Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥  

It is so difficult to be like the fakeers - the Holy Saints; it is only achieved by perfect karma. ||111||  

ਮਿਸਲ ਫਕੀਰਾਂ = ਫ਼ਕੀਰਾਂ ਵਾਲੀ ਰਹਿਣੀ। ਗਾਖੜੀ = ਔਖੀ। ਪੂਰ ਕਰੰਮਿ = ਪੂਰੀ ਕਿਸਮਤ ਨਾਲ ॥੧੧੧॥
(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥


ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ  

The first watch of the night brings flowers, and the later watches of the night bring fruit.  

ਫੁਲੜਾ = ਸੋਹਣਾ ਜਿਹਾ ਫੁੱਲ। ਪਛਾ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ।
(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ।


ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥  

Those who remain awake and aware, receive the gifts from the Lord. ||112||  

ਜਾਗੰਨ੍ਹ੍ਹਿ = ਅੱਖਰ 'ਨ' ਦੇ ਹੇਠ 'ਹ' ਹੈ। ਲਹੰਨਿ = ਹਾਸਲ ਕਰਦੇ ਹਨ। ਕੰਨੋ = ਪਾਸੋਂ (ਵੇਖੋ ਸ਼ਲੋਕ ਨੰ: ੯੯ ਵਿਚ ਲਫ਼ਜ਼ 'ਕੰਨੈ') ॥੧੧੨॥
ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ॥੧੧੨॥


ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ  

The gifts are from our Lord and Master; who can force Him to bestow them?  

ਦਾਤੀ = ਬਖ਼ਸ਼ਸ਼ਾਂ। ਸੰਦੀਆ = ਦੀਆਂ। ਤਿਸੁ ਨਾਲਿ = ਉਸ (ਸਾਹਿਬ) ਨਾਲ। ਕਿਆ ਚਲੈ = ਕੀਹ ਜ਼ੋਰ ਚੱਲ ਸਕਦਾ ਹੈ।
ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ?


ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥  

Some are awake, and do not receive them, while He awakens others from sleep to bless them. ||113||  

ਇਕਿ = ਕਈ ਬੰਦੇ। ਲਹਨ੍ਹ੍ਹਿ = ਪ੍ਰਾਪਤ ਕਰਦੇ ਹਨ। ❀ ਨੋਟ: ਲਫ਼ਜ਼ 'ਦਾਤਿ' (ਿ) ਅੰਤ ਹੈ, ਇਸ ਦਾ ਬਹੁ-ਵਚਨ (ਿ) ਨੂੰ ਦੀਰਘ ਕੀਤਿਆਂ ਬਣਿਆ ਹੈ, ਇਸੇ ਤਰ੍ਹਾਂ ਲਫ਼ਜ਼ 'ਲਹਰਿ' (ਿ ਅੰਤ) ਤੋਂ 'ਲਹਰੀ'; ਜਿਵੇਂ 'ਸਾਇਰੁ ਲਹਰੀ ਦੇਇ' ॥੧੧੩॥
ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) ॥੧੧੩॥


ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ  

You search for your Husband Lord; you must have some fault in your body.  

ਕੂ = ਨੂੰ। ਤਉ ਤਨਿ = ਤੇਰੇ ਤਨ ਵਿਚ, ਤੇਰੇ ਅੰਦਰ। ਕੋਰ = ਕਸਰ, ਘਾਟ। ਕਾਈ = ਕੋਈ।
ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ।


ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਹੋਰ ॥੧੧੪॥  

Those who are known as happy soul-brides, do not look to others. ||114||  

ਝਾਕ = ਆਸ, ਆਸਰਾ, ਟੇਕ ॥੧੧੪॥
ਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ 'ਦਾਤਿ' ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ 'ਹੱਕ' ਨਹੀਂ ਜਮਾਂਦੀਆਂ) ॥੧੧੪॥


ਸਬਰ ਮੰਝ ਕਮਾਣ ਸਬਰੁ ਕਾ ਨੀਹਣੋ  

Within yourself, make patience the bow, and make patience the bowstring.  

ਮੰਝ = (ਮਨ) ਮੰਝ, (ਮਨ) ਵਿਚ। ਸਬਰ ਕਮਾਣ = ਸਬਰ ਦੀ ਕਮਾਣ। ਸਬਰੁ = ਧੀਰਜੁ, ਸਿਦਕ। ਕਾ = (ਕਮਾਣ ਦਾ)। ਨੀਹਣੋ = ਚਿੱਲਾ।
ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,


ਸਬਰ ਸੰਦਾ ਬਾਣੁ ਖਾਲਕੁ ਖਤਾ ਕਰੀ ॥੧੧੫॥  

Make patience the arrow, the Creator will not let you miss the target. ||115||  

ਸੰਦਾ = ਦਾ। ਬਾਣੁ = ਤੀਰ। ਖਤਾ ਨ ਕਰੀ = ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ ॥੧੧੫॥
ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥


ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ  

Those who are patient abide in patience; in this way, they burn their bodies.  

ਸਾਬਰੀ = ਸਬਰ ਵਾਲੇ ਬੰਦੇ। ਏਵੈ = ਇਸੇ ਤਰ੍ਹਾਂ (ਭਾਵ,) ਸਬਰ ਵਿਚ ਹੀ। ਤਨੁ ਜਾਲੇਨ੍ਹ੍ਹਿ = ਸਰੀਰ ਨੂੰ ਸਾੜਦੇ ਹਨ, ਘਾਲਾਂ ਘਾਲਦੇ ਹਨ, (ਭਾਵ, ਜਦੋਂ ਜਗਤ ਸੁੱਤਾ ਪਿਆ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਹਨ, ਤੇ ਬੇ-ਮੁਥਾਜੀ ਪਾਪ-ਨਿਵਿਰਤੀ ਅਤੇ ਰਜ਼ਾ ਦਾ ਸਬਕ ਪਕਾਂਦੇ ਹਨ)।
ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ,


ਹੋਨਿ ਨਜੀਕਿ ਖੁਦਾਇ ਦੈ ਭੇਤੁ ਕਿਸੈ ਦੇਨਿ ॥੧੧੬॥  

They are close to the Lord, but they do not reveal their secret to anyone. ||116||  

ਹੋਨਿ = ਹੁੰਦੇ ਹਨ। ਨਜੀਕਿ = ਨੇੜੇ। ਕਿਸੈ = ਕਿਸੇ ਨੂੰ। ਭੇਤੁ ਨ ਦੇਨਿ = ਆਪਣਾ ਭੇਤ ਨਹੀਂ ਦੇਂਦੇ, ਕਾਹਲੇ ਪੈ ਕੇ ਕਿਸੇ ਅਗੇ ਗਿਲਾ ਨਹੀਂ ਕਰਦੇ ਕਿ ਇਤਨੀ ਮੇਹਨਤਿ ਕਰਨ ਤੇ ਭੀ ਅਜੇ ਤਕ ਕਿਉਂ ਨਹੀਂ ਮਿਲਿਆ ॥੧੧੬॥
(ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ॥੧੧੬॥


ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ  

Let patience be your purpose in life; implant this within your being.  

ਸੁਆਉ = ਸੁਆਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਬੰਦਾ = ਹੇ ਬੰਦੇ! ਹੇ ਮਨੁੱਖ! ਦਿੜੁ = ਪੱਕਾ।
ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,


ਵਧਿ ਥੀਵਹਿ ਦਰੀਆਉ ਟੁਟਿ ਥੀਵਹਿ ਵਾਹੜਾ ॥੧੧੭॥  

In this way, you will grow into a great river; you will not break off into a tiny stream. ||117||  

ਵਧਿ = ਵਧ ਕੇ। ਥੀਵਹਿ = ਹੋ ਜਾਹਿਂਗਾ। ਵਾਹੜਾ = ਨਿੱਕਾ ਜਿਹਾ ਵਹਣ। ਟੁਟਿ = ਟੁੱਟ ਕੇ, ਘਟ ਕੇ ॥੧੧੭॥
ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥


ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ  

Fareed, it is difficult to be a dervish - a Holy Saint; it is easier to love bread when it is buttered.  

ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਚੋਪੜੀ = ਉਤੋਂ ਉਤੋਂ ਚੰਗੀ, ਓਪਰੀ, ਵਿਖਾਵੇ ਦੀ।
ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ।


ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥  

Only a rare few follow the way of the Saints. ||118||  

ਇਕਨਿ ਕਿਨੈ = ਕਿਸੇ ਇੱਕ ਨੇ, ਕਿਸੇ ਵਿਰਲੇ ਨੇ। ਚਾਲੀਐ = ਚਲਾਈ ਹੈ। ਦਰਵੇਸਾਵੀ = ਦਰਵੇਸ਼ਾਂ ਵਾਲੀ ॥੧੧੮॥
ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥


ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ  

My body is cooking like an oven; my bones are burning like firewood.  

ਜਿਉ = ਵਾਂਗ। ਬਲੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ।


ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥  

If my feet become tired, I will walk on my head, if I can meet my Beloved. ||119||  

ਪੈਰੀ = ਪੈਰਾਂ ਨਾਲ (ਤੁਰਦਿਆਂ)। ਥਕਾਂ = ਥੱਕਾਂ, ਜੇ ਮੈਂ ਥੱਕ ਜਾਵਾਂ। ਸਿਰਿ = ਸਿਰ ਨਾਲ, ਸਿਰ-ਭਾਰ। ਜੁਲਾਂ = ਮੈਂ ਤੁਰਾਂ। ਮੂੰ = ਮੈਨੂੰ। ਪਿਰੀ = ਪਿਆਰੀ (ਰੱਬ) ਦੀ। ਮਿਲੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) ॥੧੧੯॥
(ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) ॥੧੧੯॥


ਤਨੁ ਤਪਾਇ ਤਨੂਰ ਜਿਉ ਬਾਲਣੁ ਹਡ ਬਾਲਿ  

Do not heat up your body like an oven, and do not burn your bones like firewood.  

xxx
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।


ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥  

What harm have your feet and head done to you? Behold your Beloved within yourself. ||120||  

ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ ਹੈ। ਨਿਹਾਲਿ = ਵੇਖ, ਤੱਕ ॥੧੨੦॥
ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥


ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ  

I search for my Friend, but my Friend is already with me.  

ਮੈਡੇ ਨਾਲਿ = ਮੇਰੇ ਨਾਲ, ਮੇਰੇ ਹਿਰਦੇ ਵਿਚ।
ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ।


ਨਾਨਕ ਅਲਖੁ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥  

O Nanak, the Unseen Lord cannot be seen; He is revealed only to the Gurmukh. ||121||  

ਅਲਖੁ = ਲੱਛਣਹੀਨ, ਜਿਸ ਦਾ ਕੋਈ ਖ਼ਾਸ ਲੱਛਣ ਨਹੀਂ ਪਤਾ ਲੱਗਦਾ। ਦੇਇ ਦਿਖਾਲਿ = ਵਿਖਾ ਦੇਂਦਾ ਹੈ ॥੧੨੧॥
ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ॥੧੨੧॥


ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ  

Seeing the swans swimming, the cranes became excited.  

ਬਗਾ = ਬਗਲਿਆਂ ਨੂੰ।
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,


ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥  

The poor cranes were drowned to death, with their heads below the water and their feet sticking out above. ||122||  

ਬਪੁੜੇ = ਵਿਚਾਰੇ। ਤਲਿ = ਹੇਠਾਂ ॥੧੨੨॥
ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ॥੧੨੨॥


ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ  

I knew him as a great swan, so I associated with him.  

ਵਡਹੰਸੁ = ਵੱਡਾ ਹੰਸ। ਸੰਗੁ = ਸਾਥ।
ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ।


ਜੇ ਜਾਣਾ ਬਗੁ ਬਪੁੜਾ ਜਨਮਿ ਭੇੜੀ ਅੰਗੁ ॥੧੨੩॥  

If I had known that he was a only wretched crane, I would never in my life have crossed paths with him. ||123||  

ਜੇ ਜਾਣਾ = ਜੇ ਮੈਨੂੰ ਪਤਾ ਹੁੰਦਾ। ਜਨਮਿ = ਜਨਮ ਵਿਚ, ਜਨਮ ਭਰ, ਸਾਰੀ ਉਮਰ। ਨ ਭੇੜੀ = ਨਾਹ ਛੁੰਹਦੀ, ਨ ਭੇੜੀਂ ॥੧੨੩॥
ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥


ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ  

Who is a swan, and who is a crane, if God blesses him with His Glance of Grace?  

ਕਿਆ = ਭਾਵੇਂ। ਜਾ ਕਉ = ਜਿਸ ਉਤੇ। ਨਦਰਿ = ਮਿਹਰ ਦੀ ਨਜ਼ਰ।
ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?)


ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥  

If it pleases Him, O Nanak, He changes a crow into a swan. ||124||  

ਤਿਸੁ = ਉਸ (ਪ੍ਰਭੂ) ਨੂੰ। ਕਾਗਹੁ = ਕਾਂ ਤੋਂ ॥੧੨੪॥
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) ॥੧੨੪॥


ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ  

There is only one bird in the lake, but there are fifty trappers.  

ਸਰਵਰ = (ਜਗਤ-ਰੂਪ) ਤਲਾਬ ਦਾ। ਹੇਕੜੋ = ਇਕੱਲਾ।
(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ।


ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥  

This body is caught in the waves of desire. O my True Lord, You are my only hope! ||125||  

ਗਡੁ ਥਿਆ = ਫਸ ਗਿਆ ਹੈ। ਲਹਰੀ = ਲਹਰੀਂ, ਲਹਿਰਾਂ ਵਿਚ ॥੧੨੫॥
(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥


ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ  

What is that word, what is that virtue, and what is that magic mantra?  

ਮਣੀਆ = ਸ਼ਿਰੋਮਣੀ।
(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?


ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥  

What are those clothes, which I can wear to captivate my Husband Lord? ||126||  

ਹਉ = ਮੈਂ। ਜਿਤੁ = ਜਿਸ (ਵੇਸ) ਨਾਲ। ਵਸਿ = ਵੱਸ ਵਿਚ ॥੧੨੬॥
ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥


ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ  

Humility is the word, forgiveness is the virtue, and sweet speech is the magic mantra.  

ਖਵਣੁ = ਸਹਾਰਨਾ। ਜਿਹਬਾ = ਮਿੱਠੀ ਜੀਭ, ਮਿੱਠਾ ਬੋਲਣਾ।
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।


ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥  

Wear these three robes, O sister, and you will captivate your Husband Lord. ||127||  

xxx ॥੧੨੭॥
ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥


ਮਤਿ ਹੋਦੀ ਹੋਇ ਇਆਣਾ  

If you are wise, be simple;  

ਮਤਿ = ਅਕਲ। ਹੋਇ = ਬਣੇ।
(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),


ਤਾਣ ਹੋਦੇ ਹੋਇ ਨਿਤਾਣਾ  

if you are powerful, be weak;  

ਤਾਣੁ = ਜ਼ੋਰ, ਤਾਕਤ।
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),


ਅਣਹੋਦੇ ਆਪੁ ਵੰਡਾਏ  

and when there is nothing to share, then share with others.  

ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ।
ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,


ਕੋ ਐਸਾ ਭਗਤੁ ਸਦਾਏ ॥੧੨੮॥  

How rare is one who is known as such a devotee. ||128||  

ਸਦਾਏ = ਅਖਵਾਏ ॥੧੨੮॥
ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥


ਇਕੁ ਫਿਕਾ ਗਾਲਾਇ ਸਭਨਾ ਮੈ ਸਚਾ ਧਣੀ  

Do not utter even a single harsh word; your True Lord and Master abides in all.  

ਗਾਲਾਇ = ਬੋਲ। ਇਕੁ = ਇੱਕ ਭੀ ਬਚਨ। ਧਣੀ = ਮਾਲਕ, ਖਸਮ।
ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)।


ਹਿਆਉ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥  

Do not break anyone's heart; these are all priceless jewels. ||129||  

ਹਿਆਉ = ਹਿਰਦਾ। ਕੈਹੀ = ਕਿਸੇ ਦਾ ਭੀ। ਠਾਹਿ = ਢਾਹ। ਮਾਣਕ = ਮੋਤੀ ॥੧੨੯॥
ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥


ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ  

The minds of all are like precious jewels; to harm them is not good at all.  

ਠਾਹਣੁ = ਢਾਹਣਾ, ਦੁਖਾਣਾ। ਮੂਲਿ = ਉੱਕਾ ਹੀ। ਮਚਾਂਗਵਾ = ਚੰਗਾ ਨਹੀਂ।
ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ।


ਜੇ ਤਉ ਪਿਰੀਆ ਦੀ ਸਿਕ ਹਿਆਉ ਠਾਹੇ ਕਹੀ ਦਾ ॥੧੩੦॥  

If you desire your Beloved, then do not break anyone's heart. ||130||  

ਤਉ = ਤੈਨੂੰ ॥੧੩੦॥
ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥


        


© SriGranth.org, a Sri Guru Granth Sahib resource, all rights reserved.
See Acknowledgements & Credits