Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਃ  

मः १ ॥  

Mėhlā 1.  

First Mehl  

xxx
xxx


ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ  

हकु पराइआ नानका उसु सूअर उसु गाइ ॥  

Hak parā▫i▫ā nānkā us sū▫ar us gā▫e.  

: To take what rightfully belongs to another, is like a Muslim eating pork, or a Hindu eating beef.  

xxx
ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।


ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਖਾਇ  

गुरु पीरु हामा ता भरे जा मुरदारु न खाइ ॥  

Gur pīr hāmā ṯā bẖare jā murḏār na kẖā▫e.  

Our Guru, our Spiritual Guide, stands by us, if we do not eat those carcasses.  

ਹਾਮਾ ਭਰੇ = ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ}। ਮੁਰਦਾਰੁ = ਮਸਾਲੇ ਪਰਾਇਆ ਹੱਕ।
ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।


ਗਲੀ ਭਿਸਤਿ ਜਾਈਐ ਛੁਟੈ ਸਚੁ ਕਮਾਇ  

गली भिसति न जाईऐ छुटै सचु कमाइ ॥  

Galī bẖisaṯ na jā▫ī▫ai cẖẖutai sacẖ kamā▫e.  

By mere talk, people do not earn passage to Heaven. Salvation comes only from the practice of Truth.  

ਭਿਸਤਿ = ਬਹਿਸ਼ਤ ਵਿਚ। ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ।
ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।


ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਜਾਇ  

मारण पाहि हराम महि होइ हलालु न जाइ ॥  

Māraṇ pāhi harām mėh ho▫e halāl na jā▫e.  

By adding spices to forbidden foods, they are not made acceptable.  

ਮਾਰਣ = ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ)।
(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।


ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥  

नानक गली कूड़ीई कूड़ो पलै पाइ ॥२॥  

Nānak galī kūṛī▫ī kūṛo palai pā▫e. ||2||  

O Nanak, from false talk, only falsehood is obtained. ||2||  

ਕੂੜੀਈ ਗਲੀ = (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ। ਪਲੈ ਪਾਇ = ਮਿਲਦਾ ਹੈ ॥੨॥
ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥


ਮਃ  

मः १ ॥  

Mėhlā 1.  

First Mehl:  

xxx
xxx


ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ  

पंजि निवाजा वखत पंजि पंजा पंजे नाउ ॥  

Panj nivājā vakẖaṯ panj panjā panje nā▫o.  

There are five prayers and five times of day for prayer; the five have five names.  

ਵਖਤ = ਵਕਤ, ਸਮੇ।
(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।


ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ  

पहिला सचु हलाल दुइ तीजा खैर खुदाइ ॥  

Pahilā sacẖ halāl ḏu▫e ṯījā kẖair kẖuḏā▫e.  

Let the first be truthfulness, the second honest living, and the third charity in the Name of God.  

ਦੁਇ = ਦੂਜੀ। ਖੈਰ ਖੁਦਾਇ = ਰੱਬ ਤੋਂ ਸਭ ਦਾ ਭਲਾ ਮੰਗਣਾ।
(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।


ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ  

चउथी नीअति रासि मनु पंजवी सिफति सनाइ ॥  

Cẖa▫uthī nī▫aṯ rās man panjvī sifaṯ sanā▫e.  

Let the fourth be good will to all, and the fifth the praise of the Lord.  

ਰਾਸਿ = ਰਾਸਤ, ਸਾਫ਼। ਸਨਾਇ = ਵਡਿਆਈ।
ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।


ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ  

करणी कलमा आखि कै ता मुसलमाणु सदाइ ॥  

Karṇī kalmā ākẖ kai ṯā musalmāṇ saḏā▫e.  

Repeat the prayer of good deeds, and then, you may call yourself a Muslim.  

xxx
(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।


ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥  

नानक जेते कूड़िआर कूड़ै कूड़ी पाइ ॥३॥  

Nānak jeṯe kūṛi▫ār kūrhai kūṛī pā▫e. ||3||  

O Nanak, the false obtain falsehood, and only falsehood. ||3||  

ਪਾਇ = ਪਾਂਇਆਂ, ਇੱਜ਼ਤ ॥੩॥
ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ  

इकि रतन पदारथ वणजदे इकि कचै दे वापारा ॥  

Ik raṯan paḏārath vaṇjaḏe ik kacẖai ḏe vāpārā.  

Some trade in priceless jewels, while others deal in mere glass.  

ਇਕਿ = ਕਈ ਮਨੁੱਖ।
ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।


ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ  

सतिगुरि तुठै पाईअनि अंदरि रतन भंडारा ॥  

Saṯgur ṯuṯẖai pā▫ī▫an anḏar raṯan bẖandārā.  

When the True Guru is pleased, we find the treasure of the jewel, deep within the self.  

ਪਾਈਅਨਿ = ਮਿਲਦੇ ਹਨ।
(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।


ਵਿਣੁ ਗੁਰ ਕਿਨੈ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ  

विणु गुर किनै न लधिआ अंधे भउकि मुए कूड़िआरा ॥  

viṇ gur kinai na laḏẖi▫ā anḏẖe bẖa▫uk mu▫e kūṛi▫ārā.  

Without the Guru, no one has found this treasure. The blind and the false have died in their endless wanderings.  

xxx
ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।


ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ  

मनमुख दूजै पचि मुए ना बूझहि वीचारा ॥  

Manmukẖ ḏūjai pacẖ mu▫e nā būjẖėh vīcẖārā.  

The self-willed manmukhs putrefy and die in duality. They do not understand contemplative meditation.  

xxx
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।


ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ  

इकसु बाझहु दूजा को नही किसु अगै करहि पुकारा ॥  

Ikas bājẖahu ḏūjā ko nahī kis agai karahi pukārā.  

Without the One Lord, there is no other at all. Unto whom should they complain?  

xxx
(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।


ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ  

इकि निरधन सदा भउकदे इकना भरे तुजारा ॥  

Ik nirḏẖan saḏā bẖa▫ukḏe iknā bẖare ṯujārā.  

Some are destitute, and wander around endlessly, while others have storehouses of wealth.  

ਤੁਜਾਰਾ = ਖ਼ਜ਼ਾਨੇ।
(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।


ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ  

विणु नावै होरु धनु नाही होरु बिखिआ सभु छारा ॥  

viṇ nāvai hor ḏẖan nāhī hor bikẖi▫ā sabẖ cẖẖārā.  

Without God's Name, there is no other wealth. Everything else is just poison and ashes.  

ਬਿਖਿਆ = ਮਾਇਆ। ਛਾਰਾ = ਸੁਆਹ, ਤੁੱਛ, ਨਿਕੰਮਾ।
(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।


ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥  

नानक आपि कराए करे आपि हुकमि सवारणहारा ॥७॥  

Nānak āp karā▫e kare āp hukam savāraṇhārā. ||7||  

O Nanak, the Lord Himself acts, and causes others to act; by the Hukam of His Command, we are embellished and exalted. ||7||  

xxx॥੭॥
(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ  

मुसलमाणु कहावणु मुसकलु जा होइ ता मुसलमाणु कहावै ॥  

Musalmāṇ kahāvaṇ muskal jā ho▫e ṯā musalmāṇ kahāvai.  

It is difficult to be called a Muslim; if one is truly a Muslim, then he may be called one.  

xxx
(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।


ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ  

अवलि अउलि दीनु करि मिठा मसकल माना मालु मुसावै ॥  

Aval a▫ul ḏīn kar miṯẖā maskal mānā māl musāvai.  

First, let him savor the religion of the Prophet as sweet; then, let his pride of his possessions be scraped away.  

ਅਵਲਿ ਅਉਲਿ = ਅਵਲਿ ਅਉਲਿ, ਪਹਿਲਾਂ ਪਹਿਲ, ਸਭ ਤੋਂ ਪਹਿਲਾਂ {ਨੋਟ: ਅੱਖਰ 'ੳ' ਤੇ 'ਵ' ਆਪੋ ਵਿਚ ਬਦਲ ਜਾਂਦੇ ਹਨ ਕਿਉਂਕਿ ਦੋਹਾਂ ਦਾ ਉਚਾਰਨ-ਅਸਥਾਨ ਇਹੋ ਹੀ ਹੈ। ਇਸੇ ਹੀ 'ਵਾਰ' ਵਿਚ ਲਫ਼ਜ਼ 'ਪਉੜੀ' ਤੇ 'ਪਵੜੀ' ਵਰਤੇ ਜਾ ਰਹੇ ਹਨ, ਵੇਖੋ ਨੰ: ੯, ੧੦, ੧੧}। ਮਸਕਲ = ਮਿਸਕਲਾ, ਜੰਗਾਲੁ ਲਾਹੁਣ ਵਾਲਾ ਹਥਿਆਰ। ਮਾਨਾ = ਮਾਨਿੰਦ, ਵਾਂਗ। ਮੁਸਾਵੈ = ਠਗਾਵੈ, ਲੁਟਾਏ, ਵੰਡੇ।
(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।


ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ  

होइ मुसलिमु दीन मुहाणै मरण जीवण का भरमु चुकावै ॥  

Ho▫e muslim ḏīn muhāṇai maraṇ jīvaṇ kā bẖaram cẖukẖāvai.  

Becoming a true Muslim, a disciple of the faith of Mohammed, let him put aside the delusion of death and life.  

ਦੀਨ ਮੁਹਾਣੈ = ਦੀਨ ਦੀ ਅਗਵਾਈ ਵਿਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ। ਮਰਣ ਜੀਵਣ = ਸਾਰੀ ਉਮਰ।
ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।


ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ  

रब की रजाइ मंने सिर उपरि करता मंने आपु गवावै ॥  

Rab kī rajā▫e manne sir upar karṯā manne āp gavāvai.  

As he submits to God's Will, and surrenders to the Creator, he is rid of selfishness and conceit.  

ਆਪੁ = ਆਪਾ-ਭਾਵ, ਹਉਮੈ, ਖ਼ੁਦੀ।
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।


ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਮੁਸਲਮਾਣੁ ਕਹਾਵੈ ॥੧॥  

तउ नानक सरब जीआ मिहरमति होइ त मुसलमाणु कहावै ॥१॥  

Ŧa▫o Nānak sarab jī▫ā mihramaṯ ho▫e ṯa musalmāṇ kahāvai. ||1||  

And when, O Nanak, he is merciful to all beings, only then shall he be called a Muslim. ||1||  

ਮਿਹਰੰਮਤਿ = ਮਿਹਰ, ਤਰਸ ॥੧॥
ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥


ਮਹਲਾ  

महला ४ ॥  

Mėhlā 4.  

Fourth Mehl:  

xxx
xxx


ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ  

परहरि काम क्रोधु झूठु निंदा तजि माइआ अहंकारु चुकावै ॥  

Parhar kām kroḏẖ jẖūṯẖ ninḏā ṯaj mā▫i▫ā ahaʼnkār cẖukẖāvai.  

Renounce sexual desire, anger, falsehood and slander; forsake Maya and eliminate egotistical pride.  

ਪਰਹਰਿ = ਤਿਆਗ ਕੇ, ਛੱਡ ਕੇ। ਤਜਿ = ਛੱਡ ਕੇ।
(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,


ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ  

तजि कामु कामिनी मोहु तजै ता अंजन माहि निरंजनु पावै ॥  

Ŧaj kām kāminī moh ṯajai ṯā anjan māhi niranjan pāvai.  

Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.  

ਕਾਮਿਨੀ = ਇਸਤ੍ਰੀ। ਅੰਜਨ = ਕਾਲਖ, ਮਾਇਆ ਦਾ ਹਨੇਰਾ। ਨਿਰੰਜਨੁ = ਉਹ ਪ੍ਰਭੂ ਜਿਸ ਉਤੇ ਮਾਇਆ ਦਾ ਅਸਰ ਨਹੀਂ ਪੈ ਸਕਦਾ।
ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।


ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ  

तजि मानु अभिमानु प्रीति सुत दारा तजि पिआस आस राम लिव लावै ॥  

Ŧaj mān abẖimān parīṯ suṯ ḏārā ṯaj pi▫ās ās rām liv lāvai.  

Renounce selfishness, conceit and arrogant pride, and your love for your children and spouse. Abandon your thirsty hopes and desires, and embrace love for the Lord.  

ਸੁਤ = ਪੁਤ੍ਰ। ਦਾਰਾ = ਇਸਤ੍ਰੀ, ਵਹੁਟੀ। ਪਿਆਸ = ਤ੍ਰਿਸ਼ਨਾ।
(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,


ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥  

नानक साचा मनि वसै साच सबदि हरि नामि समावै ॥२॥  

Nānak sācẖā man vasai sācẖ sabaḏ har nām samāvai. ||2||  

O Nanak, the True One shall come to dwell in your mind. Through the True Word of the Shabad, you shall be absorbed in the Name of the Lord. ||2||  

xxx॥੨॥
ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਰਾਜੇ ਰਯਤਿ ਸਿਕਦਾਰ ਕੋਇ ਰਹਸੀਓ  

राजे रयति सिकदार कोइ न रहसीओ ॥  

Rāje ra▫yaṯ sikḏār ko▫e na rahsī▫o.  

Neither the kings, nor their subjects, nor the leaders shall remain.  

ਸਿਕਦਾਰ = ਚੌਧਰੀ।
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।


ਹਟ ਪਟਣ ਬਾਜਾਰ ਹੁਕਮੀ ਢਹਸੀਓ  

हट पटण बाजार हुकमी ढहसीओ ॥  

Hat pataṇ bājār hukmī dẖahsī▫o.  

The shops, the cities and the streets shall eventually disintegrate, by the Hukam of the Lord's Command.  

ਪਟਣ = ਸ਼ਹਿਰ।
ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।


ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ  

पके बंक दुआर मूरखु जाणै आपणे ॥  

Pake bank ḏu▫ār mūrakẖ jāṇai āpṇe.  

Those solid and beautiful mansions-the fools think that they belong to them.  

ਬੰਕ = ਸੋਹਣੇ, ਬਾਂਕੇ।
ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,


ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ  

दरबि भरे भंडार रीते इकि खणे ॥  

Ḏarab bẖare bẖandār rīṯe ik kẖaṇe.  

The treasure-houses, filled with wealth, shall be emptied out in an instant.  

ਦਰਬਿ = ਧਨ ਨਾਲ। ਰੀਤੇ = ਸੱਖਣੇ। ਇਕਿ = ਇਕ ਵਿਚ। ਇਕਿ ਖਣੇ = ਇਕ ਖਿਨ ਵਿਚ।
(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।


ਤਾਜੀ ਰਥ ਤੁਖਾਰ ਹਾਥੀ ਪਾਖਰੇ  

ताजी रथ तुखार हाथी पाखरे ॥  

Ŧājī rath ṯukẖār hāthī pākẖre.  

The horses, chariots, camels and elephants with all their decorations;  

ਤਾਜੀ = ਅਰਬੀ ਨਸਲ ਦੇ ਘੋੜੇ। ਤੁਖਾਰ = ਊਠ। ਪਾਖਰੇ = ਹਉਦੇ, ਪਲਾਣੇ।
ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,


ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ  

बाग मिलख घर बार किथै सि आपणे ॥  

Bāg milakẖ gẖar bār kithai sė āpṇe.  

the gardens, lands, houses, where are all those things, which they believed to be their own,  

ਸਿ = ਉਹ।
ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।


ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ  

त्मबू पलंघ निवार सराइचे लालती ॥  

Ŧambū palangẖ nivār sarā▫icẖe lālṯī.  

including tents, soft beds and satin pavilions?  

ਸਰਾਇਚੇ = ਕਨਾਤਾਂ। ਲਾਲਤੀ = ਅਤਲਸੀ।
ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।


ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥  

नानक सच दातारु सिनाखतु कुदरती ॥८॥  

Nānak sacẖ ḏāṯār sinākẖaṯ kuḏraṯī. ||8||  

O Nanak, the True One is the Giver of all; He is revealed through His All-powerful Creative Nature. ||8||  

ਸਿਨਾਖਤੁ = ਪਛਾਣ। ਸਚੁ = ਸਦਾ ਕਾਇਮ ਰਹਿਣ ਵਾਲਾ ॥੮॥
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ  

नदीआ होवहि धेणवा सुम होवहि दुधु घीउ ॥  

Naḏī▫ā hovėh ḏẖeṇvā summ hovėh ḏuḏẖ gẖī▫o.  

If the rivers became cows, giving milk, and the spring water became milk and ghee;  

ਧੇਣਵਾ = ਗਾਈਆਂ। ਸੁੰਮ = ਸੋਮੇ, ਚਸ਼ਮੇ।
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,


ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ  

सगली धरती सकर होवै खुसी करे नित जीउ ॥  

Saglī ḏẖarṯī sakar hovai kẖusī kare niṯ jī▫o.  

If all the earth became sugar, to continually excite the mind;  

ਜੀਉ = ਜਿੰਦ, ਜੀਵ।
ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,


        


© SriGranth.org, a Sri Guru Granth Sahib resource, all rights reserved.
See Acknowledgements & Credits