Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕ ਵਾਰਾਂ ਤੇ ਵਧੀਕ  

सलोक वारां ते वधीक ॥  

Salok vārāʼn ṯe vaḏẖīk.  

Shaloks In Addition To The Vaars.  

ਤੇ-ਤੋਂ। ਸਲੋਕ ਵਾਰਾਂ ਤੇ ਵਧੀਕ-'ਵਾਰਾਂ' (ਵਿਚ ਦਰਜ ਹੋਣ) ਤੋਂ ਵਧੇ ਹੋਏ ਸਲੋਕ।
ਬਾਣੀ 'ਸਲੋਕ ਵਾਰਾਂ ਤੇ ਵਧੀਕ'।


ਮਹਲਾ  

महला १ ॥  

Mėhlā 1.  

First Mehl:  

xxx
ਗੁਰੂ ਨਾਨਕ ਦੀ।


ਉਤੰਗੀ ਪੈਓਹਰੀ ਗਹਿਰੀ ਗੰਭੀਰੀ  

उतंगी पैओहरी गहिरी ग्मभीरी ॥  

Uṯangī pai▫ohrī gahirī gambẖīrī.  

O you with swollen breasts, let your consciousness become deep and profound.  

ਉਤੰਗੀ = (उत्तुंग = Lofty, high, tall) ਲੰਮੀ, ਲੰਮੇ ਕੱਦ ਵਾਲੀ। ਪੈਓਹਰੀ = (पयस् = ਦੁੱਧ! पयोधर = ਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ। ਗਹਿਰੀ = ਡੂੰਘੀ, ਮਗਨ। ਗੰਭੀਰੀ = ਗੰਭੀਰ ਸੁਭਾਅ ਵਾਲੀ। ਗਹਿਰੀ ਗੰਭੀਰੀ = ਮਾਣ ਵਿਚ ਮੱਤੀ ਹੋਈ, ਮਸਤ ਚਾਲ ਵਾਲੀ।
ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!)


ਸਸੁੜਿ ਸੁਹੀਆ ਕਿਵ ਕਰੀ ਨਿਵਣੁ ਜਾਇ ਥਣੀ  

ससुड़ि सुहीआ किव करी निवणु न जाइ थणी ॥  

Sasuṛ suhī▫ā kiv karī nivaṇ na jā▫e thaṇī.  

O mother-in-law, how can I bow? Because of my stiff nipples, I cannot bow.  

ਸਸੁੜੀ = ਸਸੁੜੀ ਨੂੰ, ਸੱਸ ਨੂੰ। ਸੁਹੀਆ = ਨਮਸਕਾਰ। ਕਿਵ = ਕਿਵੇਂ? ਕਰੀ = ਕਰੀਂ, ਮੈਂ ਕਰਾਂ। ਥਣੀ = ਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ।
ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)।


ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ  

गचु जि लगा गिड़वड़ी सखीए धउलहरी ॥  

Gacẖ jė lagā girvaṛī sakẖī▫e ḏẖa▫ulharī.  

O sister, those mansions built as high as mountains -  

ਗਚੁ = ਚੂਨੇ ਦਾ ਪਲਸਤਰ। ਜਿ ਧਉਲਹਰੀ = ਜਿਨ੍ਹਾਂ ਧੌਲਰਾਂ ਨੂੰ, ਜਿਨ੍ਹਾਂ ਪੱਕੇ ਮਹਲਾਂ ਨੂੰ। ਗਿੜਵੜੀ ਧਉਲਹਰੀ = ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ! ਸਖੀਏ = ਹੇ ਸਖੀ!
(ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ।)


ਸੇ ਭੀ ਢਹਦੇ ਡਿਠੁ ਮੈ ਮੁੰਧ ਗਰਬੁ ਥਣੀ ॥੧॥  

से भी ढहदे डिठु मै मुंध न गरबु थणी ॥१॥  

Se bẖī dẖahḏe diṯẖ mai munḏẖ na garab thaṇī. ||1||  

I have seen them come crumbling down. O bride, do not be so proud of your nipples. ||1||  

ਸੇ = ਉਹ (ਬਹੁ-ਵਚਨ)। ਡਿਠੁ = ਡਿੱਠੇ ਹਨ। ਮੁੰਧ = ਹੇ ਮੁੰਧ! (मुग्धा = A young girl attractive by her youthful simplicity) ਹੇ ਭੋਲੀ ਜੁਆਨ ਕੁੜੀਏ! ਨ ਗਰਬੁ = ਅਹੰਕਾਰ ਨਾਹ ਕਰ। ਥਣੀ = ਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ ॥੧॥
(ਵੇਖ!) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ॥੧॥


ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ  

सुणि मुंधे हरणाखीए गूड़ा वैणु अपारु ॥  

Suṇ munḏẖe harṇākẖī▫e gūṛā vaiṇ apār.  

O bride with deer-like eyes, listen to the words of deep and infinite wisdom.  

ਹਰਣਾਖੀਏ = (ਹਰਣ = ਅਖੀ) ਹਰਣ ਦੀਆਂ ਅੱਖਾਂ ਵਾਲੀਏ! ਹੇ ਸੋਹਣੇ ਨੇਤ੍ਰਾਂ ਵਾਲੀਏ! ਮੁੰਧੇ = ਹੇ ਭੋਲੀ ਜੁਆਨ ਕੁੜੀਏ! ਗੂੜਾ = ਡੂੰਘਾ, ਭੇਦ-ਭਰਿਆ। ਅਪਾਰੁ = ਬਹੁਤ। ਵੈਣੁ = ਵਚਨ, ਬੋਲ।
ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ।


ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ  

पहिला वसतु सिञाणि कै तां कीचै वापारु ॥  

Pahilā vasaṯ siñāṇ kai ṯāʼn kīcẖai vāpār.  

First, examine the merchandise, and then, make the deal.  

ਕੀਚੈ = ਕਰਨਾ ਚਾਹੀਦਾ ਹੈ।
(ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।


ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ  

दोही दिचै दुरजना मित्रां कूं जैकारु ॥  

Ḏohī ḏicẖai ḏurjanā miṯrāʼn kūʼn jaikār.  

Proclaim that you will not associate with evil people; celebrate victory with your friends.  

ਦੋਹੀ = ਦੁਹਾਈ, ਰੱਬ ਦੀ ਦੁਹਾਈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦੁਹਾਈ। ਦਿਚੈ = ਦੇਣੀ ਚਾਹੀਦੀ ਹੈ। ਦੁਰਜਨਾ = (ਕਾਮਾਦਿਕ) ਦੁਸਟਾਂ (ਨੂੰ ਕੱਢਣ ਲਈ)। ਕੂੰ = ਦੀ ਖ਼ਾਤਰ। ਜੈਕਾਰੁ = ਪ੍ਰਭੂ ਦੀ ਜੈਕਾਰ, ਪ੍ਰਭੂ ਦੀ ਸਿਫ਼ਤ-ਸਾਲਾਹ। ਮਿਤ੍ਰਾਂ ਕੂੰ = ਭਲੇ ਗੁਣਾਂ ਦੀ ਖ਼ਾਤਰ।
ਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।


ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ  

जितु दोही सजण मिलनि लहु मुंधे वीचारु ॥  

Jiṯ ḏohī sajaṇ milan lahu munḏẖe vīcẖār.  

This proclamation, to meet with your friends, O bride - give it some thought.  

ਜਿਤੁ ਦੋਹੀ = ਜਿਸ ਦੁਹਾਈ ਦੀ ਰਾਹੀਂ, ਜਿਸ ਰੱਬੀ ਸਿਫ਼ਤ-ਸਾਲਾਹ ਦੀ ਰਾਹੀਂ। ਮਿਲਨਿ = ਮਿਲਦੇ ਹਨ। ਲਹੁ ਵੀਚਾਰੁ = (ਉਸ ਦੁਹਾਈ ਨੂੰ) ਮਨ ਵਿਚ ਵਸਾਈ ਰੱਖ।
ਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ।


ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ  

तनु मनु दीजै सजणा ऐसा हसणु सारु ॥  

Ŧan man ḏījai sajṇā aisā hasaṇ sār.  

Surrender mind and body to the Lord your Friend; this is the most excellent pleasure.  

ਦੀਜੈ = ਦੇਣਾ ਚਾਹੀਦਾ ਹੈ। ਹਸਣੁ = ਖ਼ੁਸ਼ੀ, ਆਨੰਦ। ਸਾਰੁ = ਸ੍ਰੇਸ਼ਟ।
(ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ।


ਤਿਸ ਸਉ ਨੇਹੁ ਕੀਚਈ ਜਿ ਦਿਸੈ ਚਲਣਹਾਰੁ  

तिस सउ नेहु न कीचई जि दिसै चलणहारु ॥  

Ŧis sa▫o nehu na kīcẖ▫ī jė ḏisai cẖalaṇhār.  

Do not fall in love with one who is destined to leave.  

ਸਉ = ਸਿਉ, ਨਾਲ। ਨ ਕੀਚਈ = ਨਹੀਂ ਕਰਨਾ ਚਾਹੀਦਾ। ਨੇਹੁ = ਪਿਆਰ, ਮੋਹ। ਜਿ = ਜਿਹੜਾ। ਚਲਣਹਾਰੁ = ਨਾਸਵੰਤ।
ਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ।


ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥  

नानक जिन्ही इव करि बुझिआ तिन्हा विटहु कुरबाणु ॥२॥  

Nānak jinĥī iv kar bujẖi▫ā ṯinĥā vitahu kurbāṇ. ||2||  

O Nanak, I am a sacrifice to those who understand this. ||2||  

ਇਵ ਕਰਿ = ਇਸ ਤਰ੍ਹਾਂ, ਇਸ ਤਰੀਕੇ ਨਾਲ। ਵਿਟਹੁ = ਤੋਂ ॥੨॥
ਹੇ ਨਾਨਕ! ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ॥੨॥


ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ  

जे तूं तारू पाणि ताहू पुछु तिड़ंन्ह कल ॥  

Je ṯūʼn ṯārū pāṇ ṯāhū pucẖẖ ṯiṛĥaʼn▫nĥ kal.  

If you wish to swim across the water, then consult those who know how to swim.  

ਪਾਣਿ = ਪਾਣੀ। ਤਾਰੂ ਪਾਣਿ = ਪਾਣੀ ਦਾ ਤਾਰੂ (ਬਣਨਾ ਚਾਹੇਂ)। ਤਾਹੂ = ਉਹਨਾਂ ਨੂੰ। ਕਲ = ਕਲਾ, ਹੁਨਰ, ਜਾਚ। ਤਿੜੰਨ੍ਹ੍ਹ ਕਲ = ਤਰਨ ਦਾ ਹੁਨਰ, ਤਰਨ ਦੀ ਜਾਚ।
ਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ), (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ।


ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥੩॥  

ताहू खरे सुजाण वंञा एन्ही कपरी ॥३॥  

Ŧāhū kẖare sujāṇ vañā enĥī kaprī. ||3||  

Those who have survived these treacherous waves are very wise. ||3||  

ਤਾਹੂ = ਉਹ (ਮਨੁੱਖ) ਹੀ। ਖਰੇ ਸੁਜਾਣ = ਅਸਲ ਸਿਆਣੇ। ਏਨੀ ਕਪਰੀ = ਏਨੀ ਕਪਰੀਂ, ਇਹਨਾਂ ਲਹਿਰਾਂ ਵਿਚੋਂ। ਵੰਞਾ = ਵੰਞਾਂ, ਮੈਂ ਲੰਘਦਾ ਹਾਂ, ਮੈਂ ਲੰਘ ਸਕਦਾ ਹਾਂ ॥੩॥
ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ)। ਮੈਂ (ਭੀ ਉਹਨਾਂ ਦੀ ਸੰਗਤ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ ॥੩॥


ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ  

झड़ झखड़ ओहाड़ लहरी वहनि लखेसरी ॥  

Jẖaṛ jẖakẖaṛ ohāṛ lahrī vahan lakẖesarī.  

The storm rages and the rain floods the land; thousands of waves rise and surge.  

ਓਹਾੜ = ਹੜ੍ਹ। ਲਹਰੀ ਲਖੇਸਰੀ = (ਵਿਕਾਰਾਂ ਦੀਆਂ) ਲੱਖਾਂ ਹੀ ਲਹਿਰਾਂ। ਵਹਨਿ = ਵਹਿੰਦੀਆਂ ਹਨ, ਚੱਲ ਰਹੀਆਂ ਹਨ।
(ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ।


ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥  

सतिगुर सिउ आलाइ बेड़े डुबणि नाहि भउ ॥४॥  

Saṯgur si▫o ālā▫e beṛe dubaṇ nāhi bẖa▫o. ||4||  

If you cry out for help from the True Guru, you have nothing to fear - your boat will not sink. ||4||  

ਸਿਉ = ਪਾਸ। ਆਲਾਇ = ਪੁਕਾਰ ਕਰ। ਡੁਬਣਿ = ਡੁਬਣ ਵਿਚ। ਭਉ = ਡਰ, ਖ਼ਤਰਾ ॥੪॥
(ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ ॥੪॥


ਨਾਨਕ ਦੁਨੀਆ ਕੈਸੀ ਹੋਈ  

नानक दुनीआ कैसी होई ॥  

Nānak ḏunī▫ā kaisī ho▫ī.  

O Nanak, what has happened to the world?  

xxx
ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ।


ਸਾਲਕੁ ਮਿਤੁ ਰਹਿਓ ਕੋਈ  

सालकु मितु न रहिओ कोई ॥  

Sālak miṯ na rahi▫o ko▫ī.  

There is no guide or friend.  

ਸਾਲਕੁ = ਸੱਚਾ ਸੰਤ ਜੋ ਆਪ ਜਪੇ ਤੇ ਹੋਰਨਾਂ ਤੋਂ ਜਪਾਏ, ਸਹੀ ਜੀਵਨ-ਰਾਹ ਦੱਸਣ ਵਾਲਾ। ਮਿਤੁ = ਮਿੱਤਰ।
ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ।


ਭਾਈ ਬੰਧੀ ਹੇਤੁ ਚੁਕਾਇਆ  

भाई बंधी हेतु चुकाइआ ॥  

Bẖā▫ī banḏẖī heṯ cẖukā▫i▫ā.  

There is no love, even among brothers and relatives.  

ਭਾਈ ਬੰਧੀ = ਭਰਾਵਾਂ ਸਨਬੰਧੀਆਂ (ਦੇ ਮੋਹ ਵਿਚ ਫਸ ਕੇ)। ਹੇਤੁ = (ਪਰਮਾਤਮਾ ਦਾ) ਪਿਆਰ। ਚੁਕਾਇਆ = ਮੁਕਾ ਦਿੱਤਾ ਹੈ।
ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ) ਮੁਕਾਈ ਬੈਠਾ ਹੈ।


ਦੁਨੀਆ ਕਾਰਣਿ ਦੀਨੁ ਗਵਾਇਆ ॥੫॥  

दुनीआ कारणि दीनु गवाइआ ॥५॥  

Ḏunī▫ā kāraṇ ḏīn gavā▫i▫ā. ||5||  

For the sake of the world, people have lost their faith. ||5||  

ਕਾਰਣਿ = ਦੀ ਖ਼ਾਤਰ, ਵਾਸਤੇ। ਦੀਨੁ = ਧਰਮ, ਆਤਮਕ ਜੀਵਨ ਦਾ ਸਰਮਾਇਆ ॥੫॥
ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ ॥੫॥


ਹੈ ਹੈ ਕਰਿ ਕੈ ਓਹਿ ਕਰੇਨਿ  

है है करि कै ओहि करेनि ॥  

Hai hai kar kai ohi karen.  

They cry and weep and wail.  

ਹੈ ਹੈ = ਹਾਇ ਹਾਇ। ਕਰਿ ਕੈ = ਆਖ ਆਖ ਕੇ। ਓਹਿ ਕਰੇਨਿ = 'ਓਏ ਓਏ' ਕਰਦੀਆਂ ਹਨ।
(ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ। ਆਪਣੀਆਂ)


ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ  

गल्हा पिटनि सिरु खोहेनि ॥  

Galĥā pitan sir kẖohen.  

They slap their faces and pull their hair out.  

ਪਿਟਨਿ = ਪਿੱਟਦੀਆਂ ਹਨ। ਖੋਹੇਨਿ = ਖੁੰਹਦੀਆਂ ਹਨ।
ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ)।


ਨਾਉ ਲੈਨਿ ਅਰੁ ਕਰਨਿ ਸਮਾਇ  

नाउ लैनि अरु करनि समाइ ॥  

Nā▫o lain ar karan samā▫e.  

But if they chant the Naam, the Name of the Lord, they shall be absorbed into it.  

ਨਾਉ = (ਪਰਮਾਤਮਾ ਦਾ) ਨਾਮ। ਲੈਨਿ = ਲੈਂਦੇ ਹਨ, ਲੈਂਦੀਆਂ ਹਨ। ਅਰੁ = ਅਤੇ। ਸਮਾਇ = ਸਮਾਈ, ਸ਼ਾਂਤੀ। ਕਰਨਿ ਸਮਾਇ = ਸਮਾਈ ਕਰਦੇ ਹਨ, ਸ਼ਾਂਤੀ ਕਰਦੇ ਹਨ, ਭਾਣਾ ਮੰਨਦੇ ਹਨ।
ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ,


ਨਾਨਕ ਤਿਨ ਬਲਿਹਾਰੈ ਜਾਇ ॥੬॥  

नानक तिन बलिहारै जाइ ॥६॥  

Nānak ṯin balihārai jā▫e. ||6||  

O Nanak, I am a sacrifice to them. ||6||  

ਜਾਇ = ਜਾਂਦਾ ਹੈ। ਨਾਨਕ ਜਾਇ = ਨਾਨਕ ਜਾਂਦਾ ਹੈ ॥੬॥
ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੬॥


ਰੇ ਮਨ ਡੀਗਿ ਡੋਲੀਐ ਸੀਧੈ ਮਾਰਗਿ ਧਾਉ  

रे मन डीगि न डोलीऐ सीधै मारगि धाउ ॥  

Re man dīg na dolī▫ai sīḏẖai mārag ḏẖā▫o.  

O my mind, do not waver or walk on the crooked path; take the straight and true path.  

ਡੀਗਿ = ਡਿੰਗੇ (ਰਸਤੇ) ਉੱਤੇ। ਨ ਡੋਲੀਐ = ਡੋਲਣਾ ਨਹੀਂ ਚਾਹੀਦਾ, ਭਟਕਣਾ ਨਹੀਂ ਚਾਹੀਦਾ। ਸੀਧੈ ਮਾਰਗਿ = ਸਿੱਧੇ ਰਸਤੇ ਉੱਤੇ। ਧਾਉ = ਦੌੜ।
ਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ।


ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ  

पाछै बाघु डरावणो आगै अगनि तलाउ ॥  

Pācẖẖai bāgẖ darāvṇo āgai agan ṯalā▫o.  

The terrible tiger is behind you, and the pool of fire is ahead.  

ਪਾਛੈ = ਇਸ ਜਗਤ ਵਿਚ। ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਡਰਾਵਣੋ = ਭਿਆਨਕ। ਆਗੈ = ਅਗਲੇ ਆ ਰਹੇ ਸਮੇ ਵਿਚ, ਪਰਲੋਕ ਵਿਚ। ਅਗਨਿ ਤਲਾਉ = ਅੱਗ ਦਾ ਤਲਾਬ, ਜਠਰਾਗਨੀ ਦੀ ਘੁੰਮਣ-ਘੇਰੀ।
(ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ)।


ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਢੰਗੁ  

सहसै जीअरा परि रहिओ मा कउ अवरु न ढंगु ॥  

Sahsai jī▫arā par rahi▫o mā ka▫o avar na dẖang.  

My soul is skeptical and doubtful, but I cannot see any other way to go.  

ਸਹਸੈ = ਸਹਮ ਵਿਚ। ਜੀਅਰਾ = ਜਿੰਦ। ਪਰਿ ਰਹਿਓ = ਪਿਆ ਰਹਿੰਦਾ ਹੈ। ਮਾ ਕਉ = ਮੈਨੂੰ। ਅਵਰੁ = (ਕੋਈ) ਹੋਰ।
(ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ। ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ।


ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥  

नानक गुरमुखि छुटीऐ हरि प्रीतम सिउ संगु ॥७॥  

Nānak gurmukẖ cẖẖutī▫ai har parīṯam si▫o sang. ||7||  

O Nanak, as Gurmukh, dwell with your Beloved Lord, and you shall be saved. ||7||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਛੁਟੀਐ = ਬਚ ਸਕੀਦਾ ਹੈ। ਸਿਉ = ਨਾਲ। ਸੰਗੁ = ਸਾਥ, ਪਿਆਰ ॥੭॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ ॥੭॥


ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ  

बाघु मरै मनु मारीऐ जिसु सतिगुर दीखिआ होइ ॥  

Bāgẖ marai man mārī▫ai jis saṯgur ḏīkẖi▫ā ho▫e.  

The tiger is killed, and the mind is killed, through the Teachings of the True Guru.  

ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਮਾਰੀਐ = ਵੱਸ ਵਿਚ ਕਰ ਸਕੀਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਦੀਖਿਆ = ਸਿੱਖਿਆ।
ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ।


ਆਪੁ ਪਛਾਣੈ ਹਰਿ ਮਿਲੈ ਬਹੁੜਿ ਮਰਣਾ ਹੋਇ  

आपु पछाणै हरि मिलै बहुड़ि न मरणा होइ ॥  

Āp pacẖẖāṇai har milai bahuṛ na marṇā ho▫e.  

One who understands himself, meets with the Lord, and never dies again.  

ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਬਹੁੜਿ = ਮੁੜ।
(ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ।


        


© SriGranth.org, a Sri Guru Granth Sahib resource, all rights reserved.
See Acknowledgements & Credits