Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ  

ਨਿਜ ਕਰਿ = ਆਪਣਾ ਸਮਝ ਕੇ। ਕੋ = ਕੋਈ ਜੀਵ। ਕਾਹੂ ਕੋ = ਕਿਸੇ ਦਾ ਭੀ।
ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ।


ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥  

ਥਿਰੁ = ਸਦਾ ਕਾਇਮ ਰਹਿਣ ਵਾਲੀ (स्थिर) ॥੪੮॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ ॥੪੮॥


ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ  

ਝੂਠ = ਨਾਸਵੰਤ।
ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।


ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥  

ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ ॥੪੯॥
ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥


ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ  

ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ)।
(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ।


ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥  

ਸੁਪਨੇ ਜਿਉ = ਸੁਪਨੇ ਵਰਗਾ ॥੫੦॥
ਨਾਨਕ ਆਖਦਾ ਹੈ (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥


ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ  

ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ।
(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ।


ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥  

ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ ॥੫੧॥
ਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥


ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ  

ਬਿਨਸਿ ਹੈ = ਨਾਸ ਹੋ ਜਾਇਗਾ। ਪਰੋ = ਨਾਸ ਹੋ ਜਾਣ ਵਾਲਾ। ਕੈ = ਜਾਂ। ਕਾਲਿ = ਭਲਕੇ।
(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ।


ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥  

ਛਾਡਿ = ਛੱਡ ਕੇ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ ॥੫੨॥
ਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥


ਦੋਹਰਾ  

xxx
XXX


ਬਲੁ ਛੁਟਕਿਓ ਬੰਧਨ ਪਰੇ ਕਛੂ ਹੋਤ ਉਪਾਇ  

ਬਲੁ = (ਆਤਮਕ) ਤਾਕਤ। ਬੰਧਨ = (ਮਾਇਆ ਦੇ ਮੋਹ ਦੀਆਂ) ਫਾਹੀਆਂ। ਪਰੇ = ਪੈ ਗਏ, ਪੈ ਜਾਂਦੇ ਹਨ। ਉਪਾਇ = ਹੀਲਾ।
(ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ।


ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥  

ਅਬ = ਹੁਣ, ਉਸ ਵੇਲੇ। ਓਟ = ਆਸਰਾ। ਹਰਿ = ਹੇ ਹਰੀ! ਸਹਾਇ = ਸਹਾਈ, ਮਦਦਗਾਰ ॥੫੩॥
ਨਾਨਕ ਆਖਦਾ ਹੈ- ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ॥੫੩॥


ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ  

ਛੁਟੇ = ਟੁੱਟ ਜਾਂਦੇ ਹਨ। ਸਭੁ ਕਿਛੁ ਉਪਾਇ = ਹਰੇਕ ਉੱਦਮ।
(ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ।


ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥  

ਹੋਤ = ਹੋ ਸਕਦਾ ਹੈ। ਸਭੁ ਕਿਛੁ = ਹਰੇਕ ਚੀਜ਼ ॥੫੪॥
ਸੋ, ਹੇ ਨਾਨਕ ਆਖਦਾ ਹੈ- (ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ॥੫੪॥


ਸੰਗ ਸਖਾ ਸਭਿ ਤਜਿ ਗਏ ਕੋਊ ਨਿਬਹਿਓ ਸਾਥਿ  

ਸੰਗ = ਸੰਗੀ। ਸਭਿ = ਸਾਰੇ। ਤਜਿ ਗਏ = ਛੱਡ ਗਏ, ਛੱਡ ਜਾਂਦੇ ਹਨ। ਸਾਥਿ = ਨਾਲ।
(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ,


ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥  

ਇਹ ਬਿਪਤਿ ਮੈ = ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ ਟੇਕ = ਪਰਮਾਤਮਾ ਦਾ ਆਸਰਾ ॥੫੫॥
ਨਾਨਕ ਆਖਦਾ ਹੈ- ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ॥੫੫॥


ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ  

ਰਹਿਓ = ਰਹਿੰਦਾ ਹੈ, ਸਾਥੀ ਬਣਿਆ ਰਹਿੰਦਾ ਹੈ। ਸਾਧੂ = ਗੁਰੂ। ਗੁਰੁ ਗੋਬਿੰਦ = ਅਕਾਲ ਪੁਰਖ।
(ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਜੀਵ ਦੇ ਨਾਲ) ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ,


ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥  

ਕਿਨ = ਜਿਸ ਕਿਸੇ ਨੇ। ਗੁਰਮੰਤੁ = (ਹਰਿ-ਨਾਮ ਸਿਮਰਨ ਵਾਲਾ) ਗੁਰ-ਉਪਦੇਸ਼ ॥੫੬॥
ਨਾਨਕ ਆਖਦਾ ਹੈ ਕਿ ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ (ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ) ॥੫੬॥


ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ  

ਉਰ = ਹਿਰਦਾ। ਉਰ ਮਹਿ = ਹਿਰਦੇ ਵਿਚ। ਗਹਿਓ = ਫੜ ਲਿਆ, ਪੱਕੀ ਤਰ੍ਹਾਂ ਵਸਾ ਲਿਆ। ਜਾ ਕੈ ਸਮ = ਜਿਸ (ਹਰਿ-ਨਾਮ) ਦੇ ਬਰਾਬਰ।
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ,


ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥  

ਜਿਹ ਸਿਮਰਤ = ਜਿਸ ਹਰਿ-ਨਾਮ ਨੂੰ ਸਿਮਰਦਿਆਂ। ਸੰਕਟ = ਦੁੱਖ-ਕਲੇਸ਼ ॥੫੭॥੧॥
ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ ॥੫੭॥੧॥


ਮੁੰਦਾਵਣੀ ਮਹਲਾ  

ਮੁੰਦਾਵਣੀ = (मुद् = to please, ਪ੍ਰਸ਼ਨ ਕਰਨਾ मोदयति = pleases)। ਮੁਦਾਵਣੀ, ਜਾਂ, ਮੁੰਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤ।
XXX


ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ  

ਥਾਲ ਵਿਚਿ = (ਉਸ ਹਿਰਦੇ-) ਥਾਲ ਵਿਚ। ਤਿੰਨਿ ਵਸਤੂ = ਤਿੰਨ ਚੀਜ਼ਾਂ (ਸਤੁ, ਸੰਤੋਖੁ ਅਤੇ ਵੀਚਾਰ)।
(ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ-ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,


ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਨਾਮ) ਦਾ। ਸਭਸੁ = ਹਰੇਕ ਜੀਵ ਨੂੰ। ਅਧਾਰੋ = ਆਸਰਾ।
(ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ।


ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ  

ਕੋ = ਕੋਈ (ਮਨੁੱਖ)। ਭੁੰਚੈ = ਭੁੰਚਦਾ ਹੈ, ਖਾਂਦਾ ਹੈ, ਮਾਣਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ ਦਾ ੁ ਉੱਡ ਗਿਆ ਹੈ) ਉਸ (ਮਨੁੱਖ) ਦਾ। ਉਧਾਰੋ = ਪਾਰ-ਉਤਾਰਾ, ਵਿਕਾਰਾਂ ਤੋਂ ਬਚਾਉ।
(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।


ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ  

ਏਹ ਵਸਤੁ = ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਚੀਜ਼, ਇਹ ਮੁਦਾਵਣੀ। ਤਜੀ ਨਹ ਜਾਈ = ਤਿਆਗੀ ਨਹੀਂ ਜਾ ਸਕਦੀ। ਰਖੁ = ਸਾਂਭ ਕੇ ਰੱਖੋ। ਉਰਿ = ਹਿਰਦੇ ਵਿਚ। ਧਾਰੋ = ਟਿਕਾਓ।
(ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ।


ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥  

ਤਮ = (तमस्) ਹਨੇਰਾ। ਤਮ ਸੰਸਾਰੁ = (ਵਿਕਾਰਾਂ ਦੇ ਕਾਰਨ ਬਣਿਆ ਹੋਇਆ) ਘੁੱਪ ਹਨੇਰਾ ਜਗਤ। ਲਗਿ = ਲਗ ਕੇ। ਸਭੁ = ਹਰ ਥਾਂ। ਬ੍ਰਹਮ ਪਸਾਰੋ = ਪਰਮਾਤਮਾ ਦਾ ਖਿਲਾਰਾ, ਪਰਮਾਤਮਾ ਦੇ ਆਪੇ ਦਾ ਪਰਕਾਸ਼ ॥੧॥
ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ॥੧॥


ਸਲੋਕ ਮਹਲਾ  

xxx
XXX


ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ  

ਕੀਤਾ = ਕੀਤਾ ਹੋਇਆ (ਉਪਕਾਰ)। ਜਾਤੋ ਨਾਹੀ = (ਤੇਰੇ ਕੀਤੇ ਉਪਕਾਰ ਦੀ) ਮੈਂ ਕਦਰ ਨਹੀਂ ਸਮਝੀ। ਮੈਨੋ = ਮੈਨੂੰ। ਕੀਤੋਈ = ਤੂੰ (ਮੈਨੂੰ) ਬਣਾਇਆ ਹੈ। ਜੋਗੁ = ਲਾਇਕ, (ਉਪਕਾਰ ਦੀ ਦਾਤ ਸਾਂਭਣ ਲਈ) ਫਬਵਾਂ (ਭਾਂਡਾ)। ਮੈ
(ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ।


ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ  

ਨਿਰਗੁਣਿਆਰੇ = ਮੈਂ ਗੁਣ-ਹੀਨ ਵਿਚ। ਕੋ ਗੁਣੁ = ਕੋਈ ਗੁਣ। ਆਪੇ = ਆਪ ਹੀ।
ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ।


ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ  

ਮਿਹਰਾਮਤਿ = ਮਿਹਰ, ਦਇਆ।
ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ)।


ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥  

ਮਿਲੈ = ਮਿਲਦਾ ਹੈ। ਤਾਂ = ਤਦੋਂ। ਜੀਵਾਂ = ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਲੱਭ ਪੈਂਦਾ ਹੈ। ਥੀਵੈ = ਹੋ ਜਾਂਦਾ ਹੈ। ਹਰਿਆ = (ਆਤਮਕ ਜੀਵਨ ਨਾਲ) ਹਰਾ-ਭਰਾ ॥੧॥
ਨਾਨਕ ਆਖਦਾ ਹੈ- (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ॥੧॥


ਸਤਿਗੁਰ ਪ੍ਰਸਾਦਿ  

xxx
xxx


ਰਾਗ ਮਾਲਾ  

xxx
xxx


ਰਾਗ ਏਕ ਸੰਗਿ ਪੰਚ ਬਰੰਗਨ  

ਸੰਗਿ = ਨਾਲ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ।
xxx


ਸੰਗਿ ਅਲਾਪਹਿ ਆਠਉ ਨੰਦਨ  

ਅਲਾਪਹਿ = (ਗਾਇਕ ਲੋਕ) ਅਲਾਪਦੇ ਹਨ, ਗਾਂਦੇ ਹਨ (ਬਹੁ-ਵਚਨ)। ਨੰਦਨ = ਪੁੱਤਰ। ਆਠਉ = ਅੱਠ ਅੱਠ ਹੀ।
xxx


ਪ੍ਰਥਮ ਰਾਗ ਭੈਰਉ ਵੈ ਕਰਹੀ  

ਵੈ = ਉਹ (ਗਾਇਕ ਲੋਕ)। ਕਰਹੀ = ਕਰਹਿ, ਕਰਦੇ ਹਨ।
xxx


        


© SriGranth.org, a Sri Guru Granth Sahib resource, all rights reserved.
See Acknowledgements & Credits