Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ  

Parbaṯ su▫inā rupā hovai hīre lāl jaṛā▫o.  

if the mountains became gold and silver, studded with gems and jewels -  

ਰੁਪਾ = ਰੁੱਪਾ, ਚਾਂਦੀ।
ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੧॥  

Bẖī ṯūʼnhai salāhṇā ākẖaṇ lahai na cẖā▫o. ||1||  

even then, I would worship and adore You, and my longing to chant Your Praises would not decrease. ||1||  

ਆਖਣ ਚਾਉ = ਤੇਰੀ ਵਡਿਆਈ ਕਰਨ ਦਾ ਚਾਉ। ਤੂੰ ਹੈ = ਤੈਨੂੰ ਹੀ ॥੧॥
ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥


ਮਃ  

Mėhlā 1.  

First Mehl:  

xxx
xxx


ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ  

Bẖār aṯẖārah mevā hovai garuṛā ho▫e su▫ā▫o.  

If all the eighteen loads of vegetation became fruits and the growing grass became sweet rice;  

ਭਾਰ ਅਠਾਰਹ = ੧੮ ਭਾਰ, ਸਾਰੀ ਬਨਸਪਤੀ {ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜੇ ਹਰੇਕ ਕਿਸਮ ਦੇ ਬ੍ਰਿਛ-ਬੂਟੇ ਦਾ ਇਕ ਇਕ ਪੱਤਰ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ ਤੋਲ '੧੮ ਭਾਰ' ਬਣਦਾ ਹੈ। ਇਕ ਭਾਰ ਦਾ ਵਜ਼ਨ ਹੈ ੫ ਮਣ ਕੱਚੇ}। ਗਰੁੜਾ = ਮੂੰਹ ਵਿਚ ਘੁਲ ਜਾਣ ਵਾਲਾ, ਰਸੀਲਾ। ਸੁਆਉ = ਸੁਆਦ।
ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ,


ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ  

Cẖanḏ sūraj ḏu▫e firḏe rakẖī▫ahi nihcẖal hovai thā▫o.  

if I were able to stop the sun and the moon in their orbits and hold them perfectly steady -  

xxx
ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ,


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੨॥  

Bẖī ṯūʼnhai salāhṇā ākẖaṇ lahai na cẖā▫o. ||2||  

even then, I would worship and adore You, and my longing to chant Your Praises would not decrease. ||2||  

xxx॥੨॥
(ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੨॥


ਮਃ  

Mėhlā 1.  

First Mehl:  

xxx
xxx


ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ  

Je ḏehai ḏukẖ lā▫ī▫ai pāp garah ḏu▫e rāhu.  

If my body were afflicted with pain, under the evil influence of unlucky stars;  

ਦੇਹੈ = ਸਰੀਰ ਨੂੰ। ਰਾਹੁ = ਰਾਹੂ। ਦੁਇ = ਦੋਵੇਂ ਰਾਹੂ ਤੇ ਕੇਤੂ। ਪਾਪ ਗਰਹ = ਪਾਪਾਂ ਦੇ ਗ੍ਰਹ, ਮਨਹੂਸ ਤਾਰੇ।
ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),


ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ  

Raṯ pīṇe rāje sirai upar rakẖī▫ahi evai jāpai bẖā▫o.  

and if the blood-sucking kings were to hold power over me -  

ਰਤੁ ਪੀਣੇ = ਜ਼ਾਲਮ। ਏਵੈ = ਇਹੋ ਜਿਹੀ। ਭਾਉ = ਪਿਆਰ। ਜਾਪੈ = ਪਰਗਟ ਹੋਵੇ। ਏਵੈ = ਇਸੇ ਤਰ੍ਹਾਂ {ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ, ਉਹਨਾਂ ਵਿਚੋਂ ਇਕ ਸੀ 'ਅੰਮ੍ਰਿਤ' ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ, ਤਾਂ 'ਰਾਹੂ' ਦੈਂਤ ਭੀ ਭੇਸ ਵਟਾ ਕੇ ਆ ਬੈਠਾ ਤੇ 'ਅੰਮ੍ਰਿਤ' ਪੀ ਗਿਆ। ਚੰਦਰਮਾ ਤੇ ਸੂਰਜ ਨੇ ਪਛਾਣ ਲਿਆ, ਉਹਨਾਂ ਮੋਹਨੀ ਅਵਤਾਰ ਨੂੰ ਦੱਸਿਆ ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ। 'ਅੰਮ੍ਰਿਤ' ਪੀਣ ਕਰਕੇ ਇਹ ਮਰ ਨ ਸਕਿਆ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦਾ ਹੈ, ਜਦੋਂ ਗ੍ਰਹਣ ਲੱਗ ਜਾਂਦਾ ਹੈ}
ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੩॥  

Bẖī ṯūʼnhai salāhṇā ākẖaṇ lahai na cẖā▫o. ||3||  

even if this were my condition, I would still worship and adore You, and my longing to chant Your Praises would not decrease. ||3||  

xxx॥੩॥
ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ॥੩॥


ਮਃ  

Mėhlā 1.  

First Mehl:  

xxx
xxx


ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ  

Agī pālā kapaṛ hovai kẖāṇā hovai vā▫o.  

If fire and ice were my clothes, and the wind was my food;  

ਅਗੀ = ਅੱਗ, ਗਰਮੀਆਂ ਵਿਚ ਸੂਰਜ ਦੀ ਤਪਦੀ ਧੁੱਪ ਤੇ ਸੇਕ। ਪਾਲਾ = ਸਿਆਲੀ ਠੰਢ। ਵਾਉ = ਹਵਾ।
(ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ)।


ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ  

Surgai ḏī▫ā mohṇī▫ā isṯarī▫ā hovan Nānak sabẖo jā▫o.  

and even if the enticing heavenly beauties were my wives, O Nanak-all this shall pass away!  

ਮੋਹਣੀਆ = ਮਨ ਨੂੰ ਮੋਹ ਲੈਣ ਵਾਲੀਆਂ। ਜਾਉ = ਨਾਸਵੰਤ।
ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।


ਭੀ ਤੂਹੈ ਸਾਲਾਹਣਾ ਆਖਣ ਲਹੈ ਚਾਉ ॥੪॥  

Bẖī ṯūhai salāhṇā ākẖaṇ lahai na cẖā▫o. ||4||  

Even then, I would worship and adore You, and my longing to chant Your Praises would not decrease. ||4||  

xxx॥੪॥
(ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ ॥੪॥


ਪਵੜੀ  

Pavṛī.  

Pauree:  

xxx
xxx


ਬਦਫੈਲੀ ਗੈਬਾਨਾ ਖਸਮੁ ਜਾਣਈ  

Baḏfailī gaibānā kẖasam na jāṇ▫ī.  

The foolish demon, who does evil deeds, does not know his Lord and Master.  

ਬਦਫੈਲੀ = ਮੰਦੀ ਕਰਤੂਤ। ਗੈਬਾਨਾ = ਲੁਕ ਕੇ।
(ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ,


ਸੋ ਕਹੀਐ ਦੇਵਾਨਾ ਆਪੁ ਪਛਾਣਈ  

So kahī▫ai ḏevānā āp na pacẖẖāṇ▫ī.  

Call him a mad-man, if he does not understand himself.  

xxx
ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ।


ਕਲਹਿ ਬੁਰੀ ਸੰਸਾਰਿ ਵਾਦੇ ਖਪੀਐ  

Kalėh burī sansār vāḏe kẖapī▫ai.  

The strife of this world is evil; these struggles are consuming it.  

ਕਲਹਿ = (ਜੋ ਸ਼ਾਂਤੀ ਦਾ ਨਾਸ ਕਰੇ) ਬਿਖਾਂਧ, ਝਗੜਾ। ਵਾਦੇ = ਝਗੜੇ ਵਿਚ ਹੀ।
ਜਗਤ ਵਿਚ (ਵਿਕਾਰਾਂ ਦੀ) ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ।


ਵਿਣੁ ਨਾਵੈ ਵੇਕਾਰਿ ਭਰਮੇ ਪਚੀਐ  

viṇ nāvai vekār bẖarme pacẖī▫ai.  

Without the Lord's Name, life is worthless. Through doubt, the people are being destroyed.  

xxx
ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ।


ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ  

Rāh ḏovai ik jāṇai so▫ī sijẖsī.  

One who recognizes that all spiritual paths lead to the One shall be emancipated.  

xxx
(ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ), ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ,


ਕੁਫਰ ਗੋਅ ਕੁਫਰਾਣੈ ਪਇਆ ਦਝਸੀ  

Kufar go▫a kufrāṇai pa▫i▫ā ḏajẖsī.  

One who speaks lies shall fall into hell and burn.  

ਕੁਫਰ = ਝੂਠ। ਕੁਫਰ ਗੋਅ = ਝੂਠ ਬੋਲਣ ਵਾਲਾ। ਦਝਸੀ = ਸੜੇਗਾ।
(ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ।


ਸਭ ਦੁਨੀਆ ਸੁਬਹਾਨੁ ਸਚਿ ਸਮਾਈਐ  

Sabẖ ḏunī▫ā sub▫hān sacẖ samā▫ī▫ai.  

In all the world, the most blessed and sanctified are those who remain absorbed in Truth.  

ਸੁਬਹਾਨੁ = ਸੁੰਦਰ।
ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ।


ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥  

Sijẖai ḏar ḏīvān āp gavā▫ī▫ai. ||9||  

One who eliminates selfishness and conceit is redeemed in the Court of the Lord. ||9||  

ਦੋਵੈ ਰਾਹ = ਧਨ ਤੇ ਨਾਮ ॥੯॥
ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ ॥੯॥


ਮਃ ਸਲੋਕੁ  

Mėhlā 1 salok.  

First Mehl, Shalok:  

xxx
xxx


ਸੋ ਜੀਵਿਆ ਜਿਸੁ ਮਨਿ ਵਸਿਆ ਸੋਇ  

So jīvi▫ā jis man vasi▫ā so▫e.  

They alone are truly alive, whose minds are filled with the Lord.  

xxx
(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ।


ਨਾਨਕ ਅਵਰੁ ਜੀਵੈ ਕੋਇ  

Nānak avar na jīvai ko▫e.  

O Nanak, no one else is truly alive;  

xxx
ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ।


ਜੇ ਜੀਵੈ ਪਤਿ ਲਥੀ ਜਾਇ  

Je jīvai paṯ lathī jā▫e.  

those who merely live shall depart in dishonor;  

xxx
ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ,


ਸਭੁ ਹਰਾਮੁ ਜੇਤਾ ਕਿਛੁ ਖਾਇ  

Sabẖ harām jeṯā kicẖẖ kẖā▫e.  

everything they eat is impure.  

xxx
ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ।


ਰਾਜਿ ਰੰਗੁ ਮਾਲਿ ਰੰਗੁ  

Rāj rang māl rang.  

Intoxicated with power and thrilled with wealth,  

ਰਾਜਿ = ਰਾਜ ਵਿਚ।
ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ,


ਰੰਗਿ ਰਤਾ ਨਚੈ ਨੰਗੁ  

Rang raṯā nacẖai nang.  

they delight in their pleasures, and dance about shamelessly.  

ਰੰਗੁ = ਪਿਆਰ। ਨੰਗੁ = ਬੇ-ਸ਼ਰਮ, ਨਿਲੱਜ।
ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)।


ਨਾਨਕ ਠਗਿਆ ਮੁਠਾ ਜਾਇ  

Nānak ṯẖagi▫ā muṯẖā jā▫e.  

O Nanak, they are deluded and defrauded.  

ਮੁਠਾ = ਲੁੱਟਿਆ।
ਹੇ ਨਾਨਕ! (ਉਹ) ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ,


ਵਿਣੁ ਨਾਵੈ ਪਤਿ ਗਇਆ ਗਵਾਇ ॥੧॥  

viṇ nāvai paṯ ga▫i▫ā gavā▫e. ||1||  

Without the Lord's Name, they lose their honor and depart. ||1||  

xxx॥੧॥
ਪ੍ਰਭੂ ਦੇ ਨਾਮ ਤੋਂ ਸੱਖਣਾ ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ ॥੧॥


ਮਃ  

Mėhlā 1.  

First Mehl:  

xxx
xxx


ਕਿਆ ਖਾਧੈ ਕਿਆ ਪੈਧੈ ਹੋਇ  

Ki▫ā kẖāḏẖai ki▫ā paiḏẖai ho▫e.  

What good is food, and what good are clothes,  

xxx
(ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ?


ਜਾ ਮਨਿ ਨਾਹੀ ਸਚਾ ਸੋਇ  

Jā man nāhī sacẖā so▫e.  

if the True Lord does not abide within the mind?  

xxx
ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ)।


ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ  

Ki▫ā mevā ki▫ā gẖi▫o guṛ miṯẖā ki▫ā maiḏā ki▫ā mās.  

What good are fruits, what good is ghee, sweet jaggery, what good is flour, and what good is meat?  

xxx
ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?


ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ  

Ki▫ā kapaṛ ki▫ā sej sukẖālī kījėh bẖog bilās.  

What good are clothes, and what good is a soft bed, to enjoy pleasures and sensual delights?  

ਕੀਜਹਿ = ਕੀਤੇ ਜਾਣ। ਭੋਗ ਬਿਲਾਸ = ਰੰਗ-ਰਲੀਆਂ।
ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?


ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ  

Ki▫ā laskar ki▫ā neb kẖavāsī āvai mahlī vās.  

What good is an army, and what good are soldiers, servants and mansions to live in?  

ਨੇਬ = ਚੋਬਦਾਰ। ਖਵਾਸੀ = ਚੌਰੀ-ਬਰਦਾਰ।
ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?


ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥  

Nānak sacẖe nām viṇ sabẖe tol viṇās. ||2||  

O Nanak, without the True Name, all this paraphernalia shall disappear. ||2||  

ਟੋਲ = ਪਦਾਰਥ ॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥


ਪਵੜੀ  

Pavṛī.  

Pauree:  

xxx
xxx


ਜਾਤੀ ਦੈ ਕਿਆ ਹਥਿ ਸਚੁ ਪਰਖੀਐ  

Jāṯī ḏai ki▫ā hath sacẖ parkẖī▫ai.  

What good is social class and status? Truthfulness is measured within.  

xxx
(ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿਚ ਕੁਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)।


ਮਹੁਰਾ ਹੋਵੈ ਹਥਿ ਮਰੀਐ ਚਖੀਐ  

Mahurā hovai hath marī▫ai cẖakẖī▫ai.  

Pride in one's status is like poison-holding it in your hand and eating it, you shall die.  

xxx
(ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ।


ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ  

Sacẖe kī sirkār jug jug jāṇī▫ai.  

The True Lord's Sovereign Rule is known throughout the ages.  

ਸਿਰਕਾਰ = ਰਾਜ, ਹਕੂਮਤ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਹੀ।
ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।


ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ  

Hukam manne sirḏār ḏar ḏībāṇī▫ai.  

One who respects the Hukam of the Lord's Command is honored and respected in the Court of the Lord.  

ਦੀਬਾਣੀਐ = ਦੀਵਾਨ ਵਿਚ, ਦਰਗਾਹ ਵਿਚ।
ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ।


ਫੁਰਮਾਨੀ ਹੈ ਕਾਰ ਖਸਮਿ ਪਠਾਇਆ  

Furmānī hai kār kẖasam paṯẖā▫i▫ā.  

By the Order of our Lord and Master, we have been brought into this world.  

ਫੁਰਮਾਨੀ = ਹੁਕਮ ਮੰਨਣਾ। ਖਸਮਿ = ਖਸਮ ਨੇ। ਪਠਾਇਆ = ਭੇਜਿਆ।
ਖਸਮ (ਪ੍ਰਭੂ) ਨੇ (ਜੀਵ ਨੂੰ) ਹੁਕਮ ਮੰਨਣ-ਰੂਪ ਕਾਰ ਦੇ ਕੇ (ਜਗਤ ਵਿਚ) ਭੇਜਿਆ ਹੈ।


ਤਬਲਬਾਜ ਬੀਚਾਰ ਸਬਦਿ ਸੁਣਾਇਆ  

Ŧabalbāj bīcẖār sabaḏ suṇā▫i▫ā.  

The Drummer, the Guru, has announced the Lord's meditation, through the Word of the Shabad.  

ਤਬਲਬਾਜ = ਨਗਾਰਚੀ (ਗੁਰੂ)।
ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ)।


ਇਕਿ ਹੋਏ ਅਸਵਾਰ ਇਕਨਾ ਸਾਖਤੀ  

Ik ho▫e asvār iknā sākẖ▫ṯī.  

Some have mounted their horses in response, and others are saddling up.  

ਸਾਖਤੀ = ਦੁਮਚੀ, (ਦੁਮਚੀਆਂ ਪਾ ਲਈਆਂ, ਤਿਆਰ ਹੋ ਗਏ)।
(ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਪਏ ਹਨ,


ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥  

Iknī baḏẖe bẖār iknā ṯākẖ▫ṯī. ||10||  

Some have tied up their bridles, and others have already ridden off. ||10||  

ਤਾਖਤੀ = ਦੌੜ, (ਭਾਵ), ਦੌੜ ਪਈ ॥੧੦॥
ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥


ਸਲੋਕੁ ਮਃ  

Salok mėhlā 1.  

Shalok, First Mehl:  

xxx
xxx


ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ  

Jā pakā ṯā kati▫ā rahī so palar vāṛ.  

When the crop is ripe, then it is cut down; only the stalks are left standing.  

ਪਲਰਿ = ਨਾੜ, ਬੂਟੇ ਦੀ ਨਾਲੀ ਜਿਸ ਉੱਤੇ ਸਿੱਟਾ ਉਗਿਆ ਹੁੰਦਾ ਹੈ।
ਜਦੋਂ (ਕਣਕ ਆਦਿਕ ਫ਼ਸਲ ਦਾ ਬੂਟਾ) ਪੱਕ ਜਾਂਦਾ ਹੈ ਤਾਂ (ਉਤੋਂ ਉਤੋਂ) ਵੱਢ ਲਈਦਾ ਹੈ, (ਕਣਕ ਦੀ) ਨਾੜ ਤੇ (ਪੈਲੀ ਦੀ) ਵਾੜ ਪਿੱਛੇ ਰਹਿ ਜਾਂਦੀ ਹੈ।


ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ  

Saṇ kīsārā cẖithi▫ā kaṇ la▫i▫ā ṯan jẖāṛ.  

The corn on the cob is put into the thresher, and the kernels are separated from the cobs.  

ਸਣੁ = ਸਮੇਤ। ਕੀਸਾਰਾ = ਸਿੱਟੇ ਦੇ ਤਿੱਖੇ ਕੰਡੇ। ਕਣੁ = ਦਾਣੇ। ਤਨੁ ਝਾੜਿ = (ਬੂਟਿਆਂ ਦਾ) ਤਨ ਝਾੜ ਕੇ, ਬੋਹਲ ਉਡਾ ਕੇ।
ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।


ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ  

Ḏu▫e puṛ cẖakī joṛ kai pīsaṇ ā▫e bahiṯẖ.  

Placing the kernels between the two mill-stones, people sit and grind the corn.  

ਬਹਿਠੁ = ਬੈਠੇ।
ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ,


ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥  

Jo ḏar rahe so ubre Nānak ajab diṯẖ. ||1||  

Those kernels which stick to the central axle are spared-Nanak has seen this wonderful vision! ||1||  

ਅਜਬੁ = ਅਚਰਜ ਤਮਾਸ਼ਾ ॥੧॥
(ਪਰ) ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ (ਚੱਕੀ ਦੇ) ਦਰ ਤੇ (ਭਾਵ, ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ) ॥੧॥


ਮਃ  

Mėhlā 1.  

First Mehl:  

xxx
xxx


ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ  

vekẖ jė miṯẖā kati▫ā kat kut baḏẖā pā▫e.  

Look, and see how the sugar-cane is cut down. After cutting away its branches, its feet are bound together into bundles,  

ਮਿਠਾ = ਗੰਨਾ। ਕਟਿ ਕੁਟਿ = ਕੱਟ ਕੁੱਟ ਕੇ (ਭਾਵ,) ਵੱਢਣ ਤੋਂ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਛਿੱਲ ਛਿੱਲ ਕੇ। ਪਾਇ = ਪਾ ਕੇ, ਰੱਸੀਆਂ ਪਾ ਕੇ।
ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)।


        


© SriGranth.org, a Sri Guru Granth Sahib resource, all rights reserved.
See Acknowledgements & Credits