Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਵਈਏ ਮਹਲੇ ਦੂਜੇ ਕੇ  

सवईए महले दूजे के २  

Sava▫ī▫e mahle ḏūje ke 2  

Swaiyas In Praise Of The Second Mehl:  

xxx
ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ  

सोई पुरखु धंनु करता कारण करतारु करण समरथो ॥  

So▫ī purakẖ ḏẖan karṯā kāraṇ karṯār karaṇ samratho.  

Blessed is the Primal Lord God, the Creator, the All-powerful Cause of causes.  

ਪੁਰਖੁ = ਵਿਆਪਕ ਹਰੀ। ਕਾਰਣ ਕਰਣ = ਸ੍ਰਿਸ਼ਟੀ ਦਾ ਕਾਰਣ, ਸ੍ਰਿਸ਼ਟੀ ਦਾ ਸਿਰਜਣਹਾਰ। ਸਮਰਥੋ = ਸਮਰੱਥਾ ਵਾਲਾ, ਸਾਰੀਆ ਤਾਕਤਾਂ ਦਾ ਮਾਲਕ।
ਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ।


ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ  

सतिगुरू धंनु नानकु मसतकि तुम धरिओ जिनि हथो ॥  

Saṯgurū ḏẖan Nānak masṯak ṯum ḏẖari▫o jin hatho.  

Blessed is the True Guru Nanak, who placed His hand upon Your forehead.  

ਮਸਤਕਿ ਤੁਮ = ਤੇਰੇ ਮੱਥੇ ਉੱਤੇ (ਹੇ ਗੁਰੂ ਅੰਗਦ!)। ਜਿਨਿ = ਜਿਸ (ਗੁਰੂ ਨਾਨਕ) ਨੇ।
ਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ।


ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ  

त धरिओ मसतकि हथु सहजि अमिउ वुठउ छजि सुरि नर गण मुनि बोहिय अगाजि ॥  

Ŧa ḏẖari▫o masṯak hath sahj ami▫o vuṯẖ▫o cẖẖaj sur nar gaṇ mun bohiy agāj.  

When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.  

ਅਮਿਉ = ਅੰਮ੍ਰਿਤ। ਵੁਠਉ = ਵੱਸ ਪਿਆ। ਛਜਿ = ਛੱਜੀਂ ਖਾਰੀਂ, ਛਹਬਰ ਲਾ ਕੇ। ਬੋਹਿਯ = ਭਿੱਜ ਗਏ, ਤਰੋ-ਤਰ ਹੋ ਗਏ, ਸੁਗੰਧਿਤ ਹੋ ਗਏ। ਅਗਾਜਿ = ਪ੍ਰਤੱਖ ਤੌਰ ਤੇ।
ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ।


ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ  

मारिओ कंटकु कालु गरजि धावतु लीओ बरजि पंच भूत एक घरि राखि ले समजि ॥  

Māri▫o kantak kāl garaj ḏẖāvaṯ lī▫o baraj pancẖ bẖūṯ ek gẖar rākẖ le samaj.  

You challenged and subdued the cruel demon of death; You restrained Your wandering mind; You overpowered the five demons and You keep them in one home.  

ਕੰਟਕੁ = ਕੰਡਾ (ਭਾਵ, ਦੁਖਦਾਈ)। ਗਰਜਿ = ਗਰਜ ਕੇ, ਆਪਣਾ ਬਲ ਦਿਖਾ ਕੇ। ਧਾਵਤੁ = ਭਟਕਦਾ। ਬਰਜਿ ਲੀਓ = ਰੋਕ ਲਿਆ। ਪੰਚ ਭੂਤ = ਕਾਮ ਆਦਿਕ ਪੰਜਾਂ ਨੂੰ। ਸਮਜਿ = ਇਕੱਠੇ ਕਰ ਕੇ, ਸਮੇਟ ਕੇ (ਸਮਜ = ਸੰਸਕ੍ਰਿਤ ਵਿਚ ਇਕੱਠਾ ਕਰਨ ਨੂੰ ਕਹਿੰਦੇ ਹਨ, ਇਸ ਤੋਂ 'ਸਮਾਜ' 'ਨਾਂਵ' ਬਣਿਆ ਹੈ)।
(ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ।


ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ  

जगु जीतउ गुर दुआरि खेलहि समत सारि रथु उनमनि लिव राखि निरंकारि ॥  

Jag jīṯa▫o gur ḏu▫ār kẖelėh samaṯ sār rath unman liv rākẖ nirankār.  

Through the Guru's Door, the Gurdwara, You have conquered the world; You play the game even-handedly. You keep the flow of your love steady for the Formless Lord.  

ਜੀਤਉ = ਜਿੱਤ ਲਿਆ ਹੈ। ਗੁਰਦੁਆਰਿ = ਗੁਰੂ ਦੇ ਦਰ ਤੇ (ਪੈ ਕੇ)। ਸਮਤ = ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ। ਸਾਰਿ = ਨਰਦ। ਸਮਤ ਸਾਰਿ = ਸਮਤਾ ਦੀ ਬਾਜ਼ੀ। ਖੇਲਹਿ = ਤੂੰ ਖੇਡਦਾ ਹੈਂ। ਲਿਵ ਰਥੁ = ਲਿਵ ਦਾ ਰਥ, ਬ੍ਰਿਤੀ ਦਾ ਪਰਵਾਹ। ਉਨਮਨਿ = ਉਨਮਨ ਅਵਸਥਾ ਵਿਚ, ਪੂਰਨ ਖਿੜਾਉ ਵਿਚ। ਰਾਖਿ = ਰੱਖ ਕੇ, ਰੱਖਣ ਦੇ ਕਾਰਨ। ਨਿਰੰਕਾਰਿ = ਅਕਾਲ ਪੁਰਖ ਵਿਚ।
(ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।


ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥  

कहु कीरति कल सहार सपत दीप मझार लहणा जगत्र गुरु परसि मुरारि ॥१॥  

Kaho kīraṯ kal sahār sapaṯ ḏīp majẖār lahṇā jagṯar gur paras murār. ||1||  

O Kal Sahaar, chant the Praises of Lehnaa throughout the seven continents; He met with the Lord, and became Guru of the World. ||1||  

ਕੀਰਤਿ = ਸੋਭਾ। ਕਲ ਸਹਾਰ = ਹੇ ਕਲਸਹਾਰ! ਸਪਤ ਦੀਪ ਮਝਾਰ = ਸੱਤਾਂ ਦੀਪਾਂ ਵਿਚ (ਭਾਵ, ਸਾਰੀ ਦੁਨੀਆ ਵਿਚ)। ਲਹਣਾ ਕੀਰਤਿ = ਲਹਣੇ ਦੀ ਸੋਭਾ। ਜਗਤ੍ਰ ਗੁਰੁ = ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ। ਪਰਸਿ = ਪਰਸ ਕੇ, ਛੁਹ ਕੇ। ਮੁਰਾਰਿ = ਮੁਰਾਰੀ-ਰੂਪ ਗੁਰੂ ਨਾਨਕ ਨੂੰ (ਮੁਰ-ਅਰਿ) ॥੧॥
ਹੇ ਕਲਸਹਾਰ! ਆਖ- ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ॥੧॥


ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ  

जा की द्रिसटि अम्रित धार कालुख खनि उतार तिमर अग्यान जाहि दरस दुआर ॥  

Jā kī ḏarisat amriṯ ḏẖār kālukẖ kẖan uṯār ṯimar ag▫yān jāhi ḏaras ḏu▫ār.  

The Stream of Ambrosial Nectar from His eyes washes away the slime and filth of sins; the sight of His door dispels the darkness of ignorance.  

ਜਾ ਕੀ = ਜਿਸ (ਗੁਰੂ) ਦੀ। ਅੰਮ੍ਰਿਤਧਾਰ ਦ੍ਰਿਸਟਿ = ਅੰਮ੍ਰਿਤ ਵਸਾਣ ਵਾਲੀ ਦ੍ਰਿਸ਼ਟੀ। ਕਾਲੁਖ = ਪਾਪਾਂ-ਰੂਪ ਕਾਲਖ। ਖਨਿ = ਪੁੱਟ ਕੇ। ਖਨਿ ਉਤਾਰ = ਉਖੇੜ ਕੇ ਦੂਰ ਕਰਨ ਦੇ ਸਮਰੱਥ। ਤਿਮਰ = ਹਨੇਰਾ। ਜਾਹਿ = ਦੂਰ ਹੋ ਜਾਂਦੇ ਹਨ। ਦਰਸ ਦੁਆਰ = (ਜਿਸ ਦੇ) ਦਰ ਦਾ ਦਰਸ਼ਨ ਕਰਨ ਨਾਲ।
ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ।


ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ  

ओइ जु सेवहि सबदु सारु गाखड़ी बिखम कार ते नर भव उतारि कीए निरभार ॥  

O▫e jo sevėh sabaḏ sār gākẖ▫ṛī bikẖam kār ṯe nar bẖav uṯār kī▫e nirbẖār.  

Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.  

ਓਇ = ਉਹ ਮਨੁੱਖ (ਬਹੁ-ਵਚਨ)। ਸੇਵਹਿ = ਜਪਦੇ ਹਨ। ਸਾਰੁ = ਸ੍ਰੇਸ਼ਟ। ਗਾਖੜੀ = ਔਖੀ। ਬਿਖਮ = ਬਿਖੜੀ। ਤੇ ਨਰ = ਉਹ ਬੰਦੇ। ਭਵ ਉਤਾਰਿ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ। ਨਿਰਭਾਰ = ਭਾਰ ਤੋਂ ਰਹਿਤ, ਹੌਲੇ, ਮੁਕਤ।
ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।


ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ  

सतसंगति सहज सारि जागीले गुर बीचारि निमरी भूत सदीव परम पिआरि ॥  

Saṯsangaṯ sahj sār jāgīle gur bīcẖār nimmrī bẖūṯ saḏīv param pi▫ār.  

The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.  

ਸਹਜ ਸਾਰਿ = ਸਹਜ ਦੀ ਸਾਰ ਲੈ ਕੇ, ਸਹਜ ਅਵਸਥਾ ਨੂੰ ਸੰਭਾਲ ਕੇ। ਸਹਜ = ਆਤਮਕ ਅਡੋਲਤਾ। ਜਾਗੀਲੇ = ਜਾਗ ਪੈਂਦੇ ਹਨ। ਗੁਰ ਬਿਚਾਰਿ = ਸਤਿਗੁਰੂ ਦੀ ਦੱਸੀ ਵਿਚਾਰ ਦੁਆਰਾ। ਨਿੰਮਰੀ ਭੂਤ = ਨੀਵੇਂ ਸੁਭਾਉ ਵਾਲੇ ਹੋ ਜਾਂਦੇ ਹਨ। ਪਿਆਰਿ = ਪਿਆਰ ਵਿਚ।
(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।


ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥  

कहु कीरति कल सहार सपत दीप मझार लहणा जगत्र गुरु परसि मुरारि ॥२॥  

Kaho kīraṯ kal sahār sapaṯ ḏīp majẖār lahṇā jagṯar gur paras murār. ||2||  

O Kal Sahaar, chant the Praises of Lehnaa throughout the seven continents; He met with the Lord, and became Guru of the World. ||2||  

xxx ॥੨॥
ਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥


ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ  

तै तउ द्रिड़िओ नामु अपारु बिमल जासु बिथारु साधिक सिध सुजन जीआ को अधारु ॥  

Ŧai ṯa▫o ḏariṛa▫o nām apār bimal jās bithār sāḏẖik siḏẖ sujan jī▫ā ko aḏẖār.  

You hold tight to the Naam, the Name of the Infinite Lord; Your expanse is immaculate. You are the Support of the Siddhas and seekers, and the good and humble beings.  

ਤੈ ਤਉ = ਤੂੰ ਤਾਂ। ਦ੍ਰਿ੍ਰੜਿਓ = ਦ੍ਰਿੜ੍ਹ ਕੀਤਾ ਹੈ, ਹਿਰਦੇ ਵਿਚ ਟਿਕਾਇਆ ਹੈ। ਅਪਾਰੁ = ਬੇਅੰਤ। ਬਿਮਲ = ਨਿਰਮਲ। ਜਾਸੁ = ਜਸ, ਸੋਭਾ। ਬਿਥਾਰੁ = ਵਿਸਥਾਰ, ਪਸਾਰਾ। ਸੁਜਨ = ਨੇਕ ਲੋਕ।
(ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।


ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ  

तू ता जनिक राजा अउतारु सबदु संसारि सारु रहहि जगत्र जल पदम बीचार ॥  

Ŧū ṯā janik rājā a▫uṯār sabaḏ sansār sār rahėh jagṯar jal paḏam bīcẖār.  

You are the incarnation of King Janak; the contemplation of Your Shabad is sublime throughout the universe. You abide in the world like the lotus on the water.  

ਰਹਹਿ = ਤੂੰ ਰਹਿੰਦਾ ਹੈਂ। ਜਗਤ੍ਰ = ਜਗਤ ਵਿਚ। ਜਲ ਪਦਮ ਬੀਚਾਰ = ਜਿਵੇਂ ਜਲ ਵਿਚ ਪਦਮ (ਕੰਵਲ) ਰਹਿੰਦਾ ਹੈ (ਭਾਵ, ਨਿਰਲੇਪ ਰਹਿੰਦਾ ਹੈ)। ਜੀਆ = ਜ਼ਿੰਦਗੀ। ਕੋ = ਦਾ।
(ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।


ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ  

कलिप तरु रोग बिदारु संसार ताप निवारु आतमा त्रिबिधि तेरै एक लिव तार ॥  

Kalip ṯar rog biḏār sansār ṯāp nivār āṯmā ṯaribaḏẖ ṯerai ek liv ṯār.  

Like the Elysian Tree, You cure all illnesses and take away the sufferings of the world. The three-phased soul is lovingly attuned to You alone.  

ਕਲਿਪਤਰੁ = ਕਲਪ ਰੁੱਖ, ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਰੁੱਖ। (ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਨਿਆ ਹੈ ਕਿ ਇਹ ਰੁੱਖ ਇੰਦ੍ਰ ਦੇ ਸ੍ਵਰਗ ਵਿਚ ਹੈ। ਵੇਖੋ, ਆਸਾ ਦੀ ਵਾਰ ਸਟੀਕ, ਪਉੜੀ ੧੩, 'ਪਾਰਿਜਾਤੁ')। ਰੋਗ ਬਿਦਾਰੁ = ਰੋਗਾਂ ਨੂੰ ਦੂਰ ਕਰਨ ਵਾਲਾ। ਸੰਸਾਰ ਤਾਪ ਨਿਵਾਰੁ = ਸੰਸਾਰ ਦੇ ਤਾਪਾਂ ਦਾ ਨਿਵਾਰਨ ਵਾਲਾ। ਆਤਮਾ ਤ੍ਰਿਬਿਧਿ = ਤਿੰਨਾਂ ਕਿਸਮਾਂ ਵਾਲੇ (ਭਾਵ, ਤਿੰਨਾਂ ਗੁਣਾਂ ਵਿਚ ਵਰਤਨ ਵਾਲੇ) ਜੀਵ, ਸੰਸਾਰੀ ਜੀਵ। ਤੇਰੈ = ਤੇਰੇ ਵਿਚ (ਹੇ ਗੁਰੂ ਅੰਗਦ!)। ਏਕ ਲਿਵ ਤਾਰ = ਇੱਕ-ਰਸ ਲਿਵ ਲਾਈ ਰੱਖਦੇ ਹਨ।
(ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿਚ ਇੱਕ-ਰਸ ਲਿਵ ਲਾਈ ਬੈਠੇ ਹਨ।


ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥  

कहु कीरति कल सहार सपत दीप मझार लहणा जगत्र गुरु परसि मुरारि ॥३॥  

Kaho kīraṯ kal sahār sapaṯ ḏīp majẖār lahṇā jagṯar gur paras murār. ||3||  

O Kal Sahaar, chant the Praises of Lehnaa throughout the seven continents; He met with the Lord, and became Guru of the World. ||3||  

xxx ॥੩॥
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿਚ ਫੈਲ ਰਹੀ ਹੈ ॥੩॥


ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ  

तै ता हदरथि पाइओ मानु सेविआ गुरु परवानु साधि अजगरु जिनि कीआ उनमानु ॥  

Ŧai ṯā haḏrath pā▫i▫o mān sevi▫ā gur parvān sāḏẖ ajgar jin kī▫ā unmān.  

You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.  

ਹਦਰਥਿ = ਦਰਗਾਹ ਤੋਂ, ਹਜ਼ੂਰ ਤੋਂ, ਗੁਰੂ ਨਾਨਕ ਤੋਂ। ਪਰਵਾਨੁ = ਪ੍ਰਵਾਣੀਕ, ਮੰਨਿਆ-ਪ੍ਰਮੰਨਿਆ। ਸਾਧਿ = ਸਾਧ ਕੇ, ਕਾਬੂ ਕਰ ਕੇ। ਅਜਗਰੁ = ਅਜਗਰ ਸੱਪ (ਵਰਗੇ ਮਨ ਨੂੰ)। ਜਿਨਿ = ਜਿਸ (ਗੁਰੂ ਨਾਨਕ ਨੇ)। ਉਨਮਾਨ = ਉੱਚਾ ਮਨ।
(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ,


ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ  

हरि हरि दरस समान आतमा वंतगिआन जाणीअ अकल गति गुर परवान ॥  

Har har ḏaras samān āṯmā vanṯgi▫ān jāṇī▫a akal gaṯ gur parvān.  

Your Vision is like that of the Lord, Your soul is a fount of spiritual wisdom; You know the unfathomable state of the certified Guru.  

ਹਰਿ ਹਰਿ ਦਰਸ ਸਮਾਨ = ਜਿਸ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ। ਆਤਮਾ ਵੰਤ ਗਿਆਨ = ਤੂੰ ਆਤਮ-ਗਿਆਨ ਵਾਲਾ ਹੈਂ। ਜਾਣੀਅ = ਤੂੰ ਜਾਣੀ ਹੈ। ਅਕਲ = (नास्ति कला अवयवो यस्य) ਇਕ-ਰਸ ਵਿਆਪਕ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਗੁਰ ਪਰਵਾਨ = ਪਰਵਾਨ ਗੁਰੂ (ਨਾਨਕ) ਦਾ।
(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।


ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ  

जा की द्रिसटि अचल ठाण बिमल बुधि सुथान पहिरि सील सनाहु सकति बिदारि ॥  

Jā kī ḏarisat acẖal ṯẖāṇ bimal buḏẖ suthān pahir sīl sanāhu sakaṯ biḏār.  

Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.  

ਜਾ ਕੀ = ਜਿਸ (ਪ੍ਰਵਾਨ ਗੁਰੂ ਨਾਨਕ) ਦੀ। ਅਚਲ ਠਾਣ = ਅੱਚਲ ਟਿਕਾਣੇ ਤੇ, ਸੁਥਾਨ-ਸ੍ਰੇਸ਼ਟ ਥਾਂ ਤੇ। ਪਹਿਰਿ = ਪਹਿਨ ਕੇ। ਸਨਾਹੁ = ਲੋਹੇ ਦੀ ਜਾਲੀ ਆਦਿਕ ਜੋ ਜੁੱਧ ਦੇ ਵੇਲੇ ਸਰੀਰ ਦੇ ਬਚਾਉ ਲਈ ਪਾਈਦੀ ਹੈ। ਸਕਤਿ = ਮਾਇਆ। ਬਿਦਾਰਿ = ਨਾਸ ਕਰ ਕੇ।
ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ।


ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥  

कहु कीरति कल सहार सपत दीप मझार लहणा जगत्र गुरु परसि मुरारि ॥४॥  

Kaho kīraṯ kal sahār sapaṯ ḏīp majẖār lahṇā jagṯar gur paras murār. ||4||  

O Kal Sakaar, chant the Praises of Lehnaa throughout the seven continents; He met with the Lord, and became Guru of the World. ||4||  

xxx ॥੪॥
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥


ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ  

द्रिसटि धरत तम हरन दहन अघ पाप प्रनासन ॥  

Ḏarisat ḏẖaraṯ ṯam haran ḏahan agẖ pāp parnāsan.  

Casting Your Glance of Grace, you dispel the darkness, burn away evil, and destroy sin.  

ਦ੍ਰਿਸਟਿ ਧਰਤ = ਦ੍ਰਿਸ਼ਟੀ ਕਰਦਿਆਂ ਹੀ। ਤਮ ਹਰਨ = ਹਨੇਰੇ ਨੂੰ ਦੂਰ ਕਰਨ ਵਾਲਾ। ਦਹਨ ਅਘ = ਪਾਪਾਂ ਨੂੰ ਸਾੜਨ ਵਾਲਾ। ਪਾਪ ਪ੍ਰਨਾਸਨ = ਪਾਪਾਂ ਦਾ ਨਾਸ ਕਰਨ ਵਾਲਾ।
(ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ।


ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ  

सबद सूर बलवंत काम अरु क्रोध बिनासन ॥  

Sabaḏ sūr balvanṯ kām ar kroḏẖ bināsan.  

You are the Heroic Warrior of the Shabad, the Word of God. Your Power destroys sexual desire and anger.  

ਸਬਦ ਸੂਰ = ਸ਼ਬਦ ਦਾ ਸੂਰਮਾ।
ਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।


ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ  

लोभ मोह वसि करण सरण जाचिक प्रतिपालण ॥  

Lobẖ moh vas karaṇ saraṇ jācẖik parṯipālaṇ.  

You have overpowered greed and emotional attachment; You nurture and cherish those who seek Your Sanctuary.  

ਵਸਿ ਵੱਸ ਵਿਚ।
(ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ,


ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ  

आतम रत संग्रहण कहण अम्रित कल ढालण ॥  

Āṯam raṯ sangar▫haṇ kahaṇ amriṯ kal dẖālaṇ.  

You gather in the joyful love of the soul; Your Words have the Potency to bring forth Ambrosial Nectar.  

ਆਤਮ ਰਤ = ਆਤਮਕ ਪ੍ਰੇਮ। ਕਹਣ = ਕਥਨ, ਬਚਨ। ਕਲ = ਸੁੰਦਰ। ਢਾਲਣ = ਪ੍ਰਵਾਹ।
ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।


ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ  

सतिगुरू कल सतिगुर तिलकु सति लागै सो पै तरै ॥  

Saṯgurū kal saṯgur ṯilak saṯ lāgai so pai ṯarai.  

You are appointed the True Guru, the True Guru in this Dark Age of Kali Yuga; whoever is truly attached to You is carried across.  

ਕਲ = ਹੇ ਕਲ੍ਯ੍ਯਸਹਾਰ! ਸਤਿ = ਨਿਸ਼ਚਾ ਕਰ ਕੇ, ਸਰਧਾ ਧਾਰ ਕੇ।
ਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ।


ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥੫॥  

गुरु जगत फिरणसीह अंगरउ राजु जोगु लहणा करै ॥५॥  

Gur jagaṯ firaṇsīh angara▫o rāj jog lahṇā karai. ||5||  

The lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||  

ਗੁਰੁ ਜਗਤ-ਜਗਤ ਦਾ ਗੁਰੂ। ਫਿਰਣ ਸੀਹ = ਬਾਬਾ ਫੇਰੂ ਦਾ ਸੁਪੁੱਤ੍ਰ। ਅੰਗਰਉ = ਗੁਰੂ ਅੰਗਦ ਦੇਵ ॥੫॥
ਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits