Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ  

सदा अकल लिव रहै करन सिउ इछा चारह ॥  

Saḏā akal liv rahai karan si▫o icẖẖā cẖārah.  

Your mind remains lovingly attuned to the Lord forever; You do whatever you desire.  

ਅਕਲ = ਕਲਾ (ਅੰਗ) ਰਹਿਤ, ਇਕ-ਰਸ ਸਰਬ-ਵਿਆਪਕ ਪ੍ਰਭੂ। ਲਿਵ = ਬ੍ਰਿਤੀ। ਕਰਨ ਸਿਉ = ਕਰਨੀ ਵਿਚ। ਇਛਾ ਚਾਰਹ = ਸੁਤੰਤਰ।
(ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ (ਭਾਵ, ਤੇਰੇ ਉਤੇ ਮਾਇਆ ਆਦਿਕ ਦਾ ਬਲ ਨਹੀਂ ਪੈ ਸਕਦਾ)।


ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ  

द्रुम सपूर जिउ निवै खवै कसु बिमल बीचारह ॥  

Ḏarum sapūr ji▫o nivai kẖavai kas bimal bīcẖārėh.  

Like the tree heavy with fruit, You bow in humility, and endure the pain of it; You are pure of thought.  

ਦ੍ਰੁਮ = ਰੁੱਖ। ਸਪੂਰ = (ਫਲਾਂ ਨਾਲ) ਭਰਿਆ ਹੋਇਆ। ਖਵੈ = ਸਹਾਰਦਾ ਹੈ। ਕਸੁ = ਖੇਚਲ। ਬਿਮਲ = ਨਿਰਮਲ।
ਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ, (ਭਾਵ, ਗੁਰੂ ਅੰਗਦ ਭੀ ਇਸੇ ਤਰ੍ਹਾਂ ਨਿਊਂਦਾ ਹੈ, ਤੇ ਸੰਸਾਰੀ ਜੀਵਾਂ ਦੀ ਖ਼ਾਤਰ ਖੇਚਲ ਸਹਾਰਦਾ ਹੈ)।


ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ  

इहै ततु जाणिओ सरब गति अलखु बिडाणी ॥  

Ihai ṯaṯ jāṇi▫o sarab gaṯ alakẖ bidāṇī.  

You realize this reality, that the Lord is All-pervading, Unseen and Amazing.  

ਤਤੁ = ਭੇਤ। ਸਰਬ ਗਤਿ = ਸਰਬ ਵਿਆਪਕ। ਅਲਖੁ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਬਿਡਾਣੀ = ਅਸਚਰਜ।
(ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ।


ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ  

सहज भाइ संचिओ किरणि अम्रित कल बाणी ॥  

Sahj bẖā▫e sancẖi▫o kiraṇ amriṯ kal baṇī.  

With intuitive ease, You send forth the rays of the Ambrosial Word of power.  

ਸਹਜ ਭਾਇ = ਸਹਜ ਸੁਭਾਵਕ ਹੀ। ਕਿਰਣਿ = ਕਿਰਣ ਦੁਆਰਾ। ਕਲ = ਸੁੰਦਰ।
ਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ।


ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ  

गुर गमि प्रमाणु तै पाइओ सतु संतोखु ग्राहजि लयौ ॥  

Gur gam parmāṇ ṯai pā▫i▫o saṯ sanṯokẖ garāhaj la▫you.  

You have risen to the state of the certified Guru; you grasp truth and contentment.  

ਗੁਰ ਗਮਿ ਪ੍ਰਮਾਣੁ = ਗੁਰੂ ਨਾਨਕ ਵਾਲਾ ਦਰਜਾ। ਗਮਿ = ਗਮਯ, ਜਿਸ ਤਾਈਂ ਪਹੁੰਚ ਹੋ ਸਕੇ। ਗੁਰ ਗਮਿ = ਜਿੱਥੇ ਗੁਰੂ (ਨਾਨਕ) ਦੀ ਪਹੁੰਚ ਹੈ। ਪ੍ਰਮਾਣੁ = ਦਰਜਾ। ਗ੍ਰਾਹਜਿ ਲਯੌ = ਗ੍ਰਹਿਣ ਕਰ ਲਿਆ ਹੈ।
(ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ।


ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥  

हरि परसिओ कलु समुलवै जन दरसनु लहणे भयौ ॥६॥  

Har parsi▫o kal samulavai jan ḏarsan lahṇe bẖa▫you. ||6||  

KAL proclaims, that whoever attains the Blessed Vision of the Darshan of Lehnaa, meets with the Lord. ||6||  

ਸਮੁਲਵੈ = ਉੱਚੀ ਪੁਕਾਰਦਾ ਹੈ। ਦਰਸਨੁ ਲਹਣੇ = ਲਹਣੇ ਜੀ ਦਾ ਦਰਸਨ। ਭਯੌ = ਹੋਇਆ ॥੬॥
ਕਲ੍ਯ੍ਯਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ- ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ' ॥੬॥


ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ  

मनि बिसासु पाइओ गहरि गहु हदरथि दीओ ॥  

Man bisās pā▫i▫o gahar gahu haḏrath ḏī▫o.  

My mind has faith, that the Prophet has given You access to the Profound Lord.  

ਮਨਿ = ਮਨ ਵਿਚ। ਬਿਸਾਸੁ = ਸਰਧਾ। ਗਹਰਿ = ਗੰਭੀਰ (ਹਰੀ) ਵਿਚ। ਗਹੁ = ਪਹੁੰਚ। ਹਦਰਥਿ = ਹਜ਼ਰਤ ਨੇ, ਗੁਰੂ ਨਾਨਕ ਨੇ।
(ਹੇ ਗੁਰੂ ਅੰਗਦ!) ਤੂੰ ਆਪਣੇ ਮਨ ਵਿਚ ਸਰਧਾ ਪ੍ਰਾਪਤ ਕੀਤੀ ਹੈ, ਹਜ਼ੂਰ (ਗੁਰੂ ਨਾਨਕ ਜੀ) ਨੇ ਤੈਨੂੰ ਗੰਭੀਰ (ਹਰੀ) ਵਿਚ ਪਹੁੰਚ ਦੇ ਦਿੱਤੀ ਹੈ।


ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ  

गरल नासु तनि नठयो अमिउ अंतरगति पीओ ॥  

Garal nās ṯan naṯẖyo ami▫o anṯargaṯ pī▫o.  

Your body has been purged of the deadly poison; You drink the Ambrosial Nectar deep within.  

ਗਰਲ = ਵਿਹੁ, ਜ਼ਹਰ। ਤਨਿ = ਸਰੀਰ ਵਿਚੋਂ। ਅਮਿਓ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅੰਤਰ ਗਤਿ = ਆਤਮਾ ਦੇ ਵਿਚ, ਆਪਣੇ ਅੰਦਰ। ਪੀਓ = ਪੀਤਾ ਹੈ।
ਨਾਸ ਕਰਨ ਵਾਲਾ ਜ਼ਹਰ (ਭਾਵ, ਮਾਇਆ ਦਾ ਮੋਹ) ਤੇਰੇ ਸਰੀਰ ਵਿਚੋਂ ਨੱਸ ਗਿਆ ਹੈ ਅਤੇ ਤੂੰ ਅੰਤਰ ਆਤਮੇ ਨਾਮ-ਅੰਮ੍ਰਿਤ ਪੀ ਲਿਆ ਹੈ।


ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ  

रिदि बिगासु जागिओ अलखि कल धरी जुगंतरि ॥  

Riḏ bigās jāgi▫o alakẖ kal ḏẖarī juganṯar.  

Your Heart has blossomed forth in awareness of the Unseen Lord, who has infused His Power throughout the ages.  

ਅਲਖਿ = ਅਕਾਲ ਪੁਰਖ ਨੇ। ਕਲ = ਸੱਤਾ। ਜੁਗੰਤਰਿ = ਜੁਗਾਂ ਵਿਚ। ਰਿਦਿ = ਹਿਰਦੇ ਵਿਚ। ਬਿਗਾਸੁ = ਪ੍ਰਕਾਸ਼।
ਜਿਸ ਅਕਾਲ ਪੁਰਖ ਨੇ ਆਪਣੀ ਸੱਤਾ (ਸਾਰੇ) ਜੁਗਾਂ ਵਿਚ ਰੱਖੀ ਹੋਈ ਹੈ, ਉਸ ਦਾ ਪ੍ਰਕਾਸ਼ (ਗੁਰੂ ਅੰਗਦ ਦੇ) ਹਿਰਦੇ ਵਿਚ ਜਾਗ ਪਿਆ ਹੈ।


ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ  

सतिगुरु सहज समाधि रविओ सामानि निरंतरि ॥  

Saṯgur sahj samāḏẖ ravi▫o sāmān niranṯar.  

O True Guru, You are intuitively absorbed in Samaadhi, with continuity and equality.  

ਰਵਿਓ = ਵਿਆਪਕ ਹੈ। ਸਾਮਾਨਿ = ਇਕੋ ਜਿਹਾ। ਨਿਰੰਤਰਿ = ਸਭ ਦੇ ਅੰਦਰ, ਇਕ-ਰਸ, ਵਿੱਥ ਤੋਂ ਬਿਨਾ। ਸਹਜ = ਆਤਮਕ ਅਡੋਲਤਾ (ਦੀ)।
ਅਕਾਲ ਪੁਰਖ ਇਕ-ਰਸ ਸਭ ਦੇ ਅੰਦਰ ਵਿਆਪ ਰਿਹਾ ਹੈ, ਉਸ ਵਿਚ ਸਤਿਗੁਰੂ (ਅੰਗਦ ਦੇਵ) ਆਤਮਕ ਅਡੋਲਤਾ ਵਾਲੀ ਸਮਾਧੀ ਜੋੜੀ ਰੱਖਦਾ ਹੈ।


ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ  

उदारउ चित दारिद हरन पिखंतिह कलमल त्रसन ॥  

Uḏāra▫o cẖiṯ ḏāriḏ haran pikẖanṯai kalmal ṯarsan.  

You are open-minded and large-hearted, the Destroyer of poverty; seeing You, sins are afraid.  

ਉਦਾਰਉ ਚਿਤ = ਉਦਾਰ ਚਿੱਤ ਵਾਲਾ। ਦਾਰਿਦ ਹਰਨ = ਗਰੀਬੀ ਦੂਰ ਕਰਨ ਵਾਲਾ। ਪਿਖੰਤਿਹ = ਵੇਖਦਿਆਂ ਹੀ। ਕਲਮਲ = ਪਾਪ। ਤ੍ਰਸਨ = ਡਰਨਾ।
ਜੋ ਉਦਾਰ ਚਿੱਤ ਵਾਲਾ ਹੈ, ਜੋ ਗਰੀਬੀ ਦੂਰ ਕਰਨ ਵਾਲਾ ਹੈ, ਅਤੇ ਜਿਸ ਨੂੰ ਵੇਖ ਕੇ ਪਾਪ ਤ੍ਰਹਿ ਜਾਂਦੇ ਹਨ,


ਸਦ ਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥੭॥  

सद रंगि सहजि कलु उचरै जसु ज्मपउ लहणे रसन ॥७॥  

Saḏ rang sahj kal ucẖrai jas jampa▫o lahṇe rasan. ||7||  

Says KAL, I lovingly, continually, intuitively chant the Praises of Lehnaa with my tongue. ||7||  

ਸਦ = ਸਦਾ। ਰੰਗਿ = ਰੰਗ ਵਿਚ, ਪ੍ਰੇਮ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਉਚਰੈ = ਕਹਿੰਦਾ ਹੈ। ਜਸ = ਸੋਭਾ। ਜੰਪਉ = ਮੈਂ ਉਚਾਰਦਾ ਹਾਂ। ਰਸਨ = ਜੀਭ ਨਾਲ ॥੭॥
ਕਲ੍ਯ੍ਯਸਹਾਰ ਆਖਦਾ ਹੈ ਕਿ "ਮੈਂ ਆਪਣੀ ਜੀਭ ਨਾਲ ਸਦਾ ਪ੍ਰੇਮ ਵਿਚ ਤੇ ਆਤਮਕ ਅਡੋਲਤਾ ਵਿਚ (ਟਿਕ ਕੇ) ਉਸ ਲਹਣੇ ਜੀ ਦਾ ਜਸ ਉਚਾਰਦਾ ਹਾਂ ॥੭॥


ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ ਸਦਾ ਨਾਮ ਨੀਸਾਣੁ ਸੋਹੈ  

नामु अवखधु नामु आधारु अरु नामु समाधि सुखु सदा नाम नीसाणु सोहै ॥  

Nām avkẖaḏẖ nām āḏẖār ar nām samāḏẖ sukẖ saḏā nām nīsāṇ sohai.  

The Naam, the Name of the Lord, is our medicine; the Naam is our support; the Naam is the peace of Samaadhi. The Naam is the insignia which embellishes us forever.  

ਅਵਖਧੁ = ਦਵਾਈ, ਜੜੀ-ਬੂਟੀ। ਸਮਾਧਿ ਸੁਖੁ = ਉਹ ਸੁਖ ਜੋ ਸਮਾਧੀ ਲਾਇਆਂ ਮਿਲਦਾ ਹੈ। ਨਾਮ ਨੀਸਾਣੁ = ਨਾਮ ਦਾ ਝੰਡਾ। ਸੋਹੈ = ਸੋਭਦਾ ਹੈ।
ਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ, ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਆਨੰਦ ਹੈ; ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ।


ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ  

रंगि रतौ नाम सिउ कल नामु सुरि नरह बोहै ॥  

Rang raṯou nām si▫o kal nām sur narah bohai.  

KAL is imbued with the Love of the Naam, the Naam which is the fragrance of gods and human beings.  

ਰੰਗਿ ਰਤੌ = ਰੰਗ ਵਿਚ ਰੱਤਾ ਹੋਇਆ। ਨਾਮ ਸਿਉ = ਨਾਮ ਦੀ ਬਰਕਤਿ ਨਾਲ। ਸੁਰਿ = ਦੇਵਤੇ। ਨਰਹ = ਮਨੁੱਖਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ। ਕਲ = ਹੇ ਕਲ੍ਯ੍ਯਸਹਾਰ!
ਹੇ ਕਲ੍ਯ੍ਯਸਹਾਰ! ਹਰਿ-ਨਾਮ ਦੀ ਬਰਕਤਿ ਨਾਲ ਹੀ (ਗੁਰੂ ਅੰਗਦ) ਰੰਗ ਵਿਚ ਰੱਤਾ ਹੋਇਆ ਹੈ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ।


ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ  

नाम परसु जिनि पाइओ सतु प्रगटिओ रवि लोइ ॥  

Nām paras jin pā▫i▫o saṯ pargati▫o rav lo▫e.  

Whoever obtains the Naam, the Philosopher's Stone, becomes the embodiment of Truth, manifest and radiant throughout the world.  

ਪਰਸੁ = ਛੋਹ। ਜਿਨਿ = ਜਿਸ ਨੇ। ਸਤੁ ਰਵਿ = ਸਤ ਸਰਬ-ਰੂਪ ਸੂਰਜ। ਲੋਇ = ਸ੍ਰਿਸ਼ਟੀ ਵਿਚ।
ਜਿਸ ਮਨੁੱਖ ਨੇ ਨਾਮ ਦੀ ਛੋਹ (ਗੁਰੂ ਅੰਗਦ ਦੇਵ ਜੀ) ਤੋਂ ਪ੍ਰਾਪਤ ਕੀਤੀ ਹੈ, ਉਸ ਦਾ ਸਤ ਧਰਮ-ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ।


ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥  

दरसनि परसिऐ गुरू कै अठसठि मजनु होइ ॥८॥  

Ḏarsan parsi▫ai gurū kai aṯẖsaṯẖ majan ho▫e. ||8||  

Gazing upon the Blessed Vision of the Guru's Darshan, it is as if one has bathed at the sixty-eight sacred shrines of pilgrimage. ||8||  

ਦਰਸਨਿ ਪਰਸਿਐ = ਦਰਸਨ ਕਰਨ ਨਾਲ। ਅਠਸਠਿ = ਅਠਾਹਠ ਤੀਰਥ। ਮਜਨੁ = ਇਸ਼ਨਾਨ। ਸਤੁ = ਉੱਚਾ ਆਚਰਨ ॥੮॥
ਸਤਿਗੁਰੂ (ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ॥੮॥


ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ  

सचु तीरथु सचु इसनानु अरु भोजनु भाउ सचु सदा सचु भाखंतु सोहै ॥  

Sacẖ ṯirath sacẖ isnān ar bẖojan bẖā▫o sacẖ saḏā sacẖ bẖākẖanṯ sohai.  

The True Name is the sacred shrine, the True Name is the cleansing bath of purification and food. The True Name is eternal love; chant the True Name, and be embellished.  

ਸਚੁ = ਸੱਚੇ ਹਰੀ ਦਾ ਨਾਮ। ਭਾਖੰਤ = ਉਚਾਰਦਿਆਂ। ਸੋਹੈ = ਸੋਭ ਰਿਹਾ ਹੈ।
ਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ।


ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ  

सचु पाइओ गुर सबदि सचु नामु संगती बोहै ॥  

Sacẖ pā▫i▫o gur sabaḏ sacẖ nām sangṯī bohai.  

The True Name is obtained through the Word of the Guru's Shabad; the Sangat, the Holy Congregation, is fragrant with the True Name.  

ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੰਗਤਿ = ਸੰਗਤਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।
(ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ।


ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ  

जिसु सचु संजमु वरतु सचु कबि जन कल वखाणु ॥  

Jis sacẖ sanjam varaṯ sacẖ kab jan kal vakẖāṇ.  

KAL the poet utters the Praises of the one whose self-discipline is the True Name, and whose fast is the True Name.  

ਜਿਸੁ ਸੰਜਮੁ = ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ। ਕਲ = ਹੇ ਕਲ੍ਯ੍ਯਸਹਾਰ! ਵਖਾਣੁ = ਆਖ।
ਦਾਸ ਕਲ੍ਯ੍ਯਸਹਾਰ ਕਵੀ ਆਖਦਾ ਹੈ, ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ,


ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥  

दरसनि परसिऐ गुरू कै सचु जनमु परवाणु ॥९॥  

Ḏarsan parsi▫ai gurū kai sacẖ janam parvāṇ. ||9||  

Gazing upon the Blessed Vision of the Guru's Darshan, one's life is approved and certified in the True Name. ||9||  

ਸਚੁ = ਸਦਾ-ਥਿਰ ਹਰਿ-ਨਾਮ। ਪਰਵਾਣੁ = ਪ੍ਰਮਾਣੀਕ, ਕਬੂਲ, ਸਫਲ ॥੯॥
ਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ" ॥੯॥


ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ  

अमिअ द्रिसटि सुभ करै हरै अघ पाप सकल मल ॥  

Ami▫a ḏarisat subẖ karai harai agẖ pāp sakal mal.  

When You bestow Your Ambrosial Glance of Grace, You eradicate all wickedness, sin and filth.  

ਅਮਿਅ = ਅੰਮ੍ਰਿਤ-ਮਈ, ਅੰਮ੍ਰਿਤ-ਭਰੀ, ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਜ਼ਰ। ਹਰੈ = ਦੂਰ ਕਰਦਾ ਹੈ। ਅਘ = ਪਾਪ। ਸਕਲ ਮਲ = ਸਾਰੀਆਂ ਮੈਲਾਂ।
(ਗੁਰੂ ਅੰਗਦ ਦੇਵ ਜਿਸ ਉੱਤੇ) ਆਤਮਕ ਜੀਵਨ ਦੇਣ ਵਾਲੀ ਭਲੀ ਨਿਗਾਹ ਕਰਦਾ ਹੈ, (ਉਸ ਦੇ) ਪਾਪ ਤੇ ਸਾਰੀਆਂ ਮੈਲਾਂ ਦੂਰ ਕਰ ਦੇਂਦਾ ਹੈ,


ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ  

काम क्रोध अरु लोभ मोह वसि करै सभै बल ॥  

Kām kroḏẖ ar lobẖ moh vas karai sabẖai bal.  

Sexual desire, anger, greed and emotional attachment - You have overcome all these powerful passions.  

ਵਸਿ ਕਰੈ = ਕਾਬੂ ਕਰਦਾ ਹੈ। ਬਲ = ਅਹੰਕਾਰ।
ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ-ਇਹ ਸਾਰੇ ਉਸ ਦੇ ਕਾਬੂ ਵਿਚ ਕਰ ਦੇਂਦਾ ਹੈ।


ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ  

सदा सुखु मनि वसै दुखु संसारह खोवै ॥  

Saḏā sukẖ man vasai ḏukẖ sansārah kẖovai.  

Your mind is filled with peace forever; You banish the sufferings of the world.  

ਮਨਿ = ਮਨ ਵਿਚ। ਸੰਸਾਰਹ = ਸੰਸਾਰ ਦਾ। ਖੋਵੈ = ਨਾਸ ਕਰਦਾ ਹੈ।
(ਗੁਰੂ ਅੰਗਦ ਦੇ) ਮਨ ਵਿਚ ਸਦਾ ਸੁਖ ਵੱਸ ਰਿਹਾ ਹੈ, (ਉਹ) ਸੰਸਾਰ ਦਾ ਦੁੱਖ ਦੂਰ ਕਰਦਾ ਹੈ।


ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ  

गुरु नव निधि दरीआउ जनम हम कालख धोवै ॥  

Gur nav niḏẖ ḏarī▫ā▫o janam ham kālakẖ ḏẖovai.  

The Guru is the river of the nine treasures, washing off the dirt of our lives.  

ਨਵਨਿਧਿ ਦਰੀਆਉ = ਨੌ ਨਿਧੀਆਂ ਦਾ ਦਰੀਆਉ। ਜਨਮ ਹਮ = ਸਾਡੇ ਜਨਮਾਂ ਦੀ। ਨਿਧਿ = ਖ਼ਜ਼ਾਨਾ।
ਸਤਿਗੁਰੂ ਨੌ ਨਿਧੀਆਂ ਦਾ ਦਰੀਆਉ ਹੈ; ਸਾਡੇ ਜਨਮਾਂ ਦੀ ਕਾਲਖ ਧੋਂਦਾ ਹੈ।


ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ  

सु कहु टल गुरु सेवीऐ अहिनिसि सहजि सुभाइ ॥  

So kaho tal gur sevī▫ai ahinis sahj subẖā▫e.  

So speaks TAL the poet: serve the Guru, day and night, with intuitive love and affection.  

ਟਲ = ਹੇ ਟੱਲ! ਹੇ ਕਲ੍ਯ੍ਯ! ਹੇ ਕਲ੍ਯ੍ਯਸਹਾਰ! ਅਹਿ = ਦਿਨ। ਨਿਸ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਹੇ ਕਲ੍ਯ੍ਯਸਹਾਰ! ??? (ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ।


ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥  

दरसनि परसिऐ गुरू कै जनम मरण दुखु जाइ ॥१०॥  

Ḏarsan parsi▫ai gurū kai janam maraṇ ḏukẖ jā▫e. ||10||  

Gazing upon the Blessed Vision of the Guru, the pains of death and rebirth are taken away. ||10||  

xxx ॥੧੦॥
(ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ" ॥੧੦॥


ਸਵਈਏ ਮਹਲੇ ਤੀਜੇ ਕੇ  

सवईए महले तीजे के ३  

Sava▫ī▫e mahle ṯīje ke 3  

Swaiyas In Praise Of The Third Mehl:  

xxx
ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ  

सोई पुरखु सिवरि साचा जा का इकु नामु अछलु संसारे ॥  

So▫ī purakẖ sivar sācẖā jā kā ik nām acẖẖal sansāre.  

Dwell upon that Primal Being, the True Lord God; in this world, His One Name is Undeceivable.  

ਸਿਵਰਿ = ਸਿਮਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਾ = ਜਿਸ (ਹਰੀ) ਦਾ। ਅਛਲੁ = ਨਾ ਛਲਿਆ ਜਾਣ ਵਾਲਾ। ਸੰਸਾਰੇ = ਸੰਸਾਰ ਵਿਚ।
ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।


ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ  

जिनि भगत भवजल तारे सिमरहु सोई नामु परधानु ॥  

Jin bẖagaṯ bẖavjal ṯāre simrahu so▫ī nām parḏẖān.  

He carries His devotees across the terrifying world-ocean; meditate in remembrance on His Naam, Supreme and Sublime.  

ਜਿਨਿ = ਜਿਸ (ਨਾਮ) ਨੇ। ਪਰਧਾਨੁ = ਸ੍ਰੇਸ਼ਟ, ਉੱਤਮ।
ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।


ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ  

तितु नामि रसिकु नानकु लहणा थपिओ जेन स्रब सिधी ॥  

Ŧiṯ nām rasik Nānak lahṇā thapi▫o jen sarab siḏẖī.  

Nanak delighted in the Naam; He established Lehnaa as Guru, who was imbued with all supernatural spiritual powers.  

ਤਿਤੁ ਨਾਮਿ = ਉਸੇ ਨਾਮ ਵਿਚ। ਰਸਿਕੁ = ਆਨੰਦ ਲੈਣ ਵਾਲਾ। ਥਪਿਓ = ਥਾਪਿਆ ਗਿਆ, ਟਿੱਕਿਆ ਗਿਆ। ਜੇਨ = ਜਿਸ ਕਰ ਕੇ, (ਭਾਵ, ਉਸੇ ਨਾਮ ਦੀ ਬਰਕਤਿ ਕਰ ਕੇ)। ਸ੍ਰਬ ਸਿਧੀ = ਸਾਰੀਆਂ ਸਿੱਧੀਆਂ (ਪ੍ਰਾਪਤ ਹੋਈਆਂ)।
ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।


ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ  

कवि जन कल्य सबुधी कीरति जन अमरदास बिस्तरीया ॥  

Kav jan kal▫y sabuḏẖī kīraṯ jan Amarḏās bisṯrī▫yā.  

So speaks KALL the poet: the glory of the wise, sublime and humble Amar Daas is spread throughout the world.  

ਸਬੁਧੀ = ਬੁੱਧੀ ਵਾਲਾ, ਉੱਚੀ ਮਤ ਵਾਲਾ। ਕੀਰਤਿ = ਸੋਭਾ। ਜਨ = ਜਨਾਂ ਵਿਚ, ਲੋਕਾਂ ਵਿਚ। ਅਮਰਦਾਸ = ਗੁਰੂ ਅਮਰਦਾਸ ਦੀ। ਬਿਸ੍ਤਰੀਯਾ = ਖਿੱਲਰੀ ਹੋਈ ਹੈ।
ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।


ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ  

कीरति रवि किरणि प्रगटि संसारह साख तरोवर मवलसरा ॥  

Kīraṯ rav kiraṇ pargat sansārah sākẖ ṯarovar mavalsarā.  

His Praises radiate throughout the world, like the rays of the sun, and the branches of the maulsar (fragrant) tree.  

ਕੀਰਤਿ ਰਵਿ ਕਿਰਣਿ = ਸੋਭਾ-ਰੂਪ ਸੂਰਜ ਦੀ ਕਿਰਣ ਦੁਆਰਾ। ਰਵਿ = ਸੂਰਜ। ਕੀਰਤਿ = ਸੋਭਾ। ਪ੍ਰਗਟਿ = ਪਰਗਟ ਹੋ ਕੇ, ਖਿੱਲਰ ਕੇ। ਸੰਸਾਰਹ = ਸੰਸਾਰ ਵਿਚ। ਸਾਖ = ਟਹਿਣੀਆਂ। ਤਰੋਵਰ = ਸ੍ਰੇਸ਼ਟ ਰੁੱਖ। ਮਵਲਸਰਾ = ਮੌਲਸਰੀ ਦਾ ਰੁੱਖ, ਇਸ ਦੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।
(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-yy


ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ  

उतरि दखिणहि पुबि अरु पस्चमि जै जै कारु जपंथि नरा ॥  

Uṯar ḏakẖ▫ṇahi pub ar pascẖam jai jai kār japanth narā.  

In the north, south, east and west, people proclaim Your Victory.  

ਉਤਰਿ = ਉੱਤਰਿ, ਪਹਾੜ ਪਾਸੇ। ਦਖਿਣਹਿ = ਦੱਖਣ ਵਲ। ਪੁਬਿ = ਚੜ੍ਹਦੇ ਪਾਸੇ। ਪਸ੍ਚਮਿ = ਪੱਛੋਂ ਵਲ। ਜਪੰਥਿ = ਜਪਦੇ ਹਨ।
ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits