Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ  

गावहि गुण बरन चारि खट दरसन ब्रहमादिक सिमरंथि गुना ॥  

Gāvahi guṇ baran cẖār kẖat ḏarsan barahmāḏik simranth gunā.  

The four castes and the six Shaastras sing His Glorious Praises; Brahma and the others contemplate His Virtues.  

ਗਾਵਹਿ = ਗਾਂਦੇ ਹਨ (ਗਾਵੈ = ਗਾਂਦਾ ਹੈ।) ਬਰਨ ਚਾਰਿ = ਚਾਰੇ ਵਰਣ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਖਟ ਦਰਸਨ = ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿਕ। ਸਿਮਰੰਥਿ = ਸਿਮਰਦੇ ਹਨ। ਗੁਨਾ = ਗੁਣਾਂ ਨੂੰ।
ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ।


ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ  

गावै गुण सेसु सहस जिहबा रस आदि अंति लिव लागि धुना ॥  

Gāvai guṇ ses sahas jihbā ras āḏ anṯ liv lāg ḏẖunā.  

The thousand-tongued serpent king sings His Praises with delight, remaining lovingly attached to Him.  

ਸੇਸੁ = ਸ਼ੇਸ਼ਨਾਗ। ਸਹਸ ਜਿਹਬਾ = ਹਜ਼ਾਰ ਜੀਭਾਂ ਨਾਲ। ਰਸ = ਪ੍ਰੇਮ ਨਾਲ। ਆਦਿ ਅੰਤਿ = ਸਦਾ, ਇਕ-ਰਸ। ਲਿਵ ਲਾਗਿ ਧੁਨਾ = ਲਿਵ ਦੀ ਧੁਨ ਲਗਾ ਕੇ।
ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ।


ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ  

गावै गुण महादेउ बैरागी जिनि धिआन निरंतरि जाणिओ ॥  

Gāvai guṇ mahāḏe▫o bairāgī jin ḏẖi▫ān niranṯar jāṇi▫o.  

Shiva, detached and beyond desire, sings the Glorious Praises of Guru Nanak, who knows the Lord's endless meditation.  

ਮਹਾਦੇਉ = ਸ਼ਿਵ ਜੀ। ਬੈਰਾਗੀ = ਵੈਰਾਗਵਾਨ, ਤਿਆਗੀ। ਜਿਨਿ = ਜਿਸ (ਗੁਰੂ ਨਾਨਕ) ਨੇ। ਨਿਰੰਤਰਿ = ਇਕ-ਰਸ।
ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ।


ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥  

कबि कल सुजसु गावउ गुर नानक राजु जोगु जिनि माणिओ ॥५॥  

Kab kal sujas gāva▫o gur Nānak rāj jog jin māṇi▫o. ||5||  

KAL the poet sings the Sublime Praises of Guru Nanak, who enjoys mastery of Raja Yoga. ||5||  

xxx ॥੫॥
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੫॥


ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ  

राजु जोगु माणिओ बसिओ निरवैरु रिदंतरि ॥  

Rāj jog māṇi▫o basi▫o nirvair riḏanṯar.  

He mastered Raja Yoga, and enjoys sovereignty over both worlds; the Lord, beyond hate and revenge, is enshrined within His Heart.  

ਬਸਿਓ = ਵੱਸ ਰਿਹਾ ਹੈ। ਰਿਦੰਤਰਿ = (ਗੁਰੂ ਨਾਨਕ ਦੇ) ਹਿਰਦੇ ਵਿਚ।
(ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ।


ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ  

स्रिसटि सगल उधरी नामि ले तरिओ निरंतरि ॥  

Sarisat sagal uḏẖrī nām le ṯari▫o niranṯar.  

The whole world is saved, and carried across, chanting the Naam, the Name of the Lord.  

ਸਗਲ = ਸਾਰੀ। ਉਧਰੀ = (ਗੁਰੂ ਨਾਨਕ ਨੇ) ਤਾਰ ਦਿੱਤੀ ਹੈ। ਨਾਮਿ = ਨਾਮ ਦੀ ਰਾਹੀਂ। ਲੇ = (ਆਪ ਨਾਮ) ਜਪ ਕੇ। ਤਰਿਓ = (ਗੁਰੂ ਨਾਨਕ) ਤਰ ਗਿਆ ਹੈ। ਨਿਰੰਤਰਿ = ਇਕ-ਰਸ।
(ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।


ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ  

गुण गावहि सनकादि आदि जनकादि जुगह लगि ॥  

Guṇ gāvahi sankāḏ āḏ jankāḏ jugah lag.  

Sanak and Janak and the others sing His Praises, age after age.  

ਸਨਕਾਦਿ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤ੍ਰ। ਆਦਿ = ਪੁਰਾਤਨ। ਜਨਕਾਦਿ = ਜਨਕ ਆਦਿ ਰਿਸ਼ੀ। ਜੁਗਹ ਲਗਿ = ਜੁਗਾਂ ਪ੍ਰਯੰਤ, ਸਦਾ।
ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ।


ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ  

धंनि धंनि गुरु धंनि जनमु सकयथु भलौ जगि ॥  

Ḏẖan ḏẖan gur ḏẖan janam sakyath bẖalou jag.  

Blessed, blessed, blessed and fruitful is the sublime birth of the Guru into the world.  

ਸਕਯਥੁ = ਸਕਾਰਥਾ, ਸਫਲ। ਭਲੌ = ਭਲਾ, ਚੰਗਾ। ਜਗਿ = ਜਗਤ ਵਿਚ।
ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।


ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ  

पाताल पुरी जैकार धुनि कबि जन कल वखाणिओ ॥  

Pāṯāl purī jaikār ḏẖun kab jan kal vakẖāṇi▫o.  

Even in the nether regions, His Victory is celebrated; so says KAL the poet.  

ਪਾਤਾਲ ਪੁਰੀ = ਪਾਤਾਲ ਲੋਕ ਤੋਂ। ਜੈਕਾਰ ਧੁਨਿ = (ਗੁਰੂ ਨਾਨਕ ਦੀ) ਜੈ ਜੈ ਦੀ ਆਵਾਜ਼। ਵਖਾਣਿਓ = ਆਖਦਾ ਹੈ।
ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ- (ਹੇ ਗੁਰੂ ਨਾਨਕ!) ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ)।


ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥  

हरि नाम रसिक नानक गुर राजु जोगु तै माणिओ ॥६॥  

Har nām rasik Nānak gur rāj jog ṯai māṇi▫o. ||6||  

You are blessed with the Nectar of the Lord's Name, O Guru Nanak; You have mastered Raja Yoga, and enjoy sovereignty over both worlds. ||6||  

ਰਸਿਕ = ਰਸੀਆ। ਨਾਨਕ ਗੁਰ = ਹੇ ਗੁਰੂ ਨਾਨਕ! ਤੈ = ਤੂ ॥੬॥
ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ ॥੬॥


ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ  

सतजुगि तै माणिओ छलिओ बलि बावन भाइओ ॥  

Saṯjug ṯai māṇi▫o cẖẖali▫o bal bāvan bẖā▫i▫o.  

In the Golden Age of Sat Yuga, You were pleased to deceive Baal the king, in the form of a dwarf.  

ਸਤਿਜੁਗ = ਸਤਜੁਗ ਵਿਚ। ਤੈ = ਤੂੰ (ਹੇ ਗੁਰੂ ਨਾਨਕ!)। ਮਾਣਿਓ = (ਰਾਜ ਤੇ ਜੋਗ) ਮਾਣਿਆ। ਬਲਿ = ਰਾਜਾ ਬਲਿ ਜਿਸ ਨੂੰ ਵਾਮਨ ਅਵਤਾਰ ਨੇ ਛਲਿਆ ਸੀ। ਭਾਇਓ = ਚੰਗਾ ਲੱਗਾ। ਬਾਵਨ = ਵਾਮਨ ਅਵਤਾਰ।
(ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ।


ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ  

त्रेतै तै माणिओ रामु रघुवंसु कहाइओ ॥  

Ŧareṯai ṯai māṇi▫o rām ragẖūvans kahā▫i▫o.  

In the Silver Age of Traytaa Yuga, You were called Raam of the Raghu dynasty.  

ਤ੍ਰੇਤੈ = ਤ੍ਰੇਤੇ ਜੁਗ ਵਿਚ। ਰਘੁਵੰਸੁ = ਰਘੂ ਦੀ ਵੰਸ ਵਾਲਾ।
ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।


ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ  

दुआपुरि क्रिसन मुरारि कंसु किरतारथु कीओ ॥  

Ḏu▫āpur krisan murār kans kirṯārath kī▫o.  

In the Brass Age of Dwaapur Yuga, You were Krishna; You killed Mur the demon and saved Kans.  

ਦੁਆਪੁਰਿ = ਦੁਆਪੁਰ (ਜੁਗ) ਵਿਚ। ਮੁਰਾਰਿ = (ਮੁਰ-ਅਰਿ) ਮੁਰ (ਦੈਂਤ) ਦਾ ਵੈਰੀ। ਕਿਰਤਾਰਥੁ = ਸਫਲ, ਮੁਕਤ।
(ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ।


ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ  

उग्रसैण कउ राजु अभै भगतह जन दीओ ॥  

Ugarsaiṇ ka▫o rāj abẖai bẖagṯah jan ḏī▫o.  

You blessed Ugrasain with a kingdom, and You blessed Your humble devotees with fearlessness.  

ਉਗ੍ਰਸੈਣ = ਮਥੁਰਾ ਦਾ ਰਾਜਾ, ਕੰਸ ਦਾ ਪਿਤਾ; ਕੰਸ ਇਸ ਨੂੰ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਮੁੜ ਉਗ੍ਰਸੈਣ ਨੂੰ ਰਾਜ ਦੇ ਦਿੱਤਾ ਸੀ। ਅਭੈ = ਅਭੈ = ਪਦ, ਨਿਰਭੈਤਾ। ਭਗਤਹ ਜਨ = ਭਗਤਾਂ ਨੂੰ।
(ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।


ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ  

कलिजुगि प्रमाणु नानक गुरु अंगदु अमरु कहाइओ ॥  

Kalijug parmāṇ Nānak gur angaḏ amar kahā▫i▫o.  

In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.  

ਕਲਿਜੁਗਿ = ਕਲਜੁਗ ਵਿਚ। ਪ੍ਰਮਾਣੁ = ਪ੍ਰਮਾਣਿਕ, ਮੰਨਿਆ-ਪਰਮੰਨਿਆ ਹੋਇਆ, ਸਮਰਥਾ ਵਾਲਾ। ਨਾਨਕ = ਹੇ (ਗੁਰੂ) ਨਾਨਕ!
ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ।


ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥  

स्री गुरू राजु अबिचलु अटलु आदि पुरखि फुरमाइओ ॥७॥  

Sarī gurū rāj abicẖal atal āḏ purakẖ furmā▫i▫o. ||7||  

The sovereign rule of the Great Guru is unchanging and permanent, according the Command of the Primal Lord God. ||7||  

ਸ੍ਰੀ ਗੁਰੂ ਰਾਜੁ = ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ। ਅਬਿਚਲੁ = ਨਾਂਹ ਹਿੱਲਣ ਵਾਲਾ, ਪੱਕਾ, ਥਿਰ। ਆਦਿ ਪੁਰਖਿ = ਆਦਿ ਪੁਰਖ ਨੇ, ਅਕਾਲ ਪੁਰਖ ਨੇ ॥੭॥
(ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ॥੭॥


ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ  

गुण गावै रविदासु भगतु जैदेव त्रिलोचन ॥  

Guṇ gāvai Raviḏās bẖagaṯ Jaiḏev Ŧrilocẖan.  

His Glorious Praises are sung by the devotees Ravi Daas, Jai Dayv and Trilochan.  

xxx
(ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ,


ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ  

नामा भगतु कबीरु सदा गावहि सम लोचन ॥  

Nāmā bẖagaṯ Kabīr saḏā gāvahi sam locẖan.  

The devotees Naam Dayv and Kabeer praise Him continually, knowing Him to be even-eyed.  

ਗਾਵਹਿ = ਗਾਉਂਦੇ ਹਨ। ਸਮਲੋਚਨ = ਸਮਾਨ ਨੇਤ੍ਰਾਂ ਵਾਲੇ ਦੋ (ਗੁਣਾਂ ਨੂੰ), ਉਸ ਗੁਰੂ ਨਾਨਕ ਦੇ (ਗੁਣਾਂ ਨੂੰ) ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ = ਬਰਾਬਰ। ਲੋਚਨ = ਅੱਖ (लोचन)।
ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।


ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ  

भगतु बेणि गुण रवै सहजि आतम रंगु माणै ॥  

Bẖagaṯ beṇ guṇ ravai sahj āṯam rang māṇai.  

The devotee Baynee sings His Praises; He intuitively enjoys the ecstasy of the soul.  

ਰਵੈ = ਗਾਉਂਦਾ ਹੈ, ਜਪਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ (ਰਹਿ ਕੇ)। ਆਤਮ ਰੰਗੁ = ਪਰਮਾਤਮਾ (ਦੇ-ਮਿਲਾਪ) ਦਾ ਸੁਆਦ।
(ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ,


ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਜਾਣੈ  

जोग धिआनि गुर गिआनि बिना प्रभ अवरु न जाणै ॥  

Jog ḏẖi▫ān gur gi▫ān binā parabẖ avar na jāṇai.  

He is the Master of Yoga and meditation, and the spiritual wisdom of the Guru; He knows none other except God.  

ਜੋਗ = (ਪਰਮਾਤਮਾ ਦਾ) ਮਿਲਾਪ। ਜੋਗ ਧਿਆਨਿ = ਜੋਗ ਦੇ ਧਿਆਨ ਵਿਚ, ਪਰਮਾਤਮਾ ਦੇ ਮਿਲਾਪ ਵਿਚ ਧਿਆਨ ਲਾਣ ਕਰਕੇ, ਭਾਵ, ਪਰਮਾਤਮਾ ਵਿਚ ਸੁਰਤੀ ਜੋੜਨ ਕਰਕੇ। ਗੁਰ ਗਿਆਨ = ਗੁਰੂ ਦੇ ਗਿਆਨ ਦੁਆਰਾ। ਅਵਰੁ = ਕਿਸੇ ਹੋਰ ਨੂੰ।
(ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।


ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ  

सुखदेउ परीख्यतु गुण रवै गोतम रिखि जसु गाइओ ॥  

Sukẖ▫ḏe▫o parṯīkẖ▫yaṯ guṇ ravai goṯam rikẖ jas gā▫i▫o.  

Sukh Dayv and Preekhyat sing His Praises, and Gautam the rishi sings His Praise.  

ਸੁਖਦੇਉ = ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪ੍ਰਸਿੱਧ ਹੋਏ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ। ਪਰੀਖ੍ਯ੍ਯਤੁ = ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ। ਰਵੈ = ਸਿਮਰ ਰਿਹਾ ਹੈ (ਇਕ-ਵਚਨ)।
ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ।


ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥  

कबि कल सुजसु नानक गुर नित नवतनु जगि छाइओ ॥८॥  

Kab kal sujas Nānak gur niṯ navṯan jag cẖẖā▫i▫o. ||8||  

Says KAL the poet, the ever-fresh praises of Guru Nanak are spread throughout the world. ||8||  

ਸੁਜਸੁ ਨਾਨਕ ਗੁਰ = ਗੁਰੂ ਨਾਨਕ ਦਾ ਸੋਹਣਾ ਜਸ। ਨਵਤਨੁ = ਨਵਾਂ। ਛਾਇਓ = ਛਾਇਆ ਹੋਇਆ ਹੈ, ਪ੍ਰਭਾਵ ਵਾਲਾ ਹੈ ॥੮॥
ਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ ॥੮॥


ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ  

गुण गावहि पायालि भगत नागादि भुयंगम ॥  

Guṇ gāvahi pā▫yāl bẖagaṯ nāgāḏ bẖuyangam.  

In the nether worlds, His Praises are sung by the devotees like Shaysh-naag in serpent form.  

ਪਾਯਾਲਿ = ਪਤਾਲ ਵਿਚ। ਨਾਗਾਦਿ = (ਸ਼ੇਸ਼-) ਨਾਗ ਆਦਿਕ। ਭੁਯੰਗਮ = ਸੱਪ।
ਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।


ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ  

महादेउ गुण रवै सदा जोगी जति जंगम ॥  

Mahāḏe▫o guṇ ravai saḏā jogī jaṯ jangam.  

Shiva, the Yogis and the wandering hermits sing His Praises forever.  

ਜਤਿ = ਜਤੀ। ਜੰਗਮ = ਛੇ ਭੇਖਾਂ ਵਿਚੋਂ ਇਕ ਭੇਖ ਹੈ।
???


ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ  

गुण गावै मुनि ब्यासु जिनि बेद ब्याकरण बीचारिअ ॥  

Guṇ gāvai mun beās jin beḏ ba▫yākaraṇ bīcẖāri▫a.  

Vyaas the silent sage, who studied the Vedas and its grammar, sings His Praise.  

ਜਿਨਿ = ਜਿਸ (ਵਿਆਸ ਮੁਨੀ) ਨੇ। ਬੇਦ = ਵੇਦਾਂ ਨੂੰ। ਬ੍ਯ੍ਯਾਕਰਣ = ਵਿਆਕਰਣਾਂ ਦੁਆਰਾ। ਬੀਚਾਰਿਅ = ਵਿਚਾਰਿਆ ਹੈ।
ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।


ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ  

ब्रहमा गुण उचरै जिनि हुकमि सभ स्रिसटि सवारीअ ॥  

Barahmā guṇ ucẖrai jin hukam sabẖ sarisat savārī▫a.  

His Praises are sung by Brahma, who created the entire universe by God's Command.  

ਜਿਨਿ = ਜਿਸ (ਬ੍ਰਹਮਾ) ਨੇ। ਹੁਕਮਿ = (ਅਕਾਲ ਪੁਰਖ ਦੇ) ਹੁਕਮ ਵਿਚ। ਸਵਾਰੀਅ = ਰਚੀ ਹੈ।
ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।


ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ  

ब्रहमंड खंड पूरन ब्रहमु गुण निरगुण सम जाणिओ ॥  

Barahmand kẖand pūran barahm guṇ nirguṇ sam jāṇi▫o.  

God fills the galaxies and realms of the universe; He is known to be the same, manifest and unmanifest.  

ਬ੍ਰਹਮੰਡ ਖੰਡ = ਖੰਡਾਂ ਬ੍ਰਹਮੰਡਾਂ ਵਿਚ, ਸਾਰੀ ਦੁਨੀਆ ਵਿਚ। ਪੂਰਨ = ਵਿਆਪਕ, ਹਾਜ਼ਰ-ਨਾਜ਼ਰ। ਬ੍ਰਹਮ = ਅਕਾਲ ਪੁਰਖ। ਗੁਣ = ਗੁਣਾਂ ਵਾਲਾ, ਸਰਗੁਣ। ਸਮ = ਇੱਕੋ ਜਿਹਾ।
ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ,


ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥  

जपु कल सुजसु नानक गुर सहजु जोगु जिनि माणिओ ॥९॥  

Jap kal sujas Nānak gur sahj jog jin māṇi▫o. ||9||  

KAL chants the Sublime Praises of Guru Nanak, who enjoys mastery of Yoga. ||9||  

ਜਪੁ = ਯਾਦ ਕਰ, ਸਿਮਰ। ਸੁਜਸੁ = ਸੋਹਣਾ ਜਸ। ਕਲ = ਹੇ ਕਲ੍ਯ੍ਯ ਕਵੀ! ਨਾਨਕ ਗੁਰ = ਗੁਰੂ ਨਾਨਕ ਦੇ। ਸਹਜੁ = ਅਡੋਲਤਾ, ਸ਼ਾਂਤ ਅਵਸਥਾ। ਜਿਨਿ = (ਜਿਸ ਗੁਰੂ ਨਾਨਕ) ਨੇ। ਜੋਗ = (ਪ੍ਰਭੂ ਨਾਲ) ਮਿਲਾਪ ॥੯॥
ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ ॥੯॥


ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ  

गुण गावहि नव नाथ धंनि गुरु साचि समाइओ ॥  

Guṇ gāvahi nav nāth ḏẖan gur sācẖ samā▫i▫o.  

The nine masters of Yoga sing His Praises; blessed is the Guru, who is merged into the True Lord.  

ਨਵ ਨਾਥ = ਨੌ ਨਾਥ (ਗੋਰਖ ਮਛਿੰਦਰ ਆਦਿਕ)। ਸਾਚਿ = ਸਾਚ ਵਿਚ; ਸਦਾ-ਥਿਰ ਹਰੀ ਵਿਚ। ਸਮਾਇਓ = ਲੀਨ ਹੋ ਗਿਆ ਹੈ।
ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ।"


ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ  

मांधाता गुण रवै जेन चक्रवै कहाइओ ॥  

Māʼnḏẖāṯā guṇ ravai jen cẖakarvai kahā▫i▫o.  

Maandhaataa, who called himself ruler of all the world, sings His Praises.  

ਮਾਂਧਾਤਾ = ਸੂਰਜਬੰਸੀ ਕੁਲ ਦਾ ਇਕ ਰਾਜਾ, ਯੁਵਨਾਂਸ਼ੁ ਦਾ ਪੁੱਤ੍ਰ ਸੀ; ਬੜਾ ਬਲੀ ਰਾਜਾ ਸੀ। ਜੇਨ = ਜਿਨਿ, ਜਿਸ ਨੇ (ਆਪਣੇ ਆਪ ਨੂੰ)। ਚਕ੍ਰਵੈ = ਚਕਰਵਰਤੀ। ਕਹਾਇਓ = ਅਖਵਾਇਆ।
ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।


ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ  

गुण गावै बलि राउ सपत पातालि बसंतौ ॥  

Guṇ gāvai bal rā▫o sapaṯ pāṯāl basanṯou.  

Bal the king, dwelling in the seventh underworld, sings His Praises.  

ਬਲਿਰਾਉ = ਰਾਜਾ ਬਲਿ। ਸਪਤ ਪਾਤਾਲਿ = ਸਤਵੇਂ ਪਾਤਾਲ ਵਿਚ। ਬਸੰਤੌ = ਵੱਸਦਾ ਹੋਇਆ।
ਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।


ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ  

भरथरि गुण उचरै सदा गुर संगि रहंतौ ॥  

Bẖarthar guṇ ucẖrai saḏā gur sang rahanṯou.  

Bhart'har, abiding forever with Gorakh, his guru, sings His Praises.  

ਗੁਰ ਸੰਗਿ = ਗੁਰੂ ਦੇ ਨਾਲ। ਰਹੰਤੌ = ਰਹਿੰਦਾ ਹੋਇਆ।
ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।


ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ  

दूरबा परूरउ अंगरै गुर नानक जसु गाइओ ॥  

Ḏūrbā parūra▫o angrai gur Nānak jas gā▫i▫o.  

Doorbaasaa, King Puro and Angra sing the Praises of Guru Nanak.  

ਦੂਰਬਾ = ਦਰਵਾਸਾ ਰਿਸ਼ੀ। ਪਰੂਰਉ = ਰਾਜਾ ਪੁਰੂ, ਚੰਦ੍ਰਬੰਸੀ ਕੁਲ ਦਾ ਛੇਵਾਂ ਰਾਜਾ, ਯਯਾਤੀ ਤੇ ਸ਼ਰਮਿਸ਼ਟ ਦਾ ਸਭ ਤੋਂ ਛੋਟਾ ਪੁੱਤ੍ਰ। ਅੰਗਰੈ = ਇਕ ਪ੍ਰਸਿੱਧ ਰਿਸ਼ੀ ਹੋਇਆ ਹੈ; ਰਿਗਵੇਦ ਵਿਚ ਕਈ ਛੰਦ ਇਸ ਰਿਸ਼ੀ ਦੇ ਨਾਮ ਤੇ ਹਨ; ਬ੍ਰਹਮਾ ਦੇ ਮਨ ਤੋਂ ਪੈਦਾ ਹੋਏ ਦਸ ਪੁੱਤ੍ਰਾਂ ਵਿਚੋਂ ਇਕ ਇਹ ਭੀ ਸੀ। ਨਾਨਕ ਜਸੁ = ਨਾਨਕ ਦਾ ਜਸ।
ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ।


ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥  

कबि कल सुजसु नानक गुर घटि घटि सहजि समाइओ ॥१०॥  

Kab kal sujas Nānak gur gẖat gẖat sahj samā▫i▫o. ||10||  

Says KAL the poet, the Sublime Praises of Guru Nanak intuitively permeate each and every heart. ||10||  

ਘਟਿ = ਘਟ ਵਿਚ, ਹਿਰਦੇ ਵਿਚ। ਘਟਿ ਘਟਿ = ਹਰੇਕ ਹਿਰਦੇ ਵਿਚ। ਸਹਜਿ = ਸੁਤੇ ਹੀ ॥੧੦॥
ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ ॥੧੦॥


        


© SriGranth.org, a Sri Guru Granth Sahib resource, all rights reserved.
See Acknowledgements & Credits