Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ  

खुंढा अंदरि रखि कै देनि सु मल सजाइ ॥  

Kẖundẖā anḏar rakẖ kai ḏen so mal sajā▫e.  

and then, it is placed between the wooden rollers and crushed.  

ਖੁੰਢਾ = ਵੇਲਣੇ ਦੀਆਂ ਲੱਠਾਂ। ਮਲ = ਮੱਲ, ਭਲਵਾਨ।
ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।


ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ  

रसु कसु टटरि पाईऐ तपै तै विललाइ ॥  

Ras kas tatar pā▫ī▫ai ṯapai ṯai villā▫e.  

What punishment is inflicted upon it! Its juice is extracted and placed in the cauldron; as it is heated, it groans and cries out.  

ਰਸੁ ਕਸੁ = ਕੱਢੀ ਹੋਈ ਰਹੁ। ਟਟਰਿ = ਕੜਾਹੇ ਵਿਚ।
ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।


ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ  

भी सो फोगु समालीऐ दिचै अगि जालाइ ॥  

Bẖī so fog samālī▫ai ḏicẖai ag jālā▫e.  

And then, the crushed cane is collected and burnt in the fire below.  

ਸਮਾਲੀਐ = ਇਕੱਠਾ ਕਰ ਲਈਦਾ ਹੈ।
(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ।


ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥  

नानक मिठै पतरीऐ वेखहु लोका आइ ॥२॥  

Nānak miṯẖai paṯrī▫ai vekẖhu lokā ā▫e. ||2||  

Nanak: come, people, and see how the sweet sugar-cane is treated! ||2||  

ਮਿਠੈ = ਮਿੱਠੇ ਦੇ ਕਾਰਣ। ਪਤਰੀਐ = ਖ਼ੁਆਰ ਹੋਈਦਾ ਹੈ {ਸੰ. ਪ੍ਰ-ਤ੍ਰੀ, ਇਸ ਧਾਤੂ ਤੋਂ 'ਪ੍ਰੇਰਣਾਰਥਕ ਕ੍ਰਿਆ' ਦਾ ਰੂਪ ਹੈ 'ਪ੍ਰਤਾਰੀਯ' ਜਿਸ ਤੋਂ ਪੰਜਾਬੀ ਲਫ਼ਜ਼ ਹੈ 'ਪਤਾਰਨਾ'। ਇਸ ਦਾ ਅਰਥ ਹੈ 'ਖ਼ੁਆਰ ਕਰਨਾ, ਬਦਨਾਮ ਕਰਨਾ, ਧੋਖਾ ਦੇਣਾ।' ਲਫ਼ਜ਼ 'ਪਤਾਰੀਐ' 'ਕ੍ਰਿਆ ਹੈ। 'ਮਿਠੈ ਪਤਰੀਐ' ਦਾ ਅਰਥ 'ਮਿੱਠੇ ਪਤਰਾਂ ਵਾਲੇ ਨੂੰ' ਗ਼ਲਤ ਹੈ, ਗੰਨੇ ਦੇ ਪਤਰਾਂ ਵਿਚ ਮਿਠਾਸ ਨਹੀਂ, ਮਿਠਾਸ ਤਾਂ ਗੰਨੇ ਵਿਚ ਹੈ, ਪੱਤਰ (ਛੋਈ) ਤਾਂ ਲਾਹ ਕੇ ਸੁੱਟ ਦੇਈਏ ਹਨ। ਵੇਖੋ 'ਕਉਨੁ ਕਉਨੁ ਨਹੀ ਪਤਰਿਆ', ਬਿਲਾਵਲ ਮ: ੫ ॥੨॥
ਨਾਨਾਕ ਆਖਦਾ ਹੈ ਕਿ ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥


ਪਵੜੀ  

पवड़ी ॥  

Pavṛī.  

Pauree:  

xxx
xxx


ਇਕਨਾ ਮਰਣੁ ਚਿਤਿ ਆਸ ਘਣੇਰਿਆ  

इकना मरणु न चिति आस घणेरिआ ॥  

Iknā maraṇ na cẖiṯ ās gẖaṇeri▫ā.  

Some do not think of death; they entertain great hopes.  

xxx
ਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ।


ਮਰਿ ਮਰਿ ਜੰਮਹਿ ਨਿਤ ਕਿਸੈ ਕੇਰਿਆ  

मरि मरि जमहि नित किसै न केरिआ ॥  

Mar mar jamėh niṯ kisai na keri▫ā.  

They die, and are re-born, and die, over and over again. They are of no use at all!  

xxx
ਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ।


ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ  

आपनड़ै मनि चिति कहनि चंगेरिआ ॥  

Āpnaṛai man cẖiṯ kahan cẖangeri▫ā.  

In their conscious minds, they call themselves good.  

xxx
ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,


ਜਮਰਾਜੈ ਨਿਤ ਨਿਤ ਮਨਮੁਖ ਹੇਰਿਆ  

जमराजै नित नित मनमुख हेरिआ ॥  

Jamrājai niṯ niṯ manmukẖ heri▫ā.  

The King of the Angels of Death hunts down those self-willed manmukhs, over and over again.  

xxx
(ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ (ਭਾਵ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈਂਦੇ ਹਨ)।


ਮਨਮੁਖ ਲੂਣ ਹਾਰਾਮ ਕਿਆ ਜਾਣਿਆ  

मनमुख लूण हाराम किआ न जाणिआ ॥  

Manmukẖ lūṇ hārām ki▫ā na jāṇi▫ā.  

The manmukhs are false to their own selves; they feel no gratitude for what they have been given.  

xxx
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ।


ਬਧੇ ਕਰਨਿ ਸਲਾਮ ਖਸਮ ਭਾਣਿਆ  

बधे करनि सलाम खसम न भाणिआ ॥  

Baḏẖe karan salām kẖasam na bẖāṇi▫ā.  

Those who merely perform rituals of worship are not pleasing to their Lord and Master.  

xxx
ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।


ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ  

सचु मिलै मुखि नामु साहिब भावसी ॥  

Sacẖ milai mukẖ nām sāhib bẖāvsī.  

Those who attain the True Lord and chant His Name are pleasing to the Lord.  

xxx
(ਜਿਸ ਮਨੁੱਖ ਨੂੰ) ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ (ਰੱਬ) ਨੂੰ ਪਿਆਰਾ ਲੱਗਦਾ ਹੈ।


ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥  

करसनि तखति सलामु लिखिआ पावसी ॥११॥  

Karsan ṯakẖaṯ salām likẖi▫ā pāvsī. ||11||  

They worship the Lord and bow at His Throne. They fulfill their pre-ordained destiny. ||11||  

xxx॥੧੧॥
ਉਸ ਨੂੰ ਤਖਤ ਉਤੇ (ਬੈਠੇ ਨੂੰ) ਸਾਰੇ ਲੋਕ ਸਲਾਮ ਕਰਦੇ ਹਨ, (ਧੁਰੋਂ ਰੱਬ ਵਲੋਂ) ਲਿਖੇ ਇਸ ਲੇਖ (ਦੇ ਫਲ ਨੂੰ) ਉਹ ਪ੍ਰਾਪਤ ਕਰਦਾ ਹੈ ॥੧੧॥


ਮਃ ਸਲੋਕੁ  

मः १ सलोकु ॥  

Mėhlā 1 salok.  

First Mehl, Shalok:  

xxx
xxx


ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ  

मछी तारू किआ करे पंखी किआ आकासु ॥  

Macẖẖī ṯārū ki▫ā kare pankẖī ki▫ā ākās.  

What can deep water do to a fish? What can the vast sky do to a bird?  

ਤਾਰੂ ਤਾਰੂ ਪਾਣੀ = ਬਹੁਤ ਡੂੰਘਾ ਪਾਣੀ ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ।
ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)।


ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ  

पथर पाला किआ करे खुसरे किआ घर वासु ॥  

Pathar pālā ki▫ā kare kẖusre ki▫ā gẖar vās.  

What can cold do to a stone? What is married life to a eunuch?  

xxx
ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।


ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ  

कुते चंदनु लाईऐ भी सो कुती धातु ॥  

Kuṯe cẖanḏan lā▫ī▫ai bẖī so kuṯī ḏẖāṯ.  

You may apply sandalwood oil to a dog, but he will still be a dog.  

ਧਾਤੁ = ਅਸਲਾ, ਖਮੀਰ।
ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।


ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ  

बोला जे समझाईऐ पड़ीअहि सिम्रिति पाठ ॥  

Bolā je samjā▫ī▫ai paṛī▫ah simriṯ pāṯẖ.  

You may try to teach a deaf person by reading the Simritees to him, but how will he learn?  

ਪੜਿਅਹਿ = ਪੜ੍ਹੇ ਜਾਣ।
ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)।


ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ  

अंधा चानणि रखीऐ दीवे बलहि पचास ॥  

Anḏẖā cẖānaṇ rakẖī▫ai ḏīve balėh pacẖās.  

You may place a light before a blind man and burn fifty lamps, but how will he see?  

xxx
ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ)।


ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ  

चउणे सुइना पाईऐ चुणि चुणि खावै घासु ॥  

Cẖa▫uṇe su▫inā pā▫ī▫ai cẖuṇ cẖuṇ kẖāvai gẖās.  

You may place gold before a herd of cattle, but they will pick out the grass to eat.  

ਚਉਣਾ = ਗਾਈਆਂ ਦਾ ਵੱਗ ਜੋ ਪਿੰਡੋਂ ਬਾਹਰ ਘਾਹ ਚੁਗਣ ਲਈ ਛੱਡਿਆ ਜਾਂਦਾ ਹੈ।
ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)।


ਲੋਹਾ ਮਾਰਣਿ ਪਾਈਐ ਢਹੈ ਹੋਇ ਕਪਾਸ  

लोहा मारणि पाईऐ ढहै न होइ कपास ॥  

Lohā māraṇ pā▫ī▫ai dẖahai na ho▫e kapās.  

You may add flux to iron and melt it, but it will not become soft like cotton.  

ਮਾਰਣਿ = ਮਾਰਨ ਲਈ, ਕੁਸ਼ਤਾ ਕਰਨ ਲਈ। ਢਹੈ = ਢਹਿ, ਢਲ ਕੇ।
ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।


ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥  

नानक मूरख एहि गुण बोले सदा विणासु ॥१॥  

Nānak mūrakẖ ehi guṇ bole saḏā viṇās. ||1||  

O Nanak, this is the nature of a fool-everything he speaks is useless and wasted. ||1||  

ਗੁਣ = ਖ਼ੋਆਂ, ਵਾਦੀਆਂ। ਵਿਣਾਸੁ = ਨੁਕਸਾਨ ॥੧॥
ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮੱਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ॥੧॥


ਮਃ  

मः १ ॥  

Mėhlā 1.  

First Mehl:  

xxx
xxx


ਕੈਹਾ ਕੰਚਨੁ ਤੁਟੈ ਸਾਰੁ  

कैहा कंचनु तुटै सारु ॥  

Kaihā kancẖan ṯutai sār.  

When pieces of bronze or gold or iron break,  

ਕੰਚਨੁ = ਸੋਨਾ। ਸਾਰੁ = ਲੋਹਾ।
ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,


ਅਗਨੀ ਗੰਢੁ ਪਾਏ ਲੋਹਾਰੁ  

अगनी गंढु पाए लोहारु ॥  

Agnī gandẖ pā▫e lohār.  

the metal-smith welds them together again in the fire, and the bond is established.  

ਗੰਢੁ = ਗਾਂਢਾ।
ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ।


ਗੋਰੀ ਸੇਤੀ ਤੁਟੈ ਭਤਾਰੁ  

गोरी सेती तुटै भतारु ॥  

Gorī seṯī ṯutai bẖaṯār.  

If a husband leaves his wife,  

ਗੋਰੀ = ਇਸਤ੍ਰੀ, ਵਹੁਟੀ।
ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,


ਪੁਤੀ ਗੰਢੁ ਪਵੈ ਸੰਸਾਰਿ  

पुतीं गंढु पवै संसारि ॥  

Puṯīʼn gandẖ pavai sansār.  

their children may bring them back together in the world, and the bond is established.  

xxx
ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ।


ਰਾਜਾ ਮੰਗੈ ਦਿਤੈ ਗੰਢੁ ਪਾਇ  

राजा मंगै दितै गंढु पाइ ॥  

Rājā mangai ḏiṯai gandẖ pā▫e.  

When the king makes a demand, and it is met, the bond is established.  

xxx
ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ, (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।


ਭੁਖਿਆ ਗੰਢੁ ਪਵੈ ਜਾ ਖਾਇ  

भुखिआ गंढु पवै जा खाइ ॥  

Bẖukẖi▫ā gandẖ pavai jā kẖā▫e.  

When the hungry man eats, he is satisfied, and the bond is established.  

xxx
ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ।


ਕਾਲਾ ਗੰਢੁ ਨਦੀਆ ਮੀਹ ਝੋਲ  

काला गंढु नदीआ मीह झोल ॥  

Kālā gandẖ naḏī▫ā mīh jẖol.  

In the famine, the rain fills the streams to overflowing, and the bond is established.  

ਕਾਲ੍ਹ੍ਹਾ ਗੰਢੁ = ਕਾਲਾਂ ਦਾ ਖ਼ਾਤਮਾ। ਝੋਲ = ਬਹੁਤ ਮੀਂਹ।
ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ।


ਗੰਢੁ ਪਰੀਤੀ ਮਿਠੇ ਬੋਲ  

गंढु परीती मिठे बोल ॥  

Gandẖ parīṯī miṯẖe bol.  

There is a bond between love and words of sweetness.  

xxx
ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ।


ਬੇਦਾ ਗੰਢੁ ਬੋਲੇ ਸਚੁ ਕੋਇ  

बेदा गंढु बोले सचु कोइ ॥  

Beḏā gandẖ bole sacẖ ko▫e.  

When one speaks the Truth, a bond is established with the Holy Scriptures.  

xxx
ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ।


ਮੁਇਆ ਗੰਢੁ ਨੇਕੀ ਸਤੁ ਹੋਇ  

मुइआ गंढु नेकी सतु होइ ॥  

Mu▫i▫ā gandẖ nekī saṯ ho▫e.  

Through goodness and truth, the dead establish a bond with the living.  

ਮੁਇਆ ਗੰਢੁ = ਮੋਏ ਮਨੁੱਖਾਂ ਦਾ ਦੁਨੀਆ ਨਾਲ ਸੰਬੰਧ। ਸਤੁ = ਦਾਨ।
ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ।


ਏਤੁ ਗੰਢਿ ਵਰਤੈ ਸੰਸਾਰੁ  

एतु गंढि वरतै संसारु ॥  

Ėṯ gandẖ varṯai sansār.  

Such are the bonds which prevail in the world.  

ਏਤੁ ਗੰਢਿ = ਇਸ ਗਾਂਢੇ ਨਾਲ, ਇਸ ਸੰਬੰਧ ਨਾਲ।
(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।


ਮੂਰਖ ਗੰਢੁ ਪਵੈ ਮੁਹਿ ਮਾਰ  

मूरख गंढु पवै मुहि मार ॥  

Mūrakẖ gandẖ pavai muhi mār.  

The fool establishes his bonds only when he is slapped in the face.  

ਮੁਹਿ = ਮੂੰਹ ਉਤੇ।
ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।


ਨਾਨਕੁ ਆਖੈ ਏਹੁ ਬੀਚਾਰੁ  

नानकु आखै एहु बीचारु ॥  

Nānak ākẖai ehu bīcẖār.  

Nanak says this after deep reflection:  

xxx
ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,


ਸਿਫਤੀ ਗੰਢੁ ਪਵੈ ਦਰਬਾਰਿ ॥੨॥  

सिफती गंढु पवै दरबारि ॥२॥  

Sifṯī gandẖ pavai ḏarbār. ||2||  

through the Lord's Praise, we establish a bond with His Court. ||2||  

xxx॥੨॥
ਕਿ (ਪਰਮਾਤਮਾ ਦੀ) ਸਿਫ਼ਤ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ  

आपे कुदरति साजि कै आपे करे बीचारु ॥  

Āpe kuḏraṯ sāj kai āpe kare bīcẖār.  

He Himself created and adorned the Universe, and He Himself contemplates it.  

xxx
ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।


ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ  

इकि खोटे इकि खरे आपे परखणहारु ॥  

Ik kẖote ik kẖare āpe parkẖaṇhār.  

Some are counterfeit, and some are genuine. He Himself is the Appraiser.  

xxx
(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।


ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ  

खरे खजानै पाईअहि खोटे सटीअहि बाहर वारि ॥  

Kẖare kẖajānai pā▫ī▫ah kẖote satī▫ah bāhar vār.  

The genuine are placed in His Treasury, while the counterfeit are thrown away.  

ਬਾਹਰਵਾਰਿ = ਬਾਹਰਲੇ ਪਾਸੇ।
(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।


ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ  

खोटे सची दरगह सुटीअहि किसु आगै करहि पुकार ॥  

Kẖote sacẖī ḏargėh sutī▫ah kis āgai karahi pukār.  

The counterfeit are thrown out of the True Court-unto whom should they complain?  

xxx
ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।


ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ  

सतिगुर पिछै भजि पवहि एहा करणी सारु ॥  

Saṯgur picẖẖai bẖaj pavėh ehā karṇī sār.  

They should worship and follow the True Guru-this is the lifestyle of excellence.  

ਸਾਰੁ = ਸ੍ਰੇਸ਼ਟ।
(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।


ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ  

सतिगुरु खोटिअहु खरे करे सबदि सवारणहारु ॥  

Saṯgur kẖoti▫ahu kẖare kare sabaḏ savāraṇhār.  

The True Guru converts the counterfeit into genuine; through the Word of the Shabad, He embellishes and exalts us.  

xxx
ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।


ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ  

सची दरगह मंनीअनि गुर कै प्रेम पिआरि ॥  

Sacẖī ḏargėh mannī▫an gur kai parem pi▫ār.  

Those who have enshrined love and affection for the Guru, are honored in the True Court.  

ਮੰਨੀਅਨਿ = ਮੰਨੇ ਜਾਂਦੇ ਹਨ, (ਭਾਵ,) ਆਦਰ ਪਾਂਦੇ ਹਨ।
(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,


ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥  

गणत तिना दी को किआ करे जो आपि बखसे करतारि ॥१२॥  

Gaṇaṯ ṯinā ḏī ko ki▫ā kare jo āp bakẖse karṯār. ||12||  

Who can estimate the value of those who have been forgiven by the Creator Lord Himself? ||12||  

ਗਣਤ = ਦੰਦ ਕਥਾ, ਨਿੰਦਿਆ ॥੧੨॥
ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ  

हम जेर जिमी दुनीआ पीरा मसाइका राइआ ॥  

Ham jer jimī ḏunī▫ā pīrā masā▫ikā rā▫i▫ā.  

All the spiritual teachers, their disciples and the rulers of the world shall be buried under the ground.  

ਹਮ = ਹਮਹ (ਫ਼ਾਰਸੀ) ਸਾਰੀ। ਜੇਰ = ਜ਼ੇਰ, ਹੇਠਾਂ, ਥੱਲੇ। ਜਿਮੀ = ਜ਼ਿਮੀ, ਧਰਤੀ।
ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ)।


ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ  

मे रवदि बादिसाहा अफजू खुदाइ ॥  

Me ravaḏ bāḏisāhā afjū kẖuḏā▫e.  

The emperors shall also pass away; God alone is Eternal.  

ਮੇ ਰਵਦਿ = ਜਾਂਦਾ ਹੈ, (ਭਾਵ) ਨਾਸਵੰਤ ਹੈ। ਅਫਜੂ = ਬਾਕੀ ਰਹਿਣ ਵਾਲਾ।
(ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ!


ਏਕ ਤੂਹੀ ਏਕ ਤੁਹੀ ॥੧॥  

एक तूही एक तुही ॥१॥  

Ėk ṯūhī ek ṯuhī. ||1||  

You alone, Lord, You alone. ||1||  

xxx॥੧॥
ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੧॥


ਮਃ  

मः १ ॥  

Mėhlā 1.  

First Mehl:  

xxx
xxx


ਦੇਵ ਦਾਨਵਾ ਨਰਾ  

न देव दानवा नरा ॥  

Na ḏev ḏānvā narā.  

Neither the angels, nor the demons, nor human beings,  

ਦਾਨਵਾ = ਦੈਂਤ।
ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,


ਸਿਧ ਸਾਧਿਕਾ ਧਰਾ  

न सिध साधिका धरा ॥  

Na siḏẖ sāḏẖikā ḏẖarā.  

nor the Siddhas, nor the seekers shall remain on the earth.  

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਧਰਾ = ਧਰਤੀ।
ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।


ਅਸਤਿ ਏਕ ਦਿਗਰਿ ਕੁਈ  

असति एक दिगरि कुई ॥  

Asaṯ ek ḏigar ku▫ī.  

Who else is there?  

ਅਸਤਿ = ਹੈ, ਕਾਇਮ ਹੈ। ਦਿਗਰਿ = ਦੀਗਰੇ, ਦੂਜਾ। ਕੁਈ = ਕੌਣ?
ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?


        


© SriGranth.org, a Sri Guru Granth Sahib resource, all rights reserved.
See Acknowledgements & Credits