Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ  

They remain there, in those unhonored graves.  

ਬਹਸਨਿ-ਬੈਠਣਗੀਆਂ। ਗੋਰਾਂ ਨਿਮਾਣੀਆ-ਇਹ ਕਬਰਾਂ ਜਿਨ੍ਹਾਂ ਤੋਂ ਬੰਦੇ ਨਫ਼ਰਤ ਕਰਦੇ ਹਨ। ਮਲਿ-ਮੱਲ ਕੇ।
ਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ।


ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥  

O Shaykh, dedicate yourself to God; you will have to depart, today or tomorrow. ||97||  

xxx ॥੯੭॥
ਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥


ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ  

Fareed, the shore of death looks like the river-bank, being eroded away.  

ਏਵੈ = ਇਉਂ, ਇਸ ਤਰ੍ਹਾਂ ਦਾ। ਢਾਹਾ = ਕਿਨਾਰਾ, ਕੰਢਾ।
ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ)।


ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ  

Beyond is the burning hell, from which cries and shrieks are heard.  

ਹੂਲ = ਰੌਲਾ। ਕਾਹਾਹਾ = ਹਾਹਾਕਾਰ। ਦੋਜਕ = ਨਰਕ।
(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।


ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ  

Some understand this completely, while others wander around carelessly.  

ਇਕਿ = ਕਈ ਜੀਵ (ਲਫ਼ਜ਼ 'ਇਕਿ' 'ਬਹੁ-ਵਚਨ' ਹੈ ਲਫ਼ਜ਼ 'ਇਕ' ਤੋਂ)।
ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ।


ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥  

Those actions which are done in this world, shall be examined in the Court of the Lord. ||98||  

ਓਗਾਹਾ = ਗਵਾਹ, ਸਾਖੀ ॥੯੮॥
ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥


ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ  

Fareed, the crane perches on the river bank, playing joyfully.  

ਕੰਨੈ = ਕੰਢੇ ਤੇ।
ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ।


ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ  

While it is playing, a hawk suddenly pounces on it.  

ਕੇਲ = ਕਲੋਲ। ਹੰਝ = ਹੰਸ (ਜਿਹਾ ਚਿੱਟਾ ਬਗੁਲਾ)। ਅਚਿੰਤੇ = ਅਚਨ -ਚੇਤ। ਤਿਹੁ = ਉਸ (ਹੰਝ) ਨੂੰ।
(ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ)।


ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ  

When the Hawk of God attacks, playful sport is forgotten.  

ਵਿਸਰੀਆਂ = ਭੁੱਲ ਗਈਆਂ।
ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ)।


ਜੋ ਮਨਿ ਚਿਤਿ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥  

God does what is not expected or even considered. ||99||  

ਮਨਿ = ਮਨ ਵਿਚ। ਚੇਤੇ ਸਨਿ = ਚੇਤੇ ਵਿਚ ਸਨ, ਯਾਦ ਸਨ। ਗਾਲੀ = ਗੱਲਾਂ ॥੯੯॥
ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ॥੯੯॥


ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ  

The body is nourished by water and grain.  

ਦੇਹੁਰੀ = ਸੋਹਣਾ ਸਰੀਰ, ਪਲਿਆ ਹੋਇਆ ਸਰੀਰ। ਚਲੈ = ਤੁਰਦਾ ਹੈ, ਕੰਮ ਦੇਂਦਾ ਹੈ। ਅੰਨਿ = ਅੰਨ ਨਾਲ।
(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।


ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ  

The mortal comes into the world with high hopes.  

ਵਿਚਿ = (ਇਸ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ। ਲਫ਼ਜ਼ 'ਬਿਨੁ' ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ)। ਵਤਿ = ਪਰਤ ਪਰਤ ਕੇ, ਮੁੜ ਮੁੜ ਕੇ। ਆਸੂਣੀ = ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ। ਬੰਨ੍ਹ੍ਹਿ = ਬੰਨ੍ਹ ਕੇ।
ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)।


ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ  

But when the Messenger of Death comes, it breaks down all the doors.  

ਮਲਕ = ਫ਼ਰਿਸ਼ਤਾ। ਅਲ = ਦਾ। ਮਲਕਲ ਮਉਤ = ਮੌਤ ਦਾ ਫ਼ਰਿਸ਼ਤਾ।
ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,


ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ  

It binds and gags the mortal, before the eyes of his beloved brothers.  

xxx
(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।


ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ  

Behold, the mortal being is going away, carried on the shoulders of four men.  

ਕੰਨ੍ਹ੍ਹਿ = ਮੋਢੇ ਤੇ।
ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।


ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥  

Fareed, only those good deeds done in the world will be of any use in the Court of the Lord. ||100||  

ਆਏ ਕੰਮਿ = ਕੰਮ ਵਿਚ ਆਏ, ਸਹਾਈ ਹੋਏ ॥੧੦੦॥
ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥


ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ  

Fareed, I am a sacrifice to those birds which live in the jungle.  

ਹਉ = ਮੈਂ। ਬਲਿਹਾਰੀ = ਸਦਕੇ, ਕੁਰਬਾਨ। ਤਿਨ੍ਹ੍ਹ = ਅੱਖਰ 'ਨ' ਦੇ ਹੇਠ ਅੱਧਾ 'ਹ' ਹੈ। ਜੰਗਲਿ = ਜੰਗਲ ਵਿਚ। ਵਾਸੁ = ਵਸੇਬਾ, ਰਿਹੈਸ਼।
ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,


ਕਕਰੁ ਚੁਗਨਿ ਥਲਿ ਵਸਨਿ ਰਬ ਛੋਡਨਿ ਪਾਸੁ ॥੧੦੧॥  

They peck at the roots and live on the ground, but they do not leave the Lord's side. ||101||  

ਕਕਰੁ = ਕੰਕਰ, ਰੋੜ। ਥਲਿ = ਥਲ ਉਤੇ, ਭੁਇਂ ਉਤੇ। ਰਬ ਪਾਸੁ = ਰੱਬ ਦਾ ਪਾਸਾ, ਰੱਬ ਦਾ ਆਸਰਾ। ਛੋੜਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ॥੧੦੧॥
ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ॥੧੦੧॥


ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ  

Fareed, the seasons change, the woods shake and the leaves drop from the trees.  

ਫਿਰੀ = ਬਦਲ ਗਈ ਹੈ। ਵਣੁ = ਜੰਗਲ (ਭਾਵ, ਜੰਗਲ ਦਾ ਰੁੱਖ)। (ਲਫ਼ਜ਼ 'ਵਣੁ' ਦੇ ਰੂਪ ਅਤੇ ਸ਼ਲੋਕ ਨੰ: ੧੯ ਅਤੇ ੪੩ ਵਿਚ ਆਏ ਲਫ਼ਜ਼ 'ਵਣਿ' ਦੇ ਵਿਆਕਰਣਿਕ ਰੂਪ ਦਾ ਫ਼ਰਕ ਵੇਖੋ)।
ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ।


ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥  

I have searched in the four directions, but I have not found any resting place anywhere. ||102||  

ਰਹਣੁ = ਥਿਰਤਾ। ਕਿਥਾਊ = ਕਿਤੇ ਭੀ ॥੧੦੨॥
(ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾਹ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾਹ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ। ਭਾਵ, ਸਮਾਂ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) ॥੧੦੨॥


ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ  

Fareed, I have torn my clothes to tatters; now I wear only a rough blanket.  

ਪਾੜਿ = ਪਾੜ ਕੇ। ਪਟੋਲਾ = (ਸਿਰ ਉਤੇ ਲੈਣ ਵਾਲੀ ਜ਼ਨਾਨੀ ਦਾ) ਪੱਟ ਦਾ ਕੱਪੜਾ। ਧਜ = ਲੀਰਾਂ। ਕੰਬਲੜੀ = ਮਾੜੀ ਜਿਹੀ ਕੰਬਲੀ।
ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ।


ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥  

I wear only those clothes which will lead me to meet my Lord. ||103||  

ਜਿਨ੍ਹ੍ਹੀ ਵੇਸੀ = ਜਿਨ੍ਹਾਂ ਵੇਸਾਂ ਨਾਲ। ਸਹੁ = ਖਸਮ ॥੧੦੩॥
ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥


ਮਃ  

Third Mehl:  

xxx
XXX


ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ  

Why do you tear apart your fine clothes, and take to wearing a rough blanket?  

ਕਾਇ = ਕਿਸ ਵਾਸਤੇ? ਕਿਉਂ? ਪਹਿਰੇਇ = ਪਹਿਨਦੀ ਹੈ।
(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?


ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥  

O Nanak, even sitting in your own home, you can meet the Lord, if your mind is in the right place. ||104||  

ਘਰ ਹੀ = {ਘਰਿ ਹੀ। ਲਫ਼ਜ਼ 'ਘਰਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਰਾਸਿ = ਚੰਗੀ, ਸਾਫ਼ ॥੧੦੪॥
ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥


ਮਃ  

Fifth Mehl:  

xxx
XXX


ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ  

Fareed, those who are very proud of their greatness, wealth and youth,  

ਗਰਬੁ = ਅਹੰਕਾਰ। ਵਡਿਆਈਆ ਗਰਬੁ = ਵਡਿਆਈਆਂ ਦਾ ਮਾਣ, ਦੁਨੀਆਵੀ ਇੱਜ਼ਤ ਦਾ ਮਾਣ। ਧਨਿ = ਧਨ ਦੇ ਕਾਰਣ। ਜੋਬਨਿ = ਜੁਆਨੀ ਦੇ ਕਾਰਣ। ਆਗਾਹ = ਬੇਅੰਤ।
ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,


ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥  

shall return empty-handed from their Lord, like sand hills after the rain. ||105||  

ਧਣੀ = ਰੱਬ, ਪਰਮਾਤਮਾ। ਸਿਉ = ਤੋਂ। ਮੀਹਾਹੁ = ਮੀਂਹ ਤੋਂ ॥੧੦੫॥
ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥


ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ  

Fareed, the faces of those who forget the Lord's Name are dreadful.  

xxx
ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ (ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ)।


ਐਥੈ ਦੁਖ ਘਣੇਰਿਆ ਅਗੈ ਠਉਰ ਠਾਉ ॥੧੦੬॥  

They suffer terrible pain here, and hereafter they find no place of rest or refuge. ||106||  

ਐਥੈ = ਇਸ ਜੀਵਨ ਵਿਚ। ਘਣੇਰਿਆ = ਘਨੇਰੇ, ਬੜੇ। ਠਉਰ ਨ ਠਾਉ = ਨਾਹ ਥਾਂ ਨਾ ਥਿੱਤਾ ॥੧੦੬॥
(ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ॥੧੦੬॥


ਫਰੀਦਾ ਪਿਛਲ ਰਾਤਿ ਜਾਗਿਓਹਿ ਜੀਵਦੜੋ ਮੁਇਓਹਿ  

Fareed, if you do not awaken in the early hours before dawn, you are dead while yet alive.  

ਪਿਛਲਿ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਨ ਜਾਗਿਓਹਿ = ਤੂੰ ਨਾਹ ਜਾਗਿਆ। ਮੁਇਓਹਿ = ਤੂੰ ਮੋਇਆ।
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ।


ਜੇ ਤੈ ਰਬੁ ਵਿਸਾਰਿਆ ਰਬਿ ਵਿਸਰਿਓਹਿ ॥੧੦੭॥  

Although you have forgotten God, God has not forgotten you. ||107||  

ਤੈ = ਤੂੰ। ਰਬਿ = ਰੱਬ ਨੇ ॥੧੦੭॥
ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥


ਮਃ  

Fifth Mehl:  

xxx
XXX


ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ  

Fareed, my Husband Lord is full of joy; He is Great and Self-sufficient.  

ਕੰਤੁ = ਖਸਮ, ਪਰਮਾਤਮਾ। ਰੰਗਾਵਲਾ = (ਵੇਖੋ ਸ਼ਲੋਕ ਨੰ: ੮੨ ਵਿਚ 'ਰੰਗਾਵਲੀ') ਸੋਹਜ-ਮਈ, ਸੋਹਣਾ।
ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ।


ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥  

To be imbued with the Lord God - this is the most beautiful decoration. ||108||  

ਅਲਹ ਸੇਤੀ = ਰੱਬ ਨਾਲ। ਸਾਜੁ = ਬਣਤਰ, ਰੂਪ। ਸਚਾਵਾਂ = ਸੱਚ ਵਾਲਾ, ਪਰਮਾਤਮਾ ਵਾਲਾ। ਏਹੁ ਸਾਜੁ = ਇਹ ਰੂਪ, (ਭਾਵ,) 'ਰੰਗਾਵਲਾ' ਤੇ 'ਵੇਮੁਹਤਾਜੁ' ਰੂਪ ॥੧੦੮॥
(ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ॥੧੦੮॥


ਮਃ  

Fifth Mehl:  

xxx
XXX


ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ  

Fareed, look upon pleasure and pain as the same; eradicate corruption from your heart.  

ਇਕੁ ਕਰਿ = ਇਕ ਸਮਾਨ ਕਰ, ਇਕੋ ਜਿਹੇ ਜਾਣ। ਵਿਕਾਰੁ = ਪਾਪ। ਤੇ = ਤੋਂ।
ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,


ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥  

Whatever pleases the Lord God is good; understand this, and you will reach His Court. ||109||  

ਅਲਹ ਭਾਵੈ = (ਜੋ) ਰੱਬ ਨੂੰ ਚੰਗਾ ਲੱਗੇ। ਦਰਬਾਰੁ = ਰੱਬ ਦੀ ਦਰਗਾਹ ॥੧੦੯॥
ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥


ਮਃ  

Fifth Mehl:  

xxx
XXX


ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ  

Fareed, the world dances as it dances, and you dance with it as well.  

ਦੁਨੀ = ਦੁਨੀਆ, ਦੁਨੀਆ ਦੇ ਲੋਕ। ਵਜਾਈ = ਮਾਇਆ ਦੀ ਪ੍ਰੇਰੀ ਹੋਈ। ਨਾਲਿ = ਦੁਨੀਆ ਦੇ ਹੀ ਨਾਲਿ।
ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ)।


ਸੋਈ ਜੀਉ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥  

That soul alone does not dance with it, who is under the care of the Lord God. ||110||  

ਜਿਸੁ = ਜਿਸ ਦੀ। ਸਾਰ = ਸੰਭਾਲ। ਅਲਹੁ = ਪਰਮਾਤਮਾ ॥੧੧੦॥
ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) ॥੧੧੦॥


ਮਃ  

Fifth Mehl:  

xxx
XXX


ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਕਿਤੈ ਕੰਮਿ  

Fareed, the heart is imbued with this world, but the world is of no use to it at all.  

ਰਤਾ = ਰੱਤਾ, ਰੰਗਿਆ ਹੋਇਆ। ਦੁਨੀ = ਦੁਨੀਆ, ਮਾਇਆ। ਕਿਤੈ ਕੰਮਿ = ਕਿਸੇ ਕੰਮ ਵਿਚ (ਨਹੀਂ ਆਉਂਦੀ)।
ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।


        


© SriGranth.org, a Sri Guru Granth Sahib resource, all rights reserved.
See Acknowledgements & Credits