Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਸਤੀ ਘੋੜੇ ਦੇਖਿ ਵਿਗਾਸਾ  

हसती घोड़े देखि विगासा ॥  

Hasṯī gẖoṛe ḏekẖ vigāsā.  

He is pleased at the sight of his elephants and horses  

ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,  

ਹਸਤੀ = ਹਾਥੀ। ਦੇਖਿ = ਵੇਖ ਕੇ। ਵਿਗਾਸਾ = ਖ਼ੁਸ਼ੀ।
ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ),


ਲਸਕਰ ਜੋੜੇ ਨੇਬ ਖਵਾਸਾ  

लसकर जोड़े नेब खवासा ॥  

Laskar joṛe neb kẖavāsā.  

and his armies assembled, his servants and his soldiers.  

ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।  

ਜੋੜੇ = ਇਕੱਠੇ ਕੀਤੇ। ਨੇਬ = ਨਾਇਬ, ਸਲਾਹਕਾਰ। ਖਵਾਸਾ = ਸ਼ਾਹੀ ਨੌਕਰ।
ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ,


ਗਲਿ ਜੇਵੜੀ ਹਉਮੈ ਕੇ ਫਾਸਾ ॥੨॥  

गलि जेवड़ी हउमै के फासा ॥२॥  

Gal jevṛī ha▫umai ke fāsā. ||2||  

But the noose of egotism is tightening around his neck. ||2||  

ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।  

ਗਲਿ = ਗਲ ਵਿਚ। ਫਾਸਾ = ਫਾਹੇ ॥੨॥
ਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥


ਰਾਜੁ ਕਮਾਵੈ ਦਹ ਦਿਸ ਸਾਰੀ  

राजु कमावै दह दिस सारी ॥  

Rāj kamāvai ḏah ḏis sārī.  

His rule may extend in all ten directions;  

ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,  

ਦਹ ਦਿਸ = ਦਸੀਂ ਪਾਸੀਂ। ਸਾਰੀ = ਸਾਰੀ (ਸ੍ਰਿਸ਼ਟੀ) ਦਾ।
(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ,


ਮਾਣੈ ਰੰਗ ਭੋਗ ਬਹੁ ਨਾਰੀ  

माणै रंग भोग बहु नारी ॥  

Māṇai rang bẖog baho nārī.  

he may revel in pleasures, and enjoy many women -  

ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,  

xxx
ਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।


ਜਿਉ ਨਰਪਤਿ ਸੁਪਨੈ ਭੇਖਾਰੀ ॥੩॥  

जिउ नरपति सुपनै भेखारी ॥३॥  

Ji▫o narpaṯ supnai bẖekẖārī. ||3||  

but he is just a beggar, who in his dream, is a king. ||3||  

ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।  

ਨਰਪਤਿ = ਰਾਜਾ। ਭੇਖਾਰੀ = ਮੰਗਤਾ ॥੩॥
(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥


ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ  

एकु कुसलु मो कउ सतिगुरू बताइआ ॥  

Ėk kusal mo ka▫o saṯgurū baṯā▫i▫ā.  

The True Guru has shown me that there is only one pleasure.  

ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।  

ਮੋ ਕਉ = ਮੈਨੂੰ।
ਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)।


ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ  

हरि जो किछु करे सु हरि किआ भगता भाइआ ॥  

Har jo kicẖẖ kare so har ki▫ā bẖagṯā bẖā▫i▫ā.  

Whatever the Lord does, is pleasing to the Lord's devotee.  

ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।  

ਭਾਇਆ = ਚੰਗਾ ਲੱਗਦਾ ਹੈ।
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)।


ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥  

जन नानक हउमै मारि समाइआ ॥४॥  

Jan Nānak ha▫umai mār samā▫i▫ā. ||4||  

Servant Nanak has abolished his ego, and he is absorbed in the Lord. ||4||  

ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।  

ਮਾਰਿ = ਮਾਰ ਕੇ ॥੪॥
ਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥


ਇਨਿ ਬਿਧਿ ਕੁਸਲ ਹੋਤ ਮੇਰੇ ਭਾਈ  

इनि बिधि कुसल होत मेरे भाई ॥  

In biḏẖ kusal hoṯ mere bẖā▫ī.  

This is the way to find happiness, O my Siblings of Destiny.  

ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!  

ਇਨਿ ਬਿਧਿ = ਇਸ ਤਰੀਕੇ ਨਾਲ।
ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,


ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ  

इउ पाईऐ हरि राम सहाई ॥१॥ रहाउ दूजा ॥  

I▫o pā▫ī▫ai har rām sahā▫ī. ||1|| rahā▫o ḏūjā.  

This is the way to find the Lord, our Help and Support. ||1||Second. Pause||  

ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।  

ਇਉ = ਇਉਂ, ਇਸ ਤਰ੍ਹਾਂ॥੧॥ਰਹਾਉ ਦੂਜਾ॥੧॥
ਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।  

xxx
xxx


ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ  

किउ भ्रमीऐ भ्रमु किस का होई ॥  

Ki▫o bẖarmī▫ai bẖaram kis kā ho▫ī.  

Why do you doubt? What do you doubt?  

ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?  

ਭ੍ਰਮੁ = ਭਟਕਣਾ। ਭ੍ਰਮੀਐ = ਭਟਕਦੇ ਫਿਰੀਏ। ਕਿਉ ਭ੍ਰਮੀਐ = ਭਟਕਣਾ ਮੁੱਕ ਜਾਂਦੀ ਹੈ।
ਤਦੋਂ ਮਨ ਭਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖ਼ਾਤਰ ਭਟਕਣਾ ਰਹਿੰਦੀ ਹੀ ਨਹੀਂ,


ਜਾ ਜਲਿ ਥਲਿ ਮਹੀਅਲਿ ਰਵਿਆ ਸੋਈ  

जा जलि थलि महीअलि रविआ सोई ॥  

Jā jal thal mahī▫al ravi▫ā so▫ī.  

God is pervading the water, the land and the sky.  

ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।  

ਜਾ = ਜਦੋਂ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਸਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
ਜਦੋਂ (ਇਹ ਯਕੀਨ ਬਣ ਜਾਏ ਕਿ) ਉਹ ਪ੍ਰਭੂ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪਕ ਹੈ।


ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥  

गुरमुखि उबरे मनमुख पति खोई ॥१॥  

Gurmukẖ ubre manmukẖ paṯ kẖo▫ī. ||1||  

The Gurmukhs are saved, while the self-willed manmukhs lose their honor. ||1||  

ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ = (ਤ੍ਰਿਸ਼ਨਾ ਤੋਂ) ਬਚ ਜਾਂਦੇ ਹਨ। ਮਨਮੁਖ = ਆਪਣੇ ਮਨ ਵਲ ਰੁਖ਼ ਰੱਖਣ ਵਾਲੇ ਮਨੁੱਖ। ਪਤਿ = ਇੱਜ਼ਤ ॥੧॥
(ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ) ਬਚਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਤ੍ਰਿਸ਼ਨਾ ਵਿਚ ਫਸ ਕੇ ਆਪਣੀ) ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ ਉਹ ਆਤਮਕ ਜੀਵਨ ਦੀ ਪੱਧਰ ਤੋਂ ਨੀਵੇਂ ਹੋ ਜਾਂਦੇ ਹਨ) ॥੧॥


ਜਿਸੁ ਰਾਖੈ ਆਪਿ ਰਾਮੁ ਦਇਆਰਾ  

जिसु राखै आपि रामु दइआरा ॥  

Jis rākẖai āp rām ḏa▫i▫ārā.  

One who is protected by the Merciful Lord -  

ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,  

ਰਾਖੈ = (ਤ੍ਰਿਸ਼ਨਾ ਤੋਂ) ਬਚਾਂਦਾ ਹੈ। ਦਇਆਰਾ = ਦਇਆਲ, ਦਇਆ ਦਾ ਘਰ।
ਜਿਸ ਮਨੁੱਖ ਨੂੰ ਦਇਆਲ ਪ੍ਰਭੂ ਆਪ (ਤ੍ਰਿਸ਼ਨਾ ਤੋਂ) ਬਚਾਂਦਾ ਹੈ,


ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ  

तिसु नही दूजा को पहुचनहारा ॥१॥ रहाउ ॥  

Ŧis nahī ḏūjā ko pahucẖanhārā. ||1|| rahā▫o.  

no one else can rival him. ||1||Pause||  

ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।  

ਪਹੁਚਨਹਾਰਾ = ਬਰਾਬਰੀ ਕਰ ਸਕਣ ਵਾਲਾ ॥੧॥
(ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ॥


ਸਭ ਮਹਿ ਵਰਤੈ ਏਕੁ ਅਨੰਤਾ  

सभ महि वरतै एकु अनंता ॥  

Sabẖ mėh varṯai ek ananṯā.  

The Infinite One is pervading among all.  

ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।  

ਵਰਤੈ = ਮੌਜੂਦ ਹੈ।
(ਜਦੋਂ ਤੈਨੂੰ ਇਹ ਨਿਸ਼ਚਾ ਹੋ ਜਾਵੇ ਕਿ) ਇਕ ਬੇਅੰਤ ਪ੍ਰਭੂ ਹੀ ਸਭ ਵਿਚ ਵਿਆਪਕ ਹੈ,


ਤਾ ਤੂੰ ਸੁਖਿ ਸੋਉ ਹੋਇ ਅਚਿੰਤਾ  

ता तूं सुखि सोउ होइ अचिंता ॥  

Ŧā ṯūʼn sukẖ so▫o ho▫e acẖinṯā.  

So sleep in peace, and don't worry.  

ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।  

ਤਾ = ਤਦੋਂ। ਸੁਖਿ = ਆਤਮਕ ਆਨੰਦ ਵਿਚ। ਸੋਉ = ਸੌਂ, ਲੀਨ ਰਹੁ। ਅਚਿੰਤਾ = ਚਿੰਤਾ-ਰਹਿਤ ਹੋ ਕੇ।
ਤੂੰ ਤਦੋਂ ਹੀ ਚਿੰਤਾ-ਰਹਿਤ ਹੋ ਕੇ ਆਤਮਕ ਆਨੰਦ ਵਿਚ ਲੀਨ ਰਹਿ ਸਕਦਾ ਹੈਂ।


ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥  

ओहु सभु किछु जाणै जो वरतंता ॥२॥  

Oh sabẖ kicẖẖ jāṇai jo varṯanṯā. ||2||  

He knows everything which happens. ||2||  

ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।  

ਓਹੁ = ਉਹ ਪਰਮਾਤਮਾ। ਵਰਤੰਤਾ = ਵਾਪਰਦਾ ਹੈ ॥੨॥
ਤੇ, ਜੋ ਕੁਝ ਜਗਤ ਵਿਚ ਵਾਪਰਦਾ ਹੈ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ॥੨॥


ਮਨਮੁਖ ਮੁਏ ਜਿਨ ਦੂਜੀ ਪਿਆਸਾ  

मनमुख मुए जिन दूजी पिआसा ॥  

Manmukẖ mu▫e jin ḏūjī pi▫āsā.  

The self-willed manmukhs are dying in the thirst of duality.  

ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।  

ਮੁਏ = ਆਤਮਕ ਮੌਤ ਮਰ ਗਏ। ਦੂਜੀ ਪਿਆਸਾ = ਪ੍ਰਭੂ ਤੋਂ ਬਿਨਾ ਹੋਰ ਤਾਂਘ।
ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ,


ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ  

बहु जोनी भवहि धुरि किरति लिखिआसा ॥  

Baho jonī bẖavėh ḏẖur kiraṯ likẖi▫āsā.  

They wander lost through countless incarnations; this is their pre-ordained destiny.  

ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।  

ਭਵਹਿ = ਭੌਂਦੇ ਹਨ। ਧੁਰਿ = ਧੁਰ ਤੋਂ। ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।
ਕਿਉਂਕਿ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉਤੇ ਅਜੇਹਾ ਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੂਨਾਂ ਵਿਚ ਭਟਕਦੇ ਫਿਰਦੇ ਹਨ।


ਜੈਸਾ ਬੀਜਹਿ ਤੈਸਾ ਖਾਸਾ ॥੩॥  

जैसा बीजहि तैसा खासा ॥३॥  

Jaisā bījėh ṯaisā kẖāsā. ||3||  

As they plant, so shall they harvest. ||3||  

ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।  

xxx॥੩॥
ਉਹ ਜਿਹੋ ਜਿਹਾ (ਕਰਮ-ਬੀਜ) ਬੀਜਦੇ ਹਨ ਉਹੋ ਜਿਹਾ (ਫਲ) ਖਾਂਦੇ ਹਨ ॥੩॥


ਦੇਖਿ ਦਰਸੁ ਮਨਿ ਭਇਆ ਵਿਗਾਸਾ  

देखि दरसु मनि भइआ विगासा ॥  

Ḏekẖ ḏaras man bẖa▫i▫ā vigāsā.  

Beholding the Blessed Vision of the Lord's Darshan, my mind has blossomed forth.  

ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।  

ਦੇਖਿ = ਵੇਖ ਕੇ। ਮਨਿ = ਮਨ ਵਿਚ। ਵਿਗਾਸਾ = ਖਿੜਾਉ।
(ਹਰ ਥਾਂ) ਪਰਮਾਤਮਾ ਦਾ ਦਰਸਨ ਕਰ ਕੇ ਜਿਸ ਮਨੁੱਖ ਦੇ ਮਨ ਵਿਚ ਖਿੜਾਉ ਪੈਦਾ ਹੁੰਦਾ ਹੈ,


ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ  

सभु नदरी आइआ ब्रहमु परगासा ॥  

Sabẖ naḏrī ā▫i▫ā barahm pargāsā.  

And now everywhere I look, God is revealed to me.  

ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।  

ਨਦਰੀ ਆਇਆ = ਦਿੱਸਿਆ।
ਉਸ ਨੂੰ ਹਰ ਥਾਂ ਪਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿੱਸਦਾ ਹੈ।


ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥  

जन नानक की हरि पूरन आसा ॥४॥२॥७१॥  

Jan Nānak kī har pūran āsā. ||4||2||71||  

Servant Nanak's hopes have been fulfilled by the Lord. ||4||2||71||  

ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।  

xxx॥੪॥
ਹੇ ਨਾਨਕ! ਉਸ ਦਾਸ ਦੀ ਪਰਮਾਤਮਾ (ਹਰੇਕ) ਆਸ ਪੂਰੀ ਕਰਦਾ ਹੈ ॥੪॥੨॥੭੧॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।  

xxx
xxx


ਕਈ ਜਨਮ ਭਏ ਕੀਟ ਪਤੰਗਾ  

कई जनम भए कीट पतंगा ॥  

Ka▫ī janam bẖa▫e kīt paṯangā.  

In so many incarnations, you were a worm and an insect;  

ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।  

ਕੀਟ = ਕੀੜੇ।
ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ,


ਕਈ ਜਨਮ ਗਜ ਮੀਨ ਕੁਰੰਗਾ  

कई जनम गज मीन कुरंगा ॥  

Ka▫ī janam gaj mīn kurangā.  

in so many incarnations, you were an elephant, a fish and a deer.  

ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।  

ਗਜ = ਹਾਥੀ। ਮੀਨ = ਮੱਛੀ। ਕੁਰੰਗ = ਹਿਰਨ।
ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ।


ਕਈ ਜਨਮ ਪੰਖੀ ਸਰਪ ਹੋਇਓ  

कई जनम पंखी सरप होइओ ॥  

Ka▫ī janam pankẖī sarap ho▫i▫o.  

In so many incarnations, you were a bird and a snake.  

ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।  

ਪੰਖੀ = ਪੰਛੀ। ਸਰਪ = ਸੱਪ।
ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ,


ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥  

कई जनम हैवर ब्रिख जोइओ ॥१॥  

Ka▫ī janam haivar barikẖ jo▫i▫o. ||1||  

In so many incarnations, you were yoked as an ox and a horse. ||1||  

ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।  

ਹੈਵਰ = {हय-वर} ਵਧੀਆ ਘੋੜੇ। ਬ੍ਰਿਖ = {वृष} ਬਲਦ। ਜੋਇਓ = ਜੋਇਆ ਗਿਆ, ਜੋਤਿਆ ਗਿਆ ॥੧॥
ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ॥੧॥


ਮਿਲੁ ਜਗਦੀਸ ਮਿਲਨ ਕੀ ਬਰੀਆ  

मिलु जगदीस मिलन की बरीआ ॥  

Mil jagḏīs milan kī barī▫ā.  

Meet the Lord of the Universe - now is the time to meet Him.  

ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।  

ਜਗਦੀਸ = ਜਗਤ ਦੇ ਮਾਲਕ ਪ੍ਰਭੂ ਨੂੰ। ਬਰੀਆ = ਵਾਰੀ, ਸਮਾ।
ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।


ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ  

चिरंकाल इह देह संजरीआ ॥१॥ रहाउ ॥  

Cẖirankāl ih ḏeh sanjarī▫ā. ||1|| rahā▫o.  

After so very long, this human body was fashioned for you. ||1||Pause||  

ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।  

ਦੇਹ = ਸਰੀਰ। ਸੰਜਰੀਆ = ਮਿਲੀ ਹੈ ॥੧॥
ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ ॥੧॥ ਰਹਾਉ॥


ਕਈ ਜਨਮ ਸੈਲ ਗਿਰਿ ਕਰਿਆ  

कई जनम सैल गिरि करिआ ॥  

Ka▫ī janam sail gir kari▫ā.  

In so many incarnations, you were rocks and mountains;  

ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।  

ਸੈਲ = ਪੱਥਰ। ਗਿਰਿ = ਪਹਾੜ।
ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,


ਕਈ ਜਨਮ ਗਰਭ ਹਿਰਿ ਖਰਿਆ  

कई जनम गरभ हिरि खरिआ ॥  

Ka▫ī janam garabẖ hir kẖari▫ā.  

in so many incarnations, you were aborted in the womb;  

ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।  

ਹਿਰਿ ਖਰਿਆ = ਛਣ ਗਏ, ਡਿੱਗ ਗਏ।
ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ।


ਕਈ ਜਨਮ ਸਾਖ ਕਰਿ ਉਪਾਇਆ  

कई जनम साख करि उपाइआ ॥  

Ka▫ī janam sākẖ kar upā▫i▫ā.  

in so many incarnations, you developed branches and leaves;  

ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।  

ਸਾਖ = ਸ਼ਾਖਾ, ਬਨਸਪਤੀ। ਕਰਿ = ਬਣਾ ਕੇ।
ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ,


ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥  

लख चउरासीह जोनि भ्रमाइआ ॥२॥  

Lakẖ cẖa▫orāsīh jon bẖarmā▫i▫ā. ||2||  

you wandered through 8.4 million incarnations. ||2||  

ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।  

xxx॥੨॥
ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ॥੨॥


ਸਾਧਸੰਗਿ ਭਇਓ ਜਨਮੁ ਪਰਾਪਤਿ  

साधसंगि भइओ जनमु परापति ॥  

Sāḏẖsang bẖa▫i▫o janam parāpaṯ.  

Through the Saadh Sangat, the Company of the Holy, you obtained this human life.  

ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।  

ਸੰਗਿ = ਸੰਗਤ ਵਿਚ (ਆ)।
(ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ,


ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ  

करि सेवा भजु हरि हरि गुरमति ॥  

Kar sevā bẖaj har har gurmaṯ.  

Do seva - selfless service; follow the Guru's Teachings, and vibrate the Lord's Name, Har, Har.  

ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।  

ਭਜੁ = ਭਜਨ ਕਰ।
ਸਾਧ ਸੰਗਤ ਵਿਚ (ਆ), ਗੁਰੂ ਦੀ ਮੱਤ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ।


ਤਿਆਗਿ ਮਾਨੁ ਝੂਠੁ ਅਭਿਮਾਨੁ  

तिआगि मानु झूठु अभिमानु ॥  

Ŧi▫āg mān jẖūṯẖ abẖimān.  

Abandon pride, falsehood and arrogance.  

ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।  

xxx
ਮਾਣ, ਝੂਠ ਤੇ ਅਹੰਕਾਰ ਛੱਡ ਦੇਹ।


ਜੀਵਤ ਮਰਹਿ ਦਰਗਹ ਪਰਵਾਨੁ ॥੩॥  

जीवत मरहि दरगह परवानु ॥३॥  

Jīvaṯ marėh ḏargėh parvān. ||3||  

Remain dead while yet alive, and you shall be welcomed in the Court of the Lord. ||3||  

ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।  

ਮਰਹਿ = ਜੇ ਤੂੰ (ਆਪਾ-ਭਾਵ ਵਲੋਂ) ਮਰੇਂ ॥੩॥
ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ॥੩॥


ਜੋ ਕਿਛੁ ਹੋਆ ਸੁ ਤੁਝ ਤੇ ਹੋਗੁ  

जो किछु होआ सु तुझ ते होगु ॥  

Jo kicẖẖ ho▫ā so ṯujẖ ṯe hog.  

Whatever has been, and whatever shall be, comes from You, Lord.  

ਜਿਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।  

ਤੁਝ ਤੇ = ਤੇਰੇ ਪਾਸੋਂ (ਹੇ ਪ੍ਰਭੂ!) ਹੋਗੁ = ਹੋਵੇਗਾ।
(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ।


ਅਵਰੁ ਦੂਜਾ ਕਰਣੈ ਜੋਗੁ  

अवरु न दूजा करणै जोगु ॥  

Avar na ḏūjā karṇai jog.  

No one else can do anything at all.  

ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।  

ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ।
(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ।


ਤਾ ਮਿਲੀਐ ਜਾ ਲੈਹਿ ਮਿਲਾਇ  

ता मिलीऐ जा लैहि मिलाइ ॥  

Ŧā milī▫ai jā laihi milā▫e.  

We are united with You, when You unite us with Yourself.  

ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।  

xxx
ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ,


ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥  

कहु नानक हरि हरि गुण गाइ ॥४॥३॥७२॥  

Kaho Nānak har har guṇ gā▫e. ||4||3||72||  

Says Nanak, sing the Glorious Praises of the Lord, Har, Har. ||4||3||72||  

ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।  

xxx॥੪॥
ਹੇ ਨਾਨਕ! ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ॥੪॥੩॥੭੨॥


ਗਉੜੀ ਗੁਆਰੇਰੀ ਮਹਲਾ  

गउड़ी गुआरेरी महला ५ ॥  

Ga▫oṛī gu▫ārerī mėhlā 5.  

Gauree Gwaarayree, Fifth Mehl:  

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।  

xxx
xxx


ਕਰਮ ਭੂਮਿ ਮਹਿ ਬੋਅਹੁ ਨਾਮੁ  

करम भूमि महि बोअहु नामु ॥  

Karam bẖūm mėh bo▫ahu nām.  

In the field of karma, plant the seed of the Naam.  

ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।  

ਭੂਮਿ = ਧਰਤੀ। ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ। ਬੋਅਹੁ = ਬੀਜੋ।
ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ,


ਪੂਰਨ ਹੋਇ ਤੁਮਾਰਾ ਕਾਮੁ  

पूरन होइ तुमारा कामु ॥  

Pūran ho▫e ṯumārā kām.  

Your works shall be brought to fruition.  

ਤੇਰਾ ਕਾਰਜ ਪੂਰਾ ਹੋ ਜਾਵੇਗਾ।  

ਕਾਮੁ = ਕੰਮ, ਜੀਵਨ-ਮਨੋਰਥ।
ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ।


ਫਲ ਪਾਵਹਿ ਮਿਟੈ ਜਮ ਤ੍ਰਾਸ  

फल पावहि मिटै जम त्रास ॥  

Fal pāvahi mitai jam ṯarās.  

You shall obtain these fruits, and the fear of death shall be dispelled.  

ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।  

ਤ੍ਰਾਸ = ਡਰ। ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।
ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ,


ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥  

नित गावहि हरि हरि गुण जास ॥१॥  

Niṯ gāvahi har har guṇ jās. ||1||  

Sing continually the Glorious Praises of the Lord, Har, Har. ||1||  

ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।  

ਜਾਸ = ਜਸ ॥੧॥
ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥


ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ  

हरि हरि नामु अंतरि उरि धारि ॥  

Har har nām anṯar ur ḏẖār.  

Keep the Name of the Lord, Har, Har, enshrined in your heart,  

ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,  

ਅੰਤਰਿ = ਅੰਦਰੇ। ਉਰਿ = ਹਿਰਦੇ ਵਿਚ। ਧਾਰਿ = ਰੱਖ।
ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ,


ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ  

सीघर कारजु लेहु सवारि ॥१॥ रहाउ ॥  

Sīgẖar kāraj leho savār. ||1|| rahā▫o.  

and your affairs shall be quickly resolved. ||1||Pause||  

ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।  

ਸੀਘਰ = ਛੇਤੀ। ਕਾਰਜੁ = ਜੀਵਨ-ਮਨੋਰਥ ॥੧॥
ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ॥


ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ  

अपने प्रभ सिउ होहु सावधानु ॥  

Apne parabẖ si▫o hohu sāvḏẖān.  

Be always attentive to your God;  

ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।  

ਸਿਉ = ਨਾਲ। ਸਾਵਧਾਨੁ = (स-अवधान) ਸੁਚੇਤ। ਸ = ਸਹਿਤ, ਸਮੇਤ। ਅਵਧਾਨ = ਧਿਆਨ (attention)।
ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ।


ਤਾ ਤੂੰ ਦਰਗਹ ਪਾਵਹਿ ਮਾਨੁ  

ता तूं दरगह पावहि मानु ॥  

Ŧā ṯūʼn ḏargėh pāvahi mān.  

thus you shall be honored in His Court.  

ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।  

ਮਾਨੁ = ਆਦਰ।
(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।


        


© SriGranth.org, a Sri Guru Granth Sahib resource, all rights reserved.
See Acknowledgements & Credits