Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੰਚਮ ਹਰਖ ਦਿਸਾਖ ਸੁਨਾਵਹਿ   ਬੰਗਾਲਮ ਮਧੁ ਮਾਧਵ ਗਾਵਹਿ ॥੧॥  

पंचम हरख दिसाख सुनावहि ॥   बंगालम मधु माधव गावहि ॥१॥  

Pancẖam harakẖ ḏisākẖ sunāvėh.   Bangālam maḏẖ māḏẖav gāvahi. ||1||  

❀❀❀   ❀❀❀  

ਪੰਚਮ (੧) ਏਕ ਹਰਖ (੨) ਦੋ ਔ ਤੀਸਰੇ ਕਾ ਨਾਮ ਦਿਸਾਖ ਸੁਨਾਵਤੇ ਹੈਂ। ਪੁਨਾ (੪) ਚੌਥਾ ਬੰਗਾਲਮ (੫) ਪਾਂਚਵਾਂ ਮਧੂ, ਪੁਨਾ (੬) ਛੇਵਾਂ ਮਾਧਵ ਕੋ ਗਾਵਤੇ ਹੈਂ॥


ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ  

ललत बिलावल गावही अपुनी अपुनी भांति ॥  

Lalaṯ bilāval gāvhī apunī apunī bẖāʼnṯ.  

❀❀❀  

ਸੋ ਗੁਨੀ ਜਨ ਲਲਿਤ (੭) ਸਾਤਵਾਂ ਅਰ ਬਿਲਾਵਲ (੮) ਆਠਵੇਂ ਕੋ ਅਪਨੀ ਅਪਨੀ (ਭਾਂਤਿ) ਤਰਹ ਗਾਵਤੇ ਹੈਂ॥


ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥  

असट पुत्र भैरव के गावहि गाइन पात्र ॥१॥  

Asat puṯar bẖairav ke gāvahi gā▫in pāṯar. ||1||  

❀❀❀  

ਸੋ ਏਹ ਭੈਰਵ ਰਾਗ ਕੇ ਆਠੋਂ ਹੀ ਪੁਤ੍ਰ ਗਾਵਨੇ ਕੇ ਜੋ (ਪਾਤ੍ਰ) ਅਧਿਕਾਰੀ ਹੈਂ ਸੋ ਗਾਵਤੇ ਹੈਂ॥


ਦੁਤੀਆ ਮਾਲਕਉਸਕ ਆਲਾਪਹਿ   ਸੰਗਿ ਰਾਗਨੀ ਪਾਚਉ ਥਾਪਹਿ   ਗੋਂਡਕਰੀ ਅਰੁ ਦੇਵਗੰਧਾਰੀ   ਗੰਧਾਰੀ ਸੀਹੁਤੀ ਉਚਾਰੀ   ਧਨਾਸਰੀ ਪਾਚਉ ਗਾਈ   ਮਾਲ ਰਾਗ ਕਉਸਕ ਸੰਗਿ ਲਾਈ   ਮਾਰੂ ਮਸਤਅੰਗ ਮੇਵਾਰਾ   ਪ੍ਰਬਲਚੰਡ ਕਉਸਕ ਉਭਾਰਾ   ਖਉਖਟ ਅਉ ਭਉਰਾਨਦ ਗਾਏ   ਅਸਟ ਮਾਲਕਉਸਕ ਸੰਗਿ ਲਾਏ ॥੧॥  

दुतीआ मालकउसक आलापहि ॥   संगि रागनी पाचउ थापहि ॥   गोंडकरी अरु देवगंधारी ॥   गंधारी सीहुती उचारी ॥   धनासरी ए पाचउ गाई ॥   माल राग कउसक संगि लाई ॥   मारू मसतअंग मेवारा ॥   प्रबलचंड कउसक उभारा ॥   खउखट अउ भउरानद गाए ॥   असट मालकउसक संगि लाए ॥१॥  

Ḏuṯī▫ā mālka▫usak ālāpėh.   Sang rāgnī pācẖa▫o thāpėh.   Goʼndkarī ar ḏevganḏẖārī.   Ganḏẖārī sīhuṯī ucẖārī.   Ḏẖanāsrī e pācẖa▫o gā▫ī.   Māl rāg ka▫usak sang lā▫ī.   Mārū masaṯang mevārā.   Parabalcẖand ka▫usak ubẖārā.   Kẖa▫ukẖat a▫o bẖa▫urānaḏ gā▫e.   Asat mālka▫usak sang lā▫e. ||1||  

❀❀❀   ❀❀❀   ❀❀❀   ❀❀❀   ❀❀❀   ❀❀❀   ❀❀❀   ❀❀❀   ❀❀❀   ❀❀❀  

ਸੋ ਗਾਇਕ ਮਾਲਕੌਸ ਨਾਮ ਜੋ ਰਾਗ ਹੈ ਤਿਸ ਕੋ ਉਚਾਰਨ ਕਰਤੇ ਹੈਂ ਤਿਸ ਕੇ ਸਾਥ ਭੀ ਪੰਜ ਰਾਗਨੀਓਂ ਕੋ ਅਸਥਾਪਨ ਕਰਤੇ ਹੈਂ॥ ਤਿਨ ਰਾਗਨੀਓਂ ਕੇ ਨਾਮ ਕਹਤੇ ਹੈਂ॥ ਗੋਡਕਰੀ ੧ ਅਰ ਦੇਵਗੰਧਾਰੀ ੨ ਗੰਧਾਰੀ ੩ ਸੀਹੁਤੀ ੪ ਧਨਾਸਰੀ ੫ ਏਹ ਪਾਂਚੋਂ ਗਾਇਨ ਕਰੀ ਹੈਂ॥ ਏਹ ਮਾਲਕੌਸ ਰਾਗ ਕੇ ਸੰਗ ਲਾਈਆਂ ਹੈਨ ਅਬ ਪੁਤ੍ਰਾਂ ਕੇ ਨਾਮ ਕਹਤੇ ਹੈਂ ਮਸਤ ਰੂਪ ਮਾਰੂ ੧ ਅੰਗਮੇਵਾਰਾ ੨ ਪ੍ਰਬਲ ੩ ਚੰਡ ੪ ਕੌਸਕ ੫ ਉਭਾਰਾ ੬ ਖਉਖਟ ੭ ਬਹੁੜੋ ਭਉਰਾਨਦ ੮ ਗਾਏ ਹੈਂ ਏਹ ਆਠ ਪੁਤ੍ਰ ਮਾਲਕੌਸ ਕੇ ਸੰਗ ਲਾਏ ਹੈਂ॥੧॥


ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ   ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥  

पुनि आइअउ हिंडोलु पंच नारि संगि असट सुत ॥   उठहि तान कलोल गाइन तार मिलावही ॥१॥  

Pun ā▫i▫a▫o hindol pancẖ nār sang asat suṯ.   Uṯẖėh ṯān kalol gā▫in ṯār milāvahī. ||1||  

❀❀❀   ❀❀❀  

ਬਹੁੜੋ ਤੀਸਰਾ ਰਾਗ ਹਿਡੋਲ ਗਾਵਣੇ ਵਿਖੇ ਆਇਆ ਵਾ ਗੁਰੂ ਜੀ ਕੇ ਸਨਮੁਖ ਆਇਆ ਹੈ ਸਾਥ ਪੰਜ ਇਸਤ੍ਰੀਆਂ ਹੈਂ ਅਰ ਆਠ ਪੁਤ੍ਰ ਹੈਂ॥ ਜਬ ਗਵੱਯੇ ਤਾਰਾਂ ਕੋ ਮਿਲਾਇਕਰ ਗਾਇਨ ਕਰਤੇ ਹੈਂ ਤਬ ਤਿਸ ਰਾਗ ਰੂਪ ਸਮੁੰਦ੍ਰ ਤੇ ਤਾਨਾ ਰੂਪ ਲਹਿਰਾਂ ਉਠਤੀਆਂ ਹੈਂ ਤਿਸਕੀਆਂ ਇਸਤ੍ਰੀਆਂ ਕਹਤੇ ਹੈਂ॥੧॥


ਤੇਲੰਗੀ ਦੇਵਕਰੀ ਆਈ   ਬਸੰਤੀ ਸੰਦੂਰ ਸੁਹਾਈ   ਸਰਸ ਅਹੀਰੀ ਲੈ ਭਾਰਜਾ   ਸੰਗਿ ਲਾਈ ਪਾਂਚਉ ਆਰਜਾ  

तेलंगी देवकरी आई ॥   बसंती संदूर सुहाई ॥   सरस अहीरी लै भारजा ॥   संगि लाई पांचउ आरजा ॥  

Ŧelangī ḏevkarī ā▫ī.   Basanṯī sanḏūr suhā▫ī.   Saras ahīrī lai bẖārjā.   Sang lā▫ī pāʼncẖa▫o ārjā.  

❀❀❀   ❀❀❀   ❀❀❀   ❀❀❀  

ਤੇਲੰਗੀ ੧ ਦੇਵਕਰੀ ੨ ਬਸੰਤੀ ੨ ਪੁਨਾ ਸੰਦੂਰ ੪ ਸੋਭਾਇਮਾਨ ਗਾਵਣੇ ਵਿਖੇ ਆਈ ਹੈ ਵਾ ਗੁਰੂ ਜੀ ਕੇ ਸਨਮੁਖ ਆਈ। ਸਰਸ ਅਹੀਰੀ ੫ ਨਾਮ ਭਾਰਜਾ ਕੋ ਲੈਕਰ ਸ੍ਰੇਸ਼ਟ ਜਨੋਂ ਨੇ ਪੰਜ ਹੀ ਰਾਗਨੀਆਂ ਹਿੰਡੋਲ ਰਾਗ ਕੇ ਸਾਥ ਲਾਈਆਂ ਹੈਂ॥


ਸੁਰਮਾਨੰਦ ਭਾਸਕਰ ਆਏ   ਚੰਦ੍ਰਬਿੰਬ ਮੰਗਲਨ ਸੁਹਾਏ   ਸਰਸਬਾਨ ਅਉ ਆਹਿ ਬਿਨੋਦਾ   ਗਾਵਹਿ ਸਰਸ ਬਸੰਤ ਕਮੋਦਾ  

सुरमानंद भासकर आए ॥   चंद्रबि्मब मंगलन सुहाए ॥   सरसबान अउ आहि बिनोदा ॥   गावहि सरस बसंत कमोदा ॥  

Surmānanḏ bẖāskar ā▫e.   Cẖanḏarbimb manglan suhā▫e.   Sarasbān a▫o āhi binoḏā.   Gāvahi saras basanṯ kamoḏā.  

❀❀❀   ❀❀❀   ❀❀❀   ❀❀❀  

ਸੁਰਮਾਨੰਦ ਭਾਸਕਰ ਗਾਵਣੇ ਵਿਖੇ ਆਏ ਹੈਂ ਵਾ ਗੁਰੂ ਜੀ ਕੇ ਸਨਮੁਖ ਆਏ। ਚੰਦ੍ਰਬਿੰਬ ੩ ਮੰਗਲ ੪ ਏਹ ਸੋਭਾ ਕੋ ਪਾਵਤੇ ਹੈਂ। ਸਰਸਬਾਨ ੫ ਔਰ ਬਨੋਦਾ ੬ ਨਾਮ ਪੁਤ੍ਰ ਹੈਂ। ਔਰ ਬਸੰਤ ਕੋ ਸਹਿਤ ਰਸ ਕੇ ਵਾ ਅਧਿਕ ਜਾਨਕੇ ਗਾਵਤੇ ਹੈਂ ਅਰ ਕਮੋਦਾ ਕੋ ਗਾਵਤੇ ਹੈਂ॥


ਅਸਟ ਪੁਤ੍ਰ ਮੈ ਕਹੇ ਸਵਾਰੀ   ਪੁਨਿ ਆਈ ਦੀਪਕ ਕੀ ਬਾਰੀ ॥੧॥   ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ  

असट पुत्र मै कहे सवारी ॥   पुनि आई दीपक की बारी ॥१॥   कछेली पटमंजरी टोडी कही अलापि ॥  

Asat puṯar mai kahe savārī.   Pun ā▫ī ḏīpak kī bārī. ||1||   Kacẖẖelī patmanjrī todī kahī alāp.  

❀❀❀   ❀❀❀   ❀❀❀  

ਸੋ ਏਹ ਆਠੋਂ ਹੀ ਪੁਤ੍ਰ ਮੈਨੇ (ਸਵਾਰੀ) ਬਨਾਇ ਕਰ ਕਹੇ ਹੈਂ। ਅਬ ਦੀਪਕ ਰਾਗ ਗਾਵਨੇ ਕੀ ਵਾਰੀ ਆਈ ਹੈ॥੧॥ ਅਬ ਤਿਸਕੀਆਂ ਇਸਤ੍ਰੀਆਂ ਕੇ ਨਾਮ ਕਹਤੇ ਹੈਂ: ਕਛੇਲੀ ੧ ਪਟਮੰਜਰੀ ੨ ਔਰ ਟੋਡੀ ਅਲਾਪ ਕਰ ਕਹੀ ਹੈਂ॥੩॥


ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥  

कामोदी अउ गूजरी संगि दीपक के थापि ॥१॥  

Kāmoḏī a▫o gūjrī sang ḏīpak ke thāp. ||1||  

❀❀❀  

ਕਾਮੋਦੀ ੪ ਔਰ ਗੂਜਰੀ ੫ ਪੰਜੇ ਦੀਪਕ ਰਾਗ ਕੇ ਸਾਤ ਅਸਥਾਪਨ ਕਰੀਆਂ ਹੈਂ॥ ੧ ਅਸਟ ਪੁਤ੍ਰੋਂ ਕੇ ਨਾਮ ਕਹਤੇ ਹੈਂ:


ਕਾਲੰਕਾ ਕੁੰਤਲ ਅਉ ਰਾਮਾ   ਕਮਲਕੁਸਮ ਚੰਪਕ ਕੇ ਨਾਮਾ   ਗਉਰਾ ਅਉ ਕਾਨਰਾ ਕਲ੍ਯ੍ਯਾਨਾ   ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥  

कालंका कुंतल अउ रामा ॥   कमलकुसम च्मपक के नामा ॥   गउरा अउ कानरा कल्याना ॥   असट पुत्र दीपक के जाना ॥१॥  

Kālankā kunṯal a▫o rāmā.   Kamalkusam cẖampak ke nāmā.   Ga▫urā a▫o kānrā kal▫yānā.   Asat puṯar ḏīpak ke jānā. ||1||  

❀❀❀   ❀❀❀   ❀❀❀   ❀❀❀  

ਕਾਲੰਕਾ ੧ ਕੁੰਤਲ ੨ (ਅਉ) ਬਹੁੜੋ ਜਿਸਦਾ ਨਾਮ ਰਾਮਾ ਹੈ ੩ ਕਮਲ ਕੁਸਮ ੪ ਚੰਪਕ ੫ ਐਸੇ ਇਨ ਕੇ ਨਾਮ ਕਹੇ ਹੈਂ ਗਉਰਾ ੬ ਕਾਨੜਾ ੭ ਕਲਿਆਨਾ ੮॥ ਇਹ ਆਠੋਂ ਦੀਪਕ ਰਾਗ ਕੇ ਪੁਤ੍ਰੋਂ ਕੋ ਗਵਯੋਂ ਨੇ ਜਾਨਾ ਹੈ॥੧॥


ਸਭ ਮਿਲਿ ਸਿਰੀਰਾਗ ਵੈ ਗਾਵਹਿ   ਪਾਂਚਉ ਸੰਗਿ ਬਰੰਗਨ ਲਾਵਹਿ  

सभ मिलि सिरीराग वै गावहि ॥   पांचउ संगि बरंगन लावहि ॥  

Sabẖ mil sirīrāg vai gāvahi.   Pāʼncẖa▫o sang barangan lāvėh.  

❀❀❀   ❀❀❀  

ਵੁਹ ਸਭ ਰਾਗੀ ਮਿਲ ਕੇ ਸ੍ਰੀਰਾਗ ਕੋ ਗਾਵਤੇ ਹੈਂ। ਸਾਥ ਹੀ ਪਾਂਚੋਂ ਸ੍ਰੇਸ਼ਟ ਇਸਤ੍ਰੀਆਂ ਲਾਵਤੇ ਹੈਂ॥ ਅਬ ਤਿਨ ਕੇ ਨਾਮ ਕਹਤੇ ਹੈਂ:


ਬੈਰਾਰੀ ਕਰਨਾਟੀ ਧਰੀ   ਗਵਰੀ ਗਾਵਹਿ ਆਸਾਵਰੀ  

बैरारी करनाटी धरी ॥   गवरी गावहि आसावरी ॥  

Bairārī karnātī ḏẖarī.   Gavrī gāvėh āsāvarī.  

❀❀❀   ❀❀❀  

ਬੈਰਾਰੀ ੧ ਔਰ ਕਰਨਾਟੀ ੨ ਰਾਗੀਓਂ ਨੇ ਧਾਰਨ ਕਰੀ ਹੈਂ ਗਵਰੀ ੩ ਆਸਾਵਰੀ ੪ ਗਾਵਤੇ ਹੈਂ॥


ਤਿਹ ਪਾਛੈ ਸਿੰਧਵੀ ਅਲਾਪੀ   ਸਿਰੀਰਾਗ ਸਿਉ ਪਾਂਚਉ ਥਾਪੀ ॥੧॥  

तिह पाछै सिंधवी अलापी ॥   सिरीराग सिउ पांचउ थापी ॥१॥  

Ŧih pācẖẖai sinḏẖvī alāpī.   Sirīrāg si▫o pāʼncẖa▫o thāpī. ||1||  

❀❀❀   ❀❀❀  

ਤਿਸਕੇ ਪੀਛੇ ਸਿੰਧਵੀ ਅਲਾਪੀ ਹੈ। ਸਿਰੀਰਾਗ ਕੇ ਸਾਥ ਪੰਜੇ ਹੀ ਅਸਥਾਪਨ ਕਰੀਆਂ ਹੈ॥੧॥ ਅਬ ਪੁਤ੍ਰ ਕਹਤੇ ਹੈਂ-


ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ   ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥  

सालू सारग सागरा अउर गोंड ग्मभीर ॥   असट पुत्र स्रीराग के गुंड कु्मभ हमीर ॥१॥  

Sālū sārag sāgrā a▫or gond gambẖīr.   Asat puṯar sarīrāg ke gund kumbẖ hamīr. ||1||  

❀❀❀   ❀❀❀  

ਸਾਲੂ ੧ ਸਾਰਗ ੨ ਸਾਗਰਾ ੩ ਔਰ ਗੌਡ ੪ ਗੰਭੀਰ ੫ ਗੁੰਡ ੬ ਪੁਨਾ ਕੁੰਭ ੭ ਹਮੀਰ ੮ ਏਹ ਸ੍ਰੀ ਰਾਗ ਕੇ ਆਠੋਂ ਹੀ ਪੁਤ੍ਰ ਹੈਂ॥੧॥


ਖਸਟਮ ਮੇਘ ਰਾਗ ਵੈ ਗਾਵਹਿ   ਪਾਂਚਉ ਸੰਗਿ ਬਰੰਗਨ ਲਾਵਹਿ  

खसटम मेघ राग वै गावहि ॥   पांचउ संगि बरंगन लावहि ॥  

Kẖastam megẖ rāg vai gāvahi.   Pāʼncẖa▫o sang barangan lāvėh.  

❀❀❀   ❀❀❀  

ਛੇਵੈਂ (ਵੈ) ਵੁਹ ਭਾਵ ਗਵੱਯੇ ਮੇਘ ਰਾਗ ਕੋ ਗਾਵਤੇ ਹੈਂ ਔਰ ਪਾਂਚੋਂ ਹੀ ਸ੍ਰੇਸ਼ਟ ਇਸਤ੍ਰੀਆਂ ਤਿਸ ਕੇ ਸਾਥ ਮਿਲਾਵਤੇ ਹੈਂ॥ ਅਬ ਇਸਤ੍ਰੀਆਂ ਕੇ ਨਾਮ ਕਹਤੇ ਹੈਂ:


ਸੋਰਠਿ ਗੋਂਡ ਮਲਾਰੀ ਧੁਨੀ   ਪੁਨਿ ਗਾਵਹਿ ਆਸਾ ਗੁਨ ਗੁਨੀ   ਊਚੈ ਸੁਰਿ ਸੂਹਉ ਪੁਨਿ ਕੀਨੀ   ਮੇਘ ਰਾਗ ਸਿਉ ਪਾਂਚਉ ਚੀਨੀ ॥੧॥  

सोरठि गोंड मलारी धुनी ॥   पुनि गावहि आसा गुन गुनी ॥   ऊचै सुरि सूहउ पुनि कीनी ॥   मेघ राग सिउ पांचउ चीनी ॥१॥  

Soraṯẖ gond malārī ḏẖunī.   Pun gāvahi āsā gun gunī.   Ūcẖai sur sūha▫o pun kīnī.   Megẖ rāg si▫o pāʼncẖa▫o cẖīnī. ||1||  

❀❀❀   ❀❀❀   ❀❀❀   ❀❀❀  

ਸੋਰਠਿ ੧ ਗੌਂਡ ੨ ਮਲਾਰੀ ੩ ਰਾਗਨੀ ਕੀ (ਧੁਨਿ) ਅਵਾਜ ਕਰਤੇ ਹੈਂ ਬਹੁੜੋ ਗੁਨੀ ਜਨ ਆਸਾ ਕੋ ੪ ਵਿਚਾਰ ਕਰ ਗਾਵਤੇ ਹੈਂ ਬਹੁੜੋਂ ਉਚੇ ਸੁਰ ਸਹਿਤ ਸੂਹਉ ੫ ਰਾਗਨੀ ਉਚਾਰਨ ਕਰੀ ਹੈਂ ਏਹ ਪੂਰਬੋਕਤ ਰਾਗਨੀਆਂ ਮੇਘ ਰਾਗ ਕੇ ਸਾਥ ਜਾਨੀਆਂ ਹੈਂ॥੧॥ ਅਬ ਪੁਤਰੋਂ ਕੇ ਨਾਮ ਕਹਤੇ ਹੈਂ:


ਬੈਰਾਧਰ ਗਜਧਰ ਕੇਦਾਰਾ   ਜਬਲੀਧਰ ਨਟ ਅਉ ਜਲਧਾਰਾ   ਪੁਨਿ ਗਾਵਹਿ ਸੰਕਰ ਅਉ ਸਿਆਮਾ   ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥  

बैराधर गजधर केदारा ॥   जबलीधर नट अउ जलधारा ॥   पुनि गावहि संकर अउ सिआमा ॥   मेघ राग पुत्रन के नामा ॥१॥  

Bairāḏẖar gajḏẖar keḏārā.   Jablīḏẖar nat a▫o jalḏẖārā.   Pun gāvahi sankar a▫o si▫āmā.   Megẖ rāg puṯran ke nāmā. ||1||  

❀❀❀   ❀❀❀   ❀❀❀   ❀❀❀  

ਬੈਰਾਧਰ ੧ ਗਜਧਰ ੨ ਕੇਦਾਰਾ ੩ ਜਬਲੀਧਰ ੪ ਨਟ ੫ (ਅਉ) ਬਹੁੜੋ ਜਲਧਾਰਾ ੬ ਬਹੁੜੋ ਸੰਕਰ ੭ ਅਰ ਸ੍ਯਾਮਾ ੮ ਕੌ ਗਾਵਤੇ ਹੈਂ ਮੇਘ ਰਾਗ ਕੇ ਪੁਤਰੋਂ ਕੇ ਏਹ ਪੂਰਬੋਕਤ ਨਾਮ ਕਹੇ ਹੈਂ॥੧॥


ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ   ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥  

खसट राग उनि गाए संगि रागनी तीस ॥   सभै पुत्र रागंन के अठारह दस बीस ॥१॥१॥  

Kẖasat rāg un gā▫e sang rāgnī ṯīs.   Sabẖai puṯar rāgann ke aṯẖārah ḏas bīs. ||1||1||  

❀❀❀   ❀❀❀  

ਉਨ ਗੁਨੀਓਂ ਨੇ ਛਿਅ ਰਾਗ ਗਾਏ ਹੈਂ। ਔਰ ਤੀਸ ਰਾਗਨੀ ਭੀ ਇਨ ਕੇ ਸੰਗ ਹੀ ਗਾਈ ਹੈਂ॥ ਸਭੀ ਬੇਟੇ ਰਾਗੋਂ ਕੇ ਅਠਾਰਾਂ ਅਰ ਦਸ ਅਰ ਬੀਸ ਹੈਂ ਅਰਥਾਤ ੪੮ ਅਠਤਾਲੀ ਹੈਂ॥੧॥੬॥


        


© SriGranth.org, a Sri Guru Granth Sahib resource, all rights reserved.
See Acknowledgements & Credits