Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮੁਕਤਿ ਪਦਾਰਥੁ ਪਾਈਐ ਠਾਕ ਅਵਘਟ ਘਾਟ ॥੨੩੧॥  

मुकति पदारथु पाईऐ ठाक न अवघट घाट ॥२३१॥  

Mukaṯ paḏārath pā▫ī▫ai ṯẖāk na avgẖat gẖāt. ||231||  

He obtains the treasure of liberation, and the difficult road to the Lord is not blocked. ||231||  

ਮੁਕਤਿ = "ਬਾਦ ਬਿਬਾਦ" ਤੋਂ ਖ਼ਲਾਸੀ। ਠਾਕ = ਰੋਕ। ਅਵਘਟ ਘਾਟ = ਔਖਾ ਪਹਾੜੀ ਪੈਂਡਾ (ਨੋਟ: ਦੁਨੀਆ ਦੇ 'ਬਾਦ ਬਿਬਾਦ' ਤੋਂ ਬਚ ਕੇ ਰਹਿਣ ਦੀ ਕੋਸ਼ਸ਼ ਕਰਨੀ ਇਉਂ ਹੈ ਜਿਵੇਂ ਕਿਸੇ ਉੱਚੀ ਪਹਾੜੀ ਉਤੇ ਚੜ੍ਹਨਾ ਹੈ) ॥੨੩੧॥
ਉਸ ਦੀ ਸੰਗਤ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥


ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ  

कबीर एक घड़ी आधी घरी आधी हूं ते आध ॥  

Kabīr ek gẖaṛī āḏẖī gẖarī āḏẖī hūʼn ṯe āḏẖ.  

Kabeer, whether is for an hour, half an hour, or half of that,  

xxx
ਹੇ ਕਬੀਰ! (ਚੂੰਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਸਾਧੂ ਦੀ ਸੰਗਤ ਕੀਤਿਆਂ ਹੀ ਮਿਲਦੀ ਹੈ, ਇਸ ਵਾਸਤੇ) ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ-yy


ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥  

भगतन सेती गोसटे जो कीने सो लाभ ॥२३२॥  

Bẖagṯan seṯī goste jo kīne so lābẖ. ||232||  

whatever it is, it is worthwhile to speak with the Holy. ||232||  

ਗੋਸਟੇ = ਗੋਸ਼ਟਿ, ਗੱਲ-ਬਾਤ, ਮਿਲਾਪ (ਨੋਟ: ਲਫ਼ਜ਼ ਗੋਸ਼ਟਿ ਦੇ ਦੋ ਅਰਥ ਹਨ: (੧) ਚਰਚਾ, ਬਹਸ, ਗੱਲ-ਬਾਤ, (੨) ਮਿਲਾਪ, ਸੰਗਤ। ਜਿਵੇਂ 'ਸਿਧ ਗੋਸਟਿ" = (੧) ਸਿੱਧਾਂ ਨਾਲ ਬਹਸ, (੨) ਪਰਮਾਤਮਾ ਨਾਲ ਮਿਲਾਪ। ਵੇਖੋ ਮੇਰਾ ਟੀਕਾ "ਸਿਧ ਗੋਸਟਿ")। ਕੀਨੇ = ਕੀਤਾ ਜਾਏ ॥੨੩੨॥
ਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ॥੨੩੨॥


ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ  

कबीर भांग माछुली सुरा पानि जो जो प्रानी खांहि ॥  

Kabīr bẖāʼng mācẖẖulī surā pān jo jo parānī kẖāʼnhi.  

Kabeer, those mortals who consume marijuana, fish and wine -  

ਭਾਂਗ = ਭੰਗ। ਮਾਛੁਲੀ = ਮੱਛੀ। ਸੁਰਾ = ਸ਼ਰਾਬ। ਪਾਨ = ਪੀਣਾ। ਪਾਨਿ = ਪੀਣ ਵਾਲਾ (ਜਿਵੇਂ, 'ਧਨ' ਤੋਂ 'ਧਨਿ'=ਧਨ ਵਾਲਾ, 'ਗੁਣ' ਤੋਂ 'ਗੁਣਿ'= ਗੁਣ ਵਾਲਾ)। ਉਪਰਲੀ ਸਾਰੀ ਤੁਕ ਦਾ ਅਨਵੈ (Prose = order) ਇਉਂ ਹੈ = "ਜੋ ਜੋ ਸੁਰਾਪਾਨਿ ਪ੍ਰਾਨੀ ਭਾਂਗ ਮਾਛੁਲੀ ਖਾਂਹਿ"। ਖਾਂਹਿ = ਖਾਂਦੇ ਹਨ।
ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ)


ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥  

तीरथ बरत नेम कीए ते सभै रसातलि जांहि ॥२३३॥  

Ŧirath baraṯ nem kī▫e ṯe sabẖai rasāṯal jāʼnhi. ||233||  

no matter what pilgrimages, fasts and rituals they follow, they will all go to hell. ||233||  

ਤੇ ਸਭੈ = ਉਹ ਸਾਰੇ ਹੀ (ਤੀਰਥ-ਜਾਤ੍ਰਾ ਵਰਤ ਨੇਮ ਆਦਿਕ)। ਰਸਾਤਲ ਜਾਂਹਿ = ਗ਼ਰਕ ਜਾਂਦੇ ਹਨ, ਉਹਨਾਂ ਤੋਂ ਕੋਈ ਰਤਾ-ਭਰ ਲਾਭ ਨਹੀਂ ਹੁੰਦਾ ॥੨੩੩॥
ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥


ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ  

नीचे लोइन करि रहउ ले साजन घट माहि ॥  

Nīcẖe lo▫in kar raha▫o le sājan gẖat māhi.  

Kabeer, I keep my eyes lowered, and enshrine my Friend within my heart.  

ਲੋਇਨ = ਅੱਖਾਂ। ਕਰਿ ਰਹਉ = ਮੈਂ ਕਰੀ ਰੱਖਦੀ ਹਾਂ। ਸਾਜਨ = ਪਿਆਰੇ ਪਤੀ-ਪ੍ਰਭੂ ਨੂੰ। ਘਟ ਮਾਹਿ ਲੇ = ਹਿਰਦੇ ਵਿਚ ਸਾਂਭ ਕੇ।
(ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ 'ਸਾਧੂ ਸੰਗੁ ਪਰਾਪਤੀ' ਹੋਈ ਹੈ, ਮੈਂ 'ਭਗਤਨ ਸੇਤੀ ਗੋਸਟੇ' ਹੀ ਕਰਦੀ ਹਾਂ, ਇਸ 'ਸਾਧੂ ਸੰਗ' ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ 'ਭਾਂਗ ਮਾਛੁਲੀ ਸੁਰਾ' ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ,


ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥  

सभ रस खेलउ पीअ सउ किसी लखावउ नाहि ॥२३४॥  

Sabẖ ras kẖela▫o pī▫a sa▫o kisī lakẖāva▫o nāhi. ||234||  

I enjoy all pleasures with my Beloved, but I do not let anyone else know. ||234||  

ਪੀਅ ਸਉ = ਪਿਆਰੇ ਪ੍ਰਭੂ ਨਾਲ। ਖੇਲਉ = ਮੈਂ ਖੇਡਦੀ ਹਾਂ। ਲਖਾਵਉ ਨਾਹਿ = ਮੈਂ ਦੱਸਦੀ ਨਹੀਂ ॥੨੩੪॥
(ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ॥੨੩੪॥


ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ  

आठ जाम चउसठि घरी तुअ निरखत रहै जीउ ॥  

Āṯẖ jām cẖa▫usaṯẖ gẖarī ṯu▫a nirkẖaṯ rahai jī▫o.  

Twenty-four hours a day, every hour, my soul continues to look to You, O Lord.  

ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਨੋਟ: ਦਿਨ ਰਾਤ ਦੇ ਕੁੱਲ ਅੱਠ ਪਹਿਰ ਹੁੰਦੇ ਹਨ), ਦਿਨ ਰਾਤ, ਹਰ ਵੇਲੇ। ਚਉਸਠਿ ਘਰੀ = ਚੌਂਠ ਘੜੀਆਂ (ਨੋਟ: ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਠ ਘੜੀਆਂ ਦੇ ਅੱਠ ਪਹਿਰ, ਰਾਤ ਦਿਨ, ਹਰ ਵੇਲੇ)। ਤੁਅ = (ਸੰ: ਤ੍ਵਾਂ, ਤੁਆਂ) ਤੈਨੂੰ। ਨਿਰਖਤ ਰਹੈ = ਵੇਖਦੀ ਰਹਿੰਦੀ ਹੈ। ਜੀਉ = ਮੇਰੀ ਜਿੰਦ।
(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।


ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥  

नीचे लोइन किउ करउ सभ घट देखउ पीउ ॥२३५॥  

Nīcẖe lo▫in ki▫o kara▫o sabẖ gẖat ḏekẖ▫a▫u pī▫o. ||235||  

Why should I keep my eyes lowered? I see my Beloved in every heart. ||235||  

ਨੀਚੇ...ਕਰਉ = ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਕਿਸੇ ਜੀਵ ਤੋਂ ਹੁਣ ਨਫ਼ਰਤ ਨਹੀਂ ਕਰਦੀ ॥੨੩੫॥
(ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ॥੨੩੫॥


ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ  

सुनु सखी पीअ महि जीउ बसै जीअ महि बसै कि पीउ ॥  

Sun sakẖī pī▫a mėh jī▫o basai jī▫a mėh basai kė pī▫o.  

Listen, O my companions: my soul dwells in my Beloved, and my Beloved dwells in my soul.  

ਸੁਨੁ ਸਖੀ = ਹੇ ਮੇਰੀ ਸਹੇਲੀਏ! ਸੁਣ। ਪੀਅ ਮਹਿ = ਪਿਆਰੇ ਪ੍ਰਭੂ-ਪਤੀ ਵਿਚ। ਜੀਉ = ਜਿੰਦ। ਜੀਅ ਮਹਿ = ਜਿੰਦ ਵਿਚ। ਕਿ = ਜਾਂ।
ਹੇ ਸਹੇਲੀਏ! ('ਸਾਧੂ ਸੰਗ' ਦੀ ਬਰਕਤਿ ਨਾਲ ਮੇਰੇ ਅੰਦਰ ਇਕ ਅਚਰਜ ਖੇਡ ਬਣ ਗਈ ਹੈ, ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ) ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ।


ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥  

जीउ पीउ बूझउ नही घट महि जीउ कि पीउ ॥२३६॥  

Jī▫o pī▫o būjẖa▫o nahī gẖat mėh jī▫o kė pī▫o. ||236||  

I realize that there is no difference between my soul and my Beloved; I cannot tell whether my soul or my Beloved dwells in my heart. ||236||  

ਬੂਝਉ ਨਹੀ = ਹੇ ਸਖੀ! ਤੂੰ ਸਮਝ ਨਹੀਂ ਸਕਦੀ ॥੨੩੬॥
ਹੇ ਸਹੇਲੀਏ! ਤੂੰ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ॥੨੩੬॥


ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ  

कबीर बामनु गुरू है जगत का भगतन का गुरु नाहि ॥  

Kabīr bāman gurū hai jagaṯ kā bẖagṯan kā gur nāhi.  

Kabeer, the Brahmin may be the guru of the world, but he is not the Guru of the devotees.  

xxx
ਪਰ, ਹੇ ਕਬੀਰ! (ਆਖ-ਮੈਨੂੰ ਜੋ ਇਹ ਜੀਵਨ- ਦਾਤ ਮਿਲੀ ਹੈ, ਜੀਵਨ-ਦਾਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਭੀ ਨਾਮ ਦਾ ਰਸੀਆ ਹੈ; ਜਨੇਊ ਆਦਿਕ ਦੇ ਕੇ ਤੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਨਹੀਂ ਬਣ ਸਕਦਾ,


ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥  

अरझि उरझि कै पचि मूआ चारउ बेदहु माहि ॥२३७॥  

Arajẖ urajẖ kai pacẖ mū▫ā cẖāra▫o beḏahu māhi. ||237||  

He rots and dies in the perplexities of the four Vedas. ||237||  

ਅਰਝਿ = ਫਸ ਕੇ। ਉਰਝਿ = ਉਲਝ ਕੇ। ਪਚਿ = ਖ਼ੁਆਰ ਹੋ ਕੇ। ਮੂਆ = ਮਰ ਗਿਆ ਹੈ, ਆਤਮਕ ਮੌਤ ਮਰ ਗਿਆ ਹੈ, ਉਸ ਦੀ ਜਿੰਦ ਪ੍ਰਭੂ-ਮਿਲਾਪ ਦਾ ਜੀਵਨ ਨਹੀਂ ਜੀਊ ਸਕੀ ॥੨੩੭॥
ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ (ਇਸ ਦੀ ਆਪਣੀ ਹੀ ਜਿੰਦ ਪ੍ਰਭੂ-ਮਿਲਾਪ ਦਾ ਆਨੰਦ ਨਹੀਂ ਮਾਣ ਸਕੀ, ਇਹ ਭਗਤਾਂ ਨੂੰ ਉਹ ਸੁਆਦ ਕਿਵੇਂ ਦੇ ਦਿਵਾ ਸਕਦਾ ਹੈ?) ॥੨੩੭॥


ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਜਾਇ  

हरि है खांडु रेतु महि बिखरी हाथी चुनी न जाइ ॥  

Har hai kẖāʼnd reṯ mėh bikẖrī hāthī cẖunī na jā▫e.  

The Lord is like sugar, scattered in the sand; the elephant cannot pick it up.  

ਰੇਤੁ ਮਹਿ = ਰੇਤ ਵਿਚ (ਨੋਟ: ਲਫ਼ਜ਼ 'ਰੇਤੁ' ਸਦਾ ਉਕਾਰਾਂਤ (ੁ) ਅੰਤ ਹੁੰਦਾ ਹੈ ਉ​ਂਞ ਇਹ ਇਸਤ੍ਰੀ-ਲਿੰਗ ਹੈ। ਇਸ ਲਫ਼ਜ਼ ਦਾ ਇਹ ਅਖ਼ੀਰਲਾ (ੁ) ਸੰਬੰਧਕ ਨਾਲ ਭੀ ਟਿਕਿਆ ਰਹਿੰਦਾ ਹੈ)। ਹਾਥੀ = ਹਾਥੀ ਪਾਸੋਂ।
ਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ।


ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥  

कहि कबीर गुरि भली बुझाई कीटी होइ कै खाइ ॥२३८॥  

Kahi Kabīr gur bẖalī bujẖā▫ī kītī ho▫e kai kẖā▫e. ||238||  

Says Kabeer, the Guru has given me this sublime understanding: become an ant, and feed on it. ||238||  

ਕਹਿ = ਕਹੇ, ਆਖਦਾ ਹੈ। ਗੁਰਿ = ਗੁਰੂ ਨੇ। ਭਲੀ ਬੁਝਾਈ = ਚੰਗੀ ਮੱਤ ਦਿੱਤੀ ਹੈ। ਕੀਟੀ = ਕੀੜੀ। ਹੋਇ ਕੈ = ਬਣ ਕੇ। ਖਾਇ = ਖਾ ਸਕਦਾ ਹੈ ॥੨੩੮॥
ਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ॥੨੩੮॥


ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ  

कबीर जउ तुहि साध पिरम की सीसु काटि करि गोइ ॥  

Kabīr ja▫o ṯuhi sāḏẖ piramm kī sīs kāt kar go▫e.  

Kabeer, if you desire to play the game of love with the Lord, then cut off your head, and make it into a ball.  

ਤੁਹਿ = ਤੈਨੂੰ। ਸਾਧ = ਸੱਧਰ, ਸਿੱਕ, ਤਾਂਘ। ਪਿਰੰਮ = ਪ੍ਰੇਮ। ਗੋਇ = ਗੇਂਦ।
ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ (ਇਸ ਤਰ੍ਹਾਂ ਅਹੰਕਾਰ ਦੂਰ ਕਰ ਕਿ ਲੋਕ ਬੇ-ਸ਼ੱਕ ਠੇਡੇ ਪਏ ਮਾਰਨ 'ਕਬੀਰ ਰੋੜਾ ਹੋਇ ਰਹੁ ਬਾਟ ਕਾ, ਤਜਿ ਮਨ ਕਾ, ਅਭਿਮਾਨੁ')


ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਹੋਇ ॥੨੩੯॥  

खेलत खेलत हाल करि जो किछु होइ त होइ ॥२३९॥  

Kẖelaṯ kẖelaṯ hāl kar jo kicẖẖ ho▫e ṯa ho▫e. ||239||  

Lose yourself in the play of it, and then whatever will be, will be. ||239||  

ਹਾਲ ਕਰਿ = ਮਸਤ ਹੋ ਜਾ (ਨੋਟ: ਨੌਸ਼ਾਹੀਏ ਫ਼ਕੀਰ 'ਹਾਲ' ਖੇਡਦੇ ਹਨ, ਤੇ ਮਸਤ ਹੋ ਜਾਂਦੇ ਹਨ)। ਤ ਹੋਇ = ਪਿਆ ਹੋਵੇ ॥੨੩੯॥
ਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਕਿ (ਦੁਨੀਆ ਵਲੋਂ) ਜੋ (ਸਲੂਕ ਤੇਰੇ ਨਾਲ) ਹੋਵੇ ਉਹ ਪਿਆ ਹੋਵੇ ॥੨੩੯॥


ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ  

कबीर जउ तुहि साध पिरम की पाके सेती खेलु ॥  

Kabīr ja▫o ṯuhi sāḏẖ piramm kī pāke seṯī kẖel.  

Kabeer, if you desire to play the game of love with the Lord, play it with someone with committment.  

ਪਾਕੇ ਸੇਤੀ = ਪੱਕੇ (ਗੁਰੂ) ਨਾਲ, ਪੂਰੇ ਸਤਿਗੁਰੂ ਦੀ ਸਰਨ ਪੈ ਕੇ।
ਪਰ, ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਇਹ ਖੇਡ ਖੇਡਣ ਦੀ ਸਿੱਕ ਹੈ ਤਾਂ ਪੂਰੇ ਸਤਿਗੁਰੂ ਦੀ ਸਰਨ ਪੈ ਕੇ ਖੇਡ; (ਕਰਮ-ਕਾਂਡੀ ਬ੍ਰਾਹਮਣ ਪਾਸ ਇਹ ਚੀਜ਼ ਨਹੀਂ ਹੈ)।


ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਤੇਲੁ ॥੨੪੦॥  

काची सरसउं पेलि कै ना खलि भई न तेलु ॥२४०॥  

Kācẖī sarsa▫uʼn pel kai nā kẖal bẖa▫ī na ṯel. ||240||  

Pressing the unripe mustard seeds produces neither oil nor flour. ||240||  

ਪੇਲਿ ਕੈ = ਪੀੜ ਕੇ ॥੨੪੦॥
ਕੱਚੀ ਸਰਹੋਂ ਪੀੜਿਆਂ ਨਾਹ ਤੇਲ ਨਿਕਲਦਾ ਹੈ ਤੇ ਨਾਹ ਹੀ ਖਲ ਬਣਦੀ ਹੈ (ਇਹੀ ਹਾਲ ਜਨੇਊ ਆਦਿਕ ਦੇ ਕੇ ਬਣੇ ਕੱਚੇ ਗੁਰੂਆਂ ਦਾ ਹੈ) ॥੨੪੦॥


ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ  

ढूंढत डोलहि अंध गति अरु चीनत नाही संत ॥  

Dẖūʼndẖaṯ dolėh anḏẖ gaṯ ar cẖīnaṯ nāhī sanṯ.  

Searching, the mortal stumbles like a blind person, and does not recognize the Saint.  

ਡੋਲਹਿ = ਡੋਲਦੇ ਹਨ, ਭਟਕਦੇ ਹਨ, ਟਟੌਲੇ ਮਾਰਦੇ ਹਨ। ਗਤਿ = ਹਾਲਤ, ਹਾਲ। ਅੰਧ ਗਤਿ = ਜਿਵੇਂ ਅੰਨ੍ਹਿਆਂ ਦੀ ਹਾਲਤ ਹੁੰਦੀ ਹੈ, ਅੰਨ੍ਹਿਆਂ ਵਾਂਗ। ਅਰੁ = ਅਤੇ। ਚੀਨ੍ਹ੍ਹਤ ਨਾਹੀ = (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਪਛਾਣਦੇ ਨਹੀਂ।
ਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ।


ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥  

कहि नामा किउ पाईऐ बिनु भगतहु भगवंतु ॥२४१॥  

Kahi nāmā ki▫o pā▫ī▫ai bin bẖagṯahu bẖagvanṯ. ||241||  

Says Naam Dayv, how can one obtain the Lord God, without His devotee? ||241||  

ਕਹਿ = ਕਹੇ, ਆਖਦਾ ਹੈ। ਕਿਉ ਪਾਈਐ = ਨਹੀਂ ਮਿਲ ਸਕਦਾ। ਬਿਨੁ ਭਗਤਹੁ = ਭਗਤੀ ਕਰਨ ਵਾਲਿਆਂ ਦੀ (ਸੰਗਤ) ਤੋਂ ਬਿਨਾ। ਭਗਵੰਤੁ = ਭਗਵਾਨ, ਪਰਮਾਤਮਾ ॥੨੪੧॥
ਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ॥੨੪੧॥


ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ  

हरि सो हीरा छाडि कै करहि आन की आस ॥  

Har so hīrā cẖẖād kai karahi ān kī ās.  

Forsaking the Diamond of the Lord, the mortals put their hopes in another.  

ਸੋ = ਵਰਗਾ। ਕਰਹਿ = ਕਰਦੇ ਹਨ। ਆਨ = ਹੋਰ ਹੋਰ।
(ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿਚ ਹਨ, ਪਰ) ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ,


ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥  

ते नर दोजक जाहिगे सति भाखै रविदास ॥२४२॥  

Ŧe nar ḏojak jāhige saṯ bẖākẖai Raviḏās. ||242||  

Those people shall go to hell; Ravi Daas speaks the Truth. ||242||  

ਦੋਜਕ = ਨਰਕ; ਉਹ ਥਾਂ ਜਿਥੇ ਜੀਵਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਜਾਹਿਗੇ = (ਭਾਵ,) ਜਾਂਦੇ ਹਨ, ਪੈਂਦੇ ਹਨ। ਦੋਜਕ ਜਾਹਿਗੇ = ਦੋਜ਼ਕਾਂ ਵਿਚ ਪੈਂਦੇ ਹਨ, ਦੁੱਖ ਹੀ ਦੁੱਖ ਭੋਗਦੇ ਹਨ। ਸਤਿ = ਸੱਚ, ਸਹੀ ਗੱਲ। ਭਾਖੈ = ਆਖਦਾ ਹੈ ॥੨੪੨॥
ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ॥੨੪੨॥


ਕਬੀਰ ਜਉ ਗ੍ਰਿਹੁ ਕਰਹਿ ਧਰਮੁ ਕਰੁ ਨਾਹੀ ਕਰੁ ਬੈਰਾਗੁ  

कबीर जउ ग्रिहु करहि त धरमु करु नाही त करु बैरागु ॥  

Kabīr ja▫o garihu karahi ṯa ḏẖaram kar nāhī ṯa kar bairāg.  

Kabeer, if you live the householder's life, then practice righteousness; otherwise, you might as well retire from the world.  

ਜਉ = ਜੇ। ਗ੍ਰਿਹੁ ਕਰਹਿ = ਤੂੰ ਘਰ ਬਣਾਉਂਦਾ ਹੈਂ, ਤੂੰ ਘਰ-ਬਾਰੀ ਬਣਦਾ ਹੈਂ। ਤ = ਤਾਂ। ਧਰਮੁ = ਫ਼ਰਜ਼, ਘਰ-ਬਾਰੀ ਵਾਲਾ ਫ਼ਰਜ਼। ਬੈਰਾਗੁ = ਤਿਆਗ।
ਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ।


ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥  

बैरागी बंधनु करै ता को बडो अभागु ॥२४३॥  

Bairāgī banḏẖan karai ṯā ko bado abẖāg. ||243||  

If someone renounces the world, and then gets involved in worldly entanglements, he shall suffer terrible misfortune. ||243||  

ਅਭਾਗੁ = ਬਦ-ਕਿਸਮਤੀ ॥੨੪੩॥
ਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ॥੨੪੩॥


ਸਲੋਕ ਸੇਖ ਫਰੀਦ ਕੇ  

सलोक सेख फरीद के  

Salok Sekẖ Farīḏ ke  

Shaloks Of Shaykh Fareed Jee:  

xxx
ਸ਼ੇਖ ਫਰੀਦ ਜੀ ਦੇ ਸਲੋਕ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ  

जितु दिहाड़ै धन वरी साहे लए लिखाइ ॥  

Jiṯ ḏihāṛai ḏẖan varī sāhe la▫e likẖā▫e.  

The day of the bride's wedding is pre-ordained.  

ਜਿਤੁ = ਜਿਸ ਵਿਚ। ਜਿਤੁ ਦਿਹਾੜੈ = ਜਿਸ ਦਿਨ ਵਿਚ, ਜਿਸ ਦਿਨ। ਧਨ = ਇਸਤ੍ਰੀ। ਵਰੀ = ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ = (ਉਸ ਦਾ) ਨੀਯਤ ਸਮਾ।
ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),


ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ  

मलकु जि कंनी सुणीदा मुहु देखाले आइ ॥  

Malak jė kannī suṇīḏā muhu ḏekẖāle ā▫e.  

On that day, the Messenger of Death, of whom she had only heard, comes and shows its face.  

ਮਲਕੁ = ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ।
ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)।


ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ  

जिंदु निमाणी कढीऐ हडा कू कड़काइ ॥  

Jinḏ nimāṇī kadẖī▫ai hadā kū kaṛkā▫e.  

It breaks the bones of the body and pulls the helpless soul out.  

ਕੂੰ = ਨੂੰ।
ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।


ਸਾਹੇ ਲਿਖੇ ਚਲਨੀ ਜਿੰਦੂ ਕੂੰ ਸਮਝਾਇ  

साहे लिखे न चलनी जिंदू कूं समझाइ ॥  

Sāhe likẖe na cẖalnī jinḏū kūʼn samjẖā▫e.  

That pre-ordained time of marriage cannot be avoided. Explain this to your soul.  

ਨ ਚਲਨੀ = ਨਹੀਂ ਟਲ ਸਕਦੇ। ਜਿੰਦੁ ਕੂੰ = ਜਿੰਦ ਨੂੰ।
ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।


ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ  

जिंदु वहुटी मरणु वरु लै जासी परणाइ ॥  

Jinḏ vahutī maraṇ var lai jāsī parṇā▫e.  

The soul is the bride, and death is the groom. He will marry her and take her away.  

ਮਰਣੁ = ਮੌਤ। ਵਰੁ = ਲਾੜਾ। ਪਰਣਾਇ = ਵਿਆਹ ਕੇ।
ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,


ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ  

आपण हथी जोलि कै कै गलि लगै धाइ ॥  

Āpaṇ hathī jol kai kai gal lagai ḏẖā▫e.  

After the body sends her away with its own hands, whose neck will it embrace?  

ਜੋਲਿ ਕੈ = ਤੋਰ ਕੇ। ਕੈ ਗਲਿ = ਕਿਸ ਦੇ ਗਲ ਵਿਚ? ਧਾਇ = ਦੌੜ ਕੇ।
ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)।


ਵਾਲਹੁ ਨਿਕੀ ਪੁਰਸਲਾਤ ਕੰਨੀ ਸੁਣੀ ਆਇ  

वालहु निकी पुरसलात कंनी न सुणी आइ ॥  

vālahu nikī puraslāṯ kannī na suṇī ā▫e.  

The bridge to hell is narrower than a hair; haven't you heard of it with your ears?  

ਵਾਲਹੁ = ਵਾਲ ਤੋਂ। ਪੁਰਸਲਾਤ = ਪੁਲ ਸਿਰਾਤ। ਕੰਨੀ = ਕੰਨਾਂ ਨਾਲ।
ਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?


ਫਰੀਦਾ ਕਿੜੀ ਪਵੰਦੀਈ ਖੜਾ ਆਪੁ ਮੁਹਾਇ ॥੧॥  

फरीदा किड़ी पवंदीई खड़ा न आपु मुहाइ ॥१॥  

Farīḏā kiṛī pavaʼnḏī▫ī kẖaṛā na āp muhā▫e. ||1||  

Fareed, the call has come; be careful now - don't let yourself be robbed. ||1||  

ਕਿੜੀ ਪਵੰਦੀਈ = ਵਾਜਾਂ ਪੈਂਦਿਆਂ। ਕਿੜੀ = ਵਾਜ। ਆਪੁ = ਆਪਣੇ ਆਪ ਨੂੰ। ਨ ਮੁਹਾਇ = ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ ॥੧॥
ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥


ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ  

फरीदा दर दरवेसी गाखड़ी चलां दुनीआं भति ॥  

Farīḏā ḏar ḏarvesī gākẖ▫ṛī cẖalāʼn ḏunī▫āʼn bẖaṯ.  

Fareed, it is so difficult to become a humble Saint at the Lord's Door.  

ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਦਰ = (ਪਰਮਾਤਮਾ ਦੇ) ਦਰ ਦੀ। ਭਤਿ = ਭਾਂਤਿ, ਵਾਂਗ।
ਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ,


        


© SriGranth.org, a Sri Guru Granth Sahib resource, all rights reserved.
See Acknowledgements & Credits