Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥  

धिगु तिन्हा दा जीविआ जिना विडाणी आस ॥२१॥  

Ḏẖig ṯinĥā ḏā jīvi▫ā jinā vidāṇī ās. ||21||  

Cursed are the lives of those who place their hopes in others. ||21||  

ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ)। ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਯੋਗ ॥੨੧॥
ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥


ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ  

फरीदा जे मै होदा वारिआ मिता आइड़िआं ॥  

Farīḏā je mai hoḏā vāri▫ā miṯā ā▫iṛi▫āʼn.  

Fareed, if I had been there when my friend came, I would have made myself a sacrifice to him.  

ਵਾਰਿਆ ਹੋਦਾ = ਲੁਕਾਇਆ ਹੁੰਦਾ। ਮਿਤਾ ਆਇੜਿਆਂ = ਆਏ ਮਿੱਤ੍ਰਾਂ ਤੋਂ।
ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,


ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥  

हेड़ा जलै मजीठ जिउ उपरि अंगारा ॥२२॥  

Heṛā jalai majīṯẖ ji▫o upar angārā. ||22||  

Now my flesh is burning red on the hot coals. ||22||  

ਹੇੜਾ = ਸਰੀਰ, ਮਾਸ। ਮਜੀਠ ਜਿਉ = ਮਜੀਠ ਵਾਂਗ। ਜਲੈ = ਸੜਦਾ ਹੈ ॥੨੨॥
ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) ॥੨੨॥


ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ  

फरीदा लोड़ै दाख बिजउरीआं किकरि बीजै जटु ॥  

Farīḏā loṛai ḏākẖ bij▫urī▫āʼn kikar bījai jat.  

Fareed, the farmer plants acacia trees, and wishes for grapes.  

ਬਿਜਉਰੀਆਂ = ਬਿਜੌਰ ਦੇ ਇਲਾਕੇ ਦੀ (ਇਹ ਇਲਾਕਾ ਪਠਾਣੀ ਦੇਸ ਵਿਚ ਮਾਲਾਕੰਦ ਸ੍ਵਾਤ ਤੋਂ ਪਰੇ ਹੈ)। ਦਾਖੁ = ਛੋਟਾ ਅੰਗੂਰ। ਕਿਕਰਿ = ਕਿਕਰੀਆਂ।
ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ,


ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥  

हंढै उंन कताइदा पैधा लोड़ै पटु ॥२३॥  

Handẖai unn kaṯā▫iḏā paiḏẖā loṛai pat. ||23||  

He is spinning wool, but he wishes to wear silk. ||23||  

ਹੰਢੈ = ਫਿਰਦਾ ਹੈ। ਪੈਧਾ ਲੋੜੈ = ਪਹਿਨਣਾ ਚਾਹੁੰਦਾ ਹੈ ॥੨੩॥
(ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ॥੨੩॥


ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ  

फरीदा गलीए चिकड़ु दूरि घरु नालि पिआरे नेहु ॥  

Farīḏā galī▫e cẖikaṛ ḏūr gẖar nāl pi▫āre nehu.  

Fareed, the path is muddy, and the house of my Beloved is so far away.  

xxx
ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ।


ਚਲਾ ਭਿਜੈ ਕੰਬਲੀ ਰਹਾਂ ਤੁਟੈ ਨੇਹੁ ॥੨੪॥  

चला त भिजै क्मबली रहां त तुटै नेहु ॥२४॥  

Cẖalā ṯa bẖijai kamblī rahāʼn ṯa ṯutai nehu. ||24||  

If I go out, my blanket will get soaked, but if I remain at home, then my heart will be broken. ||24||  

ਰਹਾਂ = ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ = ਤਾਂ। ਤੁਟੈ = ਟੁੱਟਦਾ ਹੈ। ਨੇਹੁ = ਪਿਆਰ ॥੨੪॥
ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥


ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ  

भिजउ सिजउ क्मबली अलह वरसउ मेहु ॥  

Bẖija▫o sija▫o kamblī alah varsa▫o mehu.  

My blanket is soaked, drenched with the downpour of the Lord's Rain.  

ਅਲਹ = ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ = ਬੇਸ਼ਕ ਭਿੱਜੇ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ (Imperative mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ 'ਹੇ ਕੰਬਲੀ!' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਵਰਸਉ' ਭੀ 'ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) ਇਥੇ ਭੀ ਲਫ਼ਜ਼ 'ਮੋਹੁ' ਦਾ ਅਰਥ 'ਹੇ ਮੀਂਹ!' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੇਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ 'ਕਰਤਾ ਕਾਰਕ, ਇਕ-ਵਚਨ' ਹੈ। ਜੇ 'ਸੰਬੋਧਨ' ਹੁੰਦਾ ਤਾਂ ਇਸ ਦੇ ਅੰਤ ਵਿਚ (ੁ) ਨਾਹ ਹੁੰਦਾ। ਵਧੀਕ ਵਿਚਾਰ ਵਾਸਤੇ। ਲਫ਼ਜ਼ 'ਤੁਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੈ।
(ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ,


ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥  

जाइ मिला तिना सजणा तुटउ नाही नेहु ॥२५॥  

Jā▫e milā ṯinā sajṇā ṯuta▫o nāhī nehu. ||25||  

I am going out to meet my Friend, so that my heart will not be broken. ||25||  

xxx ॥੨੫॥
(ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥


ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ  

फरीदा मै भोलावा पग दा मतु मैली होइ जाइ ॥  

Farīḏā mai bẖolāvā pag ḏā maṯ mailī ho▫e jā▫e.  

Fareed, I was worried that my turban might become dirty.  

ਮੈ = ਮੈਨੂੰ। ਭੋਲਾਵਾ = ਭੁਲੇਖਾ, ਧੋਖਾ, ਵਹਿਮ, ਫ਼ਿਕਰ। ਮਤੁ = ਮਤਾਂ, ਕਿਤੇ ਨ। ਮਤੁ ਹੋ ਜਾਇ = ਮਤਾਂ ਹੋ ਜਾਏ, ਕਿਤੇ ਹੋ ਨ ਜਾਏ।
ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,


ਗਹਿਲਾ ਰੂਹੁ ਜਾਣਈ ਸਿਰੁ ਭੀ ਮਿਟੀ ਖਾਇ ॥੨੬॥  

गहिला रूहु न जाणई सिरु भी मिटी खाइ ॥२६॥  

Gahilā rūhu na jāṇ▫ī sir bẖī mitī kẖā▫e. ||26||  

My thoughtless self did not realize that one day, dust will consume my head as well. ||26||  

ਗਹਿਲਾ = ਬੇਪਰਵਾਹ, ਗ਼ਾਫ਼ਿਲ। ਜਾਣਈ = ਜਾਣਦਾ ॥੨੬॥
ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥


ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ  

फरीदा सकर खंडु निवात गुड़ु माखिओ मांझा दुधु ॥  

Farīḏā sakar kẖand nivāṯ guṛ mākẖi▫o māʼnjẖā ḏuḏẖ.  

Fareed: sugar cane, candy, sugar, molasses, honey and buffalo's milk -  

ਨਿਵਾਤ = ਮਿਸਰੀ। ਖੰਡੁ = (ਇਹ ਲਫ਼ਜ਼ ਸਦਾ (ੁ) ਅੰਤ ਹੈ। ਵੇਖੋ ਸ਼ਲੋਕ ਨੰ: ੩੭)। ਮਾਖਿਓੁ = {ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੋ ਮਾਤ੍ਰਾਂ ਲੱਗੀਆਂ ਹੋਈਆਂ ਹਨ, (ੋ) ਅਤੇ (ੁ) ਅਸਲ ਲਫ਼ਜ਼ (ੋ) ਨਾਲ ਹੈ 'ਮਾਖਿਓ'। ਪਰ ਇਥੇ ਛੰਦ ਦੀਆਂ ਮਾਤ੍ਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉ'} ਮਾਖਿਓ, ਸ਼ਹਿਦ।
ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ-yy


ਸਭੇ ਵਸਤੂ ਮਿਠੀਆਂ ਰਬ ਪੁਜਨਿ ਤੁਧੁ ॥੨੭॥  

सभे वसतू मिठीआं रब न पुजनि तुधु ॥२७॥  

Sabẖe vasṯū miṯẖī▫āʼn rab na pujan ṯuḏẖ. ||27||  

all these things are sweet, but they are not equal to You. ||27||  

ਰਬ = ਹੇ ਰੱਬ! ਹੇ ਪਰਮਾਤਮਾ! ਨ ਪੁਜਨਿ = ਨਹੀਂ ਅੱਪੜਦੀਆਂ। ਤੁਧੁ = ਤੈਨੂੰ ॥੨੭॥
ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥


ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ  

फरीदा रोटी मेरी काठ की लावणु मेरी भुख ॥  

Farīḏā rotī merī kāṯẖ kī lāvaṇ merī bẖukẖ.  

Fareed, my bread is made of wood, and hunger is my appetizer.  

ਕਾਠ ਕੀ ਰੋਟੀ = ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ = ਭਾਜੀ, ਸਲੂਣਾ।
ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ।


ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥  

जिना खाधी चोपड़ी घणे सहनिगे दुख ॥२८॥  

Jinā kẖāḏẖī cẖopṛī gẖaṇe sėhnige ḏukẖ. ||28||  

Those who eat buttered bread, will suffer in terrible pain. ||28||  

ਘਣੇ = ਬੜੇ। ਚੋਪੜੀ = ਚੰਗੀ-ਚੋਖੀ, ਸੁਆਦਲੀ (ਰੋਟੀ) ॥੨੮॥
ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ॥੨੮॥


ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ  

रुखी सुखी खाइ कै ठंढा पाणी पीउ ॥  

Rukẖī sukẖī kẖā▫e kai ṯẖandẖā pāṇī pī▫o.  

Eat dry bread, and drink cold water.  

xxx
ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ।


ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥  

फरीदा देखि पराई चोपड़ी ना तरसाए जीउ ॥२९॥  

Farīḏā ḏekẖ parā▫ī cẖopṛī nā ṯarsā▫e jī▫o. ||29||  

Fareed, if you see someone else's buttered bread, do not envy him for it. ||29||  

ਦੇਖਿ = ਵੇਖ ਕੇ ॥੨੯॥
ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ॥੨੯॥


ਅਜੁ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ  

अजु न सुती कंत सिउ अंगु मुड़े मुड़ि जाइ ॥  

Aj na suṯī kanṯ si▫o ang muṛe muṛ jā▫e.  

This night, I did not sleep with my Husband Lord, and now my body is suffering in pain.  

ਸਿਉ = ਨਾਲ। ਅੰਗੁ = ਸਰੀਰ, ਜਿਸਮ। ਮੁੜਿ ਜਾਇ = ਟੁੱਟ ਰਿਹਾ ਹੈ। ਮੁੜੇ ਮੁੜਿ ਜਾਇ = ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ।
ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ।


ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥  

जाइ पुछहु डोहागणी तुम किउ रैणि विहाइ ॥३०॥  

Jā▫e pucẖẖahu dohāgaṇī ṯum ki▫o raiṇ vihā▫e. ||30||  

Go and ask the deserted bride, how she passes her night. ||30||  

ਡੋਹਾਗਣੀ = ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਜਾਇ = ਜਾ ਕੇ। ਰੈਣਿ = ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ) ॥੩੦॥
ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥


ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ  

साहुरै ढोई ना लहै पेईऐ नाही थाउ ॥  

Sāhurai dẖo▫ī nā lahai pe▫ī▫ai nāhī thā▫o.  

She finds no place of rest in her father-in-law's home, and no place in her parents' home either.  

ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ।
ਉਸ ਇਸਤ੍ਰੀ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ,


ਪਿਰੁ ਵਾਤੜੀ ਪੁਛਈ ਧਨ ਸੋਹਾਗਣਿ ਨਾਉ ॥੩੧॥  

पिरु वातड़ी न पुछई धन सोहागणि नाउ ॥३१॥  

Pir vāṯ▫ṛī na pucẖẖ▫ī ḏẖan sohagaṇ nā▫o. ||31||  

Her Husband Lord does not care for her; what sort of a blessed, happy soul-bride is she? ||31||  

ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ ॥੩੧॥
ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥


ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ  

साहुरै पेईऐ कंत की कंतु अगमु अथाहु ॥  

Sāhurai pe▫ī▫ai kanṯ kī kanṯ agamm athāhu.  

In her father-in-law's home hereafter, and in her parents' home in this world, she belongs to her Husband Lord. Her Husband is Inaccessible and Unfathomable.  

ਅਗੰਮੁ = ਪਹੁੰਚ ਤੋਂ ਪਰੇ। ਅਥਾਹੁ = ਡੂੰਘਾ, ਅਗਾਧ।
ਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ,


ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥  

नानक सो सोहागणी जु भावै बेपरवाह ॥३२॥  

Nānak so sohāgaṇī jo bẖāvai beparvāh. ||32||  

O Nanak, she is the happy soul-bride, who is pleasing to her Carefree Lord. ||32||  

ਬੇਪਰਵਾਹ ਭਾਵੈ = ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ ॥੩੨॥
ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ) ॥੩੨॥


ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ  

नाती धोती स्मबही सुती आइ नचिंदु ॥  

Nāṯī ḏẖoṯī sambhī suṯī ā▫e nacẖinḏ.  

Bathing, washing and decorating herself, she comes and sleeps without anxiety.  

ਸੰਬਹੀ = ਸਜੀ ਹੋਈ, ਫਬੀ ਹੋਈ। ਨਚਿੰਦੁ = ਬੇ-ਫ਼ਿਕਰ।
(ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ,


ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥  

फरीदा रही सु बेड़ी हिंङु दी गई कथूरी गंधु ॥३३॥  

Farīḏā rahī so beṛī hiń ḏī ga▫ī kathūrī ganḏẖ. ||33||  

Fareed, she still smells like asafetida; the fragrance of musk is gone. ||33||  

ਬੇੜੀ = ਵੇੜ੍ਹੀ ਹੋਈ, ਲਿੱਬੜੀ ਹੋਈ। ਕਥੂਰੀ = ਕਸਤੂਰੀ। ਗੰਧੁ = ਸੁਗੰਧੀ, ਖ਼ੁਸ਼ਬੋ ॥੩੩॥
ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥


ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਜਾਇ  

जोबन जांदे ना डरां जे सह प्रीति न जाइ ॥  

Joban jāʼnḏe nā darāʼn je sah parīṯ na jā▫e.  

I am not afraid of losing my youth, as long as I do not lose the Love of my Husband Lord.  

ਸਹੁ = ਖਸਮ। ਸਹ ਪ੍ਰੀਤਿ = ਖਸਮ ਦਾ ਪਿਆਰ। (ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦੇ 'ਜੋੜ', 'ਉੱਚਾਰਨ' ਅਤੇ 'ਅਰਥ' ਦੇ ਫ਼ਰਕ ਨੂੰ ਪਾਠਕ ਜਨ ਧਿਆਨ ਨਾਲ ਵੇਖ ਲੈਣ)।
ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ।


ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥  

फरीदा कितीं जोबन प्रीति बिनु सुकि गए कुमलाइ ॥३४॥  

Farīḏā kiṯīʼn joban parīṯ bin suk ga▫e kumlā▫e. ||34||  

Fareed, so many youths, without His Love, have dried up and withered away. ||34||  

ਕਿਤੀ = ਕਿਤਨੇ ਹੀ ॥੩੪॥
ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥


ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ  

फरीदा चिंत खटोला वाणु दुखु बिरहि विछावण लेफु ॥  

Farīḏā cẖinṯ kẖatolā vāṇ ḏukẖ birėh vicẖẖāvaṇ lef.  

Fareed, anxiety is my bed, pain is my mattress, and the pain of separation is my blanket and quilt.  

ਚਿੰਤ = ਚਿੰਤਾ। ਖਟੋਲਾ = ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ। ਬਿਰਹ = ਵਿਛੋੜਾ। ਬਿਰਹਿ = ਵਿਛੋੜੇ ਵਿਚ (ਤੜਪਣਾ)। ਵਿਛਾਵਣ = ਤੁਲਾਈ।
ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ।


ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥  

एहु हमारा जीवणा तू साहिब सचे वेखु ॥३५॥  

Ėhu hamārā jīvṇā ṯū sāhib sacẖe vekẖ. ||35||  

Behold, this is my life, O my True Lord and Master. ||35||  

ਸਾਹਿਬ = ਹੇ ਸਾਹਿਬ! ॥੩੫॥
ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥


ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ  

बिरहा बिरहा आखीऐ बिरहा तू सुलतानु ॥  

Birhā birhā ākẖī▫ai birhā ṯū sulṯān.  

Many talk of the pain and suffering of separation; O pain, you are the ruler of all.  

ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ।
ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ),


ਫਰੀਦਾ ਜਿਤੁ ਤਨਿ ਬਿਰਹੁ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥  

फरीदा जितु तनि बिरहु न ऊपजै सो तनु जाणु मसानु ॥३६॥  

Farīḏā jiṯ ṯan birahu na ūpjai so ṯan jāṇ masān. ||36||  

Fareed, that body, within which love of the Lord does not well up - look upon that body as a cremation ground. ||36||  

ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ ॥੩੬॥
ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ॥੩੬॥


ਫਰੀਦਾ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ  

फरीदा ए विसु गंदला धरीआं खंडु लिवाड़ि ॥  

Farīḏā e vis ganḏlā ḏẖarī▫āʼn kẖand livāṛ.  

Fareed, these are poisonous sprouts coated with sugar.  

ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ।
ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।


ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥  

इकि राहेदे रहि गए इकि राधी गए उजाड़ि ॥३७॥  

Ik rāheḏe rėh ga▫e ik rāḏẖī ga▫e ujāṛ. ||37||  

Some die planting them, and some are ruined, harvesting and enjoying them. ||37||  

ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ ॥੩੭॥
ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥


ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ  

फरीदा चारि गवाइआ हंढि कै चारि गवाइआ समि ॥  

Farīḏā cẖār gavā▫i▫ā handẖ kai cẖār gavā▫i▫ā samm.  

Fareed, the hours of the day are lost wandering around, and the hours of the night are lost in sleep.  

ਹੰਢਿ ਕੈ = ਭਉਂ ਕੇ, ਭਟਕ ਕੇ, ਦੌੜ-ਭੱਜ ਕੇ। ਸੰਮਿ = ਸਉਂ ਕੇ।
ਹੇ ਫਰੀਦ! (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।


ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥  

लेखा रबु मंगेसीआ तू आंहो केर्हे कमि ॥३८॥  

Lekẖā rab mangesī▫ā ṯū āʼnho kerĥe kamm. ||38||  

God will call for your account, and ask you why you came into this world. ||38||  

ਮੰਗੇਸੀਆ = ਮੰਗੇਗਾ। ਆਂਹੋ = ਆਇਆ ਸੈਂ। ਕੇਰ੍ਹੇ ਕੰਮਿ = ਕਿਸ ਕੰਮ ਲਈ? (ਅੱਖਰ 'ਰ' ਦੇ ਹੇਠ 'ਹ' ਹੈ) ॥੩੮॥
ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥੩੮॥


ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ  

फरीदा दरि दरवाजै जाइ कै किउ डिठो घड़ीआलु ॥  

Farīḏā ḏar ḏarvājai jā▫e kai ki▫o diṯẖo gẖaṛī▫āl.  

Fareed, you have gone to the Lord's Door. Have you seen the gong there?  

ਦਰਿ = ਦਰ ਤੇ, ਬੂਹੇ ਤੇ। ਦਰਵਾਜੈ = ਦਰਵਾਜ਼ੇ ਤੇ। ਜਾਇ ਕੈ = ਜਾ ਕੇ। ਕਿਉਂ = ਕੀ?
ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?


ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥  

एहु निदोसां मारीऐ हम दोसां दा किआ हालु ॥३९॥  

Ėhu niḏosāʼn mārī▫ai ham ḏosāʼn ḏā ki▫ā hāl. ||39||  

This blameless object is being beaten - imagine what is in store for us sinners! ||39||  

ਨਿਦੋਸਾ = ਬੇ-ਦੋਸਾ। ਮਾਰੀਐ = ਮਾਰ ਖਾਂਦਾ ਹੈ ॥੩੯॥
ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥


ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ  

घड़ीए घड़ीए मारीऐ पहरी लहै सजाइ ॥  

Gẖaṛī▫e gẖaṛī▫e mārī▫ai pahrī lahai sajā▫e.  

Each and every hour, it is beaten; it is punished every day.  

ਘੜੀਏ ਘੜੀਏ = ਘੜੀ ਘੜੀ ਪਿੱਛੋਂ। ਪਹਰੀ = ਹਰੇਕ ਪਹਿਰ ਮਗਰੋਂ। ਸਜਾਇ = ਦੰਡ, ਕੁੱਟ।
(ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।


ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥  

सो हेड़ा घड़ीआल जिउ डुखी रैणि विहाइ ॥४०॥  

So heṛā gẖaṛī▫āl ji▫o dukẖī raiṇ vihā▫e. ||40||  

This beautiful body is like the gong; it passes the night in pain. ||40||  

ਹੇੜਾ = ਸਰੀਰ। ਸਿਉ = ਵਾਂਗ। ਰੈਣਿ = (ਜ਼ਿੰਦਗੀ ਦੀ) ਰਾਤਿ। ਵਿਹਾਇ = ਗੁਜ਼ਰਦੀ ਹੈ, ਬੀਤਦੀ ਹੈ ॥੪੦॥
ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥


        


© SriGranth.org, a Sri Guru Granth Sahib resource, all rights reserved.
See Acknowledgements & Credits