Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਵਰੀ ਨੋ ਸਮਝਾਵਣਿ ਜਾਇ  

Avrī no samjẖāvaṇ jā▫e.  

And yet, they go out to teach others.  

xxx
ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।


ਮੁਠਾ ਆਪਿ ਮੁਹਾਏ ਸਾਥੈ  

Muṯẖā āp muhā▫e sāthai.  

They are deceived, and they deceive their companions.  

ਮੁਠਾ = ਠੱਗਿਆ। ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ। ਸਾਥੈ = ਸਾਥ ਨੂੰ।
(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।


ਨਾਨਕ ਐਸਾ ਆਗੂ ਜਾਪੈ ॥੧॥  

Nānak aisā āgū jāpai. ||1||  

O Nanak, such are the leaders of men. ||1||  

ਜਾਪੈ = ਜਾਪਦਾ ਹੈ,। ਉੱਘੜਦਾ ਹੈ ॥੧॥
ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥


ਮਹਲਾ  

Mėhlā 4.  

Fourth Mehl:  

xxx
xxx


ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ  

Jis ḏai anḏar sacẖ hai so sacẖā nām mukẖ sacẖ alā▫e.  

Those, within whom the Truth dwells, obtain the True Name; they speak only the Truth.  

ਮੁਖਿ = ਮੂੰਹੋਂ। ਅਲਾਏ = ਬੋਲਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।


ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ  

Oh har mārag āp cẖalḏā hornā no har mārag pā▫e.  

They walk on the Lord's Path, and inspire others to walk on the Lord's Path as well.  

ਮਾਰਗਿ = ਰਸਤੇ ਉੱਤੇ।
ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।


ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ  

Je agai ṯirath ho▫e ṯā mal lahai cẖẖapaṛ nāṯai sagvī mal lā▫e.  

Bathing in a pool of holy water, they are washed clean of filth. But, by bathing in a stagnant pond, they are contaminated with even more filth.  

ਤੀਰਥੁ = ਖੁਲ੍ਹੇ ਸਾਫ਼ ਪਾਣੀ ਦਾ ਸੋਮਾ, ਦਰਿਆ ਦਾ ਸਾਫ਼ ਖੁਲ੍ਹਾ ਪਾਣੀ। ਛਪੜਿ = ਛੱਪੜ ਵਿਚ। ਸਗਵੀ = ਸਗੋਂ ਹੋਰ।
(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।


ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ  

Ŧirath pūrā saṯgurū jo an▫ḏin har har nām ḏẖi▫ā▫e.  

The True Guru is the Perfect Pool of Holy Water. Night and day, He meditates on the Name of the Lord, Har, Har.  

ਅਨਦਿਨੁ = ਹਰ ਰੋਜ਼, ਹਰ ਵੇਲੇ।
(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।


ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ  

Oh āp cẖẖutā kutamb si▫o ḏe har har nām sabẖ sarisat cẖẖadā▫e.  

He is saved, along with his family; bestowing the Name of the Lord, Har, Har, He saves the whole world.  

xxx
ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।


ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥  

Jan Nānak ṯis balihārṇai jo āp japai avrā nām japā▫e. ||2||  

Servant Nanak is a sacrifice to one who himself chants the Naam, and inspires others to chant it as well. ||2||  

xxx॥੨॥
ਦਾਸ ਨਾਨਕ ਉਸ ਤੋਂ ਸਦਕੇ ਹੈ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ  

Ik kanḏ mūl cẖuṇ kẖāhi vaṇ kẖand vāsā.  

Some pick and eat fruits and roots, and live in the wilderness.  

ਕੰਦ = ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ। ਕੰਦ ਮੂਲੁ = ਮੂਲੀ। ਵਣ = ਜੰਗਲ। ਵਣਖੰਡਿ = ਜੰਗਲ ਦੇ ਗੋਸ਼ੇ ਵਿਚ।
ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।


ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ  

Ik bẖagvā ves kar firėh jogī saniāsā.  

Some wander around wearing saffron robes, as Yogis and Sanyaasees.  

xxx
ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।


ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ  

Anḏar ṯarisnā bahuṯ cẖẖāḏan bẖojan kī āsā.  

But there is still so much desire within them-they still yearn for clothes and food.  

ਛਾਦਨ = ਕੱਪੜਾ। ਆਸਾ = ਲਾਲਸਾ।
(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।


ਬਿਰਥਾ ਜਨਮੁ ਗਵਾਇ ਗਿਰਹੀ ਉਦਾਸਾ  

Birthā janam gavā▫e na girhī na uḏāsā.  

They waste their lives uselessly; they are neither householders nor renunciates.  

ਗਿਰਹੀ = ਗ੍ਰਿਹਸਤੀ।
(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।


ਜਮਕਾਲੁ ਸਿਰਹੁ ਉਤਰੈ ਤ੍ਰਿਬਿਧਿ ਮਨਸਾ  

Jamkāl sirahu na uṯrai ṯaribaḏẖ mansā.  

The Messenger of Death hangs over their heads, and they cannot escape the three-phased desire.  

ਤ੍ਰਿਬਿਧਿ = ਤਿੰਨ ਕਿਸਮ ਦੀ, ਤ੍ਰਿਗੁਣੀ। ਮਨਸਾ = ਵਾਸਨਾ।
(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।


ਗੁਰਮਤੀ ਕਾਲੁ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ  

Gurmaṯī kāl na āvai neṛai jā hovai ḏāsan ḏāsā.  

Death does not even approach those who follow the Guru's Teachings, and become the slaves of the Lord's slaves.  

xxx
ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।


ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ  

Sacẖā sabaḏ sacẖ man gẖar hī māhi uḏāsā.  

The True Word of the Shabad abides in their true minds; within the home of their own inner beings, they remain detached.  

xxx
ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।


ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥  

Nānak saṯgur sevan āpṇā se āsā ṯe nirāsā. ||5||  

O Nanak, those who serve their True Guru, rise from desire to desirelessness. ||5||  

xxx॥੫॥
ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥


ਸਲੋਕੁ ਮਃ  

Salok mėhlā 1.  

Shalok, First Mehl:  

xxx
xxx


ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ  

Je raṯ lagai kapṛai jāmā ho▫e palīṯ.  

If one's clothes are stained with blood, the garment becomes polluted.  

ਜਾਮਾ = ਕੱਪੜਾ।
ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),


ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ  

Jo raṯ pīvėh māṇsā ṯin ki▫o nirmal cẖīṯ.  

Those who suck the blood of human beings-how can their consciousness be pure?  

ਰਤੁ = ਲਹੂ। ਮਾਣਸਾ = ਮਨੁੱਖਾਂ ਦਾ।
(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?


ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ  

Nānak nā▫o kẖuḏā▫e kā ḏil hacẖẖai mukẖ leho.  

O Nanak, chant the Name of God, with heart-felt devotion.  

ਦਿਲਿ ਹਛੇ = ਸਾਫ਼ ਦਿਲ ਨਾਲ। ਮੁਖਿ = ਮੂੰਹੋਂ।
ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,


ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥  

Avar ḏivāje ḏunī ke jẖūṯẖe amal karehu. ||1||  

Everything else is just a pompous worldly show, and the practice of false deeds. ||1||  

ਦਿਵਾਜੇ = ਦਿਖਾਵੇ ॥੧॥
(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀਂ ਕੂੜੇ ਕੰਮ ਹੀ ਕਰਦੇ ਹੋ ॥੧॥


ਮਃ  

Mėhlā 1.  

First Mehl:  

xxx
xxx


ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ  

Jā ha▫o nāhī ṯā ki▫ā ākẖā kihu nāhī ki▫ā hovā.  

Since I am no one, what can I say? Since I am nothing, what can I be?  

ਹਉ = ਮੈਂ। ਕਿਆ ਹੋਵਾ = ਕਿਤਨਾ ਕੁਝ ਬਣ ਬਣ ਦਿਖਾਵਾਂ?
ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?


ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ  

Kīṯā karṇā kahi▫ā kathnā bẖari▫ā bẖar bẖar ḏẖovāʼn.  

As He created me, so I act. As He causes me to speak, so I speak. I am full and overflowing with sins-if only I could wash them away!  

ਕੀਤਾ ਕਰਣਾ = (ਮੇਰਾ) ਕੰਮ-ਕਾਰ। ਕਹਿਆ ਕਥਨਾ = (ਮੇਰਾ) ਬੋਲ-ਚਾਲ।
ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।


ਆਪਿ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ  

Āp na bujẖā lok bujẖā▫ī aisā āgū hovāʼn.  

I do not understand myself, and yet I try to teach others. Such is the guide I am!  

xxx
ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।


ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ  

Nānak anḏẖā ho▫e kai ḏase rāhai sabẖas muhā▫e sāthai.  

O Nanak, the one who is blind shows others the way, and misleads all his companions.  

ਮੁਹਾਏ = ਠਗਾਂਦਾ ਹੈ।
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।


ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥  

Agai ga▫i▫ā muhe muhi pāhi so aisā āgū jāpai. ||2||  

But, going to the world hereafter, he shall be beaten and kicked in the face; then, it will be obvious, what sort of guide he was! ||2||  

ਮੁਹੇ ਮੁਹਿ = ਮੂੰਹ ਉਤੇ, ਮੂੰਹ ਉਤੇ। ਪਾਹਿ = ਪੈਂਦੀਆਂ ਹਨ। ਕਿਹੁ = ਕੁਝ, ਕੋਈ ਆਤਮਕ ਗੁਣ। ਭਰਿ ਭਰਿ = ਭਰੀਜ ਕੇ, ਗੰਦਾ ਹੋ ਕੇ। ਐਸਾ = (ਭਾਵ) ਹਾਸੋ-ਹੀਣਾ ॥੨॥
ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ  

Māhā ruṯī sabẖ ṯūʼn gẖaṛī mūraṯ vīcẖārā.  

Through all the months and the seasons, the minutes and the hours, I dwell upon You, O Lord.  

ਮਾਹਾ = ਮਹੀਨੇ। ਮੂਰਤ = ਮੁਹੂਰਤ। ਵੀਚਾਰਾ = ਵਿਚਾਰਿਆ ਜਾ ਸਕਦਾ, ਧਿਆਨ ਧਰਿਆ ਜਾ ਸਕਦਾ ਹੈ।
(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।


ਤੂੰ ਗਣਤੈ ਕਿਨੈ ਪਾਇਓ ਸਚੇ ਅਲਖ ਅਪਾਰਾ  

Ŧūʼn gaṇṯai kinai na pā▫i▫o sacẖe alakẖ apārā.  

No one has attained You by clever calculations, O True, Unseen and Infinite Lord.  

ਤੂੰ = ਤੈਨੂੰ। ਗਣਤੈ = (ਥਿੱਤਾਂ ਦੇ) ਲੇਖੇ ਕਰਨ ਨਾਲ। ਅਲਖ = ਅਦ੍ਰਿਸ਼ਟ।
ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।


ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ  

Paṛi▫ā mūrakẖ ākẖī▫ai jis lab lobẖ ahaʼnkārā.  

That scholar who is full of greed, arrogant pride and egotism, is known to be a fool.  

xxx
ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।


ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ  

Nā▫o paṛī▫ai nā▫o bujẖī▫ai gurmaṯī vīcẖārā.  

So read the Name, and realize the Name, and contemplate the Guru's Teachings.  

xxx
(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮੱਤ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।


ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ  

Gurmaṯī nām ḏẖan kẖati▫ā bẖagṯī bẖare bẖandārā.  

Through the Guru's Teachings, I have earned the wealth of the Naam; I possess the storehouses, overflowing with devotion to the Lord.  

xxx
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।


ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ  

Nirmal nām mani▫ā ḏar sacẖai sacẖi▫ārā.  

Believing in the Immaculate Naam, one is hailed as true, in the True Court of the Lord.  

ਸਚਿਆਰਾ = ਸੁਰਖ਼ਰੂ, ਉੱਜਲ ਮੁਖ।
ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।


ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ  

Jis ḏā jī▫o parāṇ hai anṯar joṯ apārā.  

The Divine Light of the Infinite Lord, who owns the soul and the breath of life, is deep within the inner being.  

xxx
ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।


ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥  

Sacẖā sāhu ik ṯūʼn hor jagaṯ vaṇjārā. ||6||  

You alone are the True Banker, O Lord; the rest of the world is just Your petty trader. ||6||  

ਸਚਾ = ਸਦਾ ਟਿਕੇ ਰਹਿਣ ਵਾਲਾ। ਵਣਜਾਰਾ = ਫੇਰੀ ਲਾ ਕੇ ਸਉਦਾ ਵੇਚਣ ਵਾਲਾ ॥੬॥
ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥


ਸਲੋਕੁ ਮਃ  

Salok mėhlā 1.  

Shalok, First Mehl:  

xxx
xxx


ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ  

Mihar masīṯ siḏak muslā hak halāl kurāṇ.  

Let mercy be your mosque, faith your prayer-mat, and honest living your Koran.  

ਸਿਦਕੁ = ਨਿਸ਼ਚਾ; ਸਰਧਾ। ਮੁਸਲਾ = ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ। ਹਕੁ ਹਲਾਲੁ = ਜਾਇਜ਼ ਹੱਕ, ਹੱਕ ਦੀ ਕਮਾਈ।
(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।


ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ  

Saram sunaṯ sīl rojā hohu musalmāṇ.  

Make modesty your circumcision, and good conduct your fast. In this way, you shall be a true Muslim.  

ਸਰਮ = ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ = ਚੰਗਾ ਸੁਭਾਉ।
ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ ਮੁਸਲਮਾਨ ਬਣ।


ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ  

Karṇī kābā sacẖ pīr kalmā karam nivāj.  

Let good conduct be your Kaabaa, Truth your spiritual guide, and the karma of good deeds your prayer and chant.  

ਕਰਮ = ਚੰਗੇ ਕੰਮ, ਨੇਕ ਅਮਲ। ਕਾਬਾ = ਮੱਕੇ ਵਿਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ।
ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।


ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥  

Ŧasbī sā ṯis bẖāvsī Nānak rakẖai lāj. ||1||  

Let your rosary be that which is pleasing to His Will. O Nanak, God shall preserve your honor. ||1||  

xxx॥੧॥
ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits