ਵਾਹਿਗੁਰੂ ਕੇ ਸਰੂਪ ਕੋ ਆਪ ਤੋ ਦੇਖਾ ਹੈ ਪੁਨਾ: ਤਿਸ ਕੀ ਸਰਨਿ ਮੈਂ ਜੋ ਜਗ੍ਯਾਸੂ ਜਨ ਆਵੈ ਤਿਸ ਕੋ ਦਿਖਾਵਤਾ ਹੈ ਮੈ ਤਿਸ ਕੇ ਸਦਾ ਹੀ ਬਲਿਹਾਰ ਜਾਤਾ ਹੂੰ॥੪॥੧੨॥


ਸਿਰੀਰਾਗੁ ਮਹਲਾ  

Sirīrāg mėhlā 1.  

Sri Rag, First Guru.  

ਮਨਮੁਖੋਂ ਕੀ ਨਿੰਦਾ ਔਰੁ ਗੁਰਮੁਖੋਂ ਕੀ ਪ੍ਰਸੰਸਾ ਕਰਤੇ ਹੂਏ ਸੁਹਾਗਣੀ ਔਰ ਦੁਹਾਗਣੀ ਕੇ ਦ੍ਰਿਸਟਾਂਤ ਦ੍ਵਾਰਾ ਸ੍ਰੀ ਗੁਰੂ ਜੀ ਨੇ ਸਬਦ ਉਚਾਰਨ ਕੀਆ ਹੈ ਜੋ ਪਤਿਬ੍ਰਤਾ ਔਰ ਪਤੀ ਕੋ ਪਿਆਰੀ ਇਸਤ੍ਰੀ ਹੈ ਤਿਸ ਕੋ ਸੁਹਾਗਣੀ ਕਹਤੇ ਹੈਂ ਔਰ ਦੁਰਾਚਾਰਨੀ ਪਤੀ ਕਰ ਤ੍ਯਾਗੀ ਹੂਈ ਕੋ ਦੁਹਾਗਣੀ ਕਹਤੇ ਹੈਂ ਸ੍ਰੀ ਗੁਰੂ ਜੀ ਭਗਤ ਜਨੋਂ ਕੇ ਪ੍ਰਤੀ ਕਹਤੇ ਹੈਂ॥


ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ  

Ḏẖarig jīvaṇ ḏuhāgaṇī muṯẖī ḏūjai bẖā▫e.  

Accursed is the life of the discarded bride, as she is deluded by another's love.  

ਜੋ ਦ੍ਵੈਤ ਭਾਵਨਾ ਕਰ ਠੱਗੀ ਹੂਈ ਦੁਹਾਗਣੀ ਹੈਂ ਤਿਨ ਕੇ ਜੀਵਨੇ ਕੋ ਧਿਕਾਰ ਹੈ॥


ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ  

Kalar kerī kanḏẖ ji▫o ahinis kir dẖėh pā▫e.  

Like the wall containing calcareous matter, day and night, she continues crumbling (and finally) falls down.  

ਕਲਰ ਜਿਸ ਕੰਧ ਕੋ ਕਲਰੁ ਲਗਾ ਹੋਵੇ ਵਾ (ਕਲਰ) ਰੇਹ ਕੀ ਕੰਧ ਹੋਵੇ ਸੋ (ਅਹਿਨਿਸਿ) ਦਿਨ ਰਾਤ੍ਰੀ ਮੈ ਕਿਰ ਕਿਰ ਕਰ ਢਹਿ ਪੜਤੀ ਹੈ ਭਾਵ ਏਹ ਕਿ ਮਨਮੁਖ ਜੀਵ ਬਾਰੰਬਾਰ ਜਨਮਤਾ ਮਰਤਾ ਰਹਿਤਾ ਹੈ॥


ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਜਾਇ ॥੧॥  

Bin sabḏai sukẖ nā thī▫ai pir bin ḏūkẖ na jā▫e. ||1||  

Without the Name peace ensues not, without the Beloved grief does not depart.  

ਹੇ ਭਾਈ ਗੁਰ ਉਪਦੇਸ ਸੇ ਬਿਨਾਂ ਜੀਵ ਕੋ ਵਾਹਿਗੁਰੂ ਪਤੀ ਕੇ ਮਿਲਾਪ ਕਾ ਅਨੰਦੁ ਪ੍ਰਾਪਤਿ ਨਹੀ ਹੋਤਾ ਹੈ ਔਰ ਆਤਮਾਨੰਦ ਬਿਨਾਂ ਦੁਖ ਕੀ ਨਿਬ੍ਰਤੀ ਨਹੀਂ ਹੁੰਦੀ॥੧॥


ਮੁੰਧੇ ਪਿਰ ਬਿਨੁ ਕਿਆ ਸੀਗਾਰੁ   ਦਰਿ ਘਰਿ ਢੋਈ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ  

Munḏẖe pir bin ki▫ā sīgār.   Ḏar gẖar dẖo▫ī na lahai ḏargėh jẖūṯẖ kẖu▫ār. ||1|| rahā▫o.  

O Bride! of what avail is thy adornment without thy Bridegroom?9   In mansion's door (this world) thou shalt obtain no shelter and being false thou shalt be miserable in the next world. Pause.  

ਹੇ ਜੱਗ੍ਯਾਸੂ ਰੂਪ (ਮੰੁਧੇ) ਇਸਤ੍ਰੀ ਪਤੀ ਸੇ ਬਿਨਾਂ ਤੇਰਾ ਸਿੰਗਾਰ ਕਿਆ ਹੈ ਅਰਥਾਤ ਬ੍ਯਰਥ ਹੈ ਕਿ੍ਯੋਂਕਿ ਜੋ ਪਤੀ ਸੇ ਬੇਮੁਖ ਇਸਤ੍ਰੀ ਹੈ ਤਿਨ ਕੋ ਪਤੀ ਕੇ ਘਰ ਮੈ (ਢੋਈ) ਸਮੀਪਤਾ ਨਹੀਂ ਪ੍ਰਾਪਤਿ ਹੋਤੀ ਭਾਵ ਏਹ ਕਿ ਹੇ ਜੀਵ ਯੱਦਪਿ ਮਾਇਕੀ ਬਿਵਹਾਰੋਂ ਕਰਕੇ ਇਸ ਲੋਕ ਮੈ ਤੇਰਾ ਮਾਨ ਭੀ ਹੈ ਤੱਦਪਿ ਵਾਹਿਗੁਰੂ ਸੇ ਬੇਮੁਖਤਾ ਕਰਕੇ ਦੁਹਾਗਣੀ ਇਸਤ੍ਰੀ ਵਤ ਦਰਗਾਹ ਮੈ ਝੂਠ ਕਰਕੇ ਖੁਆਰੀ ਹੋਵੇਗੀ ਔਰੁ ਤੇਰੇ ਕੌ ਮਾਨ ਨਹੀ ਪ੍ਰਾਪਤ ਹੋਵੇਗਾ ਤਾਂ ਤੇ ਤੂੰ ਬਿਚਾਰ ਕਰਕੇ ਬੇਮੁਖਤਾ ਕੋ ਛੋਡ ਦੇਹ॥ ਅਬ ਕ੍ਰਿਸਾਨ ਕੇ ਦ੍ਰਿਸ੍ਟਾਂਤ ਸੇ ਕਹਤੇ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits