Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥  

Ėkas cẖarṇī je cẖiṯ lāvėh lab lobẖ kī ḏẖāvsiṯā. ||3||  

If you focus your consciousness on the Feet of the One Lord, what reason would you have to chase after greed? ||3||  

ਕੀ ਧਾਵਸਿਤਾ = ਕਿਉਂ ਦੌੜੇਂਗਾ? ਨਹੀਂ ਭਟਕੇਂਗਾ ॥੩॥
ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ ॥੩॥


ਜਪਸਿ ਨਿਰੰਜਨੁ ਰਚਸਿ ਮਨਾ  

Japas niranjan racẖas manā.  

Meditate on the Immaculate Lord, and saturate your mind with Him.  

ਰਚਸਿ ਮਨਾ = ਮਨ ਰਚਾ ਕੇ, ਮਨ ਜੋੜ ਕੇ।
ਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।


ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ  

Kāhe bolėh jogī kapat gẖanā. ||1|| rahā▫o.  

Why, O Yogi, do you make so many false and deceptive claims? ||1||Pause||  

ਕਪਟੁ = ਠੱਗੀ, ਝੂਠ-ਫ਼ਰੇਬ ॥੧॥
ਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ॥੧॥ ਰਹਾਉ॥


ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ  

Kā▫i▫ā kamlī hans i▫āṇā merī merī karaṯ bihāṇīṯā.  

The body is wild, and the mind is foolish. Practicing egotism, selfishness and conceit, your life is passing away.  

ਕਮਲੀ = ਝੱਲੀ। ਹੰਸੁ = ਜੀਵਾਤਮਾ। ਬਿਹਾਣੀਤਾ = (ਉਮਰ) ਗੁਜ਼ਰ ਰਹੀ ਹੈ।
ਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ।


ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥  

Paraṇvaṯ Nānak nāgī ḏājẖai fir pācẖẖai pacẖẖuṯāṇīṯā. ||4||3||15||  

Prays Nanak, when the naked body is cremated, then you will come to regret and repent. ||4||3||15||  

ਨਾਗੀ = ਨੰਗੀ ਕਾਂਇਆਂ। ਦਾਝੈ = ਸੜਦੀ ਹੈ। ਪਾਛੈ = ਸਮਾ ਵਿਹਾ ਜਾਣ ਪਿੱਛੋਂ ॥੪॥
(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ ॥੪॥੩॥੧੫॥


ਗਉੜੀ ਚੇਤੀ ਮਹਲਾ  

Ga▫oṛī cẖeṯī mėhlā 1.  

Gauree Chaytee, First Mehl:  

xxx
xxx


ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ  

A▫ukẖaḏẖ manṯar mūl man ekai je kar ḏariṛ cẖiṯ kījai re.  

O mind, there is only the One medicine, mantra and healing herb - center your consciousness firmly on the One Lord.  

ਅਉਖਧ = ਦਵਾਈ। ਅਉਖਧ ਮੂਲੁ = ਦਵਾਈਆਂ ਦਾ ਮੂਲ, ਸਭ ਤੋਂ ਵਧੀਆ ਦਵਾਈ। ਮੰਤ੍ਰ ਮੂਲੁ = ਸਭ ਤੋਂ ਵਧੀਆ ਮੰਤ੍ਰ। ਏਕੈ = ਇਕ ਹੀ, ਪਰਮਾਤਮਾ ਦਾ ਨਾਮ ਹੀ। ਦ੍ਰਿੜੁ = ਪੱਕਾ। ਰੇ = ਹੇ ਭਾਈ!
ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ,


ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥  

Janam janam ke pāp karam ke kataṇhārā lījai re. ||1||  

Take to the Lord, the Destroyer of the sins and karma of past incarnations. ||1||  

ਪਾਪ ਕਰਮ = ਮੰਦੇ ਕੰਮ, ਵਿਕਾਰ ॥੧॥
ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ॥੧॥


ਮਨ ਏਕੋ ਸਾਹਿਬੁ ਭਾਈ ਰੇ  

Man eko sāhib bẖā▫ī re.  

The One Lord and Master is pleasing to my mind.  

ਭਾਈ ਰੇ = ਹੇ ਭਾਈ! ਮਨ ਸਾਹਿਬੁ = ਮਨ ਦਾ ਖਸਮ, ਮਨ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖਣ ਵਾਲਾ ਮਾਲਕ।
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ),


ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਲਖਣਾ ਜਾਈ ਰੇ ॥੧॥ ਰਹਾਉ  

Ŧere ṯīn guṇā sansār samāvėh alakẖ na lakẖ▫ṇā jā▫ī re. ||1|| rahā▫o.  

In Your three qualities, the world is engrossed; the Unknowable cannot be known. ||1||Pause||  

ਤੀਨਿ ਗੁਣਾ = ਤਿੰਨੇ ਗੁਣ, ਤਿੰਨਾਂ ਗੁਣਾਂ ਵਿਚ ਪਰਵਿਰਤ ਸਰੀਰਕ ਇੰਦ੍ਰੇ। ਸੰਸਾਰਿ ਸਮਾਵਹਿ = ਸੰਸਾਰ ਵਿਚ ਰੁੱਝੇ ਹੋਏ ਹਨ ॥੧॥
ਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ॥੧॥ ਰਹਾਉ॥


ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ  

Sakar kẖand mā▫i▫ā ṯan mīṯẖī ham ṯa▫o pand ucẖā▫ī re.  

Maya is so sweet to the body, like sugar or molasses. We all carry loads of it.  

ਤਨਿ = ਤਨ ਵਿਚ। ਪੰਡ = ਮਾਇਆ ਦੀ ਪੰਡ। ਉਚਾਈ = ਚੁੱਕੀ ਹੋਈ ਹੈ।
ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।


ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥  

Rāṯ anerī sūjẖas nāhī laj tūkas mūsā bẖā▫ī re. ||2||  

In the dark of the night, nothing can be seen. The mouse of death is gnawing away at the rope of life, O Siblings of Destiny! ||2||  

ਲਜੁ = ਉਮਰ ਦੀ ਲੱਜ। ਮੂਸਾ = ਚੂਹਾ, ਜਮ, ਬੀਤ ਰਿਹਾ ਸਮਾ ॥੨॥
(ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ॥੨॥


ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ  

Manmukẖ karahi ṯeṯā ḏukẖ lāgai gurmukẖ milai vadā▫ī re.  

As the self-willed manmukhs act, they suffer in pain. The Gurmukh obtains honor and greatness.  

ਮਨਮੁਖਿ = ਜਿਨ੍ਹਾਂ ਦਾ ਮੁਖ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ। ਤੇਤਾ = ਉਤਨਾ ਹੀ।
ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।


ਜੋ ਤਿਨਿ ਕੀਆ ਸੋਈ ਹੋਆ ਕਿਰਤੁ ਮੇਟਿਆ ਜਾਈ ਰੇ ॥੩॥  

Jo ṯin kī▫ā so▫ī ho▫ā kiraṯ na meti▫ā jā▫ī re. ||3||  

Whatever He does, that alone happens; past actions cannot be erased. ||3||  

ਤਿਨਿ = ਉਸ (ਪਰਮਾਤਮਾ) ਨੇ। ਕਿਰਤੁ = ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੩॥
ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ॥੩॥


ਸੁਭਰ ਭਰੇ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ  

Subẖar bẖare na hovėh ūṇe jo rāṯe rang lā▫ī re.  

Those who are imbued with, and committed to the Lord's Love, are filled to overflowing; they never lack anything.  

ਸੁਭਰ = ਨਕਾ-ਨਕ।
ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।


ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥  

Ŧin kī pank hovai je Nānak ṯa▫o mūṛā kicẖẖ pā▫ī re. ||4||4||16||  

If Nanak could be the dust of their feet, then he, the ignorant one, might also obtain some. ||4||4||16||  

ਪੰਕ = ਚਰਨ-ਧੂੜ। ਮੂੜਾ = ਮੂਰਖ ॥੪॥
ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਨਾਨਕ (ਆਖਦਾ ਹੈ) ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ॥੪॥੪॥੧੬॥


ਗਉੜੀ ਚੇਤੀ ਮਹਲਾ  

Ga▫oṛī cẖeṯī mėhlā 1.  

Gauree Chaytee, First Mehl:  

xxx
xxx


ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ  

Kaṯ kī mā▫ī bāp kaṯ kerā kiḏū thāvhu ham ā▫e.  

Who is our mother, and who is our father? Where did we come from?  

ਕਤ ਕੀ = ਕਦੋਂ ਦੀ? ਕੇਰਾ = ਦਾ। ਕਤ ਕੇਰਾ = ਕਦੋਂ ਦਾ।? ਕਿਦੂ = ਕਿਸ ਤੋਂ? ਕਿਦੂ ਥਾਵਹੁ = ਕਿਸ ਥਾਂ ਤੋਂ?
(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?


ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥  

Agan bimb jal bẖīṯar nipje kāhe kamm upā▫e. ||1||  

We are formed from the fire of the womb within, and the bubble of water of the sperm. For what purpose are we created? ||1||  

ਬਿੰਬ = ਮੰਡਲ {बिम्ब = a jar}। ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ। ਜਲ = ਪਿਤਾ ਦਾ ਬੀਰਜ। ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ। ਕਾਹੇ ਕੰਮਿ = ਕਿਸ ਵਾਸਤੇ? ॥੧॥
(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥


ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ  

Mere sāhibā ka▫uṇ jāṇai guṇ ṯere.  

O my Master, who can know Your Glorious Virtues?  

ਜਾਣੈ = ਡੂੰਘੀ ਸਾਂਝ ਪਾ ਸਕਦਾ ਹੈ।
ਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।


ਕਹੇ ਜਾਨੀ ਅਉਗਣ ਮੇਰੇ ॥੧॥ ਰਹਾਉ  

Kahe na jānī a▫ugaṇ mere. ||1|| rahā▫o.  

My own demerits cannot be counted. ||1||Pause||  

ਕਹੇ ਨ ਜਾਨੀ = ਕਹੇ ਨ ਜਾਨਿ, ਗਿਣੇ ਨਹੀਂ ਜਾਂਦੇ ॥੧॥
ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ॥


ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ  

Keṯe rukẖ birakẖ ham cẖīne keṯe pasū upā▫e.  

I took the form of so many plants and trees, and so many animals.  

ਚੀਨੇ = ਵੇਖੇ।
(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,


ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥  

Keṯe nāg kulī mėh ā▫e keṯe pankẖ udā▫e. ||2||  

Many times I entered the families of snakes and flying birds. ||2||  

ਨਾਗ = ਸੱਪ। ਪੰਖ = ਪੰਛੀ ॥੨॥
ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥


ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ  

Hat pataṇ bij manḏar bẖannai kar cẖorī gẖar āvai.  

I broke into the shops of the city and well-guarded palaces; stealing from them, I come home again.  

ਪਟਣ = ਸ਼ਹਰ। ਬਿਜ = ਪੱਕੇ। ਮੰਦਰ = ਘਰ।
(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,


ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥  

Agahu ḏekẖai picẖẖahu ḏekẖai ṯujẖ ṯe kahā cẖẖapāvai. ||3||  

I looked in front of me, and I looked behind me, but where could I hide from You? ||3||  

xxx॥੩॥
(ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥


ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ  

Ŧat ṯirath ham nav kẖand ḏekẖe hat pataṇ bājārā.  

I saw the banks of sacred rivers, the nine continents, the shops and bazaars of the cities.  

ਨਵ ਖੰਡ = ਨੌ ਖੰਡਾਂ ਵਾਲੀ ਸਾਰੀ ਧਰਤੀ।
(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।


ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥  

Lai kai ṯakṛī ṯolaṇ lāgā gẖat hī mėh vaṇjārā. ||4||  

Taking the scale, the merchant begins to weigh his actions within his own heart. ||4||  

ਘਟ ਹੀ ਮਹਿ = ਆਪਣੇ ਅੰਦਰ ਹੀ ॥੪॥
(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥


ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ  

Jeṯā samunḏ sāgar nīr bẖari▫ā ṯeṯe a▫ugaṇ hamāre.  

As the seas and the oceans are overflowing with water, so vast are my own sins.  

ਸਾਗਰੁ = ਸਮੁੰਦਰ। ਨੀਰਿ = ਨੀਰ ਨਾਲ, ਪਾਣੀ ਨਾਲ। ਤੇਤੇ = ਉਤਨੇ, ਬੇਅੰਤ।
(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।


ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥  

Ḏa▫i▫ā karahu kicẖẖ mihar upāvhu dubḏe pathar ṯāre. ||5||  

Please, shower me with Your Mercy, and take pity upon me. I am a sinking stone - please carry me across! ||5||  

xxx॥੫॥
(ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥


ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ  

Jī▫aṛā agan barābar ṯapai bẖīṯar vagai kāṯī.  

My soul is burning like fire, and the knife is cutting deep.  

ਵਗੈ = ਚੱਲ ਰਹੀ ਹੈ। ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ।
(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।


ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥  

Paraṇvaṯ Nānak hukam pacẖẖāṇai sukẖ hovai ḏin rāṯī. ||6||5||17||  

Prays Nanak, recognizing the Lord's Command, I am at peace, day and night. ||6||5||17||  

xxx॥੬॥
ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥


ਗਉੜੀ ਬੈਰਾਗਣਿ ਮਹਲਾ  

Ga▫oṛī bairāgaṇ mėhlā 1.  

Gauree Bairaagan, First Mehl:  

xxx
xxx


ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ  

Raiṇ gavā▫ī so▫e kai ḏivas gavā▫i▫ā kẖā▫e.  

The nights are wasted sleeping, and the days are wasted eating.  

ਰੈਣਿ = ਰਾਤ। ਦਿਵਸੁ = ਦਿਨ। ਖਾਇ = ਖਾ ਕੇ।
(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।


ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥  

Hīre jaisā janam hai ka▫udī baḏle jā▫e. ||1||  

Human life is such a precious jewel, but it is being lost in exchange for a mere shell. ||1||  

ਬਦਲੇ = ਵੱਟੇ, ਭਾ ॥੧॥
ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥


ਨਾਮੁ ਜਾਨਿਆ ਰਾਮ ਕਾ  

Nām na jāni▫ā rām kā.  

You do not know the Name of the Lord.  

ਨਾਮੁ ਨ ਜਾਨਿਆ = ਨਾਮ ਦੀ ਕਦਰ ਨ ਪਾਈ, ਨਾਮ ਨਾਲ ਡੂੰਘੀ ਸਾਂਝ ਨ ਪਾਈ।
ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।


ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ  

Mūṛe fir pācẖẖai pacẖẖuṯāhi re. ||1|| rahā▫o.  

You fool - you shall regret and repent in the end! ||1||Pause||  

ਰੇ ਮੂੜੇ = ਹੇ ਮੂਰਖ! ॥੧॥
(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ॥


ਅਨਤਾ ਧਨੁ ਧਰਣੀ ਧਰੇ ਅਨਤ ਚਾਹਿਆ ਜਾਇ  

Anṯā ḏẖan ḏẖarṇī ḏẖare anaṯ na cẖāhi▫ā jā▫e.  

You bury your temporary wealth in the ground, but how can you love that which is temporary?  

ਅਨਤਾ ਧਨੁ = ਬੇਅੰਤ ਧਨ। ਧਰਣੀ ਧਰੇ = ਧਰਤੀ ਵਿਚ ਰੱਖਦਾ ਹੈ, ਇਕੱਠਾ ਕਰਦਾ ਹੈ। ਅਨਤ = ਅਨੰਤ ਪ੍ਰਭੂ। ਅਨਤ ਨ ਚਾਹਿਆ ਜਾਇ = ਅਨੰਤ ਪ੍ਰਭੂ ਦੇ ਸਿਮਰਨ ਦੀ ਤਾਂਘ ਨਹੀਂ ਉਪਜਦੀ।
ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।


ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥  

Anaṯ ka▫o cẖāhan jo ga▫e se ā▫e anaṯ gavā▫e. ||2||  

Those who have departed, after craving for temporary wealth, have returned home without this temporary wealth. ||2||  

ਅਨਤ ਕਉ = ਬੇਅੰਤ ਧਨ ਨੂੰ। ਅਨਤ ਗਵਾਇ = ਪਰਮਾਤਮਾ ਦੀ ਯਾਦ ਗਵਾ ਕੇ ॥੨॥
ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥


ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ  

Āpaṇ lī▫ā je milai ṯā sabẖ ko bẖāgaṯẖ ho▫e.  

If people could gather it in by their own efforts, then everyone would be so lucky.  

ਆਪਣ ਲੀਆ = ਨਿਰੀ ਲੋਚਨਾ ਨਾਲ, ਨਿਰੀ ਇੱਛਾ ਕੀਤਿਆਂ। ਜੇ ਮਿਲੈ = ਜੇ (ਨਾਮ ਧਨ) ਮਿਲ ਸਕੇ। ਸਭੁ ਕੋ = ਹਰੇਕ ਜੀਵ। ਭਾਗਠੁ = ਧਨਾਢ, ਨਾਮ ਖ਼ਜ਼ਾਨੇ ਦਾ ਮਾਲਕ।
(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।


        


© SriGranth.org, a Sri Guru Granth Sahib resource, all rights reserved.
See Acknowledgements & Credits