Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦੇਹ ਗੇਹ ਨੇਹ ਨੀਤਾ ਮਾਇਆ ਮਤ ਕਹਾ ਲਉ ਗਾਰਹੁ  

Neither body, nor house, nor love last forever. You are intoxicated with Maya; how long will you be proud of them?  

ਦੇਹ = ਸਰੀਰ। ਗੇਹ = ਘਰ। ਨੇਹ = ਮੋਹ-ਪਿਆਰ। ਨ ਨੀਤਾ = ਅਨਿੱਤ, ਸਦਾ ਨਾਹ ਰਹਿਣ ਵਾਲੇ। ਮਤ = ਮੱਤਾ ਹੋਇਆ, ਹੰਕਾਰੀ। ਕਹਾ ਲਉ = ਕਦ ਤਾਈਂ? ਗਾਰਹੁ = (ਤੂੰ) ਅਹੰਕਾਰ ਕਰੇਂਗਾ।
ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?


ਛਤ੍ਰ ਪਤ੍ਰ ਚਉਰ ਚਾਵਰ ਬਹਤੀ ਜਾਤ ਰਿਦੈ ਬਿਚਾਰਹੁ  

Neither crown, nor canopy, nor servants last forever. You do not consider in your heart that your life is passing away.  

ਛਤ੍ਰ = ਰਾਜ ਦਾ ਛਤਰ। ਪਤ੍ਰ = ਹੁਕਮਨਾਮਾ। ਚਾਵਰ = ਚਉਰ ਕਰਨ ਵਾਲੇ। ਬਹਤੀ ਜਾਤ = ਤੁਰੀ ਜਾ ਰਹੀ ਹੈ, (ਭਾਵ, ਨਾਸ ਹੋ ਜਾਣਗੇ)। ਰਿਦੈ = ਹਿਰਦੇ ਵਿਚ।
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।


ਰਥ ਅਸ੍ਵ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ  

Neither chariots, nor horses, nor elephants or royal thrones shall last forever. In an instant, you will have to leave them, and depart naked.  

ਅਸ੍ਵ = ਘੋੜੇ। ਗਜ = ਹਾਥੀ। ਸਿੰਘਾਸਨ = ਤਖ਼ਤ। ਛਿਨ ਮਹਿ = ਬੜੀ ਛੇਤੀ। ਤਿਅਗਤ = ਛੱਡ ਕੇ। ਨਾਂਗ = ਨੰਗੇ। ਸਿਧਾਰਹੁ = ਤੁਰ ਜਾਹਿਂਗਾ।
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ।


ਸੂਰ ਬੀਰ ਮੀਰ ਖਾਨਮ ਸੰਗਿ ਕੋਊ ਦ੍ਰਿਸਟਿ ਨਿਹਾਰਹੁ  

Neither warrior, nor hero, nor king or ruler last forever; see this with your eyes.  

ਸੂਰ = ਸੂਰਮੇ। ਬੀਰ = ਜੋਧੇ। ਮੀਰ = ਪਾਤਸ਼ਾਹ। ਖਾਨਮ = ਖਾਨ, ਸਿਰਦਾਰ। ਸੰਗਿ = ਸੰਗੀ, ਸਾਥੀ। ਦ੍ਰਿਸਟਿ = ਅੱਖਾਂ ਨਾਲ। ਨਿਹਾਰਹੁ = ਵੇਖੋ।
ਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।


ਕੋਟ ਓਟ ਕੋਸ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ  

Neither fortress, nor shelter, nor treasure will save you; doing evil deeds, you shall depart empty-handed.  

ਕੋਟ = ਕਿਲ੍ਹੇ। ਓਟ = ਆਸਰੇ। ਕੋਸ = ਕੋਸ਼, ਖ਼ਜ਼ਾਨੇ। ਛੋਟਾ = ਛੁਟਕਾਰਾ। ਬਿਕਾਰ = ਪਾਪ। ਦੋਊ = ਦੋਵੇਂ। ਕਰ = ਹੱਥ (ਬਹੁ-ਵਚਨ)। ਝਾਰਹੁ = (ਤੂੰ) ਝਾੜਦਾ ਹੈਂ।
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)।


ਮਿਤ੍ਰ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ  

Friends, children, spouses and friends - none of them last forever; they change like the shade of a tree.  

ਕਲਤ੍ਰ = ਇਸਤ੍ਰੀ। ਸਖ = ਸਖੇ, ਸਾਥੀ। ਉਲਟਤ ਜਾਤ = ਉਲਟ ਜਾਂਦੇ ਹਨ, ਮੁੜ ਜਾਂਦੇ ਹਨ, ਮੂੰਹ ਮੋੜ ਲੈਂਦੇ ਹਨ, ਛੱਡ ਜਾਂਦੇ ਹਨ। ਛਾਰਹੁ = ਛਾਂ ਵਾਂਗ।
ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)


ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ  

God is the Perfect Primal Being, Merciful to the meek; each and every instant, meditate in remembrance on Him, the Inaccessible and Infinite.  

ਦੀਨ ਦਯਾਲ = ਦੀਨਾਂ ਉਤੇ ਦਇਆ ਕਰਨ ਵਾਲਾ। ਪੂਰਨ ਪੁਰਖ = ਸਭ ਥਾਈਂ ਵਿਆਪਕ ਹਰੀ। ਛਿਨ ਛਿਨ = ਸਦਾ, ਹਰ ਵੇਲੇ। ਅਗਮ = ਅੰਬੇ, ਜਿਸ ਤਾਈਂ ਪਹੁੰਚ ਹੋਣੀ ਬੜੀ ਕਠਨ ਹੈ।
(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)-yy


ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥  

O Great Lord and Master, servant Nanak seeks Your Sanctuary; please shower him with Your Mercy, and carry him across. ||5||  

ਸ੍ਰੀਪਤਿ = ਮਾਇਆ ਦਾ ਮਾਲਕ। ਸ੍ਰੀ = ਮਾਇਆ ॥੫॥
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥


ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ  

I have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.  

ਮਾਨ = ਇਜ਼ਤ। ਦਾਨ = ਦਾਨ (ਲੈ ਲੈ ਕੇ)। ਮਗ ਜੋਹਨ = ਰਾਹ ਤੱਕ ਤੱਕ ਕੇ, ਡਾਕੇ ਮਾਰ ਮਾਰ ਕੇ। ਹੀਤੁ = ਪਿਆਰ। ਹੀਤੁ ਦੇ = ਮੋਹ ਪਾ ਕੇ। ਚੀਤੁ ਦੇ = ਧਿਆਨ ਦੇ ਦੇ ਕੇ। ਪਾਰੀ = ਇਕੱਠੀ ਕੀਤੀ।
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;


ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ  

I have kept it secretly hidden from my friends, relatives, companions, children and siblings.  

ਤਾਹੂ ਤੇ = ਉਹਨਾਂ ਤੋਂ। ਨਿਰਾਰੀ = ਵੱਖਰੀ, ਲੁਕਾ ਕੇ, ਉਹਲੇ।
ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।


ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ  

I ran around practicing falsehood, burning up my body and growing old.  

ਧਾਵਨ ਪਾਵਨ = ਦੌੜਨ ਭੱਜਣ। ਕੂਰ ਕਮਾਵਨ = ਕੂੜੇ ਕੰਮ ਕਰਨੇ। ਇਹ ਬਿਧਿ = ਇਸੇ ਤਰ੍ਹਾਂ। ਅਉਧ ਤਨ = ਸਰੀਰ ਦੀ ਉਮਰ। ਜਾਰੀ = ਸਾੜ ਦਿੱਤੀ, ਗਵਾ ਦਿੱਤੀ।
(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;


ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ  

I gave up good deeds, righteousness and Dharma, self-discipline, purity, religious vows and all good ways; I associated with the fickle Maya.  

ਚੰਚਲ = ਸਾਥ ਛੱਡ ਜਾਣ ਵਾਲੀ ਮਾਇਆ। ਸਗਲ ਬਿਧਿ = ਸਭ ਕਰਮ ਧਰਮ ਆਦਿਕ। ਹਾਰੀ = ਗਵਾ ਲਈ।
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।


ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ  

Beasts and birds, trees and mountains - in so many ways, I wandered lost in reincarnation.  

ਪੰਖੀ = ਪੰਛੀ। ਅਸਥਾਵਰ = (स्थावर) ਪਰਬਤ ਆਦਿਕ ਜੋ ਆਪਣੇ ਥਾਂ ਤੋਂ ਨਾਹ ਹਿੱਲਣ ਵਾਲੇ ਹਨ। ਬਹੁ ਬਿਧਿ = ਕਈ ਤਰ੍ਹਾਂ ਦੀਆਂ। ਭ੍ਰਮਿਓ ਅਤਿ ਭਾਰੀ = ਬਹੁਤ ਭਟਕਦਾ ਫਿਰਿਆ।
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;


ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ  

I did not remember the Naam, the Name of the Lord, for a moment, or even an instant. He is the Master of the meek, the Lord of all life.  

ਸਾਰੀ = ਸ੍ਰਿਸ਼ਟੀ।
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।


ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ  

The food and drink, and the sweet and tasty dishes became totally bitter at the last moment.  

ਖਾਨ ਪਾਨ = ਖਾਣਾ ਪੀਣਾ। ਅੰਤ ਕੀ ਬਾਰ = ਅਖ਼ੀਰ ਦੇ ਵੇਲੇ। ਕਤ = ਕਤਈ, ਬਿਲਕੁਲ। ਖਾਰੀ = ਕੌੜੇ।
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)।


ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥  

O Nanak, I was saved in the Society of the Saints, at their feet; the others, intoxicated with Maya, have gone, leaving everything behind. ||6||  

ਉਧਰੇ = ਤੁਰ ਗਏ। ਹੋਰਿ = ਹੋਰ ਲੋਕ। ਮਗਨ = ਡੁੱਬੇ ਹੋਏ, ਮਸਤ। ਡਾਰੀ = ਡਾਰਿ, ਛੱਡ ਕੇ ॥੬॥
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥


ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ  

Brahma, Shiva, the Vedas and the silent sages sing the Glorious Praises of their Lord and Master with love and delight.  

ਛੰਦ = (ਛੰਦਸ = The Vedas) ਵੇਦ। ਮੁਨੀਸੁਰ = ਵੱਡੇ ਵੱਡੇ ਮੁਨੀ। ਰਸਕਿ = ਰਸ ਲੈ ਲੈ ਕੇ, ਪ੍ਰੇਮ ਨਾਲ। ਠਾਕੁਰ ਗੁਨ = ਠਾਕੁਰ ਦੇ ਗੁਣ।
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ।


ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ  

Indra, Vishnu and Gorakh, who come to earth and then go to heaven again, seek the Lord.  

ਮੁਨਿੰਦ੍ਰ = ਵੱਡੇ ਵੱਡੇ ਮੁਨੀ। ਧਰਣਿ = ਧਰਤੀ। ਗਗਨ = ਆਕਾਸ਼। ਫੁਨਿ = ਫਿਰ। ਧਾਵਤ = ਦੌੜਦੇ ਹਨ।
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।


ਸਿਧ ਮਨੁਖ੍ਯ੍ਯ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਪਾਵਤ  

The Siddhas, human beings, gods and demons cannot find even a tiny bit of His Mystery.  

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵ = ਦੇਵਤੇ। ਅਰੁ = ਅਤੇ। ਦਾਨਵ = ਰਾਖਸ਼। ਇਕੁ ਤਿਲੁ = ਤਿਲ ਮਾਤ੍ਰ ਭੀ, ਰਤਾ ਭੀ। ਮਰਮੁ = ਭੇਦ।
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ।


ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ  

The Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.  

ਪ੍ਰਿਅ ਪ੍ਰਭ = ਪਿਆਰੇ ਪ੍ਰਭੂ ਦੀ। ਤਾ ਕੈ ਦਰਸਿ = ਉਸ (ਪ੍ਰਭੂ) ਦੇ ਦਰਸ਼ਨ ਵਿਚ। ਸਮਾਵਤ = ਲੀਨ ਹੋ ਜਾਂਦੇ ਹਨ। ਜਨ = ਦਾਸ।
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।


ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ  

But those who forsake Him, and beg from another, shall see their mouths, teeth and tongues wear away.  

ਤਿਸਹਿ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ। ਆਨ ਕਉ = ਹੋਰਨਾਂ ਨੂੰ। ਜਾਚਹਿ = (ਜਿਹੜੇ ਮਨੁੱਖ) ਮੰਗਦੇ ਹਨ। ਦੰਤ = ਦੰਦ। ਰਸਨ = ਜੀਭ।
(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ।


ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥  

O my foolish mind, meditate in remembrance on the Lord, the Giver of peace. Slave Nanak imparts these teachings. ||7||  

ਮੂੜ = ਹੇ ਮੂਰਖ! ਸੁਖਦਾਤਾ = ਸੁਖਾਂ ਦੇ ਦੇਣ ਵਾਲਾ ॥੭॥
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥


ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ  

The pleasures of Maya shall fade away. In doubt, the mortal falls into the deep dark pit of emotional attachment.  

ਭ੍ਰਮ ਮੋਹ ਕੈ = ਭੁਲੇਖੇ ਤੇ ਮੋਹ ਦੇ ਕਾਰਨ। ਕੂਪਿ = ਖੂਹ ਵਿਚ। ਗੁਬਾਰਿ ਕੂਪਿ = ਅੰਨ੍ਹੇ ਖੂਹ ਵਿਚ। ਪਰਿਓ ਹੈ = ਤੂੰ ਪਿਆ ਹੋਇਆ ਹੈਂ।
ਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ।


ਏਤਾ ਗਬੁ ਅਕਾਸਿ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ  

He is so proud, even the sky cannot contain him. His belly is filled with manure, bones and worms.  

ਗਬੁ = ਗਰਬ, ਅਹੰਕਾਰ। ਅਕਾਸਿ = ਆਸਮਾਨ ਤਾਈਂ। ਨ ਮਾਵਤ = ਨਹੀਂ ਮਿਉਂਦਾ। ਅਸ੍ਤ = ਹੱਡੀਆਂ। ਕ੍ਰਿਮਿ = ਕੀੜੇ। ਉਦਰੁ = ਢਿੱਡ।
(ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ। (ਪਰ ਤੇਰੀ ਹਸਤੀ ਤਾਂ ਇਹੀ ਕੁਝ ਹੈ ਨਾ ਕਿ ਤੇਰਾ) ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ।


ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ  

He runs around in the ten directions, for the sake of the great poison of corruption. He steals the wealth of others, and in the end, he is destroyed by his own ignorance.  

ਦਹਦਿਸ = ਦਸੀਂ ਪਾਸੀਂ। ਧਾਇ = ਦੌੜ ਦੌੜ ਕੇ। ਮਹਾ ਬਿਖਿਆ ਕਉ = ਬੜੀ ਵਿਹੁਲੀ ਮਾਇਆ ਦਾ ਖ਼ਾਤਰ। ਛੀਨਿ = ਖੋਹ ਕੇ। ਅਗਿਆਨ = ਮੂਰਖਤਾ। ਹਰਿਓ = ਠੱਗੀਆ ਹੋਇਆ।
ਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ।


ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ  

His youth passes away, the illnesses of old age seize him, and the Messenger of Death punishes him; such is the death he dies.  

ਜਰਾ = ਬੁਢੇਪਾ। ਰੋਗਿ = ਰੋਗ ਨੇ। ਮਿਰਤੁ = ਮੌਤ।
(ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ।


ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ  

He suffers the agony of hell in countless incarnations; he rots away in the pit of pain and condemnation.  

ਸੰਕਟ = ਕਲੇਸ਼, ਦੁੱਖ। ਭੁੰਚਤ = ਤੂੰ ਭੋਗਦਾ ਹੈਂ। ਸਾਸਨ = (ਜਮਾਂ ਦੀ) ਤਾੜਨਾ। ਦੂਖ ਗਰਤਿ = ਦੁੱਖਾਂ ਦੇ ਟੋਏ ਵਿਚ। ਗਰਿਓ ਹੈ = ਤੂੰ ਗਲ ਰਿਹਾ ਹੈਂ।
ਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ।


ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥  

O Nanak, those whom the Saint mercifully takes as his own, are carried across by their loving devotional worship. ||8||  

ਉਧਰਹਿ = ਪਾਰ ਉਤਰ ਜਾਂਦੇ ਹਨ, ਤਰ ਜਾਂਦੇ ਹਨ। ਸੇ = ਉਹ ਬੰਦੇ ॥੮॥
ਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ ॥੮॥


ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ  

All virtues are obtained, all fruits and rewards, and the desires of the mind; my hopes have been totally fulfilled.  

ਗੁਣ ਸਮੂਹ = ਸਾਰੇ ਗੁਣ। ਫਲ ਸਗਲ ਮਨੋਰਥ = ਸਾਰੇ ਮਨੋਰਥਾਂ ਦੇ ਫਲ।
(ਹਰੀ ਦੇ ਨਾਮ ਨੂੰ ਸਿਮਰਨ ਨਾਲ) ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ।


ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ  

The Medicine, the Mantra, the Magic Charm, will cure all illnesses and totally take away all pain.  

ਅਉਖਧ = ਦਵਾਈ, ਜੜੀ-ਬੂਟੀ। ਪਰ ਦੁਖ ਹਰ = ਪਰਾਏ ਦੁੱਖ ਦੂਰ ਕਰਨ ਵਾਲਾ। ਖੰਡਣ = ਨਾਸ ਕਰਨ ਵਾਲਾ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ।
ਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ੍ਰ-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits