Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ॥੫੮॥  

Remember that place where you must go. ||58||  

ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)। ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ ॥੫੮॥
ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥


ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ  

Fareed, those deeds which do not bring merit - forget about those deeds.  

ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ।
ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,


ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥  

Otherwise, you shall be put to shame, in the Court of the Lord. ||59||  

ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ। ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ ॥੫੯॥
ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥


ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ  

Fareed, work for your Lord and Master; dispel the doubts of your heart.  

ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ।
ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ।


ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥  

The dervishes, the humble devotees, have the patient endurance of trees. ||60||  

ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ ॥੬੦॥
ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥


ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ  

Fareed, my clothes are black, and my outfit is black.  

ਮੈਡੇ = ਮੇਰੇ। ਵੇਸੁ = ਪਹਿਰਾਵਾ, ਪੋਸ਼ਾਕ।
ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,


ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥  

I wander around full of sins, and yet people call me a dervish - a holy man. ||61||  

ਗੁਨਹੀ = ਗੁਨਾਹਾਂ ਨਾਲ। ਫਿਰਾ = ਫਿਰਾਂ, ਫਿਰਦਾ ਹਾਂ। ਲੋਕੁ = ਜਗਤੁ। ਕਹੈ = ਆਖਦਾ ਹੈ ॥੬੧॥
(ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥


ਤਤੀ ਤੋਇ ਪਲਵੈ ਜੇ ਜਲਿ ਟੁਬੀ ਦੇਇ  

The crop which is burnt will not bloom, even if it is soaked in water.  

ਤਤੀ = ਤੱਤੀ, ਸੜੀ ਹੋਈ। ਤੋਇ = ਪਾਣੀ ਵਿਚ। ਪਲਵੈ = ਪਲ੍ਹਰਦੀ ਹੈ, ਪ੍ਰਫੁਲਤ ਹੁੰਦੀ ਹੈ। ਜਲਿ = ਜਲ ਵਿਚ।
ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ।


ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥  

Fareed, she who is forsaken by her Husband Lord, grieves and laments. ||62||  

ਡੋਹਾਗਣਿ = ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ। ਝੂਰੇਦੀ ਝੂਰੇਇ = ਸਦਾ ਹੀ ਝੂਰਦੀ ਹੈ। ਜੇ = ਭਾਵੇਂ ॥੬੨॥
ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥


ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ  

When she is a virgin, she is full of desire; but when she is married, then her troubles begin.  

ਵੀਵਾਹੀ = ਵਿਆਹੀ, ਜਦੋਂ ਵਿਆਹੀ ਗਈ। ਮਾਮਲੇ = ਕਜ਼ੀਏ, ਜੰਜਾਲ।
ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ।


ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਥੀਐ ॥੬੩॥  

Fareed, she has this one regret, that she cannot be a virgin again. ||63||  

ਪਛੋਤਾਉ = ਪਛੁਤਾਵਾ। ਵਤਿ = ਫਿਰ, ਮੁੜ ਕੇ। ਨ ਥੀਐ = ਨਹੀਂ ਹੋ ਸਕਦੀ। ਜਾਂ = ਜਦੋਂ। ਤਾਂ = ਤਦੋਂ ॥੬੩॥
ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥


ਕਲਰ ਕੇਰੀ ਛਪੜੀ ਆਇ ਉਲਥੇ ਹੰਝ  

The swans have landed in a small pond of salt water.  

ਕੇਰੀ = ਦੀ। ਆਇ ਉਲਥੇ = ਆ ਉਤਰੇ। ਹੰਝ = ਹੰਸ।
ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,


ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥  

They dip in their bills, but do not drink; they fly away, still thirsty. ||64||  

ਚਿੰਜੂ = ਚੁੰਝ। ਬੋੜਨ੍ਹ੍ਹਿ = ਡੋਬਦੇ ਹਨ। ਸੰਦੀ = ਦੀ। ਡੰਝ = ਤਾਂਘ ॥੬੪॥
(ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ॥੬੪॥


ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ  

The swans fly away, and land in the fields of grain. The people go to chase them away.  

ਉਡਿ = ਉੱਡ ਕੇ। ਕੋਧ੍ਰੈ = ਕੋਧਰੇ ਦੀ ਪੈਲੀ ਵਿਚ। ਪਇਆ = ਜਾ ਪਿਆ, ਜਾ ਬੈਠਾ। ਵਿਡਾਰਣਿ = ਉਡਾਣ ਲਈ।
ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।


ਗਹਿਲਾ ਲੋਕੁ ਜਾਣਦਾ ਹੰਸੁ ਕੋਧ੍ਰਾ ਖਾਇ ॥੬੫॥  

The thoughtless people do not know, that the swans do not eat the grain. ||65||  

ਗਹਲਾ = ਕਮਲਾ। ਲੋਕੁ = ਜਗਤ, (ਭਾਵ) ਜਗਤ ਦੇ ਬੰਦੇ ॥੬੫॥
ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥


ਚਲਿ ਚਲਿ ਗਈਆਂ ਪੰਖੀਆਂ ਜਿਨ੍ਹ੍ਹੀ ਵਸਾਏ ਤਲ  

The birds which lived in the pools have flown away and left.  

ਚਲਿ ਚਲਿ ਗਈਆਂ = ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ = ਪੰਛੀਆਂ ਦੀਆਂ ਡਾਰਾਂ। ਤਲ = ਤਲਾਬ। ਵਸਾਏ = ਰੌਣਕ ਦੇ ਰਹੇ ਸਨ।
ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ।


ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥  

Fareed, the overflowing pool shall also pass away, and only the lotus flowers shall remain. ||66||  

ਸਰੁ = ਸਰੋਵਰ, ਤਲਾਬ। ਚਲਸੀ = ਸੁੱਕ ਜਾਇਗਾ। ਥਕੇ = ਕੁਮਲਾ ਗਏ। ਇਕਲ = ਪਿੱਛੇ ਇਕੱਲੇ ਰਹੇ ਹੋਏ ॥੬੬॥
(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥


ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ  

Fareed, a stone will be your pillow, and the earth will be your bed. The worms shall eat into your flesh.  

ਇਟ ਸਿਰਾਣੇ = ਸਿਰ ਹੇਠ ਇੱਟ ਹੋਵੇਗੀ। ਭੁਇ = ਧਰਤੀ ਵਿਚ। ਮਾਸਿ = ਮਾਸ ਵਿਚ, ਪਿੰਡੇ ਵਿਚ।
ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ।


ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥  

Countless ages will pass, and you will still be lying on one side. ||67||  

ਕੇਤੜਿਆ ਜੁਗ = ਕਈ ਜੁਗ, ਬੇਅੰਤ ਸਮਾਂ। ਵਾਪਰੇ = ਲੰਘ ਜਾਣਗੇ। ਇਕਤੁ ਪਾਸਿ = ਇੱਕੋ ਪਾਸੇ ॥੬੭॥
(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥


ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ  

Fareed, your beautiful body shall break apart, and the subtle thread of the breath shall be snapped.  

ਸਵੰਨਵੀ = ਸੋਹਣੇ ਵੰਨ (ਰੰਗ) ਵਾਲੀ। ਘੜੀ = ਸਰੀਰ-ਰੂਪ ਭਾਂਡਾ। ਨਾਗਰ = ਸੁੰਦਰ। ਲਜੁ = ਰੱਸੀ (ਸੁਆਸਾਂ ਦੀ ਲੜੀ)।
ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ।


ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥  

In which house will the Messenger of Death be a guest today? ||68||  

ਕੈ ਘਰਿ = ਕਿਸ ਦੇ ਘਰ ਵਿਚ? ਨਾਠੀ = ਪ੍ਰਾਹੁਣਾ ॥੬੮॥
(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥


ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ  

Fareed, your beautiful body shall break apart, and the subtle thread of the breath shall be snapped.  

xxx
ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?


ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥  

Those friends who were a burden on the earth - how can they come today? ||69||  

ਭੁਇ-ਧਰਤੀ ਉਤੇ। ਭਾਰੁ ਥੇ-(ਨਿਰਾ) ਭਾਰ ਸਨ (ਭਾਵ, ਜੋ ਜਨਮ-ਮਨੋਰਥ ਨੂੰ ਵਿਸਾਰੀ ਬੈਠੇ ਸਨ)। ਕਿਉ ਆਵਹਿ ਅਜੁ-ਅੱਜ ਫਿਰ ਕਿਵੇਂ ਆਉਣ? (ਭਾਵ,) ਫਿਰ ਇਹ ਮਨੁੱਖਾ ਜਨਮ ਵਾਲਾ ਸਮਾਂ ਨਹੀਂ ਮਿਲਦਾ ॥੬੯॥
ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥


ਫਰੀਦਾ ਬੇ ਨਿਵਾਜਾ ਕੁਤਿਆ ਏਹ ਭਲੀ ਰੀਤਿ  

Fareed: O faithless dog, this is not a good way of life.  

ਰੀਤਿ = ਤਰੀਕਾ, ਜੀਊਣ ਦਾ ਤਰੀਕਾ।
ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,


ਕਬਹੀ ਚਲਿ ਆਇਆ ਪੰਜੇ ਵਖਤ ਮਸੀਤਿ ॥੭੦॥  

You never come to the mosque for your five daily prayers. ||70||  

ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ ॥੭੦॥
(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥


ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ  

Rise up, Fareed, and cleanse yourself; chant your morning prayer.  

ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ।
ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।


ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥  

The head which does not bow to the Lord - chop off and remove that head. ||71||  

ਕਪਿ = ਕੱਟ ਕੇ ॥੭੧॥
ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥


ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ  

That head which does not bow to the Lord - what is to be done with that head?  

ਕੀਜੈ ਕਾਂਇ = ਕੀਹ ਕਰੀਏ? ਕੀਹ ਬਣਾਈਏ?
ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।


ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥  

Put it in the fireplace, instead of firewood. ||72||  

ਕੁੰਨਾ = ਹਾਂਡੀ। ਸੰਦੈ = ਦੇ ॥੭੨॥
ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥


ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ  

Fareed, where are your mother and father, who gave birth to you?  

ਤੈਡੇ = ਤੇਰੇ। ਤੂ = ਤੈਨੂੰ। ਜਾਣਿਓਹਿ = ਜਨਮ ਦਿੱਤਾ। ਜਿਨ੍ਹ੍ਹੀ = ਇਸ ਲਫ਼ਜ਼ ਦੇ ਅੱਖਰ 'ਨ' ਦੇ ਹੇਠ ਅੱਧਾ 'ਹ' ਹੈ।
ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ।


ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਪਤੀਣੋਹਿ ॥੭੩॥  

They have left you, but even so, you are not convinced that you shall also have to go. ||73||  

ਪਤੀਣੋਹਿ = ਪਤੀਜਿਆ, ਤਸੱਲੀ ਹੋਈ, ਯਕੀਨ ਆਇਆ। ਓਇ = ਉਹ ਤੇਰੇ ਮਾਪੇ (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੭੩॥
ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) ॥੭੩॥


ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ  

Fareed, flatten out your mind; smooth out the hills and valleys.  

ਮੈਦਾਨੁ = ਪੱਧਰਾ ਥਾਂ। ਲਾਹਿ = ਦੂਰ ਕਰ ਦੇਹ। ਟੋਏ ਟਿਬੇ = ਨੀਵੇਂ ਤੇ ਉੱਚੇ ਥਾਂ।
ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,


ਅਗੈ ਮੂਲਿ ਆਵਸੀ ਦੋਜਕ ਸੰਦੀ ਭਾਹਿ ॥੭੪॥  

Hereafter, the fires of hell shall not even approach you. ||74||  

ਅਗੈ = ਤੇਰੇ ਅੱਗੇ, ਤੇਰੀ ਜ਼ਿੰਦਗੀ ਦੇ ਸਫ਼ਰ ਵਿਚ। ਸੰਦੀ = ਦੀ। ਭਾਹਿ = ਅੱਗ। ਆਵਸੀ = ਆਵੇਗੀ ॥੭੪॥
(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥


ਮਹਲਾ  

Fifth Mehl:  

xxx
XXX


ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ  

Fareed, the Creator is in the Creation, and the Creation abides in God.  

ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ। ਮਾਹਿ = ਮਹਿ, ਵਿਚ।
ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।


ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥  

Whom can we call bad? There is none without Him. ||75||  

ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ ॥੭੫॥
ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥


ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ  

Fareed, if on that day when my umbilical cord was cut, my throat had been cut instead,  

ਜਿ ਦਿਨ = ਜਿਸ ਦਿਹਿ। ਨਾਲਾ = ਨਾੜੂ। ਕਪਹਿ = (ਤੂੰ) ਕੱਟ ਦੇਂਦੀਓਂ (ਹੇ ਦਾਈ!) ਚੁਖ = ਰਤਾ ਕੁ।
ਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ,


ਪਵਨਿ ਇਤੀ ਮਾਮਲੇ ਸਹਾਂ ਇਤੀ ਦੁਖ ॥੭੬॥  

I would not have fallen into so many troubles, or undergone so many hardships. ||76||  

ਇਤੀ = ਇਤਨੇ। ਮਾਮਲੇ = ਝੰਬੇਲੇ, ਕਜ਼ੀਏ ॥੭੬॥
ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥


ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ  

My teeth, feet, eyes and ears have stopped working.  

ਚਬਣ = ਦੰਦ, ਚੱਬਣ। ਚਲਣ = ਲੱਤਾਂ। ਰਤੰਨ = ਅੱਖਾਂ। ਸੁਣੀਅਰ = ਕੰਨ। ਸੇ = ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ)। ਬਹਿ ਗਏ = ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ।
(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ।


ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥  

My body cries out, "Those whom I knew have left me!" ||77||  

ਹੇੜੇ = ਸਰੀਰ ਨੇ। ਧਾਹ ਮੁਤੀ = ਢਾਹ ਮਾਰੀ। ਸੇ ਜਾਨੀ = ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ॥੭੭॥
(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥


ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ  

Fareed, answer evil with goodness; do not fill your mind with anger.  

ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ।
ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।


        


© SriGranth.org, a Sri Guru Granth Sahib resource, all rights reserved.
See Acknowledgements & Credits