Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥  

Hāth pā▫o kar kām sabẖ cẖīṯ niranjan nāl. ||213||  

With your hands and feet, do all your work, but let your consciousness remain with the Immaculate Lord. ||213||  

ਪਾਉ = ਪੈਰ। ਕਾਮੁ ਸਭੁ = (ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ = ਅੰਜਨ-ਰਹਿਤ, ਜਿਸ ਉੱਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ ॥੨੧੩॥
ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥


ਮਹਲਾ  

Mėhlā 5.  

Fifth Mehl:  

xxx
XXX


ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ  

Kabīrā hamrā ko nahī ham kis hū ke nāhi.  

Kabeer, no one belongs to me, and I belong to no one else.  

xxx
ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ)


ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥  

Jin ih racẖan racẖā▫i▫ā ṯis hī māhi samāhi. ||214||  

The One who created the creation - into Him I shall be absorbed. ||214||  

xxx ॥੨੧੪॥
(ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥


ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਆਇਓ ਹਾਥ  

Kabīr kīcẖaṛ ātā gir pari▫ā kicẖẖū na ā▫i▫o hāth.  

Kabeer, the flour has fallen into the mud; nothing has come into my hands.  

xxx
ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।


ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥  

Pīsaṯ pīsaṯ cẖābi▫ā so▫ī nibhi▫ā sāth. ||215||  

That which was eaten while it was being ground - that alone is of any use. ||215||  

xxx ॥੨੧੫॥
ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥


ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ  

Kabīr man jānai sabẖ bāṯ jānaṯ hī a▫ugan karai.  

Kabeer, the mortal knows everything, and knowing, he still makes mistakes.  

xxx
ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ।


ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥  

Kāhe kī kuslāṯ hāth ḏīp kū▫e parai. ||216||  

What good is a lamp in one's hand, if he falls into the well? ||216||  

ਕੁਸਲਾਤ = ਸੁਖ। ਹਾਥਿ ਦੀਪੁ = ਹੱਥਾਂ ਵਿਚ ਦੀਵਾ (ਹੋਵੇ)। ਕੂਏ = ਖੂਹ ਵਿਚ ॥੨੧੬॥
(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥


ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ  

Kabīr lāgī parīṯ sujān si▫o barjai log ajān.  

Kabeer, I am in love with the All-knowing Lord; the ignorant ones try to hold me back.  

ਸੁਜਾਨ = ਸਿਆਣਾ, ਘਟ ਘਟ ਦੀ ਜਾਨਣ ਵਾਲਾ। ਲਾਗੀ = ਲੱਗੀ ਹੋਈ। ਅਜਾਨੁ = ਅੰਞਾਣ; ਬੇ-ਸਮਝ, ਮੂਰਖ।
ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;


ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥  

Ŧā si▫o tūtī ki▫o banai jā ke jī▫a parān. ||217||  

How could I ever break with the One, who owns our soul and breath of life. ||217||  

ਤਾ ਸਿਉ = ਉਸ (ਸੁਜਾਨ ਪ੍ਰਭੂ) ਨਾਲੋਂ। ਕਿਉ ਬਨੈ = ਕਿਵੇਂ ਫੱਬੇ? ਕਿਵੇਂ ਸੋਹਣੀ ਲੱਗੇ? ਨਹੀਂ ਫੱਬਦੀ, ਸੋਹਣੀ ਨਹੀਂ ਲੱਗਦੀ। ਜੀਅ = ਜਿੰਦ। ਬਰਜੈ = ਵਰਜਦਾ ਹੈ, ਰੋਕ ਪਾਂਦਾ ਹੈ ॥੨੧੭॥
(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥


ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ  

Kabīr koṯẖe mandap heṯ kar kāhe marahu savār.  

Kabeer, why kill yourself for your love of decorations of your home and mansion?  

ਮੰਡਪ = ਸ਼ਾਮੀਆਨੇ, ਮਹਲ ਮਾੜੀਆਂ। ਹੇਤੁ ਕਰਿ = ਹਿਤ ਕਰ ਕੇ, ਸ਼ੋਕ ਨਾਲ। ਸਵਾਰਿ = ਸਜਾ ਸਜਾ ਕੇ। ਕਾਹੇ ਮਰਹੁ = ਕਿਉਂ ਆਤਮਕ ਮੌਤੇ ਮਰ ਰਹੇ ਹੋ?
(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?


ਕਾਰਜੁ ਸਾਢੇ ਤੀਨਿ ਹਥ ਘਨੀ ਪਉਨੇ ਚਾਰਿ ॥੨੧੮॥  

Kāraj sādẖe ṯīn hath gẖanī ṯa pa▫une cẖār. ||218||  

In the end, only six feet, or a little more, shall be your lot. ||218||  

ਕਾਰਜੁ = ਕੰਮ, ਮਤਲਬ, ਲੋੜ। ਘਨੀ = ਵਧੀਕ। ਤ = ਤਾਂ ॥੨੧੮॥
ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥


ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ  

Kabīr jo mai cẖiṯva▫o nā karai ki▫ā mere cẖiṯve ho▫e.  

Kabeer, whatever I wish for does not happen. What can I accomplish by merely thinking?  

xxx
ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ)।


ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਹੋਇ ॥੨੧੯॥  

Apnā cẖiṯvi▫ā har karai jo mere cẖiṯ na ho▫e. ||219||  

The Lord does whatever He wishes; it is not up to me at all. ||219||  

xxx ॥੨੧੯॥
ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥


ਮਃ  

Mėhlā 3.  

Third Mehl:  

xxx
XXX


ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ  

Cẖinṯā bẖė āp karā▫isī acẖinṯ bẖė āpe ḏe▫e.  

God Himself makes the mortals anxious, and He Himself takes the anxiety away.  

xxx
ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ।


ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥  

Nānak so salāhī▫ai jė sabẖnā sār kare▫i. ||220||  

O Nanak, praise the One, who takes care of all. ||220||  

xxx ॥੨੨੦॥
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ) ॥੨੨੦॥


ਮਃ  

Mėhlā 5.  

Fifth Mehl:  

xxx
XXX


ਕਬੀਰ ਰਾਮੁ ਚੇਤਿਓ ਫਿਰਿਆ ਲਾਲਚ ਮਾਹਿ  

Kabīr rām na cẖeṯi▫o firi▫ā lālacẖ māhi.  

Kabeer, the mortal does not remember the Lord; he wanders around, engrossed in greed.  

xxx
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ।


ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥  

Pāp karanṯā mar ga▫i▫ā a▫oḏẖ punī kẖin māhi. ||221||  

Committing sins, he dies, and his life ends in an instant. ||221||  

ਮਰਿ ਗਇਆ = ਆਤਮਕ ਮੌਤੇ ਮਰ ਜਾਂਦਾ ਹੈ, ਜੀਵਨ ਵਿਚ ਗੁਣਾਂ ਦਾ ਅਭਾਵ ਹੀ ਹੋ ਜਾਂਦਾ ਹੈ। ਅਉਧ = ਉਮਰ। ਪੁਨੀ = ਪੁੱਗ ਜਾਂਦੀ ਹੈ, ਮੁੱਕ ਜਾਂਦੀ ਹੈ। ਖਿਨ ਮਾਹਿ = ਅੱਖ ਦੇ ਫੋਰ ਵਿਚ, ਅਚਨਚੇਤ ਹੀ, ਅੱਗੇ ਵਿਕਾਰਾਂ ਵਿਚ ਚਿੱਤ ਰੱਜਦਾ ਹੀ ਨਹੀਂ ਕਿ ਅਚਨਚੇਤ ॥੨੨੧॥
ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ॥੨੨੧॥


ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ  

Kabīr kā▫i▫ā kācẖī kārvī keval kācẖī ḏẖāṯ.  

Kabeer, the body is like a clay vessel or a brittle metal pot.  

ਕਾਰਵੀ = ਕਰਵਾ, ਛੋਟਾ ਜਿਹਾ ਲੋਟਾ, ਕੁੱਜਾ। ਕੇਵਲ = ਨਿਰੋਲ। ਧਾਤੁ = ਅਸਲਾ।
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।


ਸਾਬਤੁ ਰਖਹਿ ਰਾਮ ਭਜੁ ਨਾਹਿ ਬਿਨਠੀ ਬਾਤ ॥੨੨੨॥  

Sābaṯ rakẖėh ṯa rām bẖaj nāhi ṯa binṯẖī bāṯ. ||222||  

If you wish to keep it safe and sound, then vibrate and meditate on the Lord; otherwise, the thing shall break. ||222||  

ਸਾਬਤੁ = (ਵੇਖੋ ਸਲੋਕ ਨੰ: ੧੮੫ = 'ਜਾ ਕੀ ਦਿਲ ਸਾਬਤਿ ਨਹੀ'। 'ਸਾਬਤਿ' ਦਾ ਅਰਥ ਹੈ ਪਾਕੀਜ਼ਗੀ, ਪਵਿਤ੍ਰਤਾ) ਪਵ੍ਰਿਤ, ਪਾਕੀਜ਼ਾ। ਰਖਹਿ = ਜੇ ਤੂੰ ਰੱਖਣਾ ਚਾਹੇਂ। ਭਜੁ = ਸਿਮਰ। ਬਿਨਠੀ = ਵਿਗੜੀ, ਨਾਸ ਹੋਈ। ਬਾਤ = ਗੱਲ ॥੨੨੨॥
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥


ਕਬੀਰ ਕੇਸੋ ਕੇਸੋ ਕੂਕੀਐ ਸੋਈਐ ਅਸਾਰ  

Kabīr keso keso kūkī▫ai na so▫ī▫ai asār.  

Kabeer, chant the Name of the Beautifully-haired Lord; do not sleep unaware.  

ਕੇਸੋ = ਕੇਸ਼ਵ (केशाः प्रशस्ताः सन्ति अस्य = ਲੰਮੇ ਕੇਸਾਂ ਵਾਲਾ) ਪਰਮਾਤਮਾ। ਅਸਾਰ = ਗ਼ਾਫ਼ਲ ਹੋ ਕੇ, ਬੇ-ਪਰਵਾਹੀ ਵਿਚ, ਵਿਕਾਰਾਂ ਵਲੋਂ ਗ਼ਾਫ਼ਲ ਰਹਿ ਕੇ।
ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।


ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥  

Rāṯ ḏivas ke kūkne kabhū ke sunai pukār. ||223||  

Chanting His Name night and day, the Lord will eventually hear your call. ||223||  

ਕਬਹੂ ਕੇ = ਕਦੇ ਤਾਂ ॥੨੨੩॥
ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥


ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ  

Kabīr kā▫i▫ā kajlī ban bẖa▫i▫ā man kuncẖar ma▫y manṯ.  

Kabeer, the body is a banana forest, and the mind is an intoxicated elephant.  

ਕਾਇਆ = ਸਰੀਰ। ਕਜਲੀ ਬਨੁ = ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇਕ ਜੰਗਲ ਦਾ ਨਾਮ ਹੈ ਜਿਥੇ ਹਾਥੀ ਰਹਿੰਦੇ ਹਨ, ਸੰਘਣਾ ਜੰਗਲ (ਨੋਟ: ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਤਾਂ ਇਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਪਰਤ ਪੈਂਦੇ ਹਨ ਕਾਮਾਦਿਕ ਅਨੇਕਾਂ ਵਿਕਾਰ ਪਰਗਟ ਹੋ ਉਠਦੇ ਹਨ। ਅਜੇਹੇ ਸਰੀਰ ਨੂੰ ਇਕ ਜੰਗਲ ਸਮਝ ਲਵੋ ਜਿਸ ਵਿਚ ਅਨੇਕਾਂ ਵਿਕਾਰ, ਮਾਨੋ, ਸੰਘਣੇ ਰੁੱਖ ਹਨ)। ਭਇਆ = (ਜੇ 'ਕੇਸੋ ਕੇਸੋ' ਨਾਹ ਕੂਕੀਏ, ਤਾਂ ਇਹ ਸਰੀਰ ਵਿਕਾਰ ਰੁੱਖਾਂ ਨਾਲ ਭਰਿਆ ਹੋਇਆ ਇਕ ਜੰਗਲ) ਬਣ ਜਾਂਦਾ ਹੈ। ਕੁੰਚਰੁ = ਹਾਥੀ। ਮਯ ਮੰਤੁ = ਮਦ ਮੱਤ, ਆਪਣੇ ਮਦ ਵਿਚ ਮੱਤਾ ਹੋਇਆ।
ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।


ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥  

Ankas ga▫yān raṯan hai kẖevat birlā sanṯ. ||224||  

The jewel of spiritual wisdom is the prod, and the rare Saint is the rider. ||224||  

ਅੰਕਸੁ = ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਂਦੇ ਹਨ। ਰਤਨੁ = ਰਤਨ ਵਰਗਾ ਸ੍ਰੇਸ਼ਟ। ਖੇਵਟੁ = ਚਲਾਣ ਵਾਲਾ ॥੨੨੪॥
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥


ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ  

Kabīr rām raṯan mukẖ kothrī pārakẖ āgai kẖol.  

Kabeer, the Lord's Name is the jewel, and the mouth is the purse; open this purse to the Appraiser.  

ਕੋਥਰੀ = ਗੁੱਥੀ, ਬਟੂਆ। ਪਾਰਖ = ਪਰਖ ਕਰਨ ਵਾਲਾ, ਕਦਰ-ਕੀਮਤ ਜਾਨਣ ਵਾਲਾ।
ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।


ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥  

Ko▫ī ā▫e milaigo gāhkī lego mahge mol. ||225||  

If a buyer can be found, it will go for a high price. ||225||  

ਗਾਹਕੀ = ਨਾਮ ਰਤਨ ਨੂੰ ਖ਼ਰੀਦਣ ਵਾਲਾ। ਮਹਗੇ ਮੋਲਿ = ਤਕੜੀ ਕੀਮਤ ਦੇ ਕੇ (ਨੋਟ: ਇਸ ਕਾਇਆਂ-ਜੰਗਲ ਵਿਚ ਮਨ ਮਸਤੇ ਹੋਏ ਹਾਥੀ ਵਾਂਗ ਆਜ਼ਾਦ ਫਿਰਦਾ ਹੈ। ਕੀਹ ਪਸ਼ੂ = ਪੰਛੀ ਤੇ ਕੀਹ ਮਨੁੱਖ, ਆਪਣੀ ਆਜ਼ਾਦੀ ਹੱਥੋਂ ਦੇਣੀ ਹਰੇਕ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਹੈ; ਮਨ ਦੀ ਇਸ ਸੁਤੰਤ੍ਰਤਾ ਦੇ ਵੱਟੇ ਕੋਈ ਚੀਜ਼ ਮੁੱਲ ਲੈਣੀ ਮਹਿੰਗੀ ਤੋਂ ਮਹਿੰਗੀ ਕੀਮਤ ਦੇਣੀ ਹੈ), ਮਨ ਹਵਾਲੇ ਕਰ ਕੇ ॥੨੨੫॥
ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥


ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ  

Kabīr rām nām jāni▫o nahī pāli▫o katak kutamb.  

Kabeer, the mortal does not know the Lord's Name, but he has raised a very large family.  

ਜਾਨਿਓ ਨਹੀ = (ਜਿਸ ਮਨੁੱਖ ਨੇ) ਕਦਰ ਨਹੀਂ ਜਾਣੀ। ਪਾਲਿਓ = ਪਾਲਦਾ ਰਿਹਾ। ਕਟਕੁ = ਫ਼ੌਜ਼। ਕਟਕੁ ਕੁਟੰਬੁ = ਬਹੁਤ ਸਾਰਾ ਟੱਬਰ।
(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;


ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਬੰਬ ॥੨੨੬॥  

Ḏẖanḏẖe hī mėh mar ga▫i▫o bāhar bẖa▫ī na bamb. ||226||  

He dies in the midst of his worldly affairs, and then he is not heard in the external world. ||226||  

ਮਰਿ ਗਇਓ = ਆਤਮਕ ਮੌਤੇ ਮਰ ਗਿਆ। ਬਾਹਰਿ = ਧੰਧਿਆਂ ਤੋਂ ਬਾਹਰ, (ਭਾਵ,) ਧੰਧਿਆਂ ਤੋਂ ਵੇਹਲਾ ਹੋ ਕੇ। ਬੰਬ = ਅਵਾਜ਼, ਖ਼ਬਰ। ਬਾਹਰਿ ਭਈ ਨ ਬੰਬ = ਧੰਧਿਆਂ ਤੋਂ ਨਿਕਲ ਕੇ ਕਦੇ ਉਸਦੇ ਮੂੰਹੋਂ ਰਾਮ ਨਾਮ ਦੀ ਅਵਾਜ਼ ਭੀ ਨਹੀਂ ਨਿਕਲੀ ॥੨੨੬॥
ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥


ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ  

Kabīr ākẖī kere mātuke pal pal ga▫ī bihā▫e.  

Kabeer, in the blink of an eye, moment by moment, life is passing by.  

ਕੇਰੇ = ਦੇ। ਮਾਟੁਕੇ = ਝਮਕਣੇ। ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ। ਗਈ ਬਿਹਾਇ = (ਉਮਰ) ਬੀਤ ਜਾਂਦੀ ਹੈ।
ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;


ਮਨੁ ਜੰਜਾਲੁ ਛੋਡਈ ਜਮ ਦੀਆ ਦਮਾਮਾ ਆਇ ॥੨੨੭॥  

Man janjāl na cẖẖod▫ī jam ḏī▫ā ḏamāmā ā▫e. ||227||  

The mortal does not give up his worldly entanglements; the Messenger of Death walks in and beats the drum. ||227||  

ਦਮਾਮਾ = ਨਗਾਰਾ। ਆਇ ਦੀਆ = ਆ ਕੇ ਵਜਾ ਦੇਂਦਾ ਹੈ ॥੨੨੭॥
ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥


ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ  

Kabīr ṯarvar rūpī rām hai fal rūpī bairāg.  

Kabeer, the Lord is the tree, and disillusionment with the world is the fruit.  

ਤਰਵਰ = ਤਰ-ਵਰ, ਸੋਹਣਾ ਰੁੱਖ। ਤਰ = ਰੁੱਖ। ਬੈਰਾਗੁ = ਨਿਰਮੋਹਤਾ।
ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।


ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥  

Cẖẖā▫i▫ā rūpī sāḏẖ hai jin ṯaji▫ā bāḏ bibāḏ. ||228||  

The Holy man, who has abandoned useless arguments, is the shade of the tree. ||228||  

ਛਾਇਆ = ਛਾਂ। ਜਿਨਿ = ਜਿਸ (ਸਾਧ = ਗੁਰਮੁਖਿ) ਨੇ। ਬਾਦੁ ਬਿਬਾਦੁ = ਝਗੜਾ-ਝਾਂਜਾ, ਮਾਇਆ ਦਾ ਝੰਬੇਲਾ ॥੨੨੮॥
ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥


ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ  

Kabīr aisā bīj bo▫e bārah mās falanṯ.  

Kabeer, plant the seeds of such a plant, which shall bear fruit throughout the twelve months,  

ਬਾਰਹ ਮਾਸ = ਬਾਰਾਂ ਹੀ ਮਹੀਨੇ, ਸਦਾ ਹੀ। ਫਲੰਤ = ਫਲ ਦੇਂਦਾ ਹੈ।
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;


ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥  

Sīṯal cẖẖā▫i▫ā gahir fal pankẖī kel karanṯ. ||229||  

with cooling shade and abundant fruit, upon which birds joyously play. ||229||  

ਸੀਤਲ = ਠੰਢੀ, ਠੰਢ ਦੇਣ ਵਾਲੀ, ਸ਼ਾਂਤੀ ਬਖ਼ਸ਼ਣ ਵਾਲੀ। ਛਾਇਆ = ਛਾਂ, ਆਸਰਾ। ਗਹਿਰ = ਗੰਭੀਰਤਾ, ਅਡੋਲਤਾ, ਵੈਰਾਗ। ਪੰਖੀ = (ਭਾਵ, ਤੇਰੇ) ਗਿਆਨ-ਇੰਦ੍ਰੇ। ਕੇਲ = ਆਨੰਦ ॥੨੨੯॥
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥


ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ  

Kabīr ḏāṯā ṯarvar ḏa▫yā fal upkārī jīvanṯ.  

Kabeer, the Great Giver is the tree, which blesses all with the fruit of compassion.  

ਦਾਤਾ = ਪ੍ਰਭੂ ਦੇ ਨਾਮ ਦੀ ਦਾਤ ਕਰਨ ਵਾਲਾ। ਦਯਾ = ਜੀਆਂ ਨਾਲ ਪਿਆਰ। ਉਪਕਾਰੀ ਜੀਵੰਤ = ਜੋ ਉਪਕਾਰ ਕਰਨ ਵਿਚ ਹੀ ਜੀਂਊਦਾ ਹੈ, ਜੋ ਸਾਰਾ ਜੀਵਨ ਉਪਕਾਰ ਵਿਚ ਹੀ ਗੁਜ਼ਾਰਦਾ ਹੈ।
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ।


ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥  

Pankẖī cẖale ḏisāvarī birkẖā sufal falanṯ. ||230||  

When the birds migrate to other lands, O Tree, you bear the fruits. ||230||  

ਪੰਖੀ = ਇਸ ਜਗਤ-ਰੁੱਖ ਦੇ ਪੰਛੀ, ਸਾਰੇ ਜੀਵ। ਦਿਸਾਵਰੀ = ਦਿਸ਼ਾ ਅਵਰ, ਹੋਰ ਹੋਰ ਦਿਸ਼ਾ ਨੂੰ, ਹੋਰ ਹੋਰ ਪਾਸੇ, ਹੋਰ ਹੋਰ ਧੰਧਿਆਂ ਵਿਚ। ਬਿਰਖਾ = 'ਨਾਮ' ਦੇਣ ਵਾਲਾ ਰੁੱਖ (ਸਾਧੂ)। ਸੁਫਲ ਫਲੰਤ = 'ਦਇਆ' ਦੀ ਸੋਹਣੀ ਦਾਤ ਹੀ ਕਰਦਾ ਰਹਿੰਦਾ ਹੈ, ਸਭ ਨੂੰ ਇਹੀ ਸਿਖਾਂਦਾ ਰਹਿੰਦਾ ਹੈ ਕਿ ਸਭ ਜੀਵਾਂ ਨਾਲ ਪਿਆਰ ਕਰੋ। ਸੁਫਲ = ਸੁ-ਫਲ, ਸੋਹਣਾ ਫਲ ॥੨੩੦॥
ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥


ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ  

Kabīr sāḏẖū sang parāpaṯī likẖi▫ā ho▫e lilāt.  

Kabeer, the mortal finds the Saadh Sangat, the Company of the Holy, if he has such destiny written upon his forehead.  

ਸਾਧੂ ਸੰਗੁ = ("ਜਿਨਿ ਤਜਿਆ ਬਾਦੁ ਬਿਬਾਦੁ" ਉਸ) ਸਾਧੂ ਦੀ ਸੁਹਬਤਿ। ਲਿਲਾਟ = ਮੱਥਾ। ਲਿਖਿਆ ਹੋਇ ਲਿਲਾਟ = ਜੇ ਮੱਥੇ ਉਤੇ ਲੇਖ ਲਿਖਿਆ ਹੋਵੇ, ਜੇ ਚੰਗੇ ਭਾਗ ਹੋਣ।
ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।


        


© SriGranth.org, a Sri Guru Granth Sahib resource, all rights reserved.
See Acknowledgements & Credits