Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ  

Suṇėh vakāṇėh jeṯ▫ṛe ha▫o ṯin balihārai jā▫o.  

I am a sacrifice unto all those who hear and repeat (the True Name).  

ਜਿਤਨੇ ਪੁਰਸ਼ ਨਾਮਕੇ ਸ੍ਰਵਨ ਕਰਨ ਵਾਲੇ ਔਰੁ ਜਪਨੇ ਵਾਲੇ ਹੈਂ ਮੈਂ ਤਿਨ ਕੇ ਵਾਰਨੇ ਜਾਤਾ ਹੂੰ॥


ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥  

Ŧā man kẖīvā jāṇī▫ai jā mahlī pā▫e thā▫o. ||2||  

Only then the man is deemed to be intoxicated when he obtains room in God's mansion.  

ਇਸ ਭਗਤੀ ਰੂਪੀ ਮਦਿਰਾ ਸੇ ਮਨੁ ਗਾਢਾ (ਖੀਵਾ) ਅਮਲੀ ਹੂਆ ਤਬੀ ਜਾਣੀਏ ਜਬ (ਮਹਲੀ) ਜਗ੍ਯਾਸੂ ਜਨ ਪਰਮੇਸ੍ਵਰ ਕੇ (ਥਾਉ) ਸ੍ਵਰੂਪ ਕੋ ਪਾ ਲੇਵੇ॥


ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ  

Nā▫o nīr cẖang▫ā▫ī▫ā saṯ parmal ṯan vās.  

Take bath in the water of virtues and apply the perfume of sandal of righteousness to the body,  

ਨਾਮਕਾ ਜਪਨਾ ਔਰੁ ਜੋ ਭਲਿਆਈਆਂ ਕਰਨੀਆਂ ਹੈਂ ਇਸੀ ਜਲ ਮੈ ਸਨਾਨ ਕਰਣਾ ਚਾਹੀਏ ਔਰੁ ਜੋ ਸਤ ਕਾ ਬੋਲਨਾ ਹੈ ਸੋ (ਪਰਮਲੁ) ਚੰਦਨ ਕੀ ਬਾਸ ਸੁਗੰਧੀ ਸਰੀਰ ਮੈ ਲਗਾਵੀਏ ਭਾਵ ਏਹ ਕਿ ਸਤਿਵਾਦੀ ਜਨੋ ਕੀ ਕੀਰਤੀ ਰੂਪੁ ਸੁਗੰਧੀ ਦੇਸ ਦਿਸਾਂਤਰੋਂ ਮੈ ਫੈਲ ਜਾਤੀ ਹੈ॥


ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ  

Ŧā mukẖ hovai ujlā lakẖ ḏāṯī ik ḏāṯ.  

then shall thy face become bright. This is the gift of a hundred thousand gifts.  

ਤਾਂਤੇ ਲਖੋਂ ਪਦਾਰਥੋਂ ਕੀ ਦਾਤ ਕਰਨੇ ਵਾਲਾ ਜੋ ਪਰਮੇਸ੍ਵਰੁ ਹੈ ਸੋ ਜਬ ਅਪਨੇ ਇਕ ਨਾਮ ਕੀ ਦਾਤਿ ਕਰੇ ਤਬ ਲੋਕ ਪ੍ਰਲੋਕ ਮੈ ਮੁਖੁ ਉਜਲਾ ਹੋਤਾ ਹੈ ਵਾ ਜੈਸੇ ਰਾਜਾਦਿਕ ਮਦਰਾ ਪਾਨ ਕੇ ਅਮਲ ਕਰ ਸੇਵਕੋਂ ਕੋ ਦਾਤਿ ਭੀ ਦੇਤੇ ਹੈਂ ਤੌ ਉਨ ਕਾ ਜਸੁ ਹੋਤਾ ਹੈ ਤੈਸੇ ਹੀ ਅਨੇਕ ਦਾਨੋਂ ਕਾ ਦਾਨੁ ਏਕ ਪਰਮੇਸ੍ਵਰ ਕਾ ਨਾਮੁ ਹੈ ਸੋਈ ਦਾਨੁ ਕਰੇ ਭਾਵ ਏਹ ਕਿ ਉਪਦੇਸੁ ਕਰੇ ਤੋ ਮੁਖੁ ਉਜਲਾ ਹੋਤਾ ਹੈ ਪ੍ਰਯੋਜਨ ਏਹ ਹੈ ਕਿ ਉਪਦੇਸ ਕਰਨੇ ਯੋਗ ਭੀ ਵਹੀ ਹੋਤਾ ਹੈ ਜੋ ਪਹਿਲੇ ਆਪ ਬ੍ਰਹਮ ਨੇਸਟੀ ਔਰੁ ਬ੍ਰਹਮ ਸ੍ਰੋਤ੍ਰੀ ਹੋ ਲੇਤਾ ਹੈ॥


ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥  

Ḏūkẖ ṯisai pėh ākẖī▫ahi sūkẖ jisai hī pās. ||3||  

Tell thine woes to Him, with whom rest all the weals.  

ਦੁਖ ਤਿਸ ਕੇ ਪਾਸ (ਆਖੀਅਹਿ) ਕਥਨ ਕਰੀਏ ਜਿਸ ਕੇ ਪਾਸ ਸੁਖ ਹੈਂ ਭਾਵ ਸਰਬ ਸੁਖੋਂ ਕਾ ਦਾਤਾ ਪਰਮੇਸਰੁ ਹੀ ਹੈ॥


ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ  

So ki▫o manhu visārī▫ai jā ke jī▫a parāṇ.  

Why should we in our mind grow oblivious of Him who is the owner of our soul and life.  

ਸੋ ਪਰਮੇਸ੍ਵਰੁ ਮਨ ਸੇਂ ਕ੍ਯੋਂ ਬਿਸਾਰੀਏ ਜਿਸਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ ਵ ਸਰੀਰ ਮੇ ਜੀਵ ਕਲਾ ਔਰੁ ਪ੍ਰਾਣ ਜਿਸਨੇ ਦੀਏ ਹੈਂ॥


ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ  

Ŧis viṇ sabẖ apviṯar hai jeṯā painaṇ kẖāṇ.  

Without Him all vestures and viand are impure.  

ਤਿਸ ਐਸੇ ਉਪਕਾਰੀ ਪਰਮੇਸ੍ਵਰ ਕੋ ਬਿਸਾਰ ਕਰਕੇ ਜੋ ਖਾਣਾ ਪਹਿਰਨਾ ਹੈ ਸੋ ਸਭੁ ਅਪਵਿਤ੍ਰ ਹੈ ਯਥਾ-ਨਾਮ ਬਿਨਾ ਜੋ ਪਹਿਰੈ ਖਾਇ॥ ਜਿਉ ਕੂਕਰ ਜੂਠਨ ਪੈ ਪਾਇ॥


ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥  

Hor galāʼn sabẖ kūṛī▫ā ṯuḏẖ bẖāvai parvāṇ. ||4||5||  

All other things are false. What pleases Thee, (O Lord!) becomes acceptable.  

ਪਰਮੇਸ੍ਵਰ ਅਗੇ ਐਸੇ ਬੇਨਤੀ ਕਰੀਏ ਹੇ ਭਗਵਨ ਔਰੁ ਬਾਤਾਂ ਸਭ ਝੂਠੀਆਂ ਹੈਂ ਜੋ ਤੇਰੇ ਕੋ ਭਾਵੈ ਸੋ ਬਾਤ (ਪਰਵਾਣੁ) ਖਰੀ ਹੈ॥੪॥੫॥


ਸਿਰੀਰਾਗੁ ਮਹਲੁ  

Sirīrāg mahal 1.  

Sri Rag, First Guru.  

ਜਬ ਸ੍ਰੀ ਗੁਰੂ ਜੀ ਕੋ ਪਿਤਾ ਜੀਨੈ ਗੋਪਾਲ ਪਾਂਧੇ ਕੇ ਪਾਸ ਵਿੱਦ੍ਯਾ ਪੜਨੇ ਕੋ ਬੈਠਾਯਾ ਤਬ ਦੂਸਰੇ ਦਿਨ ਸ੍ਰੀ ਗੁਰੂ ਜੀ ਨੇ ਕਹਾ ਕਿ ਹੇ ਪਾਂਧਾ ਜੀ ਜੋ ਵਿਦ੍ਯਾ ਪਰਲੋਕ ਮੈ ਸੁਖਦਾਈ ਹੋਵੈ ਐਸੀ ਵਿਦ੍ਯਾ ਆਪਨੇ ਪਢੀ ਹੋਵੈ ਤੌ ਮੇਰੇ ਕੌ ਪਢਾਵੋ ਤਬ ਪਾਂਧੇ ਜੀਨੈ ਕਹਾ ਸੋ ਵਿਦ੍ਯਾ ਮੈਨੇ ਨਹੀ ਪਢੀ ਕ੍ਰਿਪਾ ਕਰਕੇ ਸੋ ਆਪ ਕਥਨ ਕਰੀਏ ਤਬ ਸ੍ਰੀ ਗੁਰੂ ਜੀ ਨੈ ਸਬਦੁ ਉਚਾਰਨ ਕੀਆ॥


ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ  

Jāl moh gẖas mas kar maṯ kāgaḏ kar sār.  

Burnt wordly love and pound it into ink and turn thy intelligence into superior paper.  

ਮੋਹ ਕੋ ਜਲਾ ਕਰਕੇ ਵਾ (ਜਾਲਿ) ਸਮੂਹ ਜੋ ਇਸਤ੍ਰੀ ਧਨ ਪੁਤ੍ਰਾਦਿਕੋਂ ਕਾ ਮੋਹੁ ਹੈ ਤਿਸ ਕੋ (ਘਸਿ) ਰਗੜ ਕਰ ਭਾਵ ਕਰ ਕਰਕੇ (ਮਸੁ) ਸਿਆਹੀ ਬਨਾਓ ਅਰੁ ਮਤਿ (ਬੁਧੀ ਰੂਪੀ) ਸਾਰ ਸ੍ਰੇਸਟ ਕਾਗਦੁ ਬਨਾਓ॥


ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ  

Bẖā▫o kalam kar cẖiṯ lekẖārī gur pucẖẖ likẖ bīcẖār.  

Make Lord's love thy pen, mind the scribe and write God's deliberation after consulting the Guru.  

ਪ੍ਰੇਮ ਰੂਪੀ ਲਿੱਖਣ ਕਰੋ ਔਰ ਚਿਤ ਕਾ ਇਕਾਗ੍ਰ ਕਰਨਾ ਇਹੈ ਲਿਖਾਰੀ ਕਰੋ ਔਰੁ ਗੁਰੋਂ ਕੋ ਪੂਛ ਕਰ ਸਤਾਸਤ ਕਾ ਬੀਚਾਰੁ ਤਿਸ ਬੁਧੀ ਰੂਪੀ ਕਾਗਜ ਪਰ ਲਿਖੋ॥


ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਪਾਰਾਵਾਰੁ ॥੧॥  

Likẖ nām sālāh likẖ likẖ anṯ na pārāvār. ||1||  

Pen down the praises of God's Name and continuously write that He has no end and limit.  

ਔਰ ਹਰਿਕੇ ਨਾਮ ਕੋ ਲਿਖੋ ਔਰੁ ਪਰਮੇਸ੍ਵਰ ਕੀ (ਸਾਲਾਹ) ਉਸਤਤੀ ਲਿਖੋ ਪੁਨ: ਤਿਸ ਕੀ ਬੇਅੰਤਤਾਈ ਲਿਖੋ॥੧॥


ਬਾਬਾ ਏਹੁ ਲੇਖਾ ਲਿਖਿ ਜਾਣੁ   ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ  

Bābā ehu lekẖā likẖ jāṇ.   Jithai lekẖā mangī▫ai ṯithai ho▫e sacẖā nīsāṇ. ||1|| rahā▫o.  

O Brother! learn how to write this account,   so that where an account is called for, there thou mayest have a true Mark. Pause.  

(ਬਾਬਾ) ਹੇ ਪਾਧਾ ਜੀ ਏਹੁ ਲੇਖਾ ਲਿਖਨਾ ਜਾਨ ਲੀਜੀਯੇ ਕਿ ਜਿਸ ਪਰਲੋਕ ਮੈ ਜੀਵੋਂ ਸੇ ਲੇਖਾ ਮਾਗੀਤਾ ਹੈ ਊਹਾਂ ਸਚੇ ਨਾਮ ਕਾ ਪਰਵਾਨਾ ਪਾਸ ਹੋਇ ਭਾਵ ਇਹ ਕਿ ਜਿਸਕੇ ਪਾਸ ਮਾਫੀ ਕਾ ਪਰਵਾਨਾ ਹੋਤਾ ਹੈ ਸੋ ਮਾਫੀਦਾਰ ਕਹਾਵਤਾ ਹੈ ਤਾਂ ਤੇ ਐਸੀ ਵਿਦ੍ਯਾ ਪਢੋ ਜਿਸਕੇ ਪੜਨੇ ਤੇ ਪ੍ਰਲੋਕ ਮੈ ਲੇਖਾ ਨ ਦੇਨਾ ਪਵੈ॥


ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ  

Jithai milėh vaḏi▫ā▫ī▫ā saḏ kẖusī▫ā saḏ cẖā▫o.  

The faces of those, in whose hearts is the True Name, are anointed with frontal marks there,  

ਜਿਸ ਪਰਲੋਕ ਮੈਂ ਭਗਤ ਜਨੋ ਕੋ ਮਰਾਤਬੇ ਮਿਲਤੇ ਹੈਂ ਸਦਾ ਹੀ ਪ੍ਰਸੰਨਤਾਈਆਂ ਔਰ ਮੰਗਲ ਹੋ ਰਹੇ ਹੈਂ॥


ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ  

Ŧin mukẖ tike niklahi jin man sacẖā nā▫o.  

where honours everlasting bliss and eternal raptures are bestowed.  

ਜਿਨਕੇ ਮਨ ਮੈ ਸਚਾ ਨਾਮੁ ਧਾਰਨ ਕੀਆ ਹੂਆ ਹੈ ਤਹਾਂ ਤਿਨ ਕੇ ਮੁਖ ਪਰ ਜਸ ਰੂਪੀ (ਟਿਕੇ) ਤਿਲਕ ਨਿਕਸਤੇ ਹੈਂ ਭਾਵ ਇਹ ਕਿ ਪ੍ਰਲੋਕ ਮੈਂ ਤਿਨ ਕਾ ਜਸੁ ਹੋਤਾ ਹੈ।


ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥  

Karam milai ṯā pā▫ī▫ai nāhī galī vā▫o ḏu▫ā▫o. ||2||  

If man becomes the recipient of God's grace, then alone does he obtain such honours and not by idle words.  

ਐਸਾ ਨਾਮੁ ਪਰਮੇਸ੍ਵਰ ਕੀ ਕ੍ਰਿਪਾ ਸੇਂ ਮਿਲੇ ਤਬ ਪ੍ਰਾਪਤਿ ਹੋਤਾ ਹੈ ਨਹੀਂ ਤੋ ਹੋਰ ਜੋ ਬਾਰਤਾ ਕਰਨੀ ਹੈ ਸੋ (ਵਾਉ ਦੁਆਉ) ਬ੍ਯਰਥ ਹੈ ਵਾ ਵਰ ਸ੍ਰਾਪੁ ਦੇਣਾ ਸਭ ਨਿਸਫਲੁ ਹੈ।


ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ  

Ik āvahi ik jāhi uṯẖ rakẖī▫ahi nāv salār.  

Some come, some get up and depart. They give themselves high name.  

ਏਕ ਜਨਮਤੇ ਹੈਂ ਔਰ ਏਕ ਮਰਤੇ ਹੈਂ ਇਕਨੋ ਕੇ ਨਾਮੁ (ਸਾਲਾਰ) ਸਰਦਾਰ ਰਖੇ ਜਾਤੇ ਹੈਂ।


ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ  

Ik upā▫e mangṯe iknā vade ḏarvār.  

Some are beggar born and some hold huge courts.  

ਏਕ ਮੰਗਤੇ ਉਤਪੰਨ ਕੀਏ ਹੈ ਇਕਨੋਂ ਕੇ ਬਡੇ ਦਰਬਾਰ ਲਗਤੇ ਹੈਂ॥


ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥  

Agai ga▫i▫ā jāṇī▫ai viṇ nāvai vekār. ||3||  

By going into the beyond man shall realise that without the Name he is of no account.  

ਸੋ (ਅਗੈ) ਪਰਲੋਕ ਮੈ ਜਾਕਰ ਸਭ ਜਾਣਿਆਂ ਜਾਵੇਗਾ ਕਿ ਕੌਨੁ ਵਡਾ ਹੈ ਔਰੁ ਕੌਨੁ ਛੋਟਾ ਹੈ ਤਾਂ ਤੇ ਨਾਮੁ ਸੇ ਬਿਨਾ ਜੋ ਵਡਿਆਈਆਂ ਹੈ ਸੋ ਸਭ (ਵੇਕਾਰ) ਬ੍ਯਰਥ ਹੈਂ॥


ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ  

Bẖai ṯerai dar aglā kẖap kẖap cẖẖijai ḏeh.  

I am greatly afraid of Thine awe, (O Lord!) and being distracted and bothered my body is wasting away.  

ਹੇ ਪਾਧਾ ਜੀ ਤੇਰੇ ਮਨਮੈ ਪਰਲੋਕ ਕਾ (ਭੈ) ਡਰੁ ਹੈ ਯਾ ਨਹੀਂ ਪਰੰਤੂ ਮੇਰੇ ਮਨ ਮੈ ਤੋ ਡਰੁ (ਅਗਲਾ) ਪ੍ਰਲੋਕ ਕਾ ਵਾ (ਅਗਲਾ) ਬਹੁਤਾ ਹੈ ਤਾਂ ਤੇ ਵਿਸ੍ਯੋਂ ਮੈਂ (ਖਪਿ ਖਪਿ) ਪਚ ਪਚ ਕਰਕੇ ਏਹੁ ਸਰੀਰੁ ਛੀਜਤਾ ਜਾਤਾ ਹੈ ਤਾਂ ਤੇ ਐਸਾ ਸਮਝਨਾ ਚਾਹੀਏ।


ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ  

Nāv jinā sulṯān kẖān hoḏe diṯẖe kẖeh.  

They, who go by the names of kings and lords are beheld being reduced to dust.  

ਕ੍ਯੋਂਕਿ ਜਿਨਕੇ ਨਾਮ (ਸੁਲਤਾਨ) ਪਾਤਿਸ਼ਾਹ ਔਰੁ (ਖਾਨ) ਪਠਾਨ ਵਾ ਸਰਦਾਰ ਉਮਰਾਉ ਹੈ ਸੋ ਸਭ (ਖੇਹ) ਭਸਮ ਹੋਤੇ ਦੇਖੇ ਹੈਂ ਭਾਵ ਏਹ ਕਿ ਏਕ ਛਿਨ ਮਾਤ੍ਰ ਮੈਂ ਰਾਜਾਦਿਕ ਪਦਾਰਥ ਨਸ਼ਟ ਹੋ ਜਾਤੇ ਹੈਂ ਤਾਂ ਤੇ ਜੀਵ ਕੋ ਕਿਸੀ ਪ੍ਰਕਾਰ ਅਭਿਮਾਨ ਕਰਨਾ ਨਾ ਚਾਹੀਏ॥


ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥  

Nānak uṯẖī cẖali▫ā sabẖ kūṛe ṯute neh. ||4||6||  

Nanak, when the mortal arises and depart, all the false affections are sundered.  

ਸ੍ਰੀ ਗੁਰੂ ਜੀ ਕਹਤੇ ਹੈਂ ਜਬ ਜੀਵ ਉਠ ਕਰ ਚਲਾ ਜਾਤਾ ਹੈ ਤਬ ਜਿਤਨੇ ਝੂਠੇ ਪ੍ਰੇਮ ਹੈਂ ਸੋ ਸਭ ਹੀ ਟੂਟ ਜਾਤੇ ਹੈਂ॥੪॥੬॥ਜਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਛ (ਰਮਤੇ) ਕਰਕੇ ਘਰ ਵਿਖੇ ਆਏ ਤਬ ਭੀ ਪ੍ਰਮੇਸ੍ਵਰ ਕੇ ਪ੍ਰੇਮ ਕਰਕੇ ਸੰਸਾਰ ਸੇ ਉਦਾਸੀਨ ਰਹਿਤੇ ਭਏ ਤਬ ਮਾਤਾ ਔਰ ਪਿਤਾ ਜੀ ਨੇ ਕਹਾ ਹੇ ਪੁਤ੍ਰ ਤੂੰ ਉਦਾਸੀਨ ਕਿਉਂ ਰਹਿਤਾ ਹੈਂ ਅੱਛੇ ਭੋਜਨੋਂ ਕੋ ਖਾਓ ਘੋੜਿਓਂ ਪਰ ਚਢੋ ਸੰੁਦ੍ਰ ਪੁਸ਼ਾਕਾਂ ਪਹਿਰੋ ਸ਼ਸਤ੍ਰੋਂ ਕੋ ਬਾਂਧੋ ਮੰਦਰੋਂ ਮੈਂ ਸੈਨ ਕਰੋ ਔਰ ਪਰਵਾਰ ਕੇ ਸਭ ਸੰਬੰਧੀ ਜਨੋ ਪਰ ਹੁਕਮੁ ਕਰੋ। ਤਬ ਸ੍ਰੀ ਗੁਰੂ ਜੀ ਨੇ ਪਰਮੇਸ੍ਵਰ ਕੇ ਆਗੇ ਬੇਨਤੀ ਦ੍ਵਾਰਾ ਮਾਤਾ ਪਿਤਾ ਜੀ ਕੋ ਉਤ੍ਰ ਦੇਨੇ ਨਮਿਤ ਸਬਦੁ ਉਚਾਰਨ ਕੀਆ॥


ਸਿਰੀਰਾਗੁ ਮਹਲਾ   ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ  

Sirīrāg mėhlā 1.   Sabẖ ras miṯẖe mani▫ai suṇi▫ai sāloṇe.  

Sri Rag, First Guru.   To believe in God's Name is all sweet relish, to hear it is saltish,  

ਹੇ ਪਿਤਾ ਜੀ ਜੋ ਪਰਮੇਸ੍ਵਰ ਕੇ ਨਾਮ ਕਾ ਮਨਨ ਕਰਨਾ ਹੈ ਸੋ ਮੈਨੇ ਸਰਬ ਮੀਠੇ ਰਸੋਂਕੇ ਭੋਜਨ ਖਾਏ ਹੈਂ ਔਰ ਜੋ ਸ੍ਰਵਨ ਕਰਨਾ ਹੈ ਸੋ ਸਲੋਨੇ ਖਾਏ ਹੈਂ॥


ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ  

Kẖat ṯursī mukẖ bolṇā māraṇ nāḏ kī▫e.  

to utter it with the mouth is sweet savoury and to hymn God's Name I have made my spices.  

ਔਰ ਜੋ ਅਸਤੋਤ੍ਰਾਦਿਕੋਂ ਸੇ ਤਿਸ ਕਾ ਜਸੁ ਉਚਾਰਣ ਕਰਨਾ ਹੈ ਸੋ ਖਟ ਤੁਰਸ ਹੈਂ ਔਰ ਜੋ ਰਾਗੋਂ ਮੈ ਕੀਰਤਨ ਸਮੈ (ਨਾਦ) ਬਜੰਤ੍ਰੋਂ ਕਾ ਬਜਾਉਨਾ ਹੈ ਸੋ ਸਰਬ ਪ੍ਰਕਾਰ ਕੇ (ਮਾਰਣ) ਮਸਾਲਿਓਂਂ ਕਾ ਚੂਰਣੁ ਹੈ॥


ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥  

Cẖẖaṯīh amriṯ bẖā▫o ek jā ka▫o naḏar kare▫i. ||1||  

The love of the unique Lord is the thirty-six sorts of flavoury Nectars (victuals). This is the way of those on whom He casts His gracious glance.  

ਵਾਸਤਵ ਤੇ ਛਤੀ ਪ੍ਰਕਾਰਕੇ ਅੰਮ੍ਰਿਤ ਰੂਪ ਭੋਜਨ ਏਕ ਪਰਮੇਸ੍ਵਰ ਦਾ (ਭਾਉ) ਪ੍ਰੇਮੁ ਹੈ ਪ੍ਰੰਤੂ ਪ੍ਰਮੇਸ੍ਵਰ ਜਿਸਕੋ ਅਪਨੀ ਕ੍ਰਿਪਾ ਕਰੇ ਤਿਸ ਕੋ ਪ੍ਰਾਪਤਿ ਹੋਤੇ ਹੈਂ॥


ਬਾਬਾ ਹੋਰੁ ਖਾਣਾ ਖੁਸੀ ਖੁਆਰੁ  

Bābā hor kẖāṇā kẖusī kẖu▫ār.  

O Brother! ruinous is the happiness of other viand,  

ਹੇ ਪਿਤਾ ਜੀ ਪ੍ਰਾਣੋਂ ਕੀ ਰੱਖ੍ਯਾ ਮਾਤ੍ਰ ਸੇ ਬਿਸੇਸ ਹੋਰੁ ਜੋ ਆਪਣੀ ਪ੍ਰਸੰਨਤਾ ਕੇ ਨਮਿਤ ਖਾਣਾ ਹੈ ਸੋ ਖ੍ਵਾਰੁ ਕਰਤਾ ਹੈ॥


ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ  

Jiṯ kẖāḏẖai ṯan pīṛī▫ai man mėh cẖalėh vikār. ||1|| rahā▫o.  

by eating which the body is crushed and sin enters the mind. Pause.  

ਜਿਸਕੇ ਖਾਨੇ ਸੇ ਮਨਮੈ ਕਾਮਾਦਿਬਿਕਾਰ ਪ੍ਰਵਿਰਤੇ ਭਾਵ ਉਤਪਤਿ ਹੋਵੈਂ ਔਰੁ ਤਿਨ ਬਿਕਾਰੋਂ ਕੇ ਸੰਬੰਧ ਕਰ ਪਰਲੋਕ ਮੈ ਵਾ ਰਾਜ ਡੰਡ ਕਰ ਇਸੀ ਲੋਕ ਮੈ (ਤਨੁ) ਸਰੀਰ ਪੀੜਤ ਹੋਵੇ ਸੋ ਮੈ ਨਹੀਂ ਚਹੁੰਦਾ॥


ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ  

Raṯā painaṇ man raṯā supeḏī saṯ ḏān.  

Mind being imbued (with Lord's love) is as red, verity and charity as white dress for me.  

ਜੋ ਮਨ ਕੋ ਪਰਮੇਸ੍ਵਰ ਕੇ ਰੰਗ ਮੈ ਰੰਗਿਆ ਹੈ ਸੋ ਮੈਨੇ ਸੁਰਖ ਰੰਗ ਕੇ ਬਸਤ੍ਰੋਂ ਕਾ ਪਹਿਰਨਾ ਕੀਆ ਹੈ ਔਰੁ ਜੋ ਸਤ ਸ੍ਵਰੂਪ ਕਾ (ਦਾਨੁ) ਜਾਨ ਲੇਨਾ ਹੈ ਵਾ ਸੱਤ ਸਬਦ ਕਾ (ਦਾਨੁ) ਉਪਦੇਸ਼ ਕਰਨਾ ਹੈ ਸੋ ਸ੍ਵੇਤ ਰੰਗ ਪਹਿਰਿਆ ਹੈ॥


ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ  

Nīlī si▫āhī kaḏā karṇī pahiraṇ pair ḏẖi▫ān.  

To erase blackness of sin is to wear blue clothes and to meditate (on Lord's) feet is my robe of honour.  

ਔਰੁ ਜੋ ਪਾਪ ਰੂਪੀ ਸਿਆਹੀ (ਕਦਾ) ਕਾਟਣੀ ਕਰੀ ਹੈ ਸੋ ਨੀਲੀ ਪੁਸ਼ਾਕ ਤ੍ਯਾਗੀ ਹੈ ਭਾਵ ਏਹ ਕਿ ਪਾਪ ਰਹਿਤ ਹੋਣਾ ਔਰ ਜੋ ਪਰਮੇਸ੍ਵਰ ਕੇ (ਪੈਰੁ ਧਿਆਨੁ) ਚਰਨੋਂ ਕਾ ਧਿਆਨੁ ਹੈ ਸੋਈ (ਪਹਿਰਣੁ) ਪੇਰਾਹਣ ਚੋਲਾ ਪਹਿਨਿਆ ਹੈਂ।


ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥  

Karam▫banḏ sanṯokẖ kā ḏẖan joban ṯerā nām. ||2||  

Contentment is my waist-band and Thy Name, (O Lord,!) my wealth and youth.  

ਸੰਤੋਖ ਰੂਪੀ ਕਮਰ ਕਸਾ ਹੈ ਔਰ ਤੇਰਾ ਨਾਮੁ ਹੀ ਧਨੁ ਔਰ ਜੋਬਨ ਹੈ॥


ਬਾਬਾ ਹੋਰੁ ਪੈਨਣੁ ਖੁਸੀ ਖੁਆਰੁ  

Bābā hor painaṇ kẖusī kẖu▫ār.  

O Brother! the happiness of other raiments is ruinous.  

ਹੇ ਪਿਤਾ ਜੀ ਹੋਰੁ ਜੋ ਮਨ ਕੀ ਪ੍ਰਸੰਨਤਾ ਅਨੁਸਾਰ ਪਹਿਰਨਾ ਹੈ ਸੋ ਖੁਆਰੁ ਕਰਤਾ ਹੈ॥


ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ  

Jiṯ paiḏẖai ṯan pīṛī▫ai man mėh cẖalėh vikār. ||1|| rahā▫o.  

By wearing which the body is ground and wickedness takes possession of the soul. Pause.  

ਕ੍ਯੋਂਕਿ ਜਿਸ ਪਹਿਰਨੇ ਸੇ ਸਰੀਰ ਪੀੜਿਤ ਹੋਵੇ ਔਰ ਮਨ ਵਿਖੇ ਵਿਕਾਰ ਉਤਪਤਿ ਹੋਵੈਂ ਸੋ ਮੈਂ ਨਹੀਂ ਚਾਹੁੰਦਾ ਹਾਂ॥


ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ  

Gẖoṛe pākẖar su▫ine sākẖaṯ būjẖaṇ ṯerī vāt.  

To know Thy way, (O Lord)! is as horse, saddle and gold crupper for me.  

ਧਰਮ ਰੂਪੀ ਘੋੜੇ ਹੈਂ ਔਰੁ ਜਤ ਕੀ (ਪਾਖਰ) ਕਾਠੀ ਹੈ ਜਿਸਕੀ ਮੁਦਤਾਦਿ ਸੋਇਨੇ ਕੀ (ਸਾਖਤ) ਬਨਾਵਟ ਵਾ ਪੂਜੀ ਹੈ ਔਰ ਜੋ ਤੇਰੀ ਪ੍ਰਾਪਤੀ ਕੀ (ਬੂਝਣੁ) ਸਮਝ ਹੈ ਸੋਈ (ਵਾਟ) ਰਾਹੁ ਹੈ॥


ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ  

Ŧarkas ṯīr kamāṇ sāʼng ṯegbanḏ guṇ ḏẖāṯ.  

To run after virtues is as quiver arrow, bow spear and sword-belt for me.  

ਸੁੱਧ ਰਿਦੇ ਰੂਪੀ ਤਰਗਸ ਭੱਥੇ ਮੇ ਪ੍ਰੇਮ ਰੂਪੀ ਤੀਰੁ ਹੈ ਔਰ ਜੋ ਪਰਮੇਸਰ ਕੀ ਤਰਫ ਝੁਕੀ ਹੋਈ ਬੁਧੀ ਹੈ ਸੋ ਕਮਾਣ ਹੈ ਔਰ ਸਾਂਤੀ ਰੂਪੀ (ਸਾਂਗ) ਬਰਛੀ ਹੈ ਔਰੁ ਗ੍ਯਾਨ ਰੂਪੁ (ਤੇਗ ਬੰਦ) ਖੜਗ ਕਾ ਬਾਂਧਨਾ ਹੈ। ਹੇ ਪਿਤਾ ਜੀ ਇਨ ਗੁਣੋ ਮੈਂ ਹਮਾਰਾ (ਧਾਤੁ) ਧਾਵਨਾ ਹੈ॥


ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥  

vājā nejā paṯ si▫o pargat karam ṯerā merī jāṯ. ||3||  

To be honourably distinguished are my bands and lances and Thy favour is my caste (lineage).  

ਤੇਰੀ ਕ੍ਰਿਪਾ ਸੇ ਜੋ ਪਤਿ ਕੇ ਸਾਥ ਪ੍ਰਗਟੁ ਹੋਨਾ ਹੈ ਸੋਈ ਬਾਜਾ ਔਰੁ ਨੇਜਾ ਹੈ ਔਰ ਜੋ ਤੇਰਾ (ਕਰਮੁ) ਬਖਸਸ ਵਾ ਕ੍ਰਿਪਾ ਤੇਰੀ ਹੈ ਸੋਈ ਮੇਰੀ ਜਾਤਿਕੀ ਉੱਤਮਤਾ ਹੈ॥


ਬਾਬਾ ਹੋਰੁ ਚੜਣਾ ਖੁਸੀ ਖੁਆਰੁ  

Bābā hor cẖaṛ▫ṇā kẖusī kẖu▫ār.  

O Brother! the glee of other rides is ruinous.  

ਹੇ ਬਾਬਾ ਹੋਰ ਮਨ ਕੀ ਖੁਸੀ ਅਨੁਸਾਰ ਜੋ ਸਵਾਰੀ ਉਪਰ ਚੜਨਾ ਹੈ ਸੋ ਖੁਆਰੁ ਕਰਤਾ ਹੈ॥


ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ  

Jiṯ cẖaṛi▫ai ṯan pīṛī▫ai man mėh cẖalėh vikār. ||1|| rahā▫o.  

By which mountings the body is pained and sin enters the mind. Pause.  

ਜਿਸ ਪਰ ਚੜਿਆਂ ਹੋਇਆਂ ਤਨੁ ਪੀੜਤ ਹੋਵੈ ਅਰ ਮਨ ਵਿਖੇ ਬਿਕਾਰ ਉਤਪਤਿ ਹੋਵੇ ਸੋ ਮੈ ਨਹੀ ਚਾਂਹਦਾ ਹੂੰ॥


ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ  

Gẖar manḏar kẖusī nām kī naḏar ṯerī parvār.  

The bliss of the Name is as houses and mansions and Thy favouring glance, (O Lord!) is as family for me.7  

ਹੇ ਹਰੀ ਜੋ ਤੇਰੇ ਨਾਮ ਕੀ ਪ੍ਰਸੰਨਤਾ ਹੈ ਸੋਈ (ਘਰ ਮੰਦਰ) ਕਚੇ ਔਰ ਪਕੇ ਮੰਦਰ ਹੈਂ ਔਰੁ ਜੋ ਤੇਰੀ ਦਯਾ ਦ੍ਰਿਸਟੀ ਹੈ ਸੋਈ ਮੇਰਾ ਪਰਵਾਰੁ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits