Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕ ਮਹਲਾ  

Salok mėhlā 5  

Shalok, Fifth Mehl:  

xxx
ਗੁਰੂ ਅਰਜਨਦੇਵ ਜੀ ਦੇ ਸਲੋਕ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਤੇ ਸੇਈ ਜਿ ਮੁਖੁ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ  

Raṯe se▫ī jė mukẖ na moṛaʼnniĥ jinĥī siñāṯā sā▫ī.  

They alone are imbued with the Lord, who do not turn their faces away from Him - they realize Him.  

ਰਤੇ = ਰੱਤੇ, (ਪ੍ਰੇਮ-ਰੰਗ ਵਿਚ) ਰੰਗੇ ਹੋਏ। ਸੋਈ = ਉਹ (ਮਨੁੱਖ) ਹੀ (ਬਹੁ-ਵਚਨ)। ਜਿ = ਜਿਹੜੇ (ਮਨੁੱਖ)। ਜਿਨੀ = ਜਿਨ੍ਹਾਂ ਨੇ। ਸਿਞਾਤਾ = ਡੂੰਘੀ ਸਾਂਝ ਪਾਈ ਹੋਈ ਹੈ। ਸਾਈ = ਸਾਈਂ, ਖਸਮ-ਪ੍ਰਭੂ।
ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ), ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ।


ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਆਈ ॥੧॥  

Jẖaṛ jẖaṛ pavḏe kacẖe birhī jinĥā kār na ā▫ī. ||1||  

The false, immature lovers do not know the way of love, and so they fall. ||1||  

ਝੜਿ ਝੜਿ ਪਵਦੇ = ਮੁੜ ਮੁੜ ਝੜਦੇ ਹਨ। ਕਚੇ ਬਿਰਹੀ = ਕਮਜ਼ੋਰ ਪ੍ਰੀਤ ਵਾਲੇ। ਕਾਰਿ = ਕਾਰੀ, ਮੁਆਫ਼ਿਕ (ਵੇਖੋ, 'ਗੁਰ ਕੀ ਮੱਤ ਜੀਇ ਆਈ ਕਾਰਿ' , ਪੰਨਾ ੨੨੦) ॥੧॥
ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ॥੧॥


ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ  

Ḏẖaṇī vihūṇā pāt patambar bẖāhī seṯī jāle.  

Without my Master, I will burn my silk and satin clothes in the fire.  

ਧਣੀ = ਮਾਲਕ-ਪ੍ਰਭੂ। ਵਿਹੂਣਾ = ਬਿਨਾ। ਪਾਟ = ਰੇਸ਼ਮ। ਪਟੰਬਰ = ਪਟ-ਅੰਬਰ, ਪੱਟ ਦੇ ਕੱਪੜੇ। ਭਾਹਿ = ਅੱਗ। ਸੇਤੀ = ਨਾਲ। ਭਾਹੀ ਸੇਤੀ = ਅੱਗ ਨਾਲ। ਜਾਲੇ = ਸਾੜ ਦਿੱਤੇ ਹਨ।
(ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ।


ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥  

Ḏẖūṛī vicẖ ludanḏ▫ṛī sohāʼn Nānak ṯai sah nāle. ||2||  

Even rolling in the dust, I look beautiful, O Nanak, if my Husband Lord is with me. ||2||  

ਲੁਡੰਦੜੀ = ਲੇਟਦੀ। ਸੋਹਾਂ = ਮੈਂ ਸੋਹਣੀ ਲੱਗਦੀ ਹਾਂ। ਨਾਨਕ = ਹੇ ਨਾਨਕ! ਸਹ ਨਾਲੇ = ਖਸਮ ਨਾਲ। ਤੈ ਨਾਲੇ = ਤੇਰੇ ਨਾਲ। ਤੈ ਸਹ ਨਾਲੇ = ਹੇ ਖਸਮ! ਤੇਰੇ ਨਾਲ ॥੨॥
ਨਾਨਕ ਆਖਦਾ ਹੈ, ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ ਸੋਹਣੀ ਲੱਗਦੀ ਹਾਂ ॥੨॥


ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ  

Gur kai sabaḏ arāḏẖī▫ai nām rang bairāg.  

Through the Word of the Guru's Shabad, I worship and adore the Naam, with love and balanced detachment.  

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਰਾਧੀਐ = ਸਿਮਰਨਾ ਚਾਹੀਦਾ ਹੈ। ਨਾਮਿ = ਨਾਮ ਵਿਚ (ਜੁੜਿਆਂ), ਨਾਮ ਦੀ ਰਾਹੀਂ। ਰੰਗਿ = ਪ੍ਰੇਮ-ਰੰਗ ਦੀ ਰਾਹੀਂ। ਬੈਰਾਗੁ = ਵਿਕਾਰਾਂ ਵਲੋਂ ਉਪਰਾਮਤਾ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ),


ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥  

Jīṯe pancẖ bairā▫ī▫ā Nānak safal mārū ih rāg. ||3||  

When the five enemies are overcome, O Nanak, this musical measure of Raga Maaroo becomes fruitful. ||3||  

ਜੀਤੇ = ਜਿੱਤੇ ਜਾਂਦੇ ਹਨ, ਵੱਸ ਵਿਚ ਆ ਜਾਂਦੇ ਹਨ। ਪੰਚ ਬੈਰਾਈਆ = (ਕਾਮਾਦਿਕ) ਪੰਜੇ ਵੈਰੀ। ਸਫਲ = ਕਾਮਯਾਬ, ਕਾਰੀ। ਮਾਰੂ = ਮਾਰ-ਮੁਕਾਣ ਵਾਲੀ (ਦਵਾਈ)। ਰਾਗੁ = ਹੁਲਾਰਾ, ਪਿਆਰ ਦਾ ਹੁਲਾਰਾ (emotion, feeling) ॥੩॥
(ਕਾਮਾਦਿਕ) ਪੰ​ਜੇ ਵੈਰੀ ਵੱਸ ਵਿਚ ਆ ਜਾਂਦੇ ਹਨ। ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ ॥੩॥


ਜਾਂ ਮੂੰ ਇਕੁ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ  

Jāʼn mūʼn ik ṯa lakẖ ṯa▫o jiṯī pinṇe ḏar kiṯ▫ṛe.  

When I have the One Lord, I have tens of thousands. Otherwise, people like me beg from door to door.  

ਜਾਂ = ਜਦੋਂ। ਮੂੰ = ਮੇਰਾ, ਮੇਰੇ ਵੱਲ। ਤ = ਤਦੋਂ, ਤਾਂ। ਲਖ = ਲੱਖਾਂ ਹੀ (ਮੇਰੇ ਵੱਲ)। ਤਉ = ਤੇਰੀ। ਜਿਤੀ = ਜਿਤਨੀ ਭੀ। ਤਉ ਜਿਤੀ = ਤੇਰੀ ਜਿਤਨੀ ਭੀ (ਸ੍ਰਿਸ਼ਟੀ ਹੈ)। ਦਰਿ = (ਤੇਰੇ) ਦਰ ਤੇ। ਕਿਤੜੇ = ਕਿਤਨੇ ਹੀ, ਅਨੇਕਾਂ, ਇਹ ਸਾਰੇ ਅਨੇਕਾਂ। ਪਿਨਣੇ = ਮੰਗਣ ਵਾਲੇ, ਮੰਗਤੇ।
ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ)। (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ।


ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥  

Bāmaṇ birthā ga▫i▫o jannam jin kīṯo so visre. ||4||  

O Brahmin, your life has passed away uselessly; you have forgotten the One who created you. ||4||  

ਬਾਮਣੁ ਜਨੰਮੁ = (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ)। ਜਿਨਿ = ਜਿਸ (ਪਰਮਾਤਮਾ) ਨੇ। ਕੀਤੋ = ਪੈਦਾ ਕੀਤਾ ਹੈ। ਸੋ = ਉਹ (ਪਰਮਾਤਮਾ) ॥੪॥
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ ॥੪॥


ਸੋਰਠਿ ਸੋ ਰਸੁ ਪੀਜੀਐ ਕਬਹੂ ਫੀਕਾ ਹੋਇ  

Soraṯẖ so ras pījī▫ai kabhū na fīkā ho▫e.  

In Raga Sorat'h, drink in this sublime essence, which never loses its taste.  

ਸੋਰਠਿ = ਇਕ ਰਾਗਣੀ। ਸੋ ਰਸੁ = ਉਹ (ਨਾਮ-) ਰਸ। ਪੀਜੀਐ = ਪੀਣਾ ਚਾਹੀਦਾ ਹੈ। ਕਬਹੂ = ਕਦੇ ਭੀ। ਫੀਕਾ = ਬੇ-ਸੁਆਦਾ।
ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ।


ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥  

Nānak rām nām gun gā▫ī▫ah ḏargėh nirmal so▫e. ||5||  

O Nanak, singing the Glorious Praises of the Lord's Name, one's reputation is immaculate in the Court of the Lord. ||5||  

ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਸੋਇ = ਸੋਭਾ। ਨਿਰਮਲ ਸੋਇ = ਬੇ-ਦਾਗ਼ ਸੋਭਾ ॥੫॥
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ॥੫॥


ਜੋ ਪ੍ਰਭਿ ਰਖੇ ਆਪਿ ਤਿਨ ਕੋਇ ਮਾਰਈ  

Jo parabẖ rakẖe āp ṯin ko▫e na mār▫ī.  

No one can kill those whom God Himself protects.  

ਪ੍ਰਭਿ = ਪ੍ਰਭੂ ਨੇ। ਨ ਮਾਰਈ = ਨ ਮਾਰੈ, ਨਹੀਂ ਮਾਰਦਾ, ਨਹੀਂ ਮਾਰ ਸਕਦਾ।
ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ।


ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ  

Anḏar nām niḏẖān saḏā guṇ sār▫ī.  

The treasure of the Naam, the Name of the Lord, is within them. They cherish His Glorious Virtues forever.  

ਨਿਧਾਨੁ = ਖ਼ਜ਼ਾਨਾ। ਸਾਰਈ = ਸਾਰੈ, ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ।
(ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ।


ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ  

Ėkā tek agamm man ṯan parabẖ ḏẖār▫ī.  

They take the Support of the One, the Inaccessible Lord; they enshrine God in their mind and body.  

ਅਗੰਮ = ਅਪਹੁੰਚ। ਟੇਕ ਅਗੰਮ = ਅਪਹੁੰਚ ਪ੍ਰਭੂ ਦਾ ਆਸਰਾ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰਈ = ਧਾਰੈ, ਵਸਾਂਦਾ ਹੈ, ਵਸਾਈ ਰੱਖਦਾ ਹੈ।
ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ।


ਲਗਾ ਰੰਗੁ ਅਪਾਰੁ ਕੋ ਉਤਾਰਈ  

Lagā rang apār ko na uṯāra▫ī.  

They are imbued with the Love of the Infinite Lord, and no one can wipe it away.  

ਰੰਗੁ = ਪ੍ਰੇਮ-ਰੰਗ। ਅਪਾਰ = ਕਦੇ ਨਾਹ ਮੁੱਕਣ ਵਾਲਾ (ਅ-ਪਾਰੁ)। ਕੋ = ਕੋਈ ਜੀਵ। ਨ ਉਤਾਰਈ = ਨ ਉਤਾਰੈ, ਦੂਰ ਨਹੀਂ ਕਰ ਸਕਦਾ।
(ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ।


ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ  

Gurmukẖ har guṇ gā▫e sahj sukẖ sār▫ī.  

The Gurmukhs sing the Glorious Praises of the Lord; they obtain the most excellent celestial peace and poise.  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਗਾਇ = ਗਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਾਰਈ = ਸਾਰੈ, ਸੰਭਾਲਦਾ ਹੈ, ਮਾਣਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ।


ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥  

Nānak nām niḏẖān riḏai ur hār▫ī. ||6||  

O Nanak, they enshrine the treasure of the Naam in their hearts. ||6||  

ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਹਾਰਈ = ਧਾਰਈ, ਧਾਰੈ, ਟਿਕਾਈ ਰੱਖਦਾ ਹੈ ॥੬॥
ਹੇ ਨਾਨਕ! (ਗੁਰੂ ਨੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ॥੬॥


ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ  

Kare so cẖanga mān ḏuyī gaṇaṯ lāhi.  

Whatever God does, accept that as good; leave behind all other judgments.  

ਕਰੇ = (ਜਿਹੜਾ ਕੰਮ ਪਰਮਾਤਮਾ) ਕਰਦਾ ਹੈ। ਸੁ = ਉਸ (ਕੰਮ) ਨੂੰ। ਮਾਨਿ = ਮੰਨ, ਸਮਝ। ਦੁਯੀ = ਦੂਜੀ, ਹੋਰ ਹੋਰ। ਗਣਤ = ਚਿੰਤਾ। ਲਾਹਿ = ਦੂਰ ਕਰ।
(ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ।


ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ  

Apṇī naḏar nihāl āpe laihu lā▫e.  

He shall cast His Glance of Grace, and attach you to Himself.  

ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ ਕੇ, ਤੱਕ ਕੇ। ਆਪੇ = ਆਪ ਹੀ। ਲੈਹੁ ਲਾਇ = (ਆਪਣੇ ਚਰਨਾਂ ਵਿਚ) ਜੋੜ ਲੈ।
ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ।


ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ  

Jan ḏeh maṯī upḏes vicẖahu bẖaram jā▫e.  

Instruct yourself with the Teachings, and doubt will depart from within.  

ਮਤੀ = ਮੱਤ, ਅਕਲ। ਉਪਦੇਸੁ = ਸਿੱਖਿਆ। ਵਿਚਹੁ = (ਸੇਵਕ ਦੇ) ਅੰਦਰੋਂ। ਭਰਮੁ = ਭਟਕਣਾ। ਜਾਇ = ਦੂਰ ਹੋ ਜਾਏ।
(ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ।


ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ  

Jo ḏẖur likẖi▫ā lekẖ so▫ī sabẖ kamā▫e.  

Everyone does that which is pre-ordained by destiny.  

ਧੁਰਿ = ਧੁਰ ਦਰਗਾਹ ਤੋਂ। ਸੋਈ = ਉਹ (ਲਿਖਿਆ ਲੇਖ) ਹੀ। ਸਭ = ਸਾਰੀ ਲੁਕਾਈ।
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ,


ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ  

Sabẖ kacẖẖ ṯis ḏai vas ḏūjī nāhi jā▫e.  

Everything is under His control; there is no other place at all.  

ਤਿਸ ਦੈ = (ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ)। ਤਿਸ ਦੈ ਵਸਿ = ਉਸ (ਪਰਮਾਤਮਾ) ਦੇ ਵੱਸ ਵਿਚ। ਜਾਇ = ਥਾਂ।
(ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ।


ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥  

Nānak sukẖ anaḏ bẖa▫e parabẖ kī man rajā▫e. ||7||  

Nanak is in peace and bliss, accepting the Will of God. ||7||  

ਭਏ = ਹੋ ਜਾਂਦੇ ਹਨ। ਮਨਿ = ਮੰਨਿ, ਮੰਨ ਕੇ। ਰਜਾਇ = ਰਜ਼ਾ, ਭਾਣਾ, ਹੁਕਮ ॥੭॥
ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ ॥੭॥


ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ  

Gur pūrā jin simri▫ā se▫ī bẖa▫e nihāl.  

Those who meditate in remembrance on the Perfect Guru, are exalted and uplifted.  

ਜਿਨਿ = ਜਿਸ (ਜਿਸ) ਨੇ। ਸੇਈ = ਉਹ (ਸਾਰੇ) ਹੀ। ਨਿਹਾਲ = ਪ੍ਰਸੰਨ-ਚਿੱਤ।
ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ।


ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥  

Nānak nām arāḏẖaṇā kāraj āvai rās. ||8||  

O Nanak, dwelling on the Naam, the Name of the Lord, all affairs are resolved. ||8||  

ਕਾਰਜੁ = (ਹਰੇਕ) ਕੰਮ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ, ਸਫਲ ਹੋ ਜਾਂਦਾ ਹੈ ॥੮॥
ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੮॥


ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ  

Pāpī karam kamāvḏe karḏe hā▫e hā▫e.  

The sinners act, and generate bad karma, and then they weep and wail.  

ਕਰਦੇ ਹਾਇ ਹਾਇ = ਦੁਖੀ ਹੁੰਦੇ ਰਹਿੰਦੇ ਹਨ।
ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਹੋਏ ਦੁਖੀ ਹੁੰਦੇ ਰਹਿੰਦੇ ਹਨ।


ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥  

Nānak ji▫o mathan māḏẖāṇī▫ā ṯi▫o mathe ḏẖaram rā▫e. ||9||  

O Nanak, just as the churning stick churns the butter, so does the Righteous Judge of Dharma churn them. ||9||  

ਮਥਨਿ = ਮਥਦੀਆਂ ਹਨ, ਰਿੜਕਦੀਆਂ ਹਨ। ਧ੍ਰਮਰਾਇ = ਧਰਮਰਾਜ ॥੯॥
ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ ॥੯॥


ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ  

Nām ḏẖi▫ā▫in sājnā janam paḏārath jīṯ.  

Meditating on the Naam, O friend, the treasure of life is won.  

ਧਿਆਇਨਿ = (ਬਹੁ-ਵਚਨ) ਧਿਆਉਂਦੇ ਹਨ। ਪਦਾਰਥੁ = ਕੀਮਤੀ ਚੀਜ਼। ਜੀਤਿ = ਜਿੱਤ ਕੇ।
ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ)।


ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥  

Nānak ḏẖaram aise cẖavėh kīṯo bẖavan punīṯ. ||10||  

O Nanak, speaking in Righteousness, one's world becomes sanctified. ||10||  

ਚਵਹਿ = ਬੋਲਦੇ ਹਨ। ਐਸੇ = ਇਉਂ, ਇਸ ਤਰ੍ਹਾਂ। ਭਵਨੁ = ਜਗਤ, ਸੰਸਾਰ। ਪਨੀਤ = ਪਵਿੱਤਰ ॥੧੦॥
ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ ॥੧੦॥


ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ  

Kẖubẖ▫ṛī kuthā▫e miṯẖī galaṇ kumanṯarī▫ā.  

I am stuck in an evil place, trusting the sweet words of an evil advisor.  

ਖੁਭੜੀ = ਭੈੜੀ ਤਰ੍ਹਾਂ ਖੁੱਭੀ ਰਹਿੰਦੀ ਹੈ। ਕੁਥਾਇ = ਕੋਝੇ ਥਾਂ ਵਿਚ। ਗਲਣਿ = ਜਿੱਲ੍ਹਣ। ਮੰਤ੍ਰ = ਉਪਦੇਸ਼, ਸਿੱਖਿਆ। ਕੁਮੰਤ੍ਰ = ਭੈੜੀ ਸਿੱਖਿਆ। ਕੁਮੰਤ੍ਰੀਆ = ਭੈੜੀ ਮੱਤ ਲੈਣ ਵਾਲੀ।
ਭੈੜੀ ਮੱਤ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ)।


ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥  

Nānak se▫ī ubre jinā bẖāg mathāhi. ||11||  

O Nanak, they alone are saved, who have such good destiny inscribed upon their foreheads. ||11||  

ਸੇਈ = ਉਹ ਬੰਦੇ ਹੀ। ਉਬਰੇ = ਬਚਦੇ ਹਨ। ਜਿਨਾ ਮਥਾਹਿ = ਜਿਨ੍ਹਾਂ ਦੇ ਮੱਥੇ ਉੱਤੇ ॥੧੧॥
ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ॥੧੧॥


ਸੁਤੜੇ ਸੁਖੀ ਸਵੰਨ੍ਹ੍ਹਿ ਜੋ ਰਤੇ ਸਹ ਆਪਣੈ  

Suṯ▫ṛe sukẖī savaʼnniĥ jo raṯe sah āpṇai.  

They alone sleep and dream in peace, who are imbued with the Love of their Husband Lord.  

ਸੁਤੜੇ = ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ। ਸਵੰਨ੍ਹ੍ਹਿ = ਸੌਂਦੇ ਹਨ, ਜੀਵਨ ਬਿਤੀਤ ਕਰਦੇ ਹਨ। ਸਹੁ = ਸ਼ਹੁ, ਖਸਮ। ਸਹ ਆਪਣੈ = ਸ਼ਹੁ ਦੇ (ਪ੍ਰੇਮ-ਰੰਗ) ਵਿਚ। ਰਤੇ = ਰੰਗੇ ਹੋਏ।
ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ।


ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ੍ਹਿ ॥੧੨॥  

Parem vicẖẖohā ḏẖaṇī sa▫o aṯẖe pahar lavaʼnniĥ. ||12||  

Those who have been separated from the Love of their Master, scream and cry twenty-four hours a day. ||12||  

ਵਿਛੋਹਾ = ਵਿਛੋੜਾ। ਧਣੀ = ਮਾਲਕ-ਪ੍ਰਭੂ। ਸਉ = ਸਿਉਂ, ਨਾਲੋਂ। ਲਵੰਨ੍ਹ੍ਹਿ = ਲੌਂ ਲੌਂ ਕਰਦੇ ਰਹਿੰਦੇ ਹਨ ॥੧੨॥
ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ ॥੧੨॥


ਸੁਤੜੇ ਅਸੰਖ ਮਾਇਆ ਝੂਠੀ ਕਾਰਣੇ  

Suṯ▫ṛe asaʼnkẖ mā▫i▫ā jẖūṯẖī kārṇe.  

Millions are asleep, in the false illusion of Maya.  

ਅਸੰਖ = ਅਣਗਿਣਤ। ਕਾਰਣੇ = ਦੀ ਖ਼ਾਤਰ।
ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।


ਨਾਨਕ ਸੇ ਜਾਗੰਨ੍ਹ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥  

Nānak se jāgaʼnniĥ jė rasnā nām ucẖārṇe. ||13||  

O Nanak, they alone are awake and aware, who chant the Naam with their tongues. ||13||  

ਸੇ = ਉਹ (ਬਹੁ-ਵਚਨ)। ਜਿ = ਜਿਹੜੇ ॥੧੩॥
ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੧੩॥


ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ  

Marig ṯisnā pekẖ bẖulṇe vuṯẖe nagar ganḏẖarab.  

Seeing the mirage, the optical illusion, the people are confused and deluded.  

ਮ੍ਰਿਗ ਤਿਸਨਾ = ਠਗ-ਨੀਰਾ। ਪੇਖਿ = ਵੇਖ ਕੇ। ਵੁਠੇ = ਜਦੋਂ ਆ ਵੱਸੇ, ਜਦੋਂ ਦਿੱਸ ਪਏ। ਨਗਰ ਗੰਧ੍ਰਬ = ਗੰਧਰਬ ਨਗਰ, ਹਰਿਚੰਦ ਦੀ ਨਗਰੀ, ਹਵਾਈ ਕਿਲ੍ਹਾ।
(ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ।


ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥  

Jinī sacẖ arāḏẖi▫ā Nānak man ṯan fab. ||14||  

Those who worship and adore the True Lord, O Nanak, their minds and bodies are beautiful. ||14||  

ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਤਨਿ = ਤਨ ਵਿਚ। ਛਬ = ਸੁੰਦਰਤਾ, ਸੁਹਣੱਪ ॥੧੪॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ॥੧੪॥


ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ  

Paṯiṯ uḏẖāraṇ pārbarahm samrath purakẖ apār.  

The All-powerful Supreme Lord God, the Infinite Primal Being, is the Saving Grace of sinners.  

ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਕੱਢਣ ਵਾਲਾ। ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਪਾਰ = ਬੇਅੰਤ।
ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits