Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ   ਮਸੂ ਤੋਟਿ ਆਵਈ ਲੇਖਣਿ ਪਉਣੁ ਚਲਾਉ  

Nānak kāgaḏ lakẖ maṇā paṛ paṛ kīcẖai bẖā▫o.   Masū ṯot na āvī lekẖaṇ pa▫uṇ cẖalā▫o.  

Nanak were I to have hundreds of thousands of mounds of paper; and were I to embrace love for the Lord by reading and perusing those writings;   were ink never to fail me; were my pen to move with the velocity of wind in writing.  

ਲਖੋ ਮਣ ਤੋ ਕਾਗਦ ਹੋਵੇ ਔਰੁ (ਮਸੂ) ਸਿਆਹੀ ਕਾ ਤੋਟਾ ਨਾ ਆਵੇ ਔਰ ਲਿਖਨ ਕੇ ਚਲਾਉਨੇ ਵਾਲਾ ਪਵਣੁ ਹੋਵੇ ਔਰੁ ਪੜ ਪੜ ਕਰਤਿਸ ਵਿਖੇ (ਭਾਉ) ਪ੍ਰੇਮ ਕਰੀਏ ਸ੍ਰੀ ਗੁਰੂ ਜੀ ਕਹਤੇ ਹੈਂ॥


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥  

Bẖī ṯerī kīmaṯ nā pavai ha▫o kevad ākẖā nā▫o. ||4||2||  

Even so I cannot appraise thy worth. How great shall I call Thy Name?  

ਹੇ ਹਰੀ ਤੌ ਭੀ ਤੇਰੀ ਕੀਮਤਿ ਪਾਈ ਨਹੀ ਜਾਤੀ ਹੈ ਮੈ ਕਿਤਨਾ ਕੁ ਵਡਾ ਤੇਰਾ ਨਾਮ ਕਥਨ ਕਰੂੰ॥੪॥੨॥ ❀ਸ੍ਰੀ ਗੁਰੂ ਨਾਨਕ ਦੇਵ ਜੀ ਕੁਛ ਕਾਲ ਮਸਤ ਰਹੇ ਤਬ ਪਿਤਾ ਜੀ ਨੇ ਕਹਾ ਹੇ ਪੁਤ੍ਰ ਹਮਾਰੇ ਤੌ ਪਟਵਾਰੀ ਕਾ ਕਾਮੁ ਹੈ ਸੋ ਬਿਨਾ ਲੇਖੇ ਸੀਖਨੇ ਕੇ ਚਲਤਾ ਨਹੀਂ ਹੈ ਤਾਂ ਤੇ ਤੂੰ ਲੇਖਾ ਪੜ ਲੈ। ਤਿਸ ਪਰ ਸ੍ਰੀ ਗੁਰੂ ਜੀਨੈ ਏਹੁ ਸਬਦੁ ਉਚਾਰਨ ਕੀਆ॥


ਸਿਰੀਰਾਗੁ ਮਹਲਾ   ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ  

Sirīrāg mėhlā 1.   Lekẖai bolaṇ bolṇā lekẖai kẖāṇā kẖā▫o.  

Sri Rag, First Guru.   In account the man speaks the words, in accounts he partakes of the food.  

ਹੇ ਪਿਤਾ ਜੋ ਸਬਦ ਕਾ ਬੋਲਣਾ ਹੈ ਸੋ ਲੇਖੇ ਮੈ ਹੈ ਔਰੁ ਭੋਜਨੁ ਖਾਣਾ ਭੀ ਲੇਖੇ ਮੈ ਹੈ॥


ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ  

Lekẖai vāt cẖalā▫ī▫ā lekẖai suṇ vekẖā▫o.  

In account he walks along the way, In account he hearts and sees.  

ਔਰ ਰਸਤੇ ਕਾ ਚਲਨਾ ਲੇਖੇ ਮੈ ਹੈ ਔਰੁ ਬਾਣੀ ਕਾ ਸ੍ਰਵਣ ਕਰਨਾ ਭੀ ਲੇਖੇ ਮੈ ਹੈ ਔਰ ਰੂਪ ਕਾ ਦੇਖਨਾ ਭੀ ਲੇਖੇ ਮੈਂ ਹੈ॥


ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥  

Lekẖai sāh lavā▫ī▫ahi paṛe kė pucẖẖaṇ jā▫o. ||1||  

In account he draws the breath. Why should I go to ask the literate?  

ਔਰ ਜੋ ਸ੍ਵਾਸ ਲਈਤੇ ਹੈਂ ਇਹ ਸਭ ਲੇਖੇ ਮੈ ਹੈਂ ਤਾਂ ਤੇ (ਪੜੈ ਕਿ) ਪੜੇ ਹੂਏ ਪੰਡਿਤ ਜਨੋ ਕੋ ਕ੍ਯਾ ਪੂਛਨ ਜਾਊਂ ਭਾਵ ਮੇਰੇ ਕਹੇ ਪਰ ਐਸਾ ਨਿਸਚਾ ਕਰੋ ਵਾ ਸਾਸਤ੍ਰੋ ਕੋ ਪਢੇ ਹੂਏ ਕਿ ਜੋ ਪੰਡਿਤ ਹੈਂ ਤਿਨ ਕੇ ਜਾਇਕਰ ਪੂਛ ਲੀਜੀਏ ਵਹੁ ਭੀ ਸਭੁ ਕਛੁ ਲੇਖੇ ਕੇ ਅੰਤਰ ਹੀ ਕਹੇਂਗੇ॥


ਬਾਬਾ ਮਾਇਆ ਰਚਨਾ ਧੋਹੁ   ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਓਹੁ ॥੧॥ ਰਹਾਉ  

Bābā mā▫i▫ā racẖnā ḏẖohu.   Anḏẖai nām visāri▫ā nā ṯis eh na oh. ||1|| rahā▫o.  

O Father! deceitful is the splendor of worldly object.   The (spiritually) blind man has forgotten God's Name. He neither abides in peace in this world nor in the next. Pause.  

(ਬਾਬਾ) ਹੇ ਪਿਤਾ ਜੀ ਜਿਸ ਮਾਇਆ ਕੇ ਵਾਸਤੇ ਮੇਰੇ ਕੋ ਲੇਖਾ ਪੜਾਵਤੇ ਹੋ ਤਿਸ ਮਾਇਆ ਕੀ ਜੋ ਰਚਨਾ ਹੈ ਸੋ ਸਰਬ (ਧੋਹੁ) ਛਲ ਰੂਪ ਹੈ (ਅੰਧੈ) ਅਗਿਆਨੀ ਜੀਵ ਨੈ ਪਰਮੇਸ੍ਵਰ ਕਾ ਨਾਮੁ ਬਿਸਾਰ ਦੀਆ ਹੈ ਨ ਤਿਸੁ ਜੀਵ ਕੈ ਹਾਥ ਮੈ ਇਹ ਮਾਇਆ ਆਈ ਹੈ ਔਰੁ ਨਾ (ਓਹੁ) ਸੋ ਪ੍ਰਮੇਸ੍ਵਰ ਹੀ ਪ੍ਰਾਪਤਿ ਭਯਾ ਹੈ ਵਾ ਨਾ (ਏਹ) ਲੋਕ ਸਵਾਰਿਆ ਅਰੁ ਨਾ (ਓਹੁ) ਪਰਲੋਕੁ ਹੀ ਸਵਾਰਿਆ॥


ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ   ਜਿਥੈ ਬਹਿ ਸਮਝਾਈਐ ਤਿਥੈ ਕੋਇ ਚਲਿਓ ਨਾਲਿ  

Jīvaṇ marṇā jā▫e kai ethai kẖājai kāl.   Jithai bahi samjā▫ī▫ai ṯithai ko▫e na cẖali▫o nāl.  

Life and death are for everything that is born. Death devours everything here.   Where the (Righteous Judge) sits and explains the account, thither no one goes with the man.  

(ਜਾਇਕੈ) ਜਨਮ ਕਰਕੇ ਜੋ ਜੀਵਨਾ ਹੈ ਸੋ ਮਰਣ ਕਾਲ ਪ੍ਰਯੰਤ ਸਨਬੰਧੀ ਜਨੋਂ ਕੇ ਸਾਥ ਮਿਲ ਕਰਕੇ (ਏਥੇ) ਈਹਾਂ ਸੰਸਾਰ ਮੈ ਪਦਾਰਥੋਂ ਕੋ ਖਾਤੇ ਹੈਂ ਜਿਸ ਧਰਮ ਰਾਜਾ ਕੀ ਸਭਾ ਮੈ ਬਠਲਾ ਕਰਕੇ ਜੀਵ ਕੋ ਕਰਮੋਂ ਕਾ ਲੇਖਾ ਸਮਝਾਇਆ ਜਾਤਾ ਹੈ (ਤਿਥੈ) ਤਿਸ ਅਸਥਾਨ ਮੈ ਸਹਾਇਤਾ ਕਰਨੇ ਕੋ ਕੋਈ ਭੀ ਸਨਬੰਧੀ ਸਾਥ ਨਹੀਂ ਚਲਾ ਹੈ॥ ਵਾ ਜਾਇਕੈ ਉਤਪਤਿ ਹੋਇਕੈ ਜੀਵਤ ਭਾਵ ਤੇ ਬਿਨਾ ਮਰਣਾ ਕੀਆ ਹੈ ਏਥੇ ਖਾਜੇ ਕਿ੍ਯਾ ਨਸਟ ਕੀਆ ਹੈ ਕਾਲ ਕੋ ਜਿਸ ਜਗਹ ਪਰਲੋਕ ਸੇ ਧਰਮ ਰਾਜਾ ਕੇ ਖਾਸ ਜੀਵਹੁ ਕਾ ਲੇਖਾ ਹੋਤਾ ਹੈ ਤਹਾਂ ਵਿਦ੍ਵਾਨ (ਕੋਇ) ਕੋਈ ਮਨ ਬੁਧ ਇੰਦ੍ਰੇ ਆਦਿਕ ਉਪਾਧੀ ਲੈ ਕਰ ਨਹੀਂ ਜਾਤਾ ਭਾਵ ਇਹ ਜਹਾਂ ਵਿਦ੍ਵਾਨ ਕਾ ਸਰੀਰੁ ਪਾਤ ਹੋਤਾ ਹੈ ਤਹਾਂ ਨਿਰੁਪਾਧ ਹੋ ਕਰ ਬ੍ਰਹਮ ਕੇ ਸਾਥ ਅਭੇਦ ਹੋ ਜਾਤਾ ਹੈ।


ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥  

Rovaṇ vāle jeṯ▫ṛe sabẖ banėh pand parāl. ||2||  

The weepers, one and all, tie bundles of straw.  

ਔਰੁ ਜੋ ਮ੍ਰਿਤੂ ਕਾਲ ਪੀਛੇ ਤੇ ਸੰਬੰਧੀ ਜਨ ਰੋਵਤੇ ਪੀਟਤੇ ਹੈਂ ਸੋ ਰੋਨੇ ਵਾਲੇ (ਜੇਤੜੇ) ਜਿਤਨੇ ਹੈਂ ਸੋ ਸਭੁ (ਪਰਾਲ) ਖਾਲੀ ਭਾਵ ਬ੍ਯਰਥ ਕਰਮੋਂ ਕੀਆਂ ਪੰਡਾਂ ਬਾਂਧਤੇ ਹੈਂ ਜੋ ਰੁਦਨ ਕਰਨੇ ਵਾਲੇ ਸੰਬੰਧੀ ਹੈਂ ਸੋ ਰੋਰਾਕੇ ਜਿਸ ਸਰੀਰ ਵਿਚੋਂ ਅੰਨ ਭਾਵ ਸਾਰ ਰੂਪ ਪ੍ਰਾਣ ਨਿਕਸ ਗਏ ਹੈਂ ਤਿਸ ਪਰਾਲੀ ਰੂਪ ਸਰੀਰ ਕੋ ਉਠਾਇ ਕਰ ਮਸਾਣ ਭੂਮਕਾ ਮੇ ਲੇਜਾਕਰ ਜਲਾਇ ਆਵਤੇ ਹੈਂ ਵਾ ਖਾਲੀ ਭਾਵ ਵਿਅਰਥ ਕਰਮ ਕਰਤੇ ਹੈਂ॥


ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਆਖੈ ਕੋਇ  

Sabẖ ko ākẖai bahuṯ bahuṯ gẖat na ākẖai ko▫e.  

All say that the Lord is the greatest of the great. None calls Him less.  

ਪ੍ਰਮੇਸ੍ਵਰ ਕੋ ਘਟਿ ਕੋਈ ਨਹੀ ਕਹਿਤਾ ਸਭ ਕੋਈ ਬਹੁਤੁ ਬਹੁਤੁ ਹੀ ਕਹਿਤਾ ਹੈ।


ਕੀਮਤਿ ਕਿਨੈ ਪਾਈਆ ਕਹਣਿ ਵਡਾ ਹੋਇ  

Kīmaṯ kinai na pā▫ī▫ā kahaṇ na vadā ho▫e.  

No one has ascertained His worth. He becomes not great just by saying.  

ਪਰੰਤੂ (ਕੀਮਤ) ਇਦੰ ਕਰਕੇ ਕਿਸੈ ਨੈ ਨਹੀ ਪਾਈ ਹੈ ਕਿ ਇਹੁ ਹੈ ਔਰੁ ਇਤਨਾ ਹੈ (ਕਹਿਣਿ) ਕਥਨ ਕਰਨੇ ਕਰਕੇ ਤੋ ਵਡਾ ਨਹੀਂ ਹੋਤਾ ਹੈ ਭਾਵ ਇਹ ਕਿ ਉਪਮਾ ਕਰਨੇ ਸੇ ਤੋ ਵਾਹਿਗੁਰੂ ਬਢਤਾ ਨਹੀਂ ਹੈ ਔਰੁ ਨਿੰਦਾ ਕਰਨੇ ਸੇ ਘਟਤਾ ਨਹੀ ਹੈ ਕ੍ਯੋਂਕਿ ਹਰਖ ਸੋਗਾਦਿ ਦੁੰਦੋ ਸੇ ਰਹਿਤ ਹੈ।


ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥  

Sācẖā sāhab ek ṯū hor jī▫ā keṯe lo▫a. ||3||  

Thou alone art the True Lord of mine and other being of numberless worlds.  

ਤਾਂਤੇ ਸਚਾ ਸਾਹਿਬੁ ਏਕੁ ਤੂੰ ਹੀ ਔਰ ਜੀਵੋਂ ਕੇ ਸਮਦਾਇ ਜੋ ਕਿਤਨੇ ਹੀ ਲੋਕੋ ਮੈ ਹੈਂਸੋ ਸਭ ਝੂਠੇ ਹੈਂ ਵਾ ਕੇਤੇ ਅਨੇਕ ਜੋ ਇਤ੍ਰ ਜੀਵ ਹੈਂ ਤਿਨ ਕੋ ਤੂੰ (ਲੋਇ) ਪ੍ਰਕਾਸਨੇ ਵਾਲਾ ਹੈ।


ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ  

Nīcẖā anḏar nīcẖ jāṯ nīcẖī hū aṯ nīcẖ.  

Those who are of low caste among the lowly, rather the lowest of the low;  

(ਨੀਚਾ ਅੰਦਰਿ) ਜਿਨਕਾ ਹਿਰਦਾ ਧਨ ਅਭਿਮਾਨ ਸੇਂ ਹੀਨ ਹੈਂ ਔਰ ਨੀਚ (ਜਾਤਿ) ਜਾਤੀ ਅਭਿਮਾਨ ਸੇਂ ਬਿਨਾਂ ਹੈ (ਨੀਚੀਹੂ) ਪੁਨ: ਗੁਨਾ ਅਭਿਮਾਨ ਸੇ ਰਹਿਤ ਹੈਂ (ਅਤਿ ਨੀਚੁ) ਜਿਨਕੇ ਮਨ ਵਿਦ੍ਯਾ ਕੋ ਪਾਇ ਕਰਕੇ ਭੀ ਅਤ੍ਯੰਤ ਨਿੰਮ੍ਰਤਾ ਸਹਿਤ ਹੈਂ ਵਾ ਨੀਚ ਜੋ ਸੂਦ੍ਰ ਹੈਂ ਤਿਨੋ ਵਿਖੇ ਨੀਚ ਜਾਤਿ ਰਵਿਦਾਸਾਦਿਕ ਔਰ ਤਿਨ ਨੀਚ ਜਾਤੀ ਵਾਨੋ ਸੇ ਨੀਚ ਜਾਤੀ ਵਾਨ ਜੋ ਸਧਨਾ ਸਵਰੀ ਆਦਿਕ ਹੈ।


ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ  

Nānak ṯin kai sang sāth vadi▫ā si▫o ki▫ā rīs.  

Nanak seeks the company of those. Why should he rival the lofty?  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਪ੍ਰਮੇਸ੍ਵਰ ਤਿਨੋਂ ਕੀ ਸੰਗਤਿ ਕੇ ਸਾਥ ਮੁਝ ਕੋ ਮਿਲਾਈਏ ਜੋ ਬਡੇ ਜਾਤੀ ਗੁਨ ਦ੍ਰਬ ਤਥਾ ਵਿਦ੍ਯਾਦਿਕ ਕੇ ਅਭਿਮਾਨੀ ਜਨ ਹੈਂ ਤਿਨ ਸੋ ਮੈਨੇ ਕਿਆ ਰੀਸ ਕਰਨੀ ਹੈ॥


ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥  

Jithai nīcẖ samālī▫an ṯithai naḏar ṯerī bakẖsīs. ||4||3||  

Where the poor are looked after, there does rain the look of Thy grace, O Lord!  

ਜਿਸ ਸਥਾਨ ਮੈ ਤੂੰ ਨੀਵੇਂ ਦਾਸੋਂ ਕੇ (ਸਮਾਲੀਅਨਿ) ਯਾਦ ਕਰੇਂਗਾ (ਤਿਥੈ) ਤਹਾਂ ਹੀ ਹੇ ਨਦਰੀ ਤੇਰਾ ਬਖਸਸ ਮੇਰੇ ਪ੍ਰਭੀ ਹੋਵੇਗੀ॥੪॥੩॥


ਸਿਰੀਰਾਗੁ ਮਹਲਾ  

Sirīrāg mėhlā 1.  

Sri Rag, First Guru.  

ਏਕ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਂਸ਼ੀ ਮੈ ਗਏ ਤਬ ਪੰਡਤਾਦਿ ਬਹੁਤ ਲੋਗ ਮਿਲਿ ਕਰ ਦਰਸ਼ਨ ਕੋ ਆਏ ਔਰੁ ਏਹ ਪਰਸ਼ਨ ਕੀਆ ਕਿ ਹੇ ਗੁਰੂ ਜੀ ਹਮ ਲੋਗ ਪੜਤੇ ਹੈਂ ਔਰੁ ਸ੍ਰਵਨ ਕਰਤੇ ਹੈਂ ਔਰੁ ਜਾਨਤੇ ਭੀ ਹੈਂ ਫਿਰ ਕੀ ਪਰਮੇਸ੍ਵਰ ਕਾ ਨਾਮ ਘਟ ਮੈ ਨਹੀ ਠਹਿਰਤਾ ਹੈ ਇਸਮੈ ਕਿਆ ਕਾਰਣੁ ਹੈ॥ ਤਿਸ ਪਰ ਸ੍ਰੀ ਗੁਰੂ ਜੀ ਨੇ ਸਬਦੁ ਉਚਾਰਣ ਕੀਆ॥


ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ  

Lab kuṯā kūṛ cẖūhṛā ṯẖag kẖāḏẖā murḏār.  

Avarice is a dog, falsehood the sweeper and cheating the eating of a carrion.  

ਜੋ ਖਾਣੇ ਕਾ ਪਦਾਰਥ ਹੈ ਤਿਸ ਮੈ ਜੋ ਲਾਲਚੁ ਕਰਨਾ ਹੈ ਸੋਈ ਲਬੁ ਹੈ ਸੋਈ ਕੁਤਾ ਹੈ ਔਰੁ ਜੋ ਝੂਠੁ ਬੋਲਣਾ ਹੈ ਸੋ ਚੂਹੜਾ ਹੈ ਪੁਨ: ਜੋ ਠਗ ਖਾਣਾ ਹੈ ਸੋ ਮੁਰਦਾਰੁ ਹੈ॥


ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ  

Par ninḏā par mal mukẖ suḏẖī agan kroḏẖ cẖandāl.  

Slandering others, solely amounts to putting other's filth in ones own mouth and fire of wrath is pariah.  

ਔਰੁ ਜੋ ਪਰਾਈ ਨਿੰਦਾ ਹੈ ਸੋ (ਪਰ) ਵਿਸੇਸ ਕਰਕੇ (ਮੁਖ) ਮੁਖ ਸੇ ਸੁਧੀ ਨਿਰੀ (ਮਲੁ) ਬਿਸਟਾ ਖਾਣੀ ਹੈ ਔਰ ਜੋ ਕ੍ਰੋਧੁ ਕਰਨਾ ਹੈ ਪ੍ਰਿਥਮ ਤੋ ਆਪਣੇ ਰਿਦੇ ਕੋ ਜਲਾਵਤਾ ਹੈ ਯਾਂ ਤੇ ਅਗਨਿ ਰੂਪੁ ਹੈ ਪੁਨਾ: ਧਰਮ ਕੋ ਭ੍ਰਸ਼ਟ ਕਰਤਾ ਹੈ॥ ਇਸਤੇ ਚੰਡਾਲੁ ਹੈ॥


ਰਸ ਕਸ ਆਪੁ ਸਲਾਹਣਾ ਕਰਮ ਮੇਰੇ ਕਰਤਾਰ ॥੧॥  

Ras kas āp salāhṇā e karam mere karṯār. ||1||  

In such sins, sweet and saline savour, and self-praise, I am engrossed, These are my doings, O my Creator.  

ਔਰੁ ਜੋ ਮਿਠੇ ਖਟੇ ਕਸੋਲੇ ਆਦਿਕ ਰਸ ਹੈਂ ਔਰੁ ਜੋ ਆਪਕੋ ਬਡਾ ਜਾਨ ਕਰ ਅਪਨੀ ਸਲਾਘਾ ਕਰਨੀ ਹੈ ਤੇ ਕਰਤਾਰ ਇਹ ਤੇਰੇ ਸੇ ਬੇਮੁਖ ਕਰਨੇ ਵਾਲੇ ਅਸਮਦਾਦਿਕ ਜੀਵੋਂ ਕੇ ਕਰਮ ਹੈਂ॥


ਬਾਬਾ ਬੋਲੀਐ ਪਤਿ ਹੋਇ   ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ  

Bābā bolī▫ai paṯ ho▫e.   Ūṯam se ḏar ūṯam kahī▫ahi nīcẖ karam bahi ro▫e. ||1|| rahā▫o.  

O Brother! utter the words which may bring honour.   Good are they who are styled good in Lord's Court. The devilish sit and bewail. Pause.  

(ਬਾਬਾ) ਹੇ ਭਾਈ (ਬੋਲੀਐ) ਸਾ ਬੋਲੀਐ ਜਿਸ ਕਰਕੇ (ਪਤਿ) ਪ੍ਰਤਿਸਟਾ ਹੋਵੈ ਕ੍ਯੋਂਕਿ ਜੋ ਲੋਕ ਇਸ ਲੋਕ ਮੈ ਉਤਮੁ ਹੈਂ ਸੋਈ ਪ੍ਰਮੇਸ੍ਵਰ ਕੇ (ਦਰ) ਦ੍ਵਾਰੇ ਪਰ ਉਤਮ ਕਹੀਤੇ ਹੈਂ ਔਰੁ ਜੋ ਨੀਚ (ਕਰਮ) ਮੰਦ ਕਰਮੋਂ ਕੇ ਕਰਨੇ ਵਾਲੇ ਪੁਰਸ਼ ਹੈਂ ਸੋ ਨਰਕੋਂ ਮੈਂ ਦੁਖ ਭੋਗਤੇ ਹੂਏ ਬੈਠੇ ਰੋਵੈਂਗੇ॥


ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ   ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ  

Ras su▫inā ras rupā kāmaṇ ras parmal kī vās.   Ras gẖoṛe ras sejā manḏar ras mīṯẖā ras mās.  

The pleasure of gold, pleasure of silvers and damsels, pleasure of fragrance of sandal,   pleasure of horses, pleasure of common cushion with a houri and a palace, pleasure of sweets and pleasure of meats,  

ਸੋਨੇ ਰੁਪ ਕੇ ਪਹਿਰਣ ਕਾ ਜੋ ਰਸੁ ਹੈ ਪੁਨ: (ਕਾਮਣਿ) ਇਸਤ੍ਰੀ ਕੇ ਭੋਗਣੇ ਕਾ ਜੋ ਰਸੁ ਹੈ ਔਰੁ (ਪਰਮਲ) ਚੰਦਨ ਕੀ ਸੁਗੰਧੀ ਕੇ ਲਗਾਉਣੇ ਕਾ ਜੋ ਰਸੁ ਹੈ। ਔਰੁ ਘੋੜੇ ਪਰ ਚੜਨੇ ਕਾ ਜੋ ਰਸੁ ਹੈ ਪੁਨ: ਸੇਜਾ ਪਰ ਸੋਨੇ ਔਰੁ ਮੰਦਰੋਂ ਮੈ ਰਹਿਨੇ ਕਾ ਜੋ ਰਸੁ ਹੈ ਔਰ ਮੀਠੇ ਖਾਣੇ ਕਾ ਜੋ ਰਸੁ ਹੈ ਪੁਨ: ਮਾਸਕੇ ਭੋਜਨ ਕਰਨੇ ਕਾ ਜੋ ਰਸੁ ਹੈ॥


ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥  

Ėṯe ras sarīr ke kai gẖat nām nivās. ||2||  

So many are the relishes of the human body. How can then God's Name secure an abode within the heart?  

(ਏਤੇ) ਇਹ ਜਿਤਨੇ ਪ੍ਰਿਥਮ ਕਥਨ ਕੀਏ ਹੈਂ ਸੰਪੂਰਨ (ਰਸ) ਅਨੰਦ ਸਰੀਰ ਕੇ ਵਿਖੇ ਧਸ ਰਹੇ ਹੈਂ ਪਰਮੇਸ੍ਵਰ ਕਾ ਨਾਮ ਅੰਤਸਕਰਨ ਮੈ ਕਿਸ ਸਥਾਨ ਮੈਂ ਨਿਵਾਸੁ ਕਰੇ॥੨॥


ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ  

Jiṯ boli▫ai paṯ pā▫ī▫ai so boli▫ā parvāṇ.  

The words by speaking which honour is obtained that utterance of the worlds becomes acceptable.  

ਹੇ ਭਾਈ ਜਿਸ (ਬੋਲਿਐ) ਬਚਨਾਂ ਕੇ ਬੋਲਣੇ ਕਰਕੇ ਪਤਿ ਪ੍ਰਾਪਤਿ ਹੋਤੀ ਹੈ ਸੋਈ ਬੋਲਣਾ ਪਰਵਾਣੁ ਸਚਾ ਹੈ ਭਾਵ ਏਹ ਕਿ ਪਤ ਮੀਠਾ ਬੋਲਣੇ ਸੇ ਰਹਿਤੀ ਹੈ॥


ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ  

Fikā bol vigucẖṇā suṇ mūrakẖ man ajāṇ.  

By uttering harsh words man come to grief. Hearken, O my foolish ignorant soul!  

ਬਿਰੱਸ ਬਚਨੁ ਜੋ ਕਿਸੀ ਕੋ ਕਹਾ ਜਾਤਾ ਹੈ ਤੋ ਫੇਰ ਪੀਛੇ ਸੇ (ਵਿਗੁਚਣਾ) ਖਰਾਬ ਹੋਣਾ ਹੋਤਾ ਹੈ ਹੇ ਮੂਰਖ ਅਜਾਨ ਅਗ੍ਯਾਨੀ ਪੁਰਸ਼ ਤੂੰ ਸ੍ਰਵਣ ਕਰ ਔਰੁ ਇਸ ਕਹਨੇ ਕੋ (ਮਨ) ਮਾਨ ਲੇ॥ ਪੰਡਤੋਂ ਨੇ ਪ੍ਰਸ਼ਨੁ ਕੀਆ ਕਿ ਜੀਵ ਕਾ ਭਲਾ ਕੈਸੇ ਹੋਵੈ॥ ਉੱਤਰ:


ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥  

Jo ṯis bẖāvėh se bẖale hor kė kahaṇ vakẖāṇ. ||3||  

They, who are pleasing to Him, are good, what else is to be said or described?  

ਹੇ ਭਾਈ ਜੋ ਤਿਸ ਪਰਮੇਸ੍ਵਰ ਕੋ ਭਾਵਤੇ ਹੈਂ ਸੋ ਭਲੇ ਹੈਂ ਹੋਰੁ ਜੋ ਤਿਸ ਕੇ ਭਾਏ ਸੇ ਬਿਨਾ (ਕਹਣ) ਕਹਾਣੀਆਂ ਕਾ ਕਥਨ ਕਰਨਾ ਹੈ ਸੋ ਕ੍ਯਾ ਹੈ ਭਾਵ ਬ੍ਰਿਥਾ ਹੈ॥੩॥


ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ  

Ŧin maṯ ṯin paṯ ṯin ḏẖan palai jin hirḏai rahi▫ā samā▫e.  

Wisdom honour and wealth in the lap of those in whose mind God remains permeated.  

ਤਿਨ ਪੁਰਸ਼ੋਂ ਕੀ ਹੀ ਉੱਤਮ ਬੁਧੀ ਹੈ ਔਰੁ ਤਿਨਕੀ ਹੀ ਸ੍ਰੇਸਟ ਪਤਿ ਹੈ ਔਰੁ ਤਿਨ ਕੇ ਪਾਸ ਹੀ ਦੈਵੀ ਸੰਪਦਾ ਰੂਪੀ ਧਨੁ ਹੈ ਜਿਨ ਪੁਰਸ਼ੋਂ ਕੇ ਰਿਦੇ ਮੈ ਵਾਹਿਗੁਰੂ ਕਾ ਸਿਮਰਨ ਧ੍ਯਾਨ ਮਿਲਿ ਰਹਾ ਹੈ॥


ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ  

Ŧin kā ki▫ā salāhṇā avar su▫āli▫o kā▫e.  

What praise of theirs can one chime? What more decoration they need?  

ਤਿਨ ਪੁਰਸ਼ੋਂ ਕੀ ਉਸਤਤੀ ਕਿਆ ਕਰੀਏ ਹੋਰ ਤਿਨ ਕੇ ਗੁਣੋ ਕਰਕੇ ਕੌਣ (ਸੁਆਲਿਓ) ਸੰੁਦ੍ਰ ਹੈ ਭਾਵ ਓਹੀ ਅਤੀ ਉਤਮ ਹੈਂ॥


ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨਾਇ ॥੪॥੪॥  

Nānak naḏrī bāhre rācẖėh ḏān na nā▫e. ||4||4||  

Nanak, they who are bereft of God's gracious glance cherish not fondness charity and the Name.  

ਸ੍ਰੀ ਗੁਰੂ ਜੀ ਕਹਤੇ ਹੈਂ (ਨਦਰੀ) ਪਰਮੇਸ੍ਵਰ ਕੀ ਕ੍ਰਿਪਾ ਦ੍ਰਿਸਟੀ ਸੇ ਜੋ ਬਾਹਰ ਹੈਂ (ਸੋ ਰਾਚਹਿ ਦਾਨਿ) ਜੋ ਪਰਮੇਸ੍ਵਰ ਕਾ ਦਾਨੁ ਦੀਆ ਹੂਆ ਹੈ ਤਿਸ ਮੈ ਰਚਿ ਰਹੇ ਹੈਂ ਔਰ (ਨ ਨਾਇ) ਪਰਮੇਸ੍ਵਰ ਕੇ ਨਾਮ ਮੈ ਨਹੀ ਰਚੇ ਹੈਂ॥੪॥੪॥ ਵਾ ਦਾਨ ਹੀ ਕਰਤੇ ਹੈਂ ਨਾ ਨਾਮੁ ਹੀ ਜਪਤੇ ਹੈਂ ਵਾ (ਰਾਚਹਿ ਦਾਨ ਨ) ਪੰੁਨ ਕਰਨੇ ਮੈ ਤੋ ਨਹੀ ਕਰਤੇ (ਨਾਇ) ਜੋ ਨਾਮੁ ਰੂਪੁ ਪ੍ਰਪੰਚ ਹੈ ਤਿਸਮੈ ਲਪਟ ਰਹੇ ਹੈਂ॥


ਸਿਰੀਰਾਗੁ ਮਹਲਾ   ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ  

Sirīrāg mėhlā 1.   Amal galolā kūṛ kā ḏiṯā ḏevaṇhār.  

Sri Rag, First Guru.   The Giver has given man intoxicating pill of falsehood.  

ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਅਭਿਮਾਨ ਕੀ ਨਿਛੇਦੀ ਕਥਨ ਕਰਤੇ ਹੈਂ॥ ਝੂਠ ਰੂਪੀ ਅਮਲ ਕਾ (ਗਲੋਲਾ) ਮਾਵਾ ਵਾ ਝੂਠ ਕਾ ਗੋਲਾ ਜੋ ਸਰੀਰ ਹੈ ਸੋ ਦੇਵਣਹਾਰ ਪਰਮੇਸ੍ਵਰ ਨੇ ਜੀਭ ਕੋ ਦੀਆ ਹੈ ਅਰੁ ਅਗ੍ਯਾਨੀ ਕੋ ਤਿਸ ਕਾ ਅਮਲੁ ਚਢ ਰਹਾ ਹੈ ਭਾਵ ਦੇਹ ਅਭਿਮਾਨੁ ਹੋ ਰਹਾ ਹੈ॥


ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ  

Maṯī maraṇ visāri▫ā kẖusī kīṯī ḏin cẖār.  

Having been intoxicated therewith he has forgotten death and makes merry for four days.  

ਤਿਸ ਮਦ ਮੈ ਬੁਧੀ (ਮਤੀ) ਮਸਤ ਹੋ ਰਹੀ ਹੈ ਤਿਸਿ ਮਦ ਕਰਕੇ ਮਸਤ ਹੂਏ ਜੀਵ ਨੇ ਮਰਨ ਕੌ ਬਿਸਾਰਿ ਦੀਆ ਹੈ ਭਾਵ ਏਹ ਕਿ ਪਰਮੇਸ੍ਵਰ ਸੇ ਬੇਮੁਖ ਹੋ ਰਹਾ ਚਾਰ ਦਿਨ ਭਾਵ ਅਲਪ ਕਾਲਕੀ ਝੂਠੀ (ਖੁਸ਼ੀ) ਪ੍ਰਸੰਨਤਾ ਕਰ ਲਈ ਹੈ॥


ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥  

Sacẖ mili▫ā ṯin sofī▫ā rākẖaṇ ka▫o ḏarvār. ||1||  

The mortals, who are the nonusers of intoxicants, obtain truthfulness to keep them in God's Court.  

ਜਿਨਕੋ ਰਾਜਾਦਿ ਪਦਾਰਥੋਂ ਕਾ ਅਮਲੁ ਅਰਥਾਤ ਮਦੁ ਨਹੀਂ ਹੂਆ ਹੈ ਤਿਨਾਂ ਸੂਫੀਆਂ ਕੋ ਸਚੁ ਪਰਮੇਸ੍ਵਰ ਕਾ ਨਾਮ ਮਿਲਿਆ ਹੈ (ਦਰਬਾਰ) ਬੈਕੁੰਠ ਵਾ ਸਤਸੰਗਤ ਮੈ ਰਖਣੇ ਵਾਸਤੇ॥


ਨਾਨਕ ਸਾਚੇ ਕਉ ਸਚੁ ਜਾਣੁ   ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ  

Nānak sācẖe ka▫o sacẖ jāṇ.   Jiṯ sevi▫ai sukẖ pā▫ī▫ai ṯerī ḏargėh cẖalai māṇ. ||1|| rahā▫o.  

O Nanak! know the True Lord alone as True.   By serving whom the mortal attains peace and goes to Thine Court with honour O Lord! Pause.  

ਹੇ ਭਾਈ ਔਰ ਸਭ ਪਸਾਰੇ ਕੋ ਝੂਠਾ ਜਾਨ ਕਰ ਛੋਡੋ ਏਕ (ਸਾਚੇ) ਪਰਮੇਸ੍ਵਰ ਕੋ ਹੀ ਸਚ ਸ੍ਵਰੂਪ ਕਰਕੇ ਜਾਣੋ ਜਿਸਕੇ ਸੇਵਨੇ ਕਰ ਪਰਮ ਸੁਖ ਪ੍ਰਾਪਤਿ ਹੋਵੈ ਔਰ ਪ੍ਰਮੇਸ੍ਵਰ ਕੀ ਦਰਗਾਹ ਮੈ ਤੇਰੀ ਮਾਨਤਾ ਚਲੇ ਭਾਵ ਜਸੁ ਪ੍ਰਵਿਰਤੇ॥ ❀


ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ  

Sacẖ sarā guṛ bāhrā jis vicẖ sacẖā nā▫o.  

The wine of truth is prepared without molasses and in that there is the True Name.6  

ਸਚੁ ਸਚਾ (ਸਰਾ) ਸਰਾਬੁ ਭਗਤੀ ਵਾ ਗ੍ਯਾਨ ਰੂਪੀ ਹੈ ਸੋ ਮਾਇਆ ਰੂਪੀ ਗੁੜ ਸੇ ਰਹਿਤ ਹੈ ਜਿਸਮੈ (ਸਚਾ) ਪਰਮੇਸ੍ਵਰ ਕਾ ਨਾਮੁ ਰੂਪੀ ਗੁੜੁ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits