Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਉੜੀ ਮਹਲਾ  

Ga▫oṛī mėhlā 1.  

Gauree, First Mehl:  

xxx
xxx


ਕਿਰਤੁ ਪਇਆ ਨਹ ਮੇਟੈ ਕੋਇ  

Kiraṯ pa▫i▫ā nah metai ko▫e.  

Past actions cannot be erased.  

ਕਿਰਤੁ = ਕੀਤਾ ਹੋਇਆ ਕੰਮ, ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ। ਪਇਆ = ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ।
ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।


ਕਿਆ ਜਾਣਾ ਕਿਆ ਆਗੈ ਹੋਇ  

Ki▫ā jāṇā ki▫ā āgai ho▫e.  

What do we know of what will happen hereafter?  

ਕਿਆ ਜਾਣਾ = ਮੈਂ ਕੀਹ ਸਮਝ ਸਕਦਾ ਹਾਂ? (ਕੋਈ ਨਹੀਂ ਸਮਝ ਸਕਦਾ)। ਆਗੈ = ਆਉਣ ਵਾਲੇ ਜੀਵਨ-ਸਮੇ ਵਿਚ। ਕਿਆ ਹੋਇ = ਕੀਹ ਵਾਪਰੇਗਾ?
(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।


ਜੋ ਤਿਸੁ ਭਾਣਾ ਸੋਈ ਹੂਆ  

Jo ṯis bẖāṇā so▫ī hū▫ā.  

Whatever pleases Him shall come to pass.  

xxx
(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,


ਅਵਰੁ ਕਰਣੈ ਵਾਲਾ ਦੂਆ ॥੧॥  

Avar na karṇai vālā ḏū▫ā. ||1||  

There is no other Doer except Him. ||1||  

xxx॥੧॥
ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥


ਨਾ ਜਾਣਾ ਕਰਮ ਕੇਵਡ ਤੇਰੀ ਦਾਤਿ  

Nā jāṇā karam kevad ṯerī ḏāṯ.  

I do not know about karma, or how great Your gifts are.  

ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ)। ਨਾ ਜਾਣਾ ਕੇਵਡ ਤੇਰੀ ਦਾਤਿ = ਹੇ ਪ੍ਰਭੂ! ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ।
ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।


ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ  

Karam ḏẖaram ṯere nām kī jāṯ. ||1|| rahā▫o.  

The karma of actions, the Dharma of righteousness, social class and status, are contained within Your Name. ||1||Pause||  

xxx॥੧॥
ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ॥


ਤੂ ਏਵਡੁ ਦਾਤਾ ਦੇਵਣਹਾਰੁ  

Ŧū evad ḏāṯā ḏevaṇhār.  

You are So Great, O Giver, O Great Giver!  

ਏਵਡੁ = ਇਤਨਾ ਵੱਡਾ।
ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),


ਤੋਟਿ ਨਾਹੀ ਤੁਧੁ ਭਗਤਿ ਭੰਡਾਰ  

Ŧot nāhī ṯuḏẖ bẖagaṯ bẖandār.  

The treasure of Your devotional worship is never exhausted.  

ਭੰਡਾਰ = ਖ਼ਜਾਨੇ।
ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।


ਕੀਆ ਗਰਬੁ ਆਵੈ ਰਾਸਿ  

Kī▫ā garab na āvai rās.  

One who takes pride in himself shall never be right.  

ਨ ਆਵੈ ਰਾਸਿ = ਫਬਦਾ ਨਹੀਂ, ਕੁਝ ਸਵਾਰ ਨਹੀਂ ਸਕਦਾ।
(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।


ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥  

Jī▫o pind sabẖ ṯerai pās. ||2||  

The soul and body are all at Your disposal. ||2||  

ਪਿੰਡੁ = ਸਰੀਰ। ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ ॥੨॥
(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥


ਤੂ ਮਾਰਿ ਜੀਵਾਲਹਿ ਬਖਸਿ ਮਿਲਾਇ  

Ŧū mār jīvālėh bakẖas milā▫e.  

You kill and rejuvenate. You forgive and merge us into Yourself.  

ਮਾਰਿ = ਮੇਰਾ ਆਪਾ-ਭਾਵ ਮਾਰ ਕੇ। ਜੀਵਾਲਹਿ = ਤੂੰ ਆਤਮਕ ਜੀਵਨ ਦੇਂਦਾ ਹੈਂ। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਮਿਲਾਇ = (ਆਪਣੇ ਚਰਨਾਂ ਵਿਚ) ਜੋੜ ਕੇ।
(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮੱਤ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,


ਜਿਉ ਭਾਵੀ ਤਿਉ ਨਾਮੁ ਜਪਾਇ  

Ji▫o bẖāvī ṯi▫o nām japā▫e.  

As it pleases You, You inspire us to chant Your Name.  

ਜਿਉ ਭਾਵੀ = ਜਿਵੇਂ ਤੈਨੂੰ ਭਾਉਂਦਾ ਹੈ। ਜਪਾਇ = ਜਪਾ ਕੇ।
ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।


ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ  

Ŧūʼn ḏānā bīnā sācẖā sir merai.  

You are All-knowing, All-seeing and True, O my Supreme Lord.  

ਦਾਨਾ = (ਮੇਰੇ ਦਿਲ ਦੀ) ਜਾਣਨ ਵਾਲਾ। ਬੀਨਾ = (ਮੇਰੇ ਕੰਮਾਂ ਨੂੰ) ਵੇਖਣ ਵਾਲਾ। ਸਿਰਿ = ਸਿਰ ਉਤੇ।
ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।


ਗੁਰਮਤਿ ਦੇਇ ਭਰੋਸੈ ਤੇਰੈ ॥੩॥  

Gurmaṯ ḏe▫e bẖarosai ṯerai. ||3||  

Please, bless me with the Guru's Teachings; my faith is in You alone. ||3||  

ਦੇਇ = ਦੇ ਕੇ ॥੩॥
ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥


ਤਨ ਮਹਿ ਮੈਲੁ ਨਾਹੀ ਮਨੁ ਰਾਤਾ  

Ŧan mėh mail nāhī man rāṯā.  

One whose mind is attuned to the Lord, has no pollution in his body.  

ਰਾਤਾ = ਰੰਗਿਆ ਹੋਇਆ।
(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।


ਗੁਰ ਬਚਨੀ ਸਚੁ ਸਬਦਿ ਪਛਾਤਾ  

Gur bacẖnī sacẖ sabaḏ pacẖẖāṯā.  

Through the Guru's Word, the True Shabad is realized.  

ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।


ਤੇਰਾ ਤਾਣੁ ਨਾਮ ਕੀ ਵਡਿਆਈ  

Ŧerā ṯāṇ nām kī vadi▫ā▫ī.  

All Power is Yours, through the greatness of Your Name.  

ਤਾਣੁ = ਤਾਕਤ, ਆਸਰਾ।
(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।


ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥  

Nānak rahṇā bẖagaṯ sarṇā▫ī. ||4||10||  

Nanak abides in the Sanctuary of Your devotees. ||4||10||  

xxx॥੪॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥


ਗਉੜੀ ਮਹਲਾ  

Ga▫oṛī mėhlā 1.  

Gauree, First Mehl:  

xxx
xxx


ਜਿਨਿ ਅਕਥੁ ਕਹਾਇਆ ਅਪਿਓ ਪੀਆਇਆ  

Jin akath kahā▫i▫ā api▫o pī▫ā▫i▫ā.  

Those who speak the Unspoken, drink in the Nectar.  

ਜਿਨਿ = ਜਿਸ (ਜੀਵ) ਨੇ। ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ। ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ। ਅਪਿਓ = ਅੰਮ੍ਰਿਤ-ਨਾਮ। ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ।
(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।


ਅਨ ਭੈ ਵਿਸਰੇ ਨਾਮਿ ਸਮਾਇਆ ॥੧॥  

An bẖai visre nām samā▫i▫ā. ||1||  

Other fears are forgotten, and they are absorbed into the Naam, the Name of the Lord. ||1||  

ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ ॥੧॥
ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥


ਕਿਆ ਡਰੀਐ ਡਰੁ ਡਰਹਿ ਸਮਾਨਾ  

Ki▫ā darī▫ai dar darėh samānā.  

Why should we fear, when fear is dispelled by the Fear of God?  

ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ। ਡਰੁ = (ਦੁਨੀਆ ਵਾਲਾ) ਡਰ। ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ।
ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,


ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ  

Pūre gur kai sabaḏ pacẖẖānā. ||1|| rahā▫o.  

Through the Shabad, the Word of the Perfect Guru, I recognize God. ||1||Pause||  

ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ॥੧॥
ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ॥


ਜਿਸੁ ਨਰ ਰਾਮੁ ਰਿਦੈ ਹਰਿ ਰਾਸਿ  

Jis nar rām riḏai har rās.  

Those whose hearts are filled with the Lord's essence,  

ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ।
ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,


ਸਹਜਿ ਸੁਭਾਇ ਮਿਲੇ ਸਾਬਾਸਿ ॥੨॥  

Sahj subẖā▫e mile sābās. ||2||  

are blessed and acclaimed, and intuitively absorbed into the Lord. ||2||  

ਸਹਜਿ = ਸਹਜ ਵਿਚ (ਟਿਕੇ ਰਹਿ ਕੇ), ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ)। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ॥੨॥
ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥


ਜਾਹਿ ਸਵਾਰੈ ਸਾਝ ਬਿਆਲ  

Jāhi savārai sājẖ bi▫āl.  

Those whom the Lord puts to sleep, evening and morning -  

ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ।
(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,


ਇਤ ਉਤ ਮਨਮੁਖ ਬਾਧੇ ਕਾਲ ॥੩॥  

Iṯ uṯ manmukẖ bāḏẖe kāl. ||3||  

those self-willed manmukhs are bound and gagged by Death, here and hereafter. ||3||  

ਇਤ = ਇਥੇ, ਇਸ ਲੋਕ ਵਿਚ। ਉਤੇ = ਉੱਥੇ, ਪਰਲੋਕ ਵਿਚ। ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ ॥੩॥
ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥


ਅਹਿਨਿਸਿ ਰਾਮੁ ਰਿਦੈ ਸੇ ਪੂਰੇ  

Ahinis rām riḏai se pūre.  

Those whose hearts are filled with the Lord, day and night, are perfect.  

ਅਹਿ = ਦਿਨ। ਨਿਸਿ = ਰਾਤ। ਰਿਦੈ = ਹਿਰਦੇ ਵਿਚ। ਪੂਰੇ = ਪੂਰਨ।
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।


ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥  

Nānak rām mile bẖaram ḏūre. ||4||11||  

O Nanak, they merge into the Lord, and their doubts are cast away. ||4||11||  

ਭ੍ਰਮ = ਭਟਕਣਾ ॥੪॥
ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥


ਗਉੜੀ ਮਹਲਾ  

Ga▫oṛī mėhlā 1.  

Gauree, First Mehl:  

xxx
xxx


ਜਨਮਿ ਮਰੈ ਤ੍ਰੈ ਗੁਣ ਹਿਤਕਾਰੁ  

Janam marai ṯarai guṇ hiṯkār.  

One who loves the three qualities is subject to birth and death.  

ਜਨਮਿ ਮਰੈ = ਜੰਮ ਕੇ ਮਰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਤ੍ਰੈ ਗੁਣ ਹਿਤਕਾਰੁ = ਤ੍ਰੈਗੁਣੀ ਸੰਸਾਰ ਨਾਲ ਹਿਤ ਕਰਨ ਵਾਲਾ।
ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,


ਚਾਰੇ ਬੇਦ ਕਥਹਿ ਆਕਾਰੁ  

Cẖāre beḏ kathėh ākār.  

The four Vedas speak only of the visible forms.  

ਕਥਹਿ = ਜ਼ਿਕਰ ਕਰਦੇ ਹਨ। ਆਕਾਰੁ = ਤ੍ਰੈਗੁਣੀ ਦਿੱਸਦਾ ਸੰਸਾਰ।
ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।


ਤੀਨਿ ਅਵਸਥਾ ਕਹਹਿ ਵਖਿਆਨੁ  

Ŧīn avasthā kahėh vakẖi▫ān.  

They describe and explain the three states of mind,  

ਤੀਨਿ ਅਵਸਥਾ = (ਮਨ ਦੀਆਂ) ਤਿੰਨ ਹਾਲਤਾਂ। ਕਹਹਿ ਵਖਿਆਨੁ = ਵਖਿਆਨ ਕਹਿੰਦੇ ਹਨ, ਜ਼ਿਕਰ ਕਰਦੇ ਹਨ।
(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।


ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥  

Ŧurī▫āvasthā saṯgur ṯe har jān. ||1||  

but the fourth state, union with the Lord, is known only through the True Guru. ||1||  

ਤੁਰੀਆਵਸਥਾ = ਤੁਰੀਯ ਅਵਸਥਾ, ਉਹ ਹਾਲਤ ਜਦੋਂ ਜੀਵਾਤਮਾ ਤੇ ਪਰਮਾਤਮਾ ਇੱਕ-ਰੂਪ ਹੋ ਜਾਂਦੇ ਹਨ, ਜਦੋਂ ਜਿੰਦ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ। ਤੇ = ਤੋਂ। ਸਤਿਗੁਰੂ ਤੇ = ਗੁਰੂ ਤੋਂ, ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਡੂੰਘੀ ਸਾਂਝ ਪਾ ਲਵੋ ॥੧॥
(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥


ਰਾਮ ਭਗਤਿ ਗੁਰ ਸੇਵਾ ਤਰਣਾ  

Rām bẖagaṯ gur sevā ṯarṇā.  

Through devotional worship of the Lord, and service to the Guru, one swims across.  

ਤਰਣਾ = ਤਰ ਸਕੀਦਾ ਹੈ (ਜਨਮ-ਮਰਨ ਦੇ ਗੇੜ-ਰੂਪ ਸਮੁੰਦਰ ਵਿਚੋਂ)।
(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,


ਬਾਹੁੜਿ ਜਨਮੁ ਹੋਇ ਹੈ ਮਰਣਾ ॥੧॥ ਰਹਾਉ  

Bāhuṛ janam na ho▫e hai marṇā. ||1|| rahā▫o.  

Then, one is not born again, and is not subject to death. ||1||Pause||  

xxx॥੧॥
(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ॥


ਚਾਰਿ ਪਦਾਰਥ ਕਹੈ ਸਭੁ ਕੋਈ  

Cẖār paḏārath kahai sabẖ ko▫ī.  

Everyone speaks of the four great blessings;  

ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਸਭੁ ਕੋਈ = ਹਰੇਕ (ਵਿਚਾਰਵਾਨ) ਮਨੁੱਖ।
ਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,


ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ  

Simriṯ sāsaṯ pandiṯ mukẖ so▫ī.  

the Simritees, the Shaastras and the Pandits speak of them as well.  

ਮੁਖਿ = ਮੂੰਹ ਵਿਚ।
ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,


ਬਿਨੁ ਗੁਰ ਅਰਥੁ ਬੀਚਾਰੁ ਪਾਇਆ  

Bin gur arath bīcẖār na pā▫i▫ā.  

But without the Guru, they do not understand their true significance.  

ਅਰਥੁ ਬੀਚਾਰੁ = ਅਨੁਭਵੀ ਗਿਆਨ, (ਮੁਕਤਿ ਪਦਾਰਥ ਦਾ) ਅਰਥ ਤੇ ਵਿਚਾਰ।
ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।


ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥  

Mukaṯ paḏārath bẖagaṯ har pā▫i▫ā. ||2||  

The treasure of liberation is obtained through devotional worship of the Lord. ||2||  

ਮੁਕਤਿ = ਖ਼ਲਾਸੀ, ਮਨ ਦੀਆਂ ਤਿੰਨਾਂ ਹੀ ਹਾਲਤਾਂ ਤੋਂ ਸੁਤੰਤਰਤਾ ॥੨॥
ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥


ਜਾ ਕੈ ਹਿਰਦੈ ਵਸਿਆ ਹਰਿ ਸੋਈ  

Jā kai hirḏai vasi▫ā har so▫ī.  

Those, within whose hearts the Lord dwells,  

xxx
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,


ਗੁਰਮੁਖਿ ਭਗਤਿ ਪਰਾਪਤਿ ਹੋਈ  

Gurmukẖ bẖagaṯ parāpaṯ ho▫ī.  

become Gurmukh; they receive the blessings of devotional worship.  

xxx
ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।


ਹਰਿ ਕੀ ਭਗਤਿ ਮੁਕਤਿ ਆਨੰਦੁ  

Har kī bẖagaṯ mukaṯ ānanḏ.  

Through devotional worship of the Lord, liberation and bliss are obtained.  

ਮੁਕਤਿ ਆਨੰਦੁ = ਆਤਮਕ ਸੁਤੰਤ੍ਰ ਅਵਸਥਾ ਦਾ ਆਨੰਦ।
ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,


ਗੁਰਮਤਿ ਪਾਏ ਪਰਮਾਨੰਦੁ ॥੩॥  

Gurmaṯ pā▫e parmānanḏ. ||3||  

Through the Guru's Teachings, supreme ecstasy is obtained. ||3||  

xxx॥੩॥
ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥


ਜਿਨਿ ਪਾਇਆ ਗੁਰਿ ਦੇਖਿ ਦਿਖਾਇਆ  

Jin pā▫i▫ā gur ḏekẖ ḏikẖā▫i▫ā.  

One who meets the Guru, beholds Him, and inspires others to behold Him as well.  

ਜਿਨਿ = ਜਿਸ (ਮਨੁੱਖ) ਨੇ। ਗੁਰਿ ਦਿਖਾਇਆ = ਜਿਸ ਨੂੰ ਗੁਰੂ ਨੇ ਵਿਖਾ ਦਿੱਤਾ।
ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,


ਆਸਾ ਮਾਹਿ ਨਿਰਾਸੁ ਬੁਝਾਇਆ  

Āsā māhi nirās bujẖā▫i▫ā.  

In the midst of hope, the Guru teaches us to live above hope and desire.  

ਨਿਰਾਸੁ = ਆਸਾਂ ਤੋਂ ਸੁਤੰਤ੍ਰ ਰਹਿਣਾ।
ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।


ਦੀਨਾ ਨਾਥੁ ਸਰਬ ਸੁਖਦਾਤਾ  

Ḏīnā nāth sarab sukẖ▫ḏāṯa.  

He is the Master of the meek, the Giver of peace to all.  

xxx
ਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)


ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥  

Nānak har cẖarṇī man rāṯā. ||4||12||  

Nanak's mind is imbued with the Lotus Feet of the Lord. ||4||12||  

xxx॥੪॥
ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥


ਗਉੜੀ ਚੇਤੀ ਮਹਲਾ  

Ga▫oṛī cẖeṯī mėhlā 1.  

Gauree Chaytee, First Mehl:  

xxx
xxx


ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ  

Amriṯ kā▫i▫ā rahai sukẖālī bājī ih sansāro.  

With your nectar-like body, you live in comfort, but this world is just a passing drama.  

ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ।
ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।


ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ  

Lab lobẖ mucẖ kūṛ kamāvėh bahuṯ uṯẖāvėh bẖāro.  

You practice greed, avarice and great falsehood, and you carry such a heavy burden.  

ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ।
ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।


ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥  

Ŧūʼn kā▫i▫ā mai rulḏī ḏekẖī ji▫o ḏẖar upar cẖẖāro. ||1||  

O body, I have seen you blowing away like dust on the earth. ||1||  

ਤੂੰ = ਤੈਨੂੰ। ਕਾਇਆ = ਹੇ ਕਾਇਆਂ! ਧਰ = ਧਰਤੀ। ਛਾਰੋ = ਛਾਰ, ਸੁਆਹ ॥੧॥
ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥


ਸੁਣਿ ਸੁਣਿ ਸਿਖ ਹਮਾਰੀ  

Suṇ suṇ sikẖ hamārī.  

Listen - listen to my advice!  

ਸਿਖ = ਸਿੱਖਿਆ।
ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।


ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਆਵੈ ਵਾਰੀ ॥੧॥ ਰਹਾਉ  

Sukariṯ kīṯā rahsī mere jī▫aṛe bahuṛ na āvai vārī. ||1|| rahā▫o.  

Only the good deeds which you have done shall remain with you, O my soul. This opportunity shall not come again! ||1||Pause||  

ਸੁਕ੍ਰਿਤੁ = ਨੇਕ ਕਮਾਈ। ਰਹਸੀ = ਨਾਲ ਨਿਭੇਗੀ। ਬਹੁੜਿ = ਮੁੜ ॥੧॥
ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits