Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ  

My mind yearns for the Blessed Vision of Your Darshan. This mind abides in devotional worship.  

ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ। ਭਗਤਿ = (ਤੇਰੀ) ਭਗਤੀ ਵਿਚ। ਇਹੁ ਮਨੁ = ਮੇਰਾ ਇਹ ਮਨ। ਠਹਰਾਵੈ = ਟਿਕ ਜਾਏ।
(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।


ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ  

The lamp is lit in the darkness; all are saved in this Dark Age of Kali Yuga, through the One Name and faith in the Dharma.  

ਚਰਾਗੁ = ਦੀਵਾ। ਅੰਧ੍ਯ੍ਯਾਰ ਮਹਿ = ਹਨੇਰੇ ਵਿਚ। ਕਲਿ = ਸ੍ਰਿਸ਼ਟੀ। ਉਧਰੀ = ਪਾਰ ਲੰਘ ਗਈ। ਨਾਮ ਧਰਮ = ਹਰੀ ਨਾਮ ਦੇ ਸਿਮਰਨ-ਰੂਪ ਧਰਮ ਦੁਆਰਾ।
(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।


ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥  

The Lord is revealed in all the worlds. O servant Nanak, the Guru is the Supreme Lord God. ||9||  

ਭਵਨ = ਸੰਸਾਰ। ਹਰਿ = ਹੇ ਹਰੀ! ਜਨੁ ਨਾਨਕੁ = (ਤੇਰਾ) ਸੇਵਕ (ਗੁਰੂ) ਨਾਨਕ ॥੯॥
ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥


ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ  

Swaiyas From The Mouth Of The Great Fifth Mehl:  

xxx
ਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ  

This body is frail and transitory, and bound to emotional attachment. I am foolish, stone-hearted, filthy and unwise.  

ਕਾਚੀ = ਨਾਹ ਥਿਰ ਰਹਿਣ ਵਾਲੀ। ਦੇਹ = ਸਰੀਰ। ਮੋਹ ਬਾਂਧੀ = (ਮਾਇਆ ਦੇ) ਮੋਹ ਨਾਲ ਬੱਝੀ ਹੋਈ। ਫੁਨਿ = ਫਿਰ। ਸਠ = ਸਠ, ਦੁਰਜਨ। ਕਠੋਰ = ਨਿਰਦਈ। ਕੁਚੀਲ = ਗੰਦਾ ਰਹਿਣ ਵਾਲਾ। ਕੁਗਿਆਨੀ = ਮੂੜ੍ਹ, ਮੂਰਖ।
ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,


ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ  

My mind wanders and wobbles, and will not hold steady. It does not know the state of the Supreme Lord God.  

ਧਾਵਤ ਭ੍ਰਮਤ = ਭਟਕਦਾ ਫਿਰਦਾ ਹਾਂ। ਰਹਨੁ = ਟਿਕਾਉ, ਇਸਥਿਰਤਾ। ਨਹੀ ਪਾਵਤ = ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦੀ। ਗਤਿ = ਭੇਦ, ਉੱਚੀ ਆਤਮਕ ਅਵਸਥਾ।
(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।


ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ  

I am intoxicated with the wine of youth, beauty and the riches of Maya. I wander around perplexed, in excessive egotistical pride.  

ਜੋਬਨ = ਜੁਆਨੀ। ਰੂਪ = ਸੋਹਣੀ ਸ਼ਕਲ। ਮਦ = ਅਹੰਕਾਰ। ਮਾਤਾ = ਮਸਤ। ਬਿਚਰਤ = ਮੈਂ ਭਟਕ ਰਿਹਾ ਹਾਂ। ਬਿਕਲ = ਵਿਆਕੁਲ, ਆਪਣੇ ਆਪ ਨੂੰ ਭੁਲਾ ਕੇ।
ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।


ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ  

The wealth and women of others, arguments and slander, are sweet and dear to my soul.  

ਅਪਵਾਦ = ਬੁਰੇ ਬਚਨ, ਕੌੜੇ ਬੋਲ। ਨਾਰਿ = (ਪਰਾਈ) ਇਸਤ੍ਰੀ (ਵੱਲ ਮੰਦ ਦ੍ਰਿਸ਼ਟੀ)। ਯਹ = ਇਹ। ਜੀਅ ਮਾਹਿ = ਹਿਰਦੇ ਵਿਚ। ਹਿਤਾਨੀ = ਪਿਆਰੇ ਲੱਗਦੇ ਹਨ।
ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।


ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ  

I try to hide my deception, but God, the Inner-knower, the Searcher of Hearts, sees and hears all.  

ਬਲਬੰਚ ਉਪਾਵਾ = ਠੱਗੀ ਦੇ ਉਪਾਵ। ਛਪਿ = ਲੁਕ ਕੇ। ਕਰਤ = ਮੈਂ ਕਰਦਾ ਹਾਂ। ਪੇਖਤ = ਤੂੰ ਵੇਖਦਾ ਹੈਂ। ਸੁਨਤ = (ਤੂੰ) ਸੁਣਦਾ ਹੈਂ। ਪ੍ਰਭ = ਹੇ ਪ੍ਰਭੂ!
ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।


ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ  

I have no humility, faith, compassion or purity, but I seek Your Sanctuary, O Giver of life.  

ਸੀਲ = ਚੰਗਾ ਸੁਭਾਉ। ਸੁਚ = ਪਵਿੱਤ੍ਰਤਾ। ਨਾਸ੍ਤਿ = ਨਹੀਂ ਹੈ (ਨ-ਅਸ੍ਤਿ)। ਆਇਓ = ਮੈਂ ਆਇਆ ਹਾਂ। ਜੀਅ ਕੈ ਦਾਨੀ = ਹੇ ਜੀਅ ਕੇ ਦਾਨੀ! ਹੇ ਜੀਅ-ਦਾਨ ਦੇਣ ਵਾਲੇ!
ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।


ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥  

The All-powerful Lord is the Cause of causes. O Lord and Master of Nanak, please save me! ||1||  

ਕਾਰਣ ਕਰਣ = ਹੇ ਸ੍ਰਿਸ਼ਟੀ ਦੇ ਮੂਲ! ਸਿਰੀ ਧਰ = ਹੇ ਮਾਇਆ ਦੇ ਪਤੀ! ॥੧॥
ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥


ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ  

The Praises of the Creator, the Enticer of the mind, are potent to destroy sins.  

ਮਨ ਮੋਹਨ = ਮਨ ਨੂੰ ਮੋਹ ਲੈਣ ਵਾਲੇ ਹਰੀ ਦੀ। ਕੀਰਤਿ ਕਰਨ = ਸਿਫ਼ਤ-ਸਾਲਾਹ ਕਰਨੀ। ਸਰਨ = ਸਰਨੀ ਪੈਣਾ। ਜੋਹਨ = ਜੋਧਨ, ਜੋਧੇ। ਬਿਦਾਰਨ ਕਉ = ਨਾਸ ਕਰਨ ਲਈ, ਦੂਰ ਕਰਨ ਲਈ।
ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)।


ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ  

The All-powerful Lord is the boat, to carry us across; He saves all our generations.  

ਤਾਰਨ ਤਰਨ = (ਸੰਸਾਰ-ਸਾਗਰ ਤੋਂ) ਤਾਰਨ ਲਈ ਬੇੜੀ। ਤਰਨ = ਬੇੜੀ। ਸਭੈ ਬਿਧਿ = ਹਰ ਤਰ੍ਹਾਂ, ਪੂਰਨ ਤੌਰ ਤੇ। ਕੁਲਹ ਸਮੂਹ = ਕੁਲਾਂ ਦੇ ਸਮੂਹ, ਕਈ ਕੁਲਾਂ। ਉਧਾਰਨ ਸਉ = ਤਾਰਨ ਲਈ, ਪਾਰ ਕਰਨ ਲਈ।
ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ।


ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ  

O my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?  

ਚਿਤ ਅਚੇਤ = ਹੇ ਅਚੇਤ ਚਿੱਤ! ਹੇ ਗ਼ਾਫ਼ਲ ਮਨ! ਚੇਤਿ = ਸਿਮਰ। ਜਾਨਿ = ਪਛਾਣ। ਭਰਮ ਅੰਧੇਰ ਮੋਹਿਓ = ਭਰਮ-ਰੂਪ ਹਨੇਰੇ ਦਾ ਮੁੱਠਾ ਹੋਇਆ ਹੋਇਆ। ਕਤ = ਕਿੱਧਰ? ਧਂਉ = ਤੂੰ ਧਾਂਵਦਾ ਹੈਂ, ਭਟਕਦਾ ਫਿਰਦਾ ਹੈਂ।
ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?


ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ  

Remember Him in meditation, for an hour, for a moment, even for an instant. Chant the Name of the Lord with your tongue.  

ਮੂਰਤ = ਮਹੂਰਤ। ਘਰੀ = ਘੜੀ। ਸਿਮਰਨ = ਸਿਮਰਨ (ਕਰ)। ਰਸਨਾ ਸੰਗਿ = ਜੀਭ ਨਾਲ। ਲਉ = ਲੈ।
ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ।


ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ  

You are bound to worthless deeds and shallow pleasures; why do you spend millions of lifetimes wandering in such pain?  

ਹੋਛਉ = ਹੋਛਾ, ਤੋੜ ਨਾਹ ਨਿਭਣ ਵਾਲਾ। ਕਾਜੁ = ਕੰਮ, ਧੰਧਾ। ਅਲਪ = ਥੋੜੇ। ਬੰਧਨ = ਵਸਾਉਣ ਦਾ ਵਸੀਲਾ। ਕੋਟਿ = ਕ੍ਰੋੜਾਂ। ਕਹਾ = ਕਿਉਂ? ਕਿਸ ਦੀ ਖ਼ਾਤਰ? ਦੁੱਖਾਂ ਵਿਚ। ਭਂਉ = ਭੌਂਦਾ ਫਿਰੇਂਗਾ।
(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?


ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥  

Chant and vibrate the Name of the Lord, O Nanak, through the Teachings of the Saints. Meditate on the Lord with love in your soul. ||2||  

ਸਿਖ੍ਯ੍ਯਾ = ਉਪਦੇਸ਼ (ਲੈ ਕੇ)। ਨਾਨਕ = ਹੇ ਨਾਨਕ! ਰੰਗਿ = ਰੰਗ ਵਿਚ। ਆਤਮ ਸਿਉ = ਆਪਣੇ ਆਤਮਾ ਨਾਲ। ਰਂਉ = ਆਨੰਦ ਲੈ ॥੨॥
ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥


ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ  

The little sperm is planted in the body-field of the mother, and the human body, so difficult to obtain, is formed.  

ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ)। ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ।
(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।


ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ  

He eats and drinks, and enjoys pleasures; his pains are taken away, and his suffering is gone.  

ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ)। ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼)। ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ।
(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।


ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ  

He is given the understanding to recognize mother, father, siblings and relatives.  

ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ।
(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।


ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ  

He grows day by day, as the horrible specter of old age comes closer and closer.  

ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ।
ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।


ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ  

You worthless, petty worm of Maya - remember your Lord and Master, at least for an instant!  

ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ।
ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।


ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥  

Please take Nanak's hand, O Merciful Ocean of Mercy, and take away this heavy load of doubt. ||3||  

ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ ॥੩॥
ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥


ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ  

O mind, you are a mouse, living in the mouse hole of the body; you are so proud of yourself, but you act like an absolute fool.  

ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ।
ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।


ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ  

You swing in the swing of wealth, intoxicated with Maya, and you wander around like an owl.  

ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ।
(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।


ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ  

You take pleasure in your children, spouse, friends and relatives; your emotional attachment to them is increasing.  

ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ।
ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।


ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ  

You have planted the seeds of egotism, and the sprout of possessiveness has come up. You pass your life making sinful mistakes.  

ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ।
ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।


ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ  

The cat of death, with his mouth wide-open, is watching you. You eat food, but you are still hungry.  

ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ।
ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।


ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥  

Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||  

ਜਾਨਤ = ਜਾਣ ਕੇ, ਜਾਣਦਾ ਹੋਇਆ ॥੪॥
ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits