Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥  

सतिगुरु गुरु सेवि अलख गति जा की स्री रामदासु तारण तरणं ॥२॥  

Saṯgur gur sev alakẖ gaṯ jā kī sarī Rāmḏās ṯāraṇ ṯarṇaʼn. ||2||  

Serve thou the Great True Guru, inscrutable are whose Divine doings Sire Ram Das is a ship to ferry across.  

ਜਾ ਕੀ = ਜਿਸ ਦੀ ॥੨॥
ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ ॥੨॥


ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ  

संसारु अगम सागरु तुलहा हरि नामु गुरू मुखि पाया ॥  

Sansār agam sāgar ṯulhā har nām gurū mukẖ pā▫yā.  

To cross the unfathomable world ocean, I have obtained from the Supreme Guru the raft of the God's Name.  

ਗੁਰੂ ਮੁਖਿ = ਗੁਰੂ ਦੀ ਰਾਹੀਂ।
ਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ,


ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ  

जगि जनम मरणु भगा इह आई हीऐ परतीति ॥  

Jag janam maraṇ bẖagā ih ā▫ī hī▫ai parṯīṯ.  

Whosoever believes this in his mind, flee away his comings and goings, in this world.  

ਜਗਿ = ਜਗਤ ਵਿਚ। ਭਗਾ = ਨਾਸ ਹੋ ਗਿਆ, ਮੁੱਕ ਗਿਆ। ਹੀਐ = ਹਿਰਦੇ ਵਿਚ। ਪਰਤੀਤਿ = ਯਕੀਨ।
ਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।


ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍ਹ੍ਹ ਕਉ ਪਦਵੀ ਉਚ ਭਈ  

परतीति हीऐ आई जिन जन कै तिन्ह कउ पदवी उच भई ॥  

Parṯīṯ hī▫ai ā▫ī jin jan kai ṯinĥ ka▫o paḏvī ucẖ bẖa▫ī.  

The persons, who so believe in their mind, obtain high status indeed.  

xxx
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ;


ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ  

तजि माइआ मोहु लोभु अरु लालचु काम क्रोध की ब्रिथा गई ॥  

Ŧaj mā▫i▫ā moh lobẖ ar lālacẖ kām kroḏẖ kī baritha ga▫ī.  

They renounce mammon's love, greed and avarice and are rid of the pain of lust and wrath.  

ਤਜਿ = ਛੱਡ ਕੇ। ਬ੍ਰਿਥਾ = (व्यथा) ਪੀੜ, ਕਲੇਸ਼। ਗਈ = ਮੁੱਕ ਗਈ।
ਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।


ਅਵਲੋਕ੍ਯ੍ਯਾ ਬ੍ਰਹਮੁ ਭਰਮੁ ਸਭੁ ਛੁਟਕ੍ਯ੍ਯਾ ਦਿਬ੍ਯ੍ਯ ਦ੍ਰਿਸ੍ਟਿ ਕਾਰਣ ਕਰਣੰ  

अवलोक्या ब्रहमु भरमु सभु छुटक्या दिब्य द्रिस्टि कारण करणं ॥  

Avlok▫yā barahm bẖaram sabẖ cẖẖut▫yā ḏib▫y ḏarisat kāraṇ karṇaʼn.  

Blessed with an inner eye they see their Lord, the Doer of deeds and all their doubts are dispelled.  

ਅਵਲੋਕ੍ਯ੍ਯਾ = ਵੇਖਿਆ। ਬ੍ਰਹਮੁ = ਹਰੀ (ਰੂਪ ਗੁਰੂ ਰਾਮਦਾਸ ਜੀ) ਨੂੰ। ਛੁਟਕ੍ਯ੍ਯਾ = ਦੂਰ ਹੋ ਗਿਆ। ਦਿਬ੍ਯ੍ਯ ਦ੍ਰਿਸ੍ਟਿ = (ਜਿਸ ਗੁਰੂ ਦੀ) ਨਜ਼ਰ ਰੱਬੀ ਜੋਤਿ ਵਾਲੀ (ਹੈ)। ਕਾਰਣ ਕਰਣੰ = ਜੋ ਸ੍ਰਿਸ਼ਟੀ ਦਾ ਮੂਲ ਹੈ।
ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ।


ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥  

सतिगुरु गुरु सेवि अलख गति जा की स्री रामदासु तारण तरणं ॥३॥  

Saṯgur gur sev alakẖ gaṯ jā kī sarī Rāmḏās ṯāraṇ ṯarṇaʼn. ||3||  

Serve thou the great True Guru, incomprehensible is whose wondrous state. The Venerable Guru Ram Dass is a ship to cross the world ocean.  

xxx ॥੩॥
(ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੩॥


ਪਰਤਾਪੁ ਸਦਾ ਗੁਰ ਕਾ ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ  

परतापु सदा गुर का घटि घटि परगासु भया जसु जन कै ॥  

Parṯāp saḏā gur kā gẖat gẖat pargās bẖa▫yā jas jan kai.  

The greatness of the Guru is ever manifest in all the hearts. The Guru's attendants sing his praise.  

ਘਟਿ ਘਟਿ = ਹਰੇਕ ਹਿਰਦੇ ਵਿਚ। ਜਨ ਕੈ = ਦਾਸਾਂ ਦੇ ਹਿਰਦੇ ਵਿਚ। ਜਸੁ = ਸੋਭਾ।
ਸਤਿਗੁਰੂ ਦਾ ਪ੍ਰਤਾਪ ਸਦਾ ਹਰੇਕ ਘਟ ਵਿਚ, ਤੇ ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿਚ ਪਰਗਟ ਹੋ ਰਿਹਾ ਹੈ।


ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ  

इकि पड़हि सुणहि गावहि परभातिहि करहि इस्नानु ॥  

Ik paṛėh suṇėh gāvahi parbẖāṯihi karahi isnān.  

Taking bath in the early morn, some read, hear and sing his praise.  

ਪਰਭਾਤਿਹਿ = ਅੰਮ੍ਰਿਤ ਵੇਲੇ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਪੜਹਿ = ਪੜ੍ਹਦੇ ਹਨ।
ਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ 'ਜਸ'-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।


ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ  

इस्नानु करहि परभाति सुध मनि गुर पूजा बिधि सहित करं ॥  

Isnān karahi parbẖāṯ suḏẖ man gur pūjā biḏẖ sahiṯ karaʼn.  

After ablution early in the morning, they worship the Guru with the pure mind and in a reverential way.  

ਸੁਧ ਮਨਿ = ਸੁਅੱਛ ਮਨ ਨਾਲ। ਬਿਧਿ ਸਹਿਤ = ਮਰਿਆਦਾ ਨਾਲ।
(ਕਈ ਮਨੁੱਖ ਗੁਰੂ ਦੇ ਜਸ-ਰੂਪ ਜਲ ਵਿਚ) ਅੰਮ੍ਰਿਤ ਵੇਲੇ ਚੁੱਭੀ ਲਾਂਦੇ ਹਨ, ਤੇ ਸੁੱਧ ਹਿਰਦੇ ਨਾਲ ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ,


ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ  

कंचनु तनु होइ परसि पारस कउ जोति सरूपी ध्यानु धरं ॥  

Kancẖan ṯan ho▫e paras pāras ka▫o joṯ sarūpī ḏẖeān ḏẖaraʼn.  

Touching the philosopher's stone their body is transmuted into gold and they fix their attention on God, the Embodiment of Light.  

ਪਰਸਿ = ਛੁਹ ਕੇ। ਕਰੰ = ਕਰਦੇ ਹਨ। ਧਰੰ = ਧਰਦੇ ਹਨ। ਗੁਰ ਪੂਜਾ = ਗੁਰੂ ਦੀ ਦੱਸੀ ਸੇਵਾ।
ਜੋਤਿ-ਰੂਪ ਗੁਰੂ ਦਾ ਧਿਆਨ ਧਰਦੇ ਹਨ, ਅਤੇ ਪਾਰਸ-ਗੁਰੂ ਨੂੰ ਛੁਹ ਕੇ ਉਹਨਾਂ ਦਾ ਸਰੀਰ ਕੰਚਨ (ਵਤ ਸੁੱਧ) ਹੋ ਜਾਂਦਾ ਹੈ।


ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨੰ  

जगजीवनु जगंनाथु जल थल महि रहिआ पूरि बहु बिधि बरनं ॥  

Jagjīvan jagannāth jal thal mėh rahi▫ā pūr baho biḏẖ baranaʼn.  

God, the Life of the world and the Lord of the universe is fully contained in the water and dry land and the Guru described Him in many ways.  

ਰਹਿਆ ਪੂਰਿ = ਵਿਆਪਕ ਹੈ। ਬਹੁ ਬਿਧਿ ਬਰਨੰ = ਕਈ ਰੰਗਾਂ ਵਿਚ। ਜਗੰਨਾਥੁ = ਜਗਤ-ਨਾਥ, ਜਗਤ ਦਾ ਖਸਮ।
ਜੋ (ਗੁਰੂ) ਉਸ 'ਜਗਤ ਦੇ ਜੀਵਨ' ਤੇ 'ਜਗਤ ਦੇ ਨਾਥ' ਹਰੀ ਦਾ ਰੂਪ ਹੈ ਜੋ (ਹਰੀ) ਕਈ ਰੰਗਾਂ ਵਿਚ ਜਲਾਂ ਥਲਾਂ ਵਿਚ ਵਿਆਪਕ ਹੈ,


ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥  

सतिगुरु गुरु सेवि अलख गति जा की स्री रामदासु तारण तरणं ॥४॥  

Saṯgur gur sev alakẖ gaṯ jā kī sarī Rāmḏās ṯāraṇ ṯarṇaʼn. ||4||  

Serve thou the Great True Guru, inscrutable are whose Divine doings. Sire Ram Dass is a ship to ferry across.  

xxx ॥੪॥
(ਉਸ) ਸਤਿਗੁਰੂ ਰਾਮਦਾਸ ਜੀ ਦੀ ਸੇਵਾ ਕਰੋ, (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੪॥


ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ  

जिनहु बात निस्चल ध्रूअ जानी तेई जीव काल ते बचा ॥  

Jinahu bāṯ niscẖal ḏẖarū▫a jānī ṯe▫ī jīv kāl ṯe bacẖā.  

They who realise the Divine discourse of the Eternal Lord like Dhru, those men escape from dying ignoble death.  

ਨਿਸ੍ਚਲ = ਦ੍ਰਿੜ੍ਹ ਕਰ ਕੇ। ਬਾਤ = (ਗੁਰੂ ਦੇ) ਬਚਨ।
ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ।


ਤਿਨ੍ਹ੍ਹ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ  

तिन्ह तरिओ समुद्रु रुद्रु खिन इक महि जलहर बि्मब जुगति जगु रचा ॥  

Ŧinĥ ṯari▫o samuḏar ruḏar kẖin ik mėh jalhar bimb jugaṯ jag racẖā.  

They cross the terrible world ocean in a moment, God has created the world like the bubble of water.  

ਰੁਦ੍ਰੁ = ਡਰਾਉਣਾ। ਜਲਹਰ = ਜਲਧਰ, ਬੱਦਲ। ਬਿੰਬ = ਛਾਇਆ। ਜਲਹਰ ਬਿੰਬ = ਬੱਦਲਾਂ ਦੀ ਛਾਂ। ਰਚਾ = ਬਣਿਆ ਹੋਇਆ ਹੈ।
ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)।


ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ  

कुंडलनी सुरझी सतसंगति परमानंद गुरू मुखि मचा ॥  

Kundlanī surjẖī saṯsangaṯ parmānanḏ gurū mukẖ macẖā.  

Associating with the saints, their mind's tongue is opened and through the supreme Guru, they through the supreme Guru, they enjoy, the Lord of supreme bliss.  

ਕੁੰਡਲਨੀ = ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ। ਸੁਰਝੀ = ਸੁਲਝੀ, ਖੁਲ੍ਹ ਗਈ। ਗੁਰੂ ਮੁਖਿ = ਗੁਰੂ ਦੀ ਰਾਹੀਂ। ਮਚਾ = ਮਚੇ ਹਨ, ਚਮਕੇ ਹਨ, ਪਰਗਟ ਹੁੰਦੇ ਹਨ।
ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ।


ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥  

सिरी गुरू साहिबु सभ ऊपरि मन बच क्रम सेवीऐ सचा ॥५॥  

Sirī gurū sāhib sabẖ ūpar man bacẖ krėm sevī▫ai sacẖā. ||5||  

The venerable Great Guru is over and above all, so serve thou the True Guru, with thy though, word and deed.  

xxx ॥੫॥
(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ  

वाहिगुरू वाहिगुरू वाहिगुरू वाहि जीउ ॥  

vāhigurū vāhigurū vāhigurū vāhi jī▫o.  

The Wondrous, Beauteous and blest are thou, O Guru-God.  

ਵਾਹਿ ਗੁਰੂ = ਹੇ ਗੁਰੂ! ਤੂੰ ਅਚਰਜ ਹੈਂ।
ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ!


ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ  

कवल नैन मधुर बैन कोटि सैन संग सोभ कहत मा जसोद जिसहि दही भातु खाहि जीउ ॥  

Kaval nain maḏẖur bain kot sain sang sobẖ kahaṯ mā jasoḏ jisahi ḏahī bẖāṯ kẖāhi jī▫o.  

Thou are lotus-eyed, recite sweet words and are embellished with millions of hosts. Thou are the one, whom the mother, Yashoda, asks to partake the curd and rice.  

ਨੈਨ = ਨੇਤ੍ਰ। ਮਧੁਰ = ਮਿੱਠੇ। ਬੈਨ = ਬਚਨ। ਕੋਟਿ ਸੈਨ = ਕਰੋੜਾਂ ਸੈਨਾਂ, ਕਰੋੜਾਂ ਜੀਵ। ਸੰਗ = (ਤੇਰੇ) ਨਾਲ। ਸੋਭ = ਸੋਹਣੇ ਲੱਗਦੇ ਹਨ। ਜਿਸਹਿ = ਜਿਸ ਨੂੰ, (ਹੇ ਗੁਰੂ!) ਭਾਵ, ਤੈਨੂੰ, (ਹੇ ਗੁਰੂ!)। ਕਹਤ = ਆਖਦੀ ਸੀ। ਮਾ ਜਸੋਦ = ਮਾਂ ਜਸੋਧਾ। ਭਾਤੁ = ਚਉਲ। ਜੀਉ = ਹੇ ਪਿਆਰੇ!
ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ-'ਹੇ ਲਾਲ (ਆ), ਦਹੀਂ ਚਾਉਲ ਖਾ।'


ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ  

देखि रूपु अति अनूपु मोह महा मग भई किंकनी सबद झनतकार खेलु पाहि जीउ ॥  

Ḏekẖ rūp aṯ anūp moh mahā mag bẖa▫ī kinknī sabaḏ jẖanaṯkār kẖel pāhi jī▫o.  

Seeing thy supremely beauteous from and hearing the tinkling sound of thy lion-chain, when thou were at play, the mother was greatly intoxicated through love.  

ਦੇਖਿ = ਵੇਖ ਕੇ। ਅਤਿ ਅਨੂਪੁ = ਬੜਾ ਸੋਹਣਾ। ਮਹਾ ਮਗ ਭਈ = ਬਹੁਤ ਮਗਨ ਹੋ ਜਾਂਦੀ ਸੀ। ਕਿੰਕਨੀ = ਤੜਾਗੀ। ਸਬਦ = ਆਵਾਜ਼। ਝਨਤਕਾਰ = ਛਣਕਾਰ। ਖੇਲੁ ਪਾਹਿ ਜੀਉ = ਜਦੋਂ ਤੂੰ ਖੇਡ ਮਚਾਉਂਦਾ ਸੈਂ।
ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ।


ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ  

काल कलम हुकमु हाथि कहहु कउनु मेटि सकै ईसु बम्यु ग्यानु ध्यानु धरत हीऐ चाहि जीउ ॥  

Kāl kalam hukam hāth kahhu ka▫un met sakai īs bamm▫yu ga▫yān ḏẖeān ḏẖaraṯ hī▫ai cẖāhi jī▫o.  

Death's pen and command are in thy hand, and who can efface thy will? Shiva and Brahma crave to enshrine thy gnosis and meditation in their mind.  

ਕਾਲ ਕਲਮ = ਕਾਲ ਦੀ ਕਲਮ। ਹਾਥਿ = (ਤੇਰੇ) ਹੱਥ ਵਿਚ। ਕਹਹੁ = ਦੱਸੋ। ਈਸੁ = ਸ਼ਿਵ। ਥੰਮ੍ਯ੍ਯ = ਬ੍ਰਹਮਾ। ਗ੍ਯ੍ਯਾਨੁ ਧ੍ਯ੍ਯਾਨੁ = ਤੇਰੇ ਗਿਆਨ ਤੇ ਧਿਆਨ ਨੂੰ। ਧਰਤ ਹੀਐ ਚਾਹਿ ਜੀਉ = ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।
ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।


ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥  

सति साचु स्री निवासु आदि पुरखु सदा तुही वाहिगुरू वाहिगुरू वाहिगुरू वाहि जीउ ॥१॥६॥  

Saṯ sācẖ sarī nivās āḏ purakẖ saḏā ṯuhī vāhigurū vāhigurū vāhigurū vāhi jī▫o. ||1||6||  

Thou are ever just, true, the abode of excellence and the Primeval person. My wondrous, beauteous and lustrious Guru, thou are worthy of praise and reverence.  

ਸ੍ਰੀ ਨਿਵਾਸੁ = ਲੱਛਮੀ ਦਾ ਟਿਕਾਣਾ ॥੧॥੬॥
ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ॥੧॥੬॥


ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ  

राम नाम परम धाम सुध बुध निरीकार बेसुमार सरबर कउ काहि जीउ ॥  

Rām nām param ḏẖām suḏẖ buḏẖ nirīkār besumār sarbar ka▫o kāhi jī▫o.  

Thou are blessed with the Lord's Name, supreme mansion and clear understanding and thyself are the Formless infinite Lord. Whom should I call equal to thee?  

ਰਾਮ ਨਾਮ = ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ 'ਰਾਮ' ਹੈ। ਪਰਮ ਧਾਮ = ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ = ਹੇ ਸੁੱਧ ਗਿਆਨ ਵਾਲੇ! ਨਿਰੀਕਾਰ = ਹੇ ਆਕਾਰ ਰਹਿਤ! ਬੇਸੁਮਾਰ = ਹੇ ਬੇਅੰਤ! ਸਰਬਰ ਕਉ = ਬਰਾਬਰ ਦਾ, ਤੇਰੇ ਜੇਡਾ। ਕਾਹਿ = ਕੌਣ ਹੈ?
ਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ।


ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ  

सुथर चित भगत हित भेखु धरिओ हरनाखसु हरिओ नख बिदारि जीउ ॥  

Suthar cẖiṯ bẖagaṯ hiṯ bẖekẖ ḏẖari▫o harnākẖas hari▫o nakẖ biḏār jī▫o.  

For the sake of clean-hearted saint Prahlad, thou assumed the Man-lion from and destroyed and tore Harnakhsh with thy nails.  

ਸੁਥਰ = ਅਡੋਲ। ਭਗਤ ਹਿਤ = ਭਗਤ ਦੀ ਖ਼ਾਤਰ। ਧਰਿਓ = ਧਰਿਆ ਹੈ। ਹਰਿਓ = ਮਾਰਿਆ ਹੈ। ਨਖ ਬਿਦਾਰਿ = ਨਹੁੰਆਂ ਨਾਲ ਚੀਰ ਕੇ। ਬਿਦਾਰਿ = ਚੀਰ ਕੇ।
(ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ।


ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ  

संख चक्र गदा पदम आपि आपु कीओ छदम अपर्मपर पारब्रहम लखै कउनु ताहि जीउ ॥  

Sankẖ cẖakar gaḏā paḏam āp āp kī▫o cẖẖaḏam aprampar pārbarahm lakẖai ka▫un ṯāhi jī▫o.  

Thou are the Limitless Transcendent Lord, who embellishing thyself with couch, quoit, bludgeon and lotus mark; deceived Ball, the king. Who is that who can know thee (Him)?  

ਸੰਖ ਚਕ੍ਰ ਗਦਾ ਪਦਮ = ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ। ਛਦਮ = ਛਲ (ਭਾਵ, ਬਾਵਨ ਅਵਤਾਰ)। ਆਪੁ = ਆਪਣੇ ਆਪ ਨੂੰ। ਅਪਰੰਪਰ = ਬੇਅੰਤ। ਲਖੈ = ਪਛਾਣੇ।੨
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ।


ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥  

सति साचु स्री निवासु आदि पुरखु सदा तुही वाहिगुरू वाहिगुरू वाहिगुरू वाहि जीउ ॥२॥७॥  

Saṯ sācẖ sarī nivās āḏ purakẖ saḏā ṯuhī vāhigurū vāhigurū vāhigurū vāhi jī▫o. ||2||7||  

O my praiseworthy Lord, God, Master, Thou are ever just, true, the abode of excellence and the Primeval person.  

xxx ॥੨॥੭॥
ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ॥੨॥੭॥


ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ  

पीत बसन कुंद दसन प्रिआ सहित कंठ माल मुकटु सीसि मोर पंख चाहि जीउ ॥  

Pīṯ basan kunḏ ḏasan pari▫a sahiṯ kanṯẖ māl mukat sīs mor pankẖ cẖāhi jī▫o.  

Thou wear yellow robe, has teeth like the jasmine flower, abide with thy love, has rosary upon thy neck and eagerly embellish thy head with the crown of the peacock feathers.  

ਪੀਤ = ਪੀਲੇ। ਬਸਨ = ਬਸਤ੍ਰ। ਕੁੰਦ = ਇਕ ਕਿਸਮ ਦੀ ਚੰਬੇਲੀ ਦਾ ਫੁੱਲ, ਜੋ ਚਿੱਟਾ ਤੇ ਕੋਮਲ ਹੁੰਦਾ ਹੈ। ਦਸਨ = ਦੰਦ। ਪ੍ਰਿਆ = ਪਿਆਰੀ (ਰਾਧਕਾ)। ਸਹਿਤ = ਨਾਲ। ਕੰਠ = ਗਲ। ਮਾਲ = ਮਾਲਾ। ਸੀਸਿ = ਸਿਰ ਉੱਤੇ। ਮੋਰ ਪੰਖ = ਮੋਰ ਦੇ ਖੰਭਾਂ ਦਾ। ਚਾਹਿ = ਚਾਹ ਨਾਲ (ਪਹਿਨਦਾ ਹੈਂ)।
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ)।


        


© SriGranth.org, a Sri Guru Granth Sahib resource, all rights reserved.
See Acknowledgements & Credits