Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ  

कवि कीरत जो संत चरन मुड़ि लागहि तिन्ह काम क्रोध जम को नही त्रासु ॥  

Kav kīraṯ jo sanṯ cẖaran muṛ lāgėh ṯinĥ kām kroḏẖ jam ko nahī ṯarās.  

So speaks Keerat the poet: those who grasp hold of the feet of the Saints, are not afraid of death, sexual desire or anger.  

ਜੋ = ਜਿਹੜੇ ਮਨੁੱਖ। ਤ੍ਰਾਸੁ = ਡਰ।
ਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।


ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥  

जिव अंगदु अंगि संगि नानक गुर तिव गुर अमरदास कै गुरु रामदासु ॥१॥  

Jiv angaḏ ang sang Nānak gur ṯiv gur Amarḏās kai gur Rāmḏās. ||1||  

Just as Guru Nanak was part and parcel, life and limb with Guru Angad, so is Guru Amar Daas one with Guru Raam Daas. ||1||  

ਜਿਵ = ਜਿਵੇਂ। ਅੰਗਿ ਸੰਗਿ ਨਾਨਕ ਗੁਰ = ਗੁਰੂ ਨਾਨਕ ਦੇ ਸਦਾ ਨਾਲ ॥੧॥
ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥


ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ  

जिनि सतिगुरु सेवि पदारथु पायउ निसि बासुर हरि चरन निवासु ॥  

Jin saṯgur sev paḏārath pā▫ya▫o nis bāsur har cẖaran nivās.  

Whoever serves the True Guru obtains the treasure; night and day, he dwells at the Lord's Feet.  

ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਦਾਰਥ = ਨਾਮ-ਪਦਾਰਥ। ਨਿਸਿ ਬਾਸੁਰ = ਰਾਤ ਦਿਨੇ। ਨਿਸਿ = ਰਾਤ। ਬਾਸੁਰ = ਦਿਨ।
ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,


ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ  

ता ते संगति सघन भाइ भउ मानहि तुम मलीआगर प्रगट सुबासु ॥  

Ŧā ṯe sangaṯ sagẖan bẖā▫e bẖa▫o mānėh ṯum malī▫āgar pargat subās.  

And so, the entire Sangat loves, fears and respects You. You are the sandalwood tree; Your fragrance spreads gloriously far and wide.  

ਤਾਂ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਸਘਨ = ਬੇਅੰਤ। ਭਾਇ = ਪ੍ਰੇਮ ਵਿਚ। ਮਲੀਆਗਰ = ਮਲਯ ਪਹਾੜ ਤੇ ਉੱਗਾ ਹੋਇਆ ਚੰਦਨ (ਮਲਯ = ਅੱਗ੍ਰ)।
ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।"


ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਯ੍ਯੋ ਜੁ ਪ੍ਰਗਾਸੁ  

ध्रू प्रहलाद कबीर तिलोचन नामु लैत उपज्यो जु प्रगासु ॥  

Ḏẖarū parahlāḏ Kabīr ṯilocẖan nām laiṯ upjeo jo pargās.  

Dhroo, Prahlaad, Kabeer and Trilochan chanted the Naam, the Name of the Lord, and His Illumination radiantly shines forth.  

ਜੁ ਪ੍ਰਗਾਸੁ = ਜਿਹੜਾ ਚਾਨਣਾ।
ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),


ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥  

जिह पिखत अति होइ रहसु मनि सोई संत सहारु गुरू रामदासु ॥२॥  

Jih pikẖaṯ aṯ ho▫e rahas man so▫ī sanṯ sahār gurū Rāmḏās. ||2||  

Seeing Him, the mind is totally delighted; Guru Raam Daas is the Helper and Support of the Saints. ||2||  

ਜਿਹ ਪਿਖਤ = ਜਿਸ ਨੂੰ ਵੇਖਦਿਆਂ। ਰਹਸੁ = ਖਿੜਾਉ। ਮਨਿ = ਮਨ ਵਿਚ। ਸੰਤ ਸਹਾਰੁ = ਸੰਤਾਂ ਦਾ ਆਸਰਾ ॥੨॥
ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥


ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ  

नानकि नामु निरंजन जान्यउ कीनी भगति प्रेम लिव लाई ॥  

Nānak nām niranjan jān▫ya▫o kīnī bẖagaṯ parem liv lā▫ī.  

Guru Nanak realized the Immaculate Naam, the Name of the Lord. He was lovingly attuned to loving devotional worship of the Lord.  

ਨਾਨਕਿ = ਨਾਨਕ ਨੇ। ਜਾਨ੍ਯ੍ਯਉ = ਪਛਾਣਿਆ ਹੈ।
(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।


ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ  

ता ते अंगदु अंग संगि भयो साइरु तिनि सबद सुरति की नीव रखाई ॥  

Ŧā ṯe angaḏ ang sang bẖa▫yo sā▫ir ṯin sabaḏ suraṯ kī nīv rakẖā▫ī.  

Gur Angad was with Him, life and limb, like the ocean; He showered His consciousness with the Word of the Shabad.  

ਤਾ ਤੇ = ਉਸ (ਗੁਰੂ ਨਾਨਕ) ਤੋਂ। ਸਾਇਰੁ = ਸਮੁੰਦਰ। ਤਿਨਿ = ਉਸ (ਗੁਰੂ ਅੰਗਦ ਦੇਵ ਜੀ) ਨੇ। ਵਰਖਾਈ = ਵਰਖਾ।
ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।


ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਜਾਈ  

गुर अमरदास की अकथ कथा है इक जीह कछु कही न जाई ॥  

Gur Amarḏās kī akath kathā hai ik jīh kacẖẖ kahī na jā▫ī.  

The Unspoken Speech of Guru Amar Daas cannot be expressed with only one tongue.  

ਜੀਹ = ਜੀਭ।
ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।


ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥  

सोढी स्रिस्टि सकल तारण कउ अब गुर रामदास कउ मिली बडाई ॥३॥  

Sodẖī sarisat sakal ṯāraṇ ka▫o ab gur Rāmḏās ka▫o milī badā▫ī. ||3||  

Guru Raam Daas of the Sodhi dynasty has now been blessed with Glorious Greatness, to carry the whole world across. ||3||  

ਤਾਰਣ ਕਉ = ਤਾਰਨ ਲਈ ॥੩॥
ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥


ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ  

हम अवगुणि भरे एकु गुणु नाही अम्रितु छाडि बिखै बिखु खाई ॥  

Ham avguṇ bẖare ek guṇ nāhī amriṯ cẖẖād bikẖai bikẖ kẖā▫ī.  

I am overflowing with sins and demerits; I have no merits or virtues at all. I abandoned the Ambrosial Nectar, and I drank poison instead.  

ਬਿਖੁ = ਜ਼ਹਿਰ। ਬਿਖੈ ਬਿਖੁ = ਜ਼ਹਿਰ ਹੀ ਜ਼ਹਿਰ। ਬਿਖੈ ਬਿਖੁ ਖਾਈ = ਅਸਾਂ ਨਿਰੋਲ ਵਿਹੁ ਹੀ ਖਾਧੀ ਹੈ।
ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।


ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ  

माया मोह भरम पै भूले सुत दारा सिउ प्रीति लगाई ॥  

Mā▫yā moh bẖaram pai bẖūle suṯ ḏārā si▫o parīṯ lagā▫ī.  

I am attached to Maya, and deluded by doubt; I have fallen in love with my children and spouse.  

ਪੈ = ਪੈ ਕੇ। ਸੁਤ = ਪੁੱਤਰ। ਦਾਰਾ = ਇਸਤ੍ਰੀ। ਸਉ = ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।


ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ  

इकु उतम पंथु सुनिओ गुर संगति तिह मिलंत जम त्रास मिटाई ॥  

Ik uṯam panth suni▫o gur sangaṯ ṯih milanṯ jam ṯarās mitā▫ī.  

I have heard that the most exalted Path of all is the Sangat, the Guru's Congregation. Joining it, the fear of death is taken away.  

ਤਿਹ ਮਿਲੰਤ = ਉਸ ਵਿਚ ਮਿਲ ਕੇ। ਤ੍ਰਾਸ = ਡਰ।
ਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।


ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥  

इक अरदासि भाट कीरति की गुर रामदास राखहु सरणाई ॥४॥५८॥  

Ik arḏās bẖāt kīraṯ kī gur Rāmḏās rākẖo sarṇā▫ī. ||4||58||  

Keerat the poet offers this one prayer: O Guru Raam Daas, save me! Take me into Your Sanctuary! ||4||58||  

ਭਾਟ = ਭੱਟ। ਗੁਰ = ਹੇ ਗੁਰੂ! ॥੪॥੫੮॥
'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥


ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯ੍ਯਉ  

मोहु मलि बिवसि कीअउ कामु गहि केस पछाड़्यउ ॥  

Moh mal bivas kī▫a▫o kām gėh kes pacẖẖāṛ▫ya▫o.  

He has crushed and overpowered emotional attachment. He seized sexual desire by the hair, and threw it down.  

ਮਲਿ = ਮਲ ਕੇ। ਬਿਵਸਿ ਕੀਅਉ = ਕਾਬੂ ਕਰ ਲਿਆ ਹੈ। ਗਹਿ ਕੇਸ = ਕੇਸਾਂ ਤੋਂ ਫੜ ਕੇ। ਪਛਾੜ੍ਯ੍ਯਉ = ਭੁੰਞੇ ਪਟਕਾਇਆ ਹੈ।
(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।


ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ  

क्रोधु खंडि परचंडि लोभु अपमान सिउ झाड़्यउ ॥  

Kroḏẖ kẖand parcẖand lobẖ apmān si▫o jẖāṛ▫ya▫o.  

With His Power, He cut anger into pieces, and sent greed away in disgrace.  

ਖੰਡਿ = ਟੋਟੇ ਟੋਟੇ ਕਰ ਕੇ। ਪਰਚੰਡਿ = (ਆਪਣੇ) ਤੇਜ-ਪ੍ਰਤਾਪ ਨਾਲ। ਅਪਮਾਨ ਸਿਉ = ਨਿਰਾਦਰੀ ਨਾਲ। ਝਾੜ੍ਯ੍ਯਉ = ਦੁਰਕਾਰਿਆ ਹੈ।
(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।


ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ  

जनमु कालु कर जोड़ि हुकमु जो होइ सु मंनै ॥  

Janam kāl kar joṛ hukam jo ho▫e so mannai.  

Life and death, with palms pressed together, respect and obey the Hukam of His Command.  

ਕਰ ਜੋੜਿ = ਹੱਥ ਜੋੜ ਕੇ।
'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ, ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ,


ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ  

भव सागरु बंधिअउ सिख तारे सुप्रसंनै ॥  

Bẖav sāgar banḏẖi▫a▫o sikẖ ṯāre suparsannai.  

He brought the terrifying world-ocean under His Control; by His Pleasure, He carried His Sikhs across.  

ਭਵ ਸਾਗਰੁ = ਸੰਸਾਰ-ਸਮੁੰਦਰ ਨੂੰ। ਸੁਪ੍ਰਸੰਨੈ = ਸਦਾ ਪ੍ਰਸੰਨ ਰਹਿਣ ਵਾਲੇ (ਗੁਰੂ) ਨੇ।
ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।


ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ  

सिरि आतपतु सचौ तखतु जोग भोग संजुतु बलि ॥  

Sir āṯpaṯ sacẖou ṯakẖaṯ jog bẖog sanjuṯ bal.  

He is seated upon the Throne of Truth, with the canopy above His Head; He is embellished with the powers of Yoga and the enjoyment of pleasures.  

ਸਿਰਿ = ਸਿਰ ਉੱਤੇ। ਆਤਪਤੁ = ਛਤਰ। (ਆਤਪ = ਧੁੱਪ। आतपात्।त्रायते इति)। ਸਚੌ = ਸੱਚਾ, ਅਟੱਲ। ਜੋਗ ਭੋਗ ਸੰਜੁਤੁ = ਜੋਗ ਤੇ ਰਾਜ ਮਾਣਨ ਵਾਲੇ। ਬਲਿ = ਬਲ ਵਾਲਾ।
(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।


ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥  

गुर रामदास सचु सल्य भणि तू अटलु राजि अभगु दलि ॥१॥  

Gur Rāmḏās sacẖ sal▫y bẖaṇ ṯū atal rāj abẖag ḏal. ||1||  

So speaks SALL the poet: O Guru Raam Daas, Your sovereign power is eternal and unbreakable; Your army is invincible. ||1||  

ਸਲ੍ਯ੍ਯ = ਹੇ ਸਲ੍ਯ੍ਯ ਕਵੀ! ਅਟਲੁ ਰਾਜਿ = ਅਟੱਲ ਰਾਜ ਵਾਲਾ। ਅਭਗੁ ਦਲਿ = ਅਭੱਗ ਦਲ ਵਾਲਾ, ਨਾ ਹਾਰਨ ਵਾਲੀ ਫੌਜ ਵਾਲਾ ॥੧॥
ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥


ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ  

तू सतिगुरु चहु जुगी आपि आपे परमेसरु ॥  

Ŧū saṯgur cẖahu jugī āp āpe parmesar.  

You are the True Guru, throughout the four ages; You Yourself are the Transcendent Lord.  

ਚਹੁ ਜੁਗੀ = ਚੌਹਾਂ ਹੀ ਜੁਗਾਂ ਵਿਚ ਰਹਿਣ ਵਾਲਾ, ਸਦਾ-ਥਿਰ। ਆਪੇ = ਆਪ ਹੀ।
ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।


ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ  

सुरि नर साधिक सिध सिख सेवंत धुरह धुरु ॥  

Sur nar sāḏẖik siḏẖ sikẖ sevanṯ ḏẖurah ḏẖur.  

The angelic beings, seekers, Siddhas and Sikhs have served You, since the very beginning of time.  

ਧੁਰਹ ਧੁਰੁ = ਧੁਰ ਤੋਂ ਹੀ, ਮੁੱਢ ਤੋਂ ਹੀ। ਸੁਰਿ = ਦੇਵਤੇ। ਨਰ = ਮਨੁੱਖ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ।
ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।


ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ  

आदि जुगादि अनादि कला धारी त्रिहु लोअह ॥  

Āḏ jugāḏ anāḏ kalā ḏẖārī ṯarihu lo▫ah.  

You are the Primal Lord God, from the very beginning, and throughout the ages; Your Power supports the three worlds.  

xxx
(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।


ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ  

अगम निगम उधरण जरा जमिहि आरोअह ॥  

Agam nigam uḏẖraṇ jarā jamihi āro▫ah.  

You are Inaccessible; You are the Saving Grace of the Vedas. You have conquered old age and death.  

ਉਧਰਣ = ਬਚਾਉਣ ਵਾਲੇ। ਅਗਮ ਨਿਗਮ = ਵੇਦ ਸ਼ਾਸਤ੍ਰ। ਜਰਾ = ਬੁਢੇਪਾ। ਜੰਮਿਹਿ = ਜਮ ਉਤੇ। ਆਰੋਅਹ = ਸਵਾਰ ਹੋ।
(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।


ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ  

गुर अमरदासि थिरु थपिअउ परगामी तारण तरण ॥  

Gur Amarḏās thir thapi▫a▫o pargāmī ṯāraṇ ṯaraṇ.  

Guru Amar Daas has permanently established You; You are the Emancipator, to carry all across to the other side.  

ਗੁਰ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਥਿਰੁ ਥਪਿਅਉ = ਅਟੱਲ ਕਰ ਦਿੱਤਾ ਹੈ। ਪਰਗਾਮੀ = ਪਾਰਗਰਾਮੀ, ਮੁਕਤ। ਤਰਣ = ਜਹਾਜ਼।
(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।


ਅਘ ਅੰਤਕ ਬਦੈ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥  

अघ अंतक बदै न सल्य कवि गुर रामदास तेरी सरण ॥२॥६०॥  

Agẖ anṯak baḏai na sal▫y kav gur Rāmḏās ṯerī saraṇ. ||2||60||  

So speaks SALL the poet: O Guru Raam Daas, You are the Destroyer of sins; I seek Your Sanctuary. ||2||60||  

ਅਘ = ਪਾਪ। ਅੰਤਕ = ਜਮ। ਬਦੈ ਨ = ਬਦਦਾ ਨਹੀਂ, ਪਰਵਾਹ ਨਹੀਂ ਕਰਦਾ; ਡਰਦਾ ਨਹੀਂ ॥੨॥੬੦॥
ਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥


ਸਵਈਏ ਮਹਲੇ ਪੰਜਵੇ ਕੇ  

सवईए महले पंजवे के ५  

Sava▫ī▫e mahle panjve ke 5  

Swaiyas In Praise Of The Fifth Mehl:  

xxx
ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ  

सिमरं सोई पुरखु अचलु अबिनासी ॥  

Simaraʼn so▫ī purakẖ acẖal abẖināsī.  

Meditate in remembrance on the Primal Lord God, Eternal and Imperishable.  

ਸਿਮਰੰ = ਮੈਂ ਸਿਮਰਦਾ ਹਾਂ।
ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ,


ਜਿਸੁ ਸਿਮਰਤ ਦੁਰਮਤਿ ਮਲੁ ਨਾਸੀ  

जिसु सिमरत दुरमति मलु नासी ॥  

Jis simraṯ ḏurmaṯ mal nāsī.  

Remembering Him in meditation, the filth of evil-mindedness is eradicated.  

xxx
ਜਿਸ ਦਾ ਸਿਮਰਨ ਕਰਨ ਨਾਲ ਦੁਰਮੱਤ ਦੀ ਮੈਲ ਦੂਰ ਹੋ ਜਾਂਦੀ ਹੈ।


ਸਤਿਗੁਰ ਚਰਣ ਕਵਲ ਰਿਦਿ ਧਾਰੰ  

सतिगुर चरण कवल रिदि धारं ॥  

Saṯgur cẖaraṇ kaval riḏ ḏẖāraʼn.  

I enshrine the Lotus Feet of the True Guru within my heart.  

ਧਾਰੰ = ਧਾਰਦਾ ਹਾਂ। ਰਿਦਿ = ਹਿਰਦੇ ਵਿਚ।
ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ,


        


© SriGranth.org, a Sri Guru Granth Sahib resource, all rights reserved.
See Acknowledgements & Credits