Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਉਕਤਿ ਸਿਆਣਪ ਸਗਲੀ ਤਿਆਗੁ  

उकति सिआणप सगली तिआगु ॥  

Ukaṯ si▫āṇap saglī ṯi▫āg.  

Give up all your clever tricks and devices,  

ਆਪਣੀਆਂ ਯੁਕਤੀਆਂ ਅਤੇ ਚਤੁਰਾਈਆਂ ਸਾਰੀਆਂ ਛੱਡ ਦੇ।  

ਉਕਤਿ = ਬਿਆਨ ਕਰਨ ਦੀ ਸ਼ਕਤੀ, ਦਲੀਲ। ਸਗਲੀ = ਸਾਰੀ।
ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ,


ਸੰਤ ਜਨਾ ਕੀ ਚਰਣੀ ਲਾਗੁ ॥੨॥  

संत जना की चरणी लागु ॥२॥  

Sanṯ janā kī cẖarṇī lāg. ||2||  

and hold tight to the Feet of the Saints. ||2||  

ਤੂੰ ਨੇਕ ਪੁਰਸ਼ਾਂ ਦੇ ਪੈਰਾਂ ਨੂੰ ਚਿਮੜ ਜਾ।  

xxx॥੨॥
ਅਤੇ ਗੁਰਮੁਖਾਂ ਦੀ ਸਰਨ ਪਉ ॥੨॥


ਸਰਬ ਜੀਅ ਹਹਿ ਜਾ ਕੈ ਹਾਥਿ  

सरब जीअ हहि जा कै हाथि ॥  

Sarab jī▫a hėh jā kai hāth.  

The One, who holds all creatures in His Hands,  

ਜਿਸ ਦੇ ਹਥ ਵਿੱਚ ਸਾਰੇ ਜੀਵ ਹਨ,  

ਜੀਅ = ਜੀਵ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।
ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,


ਕਦੇ ਵਿਛੁੜੈ ਸਭ ਕੈ ਸਾਥਿ  

कदे न विछुड़ै सभ कै साथि ॥  

Kaḏe na vicẖẖuṛai sabẖ kai sāth.  

is never separated from them; He is with them all.  

ਉਹ ਕਦਾਚਿੱਤ ਉਨ੍ਹਾਂ ਨਾਲੋਂ ਵੱਖਰਾ ਨਹੀਂ ਹੁੰਦਾ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਰਹਿੰਦਾ ਹੈ।  

ਸਾਥਿ = ਨਾਲ।
ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ,


ਉਪਾਵ ਛੋਡਿ ਗਹੁ ਤਿਸ ਕੀ ਓਟ  

उपाव छोडि गहु तिस की ओट ॥  

Upāv cẖẖod gahu ṯis kī ot.  

Abandon your clever devices, and grasp hold of His Support.  

ਆਪਣੀਆਂ ਯੁਕਤੀਆਂ ਤਿਆਗ ਤੇ ਉਸ ਦੀ ਪਨਾਹ ਪਕੜ।  

ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ। ਸੰਸਕ੍ਰਿਤ ਲਫ਼ਜ਼ ਹੈ उपाय) ਢੰਗ, ਜਤਨ। ਗਹੁ = ਫੜ। ਓਟ = ਆਸਰਾ।
ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ,


ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥  

निमख माहि होवै तेरी छोटि ॥३॥  

Nimakẖ māhi hovai ṯerī cẖẖot. ||3||  

In an instant, you shall be saved. ||3||  

ਇਹ ਮੁਹਤ ਵਿੱਚ ਤੇਰੇ ਖਲਾਸੀ ਹੋ ਜਾਏਗੀ।  

ਨਿਮਖ = ਅੱਖ ਝਮਕਣ ਜਿਤਨਾ ਸਮਾ। ਛੋਟਿ = ਖ਼ਲਾਸੀ ॥੩॥
ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥


ਸਦਾ ਨਿਕਟਿ ਕਰਿ ਤਿਸ ਨੋ ਜਾਣੁ  

सदा निकटि करि तिस नो जाणु ॥  

Saḏā nikat kar ṯis no jāṇ.  

Know that He is always near at hand.  

ਉਸ ਨੂੰ ਹਮੇਸ਼ਾਂ ਆਪਣੇ ਨੇੜੇ ਕਰਕੇ ਸਮਝ।  

ਨਿਕਟਿ = ਨੇੜੇ। ਤਿਸ ਨੋ = (ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ)। ਉਸ (ਪ੍ਰਭੂ) ਨੂੰ। ਜਾਣੁ = ਸਮਝ।
ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ।


ਪ੍ਰਭ ਕੀ ਆਗਿਆ ਸਤਿ ਕਰਿ ਮਾਨੁ  

प्रभ की आगिआ सति करि मानु ॥  

Parabẖ kī āgi▫ā saṯ kar mān.  

Accept the Order of God as True.  

ਸਾਹਿਬ ਦੇ ਫੁਰਮਾਨ ਨੂੰ ਸੱਚਾ ਕਰ ਕੇ ਕਬੂਲ ਕਰ।  

ਸਤਿ = (सत्य) ਅਟੱਲ, ਸੱਚ।
ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ।


ਗੁਰ ਕੈ ਬਚਨਿ ਮਿਟਾਵਹੁ ਆਪੁ  

गुर कै बचनि मिटावहु आपु ॥  

Gur kai bacẖan mitāvhu āp.  

Through the Guru's Teachings, eradicate selfishness and conceit.  

ਗੁਰਾਂ ਦੇ ਉਪਦੇਸ਼ ਤਾਬੇ, ਆਪਣੇ ਆਪ ਨੂੰ ਮੇਸ ਦੇ।  

ਬਚਨਿ = ਬਚਨ ਦੀ ਰਾਹੀਂ। ਆਪੁ = ਆਪਾ-ਭਾਵ।
ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ।


ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥  

हरि हरि नामु नानक जपि जापु ॥४॥४॥७३॥  

Har har nām Nānak jap jāp. ||4||4||73||  

O Nanak, chant and meditate on the Naam, the Name of the Lord, Har, Har. ||4||4||73||  

ਵਾਹਿਗੁਰੂ ਸੁਆਮੀ ਦੇ ਨਾਮ ਦਾ ਸਦਾ ਉਚਾਰਨ ਕਰ, ਹੇ ਨਾਨਕ।  

ਜਪਿ ਜਾਪੁ = ਜਾਪ ਜਪ ॥੪॥
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪੰਜਵੀਂ ਪਾਤਸ਼ਾਹੀ।  

xxx
xxx


ਗੁਰ ਕਾ ਬਚਨੁ ਸਦਾ ਅਬਿਨਾਸੀ  

गुर का बचनु सदा अबिनासी ॥  

Gur kā bacẖan saḏā abẖināsī.  

The Guru's Word is eternal and everlasting.  

ਗੁਰਾਂ ਦਾ ਸ਼ਬਦ ਸਦੀਵੀ ਸਥਿਰ ਹੈ।  

ਅਬਿਨਾਸੀ = ਨਾਹ ਨਾਸ ਹੋਣ ਵਾਲਾ, ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ।
ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।


ਗੁਰ ਕੈ ਬਚਨਿ ਕਟੀ ਜਮ ਫਾਸੀ  

गुर कै बचनि कटी जम फासी ॥  

Gur kai bacẖan katī jam fāsī.  

The Guru's Word cuts away the noose of Death.  

ਗੁਰਾਂ ਦੇ ਸ਼ਬਦ ਦੁਆਰਾ ਮੌਤ ਦੀ ਫਾਹੀ ਟੁਕੀ ਜਾਂਦੀ ਹੈ।  

ਬਚਨਿ = ਬਚਨ ਦੀ ਰਾਹੀਂ। ਜਮ ਫਾਸੀ = ਮੌਤ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ।
ਬਚਨ ਦੀ ਰਾਹੀਂ ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ ਕੱਟੀ ਜਾਂਦੀ ਹੈ।


ਗੁਰ ਕਾ ਬਚਨੁ ਜੀਅ ਕੈ ਸੰਗਿ  

गुर का बचनु जीअ कै संगि ॥  

Gur kā bacẖan jī▫a kai sang.  

The Guru's Word is always with the soul.  

ਗੁਰਾਂ ਦਾ ਸ਼ਬਦ ਆਤਮ ਦੇ ਨਾਲ ਰਹਿੰਦਾ ਹੈ।  

ਜੀਅ ਕੈ ਸੰਗਿ = ਜਿੰਦ ਦੇ ਨਾਲ।
ਗੁਰੂ ਦਾ ਉਪਦੇਸ਼ ਸਦਾ ਜਿੰਦ ਦੇ ਨਾਲ (ਨਿਭਣ ਵਾਲਾ) ਹੈ।


ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥  

गुर कै बचनि रचै राम कै रंगि ॥१॥  

Gur kai bacẖan racẖai rām kai rang. ||1||  

Through the Guru's Word, one is immersed in the Love of the Lord. ||1||  

ਗੁਰਾਂ ਦੇ ਸ਼ਬਦ ਰਾਹੀਂ, ਇਨਸਾਨ ਪ੍ਰਭੂ ਦੇ ਪ੍ਰੇਮ ਅੰਦਰ ਗੱਚ ਹੋ ਜਾਂਦਾ ਹੈ।  

ਰਚੈ = ਰਚਦਾ ਹੈ, ਜੁੜਿਆ ਰਹਿੰਦਾ ਹੈ। ਰੰਗਿ = ਰੰਗ ਵਿਚ, ਪ੍ਰੇਮ ਵਿਚ ॥੧॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ ॥੧॥


ਜੋ ਗੁਰਿ ਦੀਆ ਸੁ ਮਨ ਕੈ ਕਾਮਿ  

जो गुरि दीआ सु मन कै कामि ॥  

Jo gur ḏī▫ā so man kai kām.  

Whatever the Guru gives, is useful to the mind.  

ਜਿਹੜਾ ਕੁਛ ਭੀ ਗੁਰੂ ਜੀ ਦਿੰਦੇ ਹਨ, ਉਹ ਆਤਮਾ ਦੇ ਫਾਇਦੇ ਲਈ ਹੈ।  

ਗੁਰਿ = ਗੁਰੂ ਨੇ। ਕਾਮਿ = ਕੰਮ ਵਿਚ। ਮਨ ਕੈ ਕਾਮਿ = ਮਨ ਦੇ ਕੰਮ ਵਿਚ।
ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ।


ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ  

संत का कीआ सति करि मानि ॥१॥ रहाउ ॥  

Sanṯ kā kī▫ā saṯ kar mān. ||1|| rahā▫o.  

Whatever the Saint does - accept that as True. ||1||Pause||  

ਸਾਰਾ ਕੁਛ ਜੋ ਸੰਤ-ਗੁਰਦੇਵ ਜੀ ਕਰਦੇ ਹਨ, ਉਸ ਨੂੰ ਸੱਚ ਜਾਣ ਕੇ ਤਸਲੀਮ ਕਰ। ਠਹਿਰਾਉ।  

ਸੰਤ = ਗੁਰੂ। ਸਤਿ = ਅਟੱਲ, ਸਦਾ ਕੰਮ ਆਉਣ ਵਾਲਾ। ਮਾਨਿ = ਮੰਨ, ਜਾਣ ॥੧॥ਰਹਾਉ'॥
(ਇਸ ਵਾਸਤੇ,) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ॥੧॥ ਰਹਾਉ॥


ਗੁਰ ਕਾ ਬਚਨੁ ਅਟਲ ਅਛੇਦ  

गुर का बचनु अटल अछेद ॥  

Gur kā bacẖan atal acẖẖeḏ.  

The Guru's Word is infallible and unchanging.  

ਗੁਰਾਂ ਦਾ ਸ਼ਬਦ ਅਮੋੜ ਤੇ ਅਮੇਟ ਹੈ।  

ਅਟਲ = ਕਦੇ ਨਾਹ ਟਲਣ ਵਾਲਾ। ਅਛੇਦ = ਕਦੇ ਨਾਹ ਨਾਸ ਹੋਣ ਵਾਲਾ।
ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।


ਗੁਰ ਕੈ ਬਚਨਿ ਕਟੇ ਭ੍ਰਮ ਭੇਦ  

गुर कै बचनि कटे भ्रम भेद ॥  

Gur kai bacẖan kate bẖaram bẖeḏ.  

Through the Guru's Word, doubt and prejudice are dispelled.  

ਗੁਰਾਂ ਦੇ ਬਚਨ ਦੁਆਰਾ ਸੰਦੇਹ ਤੇ ਅੰਤਰੇ ਮਿਟ ਜਾਂਦੇ ਹਨ।  

ਭ੍ਰਮ = ਭਟਕਣਾ। ਭੇਦ = ਵਿਤਕਰੇ।
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ।


ਗੁਰ ਕਾ ਬਚਨੁ ਕਤਹੁ ਜਾਇ  

गुर का बचनु कतहु न जाइ ॥  

Gur kā bacẖan kaṯahu na jā▫e.  

The Guru's Word never goes away;  

ਗੁਰਾਂ ਦਾ ਸ਼ਬਦ (ਇਨਸਾਨ ਦੇ ਨਾਲ ਰਹਿੰਦਾ ਹੈ ਅਤੇ) ਕਦਾਚਿੱਤ ਕਿਧਰੇ ਨਹੀਂ ਜਾਂਦਾ।  

ਕਤਹੁ = ਕਿਤੇ ਭੀ। ਜਾਇ = ਜਾਂਦਾ ਹੈ।
ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ।


ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥  

गुर कै बचनि हरि के गुण गाइ ॥२॥  

Gur kai bacẖan har ke guṇ gā▫e. ||2||  

through the Guru's Word, we sing the Glorious Praises of the Lord. ||2||  

ਗੁਰਾਂ ਦੇ ਸ਼ਬਦ ਰਾਹੀਂ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।  

ਗਾਇ = ਗਾਂਦਾ ਹੈ ॥੨॥
ਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ ॥੨॥


ਗੁਰ ਕਾ ਬਚਨੁ ਜੀਅ ਕੈ ਸਾਥ  

गुर का बचनु जीअ कै साथ ॥  

Gur kā bacẖan jī▫a kai sāth.  

The Guru's Word accompanies the soul.  

ਗੁਰਾਂ ਦਾ ਸ਼ਬਦ ਆਤਮਾ ਦੇ ਨਾਲ ਰਹਿੰਦਾ ਹੈ।  

ਸਾਥਿ = ਨਾਲ।
ਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ।


ਗੁਰ ਕਾ ਬਚਨੁ ਅਨਾਥ ਕੋ ਨਾਥ  

गुर का बचनु अनाथ को नाथ ॥  

Gur kā bacẖan anāth ko nāth.  

The Guru's Word is the Master of the masterless.  

ਗੁਰਾਂ ਦਾ ਸ਼ਬਦ ਨਿਖ਼ਸਮਿਆ ਦਾ ਖ਼ਸਮ ਹੈ।  

ਨਾਥੁ = ਖਸਮ, ਆਸਰਾ।
ਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ।


ਗੁਰ ਕੈ ਬਚਨਿ ਨਰਕਿ ਪਵੈ  

गुर कै बचनि नरकि न पवै ॥  

Gur kai bacẖan narak na pavai.  

The Guru's Word saves one from falling into hell.  

ਗੁਰਾਂ ਦਾ ਸ਼ਬਦ ਦੁਆਰਾ ਬੰਦਾ ਦੋਜ਼ਕ ਅੰਦਰ ਨਹੀਂ ਪੈਂਦਾ।  

ਨਰਕਿ = ਨਰਕ ਵਿਚ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ,


ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥  

गुर कै बचनि रसना अम्रितु रवै ॥३॥  

Gur kai bacẖan rasnā amriṯ ravai. ||3||  

Through the Guru's Word, the tongue savors the Ambrosial Nectar. ||3||  

ਗੁਰਾਂ ਦੇ ਬਚਨ ਦੁਆਰਾ ਪ੍ਰਾਣੀ ਦੀ ਜੀਭ ਵਾਹਿਗੁਰੂ ਸੁਧਾਰਸ ਨੂੰ ਮਾਣਦੀ ਹੈ।  

ਰਸਨਾ = ਜੀਭ (ਨਾਲ)। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਵੈ = ਮਾਣਦਾ ਹੈ ॥੩॥
ਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ ॥੩॥


ਗੁਰ ਕਾ ਬਚਨੁ ਪਰਗਟੁ ਸੰਸਾਰਿ  

गुर का बचनु परगटु संसारि ॥  

Gur kā bacẖan pargat sansār.  

The Guru's Word is revealed in the world.  

ਗੁਰਾਂ ਦੇ ਬਚਨ ਜਹਾਨ ਅੰਦਰ ਰੋਸ਼ਨ ਹੈ।  

ਸੰਸਾਰਿ = ਸੰਸਾਰ ਵਿਚ।
ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ।


ਗੁਰ ਕੈ ਬਚਨਿ ਆਵੈ ਹਾਰਿ  

गुर कै बचनि न आवै हारि ॥  

Gur kai bacẖan na āvai hār.  

Through the Guru's Word, no one suffers defeat.  

ਗੁਰਾਂ ਦੇ ਸ਼ਬਦ ਦੁਆਰਾ ਜੀਵ ਸ਼ਿਕਸਤ ਨਹੀਂ ਖਾਂਦਾ।  

ਹਾਰਿ = ਹਾਰ ਕੇ, (ਜੀਵਨ-ਬਾਜ਼ੀ) ਹਾਰ ਕੇ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ।


ਜਿਸੁ ਜਨ ਹੋਏ ਆਪਿ ਕ੍ਰਿਪਾਲ  

जिसु जन होए आपि क्रिपाल ॥  

Jis jan ho▫e āp kirpāl.  

Unto whom the Lord Himself has blessed with His Mercy,  

ਜਿਹੜੇ ਪੁਰਸ਼ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ,  

xxx
ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ,


ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥  

नानक सतिगुर सदा दइआल ॥४॥५॥७४॥  

Nānak saṯgur saḏā ḏa▫i▫āl. ||4||5||74||  

O Nanak, to those the True Guru is always kind and compassionate. ||4||5||74||  

ਨਾਨਕ, ਉਸ ਉਤੇ ਸੱਚੇ ਗੁਰੂ ਜੀ ਹਮੇਸ਼ਾਂ ਹੀ ਦਇਆਵਾਨ ਰਹਿੰਦੇ ਹਨ।  

xxx॥੪॥
ਹੇ ਨਾਨਕ! ਉਸ ਉਤੇ ਸਤਿਗੁਰੂ ਸਦਾ ਦਇਆ-ਦ੍ਰਿਸ਼ਟੀ ਕਰਦਾ ਰਹਿੰਦਾ ਹੈ ॥੪॥੫॥੭੪॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।  

xxx
xxx


ਜਿਨਿ ਕੀਤਾ ਮਾਟੀ ਤੇ ਰਤਨੁ  

जिनि कीता माटी ते रतनु ॥  

Jin kīṯā mātī ṯe raṯan.  

He makes jewels out of the dust,  

ਜਿਸ ਨੇ ਤੈਨੂੰ ਮਿੱਟੀ ਤੋਂ ਹੀਰਾ ਬਣਾਇਆ।  

ਜਿਨਿ = ਜਿਸ (ਕਰਤਾਰ) ਨੇ। ਰਤਨੁ = ਅਮੋਲਕ ਮਨੁੱਖਾ ਸਰੀਰ।
ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ,


ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ  

गरभ महि राखिआ जिनि करि जतनु ॥  

Garabẖ mėh rākẖi▫ā jin kar jaṯan.  

and He managed to preserve you in the womb.  

ਜਿਸ ਨੇ ਬੱਚੇਦਾਨੀ ਵਿੱਚ ਤੈਨੂੰ ਬਚਾਉਣ ਲਈ ਉਪਾਓ ਅਖਤਿਆਰ ਕੀਤੇ।  

ਗਰਭ = ਮਾਂ ਦਾ ਪੇਟ। ਕਰਿ = ਕਰ ਕੇ।
ਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ,


ਜਿਨਿ ਦੀਨੀ ਸੋਭਾ ਵਡਿਆਈ  

जिनि दीनी सोभा वडिआई ॥  

Jin ḏīnī sobẖā vadi▫ā▫ī.  

He has given you fame and greatness;  

ਜਿਸ ਨੇ ਤੈਨੂੰ ਨਾਮਵਰੀ ਤੇ ਬਜੁਰਗੀ ਦਿੱਤੀ।  

xxx
ਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ,


ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥  

तिसु प्रभ कउ आठ पहर धिआई ॥१॥  

Ŧis parabẖ ka▫o āṯẖ pahar ḏẖi▫ā▫ī. ||1||  

meditate on that God, twenty-four hours a day. ||1||  

ਉਸ ਸਾਹਿਬ ਦਾ ਅੱਠੇ ਪਹਿਰ ਸਿਮਰਨ ਕਰ।  

ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧॥
ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ॥੧॥


ਰਮਈਆ ਰੇਨੁ ਸਾਧ ਜਨ ਪਾਵਉ  

रमईआ रेनु साध जन पावउ ॥  

Rama▫ī▫ā ren sāḏẖ jan pāva▫o.  

O Lord, I seek the dust of the feet of the Holy.  

ਹੇ ਸਰਬ-ਵਿਆਪਕ ਸੁਆਮੀ! ਮੈਨੂੰ ਨੇਕ ਪੁਰਸ਼ਾਂ ਦੇ ਚਰਨਾ ਦੀ ਧੂੜ ਪ੍ਰਾਪਤ ਹੋਵੇ।  

ਰਮਈਆ = ਹੇ ਰਾਮ! ਰੇਨੁ = ਚਰਨ-ਧੂੜ। ਪਾਵਉਂ, ਮੈਂ ਪਾ ਲਵਾਂ।
ਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ,


ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ  

गुर मिलि अपुना खसमु धिआवउ ॥१॥ रहाउ ॥  

Gur mil apunā kẖasam ḏẖi▫āva▫o. ||1|| rahā▫o.  

Meeting the Guru, I meditate on my Lord and Master. ||1||Pause||  

ਗੁਰਾਂ ਨੂੰ ਭੇਟ ਕੇ ਮੈਂ ਆਪਣੇ ਸੁਆਮੀ ਦਾ ਆਰਾਧਨ ਕਰਦਾ ਹਾਂ। ਠਹਿਰਾਉ।  

ਮਿਲਿ = ਮਿਲ ਕੇ ॥੧॥
ਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ ॥੧॥ ਰਹਾਉ॥


ਜਿਨਿ ਕੀਤਾ ਮੂੜ ਤੇ ਬਕਤਾ  

जिनि कीता मूड़ ते बकता ॥  

Jin kīṯā mūṛ ṯe bakṯā.  

He transformed me, the fool, into a fine speaker,  

ਜਿਸ ਨੇ ਮੈਨੂੰ ਮੂਰਖ ਤੋਂ ਪ੍ਰਚਜਰਕ ਬਣਾ ਦਿਤਾ।  

ਮੂੜ = ਮੂਰਖ। ਤੇ = ਤੋਂ। ਬਕਤਾ = ਚੰਗਾ ਬੋਲਣ ਵਾਲਾ।
ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ,


ਜਿਨਿ ਕੀਤਾ ਬੇਸੁਰਤ ਤੇ ਸੁਰਤਾ  

जिनि कीता बेसुरत ते सुरता ॥  

Jin kīṯā besuraṯ ṯe surṯā.  

and He made the unconscious become conscious;  

ਅਚੇਤ ਪੁਰਸ਼ ਤੋਂ ਜਿਸ ਨੇ ਮੈਨੂੰ ਸਮਝਦਾਰ ਬਣਾ ਦਿੱਤਾ ਹੈ।  

ਬੇਸੁਰਤ = ਬੇਸਮਝ। ਸੁਰਤਾ = ਸਮਝ ਵਾਲਾ।
ਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ,


ਜਿਸੁ ਪਰਸਾਦਿ ਨਵੈ ਨਿਧਿ ਪਾਈ  

जिसु परसादि नवै निधि पाई ॥  

Jis parsāḏ navai niḏẖ pā▫ī.  

by His Grace, I have obtained the nine treasures.  

ਜਿਸ ਦੀ ਦਇਆ ਦੁਆਰਾ ਮੈਨੂੰ ਨੋ ਖਜ਼ਾਨੇ ਪ੍ਰਾਪਤ ਹੋਏ ਹਨ।  

ਪਰਸਾਦਿ = ਕਿਰਪਾ ਨਾਲ। ਨਵੈ ਨਿਧਿ = ਨੌ ਹੀ ਖ਼ਜ਼ਾਨੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ।
ਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ,


ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥  

सो प्रभु मन ते बिसरत नाही ॥२॥  

So parabẖ man ṯe bisraṯ nāhī. ||2||  

May I never forget that God from my mind. ||2||  

ਉਸ ਸਾਹਿਬ ਨੂੰ ਮੇਰਾ ਚਿੱਤ ਨਹੀਂ ਭੁਲਾਉਂਦਾ।  

xxx॥੨॥
ਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ ॥੨॥


ਜਿਨਿ ਦੀਆ ਨਿਥਾਵੇ ਕਉ ਥਾਨੁ  

जिनि दीआ निथावे कउ थानु ॥  

Jin ḏī▫ā nithāve ka▫o thān.  

He has given a home to the homeless;  

ਜਿਸ ਨੇ ਟਿਕਾਣੇ-ਰਹਿਤ ਨੂੰ ਟਿਕਾਣਾ ਦਿਤਾ,  

xxx
ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ,


ਜਿਨਿ ਦੀਆ ਨਿਮਾਨੇ ਕਉ ਮਾਨੁ  

जिनि दीआ निमाने कउ मानु ॥  

Jin ḏī▫ā nimāne ka▫o mān.  

He has given honor to the dishonored.  

ਅਤੇ ਜਿਸ ਨੇ ਬੇ-ਇਜ਼ਤ ਨੂੰ ਇੱਜ਼ਤ ਬਖਸ਼ੀ।  

xxx
ਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ,


ਜਿਨਿ ਕੀਨੀ ਸਭ ਪੂਰਨ ਆਸਾ  

जिनि कीनी सभ पूरन आसा ॥  

Jin kīnī sabẖ pūran āsā.  

He has fulfilled all desires;  

ਜਿਸ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ।  

ਕੀਨੀ = ਕੀਤੀ।
ਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ,


ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥  

सिमरउ दिनु रैनि सास गिरासा ॥३॥  

Simra▫o ḏin rain sās girāsā. ||3||  

remember Him in meditation, day and night, with every breath and every morsel of food. ||3||  

ਦਿਨੇ ਰਾਤ ਹੇ ਬੰਦੇ! ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਆਰਾਧਨ ਕਰ।  

ਸਿਮਰਉ = ਮੈਂ ਸਿਮਰਦਾ ਹਾਂ। ਰੈਨਿ = ਰਾਤ। ਗਿਰਾਸਾ = ਗਿਰਾਹੀ ॥੩॥
ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ ॥੩॥


ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ  

जिसु प्रसादि माइआ सिलक काटी ॥  

Jis parsāḏ mā▫i▫ā silak kātī.  

By His Grace, the bonds of Maya are cut away.  

ਜਿਸ ਦੀ ਕਿਰਪਾਲਤਾ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਗਈਆਂ ਹਨ।  

ਸਿਲਕ = ਫਾਹੀ।
ਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ,


ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ  

गुर प्रसादि अम्रितु बिखु खाटी ॥  

Gur parsāḏ amriṯ bikẖ kẖātī.  

By Guru's Grace, the bitter poison has become Ambrosial Nectar.  

ਜਿਸ ਦੀ ਦਇਆਲਤਾ ਦੁਆਰਾ ਖੱਟੀ ਜ਼ਹਿਰ ਆਬਿ-ਹਿਯਾਤ ਬਣ ਗਈ ਹੈ।  

ਬਿਖੁ = ਜ਼ਹਰ। ਖਾਟੀ = (कटु) ਕੌੜੀ।
(ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮ੍ਰਿਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ) ਕੌੜੀ ਜ਼ਹਰ ਭਾਸ ਰਹੀ ਹੈ।


ਕਹੁ ਨਾਨਕ ਇਸ ਤੇ ਕਿਛੁ ਨਾਹੀ  

कहु नानक इस ते किछु नाही ॥  

Kaho Nānak is ṯe kicẖẖ nāhī.  

Says Nanak, I cannot do anything;  

ਗੁਰੂ ਜੀ ਆਖਦੇ ਹਨ, ਇਸ ਪ੍ਰਾਣੀ ਪਾਸੋਂ ਕੁਝ ਨਹੀਂ ਹੋ ਸਕਦਾ।  

ਇਸ ਤੇ = ਇਸ ਜੀਵ ਪਾਸੋਂ (ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ)।
ਹੇ ਨਾਨਕ! ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਸਕੇ)।


ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥  

राखनहारे कउ सालाही ॥४॥६॥७५॥  

Rākẖanhāre ka▫o sālāhī. ||4||6||75||  

I praise the Lord, the Protector. ||4||6||75||  

ਮੈਂ ਰਖਿਅਕ-ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ।  

ਸਾਲਾਹੀ = ਮੈਂ ਸਾਲਾਹੁੰਦਾ ਹਾਂ ॥੪॥
ਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ॥੪॥੬॥੭੫॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।  

xxx
xxx


ਤਿਸ ਕੀ ਸਰਣਿ ਨਾਹੀ ਭਉ ਸੋਗੁ  

तिस की सरणि नाही भउ सोगु ॥  

Ŧis kī saraṇ nāhī bẖa▫o sog.  

In His Sanctuary, there is no fear or sorrow.  

ਉਸ ਦੀ ਪਨਾਹ ਅੰਦਰ ਕੋਈ ਡਰ ਤੇ ਅਫਸੋਸ ਨਹੀਂ ਹੁੰਦਾ।  

ਤਿਸ ਕੀ = ਉਸ (ਰਾਮ) ਦੀ (ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ)। ਸੋਗੁ = ਗ਼ਮ, ਚਿੰਤਾ।
ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।


ਉਸ ਤੇ ਬਾਹਰਿ ਕਛੂ ਹੋਗੁ  

उस ते बाहरि कछू न होगु ॥  

Us ṯe bāhar kacẖẖū na hog.  

Without Him, nothing at all can be done.  

ਉੋਸ ਦੇ ਬਾਝੋਂ ਕੁਝ ਭੀ ਕੀਤਾ ਨਹੀਂ ਜਾ ਸਕਦਾ।  

ਤੇ = ਤੋਂ। ਬਾਹਰਿ = (ਵੱਸ ਤੋਂ) ਬਾਹਰ, ਆਕੀ। ਹੋਗੁ = ਹੋਵੇਗਾ।
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।


ਤਜੀ ਸਿਆਣਪ ਬਲ ਬੁਧਿ ਬਿਕਾਰ  

तजी सिआणप बल बुधि बिकार ॥  

Ŧajī si▫āṇap bal buḏẖ bikār.  

I have renounced clever tricks, power and intellectual corruption.  

ਮੈਂ ਚਤੁਰਾਈ, ਤਾਕਤ ਅਤੇ ਮੰਦੀ ਮੱਤ ਛਡ ਦਿਤੀ ਹੈ।  

ਤਜੀ = ਮੈਂ ਛੱਡ ਦਿੱਤੀ ਹੈ। ਬਲ = ਆਸਰਾ, ਤਾਣ। ਬੁਧਿ = ਅਕਲ। ਬਿਕਾਰ = ਭੈੜ, ਬੁਰਾਈ।
(ਇਸ ਵਾਸਤੇ) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,


ਦਾਸ ਅਪਨੇ ਕੀ ਰਾਖਨਹਾਰ ॥੧॥  

दास अपने की राखनहार ॥१॥  

Ḏās apne kī rākẖanhār. ||1||  

God is the Protector of His servant. ||1||  

ਉਹ ਆਪਣੇ ਨਫ਼ਰ ਦੀ ਇੱਜ਼ਤ ਬਚਾਉਣ ਵਾਲਾ ਹੈ।  

xxx॥੧॥
(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥


ਜਪਿ ਮਨ ਮੇਰੇ ਰਾਮ ਰਾਮ ਰੰਗਿ  

जपि मन मेरे राम राम रंगि ॥  

Jap man mere rām rām rang.  

Meditate, O my mind, on the Lord, Raam, Raam, with love.  

ਹੇ ਮੇਰੀ ਜਿੰਦੜੀਏ! ਤੂੰ ਪਿਆਰ ਨਾਲ ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।  

ਮਨ = ਹੇ ਮਨ! ਰੰਗਿ = ਪ੍ਰੇਮ ਨਾਲ।
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।


ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ  

घरि बाहरि तेरै सद संगि ॥१॥ रहाउ ॥  

Gẖar bāhar ṯerai saḏ sang. ||1|| rahā▫o.  

Within your home, and beyond it, He is always with you. ||1||Pause||  

ਗ੍ਰਹਿ ਦੇ ਅੰਦਰ ਤੇ ਬਾਹਰ, ਉਹ ਹਮੇਸ਼ਾਂ ਤੇਰੇ ਨਾਲ ਹੈ! ਠਹਿਰਾਉ।  

ਸੰਗਿ = ਨਾਲ ॥੧॥
ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ॥


ਤਿਸ ਕੀ ਟੇਕ ਮਨੈ ਮਹਿ ਰਾਖੁ  

तिस की टेक मनै महि राखु ॥  

Ŧis kī tek manai mėh rākẖ.  

Keep His Support in your mind.  

ਉਸ ਦਾ ਆਸਰਾ ਤੂੰ ਆਪਣੇ ਚਿੱਤ ਵਿੱਚ ਰਖ।  

ਟੇਕ = ਸਹਾਰਾ, ਆਸਰਾ। ਮਨੈ ਮਹਿ = ਮਨ ਮਹਿ। ਚਾਖੁ = ਚੱਖ ਲੈ, ਮਾਣ।
ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,


        


© SriGranth.org, a Sri Guru Granth Sahib resource, all rights reserved.
See Acknowledgements & Credits