Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥  

वडभागी मिलु संगती मेरे गोविंदा जन नानक नाम सिधि काजै जीउ ॥४॥४॥३०॥६८॥  

vadbẖāgī mil sangṯī mere govinḏā jan Nānak nām siḏẖ kājai jī▫o. ||4||4||30||68||  

By great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||  

ਹੇ ਮੇਰੇ ਮਾਲਕ! ਮਹਾਨ ਚੰਗੀ ਕਿਸਮਤ ਰਾਹੀਂ ਬੰਦਾ ਸਤਿਸੰਗਤ ਅੰਦਰ ਜੁੜਦਾ ਹੈ। ਅਤੇ ਹੇ ਗੋਲੇ ਨਾਨਕ! ਰੱਬ ਦੇ ਨਾਮ ਨਾਲ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ।  

ਨਾਮਿ = ਨਾਮ ਦੀ ਰਾਹੀਂ। ਸਿਧਿ = ਸਿੱਧੀ, ਸਫਲਤਾ। ਸਿਧਿ ਕਾਜੈ = ਕਾਜ ਦੀ ਸਿੱਧੀ, ਮਨੁੱਖਾ ਜਨਮ ਦੇ ਮਨੋਰਥ ਦੀ ਕਾਮਯਾਬੀ ॥੪॥
ਹੇ ਦਾਸ ਨਾਨਕ! ਤੂੰ ਭੀ ਸੰਗਤ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ॥੪॥੪॥੩੦॥੬੮॥


ਗਉੜੀ ਮਾਝ ਮਹਲਾ  

गउड़ी माझ महला ४ ॥  

Ga▫oṛī mājẖ mėhlā 4.  

Gauree Maajh, Fourth Mehl:  

ਗਊੜੀ ਮਾਝ ਪਾਤਸ਼ਾਹੀ ਚੌਥੀ।  

xxx
xxx


ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ  

मै हरि नामै हरि बिरहु लगाई जीउ ॥  

Mai har nāmai har birahu lagā▫ī jī▫o.  

The Lord has implanted a longing for the Lord's Name within me.  

ਰੱਬ ਦੇ ਨਾਮ ਤੇ ਰੱਬ ਲਈ ਮੈਨੂੰ ਪਿਆਰ ਪੈਦਾ ਹੋ ਗਿਆ ਹੈ।  

ਮੈ = ਮੈਨੂੰ। ਹਰਿ ਨਾਮੈ ਬਿਰਹੁ = ਹਰਿ-ਨਾਮ ਦੀ ਸਿੱਕ।
(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ,


ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ  

मेरा हरि प्रभु मितु मिलै सुखु पाई जीउ ॥  

Merā har parabẖ miṯ milai sukẖ pā▫ī jī▫o.  

I have met the Lord God, my Best Friend, and I have found peace.  

ਜਦ ਮੈਂ ਆਪਣੇ ਯਾਰ, ਵਾਹਿਗੁਰੂ ਸੁਆਮੀ ਨੂੰ ਮਿਲਦਾ ਹਾਂ, ਮੈਂ ਆਰਾਮ ਪਾਉਂਦਾ ਹਾਂ।  

ਮਿਤੁ = ਮਿੱਤਰ। ਪਾਈ = ਪਾਈਂ, ਮੈਂ ਪਾਂਦਾ ਹਾਂ।
ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ।


ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ  

हरि प्रभु देखि जीवा मेरी माई जीउ ॥  

Har parabẖ ḏekẖ jīvā merī mā▫ī jī▫o.  

Beholding my Lord God, I live, O my mother.  

ਆਪਣੇ ਸੁਆਮੀ ਮਾਲਕ ਨੂੰ ਵੇਖ ਕੇ ਮੈਂ ਜੀਉਂਦਾ ਹਾਂ ਹੇ ਮੇਰੀ ਮਾਤਾ।  

ਦੇਖਿ = ਵੇਖ ਕੇ। ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੈਂ ਜੀਊ ਪੈਂਦਾ ਹਾਂ। ਮਾਈ = ਹੇ ਮਾਂ!
ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।


ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥  

मेरा नामु सखा हरि भाई जीउ ॥१॥  

Merā nām sakẖā har bẖā▫ī jī▫o. ||1||  

The Lord's Name is my Friend and Brother. ||1||  

ਰੱਬ ਦਾ ਨਾਮ ਮੇਰਾ ਬੇਲੀ ਤੇ ਵੀਰ ਹੈ।  

ਸਖਾ = ਮਿੱਤਰ ॥੧॥
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ॥੧॥


ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ  

गुण गावहु संत जीउ मेरे हरि प्रभ केरे जीउ ॥  

Guṇ gāvhu sanṯ jī▫o mere har parabẖ kere jī▫o.  

O Dear Saints, sing the Glorious Praises of my Lord God.  

ਹੇ ਪੁਜਯ ਸਾਧੂਓ! ਮੇਰੇ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰੋ।  

ਸੰਤ ਜੀਉ = ਹੇ ਸੰਤ ਜੀ! ਕੇਰੇ = ਦੇ।
ਹੇ ਸੰਤ ਜਨੋ! ਤੁਸੀਂ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,


ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ  

जपि गुरमुखि नामु जीउ भाग वडेरे जीउ ॥  

Jap gurmukẖ nām jī▫o bẖāg vadere jī▫o.  

As Gurmukh, chant the Naam, the Name of the Lord, O very fortunate ones.  

ਓ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਸਿਮਰਨ ਕਰੋ।  

ਜਪਿ = ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ।


ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ  

हरि हरि नामु जीउ प्रान हरि मेरे जीउ ॥  

Har har nām jī▫o parān har mere jī▫o.  

The Name of the Lord, Har, Har, is my soul and my breath of life.  

ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਮੇਰੀ ਜਿੰਦ-ਜਾਨ ਅਤੇ ਆਤਮਾ ਹਨ।  

ਜੀਉ = ਹੇ ਜੀ!
(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ।


ਫਿਰਿ ਬਹੁੜਿ ਭਵਜਲ ਫੇਰੇ ਜੀਉ ॥੨॥  

फिरि बहुड़ि न भवजल फेरे जीउ ॥२॥  

Fir bahuṛ na bẖavjal fere jī▫o. ||2||  

I shall never again have to cross over the terrifying world-ocean. ||2||  

ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਮਗਰੋਂ ਮੁੜ ਕੇ ਭਿਆਨਕ ਸਮੁੰਦਰ ਪਾਰ ਨਹੀਂ ਕਰਨਾ ਪਵੇਗਾ।  

ਬਹੁੜਿ = ਮੁੜ। ਭਵਜਲ ਫੇਰੇ = ਸੰਸਾਰ-ਸਮੁੰਦਰ ਦੇ ਗੇੜ ॥੨॥
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ॥੨॥


ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ  

किउ हरि प्रभ वेखा मेरै मनि तनि चाउ जीउ ॥  

Ki▫o har parabẖ vekẖā merai man ṯan cẖā▫o jī▫o.  

How shall I behold my Lord God? My mind and body yearn for Him.  

ਮੈਂ ਕਿਸ ਤਰ੍ਹਾਂ ਆਪਣੀ ਆਤਮਾ ਤੇ ਦੇਹਿ ਦੀ ਸੱਧਰ, ਸੁਆਮੀ ਮਾਲਕ ਨੂੰ ਤੱਕਾਗਾ?  

ਮਨਿ = ਮਨ ਵਿਚ। ਤਨਿ = ਹਿਰਦੇ ਵਿਚ।
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ।


ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ  

हरि मेलहु संत जीउ मनि लगा भाउ जीउ ॥  

Har melhu sanṯ jī▫o man lagā bẖā▫o jī▫o.  

Unite me with the Lord, Dear Saints; my mind is in love with Him.  

ਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਹੇ ਪਤਵੰਤੇ ਸਾਧੂਓ! ਮੇਰੀ ਆਤਮਾ ਉਸ ਨੂੰ ਪਿਆਰ ਕਰਦੀ ਹੈ।  

ਭਾਉ = ਪ੍ਰੇਮ।
ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ।


ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ  

गुर सबदी पाईऐ हरि प्रीतम राउ जीउ ॥  

Gur sabḏī pā▫ī▫ai har parīṯam rā▫o jī▫o.  

Through the Word of the Guru's Shabad, I have found the Sovereign Lord, my Beloved.  

ਗੁਰਾਂ ਦੇ ਉਪਦੇਸ਼ ਦੁਆਰਾ ਪਿਆਰਾ ਪਾਤਸ਼ਾਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ।  

xxx
(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।


ਵਡਭਾਗੀ ਜਪਿ ਨਾਉ ਜੀਉ ॥੩॥  

वडभागी जपि नाउ जीउ ॥३॥  

vadbẖāgī jap nā▫o jī▫o. ||3||  

O very fortunate ones, chant the Name of the Lord. ||3||  

ਹੇ ਭਾਰੇ ਭਾਗਾ ਵਾਲੇ ਪ੍ਰਾਣੀ! ਤੂੰ ਸਾਈਂ ਦੇ ਨਾਮ ਦਾ ਉਚਾਰਣ ਕਰ।  

ਵਡਭਾਗੀ = ਵੱਡੇ ਭਾਗਾਂ ਨਾਲ ॥੩॥
ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ (ਪ੍ਰਭੂ ਨੂੰ ਮਿਲ ਸਕੀਦਾ ਹੈ।) ॥੩॥


ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ  

मेरै मनि तनि वडड़ी गोविंद प्रभ आसा जीउ ॥  

Merai man ṯan vadṛī govinḏ parabẖ āsā jī▫o.  

Within my mind and body, there is such a great longing for God, the Lord of the Universe.  

ਮੇਰੇ ਚਿੱਤ ਤੇ ਦੇਹਿ ਅੰਦਰਿ ਸੁਆਮੀ ਮਾਲਕ ਲਈ ਭਾਰੀ ਚਾਹਨਾ ਹੈ।  

xxx
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ।


ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ  

हरि मेलहु संत जीउ गोविद प्रभ पासा जीउ ॥  

Har melhu sanṯ jī▫o goviḏ parabẖ pāsā jī▫o.  

Unite me with the Lord, Dear Saints. God, the Lord of the Universe, is so close to me.  

ਹੇ ਸਾਧ ਜਨੋ! ਮੈਨੂੰ ਸੁਆਮੀ ਮਾਲਕ ਨਾਲ ਮਿਲਾ ਦਿਓ ਜੋ ਮੇਰੇ ਬਹੁਤ ਨਜਦੀਕ ਹੈ।  

ਪਾਸਾ = ਜੋ ਮੇਰੇ ਪਾਸ ਹੀ ਹੈ, ਮੇਰੇ ਨਾਲ ਹੀ ਹੈ।
ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ।


ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ  

सतिगुर मति नामु सदा परगासा जीउ ॥  

Saṯgur maṯ nām saḏā pargāsā jī▫o.  

Through the Teachings of the True Guru, the Naam is always revealed;  

ਸੱਚੇ ਗੁਰਾਂ ਦੀ ਸਿਖਮਤ ਦੇ ਜਰੀਏ, ਰੱਬ ਦਾ ਨਾਮ ਸਦਾ ਹੀ ਮੇਰੇ ਤੇ ਪ੍ਰਕਾਸ਼ਵਾਨ ਹੈ।  

xxx
ਗੁਰੂ ਦੀ ਮੱਤ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ।


ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥  

जन नानक पूरिअड़ी मनि आसा जीउ ॥४॥५॥३१॥६९॥  

Jan Nānak pūri▫aṛī man āsā jī▫o. ||4||5||31||69||  

the desires of servant Nanak's mind have been fulfilled. ||4||5||31||69||  

ਗੋਲੇ ਨਾਨਕ ਦੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਹੈ!  

ਪੂਰਿਅੜੀ = ਪੂਰੀ ਹੋ ਜਾਂਦੀ ਹੈ ॥੪॥
ਹੇ ਦਾਸ ਨਾਨਕ! (ਜਿਸ ਨੂੰ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ॥੪॥੫॥੩੧॥੬੯॥


ਗਉੜੀ ਮਾਝ ਮਹਲਾ  

गउड़ी माझ महला ४ ॥  

Ga▫oṛī mājẖ mėhlā 4.  

Gauree Maajh, Fourth Mehl:  

ਗਊੜੀ ਮਾਝ ਪਾਤਸ਼ਾਹੀ ਚੋਥੀ।  

xxx
xxx


ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ  

मेरा बिरही नामु मिलै ता जीवा जीउ ॥  

Merā birhī nām milai ṯā jīvā jī▫o.  

If I receive my Love, the Naam, then I live.  

ਜੇਕਰ ਮੈਨੂੰ ਮੇਰਾ ਪਿਆਰਾ ਨਾਮ ਮਿਲ ਜਾਵੇ ਕੇਵਲ ਤਦ ਹੀ ਮੈਂ ਜੀਉ ਸਕਦਾ ਹਾਂ।  

ਬਿਰਹੀ = ਵਿੱਛੁੜਿਆ ਹੋਇਆ ਪਿਆਰਾ (ਨਾਮ)। ਤਾ = ਤਦੋਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ।


ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ  

मन अंदरि अम्रितु गुरमति हरि लीवा जीउ ॥  

Man anḏar amriṯ gurmaṯ har līvā jī▫o.  

In the temple of the mind, is the Ambrosial Nectar of the Lord; through the Guru's Teachings, we drink it in.  

ਚਿੱਤ ਵਿੱਚ ਵਾਹਿਗੁਰੂ ਦਾ ਸੁਧਾਰਸ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਨੂੰ ਪਾਨ ਕਰਾਂਗਾ।  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਲੀਵਾ = ਲਵਾਂ, ਲੈਂਦਾ ਹਾਂ।
ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮੱਤ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ।


ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ  

मनु हरि रंगि रतड़ा हरि रसु सदा पीवा जीउ ॥  

Man har rang raṯ▫ṛā har ras saḏā pīvā jī▫o.  

My mind is drenched with the Love of the Lord. I continually drink in the sublime essence of the Lord.  

ਮੇਰੀ ਆਤਮਾ ਭਗਵਾਨ ਦੀ ਪ੍ਰੀਤ ਨਾਲ ਰੰਗੀਜੀ ਹੈ। ਮੈਂ ਹਮੇਸ਼ਾ, ਭਗਵਾਨ ਦਾ ਅਬਿ-ਹਿਯਾਤ ਛਕਦਾ ਹਾਂ।  

ਰੰਗਿ = ਰੰਗ ਵਿਚ।
(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ।


ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥  

हरि पाइअड़ा मनि जीवा जीउ ॥१॥  

Har pā▫i▫aṛā man jīvā jī▫o. ||1||  

I have found the Lord within my mind, and so I live. ||1||  

ਸੁਆਮੀ ਨੂੰ ਆਪਣੇ ਚਿੱਤ ਅੰਦਰ ਮੈਂ ਪਾ ਲਿਆ ਹੈ ਇਸ ਲਈ ਮੈਂ ਜੀਉਂਦਾ ਹਾਂ।  

ਮਨਿ = ਮਨ ਵਿਚ ॥੧॥
ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ॥੧॥


ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ  

मेरै मनि तनि प्रेमु लगा हरि बाणु जीउ ॥  

Merai man ṯan parem lagā har bāṇ jī▫o.  

The arrow of the Lord's Love has pierced by mind and body.  

ਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।  

ਬਾਣੁ = ਤੀਰ।
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।


ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ  

मेरा प्रीतमु मित्रु हरि पुरखु सुजाणु जीउ ॥  

Merā parīṯam miṯar har purakẖ sujāṇ jī▫o.  

The Lord, the Primal Being, is All-knowing; He is my Beloved and my Best Friend.  

ਸਾਹਿਬ ਮਾਲਕ ਮੇਰਾ ਸਿਆਣਾ ਅਤੇ ਸਨੇਹੀ ਯਾਰ ਹੈ।  

ਸੁਜਾਣੁ = ਸਿਆਣਾ।
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ।


ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ  

गुरु मेले संत हरि सुघड़ु सुजाणु जीउ ॥  

Gur mele sanṯ har sugẖaṛ sujāṇ jī▫o.  

The Saintly Guru has united me with the All-knowing and All-seeing Lord.  

ਗੁਰੂ ਸਾਧੂ ਨੇ ਮੈਨੂੰ ਸਰਬਗ ਤੇ ਸਭ ਕੁਛ-ਵੇਖਣਹਾਰ ਸਾਹਿਬ ਨਾਲ ਜੋੜ ਦਿਤਾ ਹੈ।  

ਮੇਲੇ ਸੰਤ ਹਰਿ = (ਗੁਰੂ) ਸੰਤ = ਹਰਿ ਨੂੰ ਮਿਲਾ ਦੇਂਦਾ ਹੈ।
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,


ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥  

हउ नाम विटहु कुरबाणु जीउ ॥२॥  

Ha▫o nām vitahu kurbāṇ jī▫o. ||2||  

I am a sacrifice to the Naam, the Name of the Lord. ||2||  

ਮੈਂ ਵਾਹਿਗੁਰੂ ਦੇ ਨਾਮ ਉਤੋਂ ਸਦਕੇ ਜਾਂਦਾ ਹਾਂ।  

ਵਿਟਹੁ = ਤੋਂ ॥੨॥
ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ॥੨॥


ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ  

हउ हरि हरि सजणु हरि मीतु दसाई जीउ ॥  

Ha▫o har har sajaṇ har mīṯ ḏasā▫ī jī▫o.  

I seek my Lord, Har, Har, my Intimate, my Best Friend.  

ਮੈਂ ਸੁਆਮੀ ਮਾਲਕ ਆਪਣੇ ਯਾਰ, ਵਾਹਿਗੁਰੂ ਮਿੱਤ੍ਰ ਬਾਰੇ ਪੁਛ-ਗਿਛ ਕਰਦਾ ਹਾਂ।  

ਹਉ = ਮੈਂ। ਦਸਾਈ = ਦਸਾਈਂ, ਮੈਂ ਪੁੱਛਦਾ ਹਾਂ।
ਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ।


ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ  

हरि दसहु संतहु जी हरि खोजु पवाई जीउ ॥  

Har ḏashu sanṯahu jī har kẖoj pavā▫ī jī▫o.  

Show me the way to the Lord, Dear Saints; I am searching all over for Him.  

ਹੇ ਪਤਵੰਤੇ ਸਾਧੂਓ! ਮੈਨੂੰ ਵਾਹਿਗੁਰੂ ਦਾ ਥਹੁ ਪਤਾ ਦਿਓ। ਮੈਂ ਸੁਆਮੀ ਦੀ ਢੂੰਡ ਭਾਲ ਕਰਵਾਉਂਦਾ ਹਾਂ।  

ਖੋਜੁ = ਭਾਲ। ਪਵਾਈ = ਮੈਂ ਪਵਾਂਦਾ ਹਾਂ।
ਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ।


ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ  

सतिगुरु तुठड़ा दसे हरि पाई जीउ ॥  

Saṯgur ṯuṯẖ▫ṛā ḏase har pā▫ī jī▫o.  

The Kind and Compassionate True Guru has shown me the Way, and I have found the Lord.  

ਮਿਹਰਬਾਨ ਸੱਚੇ ਗੁਰਾਂ ਨੇ ਮੈਨੂੰ ਮਾਰਗ ਵਿਖਾਲ ਦਿੱਤਾ ਹੈ ਅਤੇ ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹਾਂ।  

ਤੁਠੜਾ = ਪ੍ਰਸੰਨ ਹੋਇਆ ਹੋਇਆ। ਪਾਈ = ਪਾਈਂ, ਮੈਂ ਲੱਭ ਲੈਂਦਾ ਹਾਂ।
ਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,


ਹਰਿ ਨਾਮੇ ਨਾਮਿ ਸਮਾਈ ਜੀਉ ॥੩॥  

हरि नामे नामि समाई जीउ ॥३॥  

Har nāme nām samā▫ī jī▫o. ||3||  

Through the Name of the Lord, I am absorbed in the Naam. ||3||  

ਵਾਹਿਗੁਰੂ ਦੇ ਨਾਮ ਦੇ ਰਾਹੀਂ ਮੈਂ ਖੁਦ ਵਾਹਿਗੁਰੂ ਅੰਦਰ ਲੀਨ ਹੋ ਗਿਆ ਹਾਂ।  

ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੩॥
ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ॥੩॥


ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ  

मै वेदन प्रेमु हरि बिरहु लगाई जीउ ॥  

Mai veḏan parem har birahu lagā▫ī jī▫o.  

I am consumed with the pain of separation from the Love of the Lord.  

ਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।  

ਵੇਦਨ = (ਵਿਛੋੜੇ ਦੀ) ਦਰਦ। ਬਿਰਹੁ = ਮਿਲਣ ਦੀ ਸਿੱਕ।
ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।


ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ  

गुर सरधा पूरि अम्रितु मुखि पाई जीउ ॥  

Gur sarḏẖā pūr amriṯ mukẖ pā▫ī jī▫o.  

The Guru has fulfilled my desire, and I have received the Ambrosial Nectar in my mouth.  

ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿਤੀ ਹੈ ਅਤੇ ਆਪਣੇ ਮੂੰਹ ਵਿੱਚ ਮੈਂ ਨਾਮ ਸੁਧਾਰਸ ਚੋਇਆ ਹੈ।  

ਗੁਰ = ਹੇ ਗੁਰੂ! ਪੂਰਿ = ਪੂਰੀ ਕਰ। ਮੁਖਿ = ਮੂੰਹ ਵਿਚ। ਪਾਈ = ਪਾਈਂ, ਮੈਂ ਪਾਵਾਂ।
ਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ।


ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ  

हरि होहु दइआलु हरि नामु धिआई जीउ ॥  

Har hohu ḏa▫i▫āl har nām ḏẖi▫ā▫ī jī▫o.  

The Lord has become merciful, and now I meditate on the Name of the Lord.  

ਮੇਰੇ ਵਾਹਿਗੁਰੂ-ਸਰੂਪ ਗੁਰੂ ਜੀ ਮਿਹਰਬਾਨ ਹੋਵੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਾਂ।  

ਹਰਿ = ਹੇ ਹਰੀ!।
ਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,


ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥  

जन नानक हरि रसु पाई जीउ ॥४॥६॥२०॥१८॥३२॥७०॥  

Jan Nānak har ras pā▫ī jī▫o. ||4||6||20||18||32||70||  

Servant Nanak has obtained the sublime essence of the Lord. ||4||6||20||18||32||70||  

ਗੁਮਾਸਤੇ ਨਾਨਕ ਨੇ ਵਾਹਿਗੁਰੂ ਦਾ ਅੰਮ੍ਰਿਤ ਪਾ ਲਿਆ ਹੈ।  

xxx॥੪॥
ਤੇ ਨਾਨਾਕ ਦਾਸ ਆਖਦਾ ਹੈ ਕਿ ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ॥੪॥੬॥੨੦॥੧੮॥੩੨॥੭੦॥


ਮਹਲਾ ਰਾਗੁ ਗਉੜੀ ਗੁਆਰੇਰੀ ਚਉਪਦੇ  

महला ५ रागु गउड़ी गुआरेरी चउपदे  

Mėhlā 5 rāg ga▫oṛī gu▫ārerī cẖa▫upḏe  

Fifth Mehl, Raag Gauree Gwaarayree, Chau-Padas:  

ਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।  

xxx
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ  

किन बिधि कुसलु होत मेरे भाई ॥  

Kin biḏẖ kusal hoṯ mere bẖā▫ī.  

How can happiness be found, O my Siblings of Destiny?  

ਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?  

ਕਿਨ = ਕਿਨ੍ਹਾਂ? {ਨੋਟ: ਜਿਨ, ਤਿਨ, ਇਨ, ਕਿਨ; ਇਹ ਲਫ਼ਜ਼ ਬਹੁ-ਵਚਨ ਹਨ। ਇਹਨਾਂ ਦੇ ਇਕ-ਵਚਨ: ਜਿਨਿ, ਤਿਨਿ, ਇਨਿ, ਕਿਨਿ}। ਬਿਧਿ = ਤਰੀਕਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਕੁਸਲੁ = ਆਤਮਕ ਆਨੰਦ।
ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?


ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ  

किउ पाईऐ हरि राम सहाई ॥१॥ रहाउ ॥  

Ki▫o pā▫ī▫ai har rām sahā▫ī. ||1|| rahā▫o.  

How can the Lord, our Help and Support, be found? ||1||Pause||  

ਕਿਸ ਤਰ੍ਹਾਂ ਮਦਦਗਾਰ, ਸਰਬ-ਵਿਆਪਕ ਸੁਆਮੀ ਵਾਹਿਗੁਰੂ ਪਾਇਆ ਜਾ ਸਕਦਾ ਹੈ? ਠਹਿਰਾਉ।  

ਕਿਉ = ਕਿਵੇਂ? ਸਹਾਈ = ਸਹਾਇਕ ॥੧॥
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ॥


ਕੁਸਲੁ ਗ੍ਰਿਹਿ ਮੇਰੀ ਸਭ ਮਾਇਆ  

कुसलु न ग्रिहि मेरी सभ माइआ ॥  

Kusal na garihi merī sabẖ mā▫i▫ā.  

There is no happiness in owning one's own home, in all of Maya,  

ਸਾਰੀ ਦੌਲਤ ਨੂੰ ਆਪਣੀ ਨਿੱਜ ਦੀ ਆਖਣ ਵਿੱਚ ਕੋਈ ਖੁਸ਼ੀ ਨਹੀਂ,  

ਗ੍ਰਿਹਿ = ਘਰ (ਦੇ ਮੋਹ) ਵਿਚ।
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ।


ਊਚੇ ਮੰਦਰ ਸੁੰਦਰ ਛਾਇਆ  

ऊचे मंदर सुंदर छाइआ ॥  

Ūcẖe manḏar sunḏar cẖẖā▫i▫ā.  

or in lofty mansions casting beautiful shadows.  

ਅਤੇ ਨਾ ਹੀ ਘਰ ਵਿੱਚ ਜਾ ਸੁਹਣੇ ਛਤੇ ਹੋਏ ਉਚੇ ਮਹਿਲਾ ਵਿੱਚ ਰਹਿਣ ਵਿੱਚ।  

ਸੁੰਦਰ ਛਾਇਆ = ਸੁੰਦਰ (ਬਾਗ਼ਾਂ ਦੀ) ਛਾਂ।
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ।


ਝੂਠੇ ਲਾਲਚਿ ਜਨਮੁ ਗਵਾਇਆ ॥੧॥  

झूठे लालचि जनमु गवाइआ ॥१॥  

Jẖūṯẖe lālacẖ janam gavā▫i▫ā. ||1||  

In fraud and greed, this human life is being wasted. ||1||  

ਕੁੜੀ ਤਮ੍ਹਾਂ ਅੰਦਰ ਬੰਦੇ ਨੇ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ।  

ਲਾਲਚਿ = ਲਾਲਚ ਵਿਚ ॥੧॥
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits