Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥  

Orā gar pānī bẖa▫i▫ā jā▫e mili▫o dẖal kūl. ||177||  

The hail-stone has melted into water, and flowed into the ocean. ||177||  

ਓਰਾ = ਗੜਾ, ਅਹਿਣ। ਗਰਿ = (ਸੇਕ ਨਾਲ) ਗਲ ਕੇ। ਢਲਿ = ਰਿੜ੍ਹ ਕੇ, ਨੀਵੇਂ ਪਾਸੇ ਵਲ ਢਲ ਕੇ। ਕੂਲਿ = ਨਦੀ ॥੧੭੭॥
(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥


ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ  

Kabīrā ḏẖūr sakel kai purī▫ā bāʼnḏẖī ḏeh.  

Kabeer, the body is a pile of dust, collected and packed together.  

ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ।
ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ।


ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥  

Ḏivas cẖār ko pekẖnā anṯ kẖeh kī kẖeh. ||178||  

It is a show which lasts for only a few days, and then dust returns to dust. ||178||  

ਕੋ = ਦਾ। ਪੇਖਨਾ = ਵੇਖਣ ਨੂੰ ਸੁੰਦਰ। ਅੰਤਿ = ਆਖ਼ਰ ਨੂੰ। ਖੇਹ ਕੀ ਖੇਹ = ਮਿੱਟੀ ਤੋਂ ਪੈਦਾ ਹੋਈ ਫਿਰ ਮਿੱਟੀ ਵਿਚ ਹੀ ਜਾ ਰਲੀ ॥੧੭੮॥
ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥


ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ  

Kabīr sūraj cẖāʼnḏ kai uḏai bẖa▫ī sabẖ ḏeh.  

Kabeer, bodies are like the rising and setting of the sun and the moon.  

ਸੂਰਜ ਚਾਂਦ ਕੈ ਉਦੈ = ਸੂਰਜ ਅਤੇ ਚੰਦ੍ਰਮਾ ਦੇ ਪ੍ਰਕਾਸ਼ ਦੀ ਖ਼ਾਤਰ।
ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)।


ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥  

Gur gobinḏ ke bin mile palat bẖa▫ī sabẖ kẖeh. ||179||  

Without meeting the Guru, the Lord of the Universe, they are all reduced to dust again. ||179||  

xxx ॥੧੭੯॥
ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥


ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ  

Jah anbẖa▫o ṯah bẖai nahī jah bẖa▫o ṯah har nāhi.  

Where the Fearless Lord is, there is no fear; where there is fear, the Lord is not there.  

ਜਹ = ਜਿਥੇ, ਜਿਸ ਹਿਰਦੇ ਵਿਚ। ਅਨਭਉ = ਅੰਦਰਲੀ ਸੂਝ, ਗਿਆਨ, ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ। ਭੈ = ਦੁਨੀਆ ਵਾਲੇ ਡਰ-ਫ਼ਿਕਰ। ਭਉ = ਸਹਿਮ, ਸੰਸਾ।
ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ


ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥  

Kahi▫o Kabīr bicẖār kai sanṯ sunhu man māhi. ||180||  

Kabeer speaks after careful consideration; hear this, O Saints, in your minds. ||180||  

ਸੁਨਹੁ ਮਨ ਮਾਹਿ = ਮਨ ਲਾ ਕੇ ਸੁਣੋ, ਧਿਆਨ ਨਾਲ ਸੁਣੋ ॥੧੮੦॥
ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ। ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥


ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ  

Kabīr jinahu kicẖẖū jāni▫ā nahī ṯin sukẖ nīḏ bihā▫e.  

Kabeer, those who do not know anything, pass their lives in peaceful sleep.  

ਤਿਨ ਬਿਹਾਇ = ਉਹਨਾਂ ਦੀ ਉਮਰ ਗੁਜ਼ਰਦੀ ਹੈ। ਸੁਖ ਨੀਦ = (ਸੰਸੇ ਸਹਿਮਾਂ ਵਿਚ ਪਏ ਰਿਹਾਂ ਭੀ) ਗ਼ਫਲਤ ਦੀ ਨੀਂਦਰ, ਬੇ-ਪਰਵਾਹੀ ਵਿਚ।
ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;


ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥  

Hamhu jo būjẖā būjẖnā pūrī parī balā▫e. ||181||  

But I have understood the riddle; I am faced with all sorts of troubles. ||181||  

ਬੂਝਾ = ਸਮਝ ਲਿਆ। ਬੂਝਨਾ = ਸਮਝਣ-ਯੋਗ ਗੱਲ ਕਿ "ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'। ਪੂਰੀ ਪਰੀ ਬਲਾਇ = ਪੂਰੀ ਬਲਾਇ ਗਲ ਵਿਚ ਪੈ ਗਈ ਹੈ, ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਔਖੀ ਕਾਰ ਕਦੇ ਵਿਸਰਦੀ ਹੀ ਨਹੀਂ। (ਨੋਟ: ਇਥੇ ਇਹ ਭਾਵ ਨਹੀਂ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਕਰਦੇ। ਕਬੀਰ ਜੀ ਆਖਦੇ ਹਨ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ 'ਹਾਇ ਹਾਇ' ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ; ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਂਞ ਇਹ ਕੰਮ ਬੜਾ ਹੀ ਔਖਾ ਹੈ) ॥੧੮੧॥
ਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥


ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ  

Kabīr māre bahuṯ pukāri▫ā pīr pukārai a▫or.  

Kabeer, those who are beaten cry a lot; but the cries of the pain of separation are different.  

ਮਾਰੇ = ਜਿਸ ਨੂੰ ('ਦਾਝਨ ਸੰਸਾ' ਆਦਿਕ ਦੀ) ਮਾਰ ਪੈਂਦੀ ਹੈ। ਬਹੁਤ ਪੁਕਾਰਿਆ = ਉਹ ਬਹੁਤ ਹਾਹਾਕਾਰ ਕਰਦਾ ਹੈ, ਬਹੁਤ ਦੁਖੀ ਹੁੰਦਾ ਹੈ। ਪੀਰ = ਸੱਟ, ਪੀੜ। ਪੀਰ ਪੁਕਾਰੈ ਅਉਰ = ਜਿਉਂ ਜਿਉਂ ('ਦਾਝਨ ਸੰਸੇ' ਆਦਿਕ ਦੀ) ਪੀੜ ਉੱਠਦੀ ਹੈ ਤਿਉਂ ਤਿਉਂ ਹੋਰ ਪੁਕਾਰਦਾ ਹੈ ਹੋਰ ਦੁਖੀ ਹੁੰਦਾ ਹੈ।
ਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)।


ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥  

Lāgī cẖot maramm kī rahi▫o kabīrā ṯẖa▫ur. ||182||  

Struck by the Mystery of God, Kabeer remains silent. ||182||  

ਚੋਟ = ਸ਼ਬਦ ਦੀ ਚੋਟ। ਮਰੰਮ ਕੀ = ਦਿਲ ਨੂੰ ਵਿੰਨ੍ਹਣ ਵਾਲੀ। ਰਹਿਓ ਠਉਰ = ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰ-ਯੋਗਾ ਰਿਹਾ ਹੀ ਨਹੀਂ, ਨਾਹ 'ਦਾਝਨ ਸੰਸੇ' ਆਦਿਕ ਮਾਰਦੇ ਹਨ ਤੇ ਨਾਹ ਮੈਂ ਪੁਕਾਰਦਾ ਹਾਂ ॥੧੮੨॥
ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥


ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ  

Kabīr cẖot suhelī sel kī lāgaṯ le▫e usās.  

Kabeer, the stroke of a lance is easy to bear; it takes away the breath.  

ਸੇਲ = ਨੇਜ਼ਾ, ਗੁਰੂ ਦਾ ਸ਼ਬਦ-ਰੂਪ ਨੇਜ਼ਾ। ਸੁਹੇਲੀ = ਸੁਖ ਦੇਣ ਵਾਲੀ (ਨੋਟ: 'ਦਾਝਨ ਸੰਸੇ' ਆਦਿਕ ਦੀ ਚੋਟ ਤਾਂ ਦੁਖੀ ਕਰਦੀ ਹੈ, ਪਰ ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਚੋਟ ਸੁਖ ਅਪੜਾਂਦੀ ਹੈ)। ਲੇਇ ਉਸਾਸ = ਉੱਭੇ ਸਾਹ ਲੈਂਦਾ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ।
ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ।


ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥  

Cẖot sahārai sabaḏ kī ṯās gurū mai ḏās. ||183||  

But one who endures the stroke of the Word of the Shabad is the Guru, and I am his slave. ||183||  

xxx ੧੮ ॥੧੮੩॥
ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥


ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਬਹਰਾ ਹੋਇ  

Kabīr mulāʼn munāre ki▫ā cẖadẖėh sāʼn▫ī na bahrā ho▫e.  

Kabeer: O Mullah, why do you climb to the top of the minaret? The Lord is not hard of hearing.  

ਮੁਲਾਂ = ਹੇ ਮੁੱਲਾਂ! ਕਿਆ ਚਢਹਿ = ਚੜ੍ਹਨ ਦਾ ਕੋਈ ਫ਼ਾਇਦਾ ਨਹੀਂ। ਮੁਨਾਰੇ ਕਿਆ ਚਢਹਿ = ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਕੋਈ ਲਾਭ ਨਹੀਂ, ਬਾਂਗ ਦੇਣ ਦਾ ਤੈਨੂੰ ਆਪ ਨੂੰ ਕੋਈ ਫ਼ਾਇਦਾ ਨਹੀਂ। ਬਹਰਾ = ਬੋਲਾ (ਨੋਟ: ਬੋਲੇ ਨੂੰ ਉੱਚੀ ਕੂਕ ਕੇ ਆਦਰ-ਪਿਆਰ ਦੀ ਗੱਲ ਆਖ ਕੇ, ਪਰ ਹੌਲੀ ਹੌਲੀ ਗਾਲ੍ਹਾਂ ਕੱਢ ਕੇ ਠੱਗ ਸਕੀਦਾ ਹੈ, ਪਰ ਰੱਬ ਤਾਂ ਦਿਲ ਦੀ ਹਾਲਤ ਭੀ ਸਮਝਦਾ ਹੈ, ਉਹ ਨਹੀਂ ਠੱਗਿਆ ਜਾ ਸਕਦਾ)।
ਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।


ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥  

Jā kāran ṯūʼn bāʼng ḏėh ḏil hī bẖīṯar jo▫e. ||184||  

Look within your own heart for the One, for whose sake you shout your prayers. ||184||  

ਜਾ ਕਾਰਨਿ = ਜਿਸ ਰੱਬ ਦੀ ਨਮਾਜ਼ ਦੀ ਖ਼ਾਤਰ। ਜੋਇ = ਵੇਖ, ਢੂੰਢ ॥੧੮੪॥
ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥


ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ  

Sekẖ sabūrī bāhrā ki▫ā haj kābe jā▫e.  

Why does the Shaykh bother to go on pilgrimage to Mecca, if he is not content with himself?  

ਸਬੂਰੀ = ਸੰਤੋਖ।
ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;


ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥  

Kabīr jā kī ḏil sābaṯ nahī ṯā ka▫o kahāʼn kẖuḏā▫e. ||185||  

Kabeer, one whose heart is not healthy and whole - how can he attain his Lord? ||185||  

ਦਿਲ ਸਾਬਤਿ = ਦਿਲ ਦੀ ਸਾਬਤੀ, ਦਿਲ ਦੀ ਸ਼ਾਂਤੀ, ਅਡੋਲਤਾ। ਤਾ ਕਉ = ਉਸ ਦੇ ਭਾਣੇ। ਕਹਾ ਖੁਦਾਇ = ਰੱਬ ਕਿਤੇ ਭੀ ਨਹੀਂ ॥੧੮੫॥
ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥


ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ  

Kabīr alah kī kar banḏagī jih simraṯ ḏukẖ jā▫e.  

Kabeer, worship the Lord Allah; meditating in remembrance on Him, troubles and pains depart.  

xxx
ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,


ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥  

Ḏil mėh sāʼn▫ī pargatai bujẖai balanṯī nāʼn▫e. ||186||  

The Lord shall be revealed within your own heart, and the burning fire within shall be extinguished by His Name. ||186||  

ਬਲੰਤੀ = ਬਲਦੀ ਅੱਗ, ਤ੍ਰਿਸ਼ਨਾ ਦੀ ਬਲਦੀ ਅੱਗ। ਨਾਂਇ = ਨਾਮ ਦੀ ਰਾਹੀਂ ॥੧੮੬॥
ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ॥੧੮੬॥


ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ  

Kabīr jorī kī▫e julam hai kahṯā nā▫o halāl.  

Kabeer, to use force is tyranny, even if you call it legal.  

ਜੋਰੀ ਕੀਏ = ਧੱਕਾ ਕੀਤਿਆਂ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।
ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ)


ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥  

Ḏafṯar lekẖā māʼngī▫ai ṯab ho▫igo ka▫un havāl. ||187||  

When your account is called for in the Court of the Lord, what will your condition be then? ||187||  

xxx ॥੧੮੭॥
ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥


ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ  

Kabīr kẖūb kẖānā kẖīcẖrī jā mėh amriṯ lon.  

Kabeer, the dinner of beans and rice is excellent, if it is flavored with salt.  

ਖੂਬੁ ਖਾਨਾ = ਚੰਗੀ ਖ਼ੁਰਾਕ। ਲੋਨੁ = ਲੂਣ।
ਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ।


ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥  

Herā rotī kārne galā katāvai ka▫un. ||188||  

Who would cut his throat, to have meat with his bread? ||188||  

ਹੇਰਾ = ਮਾਸ। ਕਾਰਨੇ = ਗ਼ਰਜ਼ ਨਾਲ, ਨਿਯਤ ਨਾਲ। ਕਟਾਵੈ ਕਉਨੁ = ਮੈਂ ਕੱਟਣ ਨੂੰ ਤਿਆਰ ਨਹੀਂ ਹਾਂ ॥੧੮੮॥
ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥


ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ  

Kabīr gur lāgā ṯab jānī▫ai mitai moh ṯan ṯāp.  

Kabeer, one is known to have been touched by the Guru, only when his emotional attachment and physical illnesses are eradicated.  

ਤਬ ਜਾਨੀਐ = ਤਦੋਂ ਜਾਣੋ, ਤਦੋਂ ਹੀ ਇਹ ਸਮਝੋ। ਗੁਰੁ ਲਾਗਾ = ਗੁਰੂ ਪੁੱਕਰਿਆ ਹੈ, ਮਿਲ ਪਿਆ ਹੈ। ਤਨ ਤਾਪ = ਸਰੀਰ ਦੇ ਕਲੇਸ਼, ਸਰੀਰ ਨੂੰ ਸਾੜਨ ਵਾਲੇ ਦੁੱਖ-ਕਲੇਸ਼।
ਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ।


ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥  

Harakẖ sog ḏājẖai nahī ṯab har āpėh āp. ||189||  

He is not burned by pleasure or pain, and so he becomes the Lord Himself. ||189||  

ਹਰਖ = ਖ਼ੁਸ਼ੀ। ਸੋਗ = ਚਿੰਤਾ। ਦਾਝੈ ਨਹੀ = ਨਾਹ ਸਾੜੇ। ਆਪਹਿ ਆਪ = ਹਰ ਥਾਂ ਆਪ ਹੀ ਆਪ ਦਿੱਸਦਾ ਹੈ ॥੧੮੯॥
ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥


ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ  

Kabīr rām kahan mėh bẖeḏ hai ṯā mėh ek bicẖār.  

Kabeer, it does make a difference, how you chant the Lord's Name, 'Raam'. This is something to consider.  

ਭੇਦੁ = ਫ਼ਰਕ। ਏਕੁ ਬਿਚਾਰੁ = ਇਕ ਖ਼ਾਸ ਸਮਝਣ ਵਾਲੀ ਗੱਲ।
ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ।


ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥  

So▫ī rām sabẖai kahėh so▫ī ka▫uṯakhār. ||190||  

Everyone uses the same word for the son of Dasrath and the Wondrous Lord. ||190||  

ਸਭੈ = ਸਾਰੇ ਜੀਵ। ਸੋਈ = ਉਹੀ ਰਾਮ, ਉਸੇ ਰਾਮ ਨੂੰ। ਕਉਤਕਹਾਰ = ਰਾਸ-ਧਾਰੀਏ ॥੧੯੦॥
ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ॥੧੯੦॥


ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ  

Kabīr rāmai rām kaho kahibe māhi bibek.  

Kabeer, use the word 'Raam', only to speak of the All-pervading Lord. You must make that distinction.  

ਰਾਮੈ ਰਾਮ ਕਹੁ = ਹਰ ਵੇਲੇ ਰਾਮ ਦਾ ਨਾਮ ਸਿਮਰ। ਬਿਬੇਕ = ਪਰਖ, ਪਛਾਣ। ਕਹਿਬੇ ਮਾਹਿ = ਆਖਣ ਵਿਚ, ਸਿਮਰਨ ਵਿਚ।
ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ-yy


ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥  

Ėk anekėh mil ga▫i▫ā ek samānā ek. ||191||  

One 'Raam' is pervading everywhere, while the other is contained only in himself. ||191||  

ਅਨੇਕਹਿ = ਅਨੇਕ ਜੀਵਾਂ ਵਿਚ। ਸਮਾਨਾ ਏਕ = ਸਿਰਫ਼ ਇਕ ਸਰੀਰ ਵਿਚ ਟਿਕਿਆ ਹੋਇਆ ਸੀ ॥੧੯੧॥
ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ॥੧੯੧॥


ਕਬੀਰ ਜਾ ਘਰ ਸਾਧ ਸੇਵੀਅਹਿ ਹਰਿ ਕੀ ਸੇਵਾ ਨਾਹਿ  

Kabīr jā gẖar sāḏẖ na sevī▫ah har kī sevā nāhi.  

Kabeer, those houses in which neither the Holy nor the Lord are served -  

ਜਾ ਘਰ = ਜਿਨ੍ਹਾਂ ਘਰਾਂ ਵਿਚ। ਸਾਧ = ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆਪਣੇ ਮਨ ਨੂੰ ਸਾਧ ਲਿਆ ਹੈ, ਸਤ-ਸੰਗੀ। ਨ ਸੇਵੀਅਹਿ = ਨਹੀਂ ਸੇਵੇ ਜਾਂਦੇ। ਸੇਵਾ = ਪੂਜਾ, ਭਗਤੀ।
ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,


ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥  

Ŧe gẖar marhat sārkẖe bẖūṯ basėh ṯin māhi. ||192||  

those houses are like cremation grounds; demons dwell within them. ||192||  

ਤੇ ਘਰ = ਉਹ (ਸਾਰੇ) ਘਰ। ਮਰਹਟ = ਮਰਘਟ, ਮਸਾਣ। ਸਾਰਖੇ = ਵਰਗੇ ॥੧੯੨॥
ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ॥੧੯੨॥


ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ  

Kabīr gūngā hū▫ā bāvrā bahrā hū▫ā kān.  

Kabeer, I have become mute, insane and deaf.  

ਗੂੰਗਾ = (ਭਾਵ,) ਜੋ ਆਪਣੀ ਜੀਭ ਨਾਲ ਝੂਠ ਜਾਂ ਮੰਦਾਂ ਬੋਲ ਨਹੀਂ ਬੋਲਦਾ, ਪਰਾਈ ਨਿੰਦਾ ਨਹੀਂ ਕਰਦਾ। ਬਾਵਰਾ = ਕਮਲਾ, ਬੇ-ਸਮਝ। ਬਹਰਾ = ਬੋਲਾ, ਜੋ ਪਰਾਈ ਨਿੰਦਾ ਨਹੀਂ ਸੁਣਦਾ।
ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ)


ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥  

Pāvhu ṯe pingul bẖa▫i▫ā māri▫ā saṯgur bān. ||193||  

I am crippled - the True Guru has pierced me with His Arrow. ||193||  

ਪਿੰਗਲੁ = ਲੂਲ੍ਹਾ। ਪਾਵਹੁ ਤੇ = ਪੈਰਾਂ ਤੋਂ (ਭਾਵ, ਉਹਨੀਂ ਥਾਈਂ ਨਹੀਂ ਜਾਂਦਾ ਜਿਥੇ ਮੰਦੇ ਕੰਮ ਹੁੰਦੇ ਹੋਣ)। ਬਾਨ = ਸ਼ਬਦ ਦਾ ਤੀਰ ॥੧੯੩॥
ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆਂ ਭਾਣੇ) ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ॥੧੯੩॥


ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ  

Kabīr saṯgur sūrme bāhi▫ā bān jo ek.  

Kabeer, the True Guru, the Spiritual Warrior, has shot me with His Arrow.  

xxx
ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,


ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥  

Lāgaṯ hī bẖu▫e gir pari▫ā parā kareje cẖẖek. ||194||  

As soon as it struck me, I fell to the ground, with a hole in my heart. ||194||  

ਭੁਇ = ਧਰਤੀ ਉੱਤੇ, ਮਿੱਟੀ ਵਿਚ। ਭੁਇ ਗਿਰਿ ਪਰਿਆ = (ਭਾਵ,) ਨਿਰ-ਅਹੰਕਾਰ ਹੋ ਗਿਆ। ਪਰਾ ਕਰੇਜੇ ਛੇਕੁ = ਕਲੇਜੇ ਵਿਚ ਛੇਕ ਹੋ ਗਿਆ, ਹਿਰਦਾ ਸ਼ਬਦ ਨਾਲ ਵਿੱਝ ਗਿਆ, ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ। ਸੂਰਮਾ ਸਤਿਗੁਰ = ਉਹ ਗੁਰੂ ਜੋ ਆਪ ਇਹਨਾਂ ਕਾਮਾਦਿਕ ਵੈਰੀਆਂ ਦਾ ਟਾਕਰਾ ਸੂਰਮਿਆਂ ਵਾਂਗ ਕਰ ਸਕਦਾ ਹੈ ਤੇ ਕਰਦਾ ਹੈ ॥੧੯੪॥
ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥


ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ  

Kabīr nirmal būnḏ akās kī par ga▫ī bẖūm bikār.  

Kabeer, the pure drop of water falls from the sky, onto the dirty ground.  

ਨਿਰਮਲ = ਸਾਫ਼, ਪਵਿਤ੍ਰ। ਅਕਾਸ ਕੀ ਬੂੰਦ = ਆਕਾਸ਼ਾਂ ਤੋਂ ਪੈਣ ਵਾਲੀ ਮੀਂਹ ਕਣੀ, (ਉੱਚੇ ਮੰਡਲਾਂ ਵਿਚ ਰਹਿਣ ਵਾਲੇ ਪਰਮਾਤਮਾ ਦੀ ਅੰਸ਼)। ਪਰਿ ਗਈ = ਡਿੱਗ ਪਈ। ਭੂਮਿ ਬਿਕਾਰ = ਨਕਾਰੀ ਧਰਤੀ ਵਿਚ।
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ,


        


© SriGranth.org, a Sri Guru Granth Sahib resource, all rights reserved.
See Acknowledgements & Credits