Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨਿ ਨਿਰਮਲਿ ਵਸੈ ਸਚੁ ਸੋਇ  

Man nirmal vasai sacẖ so▫e.  

The mind becomes pure, when the True Lord dwells within.  

ਮਨਿ = ਮਨ ਵਿਚ। ਨਿਰਮਲਿ = ਨਿਰਮਲ ਵਿਚ। ਮਨਿ ਨਿਰਮਲਿ = ਨਿਰਮਲ ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।
(ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ।


ਸਾਚਿ ਵਸਿਐ ਸਾਚੀ ਸਭ ਕਾਰ  

Sācẖ vasi▫ai sācẖī sabẖ kār.  

When one dwells in Truth, all actions become true.  

ਸਾਚਿ ਵਸਿਐ = ("ਗੁਰਿ ਮਿਲਿਐ" ਵਾਂਗ) ਜੇ ਸਦਾ-ਥਿਰ ਪ੍ਰਭੂ ਹਿਰਦੇ ਵਿਚ ਵੱਸ ਪਏ। ਸਾਚੀ ਕਾਰ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਕਾਰ।
ਜੇ ਸਦਾ-ਥਿਰ ਪ੍ਰਭੂ (ਜੀਵ ਦੇ ਮਨ ਵਿਚ) ਆ ਵਸੇ, ਤਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ,


ਊਤਮ ਕਰਣੀ ਸਬਦ ਬੀਚਾਰ ॥੩॥  

Ūṯam karṇī sabaḏ bīcẖār. ||3||  

The ultimate action is to contemplate the Word of the Shabad. ||3||  

ਕਰਣੀ = ਆਚਰਨ ॥੩॥
ਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ ॥੩॥


ਗੁਰ ਤੇ ਸਾਚੀ ਸੇਵਾ ਹੋਇ  

Gur ṯe sācẖī sevā ho▫e.  

Through the Guru, true service is performed.  

ਤੇ = ਤੋਂ, ਪਾਸੋਂ।
ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ,


ਗੁਰਮੁਖਿ ਨਾਮੁ ਪਛਾਣੈ ਕੋਇ  

Gurmukẖ nām pacẖẖāṇai ko▫e.  

How rare is that Gurmukh who recognizes the Naam, the Name of the Lord.  

ਸਾਚੀ ਸੇਵਾ = ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ।


ਜੀਵੈ ਦਾਤਾ ਦੇਵਣਹਾਰੁ  

Jīvai ḏāṯā ḏevaṇhār.  

The Giver, the Great Giver, lives forever.  

xxx
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ) ਦੇਣ ਦੇ ਸਮਰੱਥ ਦਾਤਾਰ-ਪ੍ਰਭੂ (ਸਦਾ ਉਸ ਦੇ ਸਿਰ ਉੱਤੇ) ਜੀਊਂਦਾ-ਜਾਗਦਾ ਕਾਇਮ ਹੈ,


ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥  

Nānak har nāme lagai pi▫ār. ||4||1||21||  

Nanak enshrines love for the Name of the Lord. ||4||1||21||  

xxx॥੪॥
ਹੇ ਨਾਨਕ! ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿਚ ਬਣ ਜਾਂਦਾ ਹੈ ॥੪॥੧॥੨੧॥


ਗਉੜੀ ਗੁਆਰੇਰੀ ਮਹਲਾ  

Ga▫oṛī gu▫ārerī mėhlā 3.  

Gauree Gwaarayree, Third Mehl:  

xxx
xxx


ਗੁਰ ਤੇ ਗਿਆਨੁ ਪਾਏ ਜਨੁ ਕੋਇ  

Gur ṯe gi▫ān pā▫e jan ko▫e.  

Those who obtain spiritual wisdom from the Guru are very rare.  

ਤੇ = ਤੋਂ ਪਾਸੋਂ। ਗਿਆਨੁ = ਡੂੰਘੀ ਸਾਂਝ।
ਕੋਈ (ਭਾਗਾਂ ਵਾਲਾ) ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ।


ਗੁਰ ਤੇ ਬੂਝੈ ਸੀਝੈ ਸੋਇ  

Gur ṯe būjẖai sījẖai so▫e.  

Those who obtain this understanding from the Guru become acceptable.  

ਸੀਝੈ = ਕਾਮਯਾਬ ਹੋ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਪਾਸੋਂ (ਇਹ ਰਾਜ਼) ਸਮਝ ਲੈਂਦਾ ਹੈ, ਉਹ (ਜੀਵਨ-ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ।


ਗੁਰ ਤੇ ਸਹਜੁ ਸਾਚੁ ਬੀਚਾਰੁ  

Gur ṯe sahj sācẖ bīcẖār.  

Through the Guru, we intuitively contemplate the True One.  

ਸਹਜੁ = ਆਤਮਕ ਅਡੋਲਤਾ।
ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ,


ਗੁਰ ਤੇ ਪਾਏ ਮੁਕਤਿ ਦੁਆਰੁ ॥੧॥  

Gur ṯe pā▫e mukaṯ ḏu▫ār. ||1||  

Through the Guru, the Gate of Liberation is found. ||1||  

xxx॥੧॥
ਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ ॥੧॥


ਪੂਰੈ ਭਾਗਿ ਮਿਲੈ ਗੁਰੁ ਆਇ  

Pūrai bẖāg milai gur ā▫e.  

Through perfect good destiny, we come to meet the Guru.  

ਭਾਗਿ = ਕਿਸਮਤ ਨਾਲ।
ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆ ਕੇ ਮਿਲ ਪੈਂਦਾ ਹੈ,


ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ  

Sācẖai sahj sācẖ samā▫e. ||1|| rahā▫o.  

The true ones are intuitively absorbed in the True Lord. ||1||Pause||  

ਸਹਜਿ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥
ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ॥


ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ  

Gur mili▫ai ṯarisnā agan bujẖā▫e.  

Meeting the Guru, the fire of desire is quenched.  

xxx
ਜੇ ਗੁਰੂ ਮਿਲ ਪਏ ਤਾਂ (ਮਨੁੱਖ ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।


ਗੁਰ ਤੇ ਸਾਂਤਿ ਵਸੈ ਮਨਿ ਆਏ  

Gur ṯe sāʼnṯ vasai man ā▫e.  

Through the Guru, peace and tranquility come to dwell within the mind.  

ਆਏ = ਆਇ, ਆ ਕੇ।
ਗੁਰੂ ਦੀ ਰਾਹੀਂ ਹੀ (ਮਨੁੱਖ ਦੇ) ਮਨ ਵਿਚ ਸ਼ਾਂਤੀ ਆ ਵੱਸਦੀ ਹੈ।


ਗੁਰ ਤੇ ਪਵਿਤ ਪਾਵਨ ਸੁਚਿ ਹੋਇ  

Gur ṯe paviṯ pāvan sucẖ ho▫e.  

Through the Guru, we become pure, holy and true.  

ਸੁਚਿ = ਪਵਿਤ੍ਰਤਾ।
ਗੁਰੂ ਪਾਸੋਂ ਹੀ ਆਤਮਕ ਪਵਿਤ੍ਰਤਾ ਆਤਮਕ ਸੁੱਚ ਮਿਲਦੀ ਹੈ।


ਗੁਰ ਤੇ ਸਬਦਿ ਮਿਲਾਵਾ ਹੋਇ ॥੨॥  

Gur ṯe sabaḏ milāvā ho▫e. ||2||  

Through the Guru, we are absorbed in the Word of the Shabad. ||2||  

xxx॥੨॥
ਗੁਰੂ ਦੀ ਰਾਹੀਂ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ॥੨॥


ਬਾਝੁ ਗੁਰੂ ਸਭ ਭਰਮਿ ਭੁਲਾਈ  

Bājẖ gurū sabẖ bẖaram bẖulā▫ī.  

Without the Guru, everyone wanders in doubt.  

ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਈ ਹੋਈ।
ਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ ਨਾਮ ਤੋਂ ਖੁੰਝੀ ਰਹਿੰਦੀ ਹੈ),


ਬਿਨੁ ਨਾਵੈ ਬਹੁਤਾ ਦੁਖੁ ਪਾਈ  

Bin nāvai bahuṯā ḏukẖ pā▫ī.  

Without the Name, they suffer in terrible pain.  

xxx
ਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ।


ਗੁਰਮੁਖਿ ਹੋਵੈ ਸੁ ਨਾਮੁ ਧਿਆਈ  

Gurmukẖ hovai so nām ḏẖi▫ā▫ī.  

Those who meditate on the Naam become Gurmukh.  

xxx
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।


ਦਰਸਨਿ ਸਚੈ ਸਚੀ ਪਤਿ ਹੋਈ ॥੩॥  

Ḏarsan sacẖai sacẖī paṯ ho▫ī. ||3||  

True honor is obtained through the Darshan, the Blessed Vision of the True Lord. ||3||  

ਪਤਿ = ਇੱਜ਼ਤ ॥੩॥
ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ ॥੩॥


ਕਿਸ ਨੋ ਕਹੀਐ ਦਾਤਾ ਇਕੁ ਸੋਈ  

Kis no kahī▫ai ḏāṯā ik so▫ī.  

Why speak of any other? He alone is the Giver.  

ਨੋ = ਨੂੰ। ਇਕੁ ਸੋਈ = ਸਿਰਫ਼ ਉਹ ਪ੍ਰਭੂ ਹੀ।
(ਪਰ, ਪ੍ਰਭੂ-ਨਾਮ ਦੀ ਇਸ ਦਾਤ ਵਾਸਤੇ ਪ੍ਰਭੂ ਤੋਂ ਬਿਨਾ ਹੋਰ) ਕਿਸ ਨੂੰ ਬੇਨਤੀ ਕੀਤੀ ਜਾਏ? ਸਿਰਫ਼ ਪਰਮਾਤਮਾ ਹੀ ਇਹ ਦਾਤ ਦੇਣ ਦੇ ਸਮਰੱਥ ਹੈ।


ਕਿਰਪਾ ਕਰੇ ਸਬਦਿ ਮਿਲਾਵਾ ਹੋਈ  

Kirpā kare sabaḏ milāvā ho▫ī.  

When He grants His Grace, union with the Shabad is obtained.  

xxx
ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।


ਮਿਲਿ ਪ੍ਰੀਤਮ ਸਾਚੇ ਗੁਣ ਗਾਵਾ  

Mil parīṯam sācẖe guṇ gāvā.  

Meeting with my Beloved, I sing the Glorious Praises of the True Lord.  

ਮਿਲਿ = ਮਿਲ ਕੇ। ਗਾਵਾਂ = ਮੈਂ ਗਾਵਾਂ।
ਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ (ਭੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਾਂ,


ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥  

Nānak sācẖe sācẖ samāvā. ||4||2||22||  

O Nanak, becoming true, I am absorbed in the True One. ||4||2||22||  

xxx॥੪॥
ਨਾਨਕ (ਦੀ ਭੀ ਇਹੀ ਅਰਦਾਸ ਹੈ ਕਿ) ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਾਂ ॥੪॥੨॥੨੨॥


ਗਉੜੀ ਗੁਆਰੇਰੀ ਮਹਲਾ  

Ga▫oṛī gu▫ārerī mėhlā 3.  

Gauree Gwaarayree, Third Mehl:  

xxx
xxx


ਸੁ ਥਾਉ ਸਚੁ ਮਨੁ ਨਿਰਮਲੁ ਹੋਇ  

So thā▫o sacẖ man nirmal ho▫e.  

True is that place, where the mind becomes pure.  

ਸੁ = ਉਹ। ਸਚੁ = ਸਦਾ-ਥਿਰ।
ਉਹ (ਸਤਸੰਗ) ਥਾਂ ਸੱਚਾ ਥਾਂ ਹੈ, (ਉਥੇ ਬੈਠਿਆਂ ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।


ਸਚਿ ਨਿਵਾਸੁ ਕਰੇ ਸਚੁ ਸੋਇ  

Sacẖ nivās kare sacẖ so▫e.  

True is the one who abides in Truth.  

ਸਚਿ = ਸਦਾ-ਥਿਰ ਪ੍ਰਭੂ ਵਿਚ।
ਸਦਾ-ਥਿਰ ਪ੍ਰਭੂ ਵਿਚ (ਮਨੁੱਖ ਦਾ ਮਨ) ਨਿਵਾਸ ਕਰਦਾ ਹੈ (ਸਤ ਸੰਗ ਦੀ ਬਰਕਤਿ ਨਾਲ ਮਨੁੱਖ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।


ਸਚੀ ਬਾਣੀ ਜੁਗ ਚਾਰੇ ਜਾਪੈ  

Sacẖī baṇī jug cẖāre jāpai.  

The True Bani of the Word is known throughout the four ages.  

ਜਾਪੈ = ਪਰਗਟ ਹੁੰਦੀ ਹੈ।
(ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ।


ਸਭੁ ਕਿਛੁ ਸਾਚਾ ਆਪੇ ਆਪੈ ॥੧॥  

Sabẖ kicẖẖ sācẖā āpe āpai. ||1||  

The True One Himself is everything. ||1||  

ਆਪੈ = ਆਪਣੇ ਆਪ ਤੋਂ ॥੧॥
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਇਹ ਸਾਰਾ ਆਕਾਰ ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਣ ਵਾਲਾ ਹੈ ॥੧॥


ਕਰਮੁ ਹੋਵੈ ਸਤਸੰਗਿ ਮਿਲਾਏ  

Karam hovai saṯsang milā▫e.  

Through the karma of good actions, one joins the Sat Sangat, the True Congregation.  

ਕਰਮੁ = ਮਿਹਰ। ਸਤਸੰਗਿ = ਸਤਸੰਗ ਵਿਚ।
(ਜਿਸ ਮਨੁੱਖ ਉਤੇ ਪਰਮਾਤਮਾ ਦੀ) ਕਿਰਪਾ ਹੋਵੇ (ਉਸ ਨੂੰ ਉਹ) ਸਤਸੰਗ ਵਿਚ ਮਿਲਾਂਦਾ ਹੈ।


ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ  

Har guṇ gāvai bais so thā▫e. ||1|| rahā▫o.  

Sing the Glories of the Lord, sitting in that place. ||1||Pause||  

ਬੈਸਿ = ਬੈਠ ਕੇ। ਥਾਏ = ਥਾਇ, ਥਾਂ ਵਿਚ ॥੧॥
ਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ॥


ਜਲਉ ਇਹ ਜਿਹਵਾ ਦੂਜੈ ਭਾਇ  

Jala▫o ih jihvā ḏūjai bẖā▫e.  

Burn this tongue, which loves duality,  

ਜਲਉ = ਸੜ ਜਾਏ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ, ਹੋਰ ਹੋਰ ਸੁਆਦ ਵਿਚ।
ਸੜ ਜਾਏ ਇਹ ਜੀਭ ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ।


ਹਰਿ ਰਸੁ ਚਾਖੈ ਫੀਕਾ ਆਲਾਇ  

Har ras na cẖākẖai fīkā ālā▫e.  

which does not taste the sublime essence of the Lord, and which utters insipid words.  

ਆਲਾਇ = ਬੋਲਦੀ ਹੈ।
ਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ (ਨਿੰਦਾ ਆਦਿਕ ਦੇ) ਫਿੱਕੇ ਬੋਲ ਹੀ ਬੋਲਦੀ ਹੈ।


ਬਿਨੁ ਬੂਝੇ ਤਨੁ ਮਨੁ ਫੀਕਾ ਹੋਇ  

Bin būjẖe ṯan man fīkā ho▫e.  

Without understanding, the body and mind become tasteless and insipid.  

ਬਿਨੁ ਬੂਝੈ = (ਹਰਿ ਰਸ ਦਾ ਸੁਆਦ) ਸਮਝਣ ਤੋਂ ਬਿਨਾ।
ਪਰਮਾਤਮਾ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ (ਪ੍ਰੇਮ ਤੋਂ ਸੱਖਣਾ) ਹੋ ਜਾਂਦਾ ਹੈ, ਸਰੀਰ ਭੀ ਫਿੱਕਾ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਭੀ ਦੁਨੀਆ ਦੇ ਹੋਛੇ ਪਦਾਰਥਾਂ ਵਲ ਦੌੜਨ ਦੇ ਆਦੀ ਹੋ ਜਾਂਦੇ ਹਨ)।


ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥  

Bin nāvai ḏukẖī▫ā cẖali▫ā ro▫e. ||2||  

Without the Name, the miserable ones depart crying out in pain. ||2||  

ਰੋਇ = ਰੋ ਕੇ, ਦੁਖੀ ਹੋ ਕੇ ॥੨॥
ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਿਤੀਤ ਕਰਦਾ ਹੈ, ਦੁਖੀ ਹੋ ਕੇ ਹੀ ਇਥੋਂ ਆਖ਼ਰ ਚਲਾ ਜਾਂਦਾ ਹੈ ॥੨॥


ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ  

Rasnā har ras cẖākẖi▫ā sahj subẖā▫e.  

One whose tongue naturally and intuitively tastes the Lord's sublime essence,  

ਰਸਨਾ = ਜੀਭ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
(ਜਿਸ ਮਨੁੱਖ ਦੀ) ਜੀਭ ਨੇ ਹਰਿ-ਨਾਮ ਦਾ ਸੁਆਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਗਨ ਰਹਿੰਦਾ ਹੈ,


ਗੁਰ ਕਿਰਪਾ ਤੇ ਸਚਿ ਸਮਾਇ  

Gur kirpā ṯe sacẖ samā▫e.  

by Guru's Grace, is absorbed in the True Lord.  

xxx
ਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਵਿਚ ਰੰਗੀ ਰਹਿੰਦੀ ਹੈ।


ਸਾਚੇ ਰਾਤੀ ਗੁਰ ਸਬਦੁ ਵੀਚਾਰ  

Sācẖe rāṯī gur sabaḏ vīcẖār.  

Imbued with Truth, one contemplates the Word of the Guru's Shabad,  

xxx
ਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ,


ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥  

Amriṯ pīvai nirmal ḏẖār. ||3||  

and drinks in the Ambrosial Nectar, from the immaculate stream within. ||3||  

xxx॥੩॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿਤ੍ਰ ਧਾਰ ਪੀਂਦਾ ਹੈ ॥੩॥


ਨਾਮਿ ਸਮਾਵੈ ਜੋ ਭਾਡਾ ਹੋਇ  

Nām samāvai jo bẖādā ho▫e.  

The Naam, the Name of the Lord, is collected in the vessel of the mind.  

ਭਾਂਡਾ = ਯੋਗ ਪਾਤਰ, ਸੁੱਧ ਹਿਰਦਾ।
(ਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।


ਊਂਧੈ ਭਾਂਡੈ ਟਿਕੈ ਕੋਇ  

Ūʼnḏẖai bẖāʼndai tikai na ko▫e.  

Nothing is collected if the vessel is upside-down.  

ਊਂਧੈ ਭਾਂਡੈ = ਹਿਰਦੇ ਵਿਚ, ਉਸ ਹਿਰਦੇ ਵਿਚ ਜੋ ਪ੍ਰਭੂ ਵਲੋਂ ਉਲਟਿਆ ਹੋਇਆ ਹੈ।
ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ।


ਗੁਰ ਸਬਦੀ ਮਨਿ ਨਾਮਿ ਨਿਵਾਸੁ  

Gur sabḏī man nām nivās.  

Through the Word of the Guru's Shabad, the Naam abides within the mind.  

ਨਾਮਿ ਨਿਵਾਸੁ = ਨਾਮਿ ਦਾ ਨਿਵਾਸੁ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ।


ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥  

Nānak sacẖ bẖāʼndā jis sabaḏ pi▫ās. ||4||3||23||  

O Nanak, True is that vessel of the mind, which thirsts for the Shabad. ||4||3||23||  

xxx॥੪॥
ਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ ॥੪॥੩॥੨੩॥


ਗਉੜੀ ਗੁਆਰੇਰੀ ਮਹਲਾ  

Ga▫oṛī gu▫ārerī mėhlā 3.  

Gauree Gwaarayree, Third Mehl:  

xxx
xxx


ਇਕਿ ਗਾਵਤ ਰਹੇ ਮਨਿ ਸਾਦੁ ਪਾਇ  

Ik gāvaṯ rahe man sāḏ na pā▫e.  

Some sing on and on, but their minds do not find happiness.  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਨਿ = ਮਨ ਵਿਚ। ਸਾਦੁ = ਆਨੰਦ, ਸੁਆਦ।
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ,


ਹਉਮੈ ਵਿਚਿ ਗਾਵਹਿ ਬਿਰਥਾ ਜਾਇ  

Ha▫umai vicẖ gāvahi birthā jā▫e.  

In egotism, they sing, but it is wasted uselessly.  

ਜਾਇ = ਜਾਂਦਾ ਹੈ।
(ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ।


ਗਾਵਣਿ ਗਾਵਹਿ ਜਿਨ ਨਾਮ ਪਿਆਰੁ  

Gāvaṇ gāvahi jin nām pi▫ār.  

Those who love the Naam, sing the song.  

xxx
(ਸਿਫ਼ਤ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ,


ਸਾਚੀ ਬਾਣੀ ਸਬਦ ਬੀਚਾਰੁ ॥੧॥  

Sācẖī baṇī sabaḏ bīcẖār. ||1||  

They contemplate the True Bani of the Word, and the Shabad. ||1||  

xxx॥੧॥
ਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ॥੧॥


ਗਾਵਤ ਰਹੈ ਜੇ ਸਤਿਗੁਰ ਭਾਵੈ  

Gāvaṯ rahai je saṯgur bẖāvai.  

They sing on and on, if it pleases the True Guru.  

ਸਤਿਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ।
ਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,


ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ  

Man ṯan rāṯā nām suhāvai. ||1|| rahā▫o.  

Their minds and bodies are embellished and adorned, attuned to the Naam, the Name of the Lord. ||1||Pause||  

ਨਾਮਿ = ਨਾਮ ਵਿਚ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥
ਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥ ਰਹਾਉ॥


ਇਕਿ ਗਾਵਹਿ ਇਕਿ ਭਗਤਿ ਕਰੇਹਿ  

Ik gāvahi ik bẖagaṯ karehi.  

Some sing, and some perform devotional worship.  

ਭਗਤਿ ਕਰੇਹਿ = ਰਾਸਾਂ ਪਾਂਦੇ ਹਨ।
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ,


ਨਾਮੁ ਪਾਵਹਿ ਬਿਨੁ ਅਸਨੇਹ  

Nām na pāvahi bin asneh.  

Without heart-felt love, the Naam is not obtained.  

ਅਸਨੇਹ = {स्नेह} ਪਿਆਰ।
ਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।


ਸਚੀ ਭਗਤਿ ਗੁਰ ਸਬਦ ਪਿਆਰਿ  

Sacẖī bẖagaṯ gur sabaḏ pi▫ār.  

True devotional worship consists of love for the Word of the Guru's Shabad.  

ਪਿਆਰਿ = ਪਿਆਰ ਵਿਚ।
ਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ,


ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥  

Apnā pir rākẖi▫ā saḏā ur ḏẖār. ||2||  

The devotee keeps his Beloved clasped tightly to his heart. ||2||  

ਉਰਿ = ਹਿਰਦੇ ਵਿਚ ॥੨॥
ਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits